ਵਿੱਤ ਮੰਤਰਾਲਾ
ਬੈਂਕਾਂ ਵੱਲੋਂ ਲਗਾਏ ਗਏ ਸਰਵਿਸ ਚਾਰਜੇਸ ਦਾ ਸੱਚ
Posted On:
03 NOV 2020 2:59PM by PIB Chandigarh
ਮੀਡੀਆ ਰਿਪੋਰਟਾਂ ਵਿੱਚ ਇਹ ਸੰਕੇਤ ਦਿੱਤੇ ਗਏ ਹਨ ਕਿ ਕੁਝ ਜਨਤਕ ਖੇਤਰ ਦੇ ਬੈਂਕਾਂ ਨੇ ਸਰਵਿਸ ਚਾਰਜੇਸ ਵਿੱਚ ਵੱਡਾ ਵਾਧਾ ਕੀਤਾ ਹੈ । ਇਸ ਸਬੰਧ ਵਿੱਚ ਅਸਲ ਸਥਿਤੀ ਹੇਠ ਲਿਖੀ ਹੈ ।
1. ਜਨਧਨ ਖਾਤਿਆਂ ਸਮੇਤ ਬੇਸਿਕ ਸੇਵਿੰਗਸ ਬੈਂਕ ਡਿਪੋਜਿ਼ਟ (ਬੀ ਐੱਸ ਬੀ ਡੀ) ਖਾਤੇ :— 41.13 ਕਰੋੜ ਜਨਧਨ ਖਾਤੇ ਜੋ ਗਰੀਬ ਤੇ ਬਿਨਾਂ ਬੈਂਕ ਵਾਲੇ ਸੁਸਾਇਟੀ ਦੇ ਖੇਤਰਾਂ ਵੱਲੋਂ ਖੋਲ੍ਹੇ ਗਏ ਸਨ , ਸਮੇਤ 60.04 ਕਰੋੜ ਬੀ ਐੱਸ ਬੀ ਡੀ ਖਾਤਿਆਂ , ਆਰ ਬੀ ਆਈ ਵੱਲੋਂ ਮੁਫ਼ਤ ਨਿਰਧਾਰਿਤ ਸੇਵਾਵਾਂ, ਤੇ ਕੋਈ ਸਰਵਿਸ ਚਾਰਜ ਦੇਣ ਯੋਗ ਨਹੀਂ ਹੈ ।
2. ਰੈਗੂਲਰ ਸੇਵਿੰਗਸ ਖਾਤੇ , ਚਾਲੂ ਖਾਤੇ , ਕੈਸ਼ ਕ੍ਰੈਡਿਟ ਖਾਤੇ ਤੇ ਓਵਰ ਡਰਾਫਟ ਖਾਤੇ :— ਇਸ ਸਬੰਧ ਵਿੱਚ ਜਦਕਿ ਚਾਰਜੇਸ ਨਹੀਂ ਵਧਾਏ ਗਏ ਹਨ , ਬੈਂਕ ਆਫ ਬੜੌਦਾ ਨੇ 01 ਨਵੰਬਰ 2020 ਤੋਂ ਕੁਝ ਪਰਿਵਰਤਣ ਕੀਤੇ ਹਨ , ਜਿਹਨਾਂ ਦਾ ਸਬੰਧ ਪ੍ਰਤੀ ਮਹੀਨੇ ਮੁਫ਼ਤ ਨਗ਼ਦ ਜਮ੍ਹਾਂ ਕਰਨ ਅਤੇ ਨਗ਼ਦੀ ਕਢਾਉਣ ਦੀ ਗਿਣਤੀ ਨਾਲ ਹੈ । ਮੁਫ਼ਤ ਨਗ਼ਦੀ ਜਮ੍ਹਾਂ ਅਤੇ ਨਗ਼ਦੀ ਕਢਾਉਣ ਲਈ ਪ੍ਰਤੀ ਮਹੀਨਾ ਪੰਜ ਵਾਰ ਨੂੰ ਘਟਾ ਕੇ ਤਿੰਨ ਵਾਰ ਕੀਤਾ ਗਿਆ ਹੈ । ਇਹਨਾਂ ਮੁਫ਼ਤ ਲੈਣ ਦੇਣ ਤੋਂ ਜਿ਼ਆਦਾ ਤੇ ਲਗਾਏ ਜਾਂਦੇ ਚਾਰਜੇਸ ਵਿੱਚ ਕੋਈ ਪਰਿਵਰਤਣ ਨਹੀਂ ਕੀਤਾ ਗਿਆ ।
ਬੈਂਕ ਆਫ ਬੜੌਦਾ ਨੇ ਮੌਜੂਦਾ ਕੋਵਿਡ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਦੱਸਿਆ ਹੈ ਕਿ ਉਹਨਾਂ ਨੇ ਇਹ ਪਰਿਵਰਤਣ ਵਾਪਸ ਲੈਣ ਦਾ ਫੈਸਲਾ ਕੀਤਾ ਹੈ । ਕਿਸੇ ਹੋਰ ਜਨਤਕ ਖੇਤਰ ਦੇ ਬੈਂਕ ਨੇ ਅਜਿਹੇ ਚਾਰਜੇਸ ਹਾਲ ਹੀ ਵਿੱਚ ਨਹੀਂ ਵਧਾਏ ਹਨ ।
ਬੇਸ਼ਕ ਜਨਤਕ ਖੇਤਰ ਦੇ ਬੈਂਕਾਂ ਸਮੇਤ ਸਾਰੇ ਬੈਂਕਾਂ ਨੂੰ ਆਰ ਬੀ ਆਈ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਾਇਜ਼ , ਪਾਰਦਰਸ਼ੀ ਅਤੇ ਬਿਨਾਂ ਭੇਦਭਾਵ ਤੋਂ ਖਰਚ ਹੋਣ ਵਾਲੀਆਂ ਕੀਮਤਾਂ ਤੇ ਅਧਾਰਿਤ ਆਪਣੀਆਂ ਸੇਵਾਵਾਂ ਤੇ ਚਾਰਜੇਸ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ । ਬਾਕੀ ਜਨਤਕ ਖੇਤਰ ਦੇ ਬੈਂਕਾਂ ਨੇ ਵੀ ਦੱਸਿਆ ਹੈ ਕਿ ਉਹ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਨੇੜਲੇ ਭਵਿੱਖ ਵਿੱਚ ਕੋਈ ਬੈਂਕ ਚਾਰਜਾਂ ਨੂੰ ਵਧਾਉਣ ਕੋਈ ਪ੍ਰਸਤਾਵ ਨਹੀਂ ਹੈ ।
ਆਰ ਐੱਮ / ਕੇ ਐੱਮ ਐੱਨ
(Release ID: 1669804)
Visitor Counter : 287
Read this release in:
English
,
Urdu
,
Marathi
,
Hindi
,
Bengali
,
Assamese
,
Odia
,
Tamil
,
Telugu
,
Kannada
,
Malayalam