ਕਬਾਇਲੀ ਮਾਮਲੇ ਮੰਤਰਾਲਾ
ਟ੍ਰਾਈਬਸ ਇੰਡੀਆ ਪ੍ਰੋਡਕਟ ਰੇਂਜ ਵਿੱਚ 100 ਅਤਿਰਿਕਤ ਵਣ ਫਰੈਸ਼ ਨੈਚੁਰਲ ਅਤੇ ਆਰਗੈਨਿਕ ਪ੍ਰੋਡਕਟਸ ਦਾ ਔਨਲਾਈਨ ਉਦਘਾਟਨ ਕੀਤਾ ਗਿਆ
Posted On:
02 NOV 2020 3:52PM by PIB Chandigarh
ਟ੍ਰਾਈਬਸ ਇੰਡੀਆ ਉਤਪਾਦ ਰੇਂਜ ਵਿੱਚ ਵਣ ਫਰੈਸ਼ ਨੈਚੁਰਲ ਅਤੇ ਆਰਗੈਨਿਕਸ ਰੇਂਜ ਦੇ 100 ਵਾਧੂ ਉਤਪਾਦਾਂ ਦਾ ਅੱਜ ਔਨਲਾਈਨ ਉਦਘਾਟਨ ਕੀਤਾ ਗਿਆ। 26 ਅਕਤੂਬਰ,2020 ਦੇ ਬਾਅਦ ਤੋਂ ਟ੍ਰਾਈਬਸ ਇੰਡੀਆ ਹਫਤਾਵਾਰੀ ਅਧਾਰ 'ਤੇ 100 ਨਵੇਂ ਉਤਪਾਦਾਂ/ਉਪਜ ਨੂੰ ਸ਼ਾਮਲ ਕਰਕੇ ਆਪਣੀ ਉਤਪਾਦ ਰੇਂਜ ਅਤੇ ਕੈਟਾਲੌਗ ਦਾ ਵਿਸਤਾਰ ਕਰ ਰਿਹਾ ਹੈ।
ਇਹ ਉਤਪਾਦ/ਉਪਜ 125 ਟ੍ਰਾਈਬਸ ਇੰਡੀਆ ਆਓਟਲੈਟਸ, ਟ੍ਰਾਈਬਸ ਇੰਡੀਆ ਮੋਬਾਈਲ ਵੈਨ ਅਤੇ ਟ੍ਰਾਈਬਸ ਇੰਡੀਆ ਈ-ਮਾਰਕਿਟਪਲੇਸ (tribesindia.com) ਅਤੇ ਈ-ਟੇਲਰਸ ਜਿਹੇ ਔਨਲਾਈਨ ਪਲੈਟਫਾਰਮ 'ਤੇ ਉਪਲੱਬਧ ਹੋਣਗੇ।
ਇਸ ਅਵਸਰ 'ਤੇ,ਟ੍ਰਾਈਪੈੱਡ ਦੇ ਪ੍ਰਬੰਧ ਨਿਰਦੇਸ਼ਕ,ਸ਼੍ਰੀ ਪ੍ਰਵੀਰ ਕ੍ਰਿਸ਼ਨਾ ਨੇ ਕਿਹਾ,"ਇਹ 100 ਔਰਗੈਨਿਕ,ਜ਼ਰੂਰੀ ਕੁਦਰਤੀ ਇਮਿਊਨਿਟੀ-ਵਧਾਉਣ ਵਾਲੇ ਉਤਪਾਦਾਂ ਦਾ ਦੂਜਾ ਸੈੱਟ ਹੈ, ਜਿਨ੍ਹਾਂ ਨੂੰ ਸਾਡੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਸਾਡਾ ਨਿਰੰਤਰ ਯਤਨ ਹੈ ਕਿ ਦੇਸ਼ ਭਰ ਵਿੱਚ ਆਦਿਵਾਸੀਆਂ (ਕਾਰੀਗਰਾਂ ਅਤੇ ਵਣਵਾਸੀਆਂ ਦੋਵਾਂ) ਨੂੰ ਉਤਸ਼ਾਹਿਤ ਕਰੀਏ ਅਤੇ ਇੱਕ ਆਤਮਨਿਰਭਰ ਭਾਰਤ ਦੀ ਸਿਰਜਣਾ ਕਰੀਏ।"
ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਲਾਂਚ ਕੀਤੇ ਗਏ ਉਤਪਾਦਾਂ ਵਿੱਚ ਝਾਰਖੰਡ ਦੀ ਜਨਜਾਤੀਆਂ ਦਾ ਗੋਰਾ ਚਾਵਲ, ਭੁਨੀ ਅਤੇ ਸਾਦੀ ਕੁਰਥੀ ਦਾਲ ਸ਼ਾਮਲ ਹੈ। ਇਸ ਦੇ ਇਲਾਵਾ ਮੋਮ ਕਾਸਮੈਟਿਕ ਉਤਪਾਦਾਂ ਦੀ ਇੱਕ ਨਵੀਂ ਲੜੀ,ਦੱਖਣ ਭਾਰਤ ਦੀਆਂ ਜਨਜਾਤੀਆਂ ਤੋ ਰਾਗੀ ਉਤਪਾਦਾਂ ਦੀ ਇੱਕ ਲੜੀ,ਸੁੱਕੀ ਮਿਰਚ, ਕਾਲਾ ਚਾਵਲ, ਮੈਜਿਕ ਰਾਈਸ ਅਸਾਮ ਅਤੇ ਉੱਤਰ ਪੂਰਬ ਤੋਂ ਅਸਾਮ ਚਾਹ, ਖੂਬਸੂਰਤ ਬਾਂਸ ਦੇ ਉਤਪਾਦ ਜਿਸ ਤਰ੍ਹਾ ਫਰਸ਼ ਲੈਂਪ,ਟੇਬਲ ਸੈੱਟ ਅਤੇ ਟੋਕਰੀ,ਉਤਰਾਖੰਡ ਦੀਆ ਜਨਜਾਤੀਆਂ ਦਾ ਸ਼ਹਿਦ ਅਤੇ ਗੁਲਕੰਦ ਸ਼ਾਮਲ ਹੈ।ਕੁਝ ਪ੍ਰੰਪਰਿਕ ਬਨਾਉਣ ਦੇ ਲਈ ਜੋ ਹੁਣ ਕੁਦਰਤੀ ਉਤਪਾਦ ਉਪਲੱਬਧ ਹਨ, ਹਿਮਾਚਲ ਪ੍ਰਦੇਸ਼ ਵਿੱਚ ਕਿਨੌਰ ਜਨਜਾਤੀਆਂ ਤੋਂ ਕਿਨੌਰੀ ਅਖਰੋਟ,ਬਾਦਾਮ ਅਤੇ ਰਾਜਮਾਂਹ ਜਿਹੀ ਉਪਜ ਖਰੀਦੀ ਗਈ ਹੈ।ਵਭਾਰਤ ਦੀਆ ਵਿਭਿੰਨ ਜਨਜਾਤੀਆਂ ਦੇ ਚਾਵਲ (ਮੈਜਿਕ,ਲਾਲ,ਗੋਰਾ ਅਤੇ ਕਾਲਾ) ਦੇ ਵਿਭਿੰਨ ਰੂਪਾਂ ਨੂੰ ਵੀ ਲਾਂਚ ਕੀਤਾ ਗਿਆ ਹੈ।
ਹਫਤਾਵਾਰੀ ਅਧਾਰ 'ਤੇ ਇਨ੍ਹਾਂ ਨਵੇਂ ਅਨੂਠੇ ਉਤਪਾਦਾਂ ਦੇ ਲਾਂਚ ਦੇ ਨਾਲ,ਗ੍ਰਾਹਕ ਅਤੇ ਆਦਿਵਾਸੀ ਆਬਾਦੀ ਦੋਵੇਂ ਸਾਕਾਰਤਮਕ ਰੂਪ ਨਾਲ ਲਾਭਵਾਨ ਹੋਣਗੇ। ਇੱਕ ਪਾਸੇ ਸ਼ੁੱਧ ਕੁਦਰਤੀ ਉਤਪਾਦ, ਪ੍ਰਕਿਰਤੀ ਦੀ ਇੱਕ ਸੌਗਾਤ ਦੇਸ਼ ਭਰ ਵਿੱਚ ਪਰਿਵਾਰਾਂ ਤੱਕ ਪਹੁੰਚੇਗੀ ਅਤੇ ਉਸ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਆਦਿਵਾਸੀ ਆਜੀਵਿਕਾ ਦਾ ਲਾਭ ਮਿਲੇਗਾ।
ਪਰੇਸ਼ਾਨੀ ਦੀ ਇਸ ਘੜੀ ਵਿੱਚ ਗੋ ਵੋਕਲ ਫਾਰ ਲੋਕਲ, ਗੋ ਟ੍ਰਾਈਬਲ ਵਿੱਚ ਗੋ ਵੋਕਲ ਫਾਰ ਲੋਕਲ ਵਿੱਚ ਮੰਤਰ ਨੂੰ ਅਪਣਾਉਂਦੇ ਹੋਏ ਟ੍ਰਾਈਫੈੱਡ ਆਪਣੇ ਮੌਜੂਦਾ ਪ੍ਰਮੁੱਖ ਪ੍ਰੋਗਰਾਮਾਂ ਅਤੇ ਲਾਗੂ ਕਰਨ ਦੇ ਇਲਾਵਾ ਕਈ ਪੱਥ-ਪਵਰਤਕ ਪਹਿਲ ਕਰਕੇ ਪੀੜਤ ਅਤੇ ਪ੍ਰਭਾਵਿਤ ਆਦਿਵਾਸੀ ਲੋਕਾਂ ਦੀ ਸਥਿਤੀ ਨੂੰ ਸੁਧਾਰਨ ਦਾ ਯਤਨ ਕਰ ਰਿਹਾ ਹੈ, ਜੋ ਇੱਕ ਰਾਮਬਾਣ ਅਤੇ ਰਾਹਤ ਦੇ ਰੂਪ ਵਿੱਚ ਸਾਹਮਣੇ ਆਇਆ ਹੈ।
****
ਐੱਨਬੀ/ਐੱਸਕੇ/ਜੇਕੇ-02-11-2020
(Release ID: 1669600)
Visitor Counter : 147