ਆਯੂਸ਼
ਰਣਨੀਤਕ ਨੀਤੀ ਇਕਾਈ : ਆਯੁਸ਼ ਮੰਤਰਾਲੇ ਵੱਲੋਂ ਆਯੁਸ਼ ਖੇਤਰ ਨੂੰ ਭਵਿੱਖ ਲਈ ਤਿਆਰ ਕਰਨ ਲਈ ਪਹਿਲਕਦਮੀਆਂ ਵਿੱਚੋਂ ਇੱਕ ਕਦਮ
Posted On:
01 NOV 2020 1:33PM by PIB Chandigarh
ਆਯੁਸ਼ ਮੰਤਰਾਲੇ ਅਤੇ ਐੱਮ ਐੱਸ ਨਿਵੇਸ਼ ਇੰਡੀਆ ਮਿਲ ਕੇ ਇੱਕ ਰਣਨੀਤਕ ਨੀਤੀ ਇਕਾਈ ਜਿਸ ਦਾ ਨਾਂ "ਰਣਨੀਤਕ ਨੀਤੀ ਤੇ ਬਿਊਰੋ ਸਹੂਲਤਾਂ" (ਐੱਸ ਪੀ ਐੱਫ ਬੀ) ਸਥਾਪਤ ਕਰਨਗੀਆਂ , ਜੋ ਆਯੁਸ਼ ਖੇਤਰ ਦੀ ਯੋਜਨਾਬੱਧ ਅਤੇ ਸਿਸਟਮੈਟਿਕ ਉੱਨਤੀ ਲਈ ਕੰਮ ਕਰੇਗਾ । ਇਹਮੰਤਰਾਲੇ ਵੱਲੋਂ, ਕੀਤੀਆਂ ਗਈਆਂ ਪਹਿਲਕਦਮੀਆਂ ਵਿੱਚੋਂ ਇੱਕ ਕਦਮ ਹੈ,ਜਿਸ ਅਨੁਸਾਰ ਭਵਿੱਖ ਵਿੱਚਆਯੁਸ਼ ਦੇ ਭਾਗੀਦਾਰ ਗਰੁੱਪ ਚੱਲ ਸਕਣ ।
ਐੱਸ ਪੀ ਐੱਫ ਬੀ ਨੂੰ ਸਥਾਪਤ ਕਰਨਾ ਇੱਕ ਅਗਾਂਹਵਧੂ ਕਦਮ ਹੈ , ਜੋ ਆਯੁਸ਼ ਸਿਸਟਮਸ ਨੂੰ ਭਵਿੱਖ ਲਈ ਤਿਆਰ ਕਰੇਗਾ । ਇਹ ਬਿਊਰੋ ਮੰਤਰਾਲੇ ਨੂੰ ਰਣਨੀਤਕ ਅਤੇ ਨੀਤੀਗਤ ਪਹਿਲਕਦਮੀਆਂ ਲਈ ਸਹਿਯੋਗ ਦੇਵੇਗਾ , ਜਿਸ ਨਾਲ ਖੇਤਰ ਦੀ ਪੂਰੀ ਸਮਰੱਥਾਤੱਕ ਪਹੁੰਚਣ ਦਾ ਰਸਤਾ ਬਣੇਗਾ ਅਤੇ ਵਾਧੇ ਅਤੇ ਨਿਵੇਸ਼ ਨੂੰ ਉਤਸ਼ਾਹ ਮਿਲੇਗਾ । ਅਜਿਹੇ ਸਮੇਂ ਜਦ ਕੋਵਿਡ 19 ਮਹਾਮਾਰੀ ਵਿਸ਼ਵ ਭਰ ਵਿੱਚ ਲੋਕਾਂ ਦੇ ਸਿਹਤ ਸਬੰਧੀ ਵਿਵਹਾਰਾਂ ਤੇ ਨਾ ਮਿਟਣ ਵਾਲੀ ਛਾਪ ਛੱਡ ਰਿਹਾ ਹੈ । ਅਜਿਹੀ ਰਣਨੀਤੀ ਯੁਨਿਟ ਆਯੁਸ਼ ਖੇਤਰ ਦੇ ਭਾਗੀਦਾਰੀਆਂ ਲਈ ਬਹੁਤ ਮਹੱਤਵਪੂਰਨ ਸਹਿਯੋਗ ਦੇ ਸਕਦੀ ਹੈ ।
ਪ੍ਰਾਜੈਕਟ ਦੇ ਇੱਕ ਭਾਈਵਾਲ ਵਜੋਂ , ਐੱਮ ਐੱਸ ਨਿਵੇਸ਼ ਇੰਡੀਆ ਮੰਤਰਾਲੇ ਨਾਲ ਮਿਲ ਕੇ ਬਿਊਰੋ ਦੀ ਕਾਰਜ ਯੋਜਨਾ ਬਣਾਏਗਾ ਅਤੇ ਇਸ ਦੀ ਛੋਟੀ ਅਤੇ ਲੰਬੀ ਅਵੱਧੀ ਦੇ ਟੀਚਿਆਂ ਨੂੰਪ੍ਰਭਾਸ਼ਿਤਕਰੇਗਾ । ਨਿਵੇਸ਼ ਇੰਡੀਆ ਉੱਚ ਪੱਧਰ ਦੇ ਸਿੱਖਿਅਤ ਅਤੇ ਮਾਹਿਰ ਸਰੋਤਾਂ ਨੂੰ ਲਾਗੂ ਕਰਨ ਲਈ ਤਾਇਨਾਤ ਕਰੇਗਾ ਅਤੇ ਆਯੁਸ਼ ਮੰਤਰਾਲੇ ਦੀਆਂ ਯੋਜਨਾਵਾਂ ਨੂੰ ਸਿਰੇ ਚਾੜ੍ਹੇਗਾ ।
ਐੱਸ ਪੀ ਐੱਫ ਬੀ ਜੋ ਗਤੀਵਿਧੀਆਂ ਚਲਾਏਗਾ, ਉਹਨਾਂ ਵਿੱਚ :
- ਗਿਆਨ ਪੈਦਾ ਕਰਨਾ ਤੇ ਪ੍ਰਬੰਧਨ
- ਰਣਨੀਤਕ ਤੇ ਨੀਤੀ ਬਣਾਉਣ ਲਈ ਸਹਿਯੋਗ
- ਸੂਬਾ ਨੀਤੀ ਬੈਂਚ ਮਾਰਕਿੰਗ : ਭਾਰਤ ਵਿੱਚ ਆਯੁਸ਼ ਖੇਤਰ ਸਬੰਧੀ ਸਭ ਲਈ ਦਿਸ਼ਾ ਨਿਰਦੇਸ਼ / ਨਿਯਮ ਬਣਾਉਣ ਲਈ ਸੂਬਾ ਨੀਤੀ ਬੈਂਚ ਮਾਰਕਿੰਗ ਬਾਰੇ ਕੰਮ ਕਰਨਾ
- ਨਿਵੇਸ਼ ਸਹੂਲਤ :ਨਿਵੇਸ਼ ਮਾਮਲਿਆਂ ਅਤੇ ਐੱਮ ਓ ਯੂ ਐੱਸ ਨੂੰ ਸਹੂਲਤਾਂ ਦੇਣਾ ਤੇ ਪਿੱਛਾ ਕਰਨਾ ਅਤੇ ਸੂਬਿਆਂ ਸੰਸਥਾਵਾਂ ਤੇ ਵੱਖ ਵੱਖ ਵਿਭਾਗਾਂ ਨਾਲ ਤਾਲਮੇਲ
5. ਰੈਜ਼ੋਲੁਸ਼ਨ ਜਾਰੀ ਕਰਨਾ : ਇਨਵੈਸਟ ਇੰਡੀਆ ਯਾਨਿ ਨਿਵੇਸ਼ ਇੰਡੀਆ ਕੰਪਨੀਆਂ ਅਤੇ ਹੋਰ ਸੰਸਥਾਵਾਂ ਨਾਲ ਸੂਬਿਆਂ ਅਤੇ ਹੋਰ ਉਪ ਖੇਤਰਾਂ ਲਈ ਰੈਜ਼ੋਲੁਸ਼ਨ ਜਾਰੀ ਕਰਨ ਲਈ ਕੰਮ ਕਰੇਗਾ । ਬਿਊਰੋ ਵੱਲੋਂ ਕੁਝ ਵਿਸ਼ੇਸ਼ ਜੋ ਸੇਵਾਵਾਂ ਦਿੱਤੀਆਂ ਜਾਣਗੀਆਂ ਉਹਨਾਂ ਵਿੱਚ ਅੰਤਰ ਮੰਤਰਾਲੇ ਗਰੁੱਪਾਂ ਦੀ ਪ੍ਰਾਜੈਕਟ ਮੌਨੀਟਰਿੰਗ ਕੁਸ਼ਲ ਵਿਕਾਸ ਪਹਿਲਕਦਮੀਆਂ , ਰਣਨੀਤਕ ਭੌਤਿਕ ਖੋਜ ਯੂਨਿਟਸ ਸਥਾਪਤ ਕਰਨਾ ਅਤੇ ਇੰਨੋਵੇਸ਼ਨ ਪ੍ਰੋਗਰਾਮ ਸ਼ੁਰੂ ਕਰਨਾ ਸ਼ਾਮਲ ਹੈ ।
ਆਯੁਸ਼ ਮੰਤਰਾਲਾ ਬਿਊਰੋ ਨੂੰ ਨਿਵੇਸ਼ ਪ੍ਰਸਤਾਵਾਂ , ਮੁੱਦਿਆਂ ਅਤੇ ਜਾਣਕਾਰੀਆਂ ਅਤੇ ਨਿਵੇਸ਼ ਇੰਡੀਆ ਨੂੰ ਦਿੱਤੀਆਂ ਗਤੀਵਿਧੀਆਂ ਚਲਾਉਣ ਲਈ ਫੰਡ ਮੁਹੱਈਆ ਕਰਨ ਲਈ ਸਹਿਯੋਗ ਦੇਵੇਗਾ । ਮੰਤਰਾਲਾ ਬਿਊਰੋ ਨੂੰ ਵੱਖ ਵੱਖ ਭਾਗੀਦਾਰਾਂ ਜਿਵੇਂ ਉਦਯੋਗਿਕ ਐਸੋਸੀਏਸ਼ਨਾਂ , ਮੰਤਰਾਲੇ ਨਾਲ ਸਬੰਧਿਤ ਸੰਸਥਾਵਾਂ ਅਤੇ ਉਦਯੋਗਿਕ ਪ੍ਰਤੀਨਿੱਧਾਂ ਵਿਚਾਲੇ ਸੰਪਰਕ ਲਈ ਸਹਿਯੋਗ ਵੀ ਦੇਵੇਗਾ ।
ਐੱਸ ਪੀ ਐੱਫ ਬੀ ਲੜੀਵਾਰ ਚੁੱਕੇ ਗਏ ਕਦਮਾਂ , ਜਿਵੇਂ ਪੂਰੇ ਖੇਤਰ ਲਈ ਆਯੁਸ਼ ਗਰਿੱਡ ਨਾਂ ਦੀ ਵਿਆਪਕ ਆਈ ਟੀ ਸਥਾਪਤ ਕਰਨਾ , ਆਧੁਨਿਕਤਾ ਅਨੁਸਾਰ ਆਯੁਸ਼ ਸਿੱਖਿਆ ਨੂੰ ਠੀਕ ਠਾਕ ਕਰਨਾ , ਆਈ ਸੀ ਡੀ ਫਰੇਮ ਵਰਕ ਵਿੱਚ ਡਾਇਗਨੋਸਟਿਕਸ ਅਤੇ ਟਰਮਿਨੋਲੋਜੀਸ ਲਈ ਆਯੁਸ਼ ਸਿਸਟਮ ਵਿੱਚ ਵਿਸ਼ਵ ਪੱਧਰ ਦੇ ਸਟੈਂਡਰਡ ਨੂੰ ਸ਼ਾਮਲ ਕਰਨਾ ਅਤੇ ਆਯੁਸ਼ ਡਰੱਗ ਕੰਟਰੋਲ ਲਈ ਇੱਕ ਵਰਟੀਕਲ ਸਥਾਪਤ ਕਰਨ ਵਿੱਚ ਸਭ ਤੋਂ ਤਾਜ਼ਾ ਕਦਮ ਹੈ । ਇਹ ਸਾਰੇ ਕਦਮ ਮੰਤਰਾਲੇ ਵੱਲੋਂ ਸ਼ੁਰੂ ਕੀਤੇ ਗਏ ਹਨ ਤਾਂ ਜੋ ਆਯੁਸ਼ ਸਿਸਟਮਸ ਨੂੰ 21ਵੀਂ ਸਦੀ ਦੀਆਂ ਸਿਹਤ ਦੇਖਭਾਲ ਗਤੀਵਿਧੀਆਂ ਦਾ ਕੇਂਦਰ ਬਿੰਦੂ ਬਣਾਇਆ ਜਾ ਸਕੇ । ਇਹਨਾਂ ਵਿੱਚੋਂ ਬਹੁਤ ਸਾਰੇ ਪਹਿਲਾਂ ਹੀ ਲਾਗੂ ਕਰਨ ਵਾਲੇ ਪੜਾਅ ਤੇ ਪਹੁੰਚ ਚੁੱਕੇ ਹਨ ।
2014 ਵਿੱਚ 7 ਆਯੁਸ਼ ਸਿਸਟਮਸ ਲਈ ਇੱਕ ਸੁਤੰਤਰ ਮੰਤਰਾਲਾ ਬਣਾ ਕੇ ਇਹਨਾਂ ਭਾਰਤੀ ਮੈਡੀਸਨਸ ਸਿਸਟਮਸ ਦੀ ਚਾਲ ਵਿੱਚ ਵਾਧੇ ਨੂੰ ਤੇਜ਼ ਕੀਤਾ ਗਿਆ ਹੈ । ਪਿਛਲੇ 6 ਸਾਲਾਂ ਦੌਰਾਨ ਇਹਨਾਂ ਦੀਆਂ ਸੰਭਾਵਨਾਵਾਂ ਦਾ ਪਤਾ ਲਾਇਆ ਜਾ ਰਿਹਾ ਹੈ ਤਾਂ ਜੋ ਭਾਰਤ ਵਿੱਚ ਜਨਤਕ ਸਿਹਤ ਨੂੰ ਦਰਪੇਸ਼ ਲੰਬਿਤ ਚੁਣੌਤੀਆਂ ਨੂੰ ਵੱਡੇ ਪੈਮਾਨੇ ਤੇ ਨਜਿੱਠਿਆ ਜਾ ਸਕੇ । ਇਸ ਸਮੇਂ ਦੌਰਾਨ ਆਯੁਸ਼ ਖੇਤਰ ਦੀਆਂ ਰਿਪੋਰਟਾਂ ਤੇ ਵੱਖ ਵੱਖ ਅਧਿਅਨ ਤੋਂ ਜੋ ਦ੍ਰਿਸ਼ ਉਭਰਦਾ ਹੈ ਉਹ ਆਯੁਸ਼ ਸਿਸਟਮਸ ਦੇ ਕਫਾਇਤੀ ਅਤੇ ਆਸਾਨੀ ਨਾਲ ਪਹੁੰਚ ਵਾਲੇ ਹੱਲ ਦੱਸਦਾਹੈ, ਜੋ ਸਮਾਜ ਦੇ ਵੱਡੇ ਵਰਗਾਂ ਲਈ ਸਿਹਤ ਪੱਧਰ ਤੇ ਸੰਤੁਸ਼ਟੀ ਹਾਸਲ ਕਰਨ ਲਈ ਵਰਦਾਨ ਹੈ।
***
ਐੱਮ ਵੀ / ਐੱਸ ਕੇ
(Release ID: 1669392)
Visitor Counter : 187