ਪ੍ਰਧਾਨ ਮੰਤਰੀ ਦਫਤਰ

ਗੁਜਰਾਤ ਦੇ ਕੇਵਡੀਆ ਵਿੱਚ ਰਾਸ਼ਟ੍ਰੀਯ ਏਕਤਾ ਦਿਵਸ ਪਰੇਡ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 31 OCT 2020 1:54PM by PIB Chandigarh

ਅਸੀਂ ਸਭ ਨੇ ਹੁਣੇ ਲੌਹਪੁਰਖ ਸਰਦਾਰ ਵੱਲਭ ਭਾਈ ਪਟੇਲ ਦੀ ਦੂਰਦ੍ਰਿਸ਼ਟੀ ਨਾਲ ਭਰੀ ਹੋਈ ਵਾਣੀ ਪ੍ਰਸਾਦ ਦੇ ਰੂਪ ਵਿੱਚ ਪ੍ਰਾਪਤ ਕੀਤੀ ਮੇਰੀ ਗੱਲ ਦੱਸਣ ਤੋਂ ਪਹਿਲਾਂ ਮੈਂ ਆਪ ਸਭ ਤੋਂ ਭਾਰਤ ਮਾਤਾ ਕੀ ਜੈ ਦਾ ਜੈਘੋਸ਼ ਕਰਾਵਾਂਗਾ, ਅਤੇ ਆਪ ਸਭ ਨੂੰ ਮੇਰੀ ਤਾਕੀਦ ਹੈ, ਯੂਨੀਫਾਰਮ ਵਾਲੇ ਜਵਾਨਾਂ ਨੂੰ ਵੀ ਮੇਰੀ ਤਾਕੀਦ ਹੈ ਅਤੇ ਦੂਰ-ਦੂਰ ਪਹਾੜੀਆਂ ਤੇ ਬੈਠੇ ਮੇਰੇ ਆਦਿਵਾਸੀ ਭਾਈਆਂ-ਭੈਣਾਂ ਨੂੰ ਵੀ ਤਾਕੀਦ ਹੈ ਕਿ ਇੱਕ ਹੱਥ ਉੱਪਰ ਕਰਕੇ ਪੂਰੀ ਤਾਕਤ ਨਾਲ ਸਰਦਾਰ ਸਾਹਿਬ ਨੂੰ ਯਾਦ ਕਰਦੇ ਹੋਏ ਅਸੀਂ ਭਾਰਤ ਮਾਤਾ ਕੀ ਜੈ ਦਾ ਘੋਸ਼ ਕਰਾਂਗੇ

 

ਮੈਂ ਤਿੰਨ ਵਾਰ ਕਰਵਾਵਾਂਗਾ, ਪੁਲਿਸ ਬੇੜੇ ਦੇ ਵੀਰ ਬੇਟੇ-ਬੇਟੀਆਂ ਦੇ ਨਾਮ- ਭਾਰਤ ਮਾਤਾ ਕੀ ਜੈ, ਕੋਰੋਨਾ ਦੇ ਸਮੇਂ ਵਿੱਚ ਸੇਵਾਰਤ ਕੋਰੋਨਾ ਵਾਰੀਅਰਸ ਦੇ ਨਾਮ-ਭਾਰਤ ਮਾਤਾ ਕੀ ਜੈ, ਆਤਮਨਿਰਭਰਤਾ ਦੇ ਸੰਕਲਪ ਨੂੰ ਸਿੱਧ ਕਰਨ ਵਿੱਚ ਜੁਟੇ ਕੋਟਿ-ਕੋਟਿ ਲੋਕਾਂ ਦੇ ਨਾਮ- ਭਾਰਤ ਮਾਤਾ ਕੀ ਜੈ, ਮੈਂ ਕਹਾਂਗਾ ਸਰਦਾਰ ਪਟੇਲ, ਆਪ ਲੋਕ ਦੋ ਵਾਰ ਬੋਲੋਗੇ ਅਮਰ ਰਹੇ-ਅਮਰ ਰਹੇ, ਸਰਦਾਰ ਪਟੇਲ ਅਮਰ ਰਹੇ- ਅਮਰ ਰਹੇ, ਸਰਦਾਰ ਪਟੇਲ ਅਮਰ ਰਹੇ-ਅਮਰ ਰਹੇ, ਸਰਦਾਰ ਪਟੇਲ ਅਮਰ ਰਹੇ-ਅਮਰ ਰਹੇ, ਸਾਰੇ ਦੇਸ਼ਵਾਸੀਆਂ ਨੂੰ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਜਯੰਤੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਸ਼ ਦੀਆਂ ਸੈਂਕੜੇ ਰਿਆਸਤਾਂ ਨੂੰ, ਰਾਜੇ-ਰਜਵਾੜਿਆਂ ਨੂੰ ਇੱਕ ਕਰਕੇ, ਦੇਸ਼ ਦੀ ਵਿਵਿਧਤਾ ਨੂੰ ਆਜ਼ਾਦ ਭਾਰਤ ਦੀ ਸ਼ਕਤੀ ਬਣਾ ਕੇ, ਸਰਦਾਰ ਪਟੇਲ ਨੇ ਹਿੰਦੁਸਤਾਨ ਨੂੰ ਵਰਤਮਾਨ ਸਰੂਪ ਦਿੱਤਾ

 

2014 ਵਿੱਚ ਅਸੀਂ ਸਾਰਿਆਂ ਨੇ ਉਨ੍ਹਾਂ ਦੇ ਜਨਮ ਦਿਨ ਨੂੰ ਭਾਰਤ ਦੀ ਏਕਤਾ ਦੇ ਪੁਰਬ ਦੇ ਰੂਪ ਵਿੱਚ ਮਨਾਉਣ ਦੀ ਸ਼ੁਰੂਆਤ ਕੀਤੀ ਸੀ ਇਨ੍ਹਾਂ 6 ਵਰ੍ਹਿਆਂ ਵਿੱਚ ਦੇਸ਼ ਨੇ ਪਿੰਡਾਂ ਤੋਂ ਲੈ ਕੇ ਮਹਾਨਗਰਾਂ ਤੱਕ, ਪੂਰਬ ਤੋਂ ਪੱਛਮ ਤੱਕ, ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਭ ਨੇ ਏਕ ਭਾਰਤ ਸ਼੍ਰੇਸ਼ਠ ਭਾਰਤਦੇ ਸੰਕਲਪ ਨੂੰ ਪੂਰਾ ਕਰਨ ਦਾ ਪ੍ਰਯਤਨ ਕੀਤਾ ਹੈ। ਅੱਜ ਇੱਕ ਵਾਰ ਫਿਰ ਇਹ ਦੇਸ਼ ਮਾਂ ਭਾਰਤੀ ਦੇ ਮਹਾਨ ਸਪੂਤ ਨੂੰ, ਦੇਸ਼ ਦੇ ਲੌਹ ਪੁਰਸ਼ ਨੂੰ, ਸ਼ਰਧਾ-ਸੁਮਨ ਸਮਰਪਿਤ ਕਰ ਰਿਹਾ ਹੈ। ਅੱਜ ਇੱਕ ਵਾਰ ਫਿਰ ਇਹ ਦੇਸ਼ ਸਰਦਾਰ ਪਟੇਲ ਦੀ ਇਸ ਗਗਨ-ਚੁੰਬੀ ਪ੍ਰਤਿਮਾ ਦੇ ਨਿਕਟਤਾ ਵਿੱਚ, ਉਨ੍ਹਾਂ ਦੀ ਛਾਇਆ ਵਿੱਚ, ਦੇਸ਼ ਦੀ ਪ੍ਰਗਤੀ ਦੇ ਮਹਾ ਯੱਗ ਦਾ ਆਪਣਾ ਪ੍ਰਣ ਦੁਹਰਾਅ ਰਿਹਾ ਹੈ।

 

ਸਾਥੀਓ, ਮੈਂ ਕੱਲ੍ਹ ਦੁਪਹਿਰ ਹੀ ਕੇਵਡੀਆ ਪਹੁੰਚ ਗਿਆ ਸੀ ਅਤੇ ਕੇਵਡੀਆ ਪਹੁੰਚਣ ਦੇ ਬਾਅਦ ਕੱਲ੍ਹ ਤੋਂ ਲੈ ਕੇ ਹੁਣ ਤੱਕ ਇੱਥੇ ਕੇਵਡੀਆ ਵਿੱਚ ਜੰਗਲ ਸਫਾਰੀ ਪਾਰਕ, ਏਕਤਾ ਮਾਲ, ਚਿਲਡਰਨ ਨਿਊਟ੍ਰੀਸ਼ਨ ਪਾਰਕ ਅਤੇ ਆਰੋਗਯ ਵਣ ਜਿਹੇ ਅਨੇਕ ਨਵੇਂ ਸਥਲਾਂ ਦਾ ਲੋਕਾਅਰਪਣ ਹੋਇਆ ਹੈ। ਬਹੁਤ ਹੀ ਘੱਟ ਸਮੇਂ ਵਿੱਚ, ਸਰਦਾਰ ਸਰੋਵਰ ਡੈਮ ਦੇ ਨਾਲ ਜੁੜਿਆ ਹੋਇਆ ਇਹ ਸ਼ਾਨਦਾਰ ਨਿਰਮਾਣ ਏਕ ਭਾਰਤ ਸ਼੍ਰੇਸ਼ਠ ਭਾਰਤਦੀ ਭਾਵਨਾ ਦਾ, ਨਵੇਂ ਭਾਰਤ ਦੀ ਪ੍ਰਗਤੀ ਦਾ ਤੀਰਥ ਸਥਲ ਬਣ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਮਾਂ ਨਰਮਦਾ ਦੇ ਤਟ ਤੇ, ਭਾਰਤ ਹੀ ਨਹੀਂ ਪੂਰੀ ਦੁਨੀਆ ਦਾ ਟੂਰਿਜ਼ਮ ਮੈਪ ਵਿੱਚ ਇਹ ਸਥਾਨ ਆਪਣੀ ਜਗ੍ਹਾ ਬਣਾਉਣ ਵਾਲਾ ਹੈ, ਛਾਉਣ ਜਾ ਰਿਹਾ ਹੈ।

 

ਅੱਜ ਸਰਦਾਰ ਸਰੋਵਰ ਤੋਂ ਸਾਬਰਮਤੀ ਰਿਵਰ ਫ੍ਰੰਟ ਤੱਕ ਸੀ-ਪਲੇਨ ਸੇਵਾ ਦਾ ਵੀ ਸ਼ੁਭ ਆਰੰਭ ਹੋਣ ਜਾ ਰਿਹਾ ਹੈ। ਇਹ ਦੇਸ਼ ਦੀ ਪਹਿਲੀ ਅਤੇ ਆਪਣੇ-ਆਪ ਵਿੱਚ ਅਨੂਠੀ ਸੀ-ਪਲੇਨ ਸੇਵਾ ਹੈ। ਸਰਦਾਰ ਸਾਹਿਬ ਦੇ ਦਰਸ਼ਨ ਲਈ, ਸਟੈਚੂ ਆਵ੍ ਯੂਨਿਟੀ ਨੂੰ ਦੇਖਣ ਲਈ ਦੇਸ਼ਵਾਸੀਆਂ ਨੂੰ ਹੁਣ ਸੀ-ਪਲੇਨ ਸਰਵਿਸ ਦਾ ਵੀ ਵਿਕਲਪ ਮਿਲੇਗਾ ਇਹ ਸਾਰੇ ਪ੍ਰਯਤਨ ਇਸ ਖੇਤਰ ਵਿੱਚ ਟੂਰਿਜ਼ਮ ਨੂੰ ਵੀ ਬਹੁਤ ਜ਼ਿਆਦਾ ਵਧਾਉਣ ਵਾਲੇ ਹਨ ਇਸ ਨਾਲ ਇੱਥੋਂ ਦੇ ਲੋਕਾਂ ਨੂੰ, ਮੇਰੇ ਆਦਿਵਾਸੀ ਭਾਈ-ਭੈਣਾਂ ਨੂੰ ਰੋਜਗਾਰ ਦੇ ਵੀ ਨਵੇਂ ਮੌਕੇ ਮਿਲ ਰਹੇ ਹਨ ਇਨ੍ਹਾਂ ਉਪਲੱਬਧੀਆਂ ਲਈ ਵੀ ਮੈਂ ਗੁਜਰਾਤ ਸਰਕਾਰ ਨੂੰ, ਗੁਜਰਾਤ ਦੇ ਸਾਰੇ ਨਾਗਰਿਕਾਂ ਨੂੰ ਅਤੇ ਸਾਰੇ 130 ਕਰੋੜ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ

 

ਸਾਥੀਓ, ਕੱਲ੍ਹ ਜਦੋਂ ਮੈਂ ਸਾਰੇ ਖੇਤਰਾਂ ਵਿੱਚ ਪੂਰੇ ਦਿਨ ਜਾ ਰਿਹਾ ਸਾਂ ਅਤੇ ਉੱਥੇ ਗਾਈਡ ਦੇ ਰੂਪ ਵਿੱਚ ਇੱਥੇ ਹੀ ਆਸ-ਪਾਸ ਦੇ ਪਿੰਡ ਦੀਆਂ ਸਾਡੀਆਂ ਬੇਟੀਆਂ ਜਿਸ ਕਾਨਫੀਡੈਂਸ ਦੇ ਨਾਲ, ਜਿਸ ਗਹਿਰਾਈ ਦੇ ਨਾਲ, ਸਾਰੇ ਸਵਾਲਾਂ ਦੀ ਜਾਣਕਾਰੀ ਦੇ ਨਾਲ ਤੀਬਰ ਉੱਤਰਾਂ ਦੇ ਨਾਲ ਮੈਨੂੰ ਗਾਈਡ ਕਰ ਰਹੀਆਂ ਸਨ ਮੈਂ ਸੱਚ ਦੱਸਦਾ ਹਾਂ ਮੇਰਾ ਮਸਤਕ ਉੱਚਾ ਹੋ ਗਿਆ

 

ਮੇਰੇ ਦੇਸ਼ ਦੀਆਂ ਪਿੰਡ ਦੀਆਂ ਆਦਿਵਾਸੀ ਕੰਨਿਆਵਾਂ ਦੀ ਇਹ ਤਾਕਤ, ਉਨ੍ਹਾਂ ਦੀ ਇੱਕ ਸਮਰੱਥਾ, ਅਭਿਭੂਤ ਕਰਨ ਵਾਲੀ ਸੀ। ਮੈਂ ਉਨ੍ਹਾਂ ਸਾਰੇ ਬੱਚਿਆਂ ਨੂੰ ਇਤਨੇ ਘੱਟ ਸਮੇਂ ਵਿੱਚ ਉਨ੍ਹਾਂ ਨੇ ਜੋ ਮਹਾਰਥ ਹਾਸਲ ਕੀਤੀ ਹੈ। ਅਤੇ ਇਸ ਵਿੱਚ ਨਵਾਂ ਇੱਕ ਪ੍ਰਕਾਰ ਨਾਲ expertise ਨੂੰ ਜੋੜਿਆ ਹੈ, ਪ੍ਰੋਫੈਸ਼ਨਲਿਜ਼ਮ ਨੂੰ ਜੋੜਿਆ ਹੈ। ਮੈਂ ਉਨ੍ਹਾਂ ਨੂੰ ਵੀ ਅੱਜ ਹਿਰਦੇ ਤੋਂ ਮੇਰੀਆਂ ਆਦਿਵਾਸੀ ਬੇਟੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ

 

ਸਾਥੀਓ, ਇਹ ਵੀ ਅਦਭੁਤ ਸੰਯੋਗ ਹੈ ਕਿ ਅੱਜ ਹੀ ਮਹਾਰਿਸ਼ੀ ਵਾਲਮੀਕਿ ਜਯੰਤੀ ਵੀ ਹੈ। ਅੱਜ ਅਸੀਂ ਭਾਰਤ ਦੀ ਜਿਸ ਸੱਭਿਆਚਾਰਕ ਏਕਤਾ ਦਾ ਦਰਸ਼ਨ ਕਰਦੇ ਹਾਂ, ਜਿਸ ਭਾਰਤ ਨੂੰ ਅਨੁਭਵ ਕਰਦੇ ਹਾਂ, ਉਸ ਨੂੰ ਹੋਰ ਜੀਵੰਤ ਅਤੇ ਊਰਜਾਵਾਨ ਬਣਾਉਣ ਦਾ ਕੰਮ ਸਦੀਆਂ ਪਹਿਲਾਂ ਆਦਿਕਵੀ ਮਹਾਰਿਸ਼ੀ ਵਾਲਮੀਕਿ ਨੇ ਹੀ ਕੀਤਾ ਸੀ

 

ਭਗਵਾਨ ਰਾਮ ਦੇ ਆਦਰਸ਼, ਰਾਮ ਦੇ ਸੰਸਕਾਰ ਅਗਰ ਅੱਜ ਭਾਰਤ ਦੇ ਕੋਨੇ-ਕੋਨੇ ਵਿੱਚ ਸਾਨੂੰ ਇੱਕ ਦੂਜੇ ਨਾਲ ਜੋੜ ਰਹੇ ਹਨ, ਤਾਂ ਇਸ ਦਾ ਬਹੁਤ ਵੱਡਾ ਕ੍ਰੈਡਿਟ ਵੀ ਮਹਾਰਿਸ਼ੀ ਵਾਲਮੀਕਿ ਜੀ ਨੂੰ ਹੀ ਜਾਂਦਾ ਹੈ। ਰਾਸ਼ਟਰ ਨੂੰ, ਮਾਤ੍ਰਭੂਮੀ ਨੂੰ ਸਭ ਤੋਂ ਵਧ ਕੇ ਮੰਨਣ ਦਾ ਮਹਾਰਿਸ਼ੀ ਵਾਲਮੀਕਿ ਦਾ ਜੋ ਉਦਘੋਸ਼ ਸੀ, ‘ਜਨਨੀ ਜਨਮਭੂਮਿਸ਼ਚ ਸਵਰਗਾਦਪਿ ਗਰੀਯਸੀ (जननी जन्मभूमिश्च स्वर्गादपि गरीयसी) ਇਹ ਜੋ ਮੰਤਰ ਸੀ, ਉਹੀ ਅੱਜ ਰਾਸ਼ਟਰ ਪਹਿਲਾਂ ‘India first’ ਦੇ ਸੰਕਲਪ ਦਾ ਮਜ਼ਬੂਤ ਅਧਾਰ ਹੈ।

 

ਮੈਂ ਸਾਰੇ ਦੇਸ਼ਵਾਸੀਆਂ ਨੂੰ ਮਹਾਰਿਸ਼ੀ ਵਾਲਮੀਕਿ ਜਯੰਤੀ ਦੀਆਂ ਵੀ ਹਿਰਦੇ ਤੋਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ ਸਾਥੀਓ, ਤਮਿਲ ਭਾਸ਼ਾ ਦੇ ਮਹਾਕਵੀ ਅਤੇ ਸੁਤੰਤਰਤਾ ਸੈਨਾਨੀ ਸੁਬ੍ਰਹਮਣਿਯਮ ਭਾਰਤੀ ਨੇ ਲਿਖਿਆ ਸੀ-ਮੰਨੁਮ ਇਮਯਮਲੈ ਏਂਗਲ ਮਲੈਯੇ, ਮਾਨਿਲ ਮੀਧੁ ਇਧੁ ਪੋਲ ਪਿਰਿਧੁ ਇੱਲੈਯੇ, ਇੰਨਰੁ ਨੀਰ ਗੰਗੈ ਆਰੇਂਗਲ ਆਰੇ ਇ॑ਗਿਥਨ ਮਾਂਬਿਰ ਏਧਿਰੇਧੁ ਵੇਰੇ, ਪੰਨਰੁਮ ਉਪਨਿਟ ਨੂਲੇਂਗਲ ਨੂਲੇ ਪਾਰ ਮਿਸੈ ਏਧੋਰੁ ਨੂਲ ਇਧੁ ਪੋਲੇ, ਪੋਨਨੋਲਿਰ ਭਾਰਤ ਨਾਡੇਂਗਲ ਨਾਡੇ ਪੋਟ ਰੁਵੋਮ ਇਗਤੈ ਏਮੱਕਿੱਲੈ ਈਡੇ (मन्नुम इमयमलै एंगल मलैये,मानिल मीधु इधु पोल पिरिधु इल्लैये, इन्नरु नीर गंगै आरेंगल आरे इ॑गिथन मान्बिर एधिरेधु वेरे, पन्नरुम उपनिट नूलेन्गल नूले पार मिसै एधोरु नूल इधु पोले, पोननोलिर भारत नाडेंगल नाडे पोट रुवोम इग्तै एमक्किल्लै ईडे।) ਸੁਬ੍ਰਮਣਿਯਮ ਭਾਰਤੀ ਦੀ ਜੋ ਕਵਿਤਾ ਹੈ, ਉਸ ਦਾ ਭਾਵ ਅਰਥ ਹਿੰਦੀ ਵਿੱਚ ਜੋ ਮਿਲਦਾ ਹੈ, ਦੂਰ- ਸੁਦੂਰ ਖੇਤਰਾਂ ਬਾਰੇ ਜੋ ਵਰਣਨ ਹੈ, ਉਹ ਵੀ ਇਤਨਾ ਹੀ ਪ੍ਰੇਰਕ ਹੈ।

 

ਸੁਬ੍ਰਹਮਣਿਯਮ ਭਾਰਤੀ ਜੀ ਨੇ ਜਿਸ ਭਾਵ ਨੂੰ ਪ੍ਰਗਟ ਕੀਤਾ ਹੈ, ਦੁਨੀਆ ਦੀ ਸਭ ਤੋਂ ਪੁਰਾਤਨ ਭਾਸ਼ਾ ਤਮਿਲ ਭਾਸ਼ਾ ਵਿੱਚ ਕੀਤਾ ਹੈ। ਅਤੇ ਕੀ ਅਦਭੁਤ ਮਾਂ ਭਾਰਤੀ ਦਾ ਵਰਣਨ ਕੀਤਾ ਹੈ। ਸੁਬ੍ਰਹਮਣਿਯਮ ਭਾਰਤੀ ਜੀ ਦੇ ਉਸ ਕਵਿਤਾ ਦੇ ਭਾਵ ਹਨ, ਚਮਕ ਰਿਹਾ ਉੱਚਾ ਹਿਮਾਲਿਆ, ਇਹ ਨਗਰਾਜ ਸਾਡਾ ਹੀ ਹੈ। ਜੋੜ ਨਹੀਂ ਧਰਤੀ ਤੇ ਜਿਸ ਦਾ, ਉਹ ਨਗਰਾਜ ਸਾਡਾ ਹੀ ਹੈ। ਨਦੀ ਸਾਡੀ ਹੀ ਹੈ ਗੰਗਾ, ਪਲਾਵਿਤ ਕਰਦੀ ਮਧੁਰਸ ਧਾਰਾ, ਵਗਦੀ ਹੈ ਕੀ ਕਿਤੇ ਹੋਰ ਵੀ, ਅਜਿਹੀ ਪਾਵਨ ਕਲ-ਕਲ ਧਾਰਾ?

 

ਸਨਮਾਨਿਤ ਜੋ ਸਫ਼ਲ ਵਿਸ਼ਵ ਮੇਂ, ਮਹਿਮਾ ਜਿਨ ਕੀ ਬਹੁਤ ਰਹੀ ਹੈ ਅਮਰ ਗ੍ਰੰਥ ਵੇ ਸਭੀ ਹਮਾਰੇ, ਉਪਨਿਸ਼ਦੋ ਕਾ ਦੇਸ਼ ਯਹੀ ਹੈ। ਗਾਏਂਗੇ ਯਸ਼ ਹਮ ਸਭ ਇਸ ਕਾ, ਇਹ ਹੈ ਸਵਰਣਿਮ ਦੇਸ਼ ਹਮਾਰਾ, ਆਗੇ ਕੌਨ ਜਗਤ ਮੇਂ ਹਮਸੇ, ਗੁਲਾਮੀ ਦੇ ਕਾਲਖੰਡ ਵਿੱਚ ਵੀ, ਸੁਬ੍ਰਹਮਣਿਯਮ ਭਾਰਤੀ ਜੀ ਦਾ ਵਿਸ਼ਵਾਸ ਦੇਖੋ, ਉਹ ਭਾਵ ਪ੍ਰਗਟ ਕਰਦੇ ਹਨ, ਆਗੇ ਕੌਨ ਜਗਤ ਮੇਂ ਹਮਸੇ, ਯਹ ਹੈ ਭਾਰਤ ਦੇਸ਼ ਹਮਾਰਾ

 

ਭਾਰਤ ਲਈ ਇਸ ਅਦਭੁਤ ਭਾਵਨਾ ਨੂੰ ਅੱਜ ਅਸੀਂ ਇੱਥੇ ਮਾਂ ਨਰਮਦਾ ਦੇ ਕਿਨਾਰੇ, ਸਰਦਾਰ ਸਾਹਿਬ ਦੀ ਸ਼ਾਨਦਾਰ ਪ੍ਰਤਿਮਾ ਦੀ ਛਾਂ ਵਿੱਚ ਅਤੇ ਕਰੀਬ ਤੋਂ ਮਹਿਸੂਸ ਕਰ ਸਕਦੇ ਹਾਂ ਭਾਰਤ ਦੀ ਇਹੀ ਤਾਕਤ, ਸਾਨੂੰ ਹਰ ਆਪਦਾ ਨਾਲ, ਹਰ ਆਫ਼ਤ ਨਾਲ ਲੜਨਾ ਸਿਖਾਉਂਦੀ ਹੈ, ਅਤੇ ਜਿੱਤਣਾ ਵੀ ਸਿਖਾਉਂਦੀ ਹੈ। ਆਪ ਦੇਖੋ, ਪਿਛਲੇ ਸਾਲ ਤੋਂ ਹੀ ਜਦੋਂ ਅਸੀਂ ਅੱਜ ਦੇ ਦਿਨ ਏਕਤਾ ਦੌੜ ਵਿੱਚ ਸ਼ਾਮਲ ਹੋਏ ਸਾਂ, ਤਦ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ ਕਿ ਦੁਨੀਆ ਪੂਰੀ ਮਾਨਵਜਾਤੀ ਨੂੰ ਕੋਰੋਨਾ ਜਿਹੀ ਵੈਸ਼ਵਿਕ ਮਹਾਮਾਰੀ ਦਾ ਸਾਹਮਣਾ ਕਰਨਾ ਪਵੇਗਾ

 

ਇਹ ਆਪਦਾ ਅਚਾਨਕ ਆਈ ਇਸ ਨੇ ਪੂਰੇ ਵਿਸ਼ਵ ਵਿੱਚ ਮਾਨਵ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਸਾਡੀ ਗਤੀ ਨੂੰ ਪ੍ਰਭਾਵਿਤ ਕੀਤਾ ਹੈ। ਲੇਕਿਨ ਇਸ ਮਹਾਮਾਰੀ ਦੇ ਸਾਹਮਣੇ ਦੇਸ਼ ਨੇ, 130 ਕਰੋੜ ਦੇਸ਼ਵਾਸੀਆਂ ਨੇ ਜਿਸ ਤਰ੍ਹਾਂ ਆਪਣੀ ਸਮੂਹਿਕ ਤਾਕਤ ਨੂੰ, ਆਪਣੀ ਸਮੂਹਿਕ ਇੱਛਾ ਸ਼ਕਤੀ ਨੂੰ ਸਾਬਤ ਕੀਤਾ ਹੈ ਉਹ ਬੇਮਿਸਾਲ ਹੈ। ਇਤਿਹਾਸ ਵਿੱਚ ਉਸ ਦੀ ਕੋਈ ਮਿਸਾਲ ਨਹੀਂ

 

ਕੋਰੋਨਾ ਵਾਰੀਅਰਸ ਦੇ ਸਨਮਾਨ ਵਿੱਚ 130 ਕਰੋੜ ਦੇਸ਼ਵਾਸੀਆਂ ਨੇ ਇੱਕ ਹੋ ਕੇ ਕਸ਼ਮੀਰ ਤੋਂ ਕੰਨਿਆ ਕੁਮਾਰੀ, ਲੇਹ ਤੋਂ ਲਕਸ਼ਦਵੀਪ, ਅਟਕ ਤੋਂ ਕਟਕ, ਕੱਛ ਤੋਂ ਕੋਹਿਮਾ, ਤ੍ਰਿਪੁਰਾ ਤੋਂ ਸੋਮਨਾਥ 130 ਕਰੋੜ ਦੇਸ਼ਵਾਸੀਆਂ ਨੇ ਇੱਕ ਹੋ ਕੇ ਜੋ ਜਜ਼ਬਾ, ਦਿਖਾਇਆ, ਏਕਤਾ ਦਾ ਜੋ ਸੰਦੇਸ਼ ਦਿੱਤਾ ਉਸ ਨੇ ਅੱਠ ਮਹੀਨੇ ਤੋਂ ਸਾਨੂੰ ਇਸ ਸੰਕਟ ਦੇ ਸਾਹਮਣੇ ਜੂਝਣ ਦੀ ਲੜਨ ਦੀ ਅਤੇ ਵਿਜੈ ਪਥ ਤੇ ਅੱਗੇ ਵਧਣ ਦੀ ਤਾਕਤ ਦਿੱਤੀ ਹੈ। ਦੇਸ਼ ਨੇ ਉਨ੍ਹਾਂ ਦੇ ਸਨਮਾਨ ਲਈ ਦੀਵੇ ਜਗਾਏ, ਸਨਮਾਨ ਵਿਅਕਤ ਕੀਤਾ ਸਾਡੇ ਕੋਰੋਨਾ ਵਾਰੀਅਰਸ, ਸਾਡੇ ਅਨੇਕ ਪੁਲਿਸ ਦੇ ਹੋਣਹਾਰ ਸਾਥੀਆਂ ਨੇ ਦੂਜਿਆਂ ਦਾ ਜੀਵਨ ਬਚਾਉਣ ਲਈ ਆਪਣੇ ਜੀਵਨ ਦਾ ਬਲੀਦਾਨ ਦੇ ਦਿੱਤਾ ਆਜ਼ਾਦੀ ਦੇ ਬਾਅਦ ਮਾਨਵ ਸੇਵਾ ਲਈ ਸੁਰੱਖਿਆ ਲਈ ਜੀਵਨ ਦੇਣਾ ਇਸ ਦੇਸ਼ ਦੇ ਪੁਲਿਸ ਬੇੜੇ ਦੀ ਵਿਸ਼ੇਸ਼ਤਾ ਰਹੀ ਹੈ

 

ਕਰੀਬ-ਕਰੀਬ 35 ਹਜ਼ਾਰ ਮੇਰੇ ਪੁਲਿਸ ਬੇੜੇ ਦੇ ਜਵਾਨਾਂ ਨੇ ਆਜ਼ਾਦੀ ਦੇ ਬਾਅਦ ਬਲੀਦਾਨ ਦਿੱਤੇ ਹਨ। ਲੇਕਿਨ ਇਸ ਕੋਰੋਨਾ ਕਾਲ ਖੰਡ ਵਿੱਚ ਸੇਵਾ ਲਈ, ਦੂਸਰੇ ਦੀ ਜ਼ਿੰਦਗੀ ਬਚਾਉਣ ਦੇ ਲਈ ਮੇਰੇ ਪੁਲਿਸ ਦੇ ਬੇੜੇ ਦੇ ਜਵਾਨਾਂ ਨੇ, ਕਈਆਂ ਨੇ ਸੇਵਾ ਕਰਦੇ-ਕਰਦੇ ਆਪਣੇ ਆਪ ਨੂੰ ਹੀ ਸਮਰਪਿਤ ਕਰ ਦਿੱਤਾ ਇਤਿਹਾਸ ਕਦੇ ਇਸ ਸਵਰਣਿਮ ਪਲ ਨੂੰ ਕਦੇ ਭੁਲਾ ਨਹੀਂ ਸਕੇਗਾ ਅਤੇ ਪੁਲਿਸ ਬੇੜੇ ਦੇ ਜਵਾਨਾਂ ਨੂੰ ਹੀ ਨਹੀਂ 130 ਕਰੋੜ ਦੇਸ਼ਵਾਸੀਆਂ ਨੂੰ ਪੁਲਿਸ ਬੇੜੇ ਦੇ ਬਹਾਦਰਾਂ ਦੇ ਇਸ ਸਮਰਪਣ ਭਾਵ ਨੂੰ ਹਮੇਸ਼ਾ ਨਤਮਸਤਕ ਹੋਣ ਲਈ ਪ੍ਰੇਰਿਤ ਕਰੇਗਾ

 

ਸਾਥੀਓ, ਇਹ ਦੇਸ਼ ਦੀ ਏਕਤਾ ਦੀ ਹੀ ਤਾਕਤ ਸੀ ਕਿ ਜਿਸ ਮਹਾਮਾਰੀ ਨੇ ਦੁਨੀਆ ਦੇ ਵੱਡੇ-ਵੱਡੇ ਦੇਸ਼ਾਂ ਨੂੰ ਮਜਬੂਰ ਕਰ ਦਿੱਤਾ ਹੈ, ਭਾਰਤ ਨੇ ਉਸ ਦਾ ਮਜ਼ਬੂਤੀ ਨਾਲ ਮੁਕਾਬਲਾ ਕੀਤਾ ਹੈ। ਅੱਜ ਦੇਸ਼ ਕੋਰੋਨਾ ਤੋਂ ਉੱਭਰ ਵੀ ਰਿਹਾ ਹੈ ਅਤੇ ਇਕਜੁੱਟ ਹੋ ਕੇ ਅੱਗੇ ਵੀ ਵਧ ਰਿਹਾ ਹੈ। ਇਹ ਉਂਝ ਹੀ ਇਕਜੁੱਟਤਾ ਹੈ ਜਿਸ ਦੀ ਕਲਪਨਾ ਲੌਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਨੇ ਕੀਤੀ ਸੀ ਸਾਡੇ ਸਾਰਿਆਂ ਦੀ ਇਹ ਇਕਜੁੱਟਤਾ ਕੋਰੋਨਾ ਦੇ ਇਸ ਸੰਕਟ ਕਾਲ ਵਿੱਚ ਲੌਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਨੂੰ ਸੱਚੀ ਸ਼ਰਧਾਂਜਲੀ ਹੈ।

 

ਸਾਥੀਓ, ਬਿਪਤਾਵਾਂ ਅਤੇ ਚੁਣੌਤੀਆਂ ਦਰਮਿਆਨ ਵੀ ਦੇਸ਼ ਨੇ ਕਈ ਅਜਿਹੇ ਕੰਮ ਕੀਤੇ ਹਨ ਜੋ ਕਦੇ ਅਸੰਭਵ ਮੰਨ ਲਏ ਗਏ ਸਨ ਇਸੇ ਮੁਸ਼ਕਿਲ ਸਮੇਂ ਵਿੱਚ ਧਾਰਾ 370 ਹਟਣ ਦੇ ਬਾਅਦ, ਆਰਟੀਕਲ 370 ਹਟਣ ਦੇ ਬਾਅਦ ਕਸ਼ਮੀਰ ਨੇ ਸਮਾਵੇਸ਼ ਦਾ ਇੱਕ ਸਾਲ ਪੂਰਾ ਕੀਤਾ 31 ਅਕਤੂਬਰ ਨੂੰ ਹੀ ਅੱਜ ਤੋਂ ਇੱਕ ਸਾਲ ਪਹਿਲਾਂ ਇਹ ਕਾਰਜਰਤ ਹੋਇਆ ਸੀ ਸਰਦਾਰ ਸਾਹਿਬ ਜੀਵਿਤ ਸਨ ਬਾਕੀ ਰਾਜਾ-ਰਜਵਾੜਿਆਂ ਦੇ ਨਾਲ ਇਹ ਕੰਮ ਵੀ ਅਗਰ ਉਨ੍ਹਾਂ ਦੇ ਜ਼ਿੰਮੇ ਹੁੰਦਾ ਤਾਂ ਅੱਜ ਆਜ਼ਾਦੀ ਦੇ ਇਤਨੇ ਵਰ੍ਹਿਆਂ ਬਾਅਦ ਇਹ ਕੰਮ ਕਰਨ ਦੀ ਨੌਬਤ ਮੇਰੇ ਤੇ ਨਾ ਆਉਂਦੀ ਲੇਕਿਨ ਸਰਦਾਰ ਸਾਹਿਬ ਦਾ ਉਹ ਕੰਮ ਅਧੂਰਾ ਸੀ, ਉਨ੍ਹਾਂ ਦੀ ਪ੍ਰੇਰਣਾ ਨਾਲ 130 ਕਰੋੜ ਦੇਸ਼ਵਾਸੀਆਂ ਨੂੰ ਉਸ ਕਾਰਜ ਨੂੰ ਵੀ ਪੂਰਾ ਕਰਨ ਦਾ ਸੁਭਾਗ ਮਿਲਿਆ ਹੈ।

 

ਕਸ਼ਮੀਰ ਦੇ ਵਿਕਾਸ ਵਿੱਚ ਜੋ ਰੁਕਾਵਟਾਂ ਆ ਰਹੀਆਂ ਸਨ ਉਨ੍ਹਾਂ ਨੂੰ ਪਿੱਛੇ ਛੱਡ ਕੇ ਹੁਣ ਕਸ਼ਮੀਰ ਵਿਕਾਸ ਦੇ ਨਵੇਂ ਮਾਰਗ ਤੇ ਵਧ ਚੁੱਕਿਆ ਹੈ। ਚਾਹੇ ਨੌਰਥ-ਈਸਟ ਵਿੱਚ ਸ਼ਾਂਤੀ ਦੀ ਬਹਾਲੀ ਹੋਵੇ ਜਾਂ ਨੌਰਥ-ਈਸਟ ਦੇ ਵਿਕਾਸ ਲਈ ਉਠਾਏ ਜਾ ਰਹੇ ਕਦਮ ਅੱਜ ਦੇਸ਼ ਏਕਤਾ ਦੇ ਨਵੇਂ ਆਯਾਮ ਸਥਾਪਿਤ ਕਰ ਰਿਹਾ ਹੈ। ਸੋਮਨਾਥ ਦੇ ਪੁਨਰ ਨਿਰਮਾਣ ਸਰਦਾਰ ਪਟੇਲ ਨੇ ਭਾਰਤ ਦੇ ਸੱਭਿਆਚਾਰਕ ਗੌਰਵ ਨੂੰ ਵਾਪਸ ਕਰਨ ਦਾ ਜੋ ਯਗ ਸ਼ੁਰੂ ਕੀਤਾ ਸੀ ਉਸ ਦਾ ਵਿਸਤਾਰ ਦੇਸ਼ ਨੇ ਅਯੁੱਧਿਆ ਵਿੱਚ ਵੀ ਦੇਖਿਆ ਹੈ। ਅੱਜ ਦੇਸ਼ ਰਾਮ ਮੰਦਿਰ ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਾਖੀ ਬਣਿਆ ਹੈ ਅਤੇ ਸ਼ਾਨਦਾਰ ਰਾਮ ਮੰਦਿਰ ਨੂੰ ਬਣਦੇ ਵੀ ਦੇਖ ਰਿਹਾ ਹੈ

 

ਸਾਥੀਓ, ਅੱਜ ਅਸੀਂ 130 ਕਰੋੜ ਦੇਸ਼ਵਾਸੀ ਮਿਲ ਕੇ ਇੱਕ ਅਜਿਹੇ ਰਾਸ਼‍ਟਰ ਦਾ ਨਿਰਮਾਣ ਕਰ ਰਹੇ ਹਨ ਜੋ ਸਸ਼ਕ‍ਤ ਵੀ ਹੈ ਅਤੇ ਸਮਰੱਥ ਵੀ ਹੋਵੇ। ਜਿਸ ਵਿੱਚ ਸਮਾਨਤਾ ਵੀ ਹੋਵੇ ਅਤੇ ਸੰਭਾਵਨਾਵਾਂ ਵੀ ਹੋਣ। ਸਰਦਾਰ ਸਾਹਿਬ ਵੀ ਕਹਿੰਦੇ ਸਨ ਅਤੇ ਸਰਦਾਰ ਸਾਹਿਬ ਦੇ ਸ਼ਬ‍ਦ ਹਨ ਦੁਨੀਆ ਦਾ ਅਧਾਰ ਕਿਸਾਨ ਅਤੇ ਮਜ਼ਦੂਰ ਹਨ, ਮੈਂ ਸੋਚਦਾ ਹਾਂ ਕਿ ਕਿਵੇਂ ਕਿਸਾਨ ਨੂੰ ਗ਼ਰੀਬ ਅਤੇ ਕਮਜ਼ੋਰ ਨਹੀਂ ਰਹਿਣ ਦੇਵਾਂ, ਕਿਵੇਂ ਉਨ੍ਹਾਂ ਨੂੰ ਮਜ਼ਬੂਤ ਕਰਾਂ, ਅਤੇ ਉੱਚਾ ਸਿਰ ਕਰਕੇ ਚਲਣ ਵਾਲਾ ਬਣਾ ਦੇਵਾ

 

ਸਾਥੀਓ, ਕਿਸਾਨ, ਮਜ਼ਦੂਰ, ਗ਼ਰੀਬ ਸਸ਼ਕਤ ਤਦ ਹੋਣਗੇ, ਜਦੋਂ-ਜਦੋਂ ਉਹ ਆਤਮਨਿਰਭਰ ਬਣਨਗੇ। ਸਰਦਾਰ ਸਾਹਿਬ ਦਾ ਇਹ ਸੁਪਨਾ ਸੀ ਉਹ ਕਹਿੰਦੇ ਸਨ ਸਾਥੀਓ, ਕਿਸਾਨ, ਮਜ਼ਦੂਰ, ਗ਼ਰੀਬ ਸਸ਼ਕਤ ਤਦ ਹੋਣਗੇ, ਜਦੋਂ-ਜਦੋਂ ਉਹ ਆਤਮਨਿਰਭਰ ਬਣਨਗੇ। ਅਤੇ ਜਦੋਂ ਕਿਸਾਨ ਮਜ਼ਦੂਰ ਆਤਮਨਿਰਭਰ ਬਣਨਗੇ, ਤਦ ਦੇਸ਼ ਆਤਮਨਿਰਭਰ ਬਣੇਗਾ। ਸਾਥੀਓ, ਆਤਮਨਿਰਭਰ ਦੇਸ਼ ਹੀ ਆਪਣੀ ਪ੍ਰਗਤੀ ਦੇ ਨਾਲ-ਨਾਲ ਆਪਣੀ ਸੁਰੱਖਿਆ ਲਈ ਵੀ ਆਸਵੰਦ ਰਹਿ ਸਕਦਾ ਹੈ। ਅਤੇ ਇਸ ਲਈ, ਅੱਜ ਦੇਸ਼ ਰੱਖਿਆ ਦੇ ਖੇਤਰ ਵਿੱਚ ਵੀ ਆਤਮਨਿਰਭਰ ਬਣਨ ਦੇ ਵੱਲ ਵਧ ਰਿਹਾ ਹੈ ਇਤਨਾ ਹੀ ਨਹੀਂ, ਸੀਮਾਵਾਂ ਤੇ ਵੀ ਭਾਰਤ ਦੀ ਨਜ਼ਰ ਅਤੇ ਨਜ਼ਰੀਆ ਹੁਣ ਬਦਲ ਗਏ ਹਨ। ਅੱਜ ਭਾਰਤ ਦੀ ਭੂਮੀ ਤੇ ਨਜ਼ਰ ਗੱਡਣ ਵਾਲਿਆਂ ਨੂੰ ਮੂੰਹਤੋੜ ਜਵਾਬ ਦੇਣ ਦੀ ਤਾਕਤ ਸਾਡੇ ਵੀਰ-ਜਵਾਨਾਂ ਦੇ ਹੱਥ ਵਿੱਚ ਹੈ। ਅੱਜ ਦਾ ਭਾਰਤ ਸੀਮਾਵਾਂ ਤੇ ਸੈਂਕੜੇ ਕਿਲੋਮੀਟਰ ਲੰਬੀਆਂ ਸੜਕਾਂ ਬਣਾ ਰਿਹਾ ਹੈ, ਦਰਜਨਾਂ ਬ੍ਰਿਜ, ਅਨੇਕ ਸੁਰੰਗਾਂ ਲਗਾਤਾਰ ਬਣਾਉਂਦਾ ਚਲਿਆ ਜਾ ਰਿਹਾ ਹੈ। ਆਪਣੀ ਸੰਪ੍ਰਭੂਤਾ ਅਤੇ ਸਨਮਾਨ ਦੀ ਰੱਖਿਆ ਲਈ ਅੱਜ ਦਾ ਭਾਰਤ ਪੂਰੀ ਤਰ੍ਹਾਂ ਸਰਗਰਮ ਹੈ, ਪ੍ਰਤੀਬੱਧ ਹੈ, ਕਟਿਬੱਧ‍ ਹੈ, ਪੂਰੀ ਤਰ੍ਹਾਂ ਤਿਆਰ ਹੈ।

 

ਲੇਕਿਨ ਸਾਥੀਓ, ਪ੍ਰਗਤੀ ਦੇ ਇਨ੍ਹਾਂ ਯਤਨਾਂ ਦੇ ਵਿੱਚ, ਕਈ ਅਜਿਹੀਆਂ ਚੁਣੌਤੀਆਂ ਵੀ ਹਨ ਜਿਸ ਦਾ ਸਾਹਮਣਾ ਅੱਜ ਭਾਰਤ ਅਤੇ ਪੂਰਾ ਵਿਸ਼ਵ ਕਰ ਰਿਹਾ ਹੈ। ਬੀਤੇ ਕੁਝ ਸਮੇਂ ਤੋਂ ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਜੋ ਹਾਲਾਤ ਬਣੇ ਹਨ, ਜਿਸ ਤਰ੍ਹਾਂ ਕੁਝ ਲੋਕ ਆਤੰਕਵਾਦ ਦੇ ਸਮਰਥਨ ਵਿੱਚ ਖੁੱਲ੍ਹ ਕੇ ਸਾਹਮਣੇ ਆ ਗਏ ਹਨ, ਉਹ ਅੱਜ ਮਾਨਵਤਾ ਲਈ, ਵਿਸ਼ਵ ਲਈ, ਸ਼ਾਂਤੀ ਦੇ ਉਪਾਸਕਾਂ ਲਈ ਇੱਕ ਆਲਮੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਅੱਜ ਦੇ ਮਾਹੌਲ ਵਿੱਚ, ਦੁਨੀਆ ਦੇ ਸਾਰੇ ਦੇਸ਼ਾਂ ਨੂੰ, ਸਾਰੀਆਂ ਸਰਕਾਰਾਂ ਨੂੰ, ਸਾਰੇ ਪੰਥਾਂ ਨੂੰ, ਆਤੰਕਵਾਦ ਦੇ ਖ਼ਿਲਾਫ਼ ਇਕਜੁੱਟ ਹੋਣ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਸ਼ਾਂਤੀ-ਭਾਈਚਾਰਾ ਅਤੇ ਪਰਸਪਰ ਆਦਰ ਦਾ ਭਾਵ ਹੀ ਮਾਨਵਤਾ ਦੀ ਸੱਚੀ ਪਹਿਚਾਣ ਹੈ ਸ਼ਾਂਤੀ, ਏਕਤਾ ਅਤੇ ਸਦਭਾਵ ਉਹ ਹੀ ਉਸ ਦਾ ਮਾਰਗ ਹੈ ਆਤੰਕਵਾਦ-ਹਿੰਸਾ ਨਾਲ ਕਦੇ ਵੀ, ਕਿਸੇ ਦਾ ਕਲਿਆਣ ਨਹੀਂ ਹੋ ਸਕਦਾ। ਭਾਰਤ ਤਾਂ ਪਿਛਲੇ ਕਈ ਦਹਾਕਿਆਂ ਤੋਂ ਆਤੰਕਵਾਦ ਦਾ ਭੁਗਤਭੋਗੀ ਰਿਹਾ ਹੈ, ਪੀੜਿਤ ਰਿਹਾ ਹੈ ਭਾਰਤ ਨੇ ਆਪਣੇ ਹਜ਼ਾਰਾਂ ਵੀਰ-ਜਵਾਨਾਂ ਨੂੰ ਗੁਆਇਆ ਹੈ, ਆਪਣੇ ਹਜ਼ਾਰਾਂ ਨਿਰਦੋਸ਼ ਨਾਗਰਿਕਾਂ ਨੂੰ ਗੁਆਇਆ ਹੈ, ਅਨੇਕ ਮਾਤਾਵਾਂ ਦੇ ਲਾਲ ਖੋਏ ਹਨ, ਅਨੇਕ ਭੈਣਾਂ ਦੇ ਭਾਈ ਖੋਏ ਹਨ। ਆਤੰਕ ਦੀ ਪੀੜਾ ਨੂੰ ਭਾਰਤ ਭਲੀ-ਭਾਂਤੀ ਜਾਣਦਾ ਹੈ ਭਾਰਤ ਨੇ ਆਤੰਕਵਾਦ ਨੂੰ ਹਮੇਸ਼ਾ ਆਪਣੀ ਏਕਤਾ ਨਾਲ, ਆਪਣੀ ਦ੍ਰਿੜ੍ਹ ਇੱਛਾਸ਼ਕਤੀ ਨਾਲ ਜਵਾਬ ਦਿੱਤਾ ਹੈ ਅੱਜ ਪੂਰੇ ਵਿਸ਼ਵ ਨੂੰ ਵੀ ਇਕਜੁੱਟ ਹੋ ਕੇ, ਹਰ ਉਸ ਤਾਕਤ ਨੂੰ ਹਰਾਉਣਾ ਹੈ ਜੋ ਆਤੰਕ ਦੇ ਨਾਲ ਹੈ, ਜੋ ਆਤੰਕਵਾਦ ਨੂੰ ਹੁਲਾਰਾ ਦੇ ਰਹੀ ਹੈ

 

ਸਾਥੀਓ, ਭਾਰਤ ਲਈ ਤਾਂ ਏਕਤਾ ਦੇ ਮਾਅਨਿਆਂ ਦਾ ਵਿਸਤਾਰ ਹਮੇਸ਼ਾ ਤੋਂ ਬਹੁਤ ਜ਼ਿਆਦਾ ਰਿਹਾ ਹੈ। ਅਸੀਂ ਤਾਂ ਉਹ ਲੋਕ ਹਾਂ ਜਿਨ੍ਹਾਂ ਨੂੰ ਉਹ ਪ੍ਰੇਰਣਾ ਮਿਲੀ ਹੈ- ‘‘ਸਰਵੇ ਭਵੰਤੁ ਸੁਖਿਨ:’’ (सर्वे भवन्तु सुखिनः) ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਆਤ‍ਮਸਾਤ ਕੀਤਾ ਹੈ ‘‘ਵਸੁਧੈਵ ਕੁਟੁੰਬਕਮ’’ ਦੀ ਇਹੀ ਤਾਂ ਸਾਡੀ ਜੀਵਨ ਧਾਰਾ ਹੈ ਭਗਵਾਨ ਬੁੱਧ ਤੋਂ ਲੈ ਕੇ ਮਹਾਤਮਾ ਗਾਂਧੀ ਤੱਕ ਭਾਰਤ ਨੇ ਸਮੁੱਚੇ ਵਿਸ਼ਵ ਨੂੰ ਸ਼ਾਂਤੀ ਅਤੇ ਏਕਤਾ ਦਾ ਸੰਦੇਸ਼ ਦਿੱਤਾ ਹੈ ਸਾਥੀਓ, ਰਾਸ਼ਟਰਕਵੀ ਰਾਮਧਾਰੀ ਸਿੰਘ ਦਿਨਕਰ ਜੀ ਨੇ ਲਿਖਿਆ ਹੈ- ਭਾਰਤ ਇੱਕ ਵਿਚਾਰ, ਸਵਰਗ ਨੂੰ ਧਰਤੀ (ਭੂ) ਤੇ ਲਿਆਉਣ ਵਾਲਾ ਭਾਰਤ ਇੱਕ ਭਾਵ, ਜਿਸ ਨੂੰ ਪਾ ਕੇ ਮਨੁੱਖ ਜਗਦਾ ਹੈ ਸਾਡਾ ਇਹ ਰਾਸ਼ਟਰ ਸਾਡੇ ਵਿਚਾਰਾਂ ਨਾਲ, ਸਾਡੀਆਂ ਭਾਵਨਾਵਾਂ ਨਾਲ, ਸਾਡੀਆਂ ਚੇਤਨਾਵਾਂ ਨਾਲ, ਸਾਡੇ ਯਤਨਾਂ ਨਾਲ, ਸਾਡੇ ਸਾਰਿਆਂ ਨਾਲ ਮਿਲ ਕੇ ਹੀ ਬਣਦਾ ਹੈ ਅਤੇ ਇਸ ਦੀ ਬਹੁਤ ਵੱਡੀ ਤਾਕਤ, ਭਾਰਤ ਦੀ ਵਿਵਿਧਤਾ ਹੈ। ਇਤਨੀਆਂ ਬੋਲੀਆਂ, ਇਤਨੀਆਂ ਭਾਸ਼ਾਵਾਂ, ਅਲੱਗ-ਅਲੱਗ ਤਰ੍ਹਾਂ ਦੇ ਪਰਿਧਾਨ, ਖਾਨ-ਪਾਨ, ਰੀਤੀ-ਰਿਵਾਜ,

 

ਮਾਨਵਤਾਵਾਂ, ਇਹ ਕਿਸੇ ਹੋਰ ਦੇਸ਼ ਵਿੱਚ ਮਿਲਣਾ ਮੁਸ਼ਕਿਲ ਹੈ ਸਾਡੇ ਵੇਦ-ਵਾਕਾਂ ਵਿੱਚ ਵੀ ਕਿਹਾ ਗਿਆ ਹੈ- ਜਨਂ ਬਿਭ੍ਰਤੀ ਬਹੁਧਾ ਵਿਵਾਚਸੰ ਨਾਨਾਧਰਮਾਣੰ ਪ੍ਰਿਥਵੀਵੀ ਯਥੌਕਸਮ੍। ਸਹਸਤਰੰ ਧਾਰਾ ਦ੍ਰਵਿਣਸਯ ਮੇਂ ਦੁਹਾਂ ਧੁਵੇਵ ਧੇਨੁਰਨ-ਪਸਫੁਰੰਤੀ (जनं बिभ्रति बहुधा विवाचसं नानाधर्माणं पृथ्वीवी यथौकसम्। सहस्त्रं धारा द्रविणस्य में दुहां ध्रुवेव धेनुरन-पस्फुरन्ति।) ਅਰਥਾਤ, ਸਾਡੀ ਇਹ ਮਾਤ੍ਰਭੂਮੀ ਅਲੱਗ-ਅਲੱਗ ਭਾਸ਼ਾਵਾਂ ਨੂੰ ਬੋਲਣ ਵਾਲੇ, ਅਲੱਗ-ਅਲੱਗ ਆਚਾਰ, ਵਿਚਾਰ, ਵਿਵਹਾਰ ਵਾਲੇ ਲੋਕਾਂ ਨੂੰ ਇੱਕ ਘਰ ਦੇ ਸਮਾਨ ਧਾਰਨ ਕਰਦੀ ਹੈ। ਇਸ ਲਈ, ਸਾਡੀ ਇਹ ਵਿਵਿਧਤਾ ਹੀ ਸਾਡੀ ਹੋਂਦ ਹੈ। ਇਸ ਵਿਵਿਧਤਾ ਵਿੱਚ ਏਕਤਾ ਨੂੰ ਜੀਵੰਤ ਰੱਖਣਾ ਹੀ ਰਾਸ਼ਟਰ ਦੇ ਪ੍ਰਤੀ ਸਾਡਾ ਕਰਤੱਵ ਹੈ। ਅਸੀਂ ਯਾਦ ਰੱਖਣਾ ਹੈ ਕਿ ਅਸੀਂ ਇੱਕ ਹਾਂ, ਤਾਂ ਅਸੀਂ ਅਪਰਾਜੇਯ (ਅਜਿੱਤ) ਹਾਂ। ਅਸੀਂ ਇੱਕ ਹਾਂ ਤਾਂ ਅਸਧਾਰਨ ਹਾਂ। ਅਸੀਂ ਇੱਕ ਹਾਂ ਤਾਂ ਅਸੀਂ ਅਦੁੱਤੀ ਹਾਂ ਲੇਕਿਨ ਸਾਥੀਓ, ਅਸੀਂ ਇਹ ਵੀ ਯਾਦ ਰੱਖਣਾ ਹੈ ਕਿ ਭਾਰਤ ਦੀ ਇਹ ਏਕਤਾ, ਇਹ ਤਾਕਤ ਦੂਸਰਿਆਂ ਨੂੰ ਖਟਕਦੀ ਵੀ ਰਹਿੰਦੀ ਹੈ ਸਾਡੀ ਇਸ ਵਿਵਿਧਤਾ ਨੂੰ ਹੀ ਉਹ ਸਾਡੀ ਕਮਜ਼ੋਰੀ ਬਣਾਉਣਾ ਚਾਹੁੰਦੇ ਹਨ ਸਾਡੀ ਇਸ ਵਿਵਿਧਤਾ ਨੂੰ ਅਧਾਰ ਬਣਾ ਕੇ ਉਹ ਇੱਕ ਦੂਸਰੇ ਦੇ ਦਰਮਿਆਨ ਖਾਈ ਬਣਾਉਣਾ ਚਾਹੁੰਦੇ ਹਨ। ਅਜਿਹੀਆਂ ਤਾਕਤਾਂ ਨੂੰ ਪਹਿਚਾਣਨਾ ਜ਼ਰੂਰੀ ਹੈ, ਅਜਿਹੀਆਂ ਤਾਕਤਾਂ ਤੋਂ ਹਰ ਭਾਰਤੀ ਨੂੰ ਬਹੁਤ ਜ਼ਿਆਦਾ ਸਤਰਕ ਰਹਿਣ ਦੀ ਜ਼ਰੂਰਤ ਹੈ।

 

ਸਾਥੀਓ, ਅੱਜ ਇੱਥੇ ਜਦੋਂ ਮੈਂ ਅਰਧ-ਸੈਨਿਕ ਬਲਾਂ ਦੀ ਪਰੇਡ ਦੇਖ ਰਿਹਾ ਸਾਂ, ਤੁਹਾਡੇ ਸਾਰਿਆਂ ਦੇ ਅਦਭੁਤ ਕੌਸ਼ਲ ਨੂੰ ਦੇਖ ਰਿਹਾ ਸਾਂ, ਤਾਂ ਮਨ ਵਿੱਚ ਇੱਕ ਹੋਰ ਤਸਵੀਰ ਸੀ ਇਹ ਤਸਵੀਰ ਸੀ ਪੁਲਵਾਮਾ ਹਮਲੇ ਦੀ। ਉਸ ਹਮਲੇ ਵਿੱਚ ਸਾਡੇ ਪੁਲਿਸ ਬੇੜੇ ਦੇ ਸਾਡੇ ਜੋ ਵੀਰ ਸਾਥੀ ਸ਼ਹੀਦ ਹੋਏ, ਉਹ ਅਰਧਸੈਨਿਕ ਬੇੜੇ ਦੇ ਹੀ ਸਨ। ਦੇਸ਼ ਕਦੇ ਭੁੱਲ ਨਹੀਂ ਸਕਦਾ ਕਿ ਜਦੋਂ ਆਪਣੇ ਵੀਰ ਬੇਟਿਆਂ ਦੇ ਜਾਣ ਨਾਲ ਪੂਰਾ ਦੇਸ਼ ਦੁਖੀ ਸੀ, ਤਦ ਕੁਝ ਲੋਕ ਉਸ ਦੁਖ ਵਿੱਚ ਸ਼ਾਮਲ ਨਹੀਂ ਸਨ, ਉਹ ਪੁਲਵਾਮਾ ਹਮਲੇ ਵਿੱਚ ਵੀ ਆਪਣਾ ਰਾਜਨੀਤਕ ਸੁਆਰਥ ਖੋਜ ਰਹੇ ਸਨ। ਆਪਣਾ ਰਾਜਨੀਤਕ ਸੁਆਰਥ ਦੇਖ ਰਹੇ ਸਨ। ਦੇਸ਼ ਭੁੱਲ ਨਹੀਂ ਸਕਦਾ ਕਿ ਤਦ ਕਿਵੇਂ-ਕਿਵੇਂ ਦੀਆਂ ਗੱਲਾਂ ਕਹੀਆਂ ਗਈਆਂ, ਕਿਵੇਂ-ਕਿਵੇਂ ਦੇ ਬਿਆਨ ਦਿੱਤੇ ਗਏ। ਦੇਸ਼ ਭੁੱਲ ਨਹੀਂ ਸਕਦਾ ਕਿ ਜਦੋਂ ਦੇਸ਼ ਤੇ ਇਤਨਾ ਵੱਡਾ ਜ਼ਖਮ ਲਗਿਆ ਸੀ, ਤਦ ਸੁਆਰਥ ਅਤੇ ਅਹੰਕਾਰ ਨਾਲ ਭਰੀ ਭੱਦੀ ਰਾਜਨੀਤੀ ਕਿਤਨੇ ਚਰਮ ਤੇ ਸੀ। ਅਤੇ ਉਸ ਸਮੇਂ ਉਨ੍ਹਾਂ ਵੀਰਾਂ ਦੀ ਤਰਫ ਦੇਖਦੇ ਹੋਏ ਮੈਂ ਵਿਵਾਦਾਂ ਤੋਂ ਦੂਰ ਰਹਿ ਕੇ ਸਾਰੇ ਆਰੋਪਾਂ ਨੂੰ ਝੱਲਦਾ ਰਿਹਾ ਭੱਦੀਆਂ-ਭੱਦੀਆਂ ਗੱਲਾਂ ਨੂੰ ਸੁਣਦਾ ਰਿਹਾ। ਮੇਰੇ ਦਿਲ ਤੇ ਵੀਰ ਸ਼ਹੀਦਾਂ ਦਾ ਗਹਿਰਾ ਜ਼ਖਮ ਸੀ। ਲੇਕਿਨ ਪਿਛਲੇ ਦਿਨੀਂ ਗੁਆਂਢੀ ਦੇਸ਼ ਤੋਂ ਜੋ ਖ਼ਬਰਾਂ ਆਈਆਂ ਹਨ, ਜਿਸ ਪ੍ਰਕਾਰ ਉੱਥੋਂ ਦੀ ਸੰਸਦ ਵਿੱਚ ਸੱਚ ਸਵੀਕਾਰਿਆ ਗਿਆ ਹੈ, ਉਸ ਨੇ ਇਨ੍ਹਾਂ ਲੋਕਾਂ ਦੇ ਅਸਲੀ ਚਿਹਰਿਆਂ ਨੂੰ ਦੇਸ਼ ਦੇ ਸਾਹਮਣੇ ਲਿਆ ਦਿੱਤਾ ਹੈ। ਆਪਣੇ ਨਿਹਿਤ ਸੁਆਰਥ ਲਈ, ਰਾਜਨੀਤਕ ਸੁਆਰਥ ਲਈ, ਇਹ ਲੋਕ ਕਿਸ ਹੱਦ ਤੱਕ ਜਾ ਸਕਦੇ ਹਨ, ਪੁਲਵਾਮਾ ਹਮਲੇ ਦੇ ਬਾਅਦ ਕੀਤੀ ਗਈ ਰਾਜਨੀਤੀ, ਇਸ ਦਾ ਬਹੁਤ ਵੱਡਾ ਉਦਾਹਰਣ ਹੈ। ਮੈਂ ਅਜਿਹੇ ਰਾਜਨੀਤਕ ਦਲਾਂ ਨੂੰ, ਅਜਿਹੇ ਲੋਕਾਂ ਨੂੰ ਤਾਕੀਦ ਕਰਾਂਗਾ ਅਤੇ ਅੱਜ ਦੇ ਸਮੇਂ ਵਿੱਚ ਮੈਂ ਜ਼ਰਾ ਵਿਸ਼ੇਸ਼ ਤਾਕੀਦ ਕਰਾਂਗਾ ਅਤੇ ਸਰਦਾਰ ਸਾਹਿਬ ਦੇ ਪ੍ਰਤੀ ਜੇਕਰ ਤੁਹਾਡੀ ਸ਼ਰਧਾ ਹੈ ਤਾਂ ਇਸ ਮਹਾਪੁਰਖ ਦੀ ਇਸ ਵਿਰਾਟ ਪ੍ਰਤਿਮਾ ਦੇ ਸਾਹਮਣੇ ਤੋਂ ਤੁਹਾਨੂੰ ਤਾਕੀਦ ਕਰਾਂਗਾ ਕਿ ਦੇਸ਼ਹਿਤ ਵਿੱਚ, ਦੇਸ਼ ਦੀ ਸੁਰੱਖਿਆ ਦੇ ਹਿਤ ਵਿੱਚ, ਸਾਡੇ ਸੁਰੱਖਿਆ ਬਲਾਂ ਦੇ ਮਨੋਬਲ ਲਈ, ਕਿਰਪਾ ਕਰਕੇ ਅਜਿਹੀ ਰਾਜਨੀਤੀ ਨਾ ਕਰੋ, ਅਜਿਹੀਆਂ ਚੀਜ਼ਾਂ ਤੋਂ ਬਚੋ। ਆਪਣੇ ਸੁਆਰਥ ਲਈ, ਜਾਣ-ਅਨਜਾਣੇ ਤੁਸੀਂ ਦੇਸ਼ ਵਿਰੋਧੀ ਤਾਕਤਾਂ ਦੀ, ਉਨ੍ਹਾਂ ਦੇ ਹੱਥਾਂ ਵਿੱਚ ਖੇਡ ਕੇ, ਉਨ੍ਹਾਂ ਦਾ ਮੋਹਰਾ ਬਣ ਕੇ, ਨਾ ਤੁਸੀਂ ਦੇਸ਼ ਦਾ ਹਿਤ ਕਰ ਸਕੋਗੇ ਅਤੇ ਨਾ ਹੀ ਆਪਣੇ ਦਲ ਦਾ।

 

ਸਾਥੀਓ, ਅਸੀਂ ਇਹ ਹਮੇਸ਼ਾ ਯਾਦ ਰੱਖਣਾ ਹੈ ਕਿ ਸਾਡੇ ਸਾਰਿਆਂ ਲਈ ਜੇਕਰ ਸਰਬਉੱਚ ਕੋਈ ਗੱਲ ਹੈ ਤਾਂ ਉਹ ਹੈ ਸਰਬਉੱਚ ਹਿਤ- ਦੇਸ਼ਹਿਤ ਹੈ। ਜਦੋਂ ਅਸੀਂ ਸਭ ਦਾ ਹਿਤ ਸੋਚਾਂਗੇ, ਤਦ ਹੀ ਸਾਡੀ ਵੀ ਪ੍ਰਗਤੀ ਹੋਵੇਗੀ, ਤਦ ਹੀ ਸਾਡੀ ਵੀ ਉੱਨਤੀ ਹੋਵੇਗੀ ਭਾਈਓ ਅਤੇ ਭੈਣੋਂ, ਅੱਜ ਅਵਸਰ ਹੈ ਕਿ ਇਸ ਵਿਰਾਟ, ਸ਼ਾਨਦਾਰ ਵਿਅਕਤਿਤਵ ਦੇ ਚਰਨਾਂ ਵਿੱਚ ਅਸੀਂ ਉਸੇ ਭਾਰਤ ਦੇ ਨਿਰਮਾਣ ਦਾ ਸੰਕਲਪ ਦੁਹਰਾਈਏ ਜਿਸ ਦਾ ਸੁਪਨਾ ਸਰਦਾਰ ਵੱਲ‍ਭ ਭਾਈ ਪਟੇਲ ਨੇ ਦੇਖਿਆ ਸੀ ਇੱਕ ਅਜਿਹਾ ਭਾਰਤ ਜੋ ਸਸ਼ਕਤ ਹੋਵੇਗਾ, ਸਮ੍ਰਿੱਧ ਹੋਵੇਗਾ ਅਤੇ ਆਤਮਨਿਰਭਰ ਹੋਵੇਗਾ। ਆਓ, ਇਸ ਪਾਵਨ ਅਵਸਰ ਤੇ ਅਸੀਂ ਫਿਰ ਤੋਂ ਰਾਸ਼ਟਰ ਪ੍ਰਤੀ ਆਪਣੇ ਸਮਰਪਣ ਨੂੰ ਦੁਹਰਾਈਏ। ਆਓ, ਸਰਦਾਰ ਪਟੇਲ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਅਸੀਂ ਇਹ ਪ੍ਰਤਿੱਗਿਆ ਲਈਏ ਕਿ ਦੇਸ਼ ਦਾ ਗੌਰਵ ਅਤੇ ਮਾਣ ਵਧਾਵਾਂਗੇ, ਇਸ ਦੇਸ਼ ਨੂੰ ਨਵੀਆਂ ਉਚਾਈਆਂ ਤੇ ਲੈ ਜਾਵਾਂਗੇ।

 

ਇਸੇ ਸੰਕਲਪ ਦੇ ਨਾਲ, ਸਾਰੇ ਦੇਸ਼ਵਾਸੀਆਂ ਨੂੰ ਏਕਤਾ ਪੁਰਬ ਦੀਆਂ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਆਦਰਪੂਰਵਕ ਸਰਦਾਰ ਸਾਹਿਬ ਨੂੰ ਨਮਨ ਕਰਦੇ ਹੋਏ ਸ਼ਰਧਾਪੂਰਵਕ ਸਰਦਾਰ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਹੋਏ ਮੈਂ ਦੇਸ਼ਵਾਸੀਆਂ ਨੂੰ ਵਾਲਮੀਕਿ ਜਯੰਤੀ ਦੀਆਂ ਸ਼ੁਭਕਾਮਨਾਵਾਂ, ਸਰਦਾਰ ਸਾਹਿਬ ਦੀ ਜਯੰਤੀ ਦੀਆਂ ਸ਼ੁਭਕਾਮਨਾਵਾਂ ਦੇ ਨਾਲ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ

 

ਬਹੁਤ-ਬਹੁਤ ਧੰਨਵਾਦ!

 

*****

 

ਵੀਆਰਆਰਕੇ/ਵੀਜੇ/ਬੀਐੱਮ


(Release ID: 1669149) Visitor Counter : 174