ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਰਦਾਰ ਸਰੋਵਰ ਡੈਮ ਦੀ ਡਾਇਨਾਮਿਕ ਲਾਈਟਿੰਗ ਦਾ ਉਦਘਾਟਨ ਕੀਤਾ

ਸੰਯੁਕਤ ਰਾਸ਼ਟਰ ਦੀਆਂ ਸਾਰੀਆਂ ਅਧਿਕਾਰਤ ਭਾਸ਼ਾਵਾਂ ਵਿੱਚ ਸਟੈਚੂ ਆਵ੍ ਯੂਨਿਟੀ ਦੀ ਵੈੱਬਸਾਈਟ ਤੋਂ ਪਰਦਾ ਉਠਾਇਆ


ਕੇਵਡੀਆ ਮੋਬਾਈਲ ਐਪ ਦਾ ਉਦਘਾਟਨ ਕੀਤਾ


ਯੂਨਿਟੀ ਗਲੋ ਗਾਰਡਨ ਦਾ ਉਦਘਾਟਨ ਅਤੇ ਦੌਰਾ ਕੀਤਾ

Posted On: 30 OCT 2020 8:23PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਰਦਾਰ ਸਰੋਵਰ ਡੈਮ ਲਈ ਡਾਇਨਾਮਿਕ ਲਾਈਟਿੰਗ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੀਆਂ ਸਾਰੀਆਂ ਅਧਿਕਾਰਤ ਭਾਸ਼ਾਵਾਂ ਵਿੱਚ ਸਟੈਚੂ ਆਵ੍ ਯੂਨਿਟੀ ਦੀ ਵੈੱਬਸਾਈਟ ਦੀ ਸ਼ੁਰੂਆਤ ਕੀਤੀ ਅਤੇ ਯੂਨਿਟੀ ਗਲੋ ਗਾਰਡਨ ਵਿੱਚ ਕੇਵਡੀਆ ਐਪ ਲਾਂਚ ਕੀਤਾ। ਉਨ੍ਹਾਂ ਨੇ ਕੈਕਟਸ ਗਾਰਡਨ ਦਾ ਉਦਘਾਟਨ ਅਤੇ ਦੌਰਾ ਕੀਤਾ।

 

ਸਰਦਾਰ ਸਰੋਵਰ ਡੈਮ ਲਈ ਡਾਇਨਾਮਿਕ ਲਾਈਟਿੰਗ

 

https://youtu.be/GqnOwKSAMRA

 

ਯੂਨਿਟੀ ਗਲੋ ਗਾਰਡਨ

 

ਇਹ 3.61 ਏਕੜ ਵਿੱਚ ਫੈਲਿਆ ਹੋਇਆ ਇੱਕ ਵਿਲੱਖਣ ਥੀਮ ਪਾਰਕ ਹੈ। ਇੱਥੇ ਰਾਤ ਦੇ ਟੂਰਿਜ਼ਮ ਦੀ ਖੁਸ਼ੀ ਦਾ ਅਨੁਭਵ ਕਰਨ ਲਈ ਸਥਾਪਨਾਵਾਂ, ਪ੍ਰਤਿਮਾਵਾਂ ਅਤੇ ਔਪਟੀਕਲ ਭਰਮਾਂ ਦੀ ਇੱਕ ਆਕਰਸ਼ਕ ਝਲਕ ਹੈ। ਪ੍ਰਧਾਨ ਮੰਤਰੀ ਨੇ ਰਾਤ ਦੇ ਟੂਰਿਜ਼ਮ ਦੀ ਖੁਸ਼ੀ ਦਾ ਅਨੁਭਵ ਕਰਨ ਲਈ ਸਾਰੇ ਯਾਤਰੀਆਂ ਦਾ ਸੁਆਗਤ ਕੀਤਾ।

https://youtu.be/bXUXz7Ti1Eo

 

ਕੈਕਟਸ ਗਾਰਡਨ

 

ਇਹ ਇੱਕ ਵਿਸ਼ਾਲ ਆਰਕੀਟੈਕਚਰਲ ਗ੍ਰੀਨਹਾਊਸ ਹੈ ਜਿਸ ਵਿੱਚ 17 ਦੇਸ਼ਾਂ ਦੀਆਂ 450 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਜਾਤੀਆਂ ਹਨ। 25 ਏਕੜ ਵਿੱਚ ਫੈਲੇ ਹੋਏ ਇਸ ਖੇਤਰ ਵਿੱਚ ਲਗਭਗ 1.9 ਲੱਖ ਕੈਕਟਸ ਦੇ ਬੂਟਿਆਂ ਸਮੇਤ 6 ਲੱਖ ਪੌਦੇ ਹਨ।

 

https://youtu.be/7OdeLdeaMNI

 

****

 

ਵੀਆਰਆਰਕੇ/ਏਕੇ



(Release ID: 1668967) Visitor Counter : 134