ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਰਦਾਰ ਵੱਲਭਭਾਈ ਪਟੇਲ ਜ਼ੂਆਲੋਜੀਕਲ ਪਾਰਕ ਦਾ ਉਦਘਾਟਨ ਕੀਤਾ

ਕੇਵਡੀਆ ਦੇ ਸੰਗਠਿਤ ਵਿਕਾਸ ਅਧੀਨ ਵਿਭਿੰਨ ਪ੍ਰੋਜੈਕਟਾਂ ਲਈ ਨੀਂਹ–ਪੱਥਰ ਰੱਖਿਆ


‘ਸਟੈਚੂ ਆਵ੍ ਯੂਨਿਟੀ’ ਤੱਕ ਏਕਤਾ ਕਰੂਜ਼ ਸੇਵਾ ਦੀ ਝੰਡੀ ਦਿਖਾ ਕੇ ਕੀਤੀ ਸ਼ੁਰੂਆਤ

Posted On: 30 OCT 2020 6:06PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਵਡੀਆ ਚ ਸਰਦਾਰ ਪਟੇਲ ਜ਼ੂਆਲੋਜੀਕਲ ਪਾਰਕ ਅਤੇ ਜਿਓਡੈਸਿਕ ਏਵੀਅਰੀ ਡੋਮ ਦਾ ਉਦਘਾਟਨ ਕੀਤਾ। ਉਨ੍ਹਾਂ ਕੇਵਡੀਆ ਦੇ ਸੰਗਠਿਤ ਵਿਕਾਸ ਅਧੀਨ 17 ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ 4 ਨਵੇਂ ਪ੍ਰੋਜੈਕਟਾਂ ਲਈ ਨੀਂਹਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਨੇਵੀਗੇਸ਼ਨ ਚੈਨਲ, ਨਵਾਂ ਗੋਰਾ ਪੁਲ਼, ਗਰੁੜੇਸ਼ਵਰ ਵੇਈਰ, ਸਰਕਾਰੀ ਕੁਆਰਟਰਸ, ਬੱਸ ਬੇਅ ਟਰਮੀਨਸ, ਏਕਤਾ ਨਰਸਰੀ, ਖਲਵਾਨੀ ਈਕੋ ਟੂਰਿਜ਼ਮ, ਟ੍ਰਾਈਬਲ ਹੋਮ ਸਟੇਅ ਸ਼ਾਮਲ ਹਨ। ਉਨ੍ਹਾਂ ਏਕਤਾ ਕਰੂਜ਼ ਸਰਵਿਸਦੀ ਝੰਡੀ ਦਿਖਾ ਕੇ ਸ਼ੁਰੂਆਤ ਕੀਤੀ।

 

https://twitter.com/PMOIndia/status/1322147164915576832

 

ਜੰਗਲ ਸਫ਼ਾਰੀ ਅਤੇ ਜਿਓਡੈਸਿਕ ਏਵੀਅਰੀ ਡੋਮ

 

ਪ੍ਰਧਾਨ ਮੰਤਰੀ ਨੇ ਕਿਹਾ ਫ਼ਲਾਈ ਹਾਈ ਇੰਡੀਅਨ ਏਵੀਅਰੀ ਉਨ੍ਹਾਂ ਲੋਕਾਂ ਲਈ ਇੱਕ ਸ਼ਾਨਦਾਰ ਸਥਾਨ ਹੋਵੇਗਾ, ਜਿਨ੍ਹਾਂ ਨੂੰ ਪੰਛੀ ਵੇਖਣੇ ਪਸੰਦ ਹਨ। ਕੇਵਡੀਆ ਆਓ ਤੇ ਇਸ ਏਵੀਅਰੀ (ਪੰਛੀਆਂ ਦੀ ਰੱਖ) ਨੂੰ ਦੇਖੋ, ਜੋ ਜੰਗਲ ਸਫ਼ਾਰੀ ਕੰਪਲੈਕਸ ਦਾ ਇੱਕ ਹਿੱਸਾ ਹੈ। ਇੱਥੇ ਬਹੁਤ ਕੁਝ ਵਧੀਆ ਸਿੱਖਣ ਦਾ ਅਨੁਭਵ ਮਿਲੇਗਾ।

 

ਜੰਗਲ ਸਫ਼ਾਰੀ 29 ਤੋਂ 180 ਮੀਟਰ ਤੱਕ ਦੀਆਂ ਸੱਤ ਵਿਭਿੰਨ ਪੱਧਰ ਦੀਆਂ ਰੇਂਜਸ ਤੇ 375 ਏਕੜ ਰਕਬੇ ਵਿੱਚ ਫੈਲਿਆ ਅਤਿਆਧੁਨਿਕ ਜ਼ੂਆਲੋਜੀਕਲ ਪਾਰਕ ਹੈ। ਇਸ ਵਿੱਚ 1,100 ਪੰਛੀ ਤੇ ਜਾਨਵਰ ਅਤੇ 5 ਲੱਖ ਪੌਦੇ ਮੌਜੂਦ ਹਨ। ਇਹ ਸਭ ਤੋਂ ਤੇਜ਼ ਰਫ਼ਤਾਰ ਨਾਲ ਬਣਾਈ ਗਈ ਜੰਗਲ ਸਫ਼ਾਰੀ ਹੈ। ਜ਼ੂਆਲੋਜੀਕਲ ਪਾਰਕ ਵਿੱਚ ਪੰਛੀਆਂ ਦੀਆਂ ਦੋ ਰੱਖਾਂ ਹਨ ਇੱਕ ਤਾਂ ਦੇਸੀ ਪੰਛੀਆਂ ਲਈ ਹੈ ਤੇ ਦੂਜੀ ਵਿਦੇਸ਼ੀ ਪੰਛੀਆਂ ਲਈ ਹੈ। ਇਹ ਪੰਛੀਆਂ ਲਈ ਵਿਸ਼ਵ ਦਾ ਸਭ ਤੋਂ ਵਿਸ਼ਾਲ ਜਿਓਡੈਸਿਕ ਗੁੰਬਦ ਹੈ। ਇਨ੍ਹਾਂ ਪੰਛੀ ਰੱਖਾਂ ਦੁਆਲ਼ੇ ਪੈਟਿੰਗ ਜ਼ੋਨ ਹੋਵੇਗਾ, ਜਿੱਥੇ ਮੈਕਾਅ, ਕੌਕਾਟੂ, ਖ਼ਰਗੋਸ਼, ਗਿੰਨੀ ਪਿੱਗ ਆਦਿ ਜਿਹੇ ਜਾਨਵਰਾਂ ਨੂੰ ਵਿਲੱਖਣ ਤਰੀਕੇ ਛੋਹ ਤੇ ਮਹਿਸੂਸ ਕਰ ਕੇ ਬੇਹੱਦ ਪ੍ਰਸੰਨਚਿੱਤ ਅਨੁਭਵ ਹਾਸਲ ਕੀਤਾ ਜਾ ਸਕੇਗਾ।

https://youtu.be/a-GDXH98sww

 

ਏਕਤਾ ਕਰੂਜ਼ ਸੇਵਾ

 

ਏਕਤਾ ਕਰੂਜ਼ ਸੇਵਾ ਰਾਹੀਂ ਸ਼੍ਰੇਸ਼ਠ ਭਾਰਤ ਭਵਨ ਤੋਂ ਲੈ ਕੇ ਸਟੈਚੂ ਆਵ੍ ਯੂਨਿਟੀ ਤੱਕ ਫ਼ੈਰੀ ਕਿਸ਼ਤੀ ਸੇਵਾ ਰਾਹੀਂ 6 ਕਿਲੋਮੀਟਰ ਦੀ ਯਾਤਰਾ ਤੇ ਨਜ਼ਾਰਿਆਂ ਦਾ ਆਨੰਦ ਮਾਣਿਆ ਜਾ ਸਕਦਾ ਹੈ। 40 ਮਿੰਟਾਂ ਦੀ ਇਹ ਯਾਤਰਾ ਇਸ ਕਿਸ਼ਤੀ ਰਾਹੀਂ ਹੋਵੇਗੀ, ਜਿਸ ਵਿੱਚ ਇੱਕ ਵਾਰੀ 200 ਯਾਤਰੀ ਆ ਸਕਦੇ ਹਨ। ਇਸ ਫ਼ੈਰੀ ਸੇਵਾ ਲਈ ਖ਼ਾਸ ਤੌਰ ਉੱਤੇ ਨਵਾਂ ਗੋਰਾ ਪੁਲ ਤਿਆਰ ਕੀਤਾ ਗਿਆ ਹੈ। ਸਟੈਚੂ ਆਵ੍ ਯੂਨਿਟੀ ਆਉਣ ਵਾਲੇ ਸੈਲਾਨੀਆਂ ਲਈ ਕਿਸ਼ਤੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਕਿਸ਼ਤੀ ਚੈਨਲ ਦਾ ਨਿਰਮਾਣ ਕੀਤਾ ਗਿਆ ਹੈ।

https://youtu.be/2eTigbgvD8c

 

*****

 

ਵੀਆਰਆਰਕੇ/ਏਕੇ


(Release ID: 1668918) Visitor Counter : 259