ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਕੇਵਡੀਆ ਵਿਖੇ ਆਰੋਗਯ ਵਣ, ਆਰੋਗਯ ਕੁਟੀਰ, ਏਕਤਾ ਮਾਲ (Mall) ਅਤੇ ਚਿਲਡਰਨ ਨਿਊਟ੍ਰੀਸ਼ਨ ਪਾਰਕਦਾ ਉਦਘਾਟਨ ਕੀਤਾ

Posted On: 30 OCT 2020 2:16PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਕੇਵਡੀਆ ਵਿਖੇ ਏਕੀਕ੍ਰਿਤ ਵਿਕਾਸ ਦੇ ਤਹਿਤ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

 

ਸ਼੍ਰੀ ਮੋਦੀ ਨੇ ਆਰੋਗਯ ਵਣ ਅਤੇ ਆਰੋਗਯ ਕੁਟੀਰ ਦਾ ਉਦਘਾਟਨ ਕੀਤਾ। ਉਨ੍ਹਾਂ ਏਕਤਾ ਮਾਲ (Mall) ਅਤੇ ਚਿਲਡਰਨਨਿਊਟ੍ਰੀਸ਼ਨ ਪਾਰਕ ਦਾ ਵੀ ਉਦਘਾਟਨ ਕੀਤਾ।

 

ਆਰੋਗਯ ਵਣ ਅਤੇ ਆਰੋਗਯ ਕੁਟੀਰ

 

ਆਰੋਗਯ ਵਣ ਵਿੱਚ 380 ਵਿਭਿੰਨ  ਕਿਸਮਾਂ ਦੇ 5 ਲੱਖ ਪੌਦੇ ਹਨ ਤੇ ਇਹ 17 ਏਕੜ ਖੇਤਰ ਵਿੱਚ ਫੈਲਿਆ ਹੋਇਆ ਹੈ। ਆਰੋਗਯ ਕੁਟੀਰ ਵਿੱਚ ਸੰਥੀਗਿਰੀ ਵੈੱਲਨੈੱਸ ਸੈਂਟਰ ਨਾਮਕ ਇੱਕ ਰਵਾਇਤੀ ਇਲਾਜ ਸੁਵਿਧਾ ਹੈ ਜਿੱਥੇ ਆਯੁਰਵੇਦ, ਸਿੱਧ, ਯੋਗ ਅਤੇ ਪੰਚਕਰਮਾ  ਅਧਾਰਿਤ  ਸਿਹਤ ਸੁਵਿਧਾਵਾਂ ਉਪਲੱਬਧ ਹੋਣਗੀਆਂ।

 

https://youtu.be/q8ZTS-fXbKs

 

ਏਕਤਾ ਮਾਲ (Mall) 

 

ਇਹ ਮਾਲ ਸਮੁੱਚੇ ਭਾਰਤ ਵਿੱਚੋਂ ਵੱਖ-ਵੱਖ ਰੇਂਜ ਦੀਆਂ ਹਸਤ-ਸ਼ਿਲਪਾਂ ਅਤੇ ਰਵਾਇਤੀ ਵਸਤਾਂ ਪ੍ਰਦਰਸ਼ਿਤ ਕਰਦਾ ਹੈ ਅਤੇ ਅਨੇਕਤਾ ਵਿੱਚ ਏਕਤਾ ਦਾ ਪ੍ਰਤੀਕ ਹੈ। ਇਹ 35000 ਵਰਗ ਫੁੱਟ ਖੇਤਰ ਵਿੱਚ ਫੈਲਿਆ ਹੋਇਆ ਹੈ। ਇਸ ਮਾਲ ਵਿੱਚ 20 ਐਂਪੋਰੀਆ (ਹਾਟ) ਹਨ ਜੋ ਭਾਰਤ ਦੇ ਰਾਜ ਵਿਸ਼ੇਸ਼ ਦੀ ਪ੍ਰਤੀਨਿਧਤਾ ਕਰਦੇ ਹਨ। ਇਸ ਮਾਲ ਨੂੰ ਮਾਤਰ 110 ਦਿਨਾਂ ਵਿੱਚ ਬਣਾਇਆ ਗਿਆ ਹੈ।

 

https://youtu.be/F-VjSYdp-ic

 

ਚਿਲਡਰਨ ਨਿਊਟ੍ਰੀਸ਼ਨ ਪਾਰਕਅਤੇ ਮਿਰਰ ਮੇਜ਼ (ਦਰਪਣ ਭੁੱਲ-ਭਲੱਈਆ)

 

ਇਹ ਬੱਚਿਆਂ ਲਈ ਦੁਨੀਆ ਦਾ ਸਭ ਤੋਂ ਪਹਿਲਾ ਟੈਕਨੋਲੋਜੀ ਦੁਆਰਾ ਸੰਚਾਲਿਤ ਪੋਸ਼ਣ ਪਾਰਕ ਹੈ ਅਤੇ ਇਹ 35000 ਵਰਗ ਫੁੱਟ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਇਸ ਪਾਰਕ ਵਿੱਚ ਇੱਕ ਨਯੂਟ੍ਰੀ ਟ੍ਰੇਨ ਚਲਦੀ ਹੈ ਜੋ ਕਈ ਰੋਮਾਂਚਕ ਥੀਮ ਅਧਾਰਿਤ ਸਟੇਸ਼ਨਾਂਜਿਵੇਂ ਕਿ 'ਫਾਲਸ਼ਕਾ ਗ੍ਰਿਹਮ',    'ਪਾਇਓਨਗਰੀ','ਅੰਨਪੂਰਣਾ', 'ਪੋਸ਼ਣ ਪੁਰਾਣ' ਅਤੇ 'ਸਵਸਥ ਭਾਰਤਮ' ਆਦਿ 'ਤੇ ਜਾਂਦੀ ਹੈ। ਇਹ ਵੱਖ-ਵੱਖ ਸਿੱਖਿਆਦਾਇਕ ਗਤੀਵਿਧੀਆਂ ਜਿਵੇਂ ਕਿ ਮਿਰਰ ਮੇਜ਼ (ਦਰਪਣ ਭੁੱਲ-ਭਲੱਈਆ), 5 ਡੀ ਵਰਚੁਅਲ ਰਿਐਲਿਟੀ ਥੀਏਟਰ ਅਤੇ ਔਗਮੈਂਟਿਡ ਰਿਆਲਿਟੀ ਗੇਮਸ ਦੇ ਜ਼ਰੀਏ ਪੋਸ਼ਣ ਜਾਗਰੂਕਤਾ ਵਿੱਚ ਵਾਧਾ ਕਰੇਗੀ।

 

https://youtu.be/m1tFN9KDrfI

 

*****

 

ਵੀਆਰਆਰਕੇ / ਏਕੇ



(Release ID: 1668851) Visitor Counter : 236