PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
29 OCT 2020 6:07PM by PIB Chandigarh


(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
- ਪਿਛਲੇ 24 ਘੰਟਿਆਂ ਵਿੱਚ 10,75,760 ਟੈਸਟ ਕੀਤੇ ਗਏ ਹਨ ਅਤੇ ਹੁਣ ਤੱਕ ਕੁੱਲ ਮਿਲਾ ਕੇ 10.65 ਕਰੋੜ ਤੋਂ ਅਧਿਕ (10,65,63,440) ਟੈਸਟ ਕੀਤੇ ਜਾ ਚੁੱਕੇ ਹਨ।
- ਸਮੁੱਚੀ ਪਾਜ਼ਿਟਿਵਿਟੀ ਦਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਅੱਜ ਇਹ 7.54 ਪ੍ਰਤੀਸ਼ਤ ਹੈ।
- ਪਿਛਲੇ 24 ਘੰਟਿਆਂ ਵਿੱਚ 56,480 ਮਰੀਜ਼ ਕੋਵਿਡ-19 ਤੋਂ ਠੀਕ ਹੋਏ ਹਨ ਜਦਕਿ 49,881 ਨਵੇਂ ਮਾਮਲੇ ਸਾਹਮਣੇ ਆਏ ਹਨ।
- ਅੱਜ ਐਕਟਿਵ ਕੇਸ 6,03,687 ਹਨ।
- ਆਰੋਗਯ ਸੇਤੂ ਐਪ ਦੇ ਸਬੰਧ ਵਿੱਚ ਆਰਟੀਆਈ ਤਹਿਤ ਮੰਗੀ ਗਈ ਜਾਣਕਾਰੀ ‘ਤੇ ਕੇਂਦਰੀ ਸੂਚਨਾ ਕਮਿਸ਼ਨ ਦੁਆਰਾ ਪਾਸ ਆਦੇਸ਼ ਬਾਰੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਸਪਸ਼ਟੀਕਰਨ ਜਾਰੀ ਕੀਤਾ।
#Unite2FightCorona
#IndiaFightsCorona

ਭਾਰਤ ਨੇ ਟੈਸਟਿੰਗ ਵਿੱਚ ਜ਼ਬਰਦਸਤ ਤੇਜ਼ੀ ਨਾਲ ਵਾਧਾ ਦਰਜ ਕੀਤਾ; ਪਿਛਲੇ 9 ਦਿਨਾਂ ਵਿੱਚ 1 ਕਰੋੜ ਟੈਸਟ ਕੀਤੇ ਗਏ
ਭਾਰਤ ਨੇ ਜਨਵਰੀ 2020 ਤੋਂ ਕੋਵਿਡ -19 ਟੈਸਟਿੰਗ ਦੇ ਬੁਨਿਆਦੀ ਢਾਂਚੇ ਵਿੱਚ ਨਿਰੰਤਰ ਵਾਧਾ ਦਰਸਾਇਆ ਹੈ ਜਿਸ ਦੇ ਨਤੀਜੇ ਵਜੋਂ ਇਸ ਦੀ ਟੈਸਟਿੰਗ ਸੰਖਿਆ ਵਿਚ ਵਾਧਾ ਹੋਇਆ ਹੈ। ਦੇਸ਼ ਦੀ ਟੈਸਟਿੰਗ ਸਮਰੱਥਾ ਨੂੰ ਕਈ ਵਾਰ ਵਧਾਇਆ ਗਿਆ ਹੈ ਅਤੇ 15 ਲੱਖ ਦੇ ਕਰੀਬ ਟੈਸਟ ਹੁਣ ਕਿਸੇ ਵੀ ਦਿਨ (ਹਰ ਰੋਜ਼) ਕੀਤੇ ਜਾ ਸਕਦੇ ਹਨ। ਪਿਛਲੇ 24 ਘੰਟਿਆਂ ਦੌਰਾਨ ਕੀਤੇ ਗਏ 10,75,760 ਟੈਸਟਾਂ ਦੇ ਨਾਲ, ਕੁੱਲ ਟੈਸਟਾਂ ਦਾ ਅੰਕੜਾ 10.65 ਕਰੋੜ (10,65,63,440) ਨੂੰ ਪਾਰ ਕਰ ਗਿਆ ਹੈ। ਪਿਛਲੇ ਛੇ ਹਫ਼ਤਿਆਂ ਦੌਰਾਨ ਰੋਜ਼ਾਨਾ ਅੋਸਤਨ ਤਕਰੀਬਨ 11 ਲੱਖ ਟੈਸਟ ਕੀਤੇ ਜਾ ਰਹੇ ਹਨ। ਕੁੱਲ ਪਾਜ਼ਿਟਿਵ ਦਰ ਹੌਲ਼ੀ-ਹੌਲ਼ੀ ਘਟ ਰਹੀ ਹੈ ਅਤੇ ਅੱਜ 7.54% ਨੂੰ ਛੂਹ ਰਹੀ ਹੈ। ਐਕਟਿਵ ਕੇਸਾਂ ਦਾ ਘਟਦਾ ਰੁਝਾਨ ਭਾਰਤ ਜਾਰੀ ਰੱਖ ਰਿਹਾ ਹੈ। ਐਕਟਿਵ ਮਾਮਲੇ ਅੱਜ 6,03,687 'ਤੇ ਖੜ੍ਹੇ ਹਨ। ਇਹ ਦੇਸ਼ ਦੇ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚੋਂ ਸਿਰਫ 7.51% ਹੈ। ਐਕਟਿਵ ਕੇਸਾਂ ਦਾ ਘਟਦਾ ਰੁਝਾਨ ਰਿਕਵਰ ਕੇਸਾਂ ਦੀ ਵੱਧ ਰਹੀ ਗਿਣਤੀ ਵਿੱਚ ਸਹਿਯੋਗੀ ਬਣਦਾ ਹੈ। ਕੁੱਲ ਰਿਕਵਰ ਹੋਏ ਕੇਸਾਂ ਨੇ 73 ਲੱਖ (73,15,989) ਨੂੰ ਪਾਰ ਕਰ ਲਿਆ ਹੈ। ਕੁੱਲ ਪੁਸ਼ਟੀ ਵਾਲੇ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ 67 ਲੱਖ (67,12,302) ਨੂੰ ਪਾਰ ਕਰ ਗਿਆ ਹੈ। ਰਿਕਵਰੀ ਦੀ ਵਧਦੀ ਗਿਣਤੀ ਦੇ ਨਾਲ, ਇਹ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ 56,480 ਕੇਸ ਰਿਕਵਰ ਹੋਏ ਹਨ ਅਤੇ ਇਲਾਜ ਕਰਵਾਉਣ ਵਾਲਿਆਂ ਨੂੰ ਛੁੱਟੀ ਮਿਲ ਗਈ ਹੈ, ਜਦੋਂ ਕਿ ਨਵੇਂ ਪੁਸ਼ਟੀ ਕੀਤੇ ਗਏ ਕੇਸ 49,881 ਹਨ। ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚੋਂ 79% ਕੇਸਾਂ ਨੂੰ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 517 ਕੇਸਾਂ ਵਿੱਚ ਜਾਨਾਂ ਗਈਆਂ ਹਨ। ਇਨ੍ਹਾਂ ਵਿੱਚੋਂ, ਲਗਭਗ 81% ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ I
https://www.pib.gov.in/PressReleseDetail.aspx?PRID=1668359
ਡਾ. ਹਰਸ਼ ਵਧਰਨ ਨੇ ਤਮਿਲ ਨਾਡੂ ਵਿੱਚ ਕੋਵਿਡ-19 ਦੀਆਂ ਤਿਆਰੀਆਂ ਅਤੇ ਉਸ ਨਾਲ ਨਜਿੱਠਣ ਦੇ ਉਪਾਵਾਂ ਦਾ ਜ਼ਾਇਜਾ ਲਿਆ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਸਿੰਘ ਨੇ ਤਮਿਲ ਨਾਡੂ ਦੇ ਸਿਹਤ ਤੇ ਮੈਡੀਕਲ ਅਤੇ ਸਿੱਖਿਆ ਮੰਤਰੀ ਡਾ. ਸੀ. ਵਿਜੈ ਭਾਸਕਰ ਅਤੇ ਰਾਜ ਦੇ ਸੀਨੀਅਰ ਅਧਿਕਾਰੀਆਂ ਨਾਲ ਕੱਲ੍ਹ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਬੈਠਕ ਕੀਤੀ। ਇਸ ਬੈਠਕ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਤਮਿਲ ਨਾਡੂ ਵਿੱਚ ਕੋਵਿਡ-19 ਦੇ ਹਾਲਾਤ ਨਾਲ ਨਜਿੱਠਣ ਅਤੇ ਉਸ ਨਾਲ ਜੁੜੇ ਵਰਤਾਓ ਨੂੰ ਲੈ ਕੇ ਉਠਾਏ ਗਏ ਕਦਮਾਂ ਨੂੰ ਸੁਨਿਸ਼ਚਿਤ ਕਰਨ ਦੀਆਂ ਤਿਆਰੀਆਂ ਦਾ ਜ਼ਾਇਜਾ ਲਿਆ। ਕੋਵਿਡ-19 ਦੇ ਖ਼ਿਲਾਫ਼ ਪ੍ਰਧਾਨ ਮੰਤਰੀ ਦੇ ਜਨ ਅੰਦੋਲਨ ਦੇ ਸੱਦੇ ਨੂੰ ਦੁਹਰਾਉਂਦੇ ਹੋਏ ਡਾ. ਵਧਰਨ ਨੇ ਕਿਹਾ, “ਰਾਜ ਸਰਕਾਰ ਨੂੰ ਨਾਗਿਰਕਾਂ ਦੇ ਵਿੱਚ ਮਾਸਕ/ਫੇਸ ਕਵਰ ਇਸਤੇਮਾਲ ਕਰਨ, ਸੋਸ਼ਲ ਡਿਸਟੈਸਿੰਗ ਦੇ ਨਿਯਮਾਂ ਦਾ ਪਾਲਣ ਕਰਨ ਅਤੇ ਨਿਯਮਿਤ ਰੂਪ ਨਾਲ ਹੱਥ ਧੋਣ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ।” ਉਨ੍ਹਾਂ ਨੇ ਕਿਹਾ, “ਆਉਣ ਵਾਲੇ ਤਿਉਹਾਰੀ ਸੀਜ਼ਨ ਵਿੱਚ ਜੋਖਿਮ ਹੋ ਸਕਦਾ ਹੈ, ਜੋ ਹੁਣ ਤੱਕ ਕੋਵਿਡ-19 ਦੇ ਖ਼ਿਲਾਫ਼ ਉਠਾਏ ਕਦਮਾਂ ਲਈ ਖ਼ਤਰਾ ਬਣ ਸਕਦਾ ਹੈ। ਸਾਨੂੰ ਸਾਰਿਆਂ ਨੂੰ ਅਗਲੇ ਤਿੰਨ ਮਹੀਨਿਆਂ ਲਈ ਚੇਤੰਨ ਰਹਿਣਾ ਚਾਹੀਦਾ ਹੈ। ਕੋਵਿਡ ਨੂੰ ਲੈ ਕੇ ਉਪਯੁਕਤ ਵਿਵਹਾਰ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਵਿੱਚ ਪ੍ਰਭਾਵੀ ਹੋਵੇਗਾ। ਪ੍ਰਧਾਨ ਮੰਤਰੀ ਦਾ ਮਾਸਕ/ਚਿਹਰਾ ਢਕਣ, ਸੋਸ਼ਲ ਡਿਸਟੈਸਿੰਗ ਬਣਾਏ ਰੱਖਣ ਅਤੇ ਲਗਾਤਾਰ ਹੱਥ ਧੋਣ ਦੇ ਸੰਦੇਸ਼ ਨੂੰ ਅੰਤਿਮ ਨਾਗਰਿਕ ਤੱਕ ਪਹੁੰਚਣਾ ਚਾਹੀਦਾ ਹੈ।” ਤਮਿਲ ਨਾਡੂ ਦੇ ਕੋਵਿਡ ਮਾਪਦੰਡਾਂ ਦੀ ਦੇਸ਼ ਨਾਲ ਤੁਲਨਾ ਕਰਦੇ ਹੋਏ ਡਾ. ਹਰਸ਼ ਵਧਰਨ ਨੇ ਕਿਹਾ, “ਤਮਿਲ ਨਾਡੂ ਵਿੱਚ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ 94.6% ਹੈ ਜੋ ਰਾਸ਼ਟਰੀ ਰਿਕਵਰੀ ਰੇਟ ਤੋਂ ਅਧਿਕ ਹੈ। ਕੋਰੋਨਾ ਨਾਲ ਹੋਣ ਵਾਲੀ ਮੌਤ ਦਰ 1.54% ਹੈ ਜੋ ਰਾਸ਼ਟਰੀ ਔਸਤ ਦੇ ਬਰਾਬਰ ਹੈ। ”
https://www.pib.gov.in/PressReleseDetail.aspx?PRID=1668212
ਕੇਂਦਰੀ ਸਿਹਤ ਸਕੱਤਰ ਨੇ ਪੱਛਮ ਬੰਗਾਲ, ਕੇਰਲ ਅਤੇ ਦਿੱਲੀ ਵਿੱਚ ਕੋਵਿਡ-19 ਦੇ ਸੰਦਰਭ ਵਿੱਚ ਪਬਲਿਕ ਸਿਹਤ ਪ੍ਰਤਿਕਿਰਿਆ ਉਪਾਵਾਂ ਦੀ ਸਥਿਤੀ ਦੀ ਸਮੀਖਿਆ ਕੀਤੀ
ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਆਯੋਜਿਤ ਇੱਕ ਬੈਠਕ ਵਿੱਚ ਨੀਤੀ ਆਯਗ ਦੇ ਮੈਂਬਰ (ਸਿਹਤ) ਡਾ. ਵੀਕੇ ਪਾਲ ਅਤੇ ਆਈਸੀਐੱਮਆਰ ਦੇ ਡੀਜੀ ਡਾ. ਬਲਰਾਮ ਭਾਰਗਵ ਦੀ ਹਾਜ਼ਰੀ ਵਿੱਚ ਪੱਛਮ ਬੰਗਾਲ, ਕੇਰਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ ਵਿੱਚ ਕੋਵਿਡ ਦੀ ਸਥਿਤੀ ਅਤੇ ਪਬਲਿਕ ਸਿਹਤ ਪ੍ਰਤਿਕਿਰਿਆ ਉਪਾਵਾਂ ਦੀ ਸਮੀਖਿਆ ਕੀਤੀ। ਇਸ ਵਰਚੁਅਲ ਬੈਠਕ ਵਿੱਚ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਿਹਤ ਸਕੱਤਰ, ਐੱਨਐੱਚਐੱਮ ਐੱਮਡੀ, ਡੀਜੀਐੱਚਐੱਸ ਅਤੇ ਹੋਰ ਸੀਨੀਅਰ ਸਿਹਤ ਅਧਿਕਾਰੀਆਂ ਨੇ ਹਿੱਸਾ ਲਿਆ। ਬੈਠਕ ਵਿੱਚ ਇਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੋਵਿਡ ਦੇ ਵਧਦੇ ਮਾਮਲਿਆਂ ‘ਤੇ ਚਿੰਤਾ ਵਿਅਕਤ ਕੀਤੀ ਗਈ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਸਮਾਜਿਕ ਦੂਰੀ, ਸੈਨੀਟਾਈਜੇਸ਼ਨ ਅਤੇ ਮਾਸਕ ਪਹਿਨਣ ਵਰਗੀ ਹੋਰ ਸਾਵਧਾਨ ਉਪਾਵਾਂ ਨੂੰ ਲਾਗੂ ਕਰਨ ਦੀ ਸਲਾਹ ਵੀ ਦਿੱਤੀ ਗਈ।
https://www.pib.gov.in/PressReleseDetail.aspx?PRID=1668445
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਗਲੋਬਲ ਤੇਲ ਤੇ ਗੈਸ ਅਤੇ ਹੋਰ ਊਰਜਾ ਖੇਤਰਾਂ ਦੇ ਵੱਡੇ ਅਦਾਰਿਆਂ ਨੂੰ ਭਾਰਤ ਦੀ ਬਹੁ-ਮਾਰਗੀ ਊਰਜਾ ਤਬਦੀਲੀ ਵਿੱਚ ਭਾਈਵਾਲ ਬਣਨ ਦਾ ਸੱਦਾ ਦਿੱਤਾ
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਤੇ ਸਟੀਲ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਗਲੋਬਲ ਇੰਡਸਟ੍ਰੀ ਅਤੇ ਮਾਹਿਰਾਂ ਨੂੰ ਭਾਰਤ ਦੇ ਊਰਜਾ ਖੇਤਰ ਦੇ ਉਤਪਾਦਨ ਨੂੰ ਵਧਾ ਕੇ ਭਾਰਤ ਦੀ ਸਾਂਝੀ ਖੁਸ਼ਹਾਲੀ ਵਿੱਚ ਭਾਈਵਾਲ ਬਣਨ ਦਾ ਸੱਦਾ ਦਿੱਤਾ ਹੈ। ਬੀਤੀ ਸ਼ਾਮ ਸੇਰਾ (CERA) ਵੀਕ ਇੰਡੀਆ ਊਰਜਾ ਫੋਰਮ ਦੇ ਅਖੀਰਲੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਇੰਡੀਆ ਊਰਜਾ ਫੋਰਮ ਦਾ ਉਦਘਾਟਨ ਊਰਜਾ ਸੁਰੱਖਿਆ, ਢਾਂਚੇ ਵਿੱਚ ਸੁਧਾਰ ਅਤੇ ਸਾਡੇ ਊਰਜਾ ਦੇ ਨਜ਼ਰੀਏ ਨੂੰ, ਅਜਿਹੇ ਸਮੇਂ ਜਦੋਂ ਕਿ ਕੋਵਿਡ -19 ਮਹਾਮਾਰੀ ਗਲੋਬਲ ਊਰਜਾ ਖੇਤਰ 'ਤੇ ਮਾੜਾ ਪ੍ਰਭਾਵ ਪਾ ਰਹੀ ਹੈ, ਬਦਲਣ ਲਈ ਭਾਰਤ ਸਰਕਾਰ ਦੁਆਰਾ ਜੋ ਮਹੱਤਤਾ ਦਰਸਾਈ ਜਾ ਰਹੀ ਹੈ, ਉਸ ਦਾ ਪ੍ਰਤੀਕ ਹੈ।ਮੰਤਰੀ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਦੀ ਨਿਰਣਾਇਕ ਅਤੇ ਦੂਰਅੰਦੇਸ਼ੀ ਅਗਵਾਈ ਹੇਠ ਅਸੀਂ ਕੋਵਿਡ ਦੌਰਾਨ ਅਤੇ ਇਸ ਤੋਂ ਬਾਅਦ ਦੇ ਸਮੇਂ ਦੌਰਾਨ ਊਰਜਾ ਖੇਤਰ ਜ਼ਰੀਏ ਭਾਰਤ ਦੀ ਆਰਥਿਕ ਤਰੱਕੀ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੇ ਉਪਰਾਲੇ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਵਿਸ਼ਵ ਬੇਮਿਸਾਲ ਸਿਹਤ ਸੰਕਟ ਵਿੱਚੋਂ ਲੰਘ ਰਿਹਾ ਹੈ ਅਤੇ ਕੋਵਿਡ ਮਹਾਮਾਰੀ ਕਾਰਨ ਵਿਸ਼ਵ ਵਿੱਚ ਆਰਥਿਕ ਵਿਕਾਸ ਵਿੱਚ ਰੁਕਾਵਟ ਪੈ ਰਹੀ ਹੈ।
https://www.pib.gov.in/PressReleseDetail.aspx?PRID=1668318
ਆਰੋਗਯ ਸੇਤੂ ਐਪ ਦੇ ਸਬੰਧ ਵਿੱਚ ਆਰਟੀਆਈ ਤਹਿਤ ਮੰਗੀ ਗਈ ਜਾਣਕਾਰੀ ‘ਤੇ ਕੇਂਦਰੀ ਸੂਚਨਾ ਕਮਿਸ਼ਨ ਦੁਆਰਾ ਪਾਸ ਆਦੇਸ਼ ਬਾਰੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਸਪਸ਼ਟੀਕਰਨ ਜਾਰੀ ਕੀਤਾ
ਆਰੋਗਯ ਸੇਤੂ ਐਪ ਦੇ ਸਬੰਧ ਵਿੱਚ ਆਰਟੀਆਈ ਤਹਿਤ ਮੰਗੀ ਗਈ ਜਾਣਕਾਰੀ ‘ਤੇ ਕੇਂਦਰੀ ਸੂਚਨਾ ਕਮਿਸ਼ਨ ਦੁਆਰਾ ਪਾਸ ਆਦੇਸ਼ ਨਾਲ ਜੁੜੀ ਮੀਡੀਆ ਰਿਪੋਰਟ ਨੇ ਧਿਆਨ ਖਿੱਚਿਆ ਹੈ। ਉਪਰੋਕਤ ਦੇ ਸਬੰਧ ਵਿੱਚ, ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਆਰੋਗਯ ਸੇਤੂ ਐਪ ਅਤੇ ਭਾਰਤ ਵਿੱਚ ਕੋਵਿਡ-19 ਮਹਾਮਾਰੀ ਨੂੰ ਰੋਕਣ ਵਿੱਚ ਇਸ ਦੀ ਸਹਾਇਕ ਭੂਮਿਕਾ ਦੇ ਸਬੰਧ ਵਿੱਚ ਕੋਈ ਵੀ ਸ਼ੱਕ ਨਹੀਂ ਹੋਣਾ ਚਾਹੀਦਾ ਹੈ। ਜਿਵੇਂ ਕਿ 2 ਅਪ੍ਰੈਲ 2020 ਦੀ ਪ੍ਰੈੱਸ ਰਿਲੀਜ਼ ਅਤੇ ਸੋਸ਼ਲ ਮੀਡੀਆ ਪੋਸਟ ਰਾਹੀਂ ਐਲਾਨ ਕੀਤਾ ਗਿਆ ਸੀ, ਕੋਵਿਡ-19 ਦੇ ਵਿਰੁੱਧ ਲੜਾਈ ਵਿੱਚ ਭਾਰਤ ਦੇ ਲੋਕਾਂ ਨੂੰ ਇੱਕ-ਸਾਥ ਲਿਆਉਣ ਲਈ ਭਾਰਤ ਸਰਕਾਰ ਦੁਆਰਾ ਜਨਤਕ ਨਿਜੀ ਭਾਗੀਦਾਰੀ ਮੋਡ ਵਿੱਚ ਆਰੋਗਯ ਸੇਤੂ ਐਪ ਨੂੰ ਲਾਂਚ ਕੀਤਾ ਗਿਆ ਸੀ। ਲੋਕਡਾਊਨ ਦੇ ਪ੍ਰਤੀਬੰਧਾਂ ਨਾਲ ਮਹਾਮਾਰੀ ਦੇ ਸੰਕਟਕਾਲ ਨਾਲ ਨਜਿੱਠਣ ਲਈ ਆਰੋਗਯ ਸੇਤੂ ਐਪ ਨੂੰ ਲਗਭਗ 21 ਦਿਨ ਦੇ ਰਿਕਾਰਡ ਸਮੇ ਵਿੱਚ ਵਿਕਸਿਤ ਕੀਤਾ ਗਿਆ, ਇਸ ਦਾ ਇੱਕਮਾਤਰ ਉਦੇਸ਼ ਮੇਡ ਇਨ ਇੰਡੀਆ ਤਹਿਤ ਉਦਯੋਗ ਜਗਤ, ਸਿੱਖਿਆ ਜਗਤ ਅਤੇ ਸਰਕਾਰੀ ਖੇਤਰ ਦੇ ਸਮਰੱਥਾਵਾਨ ਲੋਕਾਂ, ਜਿਨ੍ਹਾਂ ਨੇ ਇਸ ਦਿਸ਼ਾ ਵਿੱਚ ਦਿਨ-ਰਾਤ ਜੁਟ ਕੇ ਕੰਮ ਕੀਤਾ, ਦੇ ਸਹਿਯੋਗ ਨਾਲ ਇੱਕ ਮਜ਼ਬੂਤ, ਟਿਕਾਊ ਅਤੇ ਸੁਰੱਖਿਅਤ ਕਾਨਟੈਕਟ ਟ੍ਰੈਸਿੰਗ ਐਪ ਨੂੰ ਤਿਆਰ ਕਰਨਾ ਸੀ। 2 ਅਪ੍ਰੈਲ 2020 ਦੇ ਬਾਅਦ ਤੋਂ ਆਰੋਗਯ ਸੇਤੂ ਐਪ ‘ਤੇ ਨਿਯਮਿਤ ਰੂਪ ਨਾਲ ਪ੍ਰੈੱਸ ਰਿਲੀਜ਼ ਅਤੇ ਅੱਪਡੇਟ ਜਾਰੀ ਕੀਤੇ ਗਏ ਹਨ , ਇਸ ਵਿੱਚ 26 ਮਈ 2020 ਨੂੰ ਓਪਨ ਡੋਮੇਨ ਵਿੱਚ ਸੁਰੱਖਿਅਤ ਕੋਡ ਨੂੰ ਉਪਲੱਬਧ ਕਰਵਾਉਣਾ ਵੀ ਸ਼ਾਮਲ ਹੈ। ਜਦੋਂ ਕੋਡ ਨੂੰ ਓਪਨ/ਪਬਲਿਕ ਵਿੱਚ ਜਾਰੀ ਕੀਤਾ ਗਿਆ ਉਦੋਂ ਐਪ ਦੇ ਵਿਕਾਸ ਅਤੇ ਐਪ ਪਰਿਤੰਤਰ ਦੇ ਪ੍ਰਬੰਧਨ ਨਾਲ ਜੁੜੇ ਸਾਰੇ ਲੋਕਾਂ ਦੇ ਨਾਮ ਕਈ ਪੜਾਵਾਂ ਵਿੱਚ ਸਾਂਝੇ ਕੀਤੇ ਗਏ ਸਨ ਅਤੇ ਇਸ ਨੂੰ ਵਿਆਪਕ ਰੂਪ ਨਾਲ ਮੀਡੀਆ ਰਾਹੀਂ ਵੀ ਸਾਂਝਾ ਕੀਤਾ ਗਿਆ ਸੀ। ਜਿਵੇਂ ਕਿ ਪਹਿਲਾਂ ਉਲੇਖ ਕੀਤਾ ਗਿਆ ਹੈ, ਐਪ ਨੂੰ ਸਰਕਾਰ ਅਤੇ ਨਿਜੀ ਖੇਤਰ ਦੇ ਇੱਕ ਸਹਿਯੋਗਪੂਰਨ ਯਤਨ ਨਾਲ ਵਿਕਸਿਤ ਕੀਤਾ ਗਿਆ ਹੈ। ਐਪ ਨੂੰ 16.23 ਕਰੋੜ ਤੋਂ ਅਧਿਕ ਉਪਯੋਗਕਰਤਾਵਾਂ ਦੁਆਰਾ ਡਾਊਨਲੋਡ ਕੀਤਾ ਜਾ ਚੁੱਕਿਆ ਹੈ ਅਤੇ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਇਸ ਨੇ ਫਰੰਟਲੀਨ ਦੇ ਸਿਹਤ ਕਰਮੀਆਂ ਦੇ ਯਤਨਾਂ ਨੂੰ ਬਹੁਤ ਵਧਾਇਆ ਗਿਆ ਹੈ। ਇਸ ਨੇ ਕੋਵਿਡ ਪਾਜ਼ਿਟਿਵ ਯੂਜਰਸ ਦੇ ਬਲੂਟੁੱਥ ਸੰਪਰਕਾਂ ਦੀ ਪਹਿਚਾਣ ਵਿੱਚ ਮਦਦ ਕੀਤੀ ਹੈ ਅਤੇ ਅਲਰਟ ਜਾਰੀ ਕਰਕੇ ਲੋਕਾਂ ਨੂੰ ਸੁਰੱਖਿਅਤ ਬਣਾਏ ਰੱਖਣ ਵਿੱਚ ਸਹਾਇਤਾ ਕੀਤੀ ਹੈ। ਇਨ੍ਹਾਂ ਬਲੂਟੁੱਥ ਸੰਪਰਕਾਂ ਨੂੰ ਕੋਵਿਡ-19 ਯੂਜ਼ਰ ਨਾਲ ਸੰਪਰਕ ਵਿੱਚ ਆਉਣ ਦੀ ਸੀਮਾ ਦੇ ਅਧਾਰ ‘ਤੇ ਸਾਵਧਾਨੀ , ਕੁਆਰੰਟੀਨ ਜਾਂ ਟੈਸਟ ਦੀ ਸਲਾਹ ਦਿੱਤੀ ਗਈ ਹੈ। ਇਸ ਪ੍ਰਕਾਰ, ਆਰੋਗਯ ਸੇਤੂ ਐਪ ਕੋਵਿਡ-19 ਦੇ ਵਿਰੁੱਧ ਭਾਰਤ ਦੀ ਲੜਾਈ ਵਿੱਚ ਬਹੁਤ ਲਾਭਦਾਇਕ ਸਿੱਧ ਹੋਇਆ ਹੈ। ਹਾਲ ਹੀ ਵਿੱਚ, ਡਬਲਿਊਐੱਚਓ ਨੇ ਵੀ ਭਾਰਤ ਵਿੱਚ ਮਹਾਮਾਰੀ ਨੂੰ ਰੋਕਣ ਵਿੱਚ ਆਰੋਗਯ ਸੇਤੂ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ ਹੈ।
https://www.pib.gov.in/PressReleseDetail.aspx?PRID=1668194
ਵੱਡੀ ਮਾਤਰਾ ਵਿੱਚ ਦਵਾਈਆਂ ਦੇ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਅਤੇ ਮੈਡੀਕਲ ਜੰਤਰਾਂ ਦੇ ਨਿਰਮਾਣ ਬਾਰੇ ਪੀਐੱਲਆਈ ਸਕੀਮ ਦੇ ਦਿਸ਼ਾ-ਨਿਰਦੇਸ਼ ਸੋਧੇ ਗਏ ਹਨ
ਰਸਾਇਣ ਤੇ ਖਾਦਾਂ ਮੰਤਰਾਲੇ ਦੇ ਫਰਮਾਸੂਟਿਕਲ ਕੇਂਦਰੀ ਵਿਭਾਗ ਨੇ ਉਦਯੋਗ ਦੁਆਰਾ ਮਿਲੇ ਸੁਝਾਵਾਂ ਤੇ ਟਿੱਪਣੀਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵੱਡੀ ਪੱਧਰ ਤੇ ਦਵਾਈਆਂ ਦੇ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਉਤਪਾਦਨ ਲਿੰਕਡ ਇਨਸੈਂਟਿਵ (ਪੀਐੱਲਆਈ) ਸਕੀਮ ਨੂੰ ਸੋਧਿਆ ਹੈ। ਇਸ ਦੇ ਅਨੁਸਾਰ ‘ਮਿਨੀਮਮ ਥਰੈਸ਼ ਹੋਲਡ’ ਨਿਵੇਸ਼ ਦੀ ਜ਼ਰੂਰਤ ਨੂੰ ਪ੍ਰਤੀਬੱਧ ਨਿਵੇਸ਼ ਨਾਲ ਬਦਲਿਆ ਗਿਆ ਹੈ। ਇਹ ਟੈਕਨੋਲੋਜੀ ਚੋਣਾਂ ਦੀ ਉਪਲਬੱਧਤਾ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ ਹੈ , ਜੋ ਉਤਪਾਦ ਤੋਂ ਉਤਪਾਦ ਤੱਕ ਵੱਖਰੀਆਂ ਹੁੰਦੀਆਂ ਹਨ। ਘੱਟੋ ਘੱਟ ਵਿਕਰੀ ਦੀ ਯੋਗਤਾ ਦਾ ਤਰੀਕਾ ਅਨੁਮਾਨਿਤ ਮੰਗ , ਟੈਕਨੋਲੋਜੀ ਰੁਝਾਨ ਅਤੇ ਬਜ਼ਾਰ ਦੇ ਵਿਕਾਸ ਨਾਲ ਮੇਲ ਖਾਂਦਾ ਹੈ। ਜੋ ਸਕੀਮ ਤਹਿਤ ਇਨਸੈਂਟਿਵ ਲੈਣ ਦੇ ਮੰਤਵ ਲਈ ਲੋੜੀਂਦਾ ਹੈ। ਚੁਣੇ ਅਰਜ਼ੀਕਰਤਾਵਾਂ ਦੁਆਰਾ ਸਾਲ 2021—22 ਵਿੱਚ ਖਰਚ ਕਰਨ ਵਾਲੀ ਪੂੰਜੀ ਦੀ ਸੰਭਾਵਨਾ ਦੇ ਮੱਦੇਨਜ਼ਰ ਸਕੀਮ ਦੀ ਮਿਆਦ ਹੋਰ ਇੱਕ ਸਾਲ ਲਈ ਵਧਾਈ ਗਈ ਹੈ। ਇਸ ਅਨੁਸਾਰ ਇਨਸੈਂਟਿਵ ਲੈਣ ਲਈ ਵਿਕਰੀ ਪੰਜ ਸਾਲਾਂ ਦੀ ਗਿਣੀ ਜਾਵੇਗੀ , ਹੁਣ ਇਹ ਵਿਕਰੀ ਵਿੱਤ ਵਰ੍ਹੇ 2021—22 ਦੀ ਬਜਾਏ 2022—23 ਤੋਂ ਗਿਣੀ ਜਾਵੇਗੀ।
https://www.pib.gov.in/PressReleseDetail.aspx?PRID=1668347
ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਯੂਨਾਈਟਿਡ ਕਿੰਗਡਮ-ਭਾਰਤ ਦੇ 10ਵੇਂ ਦੌਰ ਦੇ ਆਰਥਿਕ ਅਤੇ ਵਿੱਤੀ ਸੰਵਾਦ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕੀਤੀ
ਕੇਂਦਰੀ ਵਿੱਤ ਅਤੇ ਕਾਰਪੋਰੇਟ ਕਾਰਜ ਦੀ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਰਮਣ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਆਯੋਜਿਤ 10ਵੇਂ ਦੌਰ ਦੇ ਮੰਤਰੀ ਪੱਧਰੀ ਯੂਨਾਈਟਿਡ ਕਿੰਗਡਮ-ਭਾਰਤ ਆਰਥਿਕ ਅਤੇ ਵਿੱਤੀ ਸੰਵਾਦ (ਈਐੱਫਡੀ) ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕੀਤੀ। ਭਾਰਤ ਅਤੇ ਯੂਨਾਈਟਿਡ ਕਿੰਗਡਮ ਦਰਮਿਆਨ ਕਈ ਖੇਤਰਾਂ ਵਿੱਚ ਡੂੰਘੇ ਦੁਵੱਲੇ ਸਬੰਧ ਹਨ। ਭਾਰਤ ਅਤੇ ਯੂਨਾਈਟਿਡ ਕਿੰਗਡਮ ਦੇ ਸਬੰਧ ਮਹੱਤਵਪੂਰਨ ਹਨ ਕਿਉਂਕਿ ਦੋਹੇ ਦੇਸ਼ ਵਿਸ਼ਵ ਦੀਆਂ ਸੱਤ ਵੱਡੀਆਂ ਅਰਥਵਿਵਸਥਾਵਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦੀ ਕੁੱਲ ਜੀਡੀਪੀ 5 ਟ੍ਰਿਲੀਅਨ ਡਾਲਰ ਤੋਂ ਅਧਿਕ ਹੈ। ਪਹਿਲੇ ਦੌਰ ਦੀ ਈਐੱਫਡੀ ਦੇ ਬਾਅਦ ਤੋਂ ਭਾਰਤ ਅਤੇ ਯੂਨਾਈਟਿਡ ਕਿੰਗਡਮ ਦੇ ਵਿੱਚ ਵਪਾਰ ਦੋਗੁਣੇ ਤੋਂ ਵੀ ਜ਼ਿਆਦਾ ਹੋ ਗਿਆ ਹੈ ਅਤੇ ਦੁਵੱਲੇ ਨਿਵੇਸ਼ ਦੋਹਾਂ ਦੇਸ਼ਾਂ ਵਿੱਚ ਅੱਧੇ ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਨੌਕਰੀਆਂ ਉਪਲੱਬਧ ਕਰਵਾ ਰਹੇ ਹਨ।
https://www.pib.gov.in/PressReleseDetail.aspx?PRID=1668193
ਬੈਡਮਿੰਟਨ ਖਿਡਾਰੀ ਲਕਸ਼ਿਆ ਸੇਨ ਦੇ ਕੋਚ ਦੇ ਕੋਰੋਨਾ ਪਾਜ਼ਿਟਿਵ ਆਉਣ ਦੇ ਬਾਅਦ ਉਸ ਨੂੰ ਜਰਮਨੀ ਵਿੱਚ ਸਾਰਲੋਰਲਕਸ ਓਪਨ ਤੋਂ ਬਾਹਰ ਕੀਤਾ
ਭਾਰਤੀ ਪੁਰਸ਼ ਬੈਡਮਿੰਟਨ ਖਿਡਾਰੀ ਲਕਸ਼ਿਆ ਸੇਨ ਜੋ ਇਸ ਹਫ਼ਤੇ ਜਰਮਨੀ ਵਿੱਚ ਸਾਰਲੋਰਲਕਸ (SaarLorLux) ਓਪਨ ਖੇਡਣ ਵਾਲੇ ਸਨ, ਉਨ੍ਹਾਂ ਦੇ ਕੋਚ ਡੀਕੇ ਸੇਨ ਦੇ ਕੋਵਿਡ-19 ਪਾਜ਼ਿਟਿਵ ਹੋਣ ਕਾਰਨ ਉੁਹ ਗੇਮ ਤੋਂ ਬਾਹਰ ਹੋ ਗਿਆ ਹੈ। ਸੇਨ, ਉਨ੍ਹਾਂ ਦੇ ਕੋਚ ਅਤੇ ਫਿਜ਼ਿਓ 25 ਅਕਤੂਬਰ ਨੂੰ ਟੂਰਨਾਮੈਂਟ ਲਈ ਸਾਰਬਰੁਕੇਨ ਪਹੁੰਚੇ ਜਿੱਥੇ ਉਹ ਡਿਫੈਡਿੰਗ ਚੈਂਪੀਅਨ ਸਨ ਅਤੇ ਉਨ੍ਹਾਂ ਨੂੰ ਕੋਵਿਡ ਟੈਸਟ ਲਈ ਫਰੈਂਕਫਰਟ ਜਾਣ ਦੀ ਸਲਾਹ ਦਿੱਤੀ ਗਈ। ਰਿਪੋਰਟਾਂ 27 ਅਕਤੂਬਰ ਨੂੰ ਪ੍ਰਾਪਤ ਹੋਈਆਂ ਜਿੱਥੇ ਸੇਨ ਅਤੇ ਉਨ੍ਹਾਂ ਦੇ ਫਿਜ਼ਿਓ ਕੋਵਿਡ ਨੈਗੇਟਿਵ ਆਏ, ਪਰ ਉਨ੍ਹਾਂ ਦੇ ਕੋਚ ਪਾਜ਼ਿਟਿਵ (ਲੱਛਣ ਰਹਿਤ) ਆਏ। ਇਸ ਟੂਰਨਾਮੈਂਟ ਦੇ ਕੰਮਕਾਜ ਵਿੱਚ ਰੁਕਾਵਟ ਨਾ ਪਾਉਣ ਅਤੇ ਹੋਰ ਖਿਡਾਰੀਆਂ ਨੂੰ ਖਤਰੇ ਵਿੱਚ ਨਾ ਪਾਉਣ ਲਈ ਸੇਨ ਨੇ ਟੂਰਨਾਮੈਂਟ ਤੋਂ ਖੁਦ ਨੂੰ ਬਾਹਰ ਕਰ ਲਿਆ ਅਤੇ ਪ੍ਰਬੰਧਕਾਂ ਨੂੰ ਸੂਚਿਤ ਕਰ ਦਿੱਤਾ। ਸੇਨ ਅਤੇ ਉਨ੍ਹਾਂ ਦੇ ਕੋਚ ਨੇ ਭਾਰਤ ਵਿੱਚ ਆਪਣੀ ਵਾਪਸੀ ਦੀ ਮਿਤੀ ਨਿਰਧਾਰਿਤ ਕਰਨ ਲਈ ਇੱਕ ਹੋਰ ਕੋਵਿਡ ਟੈਸਟ ਕਰਨ ਦੀ ਬੇਨਤੀ ਕੀਤੀ ਹੈ।
https://pib.gov.in/PressReleseDetail.aspx?PRID=1668437
ਵਿਸ਼ਵ ਦੀ ਪਹਿਲੀ ਸਾਇੰਟੂਨ ਅਧਾਰਿਤ ਪੁਸਤਕ "ਬਾਏ-ਬਾਏ ਕੋਰੋਨਾ" ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀ ਬੇਨ ਪਟੇਲ ਦੁਆਰਾ ਜਾਰੀ
ਕੋਰੋਨਾ ਵਾਇਰਸ 'ਤੇ ਕੇਂਦ੍ਰਿਤ ਵਿਸ਼ਵ ਦੀ ਪਹਿਲੀ ਸਾਇੰਟੂਨ (scientoon) ਅਧਾਰਿਤ ਪੁਸਤਕ "ਬਾਏ-ਬਾਏ ਕੋਰੋਨਾ" ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀ ਬੇਨ ਪਟੇਲ ਨੇ ਲਖਨਊ ਸਥਿਤ ਰਾਜ ਭਵਨ ਵਿੱਚ ਅੱਜ ਜਾਰੀ ਕੀਤੀ। ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਖੁਦਮੁਖਤਿਆਰੀ ਸੰਸਥਾ ਵਿਗਿਆਨ ਪ੍ਰਸਾਰ ਦੁਆਰਾ ਇਸ ਪੁਸਤਕ ਦਾ ਪ੍ਰਕਾਸ਼ਨ ਕੀਤਾ ਗਿਆ ਹੈ। ਵਿਗਿਆਨ ਪ੍ਰਸਾਰ ਦੇ ਡਾਇਰੈਕਟਰ ਡਾ. ਨਕੁੱਲ ਪਾਰਾਸ਼ਰ ਅਤੇ ਇਸ ਸੰਸਥਾ ਦੇ ਹੀ ਪ੍ਰਕਾਸ਼ਨ ਵਿਭਾਗ ਦੇ ਮੁੱਖੀ ਨਿਮਿਸ਼ ਕਪੂਰ ਇਸ ਪੁਸਤਕ ਦੇ ਕ੍ਰਮਵਾਰ ਪਮੁੱਖ ਸੰਪਾਦਕ ਅਤੇ ਸੰਪਾਦਕ ਹਨ। ਤੇਰ੍ਹਾਂ ਅਧਿਆਵਾਂ ਵਿੱਚ ਪ੍ਰਕਾਸ਼ਿਤ ਇਸ ਪੁਸਤਕ ਵਿੱਚ ਕੋਰੋਨਾ ਵਾਇਰਸ ਦੇ ਬਾਰੇ ਵਿੱਚ ਵਿਸਤਾਰ ਪੂਰਬਕ ਜਾਣਕਾਰੀ ਸਾਇੰਸ ਕਾਰਟੂਨਸ (ਸਾਇੰਟੂਨਸ) ਦੇ ਜ਼ਰੀਏ ਪੇਸ਼ ਕੀਤੀ ਗਈ ਹੈ। ਪੁਸਤਕ ਵਿੱਚ ਮਹਾਮਾਰੀ ਤੋਂ ਲੈ ਕੇ ਆਲਮੀ ਮਹਾਮਾਰੀ, ਕੋਵਿਡ-19 ਅਤੇ ਇਸ ਨਾਲ ਜੁੜੇ ਲੱਛਣਾਂ, ਬਿਮਾਰੀ ਦੀ ਰੋਕਥਾਮ ਅਤੇ ਸਾਵਧਾਨੀਆਂ ਦਾ ਸਾਇੰਟੂਨਸ ਦੇ ਮਾਧਿਅਮ ਨਾਲ ਰੋਚਕ ਚਿਤਰਣ ਕੀਤਾ ਗਿਆ ਹੈ।
https://www.pib.gov.in/PressReleseDetail.aspx?PRID=1668450
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
- ਪੰਜਾਬ: ਪੰਜਾਬ ਦੇ ਸਾਰੇ ਸ਼ੂਗਰ ਅਤੇ ਹਾਈਪਰਟੈਨਸ਼ਨ ਮਰੀਜ਼ਾਂ ਵਿੱਚ ਜਾਗਰੂਕਤਾ ਫੈਲਾਉਣ ਲਈ, ਬਚਾਅ ਦੇ ਉਪਾਅ ਅਪਣਾਉਣ ਅਤੇ ਉਨ੍ਹਾਂ ਦੀ ਖੁਰਾਕ ਅਤੇ ਕਸਰਤ ਦੇ ਨਿਯਮ ਨੂੰ ਤਹਿ ਕਰਨ ਲਈ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਪੰਜਾਬ, ਨੇ ਅਜਿਹੇ ਸਾਰੇ ਮਰੀਜ਼ਾਂ ਨੂੰ ਪੱਤਰ ਲਿਖੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵਿਭਾਗ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਇਹ ਚਿੱਠੀ ਏਐੱਨਐੱਮ ਅਤੇ ਆਸ਼ਾ ਦੇ ਸਹਿਯੋਗ ਨਾਲ 15 ਦਿਨਾਂ ਦੇ ਅੰਦਰ-ਅੰਦਰ ਸਾਰੇ ਸ਼ੂਗਰ ਅਤੇ ਹਾਈਪਰਟੈਨਸ਼ਨ ਮਰੀਜ਼ਾਂ ਨੂੰ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇ। ਮੰਤਰੀ ਨੇ ਕਿਹਾ ਕਿ ਹਾਲਾਂਕਿ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ, ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹਤਿਉਹਾਰ ਦੇ ਦਿਨਾਂ ਵਿੱਚਮਾਸਕ ਪਹਿਨਣ, ਜਨਤਕ ਥਾਵਾਂ ਤੇ ਸਰੀਰਕ ਦੂਰੀ ਦਾ ਪਾਲਣ ਕਰਨ ਅਤੇ ਹੱਥਾਂ ਦੀ ਸਫਾਈ ਨੂੰ ਕਾਇਮ ਰੱਖਣ ਵਰਗੇ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ।
- ਹਿਮਾਚਲ ਪ੍ਰਦੇਸ਼: ਹਿਮਾਚਲ ਪ੍ਰਦੇਸ਼ ਦੇ ਸਿੱਖਿਆ ਮੰਤਰੀ ਨੇ ਕੱਲ੍ਹ ਜੀਓ ਟੀਵੀ ਦੇ ਤਿੰਨ ਨਵੇਂ ਐਲੀਮੈਂਟਰੀ, ਉੱਚ ਅਤੇ ਕਿੱਤਾਮੁਖੀ ਚੈਨਲਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਚੈਨਲਾਂ ਨਾਲ ਰਾਜ ਵਿੱਚ ਵਿਦਿਆਰਥੀਆਂ ਨੂੰ ਔਨਲਾਈਨ ਅਧਿਐੱਨ ਕਰਨ ਲਈ ਇੱਕ ਹੋਰ ਸੁਵਿਧਾ ਉਪਲਬਧ ਕਰਵਾਈ ਗਈ ਹੈ। ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ, ਰਾਜ ਸਰਕਾਰ ਨੇ 'ਹਰ ਘਰ ਪਾਠਸ਼ਾਲਾ' ਪ੍ਰੋਗਰਾਮ ਪ੍ਰੀ-ਨਰਸਰੀ ਤੋਂ 12 ਵੀਂ ਜਮਾਤ ਤੱਕ ਦੇ ਵਟਸਐਪ ਰਾਹੀਂ ਸ਼ੁਰੂ ਕੀਤਾ ਅਤੇ 10 ਵੀਂ ਅਤੇ 12 ਵੀਂ ਜਮਾਤ ਦੇ ਗਿਆਨਸ਼ਾਲਾ ਪ੍ਰੋਗਰਾਮ ਦੀ ਸ਼ੁਰੂਆਤ ਦੂਰਦਰਸ਼ਨ ਸ਼ਿਮਲਾ ਰਾਹੀਂ ਕੀਤੀ,ਜੋ ਅਜੇ ਵੀ ਨਿਰਵਿਘਨ ਚੱਲ ਰਹੀ ਹੈ।
- ਅਰੁਣਾਚਲ : ਰਾਜ ਵਿੱਚ ਕੋਵਿਡ ਮਰੀਜ਼ਾਂ ਦੀ ਰਿਕਵਰੀ ਦੀ ਦਰ 85 ਪ੍ਰਤੀਸ਼ਤ ਤੋਂ ਵੱਧ ਹੈ। ਪਿਛਲੇ ਚੌਵੀ ਘੰਟਿਆਂ ਦੌਰਾਨ 183 ਮਰੀਜ਼ ਠੀਕ ਹੋ ਗਏ ਅਤੇ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਰਾਜ ਭਰ ਵਿੱਚ 108 ਨਵੇਂ ਪਾਜ਼ਿਟਿਵ ਕੇਸ ਆਏ।
- ਅਸਾਮ : ਅਸਾਮ ਵਿੱਚ ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ ਕੀਤੇ ਗਏ 26150 ਟੈਸਟਾਂ ਵਿੱਚੋਂ448 ਕੋਵਿਡ -19 ਦੇ ਕੇਸ ਪਾਏ ਗਏ। ਕੁਲ ਕੋਵਿਡ-19 ਦੀ ਗਿਣਤੀ 205237 ਤੱਕ ਪਹੁੰਚ ਗਈ।
- ਮੇਘਾਲਿਆ: ਰਾਜ ਵਿੱਚ ਅੱਜ ਕੋਰੋਨਵਾਇਰਸ ਤੋਂ 134 ਵਿਅਕਤੀ ਰਿਕਵਰ ਹੋਏ ਹਨ। ਕੁੱਲ ਐਕਟਿਵ ਮਾਮਲੇ 1364 'ਤੇ ਪਹੁੰਚੇ, ਜਿਨ੍ਹਾਂ ਵਿੱਚੋਂ 54 ਬੀਐੱਸਐੱਫ਼ ਅਤੇ ਆਰਮਡ ਫੋਰਸਿਜ਼ ਦੇ ਹਨ।
- ਨਾਗਾਲੈਂਡ : ਨਾਗਾਲੈਂਡ ਦੇ 8824ਕੋਵਿਡ ਕੇਸਾਂ ਵਿੱਚੋਂ,ਹਥਿਆਰਬੰਦ ਬਲਾਂ ਦੀ ਗਿਣਤੀ 3843 ਹੈ, ਟ੍ਰੈਕ ਕੀਤੇ ਸੰਪਰਕ 2906 ਹਨ, ਵਾਪਸ ਪਰਤਣ ਵਾਲੇ 1642 ਹਨ ਅਤੇ ਫਰੰਟਲਾਈਨ ਕਰਮਚਾਰੀ 433 ਹਨ।
- ਮਹਾਰਾਸ਼ਟਰ: ਮਹਾਰਾਸ਼ਟਰ ਸਰਕਾਰ ਦੁਆਰਾ ਰੇਲਵੇ ਅਧਿਕਾਰੀਆਂ ਨੂੰ ਇੱਕ ਪੱਤਰ ਲਿਖਣ ਤੋਂ ਬਾਅਦ ਆਮ ਲੋਕਾਂ ਨੂੰ ਮੁੰਬਈ ਲੋਕਲ ਟ੍ਰੇਨਾਂ ਦੁਆਰਾ ਗੈਰ-ਪੀਕ ਘੰਟਿਆਂ ਦੌਰਾਨ ਯਾਤਰਾ ਕਰਨ ਦੀ ਆਗਿਆ ਦਿੱਤੀ ਗਈ ਹੈ, ਪੱਛਮੀ ਰੇਲਵੇ ਅਤੇ ਕੇਂਦਰੀ ਰੇਲਵੇ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਸਮਾਜਿਕ ਦੂਰੀ ਨੂੰ ਬਣਾਈ ਰੱਖਦੇ ਹੋਏ ਉਪਨਗਰ ਸੇਵਾਵਾਂ ਨੂੰ ਵਧਾਉਣ ਲਈ ਤਿਆਰ ਹਨ। ਮੁੰਬਈ 'ਚ ਬੁੱਧਵਾਰ ਨੂੰ 1,354 ਨਵੇਂ ਕੋਵਿਡ ਮਾਮਲੇ ਆਏ ਅਤੇ ਸ਼ਹਿਰ 'ਚ ਐਕਟਿਵ ਮਾਮਲਿਆਂ ਦੀ ਗਿਣਤੀ 19,357 ਹੈ।
- ਗੁਜਰਾਤ: ਗੁਜਰਾਤ ਵਿੱਚ ਪਹਿਲੇ ਕੋਰੋਨਾਵਾਇਰਸ ਦੇ ਮਾਮਲੇ ਦੀ ਖਬਰ ਆਉਣ ਤੋਂ ਸੱਤ ਮਹੀਨਿਆਂ ਤੋਂ ਵੀ ਵੱਧ ਸਮੇਂ ਬਾਅਦ, ਰਾਜ ਦੇ ਕੁੱਲ ਕੇਸ ਬੁੱਧਵਾਰ ਨੂੰ 1.7 ਲੱਖ ਨੂੰ ਪਾਰ ਕਰ ਗਏ। ਰਾਜ ਵਿੱਚ ਕੋਵਿਡ -19 ਦੇ 980 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ ਦੀ ਕੁੱਲ ਗਿਣਤੀ 1, 70,334 ਹੋ ਗਈ। ਛੇ ਹੋਰ ਮਰੀਜ਼ ਵਾਇਰਸ ਨਾਲ ਦਮ ਤੋੜ ਗਏ, ਮਰਨ ਵਾਲਿਆਂ ਦੀ ਗਿਣਤੀ 3,729 ਹੋ ਗਈ।
- ਰਾਜਸਥਾਨ: ਰਾਜਸਥਾਨ ਸਰਕਾਰ ਨੇ ਸੀਬੀਐੱਸਈ ਨਾਲ ਸਬੰਧਤ ਪ੍ਰਾਈਵੇਟ ਸਕੂਲਾਂ ਨੂੰ 9 ਵੀਂ ਤੋਂ 12 ਵੀਂ ਜਮਾਤ ਦੀਆਂ ਟਿਊਸ਼ਨ ਫੀਸਾਂ ਵਿੱਚ 30 ਪ੍ਰਤੀਸ਼ਤ ਦੀ ਕਟੌਤੀ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਦੋਂ ਕਿ ਰਾਜ ਬੋਰਡ ਨਾਲ ਸਬੰਧਤ ਸਕੂਲਾਂ ਨੂੰ ਉਕਤ ਕਲਾਸਾਂ ਲਈ ਆਪਣੀ ਫੀਸਾਂ ਵਿੱਚ 40 ਫੀਸਦ ਦੀ ਕਟੌਤੀ ਕਰਨਲਈ ਕਿਹਾ ਹੈ। ਜਿਵੇਂ ਕਿ ਸੀਬੀਐੱਸਈ ਨੇ ਸਕੂਲ ਦੇ ਸਿਲੇਬਸ ਨੂੰ 9 ਵੀਂ ਤੋਂ 12 ਵੀਂ ਤੋਂ 30 ਪ੍ਰਤੀਸ਼ਤ ਤੱਕ ਘਟਾ ਦਿੱਤਾ ਹੈ, ਇਸ ਲਈ ਉਨ੍ਹਾਂ ਦੀ ਸਕੂਲ ਦੀ ਟਿਊਸ਼ਨ ਫੀਸ 30 ਪ੍ਰਤੀਸ਼ਤ ਘਟਾ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਰਾਜਸਥਾਨ ਬੋਰਡ ਨੇ ਸਿਲੇਬਸ ਵਿੱਚ 40 ਫੀਸਦ ਦੀ ਕਟੌਤੀ ਕੀਤੀ ਹੈ, ਇਸ ਲਈ ਉਨ੍ਹਾਂ ਨੂੰ ਫੀਸ ਵਿੱਚ 40 ਫੀਸਦ ਦੀ ਕਟੌਤੀ ਕਰਨੀ ਚਾਹੀਦੀ ਹੈ।
- ਮੱਧ ਪ੍ਰਦੇਸ਼: ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ, ਚੋਣ ਕਮਿਸ਼ਨ ਨੇ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਲੋਕਾਂ, ਦਿਵਯਾਂਗਜਨ ਅਤੇ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਉਪ-ਚੋਣਾਂ ਲਈ ਡਾਕ ਬੈਲਟ ਜ਼ਰੀਏ ਘਰ ਤੋਂ ਵੋਟ ਪਾਉਣ ਦੀ ਸੁਵਿਧਾ ਪ੍ਰਦਾਨ ਕੀਤੀ ਹੈ। ਰਾਜ ਦੀਆਂ 28 ਰਾਜ ਵਿਧਾਨ ਸਭਾ ਸੀਟਾਂ ਹਨ, ਜਿਸ ਲਈ ਚੋਣ ਹੋ ਰਹੀ ਹੈ। ਘਰੋਂ ਵੋਟ ਦੀ ਸੁਵਿਧਾ 2 ਨਵੰਬਰ ਤੱਕ ਉਪਲਬਧ ਹੋਣਗੇ। ਕੁੱਲ 10,094 ਐਕਟਿਵ ਕੋਵਿਡ ਮਰੀਜ਼ ਹਨ।
- ਕੇਰਲ: ਕੇਰਲ ਦੇ ਕਾਸਰਗੌਡ ਜ਼ਿਲ੍ਹੇ ਵਿੱਚ ਟਾਟਾ ਗਰੁੱਪ ਦੁਆਰਾ ਬਣਾਏ ਇੱਕ 551-ਬਿਸਤਰਾ ਕੋਵਿਡ ਹਸਪਤਾਲ ਕਾਰਵਾਈ ਸ਼ੁਰੂ ਹੋ ਗਈ ਹੈ। ਰਾਜ ਸਰਕਾਰ ਸੁਵਿਧਾ ਨੂੰ ਅੱਗੇ ਵਿਕਸਿਤ ਕਰਨ ਅਤੇ ਲੋੜੀਂਦੀ ਸਿਹਤ ਸੰਭਾਲ਼ ਕਰਮਚਾਰੀਆਂ ਦੀ ਭਰਤੀ ਕਰਨ ਲਈ ਤਿਆਰ ਹੈ। ਸਿਹਤ ਅਧਿਕਾਰੀਆਂ ਅਨੁਸਾਰ, 60 ਕਰੋੜ ਦੇ ਹਸਪਤਾਲ ਕਾਰਵਾਈ ਥਿਏਟਰ ਅਤੇ ਤੀਬਰ ਦੇਖਭਾਲ਼ ਇਕਾਈ ਨਾਲ ਪੂਰੇ ਜੋਸ਼ ਵਿੱਚ ਕੰਮ ਕਰਨ ਲਈ ਘੱਟੋ-ਘੱਟ ਤਿੰਨ ਮਹੀਨੇ ਲਗਣਗੇ। ਇਸ ਦੌਰਾਨ ਰਾਜ ਵਿੱਚ ਕੋਵਿਡ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਅਤੇ ਤਿੰਨ ਜ਼ਿਲ੍ਹਿਆਂ ਵਿੱਚ 1000 ਤੋਂ ਵੱਧ ਕੇਸ ਆਏ ਹਨ। ਰਾਜ ਵਿੱਚ ਕੋਵਿਡ-19 ਦੇ ਐਕਟਿਵ ਕੇਸਾਂ ਦੀ ਗਿਣਤੀ ਕੱਲ੍ਹ 93,264 ਨੂੰ ਛੂਹ ਗਈ, ਜਦੋਂ ਕਿ 8,790 ਵਿਅਕਤੀ ਕੋਵਿਡ ਪਾਜ਼ਿਟਿਵ ਆਏ ਹਨ। ਕੋਵਿਡ ਮੌਤਾਂ ਨੇ ਰਾਜ ਵਿੱਚ 1400 ਦਾ ਅੰਕੜਾ ਪਾਰ ਕਰ ਲਿਆ ਹੈ।
- ਤਮਿਲ ਨਾਡੂ: ਮੁੱਖ ਮੰਤਰੀ ਈ ਕੇ ਪਲਣੀਸਵਾਮੀਨੇਇੱਕ ਵੀਡੀਓ ਕਾਨਫਰੰਸ ਜ਼ਰੀਏ, ਜਨ-ਅੰਦੋਲਨ ਮੁਹਿੰਮ ਦੇ ਸਟੇਟ ਅਧਿਆਇ ਨੂੰ ਸ਼ੁਰੂ ਕਰਨ 33 ਵਾਹਨਾਂ ਨੂੰ ਤਿਉਹਾਰ ਦੇ ਦਿਨਾਂ ਅੰਦਰ ਕੋਵਿਡ-19 'ਤੇ ਜਾਗਰੂਕਤਾ ਪੈਦਾ ਕਰਨ ਲਈ ਹਰਿ ਝੰਡੀ ਦਿੱਤੀ। ਬੁੱਧਵਾਰ ਨੂੰ ਜਾਰੀ ਕੀਤੀ ਗਈ ਸਲਾਨਾ ਸਥਿਤੀ ਦੀ ਸਿੱਖਿਆ ਰਿਪੋਰਟ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਲਗਦਾ ਹੈਕਿ ਸਕੂਲ ਸਿੱਖਿਆ 'ਤੇ ਮਹਾਮਾਰੀ ਦਾ ਪ੍ਰਭਾਵ ਬਹੁਤ ਜ਼ਿਆਦਾ ਰਿਹਾ ਹੈ। ਆਪਣੀ ਖੋਜ ਦੇ ਅਨੁਸਾਰ, ਤਮਿਲ ਨਾਡੂ ਵਿੱਚ ਘੱਟੋ ਘੱਟ ਇੱਕ ਚੌਥਾਈ ਵਿਦਿਆਰਥੀਆਂ ਨੇ ਸਰਵੇਖਣ ਮਿਆਦ ਦੇ ਪੂਰੇ ਹਫ਼ਤੇ ਦੌਰਾਨ ਕੋਈ ਸਿਖਲਾਈ ਗਤੀਵਿਧੀ ਵਿੱਚ ਹਿੱਸਾ ਨਹੀਂ ਲਿਆ। ਰਾਜ ਨੇ ਬੁੱਧਵਾਰ ਨੂੰ ਮਦਰਾਸ ਹਾਈ ਕੋਰਟ ਨੂੰ ਦੱਸਿਆ ਕਿ ਅੰਤਰਰਾਜੀ ਯਾਤਰੀਆਂ ਲਈ ਈ-ਪਾਸ ਦੀ ਜ਼ਰੂਰਤ ਨਹੀਂ ਹੈ; ਇਹ ਸਿਰਫ ਉਨ੍ਹਾਂ ਲਈ ਲਾਜ਼ਮੀ ਹੈ ਜੋ ਹਿਲ-ਸਟੇਸ਼ਨਾਂ ਅਤੇ ਅੰਤਰਰਾਸ਼ਟਰੀ ਯਾਤਰਾ ਲਈ ਰਾਜ ਵਿੱਚ ਦਾਖਲ ਹੁੰਦੇ ਹਨ।
- ਕਰਨਾਟਕ: ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਮੰਤਰੀ ਸੁਰੇਸ਼ ਕੁਮਾਰ ਨੇ ਸਕੂਲਾਂ ਨੂੰ ਔਨਲਾਈਨ ਕਲਾਸਾਂ ਦੇ ਨਿਯਮਾਂ ਦੀ ਉਲੰਘਣਾ ਵਿਰੁੱਧ ਸਾਵਧਾਨ ਕੀਤਾ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਨ ਲਾਈਨ ਸਿੱਖਿਆ ਬਾਰੇ ਰਾਜ ਸਰਕਾਰ ਦੀ ਮਾਹਰ ਕਮੇਟੀ ਦੁਆਰਾ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਆਪਣੀ ਮਾਨਤਾ ਗੁਆ ਦੇਣਗੇ ਅਤੇ ਜੁਰਮਾਨੇ ਦਾ ਸਾਹਮਣਾ ਕਰਨਾ ਪਏਗਾ। ਕੋਵਿਡ -19 ਮਹਾਮਾਰੀ ਦੇ ਵਿਚਕਾਰ ਪਹਿਲੀ ਚੋਣ ਵਿੱਚ, ਕਰਨਾਟਕ ਵਿੱਚ ਵਿਧਾਨ ਸਭਾ ਦੀਆਂ ਚਾਰ ਸੀਟਾਂ ਲਈ2014 ਦੀਆਂ ਉਸੇ ਸੀਟਾਂ ਲਈ ਪਿਛਲੀਆਂ ਵੋਟਾਂ ਦੀ ਤੁਲਨਾ ਵਿੱਚ ਵਧੇਰੇ ਮਤਦਾਨ ਹੋਇਆ। ਕਰਨਾਟਕ ਦੇ ਡਿਗਰੀ ਕਾਲਜ, ਪੀਜੀ ਇੰਸਟੀਟਿਊਟਸ 17 ਨਵੰਬਰ ਤੋਂ ਮੁੜ ਖੋਲ੍ਹਣ ਲਈ ਤਿਆਰ: ਉੱਚ ਸਿੱਖਿਆ ਵਿਭਾਗ ਨੇ ਰਾਜ ਵਿੱਚ ਡਿਗਰੀ ਕਾਲਜਾਂ ਅਤੇ ਪੋਸਟ-ਗ੍ਰੈਜੂਏਟ ਸੰਸਥਾਵਾਂ ਨੂੰ ਮੁੜਖੋਲਣ ਲਈ 17 ਨਵੰਬਰ ਦੇ ਸ਼ਡਿਊਲ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ।
- ਆਂਧਰ ਪ੍ਰਦੇਸ਼: ਸਟੈਂਡਾਂ ਬਦਲਦੇ ਹੋਏ, ਰਾਜ ਸਰਕਾਰ ਨੇ ਰਾਜ ਚੋਣ ਕਮਿਸ਼ਨਰ (ਐੱਸਈਸੀ) ਐੱਨ. ਰਮੇਸ਼ ਕੁਮਾਰ ਨੂੰ ਕਿਹਾ ਕਿ ਕੋਵਿਡ -19 ਸਥਿਤੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਕਰਾਉਣ ਲਈ ਢੁੱਕਵੀਂ ਨਹੀਂ ਹੈ, ਜਦੋਂ ਕਿ ਐੱਸਈਸੀ ਨੇ ਜਲਦੀ ਹੀ ਚੋਣਾਂਕਰਾਉਣ ਦਾ ਆਪਣਾ ਇਰਾਦਾ ਜ਼ਾਹਰ ਕੀਤਾ ਹੈ। ਐੱਸਈਸੀ ਰਮੇਸ਼ ਕੁਮਾਰ ਨਾਲ ਮੁਲਾਕਾਤ ਕਰਨ ਵਾਲੇ ਮੁੱਖ ਸਕੱਤਰ ਨੀਲਮ ਸਾਹਨੀ ਨੇ ਕਿਹਾ ਕਿ ਕਈ ਸਰਕਾਰੀ ਕਰਮਚਾਰੀ ਇਸ ਵਾਇਰਸ ਤੋਂ ਪ੍ਰਭਾਵਤ ਹੋਏ ਹਨ ਅਤੇ ਇਸ ਲਈ ਚੋਣਾਂ ਚੋਣਾਂ ਲਈ ਢੁੱਕਵੀਂ ਸਥਿਤੀ ਨਹੀਂ ਹੈ। ਐਕਟਿਵ ਕੋਵਿਡ ਮਾਮਲੇ ਆਂਧਰ ਪ੍ਰਦੇਸ਼ ਵਿੱਚ 27,000 ਤੋਂ ਘੱਟ ਗਏ; ਇੱਕ ਦਿਨ ਵਿੱਚ ਕੀਤੇ ਗਏ 77,028 ਟੈਸਟਾਂ ਵਿੱਚੋਂ ਵੀਰਵਾਰ ਨੂੰ 2,949 ਨਵੇਂ ਕੇਸ ਆਏ; 3,609 ਹੋਰ ਮਰੀਜ਼ ਠੀਕ ਹੋ ਗਏ।
- ਤੇਲੰਗਾਨਾ : ਪਿਛਲੇ 24 ਘੰਟਿਆਂ ਦੌਰਾਨ 1504 ਨਵੇਂ ਕੇਸਆਏ, 1436 ਦੀ ਰਿਕਵਰੀ ਅਤੇ 5 ਮੌਤਾਂ ਹੋਈਆਂ; 1504 ਮਾਮਲਿਆਂ ਵਿੱਚੋਂ288 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 2, 35,656 ; ਐਕਟਿਵ ਕੇਸ: 17,979; ਮੌਤਾਂ: 1324; ਡਿਸਚਾਰਜ: 2,16,353। ਰਸ਼ੀਅਨ ਕੋਵਿਡ -19 ਟੀਕਾ ਸਪੂਟਨਿਕ ਵੀ ਭਾਰਤ ਵਿੱਚ 2021 ਦੀ ਦੂਜੀ ਤਿਮਾਹੀ ਵਿੱਚ ਹੀ ਵਰਤੋਂ ਲਈ ਉਪਲਬਧ ਹੋਣ ਦੀ ਸੰਭਾਵਨਾ ਹੈ ਕਿਉਂਕਿ ਤੀਜੇ ਪੜਾਅ ਦੇ ਟਰਾਇਲਾਂ ਦੀ ਮਾਰਚ 2021 ਦੇ ਅੰਤ ਤੋਂ ਪਹਿਲਾਂ ਖਤਮ ਹੋਣ ਦੀ ਉਮੀਦ ਨਹੀਂ ਹੈ ਅਤੇ ਇਸ ਵਿੱਚ ਹੋਰ ਸਮਾਂ ਵੀ ਲਗ ਸਕਦਾ ਹੈ। ਡਾ. ਰੈਡੀ ਦੀ ਲੈਬਾਰਟਰੀਜ਼ ਦੇ ਸੀਈਓ ਈਰੇਜ਼ ਇਜ਼ਰਾਈਲੀ ਨੇ ਕਿਹਾ ਕਿ ਤੀਜੇ ਫੇਜ਼ ਦੇ ਅਧਿਐੱਨ ਮਾਰਚ ਦੇ ਅੰਤ ਦੇ ਸ਼ੁਰੂ ਵਿੱਚ ਹੀ ਪੂਰਾ ਕੀਤੇ ਜਾਣ ਦੀ ਉਮੀਦ ਹੈ ਅਤੇ ਅਪ੍ਰੈਲ ਜਾਂ ਮਈ 2021 ਜਾਂ ਇਸ ਤੋਂ ਅੱਗੇ ਵੀ ਪੂਰਾ ਹੋ ਸਕਦਾ ਹੈ।
ਫੈਕਟਚੈੱਕ



****
ਵਾਈਬੀ
(Release ID: 1668785)
Visitor Counter : 212