ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਭਾਰਤੀ ਖੇਡ ਅਥਾਰਿਟੀ (ਐੱਸਏਆਈ) ਜਰਮਨੀ ਵਿੱਚ ਕੁਆਰੰਟੀਨ ਬੈਡਮਿੰਟਨ ਖਿਡਾਰੀਆਂ ਦੀ ਬੋਰਡਿੰਗ ਅਤੇ ਠਹਿਰਾ ਲਈ ਫੰਡ ਦੇਵੇਗੀ

Posted On: 29 OCT 2020 8:47PM by PIB Chandigarh

ਭਾਰਤੀ ਖੇਡ ਅਥਾਰਿਟੀ (ਐੱਸਏਆਈ) ਮਨੁੱਖੀ ਅਧਾਰ ਤੇ ਬੈਡਮਿੰਟਨ ਖਿਡਾਰੀਆਂ ਅਜੈ ਜੈਰਾਮ ਅਤੇ ਸੁਭਾਂਕਰ ਡੇ ਦੁਆਰਾ ਜਰਮਨੀ ਵਿੱਚ 30 ਅਕਤੂਬਰ ਤੋਂ 10 ਨਵੰਬਰ ਤੱਕ ਕੀਤੇ ਜਾਣ ਵਾਲੇ ਖਰਚ ਦਾ ਭੁਗਤਾਨ ਕਰੇਗੀ। ਐੱਸਏਆਈ ਉਨ੍ਹਾਂ ਦੇ ਹੋਟਲ ਵਿੱਚ ਠਹਿਰਨ ਅਤੇ ਭੋਜਨ ਦੇ ਖਰਚ ਲਈ ਕੁੱਲ 1.46 ਲੱਖ ਰੁਪਏ ਅਦਾ ਕਰੇਗਾ ਅਤੇ 90 ਫੀਸਦੀ ਰਾਸ਼ੀ ਤੁਰੰਤ ਜਾਰੀ ਕਰੇਗੀ।

 

ਦੋਵੇਂ ਖਿਡਾਰੀਆਂ ਦਾ ਇਸ ਹਫ਼ਤੇ ਸਾਰਬਰੁਕਨ ਵਿੱਚ ਸਾਰਲੋਰਲਕਸ ਓਪਨ ਖੇਡਣਾ ਨਿਰਧਾਰਿਤ ਕੀਤਾ ਗਿਆ ਸੀ, ਪਰ ਉਨ੍ਹਾਂ ਨੇ ਲਕਸ਼ਿਆ ਸੇਨ ਨਾਲ ਟ੍ਰੇਨਿੰਗ ਲਈ ਸੀ ਜਿਸ ਨੂੰ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ ਸੀ। ਜਦੋਂ ਕਿ ਇਨ੍ਹਾਂ ਦੋਵੇਂ ਖਿਡਾਰੀਆਂ ਦਾ ਜਰਮਨੀ ਆਉਣ ਤੇ ਕੋਵਿਡ ਟੈਸਟ ਨੈਗੇਟਿਵ ਆਇਆ ਸੀ, ਉਨ੍ਹਾਂ ਨੂੰ ਲਕਸ਼ਿਆ ਨਾਲ ਟ੍ਰੇਨਿੰਗ ਪ੍ਰਦਾਨ ਕੀਤੀ ਗਈ ਸੀ ਜਿਨ੍ਹਾਂ ਦੇ ਕੋਚ ਡੀਕੇ ਸੇਨ ਦੀ 27 ਅਕਤੂਬਰ ਨੂੰ ਕੋਵਿਡ ਰਿਪੋਰਟ ਪਾਜ਼ਿਟਿਵ ਆਈ ਸੀ। ਨਜ਼ਦੀਕੀ ਸੰਪਰਕ ਵਿੱਚ ਆਉਣ ਕਾਰਨ ਉਹ ਟੂਰਨਾਮੈਂਟ ਤੋਂ ਬਾਹਰ ਆ ਗਏ ਤਾਕਿ ਹੋਰ ਖਿਡਾਰੀਆਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਨਾ ਪਾਇਆ ਜਾਵੇ ਅਤੇ ਟੂਰਨਾਮੈਂਟ ਦੇ ਕੰਮਕਾਜ ਵਿੱਚ ਰੁਕਾਵਟ ਪੈਦਾ ਨਾ ਹੋਵੇ।

 

ਐੱਸਏਆਈ ਫਰੈਂਕਫਰਟ ਵਿੱਚ ਭਾਰਤੀ ਕੌਂਸਲੇਟ ਨਾਲ ਦੋਵੇਂ ਖਿਡਾਰੀਆਂ ਦੀ ਸਥਿਤੀ ਵਿੱਚ ਸੁਵਿਧਾ ਪ੍ਰਦਾਨ ਕਰਨ ਲਈ ਨਿਰੰਤਰ ਸੰਪਰਕ ਵਿੱਚ ਹੈ।

*******

 

ਐੱਨਬੀ/ਓਏ


(Release ID: 1668723) Visitor Counter : 87