ਪ੍ਰਧਾਨ ਮੰਤਰੀ ਦਫਤਰ

ਸ਼੍ਰੀ ਕੇਸ਼ੂਭਾਈ ਪਟੇਲ ਦੇ ਅਕਾਲ ਚਲਾਣੇ‘ਤੇ ਪ੍ਰਧਾਨ ਮੰਤਰੀ ਦੇ ਸੰਦੇਸ਼ ਦਾ ਮੂਲ-ਪਾਠ

Posted On: 29 OCT 2020 4:20PM by PIB Chandigarh

ਅੱਜ ਦੇਸ਼ ਦਾ, ਗੁਜਰਾਤ ਦੀ ਧਰਤੀ ਦਾ ਇੱਕ ਮਹਾਨ ਸਪੂਤਸਾਡੇ ਸਾਰਿਆਂਤੋਂ ਬਹੁਤ ਦੂਰ ਚਲਾ ਗਿਆ ਹੈ। ਸਾਡੇ ਸਾਰਿਆਂਦੇ ਪ੍ਰਿਯ, ਸ਼ਰਧੇਯਕੇਸ਼ੂਭਾਈ ਪਟੇਲ ਜੀ ਦੇ ਅਕਾਲ ਚਲਾਣੇਤੋਂ ਮੈਂ ਦੁਖੀ ਹਾਂ, ਹੈਰਾਨ ਹਾਂਕੇਸ਼ੂਭਾਈ ਦਾ ਜਾਣਾ ਮੇਰੇ ਲਈ ਕਿਸੇ ਪਿਤਾਤੁੱਲ  ਦੇ ਜਾਣ ਦੀ ਤਰ੍ਹਾਂ ਹੈ। ਉਨ੍ਹਾਂ ਦਾ ਅਕਾਲ ਚਲਾਣਾ ਮੇਰੇ ਲਈ ਅਜਿਹਾਘਾਟਾ ਹੈ, ਜੋ ਕਦੇ ਪੂਰਾ ਨਹੀਂ ਹੋ ਸਕੇਗਾਕਰੀਬ 6 ਦਹਾਕੇ ਦਾ ਜਨਤਕ ਜੀਵਨ ਅਤੇ ਅਖੰਡ ਰੂਪ ਨਾਲ ਇੱਕ ਹੀ ਟੀਚਾ - ਰਾਸ਼ਟਰਭਗਤੀਰਾਸ਼ਟਰਹਿਤ

 

ਕੇਸ਼ੂਭਾਈ ਇੱਕ ਵਿਰਾਟ  ਵਿਅਕਤਿਤਵ ਦੇ ਧਨੀ ਸਨ ਇੱਕ ਤਰਫਵਿਵਹਾਰ ਵਿੱਚ ਨਰਮੀ ਅਤੇ ਦੂਸਰੀਤਰਫ ਫੈਸਲੇ ਲੈਣ ਦੇ ਲਈ ਦ੍ਰਿੜ੍ਹ ਇੱਛਾਸ਼ਕਤੀ ਉਨ੍ਹਾਂ ਦੀ ਬਹੁਤ ਵੱਡੀ ਖਾਸੀਅਤ ਸੀ ਉਨ੍ਹਾਂਨੇ ਆਪਣੇ ਜੀਵਨ ਦਾ ਪ੍ਰਤੀਪਲ ਸਮਾਜ ਦੇ ਲਈ, ਸਮਾਜ ਦੇ ਹਰ ਵਰਗ ਦੀ ਸੇਵਾ ਦੇ  ਲਈ ਸਮਰਪਿਤ ਕਰ ਦਿੱਤਾ ਸੀ ਉਨ੍ਹਾਂ ਦਾ ਹਰ ਕਾਰਜ ਗੁਜਰਾਤ ਦੇ ਵਿਕਾਸ ਦੇ  ਲਈ ਰਿਹਾ, ਉਨ੍ਹਾਂ ਦਾ ਹਰ ਫੈਸਲਾ ਹਰੇਕ ਗੁਜਰਾਤੀ ਨੂੰ ਸਸ਼ਕਤ ਕਰਨਦੇ ਲਈ ਰਿਹਾ

 

ਇੱਕ ਬਹੁਤ ਹੀ ਸਧਾਰਣ ਕਿਸਾਨ ਪਰਿਵਾਰ ਤੋਂ ਉਠਕੇ ਨਿਕਲਣ ਵਾਲੇ ਸਾਡੇ ਕੇਸ਼ੂਭਾਈ, ਕਿਸਾਨ ਦੇਗ਼ਰੀਬ ਦੇ ਦੁਖਾਂ ਨੂੰ ਸਮਝਦੇ ਸਨ, ਉਨ੍ਹਾਂ ਦੀਆਂ ਤਕਲੀਫ਼ਾਂ ਨੂੰ ਸਮਝਦੇ ਸਨ ਕਿਸਾਨਾਂ ਦੀਭਲਾਈ ਉਨ੍ਹਾਂ ਦੇਲਈ ਸਭ ਤੋਂ ਉੱਪਰ ਸੀ ਵਿਧਾਇਕ ਰਹਿੰਦੇ ਹੋਏ, ਸਾਂਸਦ ਰਹਿੰਦੇ ਹੋਏ, ਮੰਤਰੀ ਜਾਂ ਫਿਰ ਮੁੱਖਮੰਤਰੀ ਰਹਿੰਦੇ ਹੋਏ ਕੇਸ਼ੂਭਾਈ ਨੇ ਆਪਣੀਆਂ ਯੋਜਨਾਵਾਂ ਵਿੱਚ, ਆਪਣੇ ਫੈਸਲਿਆਂ ਵਿੱਚ ਕਿਸਾਨਾਂ  ਦੇ ਹਿਤਾਂ ਨੂੰ ਸਰਬਉੱਚਪ੍ਰਾਥਮਿਕਤਾ ਦਿੱਤੀ ਪਿੰਡ, ਗ਼ਰੀਬ, ਕਿਸਾਨ ਦੇ ਜੀਵਨ ਨੂੰ ਅਸਾਨ ਬਣਾਉਣ ਲਈ ਉਨ੍ਹਾਂਨੇ ਜੋ ਕੰਮ ਕੀਤਾ ਹੈ, ਰਾਸ਼ਟਰਭਗਤੀ ਅਤੇ ਜਨਭਗਤੀ ਦੇ ਜਿਨ੍ਹਾਂ ਆਦਰਸ਼ਾਂ ਨੂੰ ਲੈ ਕੇ ਉਹ ਜੀਵਨ ਭਰ ਚਲੇ, ਉਹ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ

 

ਕੇਸ਼ੂਭਾਈ ਗੁਜਰਾਤ ਦੇ ਰੰਗ-ਰੰਗ ਅਤੇ ਰਗ-ਰਗ ਤੋਂ ਵਾਕਫ਼ ਸਨ ਉਨ੍ਹਾਂਨੇ ਜਨਸੰਘ ਅਤੇ ਭਾਜਪਾ ਨੂੰ ਗੁਜਰਾਤ ਦੇ ਹਰ ਖੇਤਰ ਵਿੱਚ ਪਹੁੰਚਾਇਆ, ਹਰ ਖੇਤਰ ਵਿੱਚ ਮਜ਼ਬੂਤ ਕੀਤਾ ਮੈਨੂੰ ਯਾਦ ਹੈਐਮਰਜੈਂਸੀ ਦੇ ਦਿਨਾਂ ਵਿੱਚ ਕਿਸ ਤਰ੍ਹਾਂ ਕੇਸ਼ੂਭਾਈ ਨੇ ਲੋਕਤੰਤਰ ਦੀ ਰੱਖਿਆ ਲਈ ਸੰਘਰਸ਼ ਕੀਤਾਪੂਰੀ ਤਾਕਤ ਲਗਾ ਦਿੱਤੀ

 

ਕੇਸ਼ੂਭਾਈ ਨੇ ਮੇਰੇ ਜਿਹੇ ਅਨੇਕਾਂ ਸਾਧਾਰਣ ਕਾਰਜਕਰਤਾਵਾਂ ਨੂੰ ਬਹੁਤ ਕੁਝ ਸਿਖਾਇਆਹਮੇਸ਼ਾ ਮਾਰਗਦਰਸ਼ਨ ਕੀਤਾ ਪ੍ਰਧਾਨਮੰਤਰੀ ਬਣਨ ਦੇ ਬਾਅਦ ਵੀ ਮੈਂ ਲਗਾਤਾਰ ਉਨ੍ਹਾਂ ਦੇ ਸੰਪਰਕ ਵਿੱਚ ਰਿਹਾ ਗੁਜਰਾਤ ਜਾਣ ’ਤੇ ਮੈਨੂੰ ਜਦੋਂ ਵੀ ਅਵਸਰ ਮਿਲਿਆ, ਮੈਂ ਉਨ੍ਹਾਂ ਦਾ ਅਸ਼ੀਰਵਾਦ  ਲੈਣ ਵੀ ਗਿਆ

 

ਹੁਣੇ ਕੁਝਸਪਤਾਹ ਪਹਿਲਾਂ ਹੀਸੋਮਨਾਥ ਟਰੱਸਟ ਦੀ ਵਰਚੁਅਲ ਬੈਠਕ ਦੌਰਾਨ ਵੀ ਮੇਰੀ ਉਨ੍ਹਾਂ ਦੇ  ਨਾਲ ਬਹੁਤ ਦੇਰ ਤੱਕ ਗੱਲਬਾਤ ਹੋਈ ਸੀ ਅਤੇ ਉਹ ਬਹੁਤ ਪ੍ਰਸੰਨ ਨਜ਼ਰ ਆ ਰਹੇ ਸਨ ਕੋਰੋਨਾ ਦੇ ਇਸ ਕਾਲ ਵਿੱਚ ਮੇਰੀ ਫੋਨ ’ਤੇ ਵੀ ਉਨ੍ਹਾਂ ਨਾਲ ਕਈ ਵਾਰ ਗੱਲਬਾਤ ਹੋਈ ਸੀ, ਮੈਂ ਉਨ੍ਹਾਂ ਦੀ ਸਿਹਤ ਬਾਰੇ ਪੁੱਛਦਾ ਰਹਿੰਦਾ ਸਾਂ ਕਰੀਬ 45 ਸਾਲ ਦਾ ਨਿਕਟ ਪਰਿਚੈ ਸੰਗਠਨ ਹੋਵੇ, ਸੰਘਰਸ਼ ਹੋਵੇ, ਵਿਵਸਥਾ ਦਾ ਵਿਸ਼ਾ ਹੋਵੇ, ਅੱਜ ਇਕੱਠੇ ਅਨੇਕ ਘਟਨਾਵਾਂ ਮੇਰੀ ਸਮ੍ਰਿਤੀ ਪਟਲ ’ਤੇ ਆ ਰਹੀਆਂ ਹਨ

 

ਅੱਜ ਭਾਜਪਾ ਦਾ ਹਰੇਕਕਾਰਜਕਰਤਾ ਮੇਰੀ ਤਰ੍ਹਾਂ ਹੀ ਬਹੁਤ ਦੁਖੀ ਹੈ। ਮੇਰੀਆਂ ਸੰਵੇਦਨਾਵਾਂ ਕੇਸ਼ੂਭਾਈ ਦੇ ਪਰਿਵਾਰ ਦੇ ਨਾਲ ਹਨ, ਉਨ੍ਹਾਂ ਦੇ ਸ਼ੁਭਚਿੰਤਕਾਂਦੇ ਨਾਲ ਹਨ ਦੁਖ ਦੀ ਇਸ ਘੜੀ ਵਿੱਚ, ਮੈਂ ਉਨ੍ਹਾਂ ਦੇ ਪਰਿਵਾਰ ਦੇ ਨਾਲ ਨਿਰੰਤਰ ਸੰਪਰਕ ਵਿੱਚ ਹਾਂ

 

ਮੈਂ ਈਸ਼ਵਰਨੂੰਪ੍ਰਾਰਥਨਾ ਕਰਦਾ ਹਾਂ ਕਿ ਕੇਸ਼ੂਭਾਈ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਣ, ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਨ

 

ਓਮ ਸ਼ਾਂਤੀ !!!

 

*****

 

ਵੀਆਰਆਰਕੇ/ਐੱਸਐੱਚ/ਬੀਐੱਮ



(Release ID: 1668532) Visitor Counter : 158