ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਬੈਡਮਿੰਟਨ ਖਿਡਾਰੀ ਲਕਸ਼ਿਆ ਸੇਨ ਦੇ ਕੋਚ ਦੇ ਕੋਰੋਨਾ ਪਾਜ਼ਿਟਿਵ ਆਉਣ ਦੇ ਬਾਅਦ ਉਸ ਨੂੰ ਜਰਮਨੀ ਵਿੱਚ ਸਾਰਲੋਰਲਕਸ ਓਪਨ ਤੋਂ ਬਾਹਰ ਕੀਤਾ

प्रविष्टि तिथि: 28 OCT 2020 9:39PM by PIB Chandigarh

ਭਾਰਤੀ ਪੁਰਸ਼ ਬੈਡਮਿੰਟਨ ਖਿਡਾਰੀ ਲਕਸ਼ਿਆ ਸੇਨ ਜੋ ਇਸ ਹਫ਼ਤੇ ਜਰਮਨੀ ਵਿੱਚ ਸਾਰਲੋਰਲਕਸ (SaarLorLux) ਓਪਨ ਖੇਡਣ ਵਾਲੇ ਸਨ, ਉਨ੍ਹਾਂ ਦੇ ਕੋਚ ਡੀਕੇ ਸੇਨ ਦੇ ਕੋਵਿਡ-19 ਪਾਜ਼ਿਟਿਵ ਹੋਣ ਕਾਰਨ ਉੁਹ ਗੇਮ ਤੋਂ ਬਾਹਰ ਹੋ ਗਿਆ ਹੈ। ਸੇਨ, ਉਨ੍ਹਾਂ ਦੇ ਕੋਚ ਅਤੇ ਫਿਜ਼ਿਓ 25 ਅਕਤੂਬਰ ਨੂੰ ਟੂਰਨਾਮੈਂਟ ਲਈ ਸਾਰਬਰੁਕੇਨ ਪਹੁੰਚੇ ਜਿੱਥੇ ਉਹ ਡਿਫੈਡਿੰਗ ਚੈਂਪੀਅਨ ਸਨ ਅਤੇ ਉਨ੍ਹਾਂ ਨੂੰ ਕੋਵਿਡ ਟੈਸਟ ਲਈ ਫਰੈਂਕਫਰਟ ਜਾਣ ਦੀ ਸਲਾਹ ਦਿੱਤੀ ਗਈ। ਰਿਪੋਰਟਾਂ 27 ਅਕਤੂਬਰ ਨੂੰ ਪ੍ਰਾਪਤ ਹੋਈਆਂ ਜਿੱਥੇ ਸੇਨ ਅਤੇ ਉਨ੍ਹਾਂ ਦੇ ਫਿਜ਼ਿਓ ਕੋਵਿਡ ਨੈਗੇਟਿਵ ਆਏ, ਪਰ ਉਨ੍ਹਾਂ ਦੇ ਕੋਚ ਪਾਜ਼ਿਟਿਵ (ਲੱਛਣ ਰਹਿਤ) ਆਏ।

 

ਇਸ ਟੂਰਨਾਮੈਂਟ ਦੇ ਕੰਮਕਾਜ ਵਿੱਚ ਰੁਕਾਵਟ ਨਾ ਪਾਉਣ ਅਤੇ ਹੋਰ ਖਿਡਾਰੀਆਂ ਨੂੰ ਖਤਰੇ ਵਿੱਚ ਨਾ ਪਾਉਣ ਲਈ ਸੇਨ ਨੇ ਟੂਰਨਾਮੈਂਟ ਤੋਂ ਖੁਦ ਨੂੰ ਬਾਹਰ ਕਰ ਲਿਆ ਅਤੇ ਪ੍ਰਬੰਧਕਾਂ ਨੂੰ ਸੂਚਿਤ ਕਰ ਦਿੱਤਾ। ਸੇਨ ਅਤੇ ਉਨ੍ਹਾਂ ਦੇ ਕੋਚ ਨੇ ਭਾਰਤ ਵਿੱਚ ਆਪਣੀ ਵਾਪਸੀ ਦੀ ਮਿਤੀ ਨਿਰਧਾਰਤ ਕਰਨ ਲਈ ਇੱਕ ਹੋਰ ਕੋਵਿਡ ਟੈਸਟ ਕਰਨ ਦੀ ਬੇਨਤੀ ਕੀਤੀ ਹੈ।

 

ਸੇਨ ਦੀ ਇਸ ਟੂਰਨਾਮੈਂਟ ਵਿੱਚ ਸ਼ਮੂਲੀਅਤ, ਡੈਨਮਾਰਕ ਓਪਨ ਅਤੇ ਪੀਟਰ ਗੇਡ ਅਕੈਡਮੀ ਵਿੱਚ 15 ਦਿਨਾਂ ਦੀ ਟ੍ਰੇਨਿੰਗ ਨੂੰ ਟੌਪਸ ਦੁਆਰਾ ਫੰਡ ਦਿੱਤਾ ਗਿਆ ਹੈ।

 

 *******

 

ਐੱਨਬੀ/ਓਏ


(रिलीज़ आईडी: 1668308) आगंतुक पटल : 196
इस विज्ञप्ति को इन भाषाओं में पढ़ें: English , Urdu , हिन्दी , Manipuri , Bengali , Tamil , Telugu