ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ. ਹਰਸ਼ ਵਰਧਨ ਨੇ ਬਾਇਓ ਮੈਡੀਕਲ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਲੰਬੇ ਸਮੇਂ ਦੇ ਹੱਲ ਦੀ ਜ਼ਰੂਰਤ ਬਾਰੇ ਦੱਸਿਆ

Posted On: 28 OCT 2020 5:05PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ, ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ. ਹਰਸ਼ ਵਰਧਨ ਨੇ ਸਿਹਤ ਅਤੇ ਵਾਤਾਵਰਣ ਤੇ ਦਬਾਅ ਘੱਟ ਕਰਨ ਲਈ, ਖਾਸ ਤੌਰ ਤੇ ਮਹਾਮਾਰੀ ਦੇ ਸਮੇਂ ਤੇ ਬਾਇਓ ਮੈਡੀਕਲ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਲੰਬੇ ਸਮੇਂ ਦੇ ਹੱਲ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਨ੍ਹਾਂ ਦਾ ਸੰਦੇਸ਼ ਹਾਲ ਹੀ ਵਿੱਚ ਹੋਏ ਇੱਕ ਵੈਬੀਨਾਰ ਵਿੱਚ ਪੜ੍ਹਿਆ ਗਿਆ ਸੀ।

 

 

ਉਨ੍ਹਾਂ ਨੇ ਇੰਡੀਆ ਵਾਟਰ ਫਾਊਂਡੇਸ਼ਨ (ਆਈਡਬਲਿਊਐੱਫ) ਅਤੇ ਯੂਨਾਈਟਿਡ ਨੇਸ਼ਨਸ ਐਨਵਾਇਰਨਮੈਂਟ ਪ੍ਰੋਗਰਾਮ (ਯੂਐੱਨਈਪੀ) ਦੁਆਰਾ ਵਾਤਾਵਰਣ ਰਣਨੀਤੀ ਰਾਹੀਂ ਭਾਰਤ ਸਮੇਤ ਸਮਰਥਿਤ ਦੇਸ਼ਾਂ ਦਾ ਸਮਰਥਨ ਕਰਨ ਲਈ ਪ੍ਰੋਗਰਾਮ ਮੌਕੇ ਕਿਹਾ, ‘ਬਾਇਓ ਮੈਡੀਕਲ ਰਹਿੰਦ-ਖੂੰਹਦ ਪ੍ਰਬੰਧਨ ਦੀ ਜ਼ਰੂਰਤ ਅੱਜ ਕਾਫ਼ੀ ਮਹੱਤਵਪੂਰਨ ਹੈ, ਅਜਿਹੇ ਵਿੱਚ ਬਾਇਓ ਮੈਡੀਕਲ ਰਹਿੰਦ-ਖੂੰਹਦ ਦੇ ਸੁਰੱਖਿਅਤ ਨਿਪਟਾਰੇ ਲਈ ਪਹਿਲਾਂ ਤੋਂ ਮੌਜੂਦ ਨਿਯਮਾਂ ਅਤੇ ਰੈਗੂਲੇਸ਼ਨਸ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਜ਼ਰੂਰਤ ਹੈ।

 

 

ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਤੇ ਪੇਅਜਲ ਅਤੇ ਸਵੱਛਤਾ ਵਿਭਾਗ, ਜਲ ਸ਼ਕਤੀ ਮੰਤਰਾਲੇ ਦੁਆਰਾ ਸਮਰਥਿਤ ਇੰਡੀਆ ਵਾਟਰ ਫਾਊਂਡੇਸ਼ਨ (ਆਈਡਬਲਿਊਐੱਫ) ਅਤੇ ਯੂਨਾਈਟਿਡ ਨੇਸ਼ਨਸ ਐਨਵਾਇਰਨਮੈਂਟ ਪ੍ਰੋਗਰਾਮ (ਯੂਐੱਨਈਪੀ) ਦੁਆਰਾ ਸੰਯੁਕਤ ਰੂਪ ਵਿੱਚ ਕੋਵਿਡ-19 ਵਿਚਕਾਰ ਤਰਲ ਜਲ ਪ੍ਰਬੰਧਨ ਦਾ ਭਵਿੱਖ: ਅੱਗੇ ਕੀ?’ ’ਤੇ ਹਾਲ ਹੀ ਵਿੱਚ ਉੱਚ ਪੱਧਰੀ ਵੈਬੀਨਾਰ ਕਰਾਇਆ ਗਿਆ ਸੀ। ਵੈਬੀਨਾਰ ਨੇ ਤਰਲ ਰਹਿੰਦ-ਖੂੰਹਦ ਪ੍ਰਬੰਧਨ ਅਤੇ ਬਾਇਓ ਮੈਡੀਕਲ ਰਹਿੰਦ-ਖੂੰਹਦ ਦੇ ਪ੍ਰਭਾਵੀ ਪ੍ਰਬੰਧਨ ਦੇ ਭਵਿੱਖ ਤੇ ਧਿਆਨ ਕੇਂਦ੍ਰਿਤ ਕੀਤਾ।

 

 

ਇਸ ਦਾ ਮੁੱਖ ਮੰਤਵ ਸਮਾਜਿਕ-ਵਾਤਾਵਰਣ ਪ੍ਰਭਾਵਾਂ ਦੇ ਨਾਲ ਨਾਲ ਕੋਵਿਡ-19 ਦੇ ਸੰਦਰਭ ਵਿੱਚ ਰਹਿੰਦ-ਖੂੰਹਦ ਪ੍ਰਬੰਧਨ ਦੇ ਵਿਭਿੰਨ ਪਹਿਲੂਆਂ ਤੇ ਸੰਪੂਰਨ ਸਮਝ ਪ੍ਰਦਾਨ ਕਰਨਾ ਸੀ। ਸੰਨ 2020 ਦੀ ਸ਼ੁਰੂਆਤ ਵਿੱਚ ਅਚਾਨਕ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਨੇ ਵਿਸ਼ਵ ਭਰ ਦੇ ਭਾਈਚਾਰਿਆਂ ਤੇ ਭਾਰੀ ਸਿਹਤ ਅਤੇ ਆਰਥਿਕ ਬੋਝ ਪਾ ਦਿੱਤਾ ਹੈ ਅਤੇ ਰਹਿੰਦ-ਖੂੰਹਦ-ਪਾਣੀ ਦੇ ਖੇਤਰ ਸਮੇਤ ਸਮਾਜ ਦੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਬਾਇਓ ਮੈਡੀਕਲ ਰਹਿੰਦ-ਖੂੰਹਦ ਦੀਆਂ ਸਾਰੀਆਂ ਕਿਸਮਾਂ ਵਿੱਚੋਂ ਤਰਲ ਰਹਿੰਦ-ਖੂੰਹਦ ਮਨੁੱਖੀ ਸਿਹਤ ਅਤੇ ਵਾਤਾਵਰਣ ਲਈ ਗੰਭੀਰ ਖਤਰਾ ਬਣਦੇ ਹਨ ਕਿਉਂਕਿ ਇਨ੍ਹਾਂ ਨੂੰ ਨਿਪਟਾਉਣ ਦੇ ਗਲਤ ਢੰਗ ਕਾਰਨ ਪਾਣੀ ਦੀ ਨਿਕਾਸੀ, ਧਰਤੀ ਦੇ ਪਾਣੀ ਨੂੰ ਦੂਸ਼ਿਤ ਕਰਨ ਅਤੇ ਪੀਣ ਵਾਲੇ ਪਾਣੀ ਵਿੱਚ ਸ਼ਾਮਲ ਹੋਣ ਨਾਲ ਕਾਫ਼ੀ ਖਤਰਾ ਪੈਦਾ ਹੁੰਦਾ ਹੈ।

 

 

ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਪਿਛਲੇ 4-5 ਮਹੀਨਿਆਂ ਵਿੱਚ ਇਸ ਰਹਿੰਦ-ਖੂੰਹਦ ਨਾਲ ਨਜਿੱਠਣ ਲਈ ਵਿਕਸਿਤ ਕੀਤੇ ਗਏ ਨਵੇਂ ਢੰਗਾਂ ਤੇ ਪ੍ਰਕਾਸ਼ ਪਾਇਆ ਜਿਵੇਂ ਕਿ ਸ੍ਰੀ ਚਿਤ੍ਰਾ ਤਿਰੂਨਲ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ ਐਂਡ ਟੈਕਨੋਲੋਜੀ ਤ੍ਰਿਵੇਂਦਰਮ ਜਿਹੇ ਅਦਾਰਿਆਂ ਦੁਆਰਾ ਹਸਪਤਾਲਾਂ ਲਈ ਵਾਇਰਸ ਨੂੰ ਬੇਅਸਰ ਕਰਨ ਵਾਲੀ ਅੰਦਰੂਨੀ ਪਰਤ ਵਾਲੇ ਡਸਟਬਿਨ ਬਣਾਏ ਗਏ। ਉਨ੍ਹਾਂ ਦਾ ਹੁਣ ਵਪਾਰਕ ਪੱਖ ਤੋਂ ਉਤਪਾਦਨ ਕੀਤਾ ਜਾ ਰਿਹਾ ਹੈ।

 

 

ਪ੍ਰੋ. ਸ਼ਰਮਾ ਨੇ ਕਈ ਖੇਤਰਾਂ ਨਾਲ ਪਾਣੀ ਦੇ ਕਨੈਕਸ਼ਨ ਬਾਰੇ ਦੱਸਿਆ। 75 ਫੀਸਦੀ ਪਾਣੀ ਖੇਤੀ ਲਈ ਜਾਂਦਾ ਹੈ ਅਤੇ ਪਾਣੀ ਅਤੇ ਸਿਹਤ ਵਿਚਕਾਰ ਇੱਕ ਖਾਸ ਸਬੰਧ ਹੁੰਦਾ ਹੈ, ਖਾਸ ਕਰਕੇ ਕੋਵਿਡ-19 ਦੇ ਸਮੇਂ ਵਿੱਚ। ਜਦੋਂ ਕੋਵਿਡ-19 ਦੁਨੀਆ ਤੋਂ ਗਾਇਬ ਹੋ ਜਾਵੇਗਾ, ਉਦੋਂ ਵੀ ਪਾਣੀ ਦੀ ਸਮੱਸਿਆ ਰਹੇਗੀ। ਪਾਣੀ ਦੇ ਉਪਯੋਗ ਅਤੇ ਦੁਰਪ੍ਰਯੋਗ ਨੂੰ ਰੋਕਣ ਲਈ ਵਿਗਿਆਨ ਅਤੇ ਟੈਕਨੋਲੋਜੀ ਸੀਮਤ ਕਾਰਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਵਿੱਚ ਅਰਥਸ਼ਾਸਤਰ, ਜਨਤਕ ਵਿਵਹਾਰ ਅਤੇ ਜਾਗਰੂਕਤਾ ਵਰਗੇ ਕਾਰਕਾਂ ਦੀ ਬਹੁਤ ਵੱਡੀ ਸੰਖਿਆ ਹੈ ਜਿਨ੍ਹਾਂ ਤੇ ਪਾਣੀ ਦੇ ਦੁਰਪ੍ਰਯੋਗ ਨੂੰ ਰੋਕਣ ਲਈ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ।

 

 

ਪ੍ਰੋ. ਸ਼ਰਮਾ ਨੇ ਕਿਹਾ, ‘‘ਆਗਾਮੀ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਪਾਲਿਸੀ, 2020 ਬਹੁਤ ਵਿਆਪਕ ਹਿਤਧਾਰਕਾਂ ਦੀ ਸਲਾਹ ਨਾਲ ਪਾਣੀ ਨਾਲ ਜੁੜੇ ਬਹੁਤ ਸਾਰੇ ਮੁੱਦਿਆਂ ਨੂੰ ਹੱਲ ਕਰੇਗੀ।’’

 

ਬੁਲਾਰਿਆਂ ਨੇ ਸੀਵੇਜ ਬਣਾਉਣ, ਸੀਵੇਜ ਦੇ ਟ੍ਰੀਟਮੈਂਟ ਅਤੇ ਮੌਜੂਦਾ ਸੀਵੇਜ ਟ੍ਰੀਟਮੈਂਟ ਦੇ ਬੁਨਿਆਦੀ ਢਾਂਚੇ ਦੀ ਸਮਰੱਥਾ ਦੇ ਉਪਯੋਗ ਤੇ ਭਰੋਸੇਯੋਗ ਅੰਕੜਿਆਂ ਦੀ ਘਾਟ ਤੇ ਪ੍ਰਕਾਸ਼ ਪਾਇਆ।

 

 

ਵੈਬੀਨਾਰ ਵਿੱਚ ਇੰਡੀਆ ਵਾਟਰ ਫਾਊਂਡੇਸ਼ਨ ਦੇ ਪ੍ਰਧਾਨ ਡਾ. ਅਰਵਿੰਦ ਕੁਮਾਰ, ਯੂਐੱਨਈਪੀ ਇੰਡੀਆ ਦੇ ਕੰਟਰੀ ਆਫਿਸ ਦੇ ਹੈੱਡ ਸ਼੍ਰੀ ਅਤੁਲ ਬਗਾਈ, ਭਾਰਤ ਵਿੱਚ ਵਿਸ਼ਵ ਸਿਹਤ ਸੰਗਨਨ ਦੀ ਡਿਪਟੀ ਪ੍ਰਤੀਨਿਧੀ ਸ਼੍ਰੀਮਤੀ ਪੇਡਨ, ਯੂਐੱਨਈਪੀ ਦੇ ਡਿਜਾਸਟਰ ਰਿਸਕ ਰਿਡਕਸ਼ਨ ਦੇ ਮੁਖੀ ਡਾ. ਮੁਰਲੀ ਥੁਮਾਰਮੁਕੂਡੀ ਰਿਜਨਲ ਕੋਆਰਡੀਨੇਟਰ ਫਾਰ ਰਿਸੋਰਸ ਐਫੀਸੈਂਸੀ (ਯੂਐੱਨਈਪੀ) ਦੇ ਡਾ. ਮੁਸ਼ਤਾਕ ਅਹਿਮਦ ਮੈਮਨ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ਼੍ਰੀ ਸ਼ਿਵ ਦਾਸ ਮੀਣਾ, ਆਈਸੀਐੱਮਆਰ-ਐੱਨਆਈਆਰਈਐੱਚ (ਨੈਸ਼ਨਲ ਇੰਸਟੀਟਿਊਟ ਫਾਰ ਰਿਸਰਚ ਇਨ ਐਨਵਾਇਰਨਮੈਂਟਲ ਹੈਲਥ) ਦੇ ਡਾਇਰੈਕਟਰ ਡਾ. ਰਾਜਨਰਾਇਣ ਆਰ. ਤਿਵਾੜੀ, ਇਨਵੈਸਟ ਇੰਡੀਆ ਦੇ ਉਪ ਪ੍ਰਧਾਨ (ਵੇਸਟ ਟੂ ਵੈਲਥ) ਸ਼੍ਰੀ ਸਵਪਨ ਮਹਿਰਾ ਜਿਹੇ ਮਾਹਿਰਾਂ ਨੇ ਹਿੱਸਾ ਲਿਆ। ਤਕਨੀਕੀ ਸੈਸ਼ਨ ਵਿੱਚ ਨੀਤੀ ਨਿਰਮਾਤਾਵਾਂ, ਪ੍ਰੈਕਟੀਸ਼ਨਰਾਂ ਅਤੇ ਤਕਨੀਕੀ ਮਾਹਿਰਾਂ, ਪੇਸ਼ੇਵਰਾਂ, ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਏਜੰਸੀਆਂ, ਰਹਿੰਦ-ਖੂੰਹਦ ਪ੍ਰਬੰਧਨ, ਬਾਇਓ ਮੈਡੀਕਲ ਰਹਿੰਦ-ਖੂੰਹਦ, ਸੀਵੇਜ, ਵਿੱਤ ਅਤੇ ਸਰਕੂਲਰ ਇਕੌਨਮੀ, ਸਿਵਲ ਸੁਸਾਇਟੀ ਸੰਗਠਨਾਂ ਨੇ ਯੂਐੱਨਈਪੀ, ਇੰਡੀਆ ਵਾਟਰ ਫਾਊਂਡੇਸ਼ਨ ਅਤੇ ਹੋਰ ਸੰਗਠਨਾਂ ਦੇ ਪ੍ਰਤੀਭਾਗੀਆਂ ਨਾਲ ਗੱਲਬਾਤ ਕੀਤੀ।

 

 

Webinar on liquid waste management1

 

Webinar on liquid waste management

 

Webinar on liquid waste management2

 

 

*****

 

 

ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)



(Release ID: 1668250) Visitor Counter : 149