ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 31 ਅਕਤੂਬਰ ਨੂੰ ਗੁਜਰਾਤ ਦੇ ਕੇਵਡੀਆ ’ਚ ਏਕਤਾ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ

ਏਕਤਾ ਸੰਕਲਪ ਦਿਵਾਉਣਗੇ ਤੇ ਏਕਤਾ ਦਿਵਸ ਪਰੇਡ ਵਿੱਚ ਸ਼ਾਮਲ ਹੋਣਗੇ


ਸ਼੍ਰੀ ਨਰੇਂਦਰ ਮੋਦੀ ਸੰਗਠਿਤ ਬੁਨਿਆਦੀ ਕੋਰਸ ‘ਆਰੰਭ’ ਦੇ ਦੂਜੇ ਸੰਸਕਰਣ ਵਿੱਚ ਭਾਰਤੀ ਸਿਵਲ ਸੇਵਾਵਾਂ ਦੇ ਅਧਿਕਾਰੀ ਟ੍ਰੇਨੀਜ਼ ਨਾਲ ਗੱਲਬਾਤ ਕਰਨਗੇ


30 ਤੇ 31 ਅਕਤੂਬਰ ਨੂੰ ਕੇਵਡੀਆ ਦੇ ਸੰਗਠਿਤ ਵਿਕਾਸ ਲਈ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ

Posted On: 28 OCT 2020 5:48PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 31 ਅਕਤੂਬਰ, 2020 ਨੂੰ ਗੁਜਰਾਤ ਦੇ ਕੇਵਡੀਆ ਚ ਲੌਹਪੁਰਸ਼ ਸਰਦਾਰ ਸਰਦਾਰ ਵੱਲਭਭਾਈ ਪਟੇਲ ਦੀ ਜਨਮ ਵਰ੍ਹੇਗੰਢ ਮਨਾਉਣ ਲਈ ਏਕਤਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇ।

 

ਸ਼੍ਰੀ ਨਰੇਂਦਰ ਮੋਦੀ ਸਟੈਚੂ ਆਵ੍ ਯੂਨਿਟੀਉੱਤੇ ਸ਼ਰਧਾ ਦੇ ਫੁੱਲ ਭੇਟ ਕਰਨਗੇ, ‘ਏਕਤਾ ਸੰਕਲਪਦਿਵਾਉਣਗੇ ਅਤੇ ਇਸ ਮੌਕੇ ਏਕਤਾ ਦਿਵਸ ਪਰੇਡ ਦੇਖਣਗੇ।

 

ਪ੍ਰਧਾਨ ਮੰਤਰੀ ਕੇਵਡੀਆ ਤੋਂ ਵੀਡੀਓ ਕਾਨਫ਼ਰੰਸ ਜ਼ਰੀਏ LBSNAA, ਮਸੂਰੀ ਚ ਭਾਰਤੀ ਸਿਵਲ ਸੇਵਾਵਾਂ ਦੇ ਟ੍ਰੇਨੀਜ਼ (ਸਿਖਾਂਦਰੂਆਂ) ਨੂੰ ਸੰਬੋਧਨ ਕਰਨਗੇ। ਇਹ ਸਾਲ 2019 ’ ਪਹਿਲੀ ਵਾਰ ਅਰੰਭ ਕੀਤੇ ਗਏ ਸੰਗਠਿਤ ਬੁਨਿਆਦੀ ਕੋਰਸ ਆਰੰਭਦਾ ਇੱਕ ਹਿੱਸਾ ਹੈ।

 

ਕੇਵਡੀਆ ਦੇ ਸੰਗਠਿਤ ਵਿਕਾਸ ਦੇ ਹਿੱਸੇ ਵਜੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30 ਅਤੇ 31 ਅਕਤੂਬਰ, 2020 ਨੂੰ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।

 

ਇਨ੍ਹਾਂ ਵਿੱਚ ਸਟੈਚੂ ਆਵ੍ ਯੂਨਿਟੀਵਿਖੇ ਏਕਤਾ ਕਰੂਜ਼ ਸਰਵਿਸ ਨੂੰ ਝੰਡੀ ਦਿਖਾਉਣਾ, ਉੱਥੇ ਏਕਤਾ ਮਾਲ ਅਤੇ ਬਾਲ ਪੋਸ਼ਣ ਪਾਰਕ ਦਾ ਉਦਘਾਟਨ ਕਰਨਾ ਸ਼ਾਮਲ ਹਨ। ਸ਼੍ਰੀ ਨਰੇਂਦਰ ਮੋਦੀ ਸੰਯੁਕਤ ਰਾਸ਼ਟਰ ਦੀਆਂ ਸਾਰੀਆਂ ਅਧਿਕਾਰਿਤ ਭਾਸ਼ਾਵਾਂ ਵਿੱਚ ਸਟੈਚੂ ਆਵ੍ ਯੂਨਿਟੀਦੀ ਵੈੱਬਸਾਈਟ ਦਾ ਉਦਘਾਟਨ ਵੀ ਕਰਨਗੇ ਅਤੇ ਯੂਨਿਟੀ ਗਲੋਅ ਗਾਰਡਨ ਚ ਕੇਵਡੀਆ ਐਪ ਲਾਂਚ ਕਰਨਗੇ।

 

ਪ੍ਰਧਾਨ ਮੰਤਰੀ ਕੇਵਡੀਆ ਸਥਿਤ ਸਟੈਚੂ ਆਵ੍ ਯੂਨਿਟੀਨੂੰ ਅਹਿਮਦਾਬਾਦ ਸਥਿਤ ਸਾਬਰਮਤੀ ਆਸ਼ਰਮ ਦੇ ਸਾਹਮਣੇ ਮੌਜੂਦ ਦਰਿਆ ਤੱਕ ਨੂੰ ਜੋੜਨ ਲਈ ਪਾਣੀ ਉੱਤੇ ਚੜ੍ਹਨ ਤੇ ਉੱਤਰਨ ਵਾਲੀ ਹਵਾਈ ਸੇਵਾ ਦੀ ਸ਼ੁਰੂਆਤ ਵੀ ਕਰਨਗੇ।

 

ਏਕਤਾ ਕਰੂਜ਼ ਸੇਵਾ

 

ਏਕਤਾ ਕਰੂਜ਼ ਸੇਵਾ ਰਾਹੀਂ ਸ਼੍ਰੇਸ਼ਠ ਭਾਰਤ ਭਵਨ ਤੋਂ ਲੈ ਕੇ ਸਟੈਚੂ ਆਵ੍ ਯੂਨਿਟੀਤੱਕ 6 ਕਿਲੋਮੀਟਰ ਦੀ ਦੂਰੀ ਫ਼ੈਰੀ ਕਿਸ਼ਤੀ ਸੇਵਾ ਜ਼ਰੀਏ ਤਹਿ ਕਰਦਿਆਂ ਸਟੈਚੂ ਦੇਖਣ ਦਾ ਆਨੰਦ ਮਾਣ ਸਕਣਗੇ। ਇੱਕ ਵਾਰੀ 200 ਯਾਤਰੀਆਂ ਨੂੰ ਲਿਜਾਂਦਿਆਂ ਕਿਸ਼ਤੀ ਇਹ ਦੂਰੀ 40 ਮਿੰਟਾਂ ਚ ਤਹਿ ਕਰੇਗੀ। ਇਹ ਫ਼ੈਰੀ ਸਰਵਿਸ ਚਲਾਉਣ ਲਈ ਖ਼ਾਸ ਤੌਰ ਉੱਤੇ ਗੋਰਾ ਪੁਲ ਦਾ ਨਿਰਮਾਣ ਕੀਤਾ ਗਿਆ ਹੈ। ਸਟੈਚੂ ਆਵ੍ ਯੂਨਿਟੀਜਾਣ ਵਾਲੇ ਸੈਲਾਨੀਆਂ ਨੂੰ ਕਿਸ਼ਤੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਕਿਸ਼ਤੀ ਚੈਨਲ ਦੀ ਉਸਾਰੀ ਕੀਤੀ ਗਈ ਹੈ।

 

ਏਕਤਾ ਮਾਲ

 

35,000 ਵਰਗ ਫ਼ੁੱਟ ਰਕਬੇ ਵਿੱਚ ਫੈਲੇ ਇਸ ਮਾਲ ਵਿੱਚ ਸਮੁੱਚੇ ਭਾਰਤ ਦੀਆਂ ਵਿਭਿੰਨ ਦਸਤਕਾਰੀ ਅਤੇ ਰਵਾਇਤੀ ਵਸਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇਸ ਮਾਲ ਵਿੱਚ 20 ਵੱਡੇ ਪ੍ਰਚੂਨ ਸਟੂਰ ਹਨ, ਜੋ ਭਾਰਤ ਦੇ ਕਿਸੇ ਖ਼ਾਸ ਰਾਜ ਦੀ ਪ੍ਰਤੀਨਿਧਤਾ ਕਰਦੇ ਹਨ ਤੇ ਇਹ ਮਾਲ ਸਿਰਫ਼ 110 ਦਿਨਾਂ ਵਿੱਚ ਬਣਾਇਆ ਗਿਆ ਹੈ।

 

ਬਾਲ ਪੋਸ਼ਣ ਪਾਰਕ

 

ਟੈਕਨੋਲੋਜੀ ਨਾਲ ਚਲਣ ਵਾਲਾ ਇਹ ਬੱਚਿਆਂ ਲਈ ਵਿਸ਼ਵ ਦਾ ਪਹਿਲਾ ਪੋਸ਼ਣ ਪਾਰਕ ਹੈ ਤੇ ਇਹ 35,000 ਵਰਗ ਫ਼ੁੱਟ ਰਕਬੇ ਵਿੱਚ ਫੈਲਿਆ ਹੋਇਆ ਹੈ। ਇੱਕ ਨਿਊਟ੍ਰੀ ਟ੍ਰੇਨ ਵਿਭਿੰਨ ਉਤੇਜਕ ਵਿਸ਼ਿਆਂ ਉੱਤੇ ਅਧਾਰਿਤ ਫ਼ਲਸ਼ਾਕਾ ਗ੍ਰਹਿਮ’, ‘ਪਾਯੋਨਗਰੀ’, ‘ਅੰਨਪੂਰਣਾ,’ ‘ਪੋਸ਼ਣ ਪੂਰਣਅਤੇ ਸਵਸਥ ਭਾਰਤਮਜਿਹੇ ਸਟੇਸ਼ਨਾਂ ਚੋਂ ਲੰਘਦੀ ਹੈ। ਮਿਰਰ ਮੇਜ਼, 5ਡੀ ਵਰਚੁਅਲ ਰੀਐਲਿਟੀ ਥੀਏਟਰ ਅਤੇ ਵਧਾਈਆਂ ਗਈਆਂ ਰੀਐਲਿਟੀ ਗੇਮਸ ਜਿਹੀਆਂ ਵਿਭਿੰਨ ਸਿੱਖਿਆਦਾਇਕ ਮਨੋਰੰਜਨ ਗਤੀਵਿਧੀਆਂ ਰਾਹੀਂ ਪੋਸ਼ਣ ਜਾਗਰੂਕਤਾ ਵਿੱਚ ਵਾਧਾ ਹੋਵੇਗਾ।

 

ਆਰੰਭ 2020

 

ਆਰੰਭਇੱਕ ਅਜਿਹੀ ਪਹਿਲਕਦਮੀ ਹੈ, ਜੋ ਆਲ ਇੰਡੀਆ ਸਰਵਿਸ, ਗਰੁੱਪਏ ਕੇਂਦਰੀ ਸੇਵਾ ਤੇ ਵਿਦੇਸ਼ ਸੇਵਾ ਦੇ ਸਾਰੇ ਟ੍ਰੇਨੀਜ਼ ਨੂੰ ਸਾਂਝੇ ਬੁਨਿਆਦੀ ਕੋਰਸ’ (CFC – ਕਾਮਨ ਫ਼ਾਊਂਡੇਸ਼ਨ ਕੋਰਸ) ਲਈ ਇਕੱਠੇ ਕਰਦੀ ਹੈ ਅਤੇ ਇਸ ਪਿੱਛੇ ਇੱਕ ਜਨਸੇਵਕ ਦਾ ਕਰੀਅਰ ਦਾ ਅਰੰਭ ਹੋਣ ਮੌਕੇ ਹੀ ਵਿਭਾਗਾਂ ਤੇ ਸੇਵਾਵਾਂ ਦੇ ਬੰਧਨ ਤੋੜਨ ਦੀ ਦੂਰਦ੍ਰਿਸ਼ਟੀ ਹੈ। ਆਰੰਭਦਾ ਉਦੇਸ਼ ਸਿਵਲ ਸੇਵਾਵਾਂ ਦੇ ਅਧਿਕਾਰੀਆਂ ਨੂੰ ਕਾਇਆਕਲਪ ਕਰਨ ਦੇ ਸਮਰੱਥ ਬਣਾਉਣਾ ਅਤੇ ਸਾਰੇ ਵਿਭਾਗਾਂ ਤੇ ਖੇਤਰਾਂ ਲਈ ਬੇਰੋਕ ਕੰਮ ਕਰਨ ਦੇ ਯੋਗ ਬਣਾਉਣਾ ਹੈ।

 

ਆਰੰਭਦੀ ਸ਼ੁਰੂਆਤ ਸਾਲ 2019 ਵਿੱਚ 94ਵੇਂ ਬੁਨਿਆਦੀ ਕੋਰਸ ਦੇ ਹਿੱਸੇ ਵਜੋਂ ਕੀਤੀ ਗਈ ਸੀ, ਜਿੱਥੇ 20 ਸੇਵਾਵਾਂ ਦੇ ਅਫਸਰ ਟ੍ਰੇਨੀਜ਼ (OTs) ਨੇ ਗੁਜਰਾਤ ਦੇ ਕੇਵਡੀਆ ਸਥਿਤ ਸਟੈਚੂ ਆਵ੍ ਯੂਨਿਟੀਉੱਤੇ ਇੱਕ ਹਫ਼ਤੇ ਦੇ ਪ੍ਰੋਗਰਾਮ ਵਿੱਚ ਭਾਗ ਲਿਆ ਸੀ। ਇਹ ਮਾਣਯੋਗ ਪ੍ਰਧਾਨ ਮੰਤਰੀ ਸਾਹਵੇਂ ਪੇਸ਼ਕਾਰੀ, ਉਨ੍ਹਾਂ ਨਾਲ ਗੱਲਬਾਤ ਤੇ ਅਫਸਰ ਟ੍ਰੇਨੀਜ਼ ਨੂੰ ਉਨ੍ਹਾਂ ਦੇ ਸੰਬੋਧਨ ਨਾਲ ਸਮਾਪਤ ਹੋਇਆ ਸੀ।

 

ਇਸ ਵਰ੍ਹੇ, ‘ਆਰੰਭ 2020’ ਦਾ ਦੂਜਾ ਸੰਸਕਰਣ 14 ਤੋਂ 31 ਅਕਤੂਬਰ, 2020 ਤੱਕ LBSNAA ਵਿਖੇ ਚਲ ਰਿਹਾ ਹੈ, ਜਿਸ ਵਿੱਚ 18 ਸੇਵਾਵਾਂ ਤੇ ਤਿੰਨ ਰਾਇਲ ਭੂਟਾਨ ਸਰਵਿਸਜ਼ ਦੇ 428 ਅਫਸਰ ਟ੍ਰੇਨੀਜ਼ ਹਿੱਸਾ ਲੈ ਰਹੇ ਹਨ। ਉਂਝ ਇਸ ਵਰ੍ਹੇ ਮੌਜੂਦਾ ਮਹਾਮਾਰੀ ਦੀ ਸਥਿਤੀ ਕਾਰਣ ਆਰੰਭ 2020’ ਵਰਚੁਅਲ ਹੀ ਹੈ, ਜਿਸ ਦਾ ਥੀਮ ਭਾਰਤ@100 ਵਿੱਚ ਸ਼ਾਸਨਚੁਣਿਆ ਗਿਆ ਹੈ। ਇਸ ਦੇ ਉੱਪਵਿਸ਼ੇ ਹਨ ਏਕ ਭਾਰਤ ਸ਼੍ਰੇਸ਼ਠ ਭਾਰਤ’, ‘ਆਤਮਨਿਰਭਰ ਭਾਰਤਅਤੇ ਨਵੀਨ ਭਾਰਤਤੇ ਇਸ ਦੌਰਾਨ ਭਾਰਤ ਵਿੱਚ ਇੱਕ ਪ੍ਰਭਾਵਕ, ਆਰਥਿਕ ਵਿਭਿੰਨਤਾ ਤੇ ਏਕਤਾ ਨੂੰ ਤਰੱਕੀ ਵਜੋਂ, ਊਰਜਾ, ਸਿਹਤ, ਸਿੱਖਿਆ, ਉਦਯੋਗ ਤੇ ਪ੍ਰਸ਼ਾਸਨ ਵਿੱਚ ਬਲੈਕ ਈਵੈਂਟਸ, ਰਿਸਰਚ ਤੇ ਇਨੋਵੇਸ਼ਨ ਲਈ ਵੱਡੇ ਸਿਸਟਮਸ ਦੀ ਉਸਾਰੀ ਵਜੋਂ ਸਭਿਆਚਾਰਕ ਵਿਭਿੰਨਤਾ ਤੇ ਸਹਿਕ੍ਰਿਆ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।

 

*****

 

ਵੀਆਰਆਰਕੇ/ਏਕੇ



(Release ID: 1668225) Visitor Counter : 143