ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਮਹਾਰਾਸ਼ਟਰ ਦੇ 100 ਘੁਮਿਆਰ ਪਰਿਵਾਰਾਂ ਨੂੰ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਬਿਜਲਈ ਪਹੀਏ ਤਕਸੀਮ ਕੀਤੇ

Posted On: 28 OCT 2020 3:56PM by PIB Chandigarh

ਕੇਂਦਰੀ ਐਮਐਸਐਮਈ ਅਤੇ ਆਰਟੀਐਚ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਸੀਆਈਸੀ) ਦੀ "ਕੁਮਹਾਰ ਸਸ਼ਕਤੀਕਰਨ ਯੋਜਨਾ" ਦੇ ਨਾਲ ਇਕ ਵੱਡੇ ਕਦਮ ਵਜੋਂ ਮਹਾਰਾਸ਼ਟਰ ਦੇ ਨਾਂਦੇੜ ਅਤੇ ਪਰਭਨੀ ਜ਼ਿਲ੍ਹਿਆਂ ਦੇ 100 ਘੁਮਿਆਰ ਪਰਿਵਾਰਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਬਿਜਲਈ ਪਹੀਏ ਵੰਡੇ। ਵੀਡੀਓ-ਕਾਨਫਰੰਸ ਰਾਹੀਂ, ਜਿਨ੍ਹਾਂ ਨੂੰ ਕੇਵੀਆਈਸੀ ਵਲੋਂ 10-ਦਿਨਾਂ ਦੀ ਸਿਖਲਾਈ ਦਿੱਤੀ ਗਈ ਹੈ।

ਇਹ ਘੁਮਿਆਰ ਨਾਂਦੇੜ ਦੇ 10 ਅਤੇ ਪਰਭਨੀ ਜ਼ਿਲ੍ਹਿਆਂ ਦੇ 5 ਪਿੰਡਾਂ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਮਿੱਟੀ ਦੇ ਭਾਂਡੇ ਬਣਾਉਣ ਲਈ ਸਾਮਾਨ ਵੰਡਿਆ ਗਿਆ ਸੀ। ਉਪਕਰਣਾਂ ਦੀ ਵੰਡ ਨਾਲ ਕਮਿਊਨਿਟੀ ਦੇ ਘੱਟੋ-ਘੱਟ 400 ਮੈਂਬਰਾਂ ਦੀ ਉਤਪਾਦਕਤਾ ਅਤੇ ਉਨ੍ਹਾਂ ਦੀ ਆਮਦਨੀ ਵਿੱਚ ਵਾਧਾ ਹੋਵੇਗਾ, ਜੋ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੁਪਨਾ ਹੈ।

https://static.pib.gov.in/WriteReadData/userfiles/image/image001344F.jpg

ਸ੍ਰੀ ਗਡਕਰੀ ਨੇ ਕੇਵੀਆਈਸੀ ਦੀ "ਕੁਮਹਾਰ ਸਸ਼ਕਤੀਕਰਨ ਯੋਜਨਾ" ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਵਿੱਚ ਮਿੱਟੀ ਦੇ ਭਾਂਡੇ ਬਣਾਉਣ ਵਾਲਿਆਂ ਦੇ ਜੀਵਨ ਨੂੰ ਮਜ਼ਬੂਤ ​​ਕਰਨ ਅਤੇ ਬਿਹਤਰ ਬਣਾਉਣ ਲਈ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਕਿਸਮ ਦੀ ਪਹਿਲਕਦਮੀ ਸੀ। ਪ੍ਰਧਾਨ ਮੰਤਰੀ ਦਾ ਸੁਪਨਾ ਹੈ, '' ਹਾਸ਼ੀਏ ਵਾਲੇ ਘੁਮਿਆਰਾਂ ਦੇ ਭਾਈਚਾਰੇ ਨੂੰ ਤਾਕਤ ਦੇਣਾ ਅਤੇ ਮਿੱਟੀ ਦੀਆਂ ਕਲਾਵਾਂ ਨੂੰ ਮੁੜ ਸੁਰਜੀਤ ਕਰਨਾ ਹੈ। "ਕੁਮਹਾਰ ਸਸ਼ਕਤੀਕਰਨ ਯੋਜਨਾ" ਦੇ ਤਹਿਤ ਉੱਨਤ ਉਪਕਰਣਾਂ ਦੀ ਸਹੀ ਸਿਖਲਾਈ ਅਤੇ ਵੰਡ ਦੇ ਨਾਲ, ਘੁਮਿਆਰਾਂ ਦੀ ਉਤਪਾਦਕਤਾ ਅਤੇ ਆਮਦਨੀ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਸ੍ਰੀ ਗਡਕਰੀ ਨੇ ਕਿਹਾ, "ਇਹ ਯੋਜਨਾ ਮਹਾਰਾਸ਼ਟਰ ਅਤੇ ਹੋਰ ਰਾਜਾਂ ਦੇ ਹੋਰ ਦੂਰ ਦੁਰਾਡੇ ਇਲਾਕਿਆਂ ਵਿੱਚ ਲਾਗੂ ਕੀਤੀ ਜਾਏਗੀ।

ਇਸ ਮੌਕੇ ਕੇਂਦਰੀ ਮੰਤਰੀ ਨੇ ਕੁਝ ਕਾਰੀਗਰਾਂ ਨਾਲ ਗੱਲਬਾਤ ਵੀ ਕੀਤੀ ਜਿਨ੍ਹਾਂ ਨੇ ਸਰਕਾਰੀ ਸਹਾਇਤਾ ਮਿਲਣ ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ ਕਿ ਬਿਜਲਈ ਪਹੀਏ ਦੀ ਵਰਤੋਂ ਨਾਲ ਉਤਪਾਦਨ ਵਿਚ ਵਾਧਾ ਹੋਇਆ ਹੈ, ਉਹ ਹੁਣ ਪਹਿਲਾਂ ਨਾਲੋਂ 3-4 ਗੁਣਾ ਵਧੇਰੇ ਕਮਾਈ ਕਰ ਰਹੇ ਹਨ।

ਕੇਵੀਆਈਸੀ ਦੇ ਚੇਅਰਮੈਨ ਸ੍ਰੀ ਵਿਨੈ ਕੁਮਾਰ ਸਕਸੈਨਾ, ਜੋ ਵੀਡੀਓ-ਕਾਨਫਰੰਸ ਰਾਹੀਂ ਸ਼ਾਮਲ ਹੋਏ, ਨੇ ਕਿਹਾ ਕਿ ਹੁਣ ਤੱਕ ਦੇਸ਼ ਭਰ ਵਿੱਚ 18,000 ਤੋਂ ਵੱਧ ਬਿਜਲਈ ਚਾਕਾਂ ਵੰਡੀਆਂ ਜਾ ਚੁੱਕੀਆਂ ਹਨ, ਜਿਸ ਨਾਲ ਭਾਈਚਾਰੇ ਦੇ ਤਕਰੀਬਨ 80,000 ਲੋਕਾਂ ਨੂੰ ਲਾਭ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ "ਕੁਮਹਾਰ ਸਸ਼ਕਤੀਕਰਨ ਯੋਜਨਾ" ਤਹਿਤ ਘੁਮਿਆਰਾਂ ਦੀ ਔਸਤਨ ਆਮਦਨ ਲਗਭਗ 3000 ਰੁਪਏ ਪ੍ਰਤੀ ਮਹੀਨਾ ਤੋਂ ਵੱਧ ਕੇ 10,000 ਰੁਪਏ ਪ੍ਰਤੀ ਮਹੀਨਾ ਹੋ ਗਈ ਹੈ। ਉਨ੍ਹਾਂ ਕਿਹਾ, “ਦੇਸ਼ ਵਿੱਚ ਹਰ ਘੁਮਿਆਰ ਦਾ ਸਸ਼ਕਤੀਕਰਨ ਇਸ ਪ੍ਰੋਗਰਾਮ ਦਾ ਇਕੋ ਇੱਕ ਮੰਤਵ ਹੈ ਅਤੇ ਕੇਵੀਆਈਸੀ ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।

                                                                                              ****

ਆਰਸੀਜੇ/ਆਰਐਨਐਮ/ਆਈਏ


(Release ID: 1668204) Visitor Counter : 216