ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਖੇਡਾਂ ਭਾਈਚਾਰਿਆਂ ਨੂੰ ਇਕਜੁੱਟ ਕਰਨ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ: ਸ਼੍ਰੀ ਕਿਰੇਨ ਰਿਜਿਜੂ
ਖੇਡ ਮੰਤਰੀ ਨੇ ਸਰੀਰਕ ਸਿੱਖਿਆ ਅਤੇ ਖੇਡਾਂ ਸਬੰਧੀ ਵੈਬੀਨਾਰ ਦੇ ਉਦਘਾਟਨੀ ਸੈਸ਼ਨ ਵਿੱਚ ਸ਼ਿਰਕਤ ਕੀਤੀ
Posted On:
27 OCT 2020 7:17PM by PIB Chandigarh
ਰਾਸ਼ਟਰੀ ਖੇਡ ਯੂਨੀਵਰਸਿਟੀ, ਮਣੀਪੁਰ ਅਤੇ ਭਾਰਤੀ ਖੇਡ ਅਥਾਰਿਟੀ ਦੇ ਲਕਸ਼ਮੀ ਬਾਈ ਸਰੀਰਕ ਸਿੱਖਿਆ ਨੈਸ਼ਨਲ ਕਾਲਜ, ਤ੍ਰਿਵੇਂਦਰਮ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਕੀਤੇ ਗਏ "ਸਰੀਰਕ ਸਿੱਖਿਆ ਅਤੇ ਖੇਡਾਂ: ਸਮੂਹਾਂ ਨੂੰ ਇਕਜੁੱਟ ਕਰਨ ਦੀ ਤਾਕਤ" ਸਿਰਲੇਖ ਹੇਠ ਦੋ ਰੋਜ਼ਾ ਅੰਤਰਰਾਸ਼ਟਰੀ ਵੈਬੀਨਾਰ ਦੇ ਉਦਘਾਟਨੀ ਸੈਸ਼ਨ ਵਿੱਚ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਰਾਸ਼ਟਰੀ ਖੇਡ ਯੂਨੀਵਰਸਿਟੀ ਦੇ ਉਪ-ਕੁਲਪਤੀ ਆਰ ਸੀ ਮਿਸ਼ਰਾ (ਸੇਵਾਮੁਕਤ ਆਈਏਐੱਸ) ਅਤੇ ਸਲੋਵਾਕੀਆ ਦੀ ਸਰੀਰਕ ਸਿੱਖਿਆ ਦੀ ਅੰਤਰਰਾਸ਼ਟਰੀ ਫੈਡਰੇਸ਼ਨ (ਐੱਫਆਈਈਪੀ) ਦੇ ਉਪ-ਪ੍ਰਧਾਨ, ਪ੍ਰੋਫੈਸਰ ਬ੍ਰੈਨੀਸਲਾਵ ਅੰਟਾਲਾ ਵੀ ਵੈਬੀਨਾਰ ਦਾ ਹਿੱਸਾ ਬਣੇ। ਇੱਕ ਘੰਟਾ ਚਲਣ ਵਾਲੇ ਵੈਬੀਨਾਰ ਵਿੱਚ, ਬੁਲਾਰਿਆਂ ਨੇ ਸਮਾਜ ਵਿੱਚ ਸਰੀਰਕ ਸਿੱਖਿਆ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਇਹ ਵੀ ਦੱਸਿਆ ਕਿ ਕਿਵੇਂ ਖੇਡਾਂ ਸਿਰਫ ਦੇਸ਼ ਵਿੱਚ ਹੀ ਨਹੀਂ, ਬਲਕਿ ਵਿਸ਼ਵਵਿਆਪੀ ਤੌਰ ‘ਤੇ ਵੀ ਭਾਈਚਾਰਿਆਂ ਨੂੰ ਏਕਤਾ ਵਿੱਚ ਲਿਆਉਣ ਵਿੱਚ ਸਹਾਇਤਾ ਕਰਦੀਆਂ ਹਨ।
ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ, “ਵੈਬੀਨਾਰ ਦਾ ਵਿਸ਼ਾ ਨਾ ਸਿਰਫ ਸਰੀਰਕ ਗਤੀਵਿਧੀਆਂ ਲਈ ਹੀ ਨਹੀਂ, ਬਲਕਿ ਸਮਾਜ ਲਈ ਵੀ ਹੈ। ਖੇਡਾਂ ਦੀ ਸਫਲਤਾ ਜ਼ਰੀਏ, ਇੱਕ ਖੇਤਰ ਦੇ ਖੁਸ਼ਹਾਲ ਹੁੰਦਾ ਹੈ, ਇੱਕ ਭਾਈਚਾਰਾ ਹੋਰ ਵੀ ਬਹੁਤ ਕੁਝ ਪ੍ਰਾਪਤ ਕਰਦਾ ਹੈ। ਭਾਰਤ ਵਿੱਚ ਐੱਮ ਸੀ ਮੈਰੀਕੌਮ ਦੀ ਮਿਸਾਲ ਹੈ, ਜੋ ਮਹਿਲਾਵਾਂ ਲਈ ਅਜਿਹੀ ਪ੍ਰੇਰਣਾ ਹੈ, ਮਾਂ ਬਣਨ ਤੋਂ ਬਾਅਦ ਅੱਠ ਵਿਸ਼ਵ ਚੈਂਪੀਅਨਸ਼ਿਪ ਤਮਗੇ ਅਤੇ ਚਾਰ ਵਾਰ ਜਿੱਤ ਚੁੱਕੀ ਹੈ। ਉਹ ਮਹਿਲਾਵਾਂ ਪ੍ਰਤੀ ਇੱਕ ਵੱਡੀ ਪ੍ਰੇਰਣਾ ਹੈ ਕਿ ਤੁਸੀਂ ਮਾਂ ਬਣਨ ਤੋਂ ਬਾਅਦ ਵੀ ਸਫਲ ਹੋ ਸਕਦੇ ਹੋ। ਵਿਸ਼ਵਵਿਆਪੀ ਤੌਰ 'ਤੇ ਵੀ ਸਾਡੇ ਕੋਲ ਪੇਲੇ ਜਿਹੇ ਖਿਡਾਰੀ ਹਨ ਜਿਨ੍ਹਾਂ ਦੀ ਸਫਲਤਾ ਬ੍ਰਾਜ਼ੀਲ ਤੋਂ ਵੀ ਪਰ੍ਹੇ ਹੈ ਅਤੇ ਸਾਰੇ ਵਿਸ਼ਵ ਨੂੰ ਪ੍ਰੇਰਿਤ ਕੀਤਾ ਹੈ। ਜੇਸੀ ਓਵਨਸ ਇੱਕ ਸਮੁੱਚੇ ਭਾਈਚਾਰੇ ਦੇ ਸ਼ਕਤੀਕਰਨ ਦਾ ਇੱਕ ਵੱਡਾ ਪ੍ਰਤੀਕ ਹੈ। ਖੇਡ ਪ੍ਰਾਪਤੀਆਂ ਖੇਡਾਂ ਤੋਂ ਪਰੇ ਕਈ ਕੁਝ ਦਿਖਾਉਂਦੀਆਂ ਹਨ।”
ਸ਼੍ਰੀ ਰਿਜਿਜੂ ਨੇ ਭਾਈਚਾਰੇ ਦੀ ਭਾਗੀਦਾਰੀ ਦੀ ਮਹੱਤਤਾ ਅਤੇ ਭਾਰਤ ਨੂੰ ਖੇਡ ਸ਼ਕਤੀ ਬਣਨ ਵਿੱਚ ਮਦਦ ਕਰਨ ਵਿੱਚ ਫਿਟ ਇੰਡੀਆ ਅਤੇ ਖੇਲੋ ਇੰਡੀਆ ਦੀ ਭੂਮਿਕਾ ਬਾਰੇ ਕਿਹਾ, “ਖੇਡ ਅਤੇ ਸਰੀਰਕ ਸਿੱਖਿਆ ਇੱਕੋ ਚੀਜ਼ ਹੈ, ਪ੍ਰਧਾਨ ਮੰਤਰੀ ਮੋਦੀ ਨੇ ਖੇਲੋ ਇੰਡੀਆ ਇੱਕ ਦੂਜੇ ਪਾਸੇ ਫਿੱਟ ਇੰਡੀਆ ਦੇ ਇਸ ਅੰਦੋਲਨ ਨੂੰ ਅੱਗੇ ਵਧਾਇਆ ਹੈ। ਫਿੱਟ ਇੰਡੀਆ ਦੇ ਜ਼ਰੀਏ, ਅਸੀਂ ਹਰੇਕ ਨੂੰ ਫਿੱਟ ਰਹਿਣ ਪ੍ਰਤੀ ਜਾਗਰੂਕ ਕਰਨਾ ਚਾਹੁੰਦੇ ਹਾਂ। ਫਿੱਟ ਇੰਡੀਆ ਭਾਰਤ ਨੂੰ ਇੱਕ ਖੇਡ ਸ਼ਕਤੀ ਬਣਾ ਸਕਦਾ ਹੈ। ਸਾਨੂੰ ਜਨਤਕ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ, ਇੱਕ ਵਾਰ ਜਦੋਂ ਅਸੀਂ ਆਪਣੇ ਉਦੇਸ਼ਾਂ ਵਿੱਚ ਇਕਜੁੱਟ ਹੋ ਜਾਂਦੇ ਹਾਂ ਤਾਂ ਅਜਿਹਾ ਕੁਝ ਨਹੀਂ ਹੁੰਦਾ ਜੋ ਭਾਰਤ ਨੂੰ ਸਿਖਰ 'ਤੇ ਪਹੁੰਚਣ ਤੋਂ ਰੋਕ ਸਕੇ। ਵਿਸ਼ਵਵਿਆਪੀ ਗਿਣਤੀ ਵਿੱਚ ਭਾਰਤ ਦੀ ਆਬਾਦੀ ਦੇ ਯੋਗਦਾਨ ਨੂੰ ਦੇਖਦਿਆਂ, ਫਿੱਟ ਇੰਡੀਆ ਬਣਨ ਦਾ ਅਰਥ ਹੈ ਕਿ ਵਿਸ਼ਵ ਦਾ ਤੰਦਰੁਸਤ ਹੋਣਾ। ਖੇਲੋ ਇੰਡੀਆ ਨਾਲ ਦੇਸ਼ ਦੇ ਹਰ ਖੂੰਝੇ ਦੇ ਲੋਕ ਖੇਡ ਸਕਦੇ ਹਨ। ”
ਆਰ ਸੀ ਮਿਸ਼ਰਾ ਨੇ ਕਿਹਾ, “ਵੈਬੀਨਾਰ ਦਾ ਵਿਸ਼ਾ ਸਰਕਾਰ ਦੁਆਰਾ ਉਨ੍ਹਾਂ ਦੀ ਨਵੀਂ ਸਿੱਖਿਆ ਨੀਤੀ ਦੀ ਸ਼ੁਰੂਆਤ ਦੇ ਮੱਦੇਨਜ਼ਰ ਢੁਕਵਾਂ ਹੈ। ਸਰੀਰਕ ਸਿੱਖਿਆ ਅਤੇ ਖੇਡਾਂ ਨੂੰ ਪਾਠਕ੍ਰਮ ਦੇ ਪ੍ਰਮੁੱਖ ਹਿੱਸੇ ਵਜੋਂ ਸ਼ਾਮਲ ਕੀਤਾ ਗਿਆ ਹੈ, ਜਿੱਥੇ ਇਸ ਨੂੰ ਨਿਯਮਿਤ ਸਿੱਖਿਆ ਦੇ ਨਾਲ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਜਾਵੇਗਾ। ਖੇਡਾਂ ਭਾਈਚਾਰਿਆਂ ਦੇ ਟਿਕਾਊ ਵਿਕਾਸ ਦੇ ਨਾਲ-ਨਾਲ ਲੋਕਾਂ ਨੂੰ ਬਿਮਾਰੀਆਂ ਦੇ ਜੋਖਮ ਤੋਂ ਬਚਾਉਣ ਲਈ ਤੰਦਰੁਸਤ ਅਤੇ ਸਿਹਤਮੰਦ ਬਣਨ ਵਿੱਚ ਸਹਾਇਤਾ ਕਰਨਗੀਆਂ। ਖੇਡ ਇੱਕ ਟਿਕਾਊ ਵਿਕਾਸ ਸੰਕੇਤਕ ਹੈ ਅਤੇ ਸ਼ਾਂਤੀ ਅਤੇ ਸਹਿਣਸ਼ੀਲਤਾ ਨੂੰ ਉਤਸ਼ਾਹਿਤ ਕਰਦੀ ਹੈ। ਖੇਡ ਟੀਮ ਕਾਰਜ, ਤੰਦਰੁਸਤੀ ਅਤੇ ਅਨੁਸ਼ਾਸਨ ਨੂੰ ਵੀ ਉਤਸ਼ਾਹਿਤ ਕਰਦੀ ਹੈ। ਵਿਸ਼ਵ ਦੇ ਆਗੂ ਸ਼ਾਂਤੀ ਅਤੇ ਏਕਤਾ ਵਧਾਉਣ ਲਈ ਖੇਡ ਦੀ ਵਰਤੋਂ ਕਰਦੇ ਹਨ।”
ਪ੍ਰੋਫੈਸਰ ਬ੍ਰੈਨੀਸਲਾਵ ਅੰਟਾਲਾ ਨੇ ਕਿਹਾ, “ਭਾਰਤ ਸਰਕਾਰ ਨੇ ਕੁਝ ਬਹੁਤ ਵਧੀਆ ਉਪਰਾਲੇ ਕੀਤੇ ਹਨ ਜਿਵੇਂ ਕਿ ਔਨਲਾਈਨ ਕਲਾਸਾਂ ਜੋ ਸਾਈ ਐੱਲਐੱਨਸੀਪੀਈ ਦੁਆਰਾ ਜੂਨ ਤੋਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਸ ਪਹਿਲ ਦਾ ਵਿਸ਼ਵ ਭਰ ਦੇ 60 ਅਕਾਦਮਿਕਾਂ ਦੁਆਰਾ ਸਮਰਥਨ ਕੀਤਾ ਗਿਆ ਹੈ। ਮੈਨੂੰ ਉਮੀਦ ਹੈ ਕਿ ਰਾਸ਼ਟਰੀ ਖੇਡ ਯੂਨੀਵਰਸਿਟੀ ਭਾਰਤ ਦੇ ਹੋਰ ਬਹੁਤ ਸਾਰੇ ਲੋਕਾਂ ਨੂੰ ਟ੍ਰੇਨਿੰਗ ਦੇਵੇਗੀ।”
*******
ਐੱਨਬੀ/ਓਏ
(Release ID: 1667983)
Visitor Counter : 180