ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਗਡਕਰੀ ਨੇ ਤ੍ਰਿਪੁਰਾ ਵਿੱਚ 9ਰਾਸ਼ਟਰੀ ਰਾਜਮਾਰਗ(ਐੱਨਐੱਚ)ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ

ਮੰਤਰੀ ਨੇ ਕਿਹਾ ਕਿਪ੍ਰੋਜੈਕਟ ਖੇਤਰ ਦੇ ਸਮਾਜਿਕ-ਆਰਥਿਕ ਹਾਲਤਾਂ ਨੂੰ ਵਧਾਉਣਗੇ

ਇਸ ਖੇਤਰ ਦੇਟੂਰਿਜ਼ਮ, ਆਰਥਿਕ ਅਤੇ ਅੰਤਰਰਾਸ਼ਟਰੀ ਸੰਪਰਕ ਦੇ ਵਿਕਾਸ ਵਿੱਚਇਹ ਇੱਕ ਵੱਡੀ ਛਲਾਂਗ ਹੋਵੇਗੀ

Posted On: 27 OCT 2020 3:36PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ, ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ,ਸ਼੍ਰੀ ਨਿਤਿਨ ਗਡਕਰੀ ਨੇ ਅੱਜ ਤ੍ਰਿਪੁਰਾ ਵਿੱਚ ਕਰੀਬ 2752ਕਰੋੜ ਦੀ ਲਾਗਤ ਵਾਲੇ ਅਤੇ ਕੁੱਲ 262 ਕਿਲੋਮੀਟਰ ਲੰਬੇ 9ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ। ਇਸ ਸਮਾਗਮ ਦੀ ਪ੍ਰਧਾਨਗੀ ਮੁੱਖ ਮੰਤਰੀ ਸ਼੍ਰੀ ਬਿਪਲਬ ਕੁਮਾਰ ਦੇਬ ਨੇ ਕੀਤੀ, ਇਸ ਮੌਕੇ ਕੇਂਦਰੀ ਰਾਜ ਮੰਤਰੀ ਡਾ: ਜਿਤੇਂਦਰ ਸਿੰਘ ਅਤੇ ਜਨਰਲ (ਸੇਵਾ ਮੁਕਤ) ਡਾ: ਵੀ ਕੇ ਸਿੰਘ, ਰਾਜ ਦੇ ਮੰਤਰੀਆਂ, ਸਾਂਸਦਾਂ, ਵਿਧਾਇਕਾਂ ਅਤੇ ਕੇਂਦਰ ਅਤੇ ਰਾਜ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ

 

https://ci5.googleusercontent.com/proxy/rahoYPo5XgnUus8M37JtOJZs9zHbwtb4ubLsdXPdgsi5nJpECQZFC1gxJWimm8Z6FciN7ga5ZzaPt5PJ9sFPH7Bv-qkg7udUp0ByBP67muA0n9QDXqlQduxAvw=s0-d-e1-ft#https://static.pib.gov.in/WriteReadData/userfiles/image/image001YUMC.jpg

ਕੇਂਦਰੀ ਰੋਡ ਟਰਾਂਸਪੋਰਟ ਤੇਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ)ਮੰਤਰੀ ਸ਼੍ਰੀ ਨਿਤਿਨ ਗਡਕਰੀ ਅੱਜ ਤ੍ਰਿਪੁਰਾ ਵਿੱਚ 9 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਨੀਂਹ ਪੱਥਰ ਦਾ ਉਦਘਾਟਨ ਕਰਦੇ ਹੋਏ। ਤਸਵੀਰ ਵਿੱਚ ਕੇਂਦਰੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਵੀ ਦਿਖਾਈ ਦੇ ਰਹੇ ਹਨ।

 

ਇਸ ਮੌਕੇ ਬੋਲਦਿਆਂ ਕੇਂਦਰੀ ਮੰਤਰੀ ਨੇ ਕਿਹਾ, ਪਿਛਲੇ ਛੇ ਸਾਲਾਂ ਵਿੱਚ ਤ੍ਰਿਪੁਰਾ ਵਿੱਚ 300 ਕਿਲੋਮੀਟਰ ਐੱਨਐੱਚਬਣਾਈ ਗਈ ਹੈ। ਅੱਜ, ਰਾਜ ਵਿੱਚ 850 ਕਿਲੋਮੀਟਰ ਤੋਂ ਵੱਧ ਐੱਨਐੱਚਹੈ ਉਨ੍ਹਾਂ ਨੇ ਦੱਸਿਆ ਕਿ ਤ੍ਰਿਪੁਰਾ ਵਿੱਚ 8000 ਕਰੋੜ ਰੁਪਏ ਦੀਆਂ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਸਾਲ 2015 ਤੋਂ 2020 ਦਰਮਿਆਨ ਰਾਜ ਵਿੱਚ ਜ਼ਮੀਨ ਦੀ ਪ੍ਰਾਪਤੀ ਦੀ ਲਾਗਤ ਲਈ 365 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾਕਿ ਐੱਨਐੱਚ ਦਾ ਨਵੀਨੀਕਰਨ ਅਤੇ ਵਿਕਾਸ ਸਾਰੇ ਜ਼ਿਲ੍ਹਿਆਂ ਅਤੇ ਪ੍ਰਮੁੱਖ ਸ਼ਹਿਰਾਂ ਦੇ ਨਾਲ ਸੰਪਰਕ ਸੁਧਾਰਨਗੇ।

 

ਸ਼੍ਰੀ ਗਡਕਰੀ ਨੇ ਕਿਹਾ ਕਿਬਹੁਤ ਜਲਦੀ ਹੀ ਰਾਜ ਵਿੱਚ ਦੋ ਮਹੱਤਵਪੂਰਨ ਪ੍ਰੋਜੈਕਟ ਮੁਕੰਮਲ ਹੋ ਰਹੇ ਹਨ। ਇਹ ਫੈਨੀ ਬ੍ਰਿਜ ਅਤੇ ਉਦੈਪੁਰ - ਅਗਰਤਲਾ ਸੜਕਾਂ ਹਨ750 ਕਰੋੜ ਰੁਪਏ ਦੀ ਲਾਗਤ ਨਾਲ ਨਮੇਰਿਆਂ ਸਮੇਤ49 ਕਿਲੋਮੀਟਰ ਲੰਬੀ 2-ਲੇਨ ਵਾਲੀ ਉਦੈਪੁਰ - ਅਗਰਤਲਾ ਸੜਕ ਅਗਲੇ ਮਹੀਨੇ ਮੁਕੰਮਲ ਹੋ ਰਹੀ ਹੈ ਭਾਰਤੀ ਪਾਸੇ ਤੋਂ ਸਬਰਮ ਅਤੇ ਬੰਗਲਾਦੇਸ਼ ਵਾਲੇ ਪਾਸੇ ਤੋਂ ਰਾਮਗੜ ਵਿਚਕਾਰਲਾ1.8 ਕਿਲੋਮੀਟਰ ਲੰਬਾ ਫੈਨੀ ਬ੍ਰਿਜ ਜਿਸਦੀ ਲਾਗਤ 129 ਕਰੋੜ ਰੁਪਏ ਹੈ, ਇਸ ਸਾਲ ਦਸੰਬਰ ਤੱਕ ਪੂਰਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਪੁਲ਼ ਸਮਾਜਿਕ, ਆਰਥਿਕ ਅਤੇ ਡਿਫੈਂਸ ਦੇ ਨਜ਼ਰੀਏ ਤੋਂ ਮਹੱਤਵਪੂਰਨ ਹੈ। ਸਬਰਮ ਅਤੇ ਚਿਟਾਗੋਂਗ ਵਿੱਚ 75 ਕਿਲੋਮੀਟਰ ਦੀ ਦੂਰੀ ਹੈਅਤੇ ਇਹ ਪੁਲ਼ਚਿਟਾਗੋਂਗ ਅਤੇ ਕੋਲਕਾਤਾ ਦੀਆਂ ਬੰਦਰਗਾਹਾਂ ਤੋਂ ਮਾਲ ਦੀ ਆਵਾਜਾਈ ਨੂੰ ਅਸਾਨ ਬਣਾਏਗਾ ਸਬਰਮ ਦੇ ਨੇੜੇ ਇੱਕ ਏਕੀਕ੍ਰਿਤ ਚੈੱਕ ਪੋਸਟ ਵੀ ਪ੍ਰਸਤਾਵਿਤ ਹੈ

 

https://ci5.googleusercontent.com/proxy/1VbN0DzbsmojlX0_IIWkWMaAQx2_8NVOLDQkqSKp46TuTrcoGB6gFbdT9DhT0xiGfayqgwkoxGvgUMW0XH1cG41r6GpPacrbymIKzz-pOwJmRfz-W-6tHZGTAw=s0-d-e1-ft#https://static.pib.gov.in/WriteReadData/userfiles/image/image002TKTG.jpg

ਕੇਂਦਰੀ ਰੋਡ ਟਰਾਂਸਪੋਰਟ ਤੇਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਅੱਜ ਤ੍ਰਿਪੁਰਾ ਵਿੱਚ ਰਾਸ਼ਟਰੀ ਰਾਜਮਾਰਗਾਂ ਦੇ 9ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਵਾਲੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ।

 

ਮੰਤਰੀ ਨੇ ਕਿਹਾ ਕਿਫੈਨੀ ਨਦੀ ਉੱਤੇ ਆਰਸੀਸੀ ਪੁਲ਼ ਦੇ ਨਿਰਮਾਣ ਨਾਲ ਬੰਗਲਾਦੇਸ਼ ਨਾਲ ਅੰਤਰਰਾਸ਼ਟਰੀ ਸਰਹੱਦ ਨਾਲ ਸੰਪਰਕ ਵਿੱਚ ਸੁਧਾਰ ਹੋਵੇਗਾ। ਅਗਰਤਲਾ ਸ਼ਹਿਰ ਦੇ ਪੱਛਮੀ ਪਾਸੇ ਦਾ 4-ਲੇਨ ਬਾਈਪਾਸ ਡੀਪੀਆਰ ਦੀ ਤਿਆਰੀ ਅਧੀਨ ਹੈ ਜੋ ਕਿ ਤ੍ਰਿਪੁਰਾ ਰਾਜ ਵਿੱਚ ਐੱਨਐੱਚ -8 ਦੇ ਐੱਨਐੱਚ -108 ਬੀ ਦੇ ਨਾਲ ਸੰਪਰਕ ਵਿੱਚ ਹੋਰ ਸੁਧਾਰ ਲਿਆਏਗਾ, ਇਹ ਅਗਰਤਲਾ ਸ਼ਹਿਰ ਵਿੱਚ ਟ੍ਰੈਫਿਕ ਦੀ ਭੀੜ ਨੂੰ ਘਟਾਏਗਾਅਤੇ ਹਵਾਈ ਅੱਡੇ ਤੋਂ ਮਾਤਾਬਾਰੀ ਨੂੰ ਜੋੜ ਦੇਵੇਗਾ। ਅਗਰਤਲਾ ਸ਼ਹਿਰ ਦੀ ਅਸਾਮ ਸਰਹੱਦ ਨਾਲ ਐੱਨਐੱਚ -108 ਬੀ, 208 ਅਤੇ 208 ਏ ਦੇ ਜ਼ਰੀਏ ਸੰਪਰਕ ਲੰਬਾਈ ਨੂੰ ਘਟਾਏਗਾਅਗਰਤਲਾ ਤੋਂ ਖੋਵਾਈ (ਐੱਨਐੱਚ108 ਬੀ) ਅਤੇ ਕੈਲਾਸ਼ਹਿਰ ਤੋਂ ਅਸਾਮ ਸਰਹੱਦ (ਐੱਨਐੱਚ - 208 ਏ) ਦੇ ਲਈ ਅੱਪਗ੍ਰੇਡੇਸ਼ਨ ਦਾ ਕੰਮ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਅਤੇ ਜੇਆਈਸੀਏ ਦੀ ਫੰਡਿੰਗ ਤਹਿਤ ਕੈਲਾਸ਼ਹਿਰ ਤੋਂ ਖੋਈ (ਐੱਨਐੱਚ -208) ਦੇ ਬਚੇ ਹੋਏ ਸੈਕਸ਼ਨ ਨੂੰ ਅੱਪਗ੍ਰੇਡ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਹੈ। ਇਸ ਹਿੱਸੇ ਦੀਆਂ ਬੋਲੀਆਂ ਪਹਿਲਾਂ ਹੀ ਪ੍ਰਾਪਤ ਹੋ ਚੁੱਕੀਆਂ ਹਨ ਅਤੇ ਸੰਭਾਵਿਤ ਤੌਰ ’ਤੇ ਕੰਮ ਨੂੰ ਛੇਤੀ ਹੀ ਪੂਰਾ ਕਰ ਦਿੱਤਾ ਜਾਵੇਗਾ ਉਨ੍ਹਾਂ ਨੇ ਅੱਗੇ ਕਿਹਾ ਕਿ ਅਗਰਤਲਾ ਤੋਂ ਚੁਰਾਈਬਾੜੀ - ਤ੍ਰਿਪੁਰਾ ਦੀ ਲਾਈਫ ਲਾਈਨ - ਐੱਨਐੱਚ -08 ਦੀ 4-ਲੇਨ ਡੀਪੀਆਰ ਦੀ ਤਿਆਰੀ ਅਧੀਨ ਹੈ, ਜੋ ਅਸਾਮ ਅਤੇ ਅਗਰਤਲਾ ਦਾ ਹੋਰ ਰਾਜਾਂ ਨਾਲ ਤੇਜ਼ੀ ਅਤੇ ਮੁਸ਼ਕਿਲ ਰਹਿਤ ਸੰਪਰਕ ਬਣਾਵੇਗਾ

 

ਮੰਤਰੀ ਨੇ ਦੱਸਿਆ ਕਿ ਰਾਜ ਲਈ 7523 ਕਰੋੜ ਰੁਪਏ ਦੀ ਲਾਗਤ ਵਾਲੇ 367 ਕਿਲੋਮੀਟਰ ਲੰਬੇ ਚਾਰ ਪ੍ਰੋਜੈਕਟਾਂ ਲਈ ਡੀਪੀਆਰ ਤਿਆਰੀ ਅਧੀਨ ਹਨ। ਉਨ੍ਹਾਂ ਨੇ ਕਿਹਾ ਕਿ ਸੀਆਰਆਈਐੱਫ਼ ਅਧੀਨ 11 ਕਰੋੜ ਰੁਪਏ ਦੀ ਰਾਸ਼ੀ ਰਾਜ ਨੂੰ ਜਾਰੀ ਕੀਤੀ ਗਈ ਹੈ ਅਤੇ 20 ਕਰੋੜ ਰੁਪਏ ਦੀ ਹੋਰ ਰਾਸ਼ੀ ਤ੍ਰਿਪੁਰਾ ਤੋਂ ਵਰਤੋਂ ਸਰਟੀਫਿਕੇਟ ਜਮ੍ਹਾਂ ਕਰਵਾਉਣ ਤੋਂ ਬਾਅਦ ਜਲਦੀ ਜਾਰੀ ਕੀਤੀ ਜਾਵੇਗੀ।

 

https://ci3.googleusercontent.com/proxy/OVlARZG8jJbFGTf8gQTram8p4KyW6yixokSjGZplfx4_FWc3IOy8Aa7xZ9euML6NivPfJhiSxsHi7VOZwlRPGdRgw_PjjCxM4B7u7wrYybkmmUGQ3lRvcaK_pw=s0-d-e1-ft#https://static.pib.gov.in/WriteReadData/userfiles/image/image003DO8S.jpg

ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ (ਸੇਵਾਮੁਕਤ) ਡਾ: ਵੀ ਕੇ ਸਿੰਘ ਅੱਜ ਤ੍ਰਿਪੁਰਾ ਵਿੱਚ ਰਾਸ਼ਟਰੀ ਰਾਜਮਾਰਗਾਂ ਦੇ 9ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਵਾਲੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ।

 

ਉੱਤਰ ਪੂਰਬੀ ਖੇਤਰ ਦੇ ਵਿਕਾਸ ਲਈ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ; ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ; ਪਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਦੇ ਰਾਜ ਮੰਤਰੀ ਡਾ: ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਵੇਂ ਭਾਰਤ ਲਈ ਦਿੱਤੇ ਗਏ ਨਜ਼ਰੀਏ ਵਿੱਚ, ਇੱਕ ਨਵਾਂ ਉੱਤਰ ਪੂਰਬ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰੇਗਾ, ਕਿਉਂਕਿ ਸਾਰੇ ਖਿੱਤੇ ਦੇ 8 ਰਾਜਾਂ ਵਿੱਚ ਸਾਰੇ ਖੇਤਰਾਂ ਵਿੱਚ ਵਿਕਾਸ ਦੇ ਪ੍ਰੋਜੈਕਟਾਂ ਦੀ ਇੱਕ ਲੜੀ ਦੇਖੀ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਕਿਸਾਲ 2014 ਤੋਂ ਜਦੋਂ ਤੋਂ ਪ੍ਰਧਾਨ ਮੰਤਰੀ ਸ਼੍ਰੀਨਰੇਂਦਰ ਮੋਦੀ ਸੱਤਾ ਵਿੱਚ ਆਏ ਹਨ, ਉੱਤਰੀ ਪੂਰਬੀ ਖੇਤਰ ਨੂੰ ਦੇਸ਼ ਦੇ ਦੂਜੇ ਖਿੱਤਿਆਂ ਦੇ ਬਰਾਬਰ ਲਿਆਉਣ ਲਈ ਵੱਡੇ ਕਦਮ ਚੁੱਕੇ ਗਏ ਹਨਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਭਾਰਤ ਦੇ ਪੱਛਮੀ ਰਾਜਾਂ ਵਾਂਗ ਖਿੱਤੇ ਦੇ ਸਾਰੇ 8 ਰਾਜਾਂ ਦੇ ਵਿਕਾਸ ਲਈ ਪ੍ਰਤੀਬੱਧ ਹੈ

 

ਡਾ. ਜਿਤੇਂਦਰ ਸਿੰਘ ਨੇ ਪਿਛਲੇ 6 ਸਾਲਾਂ ਵਿੱਚ ਉੱਤਰ-ਪੂਰਬੀ ਖੇਤਰ ਵਿੱਚ ਕਈ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਅਤੇ ਮੁਕੰਮਲ ਕਰਨ ਲਈ ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰੀ ਹੋਣ ਦੇ ਨਾਤੇ, ਉਨ੍ਹਾਂ ਦਾ ਮੰਤਰਾਲਾ ਸਾਰੇ ਉਪਲਬਧ ਸਰੋਤਾਂ ਨਾਲ ਉੱਤਰ ਪੂਰਬ ਖੇਤਰ ਨੂੰ ਸਾਰੇ ਦੇਸ਼ ਲਈ ਵਿਕਾਸ ਦੇ ਨਵੇਂ ਨਮੂਨੇ ਵਜੋਂ ਬਣਾਉਣ ਵਿੱਚ ਸਹਾਇਤਾ ਕਰ ਰਿਹਾ ਹੈ।

 

ਤ੍ਰਿਪੁਰਾ ਨੂੰ ਕੇਂਦਰ ਸਰਕਾਰ ਦੀ ਐਕਟ ਈਸਟ ਪਾਲਿਸੀਦਾ ਗੇਟਵੇ ਦੱਸਦਿਆਂ ਡਾ: ਜਿਤੇਂਦਰ ਸਿੰਘ ਨੇ ਕਿਹਾ ਕਿ ਬਹੁਤ ਜਲਦੀ ਸਾਡੇ ਕੋਲ ਤ੍ਰਿਪੁਰਾ ਤੋਂ ਬੰਗਲਾਦੇਸ਼ ਜਾਣ ਵਾਲੀ ਇੱਕ ਟ੍ਰੇਨ ਵੀ ਇੱਕ ਨਵਾਂ ਅਧਿਆਇ ਹੋਵੇਗੀ ਅਤੇ ਪੂਰੇ ਖੇਤਰ ਦੀ ਸਮੁੰਦਰੀ ਬੰਦਰਗਾਹਾਂ ਤੱਕ ਪਹੁੰਚ ਪ੍ਰਦਾਨ ਕਰਕੇ ਅਸੀਂ ਇਸ ਖੇਤਰ ਦੇ ਵਿਕਾਸ ਵਿੱਚਨਵੀਆਂ ਬੁਲੰਦੀਆਂ ਹਾਸਲ ਕਰਨ ਜਾ ਰਹੇ ਹਾਂਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਰਹੱਦਾਂ ਤੋਂ ਪਾਰ ਖ਼ਾਸ ਕਰਕੇ ਸਾਡੇ ਪੂਰਬੀ ਗੁਆਂਢੀਆਂ ਦੇ ਨਾਲ ਵਪਾਰ ਨੂੰ ਉਤਸ਼ਾਹਿਤ ਕਰੇਗਾ।

 

https://ci6.googleusercontent.com/proxy/QiuxAU7eUrtEWVBhhBtDcS6UzKmd9cz_JFcR1DeHbX6Ycn_1qC2ctDmA3AaSKccgOXhnBvsNTUS0VKt4KR8U5f6ARvay8hf-pVUzVgYjfuDqqdK9P5sgkw9wdQ=s0-d-e1-ft#https://static.pib.gov.in/WriteReadData/userfiles/image/image004XQWN.jpg

ਤ੍ਰਿਪੁਰਾ ਦੇ ਮੁੱਖ ਮੰਤਰੀ, ਸ਼੍ਰੀ ਬਿਪਲਬ ਕੁਮਾਰ ਦੇਬ ਅੱਜ ਤ੍ਰਿਪੁਰਾ ਵਿੱਚ 9 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਵਾਲੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ।

 

ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ,ਜਨਰਲ (ਸੇਵਾਮੁਕਤ) ਡਾ. ਵੀ ਕੇ ਸਿੰਘ ਨੇ ਕਿਹਾ ਕਿਪ੍ਰੋਜੈਕਟ ਮੁਕੰਮਲ ਹੋਣ ’ਤੇ ਦੂਜੇ ਰਾਜਾਂ ਅਤੇ ਬੰਗਲਾਦੇਸ਼ ਨਾਲ ਅੰਤਰਰਾਸ਼ਟਰੀ ਸੰਪਰਕ ਨੂੰ ਤੇਜ਼ ਅਤੇ ਮੁਸ਼ਕਿਲ ਰਹਿਤ ਬਣਾਉਣਗੇ ਅਤੇ ਇਹ ਰਾਜ ਦੇ ਟੂਰਿਜ਼ਮਖੇਤਰ ਨੂੰ ਮਜ਼ਬੂਤ ਕਰਨ ਲਈ ਇੱਕ ਵੱਡੀ ਪਹਿਲ ਹੋਵੇਗੀ। ਨਵੇਂ ਪ੍ਰੋਜੈਕਟ ਪੂਰੇ ਰਾਜ ਵਿੱਚ ਵੱਖ-ਵੱਖ ਟੂਰਿਜ਼ਮ ਸਥਾਨਾਂ, ਇਤਿਹਾਸਕ ਸਥਾਨਾਂ ਅਤੇ ਧਾਰਮਿਕ ਸਥਾਨਾਂ ਲਈ ਬਿਹਤਰ, ਤੇਜ਼ ਅਤੇ ਸੁਰੱਖਿਅਤ ਆਵਾਜਾਈ ਸੰਪਰਕ ਪ੍ਰਦਾਨ ਕਰਨਗੇਇਹ ਪ੍ਰੋਜੈਕਟ ਸੰਭਾਵਤ ਤੌਰ ’ਤੇ ਖੇਤਰ ਦੇ ਗੈਰ-ਹੁਨਰਮੰਦ, ਅਰਧ-ਹੁਨਰਮੰਦ ਅਤੇ ਹੁਨਰਮੰਦ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਨਗੇਪ੍ਰੋਜੈਕਟ ਯਾਤਰਾ ਦੇ ਸਮੇਂ ਨੂੰ ਘਟਾਉਣਗੇ, ਵਾਹਨਾਂ ਦੀ ਸੰਭਾਲ਼ਕਰਨਗੇ ਅਤੇ ਬਾਲਣ ਦੀ ਬੱਚਤ ਨੂੰ ਵਧਾਉਣਗੇਪ੍ਰੋਜੈਕਟ ਦੇ ਲਾਗੂ ਹੋਣ ਨਾਲ ਇਲਾਕੇ ਦੀਆਂ ਸਮਾਜਿਕ-ਆਰਥਿਕ ਸਥਿਤੀਆਂ ਵਿੱਚ ਸੁਧਾਰ ਹੋਵੇਗਾ ਇਹ ਪ੍ਰੋਜੈਕਟ ਖੇਤੀਬਾੜੀ ਦੇ ਸਾਮਾਨ ਦੀ ਢੋਆ-ਢੁਆਈ ਅਤੇ ਵੱਡੇ ਬਾਜ਼ਾਰਾਂ ਤੱਕ ਪਹੁੰਚ ਵਿੱਚ ਸੁਧਾਰ ਲਿਆਉਣਗੇ, ਜਿਸ ਨਾਲ ਵਸਤੂਆਂ ਅਤੇ ਸੇਵਾਵਾਂ ਦੀ ਕੀਮਤ ਘਟੇਗੀ ਇਹ ਪ੍ਰੋਜੈਕਟ ਸਿਹਤ ਸੰਭਾਲ਼ ਅਤੇ ਐਮਰਜੈਂਸੀ ਸੇਵਾਵਾਂ ਦੀ ਆਸਾਨ ਅਤੇ ਤੇਜ਼ ਪਹੁੰਚ ਵੀ ਪੈਦਾ ਕਰਨਗੇਕੁੱਲ ਮਿਲਾ ਕੇਉਪਰੋਕਤ ਪ੍ਰੋਜੈਕਟਇਸ ਖੇਤਰ ਦੇ ਟੂਰਿਜ਼ਮ, ਆਰਥਿਕ ਅਤੇ ਅੰਤਰਰਾਸ਼ਟਰੀ ਸੰਪਰਕ ਦੇ ਵਿਕਾਸ ਵਿੱਚ ਇੱਕ ਵੱਡੀ ਛਲਾਂਗ ਹੋਣਗੇਅਖੀਰ ਨੂੰ ਇਹ ਪ੍ਰੋਜੈਕਟ ਤ੍ਰਿਪੁਰਾ ਰਾਜ ਦੀ ਜੀਡੀਪੀ ਨੂੰ ਵਧਾਉਣਗੇ

ਮੁੱਖ ਮੰਤਰੀ ਸ਼੍ਰੀ ਬਿਪਲਬ ਕੁਮਾਰ ਦੇਬ ਨੇ ਵੀ ਇਸ ਸਮਾਗਮ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿਤ੍ਰਿਪੁਰਾ ਦੇ ਲੋਕ ਵਿਕਾਸ ਲਈ ਤਰਜੀਹ ਦੇਣ ਲਈ ਕੇਂਦਰ ਦੇ ਰਿਣੀ ਹਨ। ਉਨ੍ਹਾਂ ਨੇ ਕਿਹਾ ਕਿ ਨਵੀਆਂ ਸੜਕਾਂ ਲੋਕਾਂ ਲਈ ਵਰਦਾਨ ਸਿੱਧ ਹੋਣਗੀਆਂ ਕਿਉਂਕਿ ਇਹ ਇਸ ਪਹਾੜੀ ਅਤੇ ਬਰਸਾਤੀ ਰਾਜ ਵਿੱਚ ਸਰਬਪੱਖੀ ਸੰਪਰਕ ਪ੍ਰਦਾਨ ਕਰਨਗੀਆਂ

 

ਪ੍ਰੋਜੈਕਟਾਂ ਵਿੱਚ ਸ਼ਾਮਲ ਹਨ:

 

ਲੜੀ ਨੰਬਰ

ਪ੍ਰੋਜੈਕਟ ਦਾ ਨਾਮ

ਕਿਲੋਮੀਟਰ ਵਿੱਚ ਲੰਬਾਈ

ਪ੍ਰੋਜੈਕਟ ਦੀ ਕੁੱਲ ਲਾਗਤ (ਰੁਪਏ ਕਰੋੜਾਂ ਵਿੱਚ)

1

ਐੱਨਐੱਚ -108ਏ ਦੇ ਜੋਲਾਈਬਾੜੀਬਿਲੋਨੀਆ

21.4

201.99

2

ਐੱਨਐੱਚ- 208 ਦੇ ਕੈਲਾਸ਼ਹਿਰ ਕੁਮਾਰਘਾਟ

18.60

277.50

3

ਐੱਨਐੱਚ–08 ਦੇ ਖਾਇਰਪੁਰਤੋਂ ਅਮਤਾਲੀ (ਅਗਰਤਲਾ ਬਾਈਪਾਸ)

12.90

147

4

ਐੱਨਐੱਚ– 108ਬੀ ਦੇ ਅਗਰਤਲਾਖੋਵਾਹੀ

(03 ਪੈਕੇਜਿਜ਼)

38.80

480.19

5

ਐੱਨਐੱਚ– 208ਏਦੇ ਕੈਲਾਸ਼ਹਿਰ ਤੋਂ ਕੁਰਤੀ ਦਾਪੁਲ਼(03 ਪੈਕੇਜਿਜ਼)

36.46

473.49

6

ਐੱਨਐੱਚ -44 ਏ ਦੇ ਮਨੂ - ਸਿਮਲੰਗ

(02 ਪੈਕੇਜਿਜ਼)

36.54

595.12

7

ਮੁਹੂਰੀ ਨਦੀ ਉੱਤੇ ਆਰਸੀਸੀ ਪੁਲ਼ਅਤੇ ਗੋਮਤੀ ਨਦੀ ਉੱਤੇ ਆਰਸੀਸੀ ਪੁਲ਼

02 ਨੰਬਰ

83.06

8

ਐੱਨਐੱਚ - 08 ਦੇ ਚੁਰਾਬਾੜੀ - ਅਗਰਤਲਾਹਿੱਸੇ ਨੂੰ ਨਮੇਰਿਆਂ ਸਮੇਤ ਮਜ਼ਬੂਤ ਕਰਨਾ

74.85

257.96

9

ਐੱਨਐੱਚ - 44 ਦੇ ਚੁਰਾਬਾੜੀ - ਅਗਰਤਲਾਹਿੱਸੇ ’ਤੇ ਭੂਮੀ ਦਾ ਸੁਧਾਰ

21.789

236.18

 

ਕੁੱਲ

261.339

2752.49

 

ਯੂਟਿਊਬ: https://twitter.com/nitin_gadkari/status/1320969103016742912?s=20

ਵੀਡੀਓਲਿੰਕ: https://twitter.com/OfficeOfNG/status/1320760170486534151?s=20

 

 

***

 

 

ਆਰਸੀਜੇ / ਐੱਮਐੱਸ


(Release ID: 1667969) Visitor Counter : 180