ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਆਂਧਰਾ ਪ੍ਰਦੇਸ ਦੇ ਨੈਸ਼ਨਲ ਇੰਸਟੀਚਿਊਟ ਆਫ ਤਕਨਾਲੋਜੀ ਦੀਆਂ 1 ਏ ਇਮਾਰਤਾਂ ਦੇ ਪੜਾਅ ਦਾ ਵਰਚੂਅਲ ਮਾਧਿਅਮ ਰਾਹੀਂ ਉਦਘਾਟਨ ਕੀਤਾ ਹੈ ।

Posted On: 27 OCT 2020 6:26PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ੍ਰੀ ਰਮੇਸ਼ ਪੋਖਰਿਯਾਲ ''ਨਿਸ਼ੰਕ'' ਨੇ ਵਰਚੂਅਲ ਮਾਧਿਅਮ ਰਾਹੀਂ ਆਂਧਰਾ ਪ੍ਰਦੇਸ ਦੇ ਨੈਸ਼ਨਲ ਇੰਸਟੀਚਿਊਟ ਆਫ ਤਕਨਾਲੋਜੀ ਦੀਆਂ ਨਵੀਆਂ ਬਣੀਆਂ 1 ਏ ਪੜਾਅ ਤਹਿਤ ਵੱਖ ਵੱਖ ਇਮਾਰਤਾਂ ਦਾ ਉਦਘਾਟਨ ਕੀਤਾ । ਪੜਾਅ 1 ਏ ਵਿੱਚ ਬਣੀਆਂ ਇਮਾਰਤਾਂ ਵਿਦਿਆਰਥੀਆਂ, ਫਕਿਲਟੀ ਅਤੇ ਸਟਾਫ ਲਈ ਤਿਆਰ ਹਨ । ਇਹਨਾ ਇਮਾਰਤਾਂ ਵਿਚ ਡਾਕਟਰ ਸਰਬ ਪੱਲੀ ਰਾਧਾ ਕ੍ਰਿਸ਼ਨਨ ਕਲਾਸ ਰੂਮ ਕੰਪਲੈਕਸ, ਡਾ: ਏ.ਪੀ.ਜੇ. ਅਬਦੁਲ ਕਲਾਮ ਲਬਾਟਰੀ ਕੰਪਲੈਕਸ, ਲੜਕਿਆਂ ਦਾ ਹੋਸਟਲ, ਲੜਕੀਆਂ ਦਾ ਹੋਸਟਲ ਅਤੇ ਅਤਿਥੀ ਗੈਸਟ ਹਾਊਸ ਸ਼ਾਮਲ ਨੇ । ਮੰਤਰਾਲੇ ਦੇ ਸੀਨੀਅਰ ਅਧਿਕਾਰੀ ਪ੍ਰੋਫੈਸਰ ਸੀ.ਐਸੱ.ਪੀ.ਰਾਓ, ਡਾਇਰੈਕਟਰ ਐਨ.ਆਈ.ਟੀ. ਆਂਧਰਾ ਪ੍ਰਦੇਸ, ਮਿਸ ਮਰੀਦੁਲਾ ਰਮੇਸ਼, ਚੇਅਰਪਰਸਨ-ਬੋਰਡ ਆਫ ਗਵਰਨਰਜ਼, ਐਨ.ਆਈ.ਟੀ. ਆਂਧਰਾ ਪ੍ਰਦੇਸ ਬੀ.ਓ.ਜੀ. ਦੇ ਮੈਂਬਰ, ਸੈਨਿਟ, ਆਂਧਰਾ ਪ੍ਰਦੇਸ ਨਿੱਟ ਦੀਆਂ ਇਮਾਰਤ ਉਸਾਰੀ ਅਤੇ ਵਿੱਤ ਕਮੇਟੀਆਂ ਦੇ ਮੈਂਬਰ ਵੀ ਇਸ ਸਮਾਗਮ ਵਿਚ ਸ਼ਾਮਲ ਸਨ ।
ਇਸ ਮੌਕੇ ਤੇ ਬੋਲਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਦਾ ਮੁੱਖ ਟੀਚਾ ਵਧੀਆ ਤੇ ਮਿਆਰੀ ਸਿੱਖਿਆ, ਖੋਜ ਅਤੇ ਨਵੀਨਤਮ ਢੰਗ ਤਰੀਕਿਆਂ ਰਾਹੀਂ ਮਿਆਰੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੁੰਦਾ ਹੈ ਤਾਂ ਜੋ ਸਮਾਜ ਦੀ ਸੇਵਾ ਹੋ ਸਕੇ । ਉਹਨਾ ਹੋਰ ਕਿਹਾ ਕਿ ਪੇਂਡੂ ਖੇਤਰਾਂ ਵਿਚ ਸਥਿਤ ਉਚੇਰੀ ਸਿੱਖਿਆ ਸੰਸਥਾਵਾਂ ਦੀ ਸਾਂਝੀ ਜਿੰਮੇਵਾਰੀ ਹੈ ਕਿ ਉਹ ਮਨੁੰਖੀ ਪੂੰਜੀ ਵਿਚ ਸੁਧਾਰ ਕਰਨ ਅਤੇ ਟਿਕਾਊ ਆਰਥਿਕ ਵਿਕਾਸ ਲਈ ਨਵੇਂ ਰਸਤੇ ਖੋਲਣ ।
ਮੰਤਰੀ ਨੇ ਕਿਹਾ ਕਿ ਨਿਟ ਆਂਧਰਾ ਪ੍ਰਦੇਸ ਸੂਬੇ ਦੇ ਵਿਕਾਸ ਲਈ ਮੁੱਖ ਭੂਮਿਕਾ ਨਿਭਾਉਣ ਲਈ ਹਰ ਸੰਭਾਵਨਾ ਮੌਜੂਦ ਹੈ ਇਸ ਲਈ ਇਹ ਸੰਸਥਾ ਤਕਨੀਕੀ ਸਿੱਖਿਆ ਦੇਸ ਵਿਚ ਟੈਕਨੋਕਰੇਟਸ ਅਤੇ ਤਕਨੀਕੀ ਸਿਖਿਆ ਵਿਚ ਭਰਪੂਰ ਵਾਧੇ ਲਈ ਰਾਸ਼ਟਰ ਨੂੰ ਸਮਰਪਿਤ ਹੈ । ਨਿਟ ਆਂਧਰਾ ਪ੍ਰਦੇਸ ਯਕੀਨੀ ਤੌਰ ਤੇ ਵਿਕਾਸ ਦੇ ਵੱਖ ਵੱਖ ਮੌਕਿਆਂ ਨੂੰ ਪ੍ਰਦਾਨ ਕਰਕੇ ਟੈਡੀਪਲੀਗੁੰਡਮ ਦੇ ਚੇਹਰੇ ਨੂੰ ਨਿਖਾਰੇਗੀ ਜੋ ਇਸ ਤੋਂ ਬਿਨਾ ਸੰਭਵ ਨਹੀਂ ਸੀ  ਉਹਨਾ ਹੋਰ ਕਿਹਾ । ਨਿਟ ਆਂਧਰਾ ਪ੍ਰਦੇਸ ਦੇ ਪੜਾਅ 1 ਏ ਦੇ ਵਰਚੂਅਲ ਉਦਘਾਟਨ ਨੇ ਸੰਸਥਾ ਦੇ ਲੋਕਾਂ ਨੂੰ ਬੇਸ਼ੁਮਾਰ ਵਾਧੇ ਲਈ ਮੌਕੇ ਦਿੱਤੇ ਨੇ ।  ਉਹਨਾ ਨੇ ਕੈਪਸ ਬੁਨਿਆਦੀ ਢਾਂਚੇ ਨੂੰ ਤੇਜੀ ਨਾਲ ਵਿਕਸਤ ਕਰਨ ਲਈ ਨਿਟ ਆਂਧਰਾ ਪ੍ਰਦੇਸ ਦੇ ਅਧਿਕਾਰੀਆਂ ਦੀ ਪ੍ਰਸੰਸਾ ਕੀਤੀ । ਮੰਤਰੀ ਇਹ ਗੱਲ ਨੋਟ ਕਰਕੇ ਖੁਸ਼ ਸਨ ਕਿ ਨਿਟ ਆਂਧਰਾ ਪ੍ਰਦੇਸ ਦੇ ਸਥਾਈ ਕੈਂਪਸ ਦੀਆਂ ਇਮਾਰਤਾਂ ਦਾ ਨਿਰਮਾਣ ਪੂਰੇ ਜੋਰਾ ਸ਼ੋਰਾਂ ਨਾਲ ਚਲ ਰਿਹਾ ਹੈ । ਇਹ ਨਿਰਮਾਣ ਕੰਮ ਅਕਤੂਬਰ 2018 ਵਿੱਚ ਹੀ ਸ਼ੁਰੂ ਕੀਤਾ ਗਿਆ ਸੀ । ਥੋਹੜੇ ਸਮੇਂ ਵਿੱਚ ਹੀ ਕਈ ਇਮਾਰਤਾਂ ਉਸਾਰੀਆਂ ਗਈਆਂ ਸਨ ਅਤੇ ਹੁਣ ਸੰਸਥਾ ਸਥਾਈ ਕੈਪਸ ਤੋਂ ਚਲਾਈ ਜਾ ਰਹੀ ਹੈ । ਜਿਹੜੀਆਂ ਨਿਟ ਆਂਧਰਾ ਪ੍ਰਦੇਸ ਦੀਆਂ ਨਵੀਆਂ ਇਮਾਰਤਾਂ ਉਸਾਰੀਆਂ ਗਈਆਂ ਹਨ ਅਤੇ ਜਿਹਨਾ ਦਾ ਅੱਜ ਉਦਘਾਟਨ ਕੀਤਾ ਗਿਆ ਹੈ ਉਹਨਾ ਤੇ 438 ਕਰੋੜ ਰੁਪਿਆ ਲਾਗਤ ਆਈ ਹੈ ।ਉਹ ਇਸ ਗੱਲ ਤੇ ਵੀ ਖੁਸ਼ ਸਨ ਕਿ ਨਿਟ ਆਂਧਰਾ ਪ੍ਰਦੇਸ ਦੇ ਸਥਾਈ ਕੈਂਪਸ ਦਾ ਨਿਰਮਾਣ ਪ੍ਰੀਫੈਬਰੀਕੇਸ਼ਨ ਨਿਰਮਾਣ ਤਕਨਾਲੋਜੀ ਵਰਤ ਕੇ ਕੀਤਾ ਗਿਆ ਹੈ । ਇੰਡੀਅਨ ਗਰੀਨ ਬਿਲਡਿੰਗ ਕੌਂਸਲ (ਆਈ.ਜੀ.ਬੀ.ਸੀ), ਨਿਟ ਆਂਧਰਾ ਪ੍ਰਦੇਸ ਦੇ ਕੈਂਪਸ ਨੂੰ ਪਲਾਟੀਨਮ ਰੇਟਿੰਗ ਮਿਲੀ ਹੈ ।
ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਸੂਬਾ ਅਤੇ ਕੇਂਦਰ ਸਰਕਾਰ ਨੇ ਮਿਲ ਕੇ ਸੰਘਾਤਮਕ ਵਿਸ਼ੇਸ਼ਤਾਈਆਂ ਨੂੰ ਕਾਇਮ ਰੱਖਣ ਲਈ ਅਣਥੱਕ ਯਤਨ ਕੀਤੇ ਹਨ । ਉਚੇਰੀ ਸਿੱਖਿਆ ਕੇਂਦਰ ਜਿਵੇਂ ਆਈ.ਆਈ.ਟੀ. ਤਿਰੂਪਤੀ, ਆਈ.ਆਈ.ਐਮ. ਵਿਸ਼ਾਖਾਪਟਨਮ, ਐਨ.ਆਈ.ਟੀ. ਆਂਧਰਾ ਪ੍ਰਦੇਸ, ਆਈ.ਐਸ.ਈ.ਆਰ ਤਿਰੂਪਤੀ, ਆਈ.ਆਈ.ਪੀ.ਈ. ਵਿਸ਼ਾਖਾਪਟਨਮ, ਸਕੂਲ ਆਫ ਪਲੈਨਿੰਗ ਅਤੇ ਆਰਕੀਟੈਕਚਰ ਵਿਜੇਵਾੜਾ, ਸੈਂਟਰਲ ਯੂਨੀਵਰਸਿਟੀ ਆਫ ਆਂਧਰਾ ਪ੍ਰਦੇਸ, ਅਨੰਤਾਪੁਰ, ਸੈਂਟਰਲ ਟ੍ਰਾਈਬਲ ਯੂਨੀਵਰਸਿਟੀ ਆਂਧਰਾ ਪ੍ਰਦੇਸ ਵਿਜ਼ੀਆਨਾ ਗਰਮ, ਨੈਸ਼ਨਲ ਸੰਸਕ੍ਰਿਤ ਯੂਨੀਵਰਸਿਟੀ ਤਿਰੂਪਤੀ ਅਤੇ ਹੋਰ ਆਈ.ਆਈ.ਟੀਜ਼ ਕੇਂਦਰ ਸਰਕਾਰ ਦੇ ਸੂਬੇ ਵਿਚਲੀ ਸਿੱਖਿਆ ਲਈ ਸਮਰਪਿਤ ਤੇ ਵਚਨਬੱਧਤਾ ਦੇ ਉਪਕਰਣ ਹਨ ।
ਸ੍ਰੀ ਪੋਖਰਿਯਾਲ ਨੇ ਨਵੀਆਂ ਇਮਾਰਤਾਂ ਦੇ ਪ੍ਰੋਜੈਕਟ ਨਾਲ ਸੰਬੰਧਿਤ ਐਨ.ਆਈ.ਟੀ. ਆਂਧਰਾ ਪ੍ਰਦੇਸ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਸੰਬੰਧਿਤ ਲੋਕਾਂ ਨੂੰ ਨਵੀਆਂ ਇਮਾਰਤਾਂ ਅਤੇ ਭਵਿਖ ਦੇ ਹੋਰ ਯਤਨਾ ਲਈ ਮੁਬਾਰਕਵਾਦ ਦਿੱਤੀ । ਉਹਨਾ ਯਕੀਨ ਦੁਆਇਆ ਕਿ ਭਾਰਤ ਸਰਕਾਰ ਅਤੇ ਸਿਖਿਆ ਮੰਤਰਾਲਾ ਹਮੇਸ਼ਾਂ ਉਹਨਾ ਨਾਲ ਖੜਾ ਹੈ ਅਤੇ ਉਹਨਾ ਦੀਆਂ ਸਾਰੀਆਂ ਪਹਿਲਕਮਦੀਆਂ ਵਿੱਚ ਸਹਿਯੋਗ ਦਿੰਦਾ ਰਹੇਗਾ ।
ਐਮ.ਸੀ./ਏ.ਕੇ.ਜੇ/ਏ.ਕੇ

 



(Release ID: 1667963) Visitor Counter : 126