ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਹੁਨਰ ਵਿਕਾਸ ਤੇ ਉੱਦਮਤਾ ਮੰਤਰਾਲੇਅਤੇ ਐੱਨਸੀਵੀਈਟੀ ਨੇ ਹੁਨਰ ਨਿਰਮਾਣ ਵਾਤਾਵਰਣ ਪ੍ਰਬੰਧ ਨੂੰ ਵਧੇਰੇ ਮਜ਼ਬੂਤ ਕਰਨ ਲਈ ਅਵਾਰਡਿੰਗ ਸੰਸਥਾਵਾਂ ਅਤੇ ਮੁੱਲਾਂਕਣ ਏਜੰਸੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਅਤੇ ਅਪ੍ਰੇਸ਼ਨ ਮੈਨੂਅਲ ਜਾਰੀ ਕੀਤੇ

“ਅਵਾਰਡਿੰਗ ਸੰਸਥਾਵਾਂ ਅਤੇ ਮੁੱਲਾਂਕਣ ਏਜੰਸੀਆਂ ਹੁਨਰ ਨਿਰਮਾਣ ਵਾਤਾਵਰਣ ਪ੍ਰਣਾਲੀ ਦੇ ਮਹੱਤਵਪੂਰਨਥੰਮ੍ਹ ਹਨ, ਨਵੀਂ ਦਿਸ਼ਾ-ਨਿਰਦੇਸ਼ ਰੈਗੂਲੇਸ਼ਨ ਢਾਂਚੇ ਨੂੰ ਹੋਰ ਮਜ਼ਬੂਤ ਕਰਨਗੇ”: ਡਾ. ਮਹੇਂਦਰ ਨਾਥ ਪਾਂਡੇ

Posted On: 27 OCT 2020 3:40PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਭਾਰਤ ਨੂੰ ਦੁਨੀਆ ਦਾ ਹੁਨਰਮੰਦੀ ਦਾ ਧੁਰਾ ਬਣਾਉਣ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਨੇ ਕਿੱਤਾਮੁਖੀ ਸਿੱਖਿਆ ਅਤੇ ਟ੍ਰੇਨਿੰਗ ਲਈ ਰਾਸ਼ਟਰੀ ਪਰਿਸ਼ਦ (ਐੱਨਸੀਵੀਈਟੀ) ਨਾਲ ਮਿਲ ਕੇ ਅਵਾਰਡਿੰਗ ਬਾਡੀਜ਼ (ਏਬੀ) ਅਤੇ ਮੁੱਲਾਂਕਣ ਏਜੰਸੀਆਂ (ਏਏ) ਲਈ ਡਿਜੀਟਲ ਕਾਨਫਰੰਸ 'ਤੇ ਦਿਸ਼ਾ-ਨਿਰਦੇਸ਼ਾਂ ਦਾ ਸੈੱਟ ਜਾਰੀ ਕੀਤਾ। ਇਹ ਦੋਵੇਂ ਸੰਸਥਾਵਾਂ, ਹੁਨਰ ਨਿਰਮਾਣ ਵਾਤਾਵਰਨ ਦੇ ਮੁੱਖ ਤੱਤਾਂ ਦੀ ਮਾਨਤਾ ਅਤੇ ਨਿਯਮਾਂ ਲਈ ਦਿਸ਼ਾ-ਨਿਰਦੇਸ਼ ਅਤੇ ਅਪ੍ਰੇਸ਼ਨ ਮੈਨੂਅਲ ਤਿਆਰ ਕੀਤੇ ਗਏ ਹਨ। ਦਿਸ਼ਾ-ਨਿਰਦੇਸ਼ਾਂ ਦਾ ਉਦੇਸ਼ ਕੁਸ਼ਲ ਇੰਡੀਆ ਮਿਸ਼ਨ ਤਹਿਤ ਗੁਣਵੱਤਾ, ਸੁਧਰੇ ਹੋਏ ਨਤੀਜਿਆਂ ਅਤੇ ਪ੍ਰਕ੍ਰਿਆਵਾਂ ਨੂੰ ਮਿਆਰੀਕਰਨ ਕਰਨਾ ਹੈ।

 

https://ci3.googleusercontent.com/proxy/uRaDtaQgYod8RZrC-1gqtmynnFX9SlUpM9ABHjOVC0PnMPa2MiEVsraD-02oNDvQQ5gL-hHgcdAvePgBV2v_v0ZENvx_icEHc7HtxApH0dxlVAgMM3OviuHEdA=s0-d-e1-ft#https://static.pib.gov.in/WriteReadData/userfiles/image/image001GK24.png

 

ਕੋਸ਼ਲ ਭਾਰਤ ਦੇ ਦ੍ਰਿਸ਼ਟੀਕੋਣ ਅਨੁਸਾਰ ਇਨ੍ਹਾਂ ਗਤੀਸ਼ੀਲ ਦਿਸ਼ਾ-ਨਿਰਦੇਸ਼ਾਂ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਡਾ. ਮਹੇਂਦਰ ਨਾਥ ਪਾਂਡੇ ਨੇ ਕਿਹਾ, ''ਸਾਡਾ ਦੇਸ਼ ਇੱਕ ਵੰਨ-ਸੁਵੰਨੇ ਹੁਨਰ ਈਕੋਸਿਸਟਮ ਨੂੰ ਸਹਿਯੋਗ ਕਰਦਾ ਹੈ ਜਿਸ ਨੂੰ ਪ੍ਰਮੁੱਖ ਹਿਤਧਾਰਕਾਂ ਅਤੇ ਸੰਗਠਨਾਂ ਦੁਆਰਾ ਸਹਿਯੋਗ ਹੈ। ਇਸ ਲਈ, ਇੱਕ ਖੁੱਲ੍ਹਾ ਨੀਤੀਗਤ ਢਾਂਚਾ ਹੋਣਾ ਲਾਜ਼ਮੀ ਹੈ ਜੋ ਸਕਿਲਿੰਗ ਨੈੱਟਵਰਕ ਵਿੱਚ ਸੁਧਾਰਾਂ ਅਤੇ ਕੁੰਜੀਵਤ ਤਬਦੀਲੀਆਂ ਨੂੰ ਉਤਸ਼ਾਹਿਤ ਕਰਦਾ ਹੈ। ਮੈਂ ਰੈਗੂਲੇਟਰ ਦੇ ਜੋੜ ਨਾਲ ਖੁਸ਼ ਹਾਂ - ਗੁਣਵੱਤਾ ਭਰੋਸੇਯੋਗਤਾ ਅਤੇ ਯੋਗਤਾਵਾਂ ਨੂੰ ਰਸਮੀ ਬਣਾਉਣ ਲਈ ਐੱਨਸੀਵੀਈਟੀ ਜ਼ਿੰਮੇਵਾਰ ਹੈ। ਹੁਨਰ ਸੰਸਥਾਵਾਂ ਦੇ ਪ੍ਰਬੰਧ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਦਰਸਾਏ ਗਏ ਨਵੀਨ ਢੰਗਾਂ ਅਤੇ ਉਸਾਰੂ ਉਪਕਰਣ ਇਕ ਨਿਯਮਿਤ ਮਾਹੌਲ ਬਣਾਏਗਾ। ਮੈਂ ਐੱਨਸੀਵੀਈਟੀ ਨੂੰ ਉਨ੍ਹਾਂ ਦੇ ਠੋਸ ਯਤਨਾਂ ਅਤੇ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਨੂੰ ਤਿਆਰ ਕਰਨ ਲਈ ਵਿਚਾਰ-ਵਟਾਂਦਰੇ ਦੇ ਵਿਸਥਾਰਤ ਦੌਰ ਲਈ ਵਧਾਈ ਦਿੰਦਾ ਹਾਂ।

 

ਡਾ. ਪਾਂਡੇ ਨੇ ਅੱਗੇ ਕਿਹਾ, "ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨੇ ਕਿਹਾ ਕਿ 'ਮੌਜੂਦਾ ਸਮੇਂ ਵਿੱਚ ਢੁਕਵੇਂ ਰਹਿਣ ਲਈ ਹੁਨਰ ਨਿਰਮਾਣ, ਦੁਬਾਰਾ ਹੁਨਰ ਅਤੇ ਹੁਨਰ ਵਿੱਚ ਵਾਧਾ ਮਹੱਤਵਪੂਰਨ ਹੈ'ਇਸ ਗਤੀਸ਼ੀਲ ਅਤੇ ਨਤੀਜਿਆਂ 'ਤੇ ਕੇਂਦ੍ਰਿਤ ਦਸਤਾਵੇਜ਼ ਦੇ ਨਾਲ, ਅਸੀਂ ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਦੇ ਹੁਨਰਮੰਦੀ ਦੇ ਯਤਨਾਂ ਵਿੱਚ ਸਕਾਰਾਤਮਕ ਸੁਧਾਰ ਲਿਆਉਣ ਦੇ ਯੋਗ ਹੋਵਾਂਗੇ ਅਤੇ ਸੈਕਟਰਾਂ ਵਿੱਚ ਇੱਕ ਕੁਸ਼ਲ ਉਮੀਦਵਾਰ ਦੀ ਤਸਦੀਕ ਕਰਨ ਵਾਲੀਆਂ ਸੰਸਥਾਵਾਂ ਦੇ ਨਿਯਮ ਨੂੰ ਮਜ਼ਬੂਤ ਕਰਾਂਗੇ। ਹੁਨਰ ਦਾ ਨਮੂਨਾ ਪਹਿਲਾਂ ਹੀ ਰੱਖਿਆ ਗਿਆ ਹੈ, ਪਿਛਲੇ 5 ਸਾਲਾਂ ਦੌਰਾਨ ਲਗਭਗ 5.5 ਕਰੋੜ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਇਹ ਸੁਧਾਰ ਹੁਨਰ ਖੇਤਰ ਵਿੱਚ ਖੇਡ ਬਦਲਣ ਵਾਲੇ ਸਾਬਤ ਹੋਣਗੇ।

 

ਭਾਰਤ ਦਾ ਵਿਭਿੰਨ ਹੁਨਰ ਵਾਤਾਵਰਣ ਵੱਖ-ਵੱਖ ਸੈਕਟਰਾਂ ਵਿੱਚ ਹੁਨਰਮੰਦੀ ਦੇ ਕਈ ਪੱਧਰਾਂ ਨੂੰ ਪੂਰਾ ਕਰਦਾ ਹੈ। ਇਸ ਲਈ ਸਮੇਂ ਦੀ ਲੋੜ ਇੱਕ ਗਤੀਸ਼ੀਲ ਮਜ਼ਬੂਤ ਰਣਨੀਤੀ ਢਾਂਚਾ ਹੈ ਜੋ ਵਿਸ਼ਾਲ ਪੱਧਰ 'ਤੇ ਸੁਧਾਰਾਂ ਨੂੰ ਉਤਸ਼ਾਹਿਤ ਕਰਦਾ ਹੈ। ਅੱਜ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ ਬਹੁਤ ਸਾਰੇ ਪ੍ਰਮੁੱਖ ਹਿਤਧਾਰਕਾਂ ਦੀਆਂ ਜ਼ਰੂਰਤਾਂ ਨੂੰ ਪੇਸ਼ ਕਰਦੇ ਹਨ ਅਤੇ ਚੰਗੇ ਪ੍ਰਸ਼ਾਸਨ ਦੀ ਪਹੁੰਚ ਨੂੰ ਅਪਣਾਉਂਦੇ ਹਨ। ਤਿਆਰ ਕੀਤੇ ਗਏ ਦਿਸ਼ਾ-ਨਿਰਦੇਸ਼ ਮੌਜੂਦਾ ਪ੍ਰਣਾਲੀਆਂ ਨੂੰ ਧਿਆਨ ਵਿੱਚ ਰੱਖਦੇ ਹਨ ਅਤੇ ਹਰ ਉਮੀਦਵਾਰ ਜੋ ਕਿ ਕੁਸ਼ਲ ਹੋਣਾ ਚਾਹੁੰਦੇ ਹਨ, ਦੇ ਸ਼ਕਤੀਕਰਨ ਲਈ ਲੋੜੀਂਦੀਆਂ ਪ੍ਰਗਤੀਸ਼ੀਲ ਤਬਦੀਲੀਆਂ ਨੂੰ ਸ਼ਾਮਲ ਕਰਦੇ ਹਨ।

 

ਇਸ ਮੌਕੇ ਸੱਕਤਰ ਐੱਮਐੱਸਡੀਈ ਅਤੇ ਚੇਅਰਮੈਨ ਐੱਨਸੀਵੀਈਟ ਸ਼੍ਰੀ ਪ੍ਰਵੀਨ ਕੁਮਾਰ, ਕਾਰਜਕਾਰੀ ਮੈਂਬਰ ਐੱਨਸੀਵੀਈਟੀ ਸ੍ਰੀਮਤੀ ਵਿਨੀਤਾ ਅਗਰਵਾਲ ਅਤੇ ਐੱਮਐੱਸਡੀਈ ਦੇ ਪ੍ਰਮੁੱਖ ਸਲਾਹਕਾਰ ਸ਼੍ਰੀਮਤੀ ਸੁਨੀਤਾ ਸਾਂਘੀ ਵੀ ਮੌਜੂਦ ਸਨ।

 

ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਬਾਰੇ

 

ਭਾਰਤ ਸਰਕਾਰ ਦੁਆਰਾ ਹੁਨਰ ਦੀ ਰੋਜ਼ਗਾਰਯੋਗਤਾ ਵਧਾਉਣ 'ਤੇ ਧਿਆਨ ਕੇਂਦ੍ਰਿਤ ਕਰਨ ਲਈ 9 ਨਵੰਬਰ, 2014 ਨੂੰ ਐੱਮਐੱਸਡੀਈ ਦਾ ਗਠਨ ਕੀਤਾ ਗਿਆ ਸੀ। ਆਪਣੀ ਸ਼ੁਰੂਆਤ ਤੋਂ ਲੈ ਕੇ, ਐੱਮਐੱਸਡੀਈ ਨੇ ਨੀਤੀ, ਢਾਂਚੇ ਅਤੇ ਮਾਪਦੰਡਾਂ ਨੂੰ ਰਸਮੀ ਬਣਾਉਣ ਦੇ ਮੱਦੇਨਜ਼ਰ ਮਹੱਤਵਪੂਰਨ ਪਹਿਲ ਅਤੇ ਸੁਧਾਰ ਕੀਤੇ ਹਨ ਜਿਨ੍ਹਾਂ ਵਿੱਚ; ਨਵੇਂ ਪ੍ਰੋਗਰਾਮਾਂ ਅਤੇ ਯੋਜਨਾਵਾਂ ਦੀ ਸ਼ੁਰੂਆਤ; ਨਵਾਂ ਬੁਨਿਆਦੀ ਢਾਂਚਾ ਤਿਆਰ ਕਰਨਾ ਅਤੇ ਮੌਜੂਦਾ ਅਦਾਰਿਆਂ ਨੂੰ ਅੱਪਗ੍ਰੇਡ ਕਰਨਾ; ਰਾਜਾਂ ਨਾਲ ਭਾਈਵਾਲੀ; ਉਦਯੋਗਾਂ ਨਾਲ ਜੁੜੇ ਹੋਏ ਅਤੇ ਸਮਾਜਿਕ ਸਵੀਕ੍ਰਿਤੀਆਂ ਅਤੇ ਹੁਨਰਾਂ ਲਈ ਅਭਿਲਾਸ਼ਾ ਪੈਦਾ ਕਰਨਾ ਸ਼ਾਮਲ ਹੈ। ਮੰਤਰਾਲੇ ਦਾ ਮਕਸਦ ਹੁਨਰਮੰਦ ਮਨੁੱਖੀ ਸਮਰੱਥਾ ਦੀ ਮੰਗ ਅਤੇ ਪੂਰਤੀ ਵਿੱਚਲੇ ਪਾੜੇ ਨੂੰ ਨਵੇਂ ਹੁਨਰਾਂ ਅਤੇ ਕਾਢਾਂ ਨਾਲ ਭਰਨਾ ਹੀ ਨਹੀਂ, ਬਲਕਿ ਪੈਦਾ ਕੀਤੇ ਰੋਜ਼ਗਾਰ ਲਈ ਵੀ ਹੈ। ਹੁਣ ਤੱਕ, ਸਕਿੱਲ ਇੰਡੀਆ ਦੇ ਤਹਿਤ ਤਿੰਨ ਕਰੋੜ ਤੋਂ ਵੱਧ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ) 2016-2020 ਦੇ ਆਪਣੇ ਪ੍ਰਮੁੱਖ ਪ੍ਰੋਗਰਾਮ ਦੇ ਤਹਿਤ ਮੰਤਰਾਲੇ ਨੇ ਹੁਣ ਤੱਕ 92 ਲੱਖ ਤੋਂ ਵੱਧ ਉਮੀਦਵਾਰਾਂ ਨੂੰ ਟ੍ਰੇਨਿੰਗ ਦਿੱਤੀ ਹੈ।

 

ਕਿੱਤਾਮੁਖੀ ਸਿੱਖਿਆ ਅਤੇ ਟ੍ਰੇਨਿੰਗ ਲਈ ਰਾਸ਼ਟਰੀਪਰਿਸ਼ਦ (ਐੱਨਸੀਵੀਈਟੀ)

 

ਕਿੱਤਾਮੁਖੀ ਸਿੱਖਿਆ ਅਤੇ ਟ੍ਰੇਨਿੰਗ ਲਈ ਰਾਸ਼ਟਰੀਪਰਿਸ਼ਦ (ਐੱਨਸੀਵੀਈਟੀ) ਨੂੰ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਨੇ 5 ਦਸੰਬਰ 2018 ਨੂੰ ਨੋਟੀਫਾਈ ਕੀਤਾ ਸੀ। ਐੱਨਸੀਵੀਈਟੀ ਇੱਕ ਉੱਚ ਕਾਰਜਕੁਸ਼ਲਤਾ ਰੈਗੂਲੇਟਰ ਵਜੋਂ ਕੰਮ ਕਰਦੀ ਹੈ ਜੋ ਕਿ ਕਿੱਤਾਮੁਖੀ ਸਿੱਖਿਆ ਅਤੇ ਟ੍ਰੇਨਿੰਗਵਿੱਚ ਸ਼ਾਮਲ ਸੰਸਥਾਵਾਂ ਦੇ ਕੰਮਕਾਜ ਨੂੰ ਨਿਯਮਿਤ ਕਰਦਾ ਹੈ, ਦੋਵੇਂ ਲੰਬੇ ਅਤੇ ਥੋੜ੍ਹੇ ਸਮੇਂ ਦੇ ਹਨ ਅਤੇ ਅਜਿਹੀਆਂ ਸੰਸਥਾਵਾਂ ਦੇ ਕੰਮਕਾਜ ਲਈ ਘੱਟੋ-ਘੱਟ ਮਾਪਦੰਡ ਸਥਾਪਿਤ ਕਰਦੇ ਹਨ। ਦਿਸ਼ਾ-ਨਿਰਦੇਸ਼ਾਂ ਅਤੇ ਕਾਰਜਸ਼ੀਲ ਦਸਤਾਵੇਜ਼ਾਂ ਨੂੰ ਤਿਆਰ ਕਰਨ ਲਈ ਐੱਨਸੀਵੀਈਟੀ ਦੇ ਸੁਹਿਰਦ ਯਤਨਾਂ ਦੇ ਨਾਲ, ਦੇਸ਼ ਦਾ ਹੁਨਰਮੰਦ ਮਾਹੌਲ ਬਹੁਤ ਸਾਰੇ ਹਿਤਧਾਰਕਾਂ ਦੀਆਂ ਜ਼ਰੂਰਤਾਂ ਨੂੰ ਉਭਾਰਨ ਵਾਲੇ ਮਜ਼ਬੂਤ ਨਿਯਮਾਂ ਦੀ ਪਾਲਣਾ ਕਰੇਗਾ। ਐੱਨਸੀਵੀਈਟੀਦੁਆਰਾਵਿਕਸਿਤ ਇਕਸਾਰ ਸਰਟੀਫਿਕੇਟ ਫਾਰਮੈਟ ਵੀ ਸਹੀ ਦਿਸ਼ਾ ਵਿੱਚਇੱਕ ਕਦਮ ਹੈ ਅਤੇ ਬਹੁਤ ਜ਼ਰੂਰੀ ਸੁਧਾਰ ਹੈ। ਇਹ ਇਕਸਾਰਤਾ ਲਿਆਏਗਾ ਅਤੇ ਸਰਟੀਫ਼ਿਕੇਸ਼ਨ ਦੀ ਪ੍ਰਮਾਣਿਕਤਾ ਨੂੰ ਵਧਾਏਗਾ

 

  ******

 

ਵਾਈਕੇਬੀ/ਐੱਸਕੇ



(Release ID: 1667929) Visitor Counter : 156