ਜਹਾਜ਼ਰਾਨੀ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਵੀਓ ਚਿਦੰਬਰਨਾਰ ਬੰਦਰਗਾਹ ਉੱਤੇ ‘ਡਾਇਰੈਕਟ ਪੋਰਟ ਐਂਟਰੀ ਫੈਸਿਲਿਟੀ’ ਦਾ ਉਦਘਾਟਨ ਕੀਤਾ

ਡੀਪੀਈ ਸੁਵਿਧਾ, ਈਜ਼ ਆਵ੍ ਡੂਇੰਗ ਬਿਜ਼ਨਸ ਅਤੇ ਅਰਥਵਿਵਸਥਾ ਦੀ ਪ੍ਰਗਤੀ ਨੂੰ ਹੁਲਾਰਾ ਦੇਣ ਲਈ ਲੌਜਿਸਟਿਕਸ ਲਾਗਤ ਨੂੰ ਘਟਾਉਣ ਅਤੇ ਕਾਰਗੋ ਦੇ ਵੇਗ ਨੂੰ ਵਧਾਉਣ ਲਈ ਮਹੱਤਵਪੂਰਨ ਕਦਮ ਹੈ: ਸ਼੍ਰੀ ਮਾਂਡਵੀਯਾ

Posted On: 27 OCT 2020 1:18PM by PIB Chandigarh

ਕੇਂਦਰੀ ਸ਼ਿਪਿੰਗ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਮਨਸੁਖ ਮਾਂਡਵੀਯਾ ਨੇ ਈ-ਪਲੇਕ ਤੋਂ ਪਰਦਾ ਹਟਾ ਕੇ ਵੀਓ ਚਿਦੰਬਰਨਾਰ ਪੋਰਟ ਟਰੱਸਟ ਦੀ ਡਾਇਰੈਕਟ ਪੋਰਟ ਐਂਟਰੀ (ਡੀਪੀਈ) ਫੈਸਿਲਿਟੀਦਾ ਉਦਘਾਟਨ ਕੀਤਾ।

 

http://static.pib.gov.in/WriteReadData/userfiles/image/image001OBQB.jpg

 

ਵੀਡੀਓ ਕਾਨਫਰੰਸ ਦੇ ਜ਼ਰੀਏ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ਼੍ਰੀ ਮਨਸੁਖ ਮਾਂਡਵੀਯਾ ਨੇ ਕਿਹਾ ਕਿ ਇਹ ਲੌਜਿਸਟਿਕਸ ਲਾਗਤ ਨੂੰ ਘਟਾਉਣ ਅਤੇ ਕਾਰਗੋ ਦੀ ਗਤੀ ਵਧਾਉਣ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਹੈ। ਡੀਪੀਈ, ਨਿਰਯਾਤਕਾਂ ਲਈ ਈਜ਼ ਆਵ੍ ਡੂਇੰਗ ਬਿਜ਼ਨਸ ਵਧਾਉਣ ਵਿੱਚ ਸਹਾਇਤਾ ਕਰੇਗੀ ਕਿਉਂਕਿ ਇਹ ਸੁਵਿਧਾ ਪ੍ਰਵੀਣਤਾ ਲਿਆਏਗੀ ਅਤੇ ਰੁਕਣ ਦਾ ਸਮਾਂ ਘਟਾਏਗੀ, ਟੈਰਿਫ ਲਾਗਤ ਨੂੰ ਘੱਟ ਕਰੇਗੀ ਅਤੇ ਅੰਤਰਰਾਸ਼ਟਰੀ ਵਪਾਰ ਵਿੱਚ ਸ਼ਿਪਰ ਦੀ ਮੁਕਾਬਲਾ-ਸਮਰੱਥਾ  ਵਿੱਚ ਸੁਧਾਰ ਲਿਆਵੇਗੀ।

 

http://static.pib.gov.in/WriteReadData/userfiles/image/image002EMD0.jpg

 

 

ਅਤਿ-ਆਧੁਨਿਕ ਡਾਇਰੈਕਟ ਪੋਰਟ ਐਂਟਰੀ (ਡੀਪੀਈ) ਸੁਵਿਧਾ ਕਿਸੇ ਵੀ ਸੀਐੱਫਐੱਸ ਉੱਤੇ ਵਿਚਲੀ ਹੈਂਡਲਿੰਗ ਦੇ ਬਗੈਰ ਕੰਟੇਨਰਾਂ ਦੀ ਕਾਰਖਾਨਿਆਂ ਤੋਂ ਸਿੱਧੀ ਆਵਾਜਾਈ ਨੂੰ ਸੰਭਵ  ਬਣਾਏਗੀ ਜਿਸ ਨਾਲ ਸ਼ਿਪਰਸ  ਕਾਰਖਾਨਿਆਂ ਤੋਂ ਲੱਦੇ ਨਿਰਯਾਤਾਂ ਨੂੰ 24×7 ਅਧਾਰ ਤੇ ਸਿੱਧੇ  ਕੰਟੇਨਰ ਟਰਮੀਨਲ ਲੈ ਜਾ ਸਕਣਗੇ। ਇਹ ਸੁਵਿਧਾ ਟਰੱਕ ਪਾਰਕਿੰਗ ਟਰਮੀਨਲ ਦੇ ਅੰਦਰ 18,357 ਵਰਗ ਮੀਟਰ ਦੇ ਖੇਤਰ ਵਿੱਚ ਬਣਾਈ ਗਈ ਹੈ ਜੋ ਕਿ ਸਾਗਰਮਾਲਾਦੇ ਤਹਿਤ ਨਿਰਯਾਤ ਕਾਰਗੋ ਯਾਨੀ ਫੈਕਟਰੀ ਸਟੱਫਡ / ਈ-ਸੀਲਡ ਕੰਟੇਨਰਾਂ ਦੀ ਕਸਟਮ ਕਲੀਅਰੈਂਸ ਜਾਰੀ ਕਰਨ ਲਈ ਵਿਕਸਿਤ  ਕੀਤੀ ਗਈ ਸੀ। ਇਹ ਪ੍ਰਤੀ ਮਹੀਨਾ 18000 ਟੀਈਯੂ ਨੂੰ ਹੈਂਡਲ ਕਰ ਸਕਦੀ ਹੈ। ਸੈਂਟਰਲ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜ਼ਰੀਏ ਭਾਰਤੀ ਕਸਟਮਸ, ਡੀਪੀਈ ਸੁਵਿਧਾ ਇਕ ਹੀ ਛੱਤ ਹੇਠ ਬਿਨਾਂ ਕਿਸੇ ਪਰੇਸ਼ਾਨੀ ਦੇ ਲੈੱਟ ਐਕਸਪੋਰਟ ਆਰਡਰ (ਐੱਲਈਓ) ਜਨਰੇਟ ਕਰਨਗੇ। ਵੀਓਸੀ ਪੋਰਟ ਦੇ ਸਹਿਯੋਗ ਨਾਲ ਸੀਡਬਲਿਊਸੀ ਅਤੇ ਕਸਟਮ ਅਧਿਕਾਰੀਆਂ ਦੀ ਇੱਕ ਸਮਰਪਿਤ ਟੀਮ ਟਿਅਰ- I ਅਤੇ ਟਿਅਰ- II (ਏਈਓ) ਪ੍ਰਮਾਣਿਤ ਈਐਕਸਆਈਐੱਮ ਗ੍ਰਾਹਕਾਂ ਨੂੰ ਸੇਵਾ ਉਪਲੱਬਧ ਕਰੇਗੀ।

 

ਇਸ ਤੋਂ ਪਹਿਲਾਂ, ਫੈਕਟਰੀ ਤੋਂ ਭਰੇ (ਸਵੈ-ਸੀਲਬੰਦ) ਕੰਟੇਨਰਾਂ ਨੂੰ ਤੂਤੀਕੋਰਿਨ ਵਿੱਚ ਸੰਚਾਲਿਤ ਹੋਣ ਵਾਲੇ  ਕੰਟੇਨਰ ਫ੍ਰੇਟ ਸਟੇਸ਼ਨਾਂ (ਸੀਐੱਫਐੱਸ) / ਇਨਲੈਂਡ ਕੰਟੇਨਰ ਡਿਪੋ (ਆਈਸੀਡੀ) ਵਿੱਚੋਂ ਕਿਸੇ ਇੱਕ ਵਿੱਚ ਲਿਜਾਇਆ ਜਾਂਦਾ ਸੀ। ਸੀਐੱਫਐੱਸ ਸਿਰਫ ਵਰਕਿੰਗ ਦਿਨਾਂ ਵਿੱਚ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਕੰਮ ਕਰਦੇ ਹਨ। ਇਸ ਕਾਰਨ, ਸਵੈ- ਸੀਲਬੰਦ ਕੰਟੇਨਰਾਂ ਨੂੰ ਕੰਟੇਨਰ ਟਰਮੀਨਲਾਂ ਵਿੱਚ ਦਾਖਲ ਕਰਨ ਵਿੱਚ ਕਾਫ਼ੀ ਦੇਰ ਹੋ ਜਾਂਦੀ ਸੀ। ਇਸ ਲਈ, ਪੋਰਟ ਨੇ 24x7 ਦੇ ਅਧਾਰ ਤੇ ਫੈਕਟਰੀ ਸਟੱਫਡ ਈ-ਸੀਲਡ ਕੰਟੇਨਰਾਂ ਦੀ ਨਿਰਯਾਤ ਕਲੀਅਰੈਂਸ  ਲਈ ਡੀਪੀਈ ਸੁਵਿਧਾ ਵਿਕਸਿਤ ਕੀਤੀ ਜਿਸ ਸਦਕਾ ਤੇਜ਼ ਅਤੇ ਲਾਗਤ  ਪ੍ਰਭਾਵਿਤ ਨਿਰਯਾਤ ਪ੍ਰਵਾਨਗੀ ਸੰਭਵ ਹੋਈ। ਇਸ ਸੁਵਿਧਾ ਨੂੰ 30 ਸਾਲ ਲਈ ਸੰਚਾਲਿਤ ਕਰਨ ਵਾਸਤੇ ਪੋਰਟ ਨੇ ਸੈਂਟਰਲ  ਵੇਅਰਹਾਊਸਿੰਗ ਕਾਰਪੋਰੇਸ਼ਨ (ਸੀਡਬਲਿਊਸੀ) ਨਾਲ ਇੱਕ ਸਹਿਮਤੀ ਪੱਤਰ ਦਸਤਖ਼ਤ ਕੀਤਾ ਅਤੇ ਕਸਟਮ ਵਿਭਾਗ ਨੇ ਵੀ ਬੰਦਰਗਾਹ ਵਿੱਚ ਡੀਪੀਈ ਸੁਵਿਧਾ ਸੰਚਾਲਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

 

ਸ਼ਿਪਿੰਗ ਮੰਤਰਾਲੇ ਦੇ ਸਕੱਤਰ ਡਾ: ਸੰਜੀਵ ਰੰਜਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੰਦਰਗਾਹਾਂ ਤੇ ਆਈਟੀ ਸਮਰੱਥ ਬੁਨਿਆਦੀ ਢਾਂਚਾ ਨਿਸ਼ਚਤ ਤੌਰ ਤੇ ਸ਼ਿਪਿੰਗ ਮੰਤਰਾਲੇ ਦੇ ਮੈਰੀਟਾਈਮ ਵਿਜ਼ਨ 2030’ ਦੇ ਅਨੁਰੂਪ ਸਾਡੀਆਂ ਬੰਦਰਗਾਹਾਂ ਨੂੰ ਵਰਲਡ ਕਲਾਸ ਬੰਦਰਗਾਹਾਂ ਬਣਾ ਦੇਵੇਗਾ।

 

ਵਰਚੁਅਲ ਉਦਘਾਟਨ ਮੌਕੇ ਸ਼ਿਪਿੰਗ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਸ਼੍ਰੀ ਟੀਕੇ ਰਾਮਚੰਦਰਨ, ਚੇਅਰਮੈਨ, ਵੀਓ ਚਿਦੰਬਰਨਾਰ ਪੋਰਟ ਟਰੱਸਟ, ਸ਼੍ਰੀ ਅਰੁਣ ਕੁਮਾਰ ਸ਼੍ਰੀਵਾਸਤਵ, ਮੈਨੇਜਿੰਗ ਡਾਇਰੈਕਟਰ, ਸੈਂਟਰਲ ਵੇਅਰਹਾਊਸਿੰਗ ਕਾਰਪੋਰੇਸ਼ਨ ਅਤੇ ਬੰਦਰਗਾਹ ਅਧਿਕਾਰੀ ਮੌਜੂਦ ਸਨ।

 

****

 

ਵਾਈਬੀ / ਏਪੀ / ਜੇਕੇ(Release ID: 1667874) Visitor Counter : 205