ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਤੇਲ ਤੇ ਗੈਸ ਦੀਆਂ ਉੱਘੀਆਂ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ

ਭਾਰਤ ਦੇ ਤੇਜ਼ੀ ਨਾਲ ਪ੍ਰਫ਼ੁੱਲਤ ਹੋ ਰਹੇ ਊਰਜਾ ਖੇਤਰ ’ਚ ਨਿਵੇਸ਼ਕਾਂ ਲਈ ਅਥਾਹ ਮੌਕੇ: ਪ੍ਰਧਾਨ ਮੰਤਰੀ


ਸਰਕਾਰ ਦੀ ਨੀਤੀ ਦਾ ਕੇਂਦਰ–ਬਿੰਦੂ ਸਾਰੇ ਭਾਰਤੀਆਂ ਨੂੰ ਇੱਕਸਮਾਨ ਢੰਗ ਨਾਲ ਸਵੱਛ, ਕਿਫ਼ਾਇਤੀ ਤੇ ਚਿਰ–ਸਥਾਈ ਊਰਜਾ ਮੁਹੱਈਆ ਕਰਵਾਉਣਾ ਹੈ: ਪ੍ਰਧਾਨ ਮੰਤਰੀ


ਦੇਸ਼ ਗੈਸ–ਅਧਾਰਿਤ ਅਰਥਵਿਵਸਥਾ ਵੱਲ ਕਦਮ ਵਧਾ ਰਿਹਾ ਹੈ: ਪ੍ਰਧਾਨ ਮੰਤਰੀ


ਮਨੁੱਖੀ ਜ਼ਰੂਰਤਾਂ ਤੇ ਖ਼ਾਹਿਸ਼ਾਂ ਕੁਦਰਤੀ ਆਲ਼ੇ–ਦੁਆਲ਼ੇ ਦੇ ਵਿਰੋਧ ’ਚ ਨਹੀਂ ਹੋ ਸਕਦੀਆਂ: ਪ੍ਰਧਾਨ ਮੰਤਰੀ

Posted On: 26 OCT 2020 11:08PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੀਤੀ ਆਯੋਗ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ ਆਯੋਜਿਤ ਸਲਾਨਾ ਸਮਾਰੋਹ ਚ ਤੇਲ ਤੇ ਗੈਸ ਦੀਆਂ ਉੱਘੀਆਂ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਨਾਲ ਗੱਲਬਾਤ ਕੀਤੀ।

 

ਇਸ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਊਰਜਾ ਮਨੁੱਖੀ ਵਿਕਾਸ ਦੇ ਕੇਂਦਰ ਵਿੱਚ ਹੈ, ਇਸੇ ਲਈ ਊਰਜਾ ਖੇਤਰ ਨਾਲ ਸਬੰਧਿਤ ਤਬਾਦਲੇ ਅਹਿਮ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਤੀ ਦਾ ਕੇਂਦਰਬਿੰਦੂ ਸਮੂਹ ਭਾਰਤੀਆਂ ਨੂੰ ਸਵੱਛ, ਕਿਫ਼ਾਇਤੀ ਤੇ ਚਿਰਸਥਾਈ ਊਰਜਾ ਤੱਕ ਇੱਕਸਮਾਨ ਢੰਗ ਨਾਲ ਪਹੁੰਚ ਮੁਹੱਈਆ ਕਰਵਾਉਣਾ ਹੈ, ਜਿਸ ਲਈ ਦੇਸ਼ ਨੇ ਇੱਕ ਸੰਗਠਿਤ ਪਹੁੰਚ ਅਪਣਾਈ ਹੈ।

 

ਉਨ੍ਹਾਂ ਆਪਣੇ ਨੂਕਤੇ ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਭਾਰਤ ਨੂੰ ਇੱਕ ਆਕਰਸ਼ਕ ਨਿਵੇਸ਼ ਟਿਕਾਣਾ ਬਣਾਉਣ ਲਈ ਕਈ ਨੀਤੀਗਤ ਕਦਮ ਚੁੱਕ ਰਹੀ ਹੈ, ਭਾਰਤ ਦੇ ਊਰਜਾ ਖੇਤਰ ਵਿੱਚ ਅਥਾਹ ਮੌਕੇ ਹਨ। ਭਾਰਤ ਹੁਣ ਖੋਜ ਤੇ ਉਤਪਾਦਨ ਖੇਤਰਾਂ ਵਿੱਚ 100% ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਦੀ ਇਜਾਜ਼ਤ ਦਿੰਦਾ ਹੈ ਅਤੇ ਸਵੈਚਾਲਿਤ ਰੂਟ ਅਧੀਨ ਜਨਤਕ ਖੇਤਰ ਦੇ ਤੇਲਸੋਧਨ ਵਿੱਚ 49% ਪ੍ਰਤੱਖ ਵਿਦੇਸ਼ੀ ਨਿਵੇਸ਼ (FDI) ਦੀ ਪ੍ਰਵਾਨਗੀ ਦਿੱਤੀ ਹੈ। ਇਨ੍ਹਾਂ ਸੁਧਾਰਾਂ ਕਾਰਨ ਇਸ ਖੇਤਰ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ ਦੀ ਆਮਦ ਵਧੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਗੈਸਅਧਾਰਿਤ ਅਰਥਵਿਵਸਥਾ ਵੱਲ ਕਦਮ ਵਧਾਉਂਦਾ ਜਾ ਰਿਹਾ ਹੈ ਅਤੇ ਇੱਕ ਰਾਸ਼ਟਰ ਇੱਕ ਗੈਸ ਗ੍ਰਿੱਡਦਾ ਟੀਚਾ ਹਾਸਲ ਕਰਨ ਲਈ ਇੱਕ ਗੈਸ ਪਾਈਪਲਾਈਨ ਨੈੱਟਵਰਕ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਸਵੱਛ ਰਸੋਈ ਤੇ ਆਵਾਜਾਈ ਦੇ ਈਂਧਣਾਂ ਦੀ ਸਪਲਾਈ ਵਿੱਚ ਮਦਦ ਲਈ ਨਗਰ ਗੈਸ ਵੰਡ ਨੈੱਟਵਰਕਸ ਦਾ ਪਾਸਾਰ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਇਹ ਤੱਥ ਵੀ ਉਜਾਗਰ ਕੀਤਾ ਕਿ ਭਾਰਤ ਦਾ ਉਦੇਸ਼ ਰਸਾਇਣਾਂ ਤੇ ਪੈਟਰੋਕੈਮੀਕਲਸ ਨਿਰਮਾਣ ਤੇ ਬਰਾਮਦਾਂ ਲਈ ਇੱਕ ਧੁਰਾ ਬਣਨਾ ਵੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਨੁੱਖੀ ਜ਼ਰੂਰਤਾਂ ਤੇ ਖ਼ਾਹਿਸ਼ਾਂ ਕੁਦਰਤੀ ਆਲ਼ੇਦੁਆਲ਼ੇ ਦੇ ਵਿਰੋਧ ਵਿੱਚ ਨਹੀਂ ਹੋ ਸਕਦੀਆਂ। ਉਨ੍ਹਾਂ ਕਿਹਾ ਕਿ ਭਾਰਤ ਦਾ ਮੰਨਣਾ ਹੈ ਕਿ ਮਨੁੱਖ ਨੂੰ ਮਜ਼ਬੂਤ ਵੀ ਬਣਾਉਣਾ ਹੈ ਤੇ ਵਾਤਾਵਰਣ ਦੀ ਦੇਖਭਾਲ ਵੀ ਕਰਨੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਈਥਾਨੌਲ, ਦੂਜੀ ਪੀੜ੍ਹੀ ਦੇ ਈਥਾਨੌਲ, ਕੰਪ੍ਰੈੱਸਡ ਬਾਇਓਗੈਸ ਅਤੇ ਬਾਇਓਡੀਜ਼ਲ ਦੀ ਵਰਤੋਂ ਵਧਾ ਕੇ ਈਂਧਣ ਦੀ ਦਰਾਮਦ ਨਿਰਭਰਤਾ ਘਟਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚਿਰਸਥਾਈ ਵਿਕਾਸ ਦੇ ਆਧਾਰ ਉੱਤੇ ਭਾਰਤ ਨੇ ਇੰਟਰਨੈਸ਼ਨਲ ਸੋਲਰ ਅਲਾਇੰਸਜਿਹੇ ਨਵੇਂ ਸੰਸਥਾਨ ਵਿਕਸਿਤ ਕਰਨ ਦੇ ਯਤਨ ਕੀਤੇ ਹਨ ਤੇ ਇਸ ਦੇ ਨਾਲ ਹੀ ਸਾਡਾ ਟੀਚਾ ਇੱਕ ਵਿਸ਼ਵ, ਇੱਕ ਸੂਰਜ, ਇੱਕ ਗ੍ਰਿੱਡਹੈ। ਭਾਰਤ ਦੀ ਗੁਆਂਢ ਪਹਿਲਾਂਦੀ ਨੀਤੀ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੇ ਗੁਆਂਢੀ ਦੇਸ਼ਾਂ ਨੇਪਾਲ, ਬੰਗਲਾਦੇਸ਼, ਸ੍ਰੀ ਲੰਕਾ, ਭੂਟਾਨ ਤੇ ਮਿਆਂਮਾਰ ਨਾਲ ਊਰਜਾ ਗਤੀਵਿਧੀਆਂ ਮਜ਼ਬੂਤ ਕਰ ਰਿਹਾ ਹੈ। ਅੰਤ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਤੇਜ਼ੀ ਨਾਲ ਪ੍ਰਫ਼ੁੱਲਤ ਹੋ ਰਿਹਾ ਉਰਜਾ ਖੇਤਰ ਹੈ, ਜਿਸ ਵਿੱਚ ਨਿਵੇਸ਼ਕਾਂ ਲਈ ਅਥਾਹ ਮੌਕੇ ਹਨ। ਉਨ੍ਹਾਂ ਵਿਸ਼ਵ ਉਦਯੋਗ ਨੂੰ ਭਾਰਤ ਦੀ ਪ੍ਰਗਤੀ ਵਿੱਚ ਭਾਈਵਾਲ ਬਣਨ ਅਤੇ ਭਾਰਤ ਦੇ ਊਰਜਾ ਦੇ ਹਰ ਪ੍ਰਕਾਰ ਦੇ ਉਤਪਾਦਨ ਵਿੱਚ ਵਾਧਾ ਕਰ ਕੇ ਖ਼ੁਸ਼ਹਾਲੀ ਸਾਂਝੀ ਕਰਨ ਦਾ ਸੱਦਾ ਦਿੱਤਾ।

 

ਇਸ ਸਮਾਰੋਹ ਵਿੱਚ ਤੇਲ ਤੇ ਗੈਸ ਖੇਤਰ ਦੇ ਲਗਭਗ 40 ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 28 ਆਗੂਆਂ ਨੇ ਪ੍ਰਧਾਨ ਮੰਤਰੀ ਸਾਹਵੇਂ ਆਪਣੇ ਵਿਚਾਰ ਪ੍ਰਗਟ ਕੀਤੇ। ਡਾ. ਸੁਲਤਾਨ ਅਹਿਮਦ ਅਲ ਜਬੇਰ, ਮੁੱਖ ਕਾਰਜਕਾਰੀ ਅਧਿਕਾਰੀ, ਅਬੂ ਧਾਬੀ ਨੈਸ਼ਨਲ ਆਇਲ ਕੰਪਨੀ ਤੇ ਉਦਯੋਗ ਤੇ ਅਗਾਂਹਵਧੂ ਟੈਕਨੋਲੋਜੀ ਬਾਰੇ ਮੰਤਰੀ, ਸੰਯੁਕਤ ਅਰਬ ਅਮੀਰਾਤ; ਸ਼੍ਰੀ ਸਾਦ ਸ਼ੈਰਿਡਾ ਅਲਕਾਬੀ, ਉਪ ਚੇਅਰਮੈਨ, ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਤੇ ਊਰਜਾ ਮਾਮਲੇ ਰਾਜ ਮੰਤਰੀ; ਸ਼੍ਰੀ ਮੁਹੰਮਦ ਸੈਨੁਸੀ ਬਾਰਕਿੰਡੋ, ਓਪੇਕ ਸਕੱਤਰ ਜਨਰਲ; ਡਾ. ਫ਼ੇਥ ਬਿਰੋਲ ਆਈਈਏ ਕਾਰਜਕਾਰੀ ਨਿਰਦੇਸ਼ਕ; ਯੂਰੀ ਸੈਂਟਯੂਰਿਨ, ਜੀਈਸੀਐੱਫ਼; ਅਤੇ ਡਾ. ਡੈਨੀਲ ਯੇਰਗਿਨ, ਵਾਈਸ ਚੇਅਰਮੈਨ ਆਈਐੱਚਐੱਸ ਮਾਰਕਿਟ, ਯੂਕੇ. ਜਿਹੇ ਪ੍ਰਮੁੱਖ ਸਬੰਧਿਤ ਵਿਅਕਤੀਆਂ ਨੇ ਇਸ ਖੇਤਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਬੈਠਕ ਵਿੱਚ ਰੋਜ਼ਨਫ਼ੈਲਟ, ਬੀਪੀ, ਟੋਟਲ, ਲਿਯੋਂਡੈੱਲ ਬਾਸੈੱਲ, ਟੈੱਲੂਰੀਅਨ, ਸ਼ੁਲੂੰਬਰਗਰ, ਬੇਕਰ ਹਿਯੂਜ਼, ਜੇਈਆਰਏ, ਐਮਰਸਨ ਤੇ ਐਕਸਕੋਲ ਸਮੇਤ ਪ੍ਰਮੁੱਖ ਤੇਲ ਤੇ ਗੈਸ ਕੰਪਨੀਆਂ ਦੇ ਸੀਈਓਜ਼ ਨੇ ਹਿੱਸਾ ਲਿਆ।

 

*****

 

ਏਪੀ/ਐੱਸਐੱਚ



(Release ID: 1667733) Visitor Counter : 186