ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਬਾਲ ਦੇਖਭਾਲ਼ ਛੁੱਟੀ (ਚਾਈਲਡ ਕੇਅਰ ਲੀਵ) ਬਾਰੇ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਦੇ ਸੁਧਾਰ

Posted On: 26 OCT 2020 7:11PM by PIB Chandigarh

ਕੇਂਦਰ ਸਰਕਾਰ ਦੇ ਅਧੀਨ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਦੁਆਰਾ ਲਿਆਂਦੇ ਕੁਝ ਅਹਿਮ ਸੁਧਾਰਾਂ ਬਾਰੇ ਜਾਣਕਾਰੀ ਦਿੰਦੇ ਹੋਏ, ਉੱਤਰ ਪੂਰਬੀ ਖੇਤਰ ਵਿਕਾਸ (ਡੋਨਰ); ਪ੍ਰਧਾਨ ਮੰਤਰੀ ਦਫ਼ਤਰ; ਪਰਸੋਨਲ, ਲੋਕ ਸ਼ਿਕਾਇਤਾਂ ਤੇ ਪੈਨਸ਼ਨਾਂ; ਪ੍ਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਵਿੱਚ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਸਰਕਾਰ ਦੇ ਪੁਰਸ਼ ਕਰਮਚਾਰੀ ਵੀ ਹੁਣ ਬਾਲ ਦੇਖਭਾਲ਼ ਛੁੱਟੀ ਦੇ ਹੱਕਦਾਰ ਹਨ।

 

ਹਾਲਾਂਕਿ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਬਾਲ ਦੇਖਭਾਲ਼ ਛੁੱਟੀ (ਸੀਸੀਐੱਲ) ਦਾ ਪ੍ਰਬੰਧ ਅਤੇ ਵਿਸ਼ੇਸ਼ ਅਧਿਕਾਰ ਸਿਰਫ ਉਨ੍ਹਾਂ ਪੁਰਸ਼ ਕਰਮਚਾਰੀਆਂ ਲਈ ਉਪਲਬਧ ਹੋਣਗੇ ਜੋ "ਇਕੱਲੇ ਪੁਰਸ਼ ਮਾਪੇ" ਹਨ, ਜਿਸ ਵਿੱਚ ਉਹ ਪੁਰਸ਼ ਕਰਮਚਾਰੀ ਸ਼ਾਮਲ ਹੋ ਸਕਦੇ ਹਨ ਜੋ ਵਿਧੁਰ ਜਾਂ ਤਲਾਕਸ਼ੁਦਾ ਹਨ ਜਾਂ ਅਣਵਿਆਹੇ ਵੀ ਹਨ ਅਤੇ ਇਸ ਲਈ, ਉਮੀਦ ਕੀਤੀ ਜਾ ਸਕਦੀ ਹੈ ਕਿ ਬੱਚੇ ਦੀ ਦੇਖਭਾਲ਼ ਦੀ ਜ਼ਿੰਮੇਵਾਰੀ ਇਕੱਲੇ ਪਿਤਾ ਦੁਆਰਾ ਮਾਪਿਆਂ ਵਜੋਂ ਲਈ ਜਾਵੇ।

 

ਇਸ ਨੂੰ ਸਰਕਾਰੀ ਕਰਮਚਾਰੀਆਂ ਲਈ ਮਹੱਤਵਪੂਰਨ ਅਤੇ ਅਗਾਂਹਵਧੂ ਸੁਧਾਰ ਦੱਸਦਿਆਂ ਡਾ ਜਿਤੇਂਦਰ ਸਿੰਘ ਨੇ ਕਿਹਾ, ਇਸ ਸਬੰਧੀ ਹੁਕਮ ਕਾਫ਼ੀ ਸਮਾਂ ਪਹਿਲਾਂ ਜਾਰੀ ਕੀਤੇ ਗਏ ਸਨ, ਪਰ ਕਿਸੇ ਕਾਰਨ ਲੋਕਾਂ ਵਿੱਚ ਇਸ ਦਾ ਪੂਰਾ ਪ੍ਰਸਾਰ ਨਹੀਂ ਮਿਲਿਆ।

 

ਇਸ ਪ੍ਰਬੰਧ ਵਿੱਚ ਹੋਰ ਢਿੱਲ ਦਿੰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਬਾਲ ਦੇਖਭਾਲ਼ ਛੁੱਟੀ 'ਤੇ ਇਕ ਕਰਮਚਾਰੀ ਹੁਣ ਸਮਰੱਥ ਅਥਾਰਿਟੀ ਦੀ ਅਗਾਊਂ ਪ੍ਰਵਾਨਗੀ ਨਾਲ ਹੈੱਡਕੁਆਰਟਰ ਛੱਡ ਸਕਦਾ ਹੈ। ਇਸ ਤੋਂ ਇਲਾਵਾ, ਛੁੱਟੀ ਦੀ ਯਾਤਰਾ ਰਿਆਇਤ (ਐੱਲਟੀਸੀ) ਦਾ ਲਾਭ ਕਰਮਚਾਰੀ ਦੁਆਰਾ ਲਿਆ ਜਾ ਸਕਦਾ ਹੈ ਭਾਵੇਂ ਉਹ ਬਾਲ ਦੇਖਭਾਲ਼ ਛੁੱਟੀ 'ਤੇ ਹੈ। ਅੱਗੇ ਵਿਸਤਾਰ ਵਿੱਚ ਉਨ੍ਹਾਂ ਦੱਸਿਆ ਕਿ ਬਾਲ ਦੇਖਭਾਲ਼ ਛੁੱਟੀ ਪਹਿਲੇ 365 ਦਿਨਾਂ ਦੀ ਛੁੱਟੀ 100% ਤਨਖ਼ਾਹ ਅਤੇ ਅਗਲੇ 365 ਦਿਨਾਂ ਲਈ 80% ਛੁੱਟੀ ਦੀ ਤਨਖ਼ਾਹ ਦਿੱਤੀ ਜਾ ਸਕਦੀ ਹੈ।

 

ਇੱਕ ਅਰਸੇ ਦੀ ਜਾਣਕਾਰੀ ਦੇ ਅਧਾਰ 'ਤੇ ਡਾ ਜਿਤੇਂਦਰ ਸਿੰਘ ਨੇ ਕਿਹਾ ਕਿ ਇੱਕ ਹੋਰ ਭਲਾਈ ਉਪਾਅ ਲਿਆਂਦਾ ਗਿਆ ਹੈ ਜਿਸ ਅਨੁਸਾਰ ਇੱਕ ਦਿੱਵਯਾਂਗ ਬੱਚੇ ਦੇ ਮਾਮਲੇ ਵਿੱਚ, ਬੱਚੇ ਦੀ 22 ਸਾਲ ਦੀ ਉਮਰ ਤੱਕ ਬਾਲ ਦੇਖਭਾਲ਼ ਛੁੱਟੀ ਦੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ ਅਤੇ ਹੁਣ ਕਿਸੇ ਵੀ ਉਮਰ ਦੇ ਦਿੱਵਯਾਂਗ ਬੱਚੇ ਲਈ ਸਰਕਾਰੀ ਕਰਮਚਾਰੀ ਦੁਆਰਾ ਦੁਆਰਾ ਬਾਲ ਦੇਖਭਾਲ਼ ਛੁੱਟੀ ਪ੍ਰਾਪਤ ਕੀਤੀ ਜਾ ਸਕਦੀ ਹੈ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਨਿਜੀ ਦਖਲਅੰਦਾਜ਼ੀ ਅਤੇ ਪ੍ਰਸ਼ਾਸਨਿਕ ਸੁਧਾਰਾਂ ਉੱਤੇ ਉਸ ਦੇ ਵਿਸ਼ੇਸ਼ ਜ਼ੋਰ ਦੇ ਨਾਲ, ਡਾ. ਜਿਤੇਂਦਰ ਸਿੰਘ ਨੇ ਕਿਹਾ, ਪਿਛਲੇ ਛੇ ਸਾਲਾਂ ਵਿੱਚ ਡੀਓਪੀਟੀ ਵਿੱਚ ਕਈ ਲਕੀਰ ਤੋਂ ਹਟ ਕੇ ਫੈਸਲੇ ਲੈਣਾ ਸੰਭਵ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਰੇ ਫੈਸਲਿਆਂ ਦੇ ਪਿੱਛੇ ਮੁੱਢਲਾ ਉਦੇਸ਼ ਹਮੇਸ਼ਾ ਇੱਕ ਸਰਕਾਰੀ ਕਰਮਚਾਰੀ ਨੂੰ ਆਪਣੀ ਸਮਰੱਥਾ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੇ ਯੋਗ ਬਣਾਉਣਾ ਹੁੰਦਾ ਹੈ, ਹਾਲਾਂਕਿ ਇਸ ਦੇ ਨਾਲ ਹੀ ਭ੍ਰਿਸ਼ਟਾਚਾਰ ਜਾਂ ਗ਼ੈਰ-ਕਾਰਜਕੁਸ਼ਲਤਾ ਪ੍ਰਤੀ ਕੋਈ ਢਿੱਲ ਜਾਂ ਸਹਿਣਸ਼ੀਲਤਾ ਨਹੀਂ ਹੋਵੇਗੀ।

 

                                                               <> <> <> <> <>

ਐੱਸਐੱਨਸੀ


(Release ID: 1667685)