ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਮਾੜੇ ਪ੍ਰਭਾਵਾਂ ਵਾਲੇ ਰਸਾਇਣ–ਯੁਕਤ ਉਤਪਾਦ ਤੋਂ ਰਾਹਤ ਦਿਵਸ ਸਕਦੇ ਹਨ ਨਵੇਂ ਯੁਗ ਦੇ ਟਿਕਾਊ ਕੀਟਾਣੂ–ਨਾਸ਼ਕ ਤੇ ਸੈਨੀਟਾਈਜ਼ਰਸ
“ਜਿਹੜੇ ਢਾਂਚਿਆਂ ਤੇ ਪ੍ਰਕਿਰਿਆਵਾਂ ਨੇ ਇਹ ਅਸਾਧਾਰਣ ਪ੍ਰਾਪਤੀਆਂ ਸੰਭਵ ਬਣਾਈਆਂ, ਉਨ੍ਹਾਂ ਨੂੰ ਤਿਆਰ ਕੀਤੀ ਜਾ ਰਹੀ ‘ਵਿਗਿਆਨ, ਟੈਕਨੋਲੋਜੀ ਤੇ ਇਨੋਵੇਸ਼ਨ ਪਾਲਿਸੀ 2020 ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ”: ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ, ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ
Posted On:
26 OCT 2020 4:04PM by PIB Chandigarh
ਕੋਵਿਡ–19 ਦੀ ਲਾਗ ਤੋਂ ਸੁਰੱਖਿਆ ਲਈ ਕਈ ਵਾਰ ਰਸਾਇਣ–ਯੁਕਤ ਕੀਟਾਣੂ–ਨਾਸ਼ਕਾਂ ਤੇ ਸਾਬਣ ਦੀ ਕਈ ਵਾਰ ਵਰਤੋਂ ਕਾਰਣ ਹੱਥਾਂ ਉੱਤੇ ਖ਼ੁਸ਼ਕੀ ਤੇ ਖੁਜਲੀ ਦੇ ਦਿਨ ਹੁਣ ਛੇਤੀ ਖ਼ਤਮ ਹੋ ਸਕਦੇ ਹਨ। ਭਾਰਤ ਦੇ ਵੱਖੋ–ਵੱਖਰੇ ਭਾਗਾਂ ਵਿੱਚ ਸਥਿਤ ਅਨੇਕ ਸਟਾਰਟ–ਅੱਪਸ ਨੇ ਰਵਾਇਤੀ ਰਸਾਇਣ–ਅਧਾਰਿਤ ਕੀਟਾਣੂ ਨਾਸ਼ਕਾਂ ਦੇ ਅਜਿਹੇ ਚਿਰ–ਸਥਾਈ ਵਿਕਲਪਾਂ ਦੀ ਇੱਕ ਵੱਡੀ ਰੇਂਜ ਵਿਕਸਿਤ ਕਰ ਲਈ ਹੈ ਕਿ ਉਹ ਸਤ੍ਹਾਵਾਂ ਦੇ ਨਾਲ–ਨਾਲ ਸੂਖਮ ਗਤੀਵਿਧੀਆਂ ਨੂੰ ਵੀ ਕੀਟਾਣੂ–ਮੁਕਤ ਕਰ ਸਕਦੇ ਹਨ।
ਉਨ੍ਹਾਂ ਵਿੱਚ ਹਸਪਤਾਲਾਂ ’ਚ ਪੈਦਾ ਹੋਣ ਵਾਲੇ ਬਾਇਓਮੈਡੀਕਲ ਰਹਿੰਦ–ਖੂਹੰਦ ਨੂੰ ਕੀਟਾਣੂ–ਮੁਕਤ ਕਰਨ ਵਾਲੀਆਂ ਟੈਕਨੋਲੋਜੀਆਂ ਅਤੇ ਵਾਰ–ਵਾਰ ਵਰਤੋਂ ’ਚ ਆਉਣ ਵਾਲੀਆਂ ਸਤ੍ਹਾਵਾਂ ਨੂੰ ਚਿਰ–ਸਥਾਈ ਤੇ ਸੁਰੱਖਿਅਤ ਤਰੀਕੇ ਨਾਲ ਕੀਟਾਣੂ–ਮੁਕਤ ਕਰਨ ਵਾਲੀਆਂ ਨਵੀਂਆਂ ਨੈਨੋ–ਸਮੱਗਰੀਆਂ ਤੇ ਰਸਾਇਣ ਪ੍ਰਕਿਰਿਆ ਦੇ ਇਨੋਵੇਸ਼ਨ ਵੀ ਸ਼ਾਮਲ ਹਨ।
ਨੈਸ਼ਨਲ ਸਾਇੰਸ ਐਂਡ ਟੈਕਨੋਲੋਜੀ ਐਂਟ੍ਰੀਪ੍ਰਿਨਿਯੋਰਸ਼ਿਪ ਡਿਵੈਲਪਮੈਂਟ ਬੋਰਡ (NSTEDB), ਵਿਗਿਆਨ ਤੇ ਟੈਕਨੋਲੋਜੀ ਵਿਭਾਗ (DST) ਦੀ ਪਹਿਲ ‘ਸੈਂਟਰ ਫ਼ਾਰ ਔਗਮੈਂਟਿੰਗ ਵਾਰ ਵਿਦ ਕੋਵਿਡ–19 ਹੈਲਥ ਕ੍ਰਾਈਸਿਸ’ (‘ਕੋਵਿਡ–19 ਦੇ ਸਿਹਤ ਸੰਕਟ ਨਾਲ ਜੰਗ ਤੇਜ਼ ਕਰਨ ਵਾਲਾ ਕੇਂਦਰ’ CAWACH – ਕਵਚ) ਅਧੀਨ ਕੁੱਲ 10 ਕੰਪਨੀਆਂ ਨੇ ਇਹ ਸੁਰੱਖਿਅਤ ਕੀਟਾਣੂ–ਨਾਸ਼ਕਾਂ ਤੇ ਸਵੱਛਤਾ ਨਾਲ ਯੁਕਤ ਟੈਕਨੋਲੋਜੀਸ ਵਾਲੇ ਕੀਟਾਣੂ–ਨਾਸ਼ਕ ਤੇ ਸੈਨੀਟਾਈਜ਼ਰਸ ਲਿਆਂਦੇ ਹਨ ਅਤੇ ‘ਸੁਸਾਇਟੀ ਫ਼ਾਰ ਇਨੋਵੇਸ਼ਨ ਐਂਡ ਐਂਟ੍ਰੀਪ੍ਰਿਨਿਯੋਰਸ਼ਿਪ’(SINE), IIT, ਬੰਬਈ ਨੇ ਇਨ੍ਹਾਂ ਨੂੰ ਲਾਗੂ ਕੀਤਾ ਹੈ।
ਬਹੁਤ ਗੁੰਝਲਦਾਰ ਤਰੀਕੇ ਨਾਲ ਦੂਸ਼ਿਤ ਹੋਏ ਪਾਣੀ ਤੇ ਗੰਦੇ ਪਾਣੀ ਨੂੰ ਸ਼ੁੱਧ ਕਰਨ ਵਿੱਚ ਮਾਹਿਰ ਮੁੰਬਈ ਸਥਿਤ ਸਟਾਰਟ–ਅੱਪ ‘ਇਨਫ਼ਲੌਕਸ ਵਾਟਰ ਸਿਸਟਮਸ’ ਨੇ VAJRA ਨਾਮ ਦੇ ਕੋਵਿਡ–19 ਦੂਸ਼ਣ ਨਾਲ ਲੜਨ ਲਈ ਸਥਾਨ ਤੇ ਉਪਕਰਣ ਨੂੰ ਕੀਟਾਣੂ–ਮੁਕਤ ਕਰਨ ਲਈ ਆਪਣੀ ਟੈਕਨੋਲੋਜੀ ਤਿਆਰ ਕਰ ਕੇ ਉਸ ਨੂੰ ਵਿਕਸਿਤ ਕੀਤਾ ਹੈ। VAJRA KE ਲੜੀ ਇੱਕ ਅਜਿਹੀ ਬਹੁ–ਪੜਾਵੀ ਕੀਟਣੂ–ਮੁਕਤ ਪ੍ਰਣਾਲੀ ਦੀ ਵਰਤੋਂ ਕਰਦੀ ਹੈ ਜੋ ਓਜ਼ੋਨ ਪੈਦਾ ਕਰਨ ਵਾਲੇ ਇਲੈਕਟ੍ਰੋਸਟੈਟਿਕ ਡਿਸਚਾਰਜ ਅਤੇ UVC ਪ੍ਰਕਾਸ਼ ਵਰਣ–ਕ੍ਰਮ ਦੇ ਪ੍ਰਭਾਵਾਂ ਨੂੰ ਸ਼ਕਤੀਸ਼ਾਲੀ ਤਰੀਕੇ ਪ੍ਰਭਾਵਹੀਣ ਕਰਦੀ ਹੈ। VAJRA ਕਵਚ–ਈ (KE) ਵਾਇਰਸ, ਬੈਕਟੀਰੀਆ ਅਤੇ PPE ਉੱਤੇ ਮੌਜੂਦ ਹੋਰ ਸੂਖਮ ਪਰਜੀਵੀਆਂ ਦੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਅਗਾਂਹਵਧੂ ਆਕਸਾਈਡੇਸ਼ਨ, ਇਲੈਕਟ੍ਰੋਸਟੈਟਿਕ ਡਿਸਚਾਰਜ ਤੇ UVC ਪ੍ਰਕਾਸ਼ ਵਰਣ–ਕ੍ਰਮ ਵਰਤਦੀ ਹੈ। ਇਸ ਨਾਲ ਮੁੜ–ਵਰਤੋਂਯੋਗ PPE, ਮੈਡੀਕਲ ਤੇ ਨੌਨ–ਮੈਡੀਕਲ ਗੀਅਰ ਬਣਾ ਕੇ ਫ਼ਾਲਤੂ ਖ਼ਰਚਿਆਂ ਤੋਂ ਬਚਾਅ ਹੋਵੇਗਾ।
ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੀ ਨਿਧੀ ਪ੍ਰਯਾਸ ਗ੍ਰਾਂਟ ਨਾਲ ਜਲ ਖੇਤਰ ਵਿੱਚ ਨਵਾਚਾਰਾਂ ਲਈ (IIT ਬੌਂਬੇ ਰਾਹੀਂ) ਸ਼ੁਰੂ ਹੋਏ ‘ਇਨਫ਼ਲੌਕਸ ਵਾਟਰ ਸਿਸਟਮਸ’ ਨੇ ਕੋਵਿਡ–19 ਦੀ ਛੂਤ ਦਾ ਟਾਕਰਾ ਕਰਨ ਲਈ ਆਪਣੀ ਟੈਕਨੋਲੋਜੀ ਵਿੱਚ ਸੋਧ ਕਰਨ ਲਈ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੀ CAWACH (ਕਵਚ) ਗ੍ਰਾਂਟ ਦੀ ਵਰਤੋਂ ਕੀਤੀ ਹੈ। ਉਨ੍ਹਾਂ ਨੇ ਖ਼ੁਦ ਕਿਸੇ ਸਥਾਨ ਨੂੰ ਕੀਟਾਣੂ–ਮੁਕਤ ਕਰਨ ਵਾਲੀਆਂ 25 ਪ੍ਰਣਾਲੀਆਂ ਹਰ ਮਹੀਨੇ ਤਿਆਰ ਕੀਤੀਆਂ ਹਨ, ਉਨ੍ਹਾਂ ਆਪਣਾ ਉਤਪਦਾਨ, ਸਪਲਾਈ–ਲੜੀ ਤੇ ਲੌਜਿਸਟਿਕਸ ਨੂੰ ਇਸ ਯੋਗ ਬਣਾਇਆ, ਤਾਂ ਜੋ ਹਰੇਕ ਅਗਲੇ ਮਹੀਨੇ ਨਿਰਮਾਣ ਦੀ ਸਮਰੱਥਾ ਵਿੱਚ 25% ਦਾ ਵਾਧਾ ਕੀਤਾ ਜਾ ਸਕੇ।
ਇਸ ਵੇਲੇ, ਉਹ ਇਨ੍ਹਾਂ ਪ੍ਰਣਾਲੀਆਂ ਦੀ ਹੋਰ ਪਰਖ ਲਈ ਆਈਆਈਟੀ (IIT) ਬੌਂਬੇ ਦੇ ਸੀਸੀਐੱਮਬੀ (ਹੈਦਰਾਬਾਦ) ਦੀਆਂ ਵਿਰੌਲੋਜੀ ਲੈਬਸ ਨਾਲ ਤਾਲਮੇਲ ਕਾਇਮ ਰੱਖ ਰਹੇ ਹਨ। ਇਹ ਸਟਾਰਟ–ਅੱਪ ਵਪਾਰਕ ਉਤਪਾਦ ਸੰਸਕਰਣਾਂ ਨਾਲ ਤਿਆਰ ਹੈ ਅਤੇ ਉਤਪਾਦ ਪ੍ਰਮਾਣਿਕਤਾਵਾਂ ਵਿੱਚ ਸੁਧਾਰ ਲਿਆਉਣ ਲਈ ਕੰਮ ਕਰ ਰਿਹਾ ਹੈ, ਤਾਂ ਵਿਸ਼ਿਸ਼ਟ ਲੈਬਸ ਵੀ ਉਨ੍ਹਾਂ ਦੇ ਸਮਾਧਾਨਾਂ ਦੀ ਵਰਤੋਂ ਕਰ ਸਕਣ।
ਕੋਇਬਟੂਰ ਸਥਿਤ ‘ਏਟਾ ਪਿਓਰੀਫ਼ਿਕੇਸ਼ਨ’ ਕੀਟਾਣੂ–ਮੁਕਤੀ ਲਈ ਅਗਾਂਹਵਧੂ ਸਮਾਧਾਨ ਪੇਸ਼ ਕਰਦੀ ਹੈ। ਇਹ ਵਾਤਾਵਰਣ ਪੱਖੋਂ ਮਜ਼ਬੂਤ ਮਾਈਕ੍ਰੋ–ਕੈਵਿਟੀ ਪਲਾਜ਼ਮਾ ਟੈਕਨੋਲੋਜੀ ਵਰਤ ਰਹੀ ਹੈ। ਇਹ ਨਿਵੇਕਲੀ ਟੈਕਨੋਲੋਜੀ, ਜਿੱਥੇ ਕੀਟਾਣੂ–ਨਾਸ਼ਕ ਸਿੱਧਾ ਹਵਾ ਜਾਂ ਆਕਸੀਜਨ ਤੋਂ ਤਿਆਰ ਕੀਤਾ ਜਾਂਦਾ ਹੈ, ਰਵਾਇਤੀ ਰਸਾਇਣਾਂ ਉੱਤੇ ਅਧਾਰਿਤ ਦੂਸ਼ਣ–ਵਿਰੋਧੀ ਉਤਪਾਦਾਂ ਦਾ ਇੱਕ ਚਿਰ–ਸਥਾਈ ਵਿਕਲਪ ਦਿੰਦਾ ਹੈ।
COSMO (ਮਾਈਕ੍ਰੋਪਲਾਜ਼ਮਾ ਆਕਸੀਡੇਸ਼ਨ ਦੁਆਰਾ ਮੁਕੰਮਲ ਕੀਟਾਣੂ–ਮੁਕਤੀ) ਸਿਸਟਮ ਤੇਜ਼ੀ ਨਾਲ ਕੁਆਰੰਟੀਨ ਸੁਵਿਧਾਵਾਂ, ਐਂਬੂਲੇਟਰੀ ਦੇਖ–ਭਾਲ ਤੇ ਉਪਕਰਣਾਂ ਦੀਆਂ ਸਤ੍ਹਾਵਾਂ ਸਮੇਤ ਕੋਵਿਡ–19 ਦੀ ਛੂਤ ਤੋਂ ਗ੍ਰਸਤ ਖੇਤਰਾਂ ਨੂੰ ਕੀਟਾਣੂ–ਮੁਕਤ ਕਰ ਸਕਦਾ ਹੈ। ਕੀਟਾਣੂ–ਮੁਕਤ ਕਰਨ ਵਾਲੀ ਇਹ ਨਿਵੇਕਲੀ ਮਾਈਕ੍ਰੋ–ਪਲਾਜ਼ਮਾ ਪ੍ਰਣਾਲੀ ਮਜ਼ਬੂਤ, ਲਚਕਦਾਰ ਤੇ ਊਰਜਾ–ਕਾਰਜਕੁਸ਼ਲ ਸੰਗਠਤ ਤੇ ਸਕੇਲੇਬਲ ਮੌਡਿਊਲਰ ਇਕਾਈਆਂ ਦੀ ਪੇਸ਼ਕਸ਼ ਕਰਦੀ ਹੈ।
ਇਹ ਕੀਟਾਣੂ–ਨਾਸ਼ਕ ਸਬੰਧਿਤ ਸਥਾਨ ਉੱਤੇ ਤਿਆਰ ਕੀਤਾ ਜਾਂਦਾ ਹੈ, ਜਿਸ ਨਾਲ ਇਸ ਦੀ ਟ੍ਰਾਂਸਪੋਰਟ, ਭੰਡਾਰ ਕਰ ਕੇ ਰੰਖਣ ਤੇ ਖ਼ਤਰਨਾਕ ਰਸਾਇਣ ਇੱਧਰ–ਉੱਧਰ ਲਿਜਾਣ ਤੋਂ ਵੀ ਬਚਾਅ ਹੁੰਦਾ ਹੈ। ਦੂਸ਼ਣ ਰੋਕਣ ਵਾਲੀਆਂ ਪ੍ਰਣਾਲੀਆਂ ਸਮਾਨ ਸਮਰੱਥਾ ਵਾਲੀ ਰਵਾਇਤੀ ਪ੍ਰਣਾਲੀ ਤੋਂ 10 ਗੁਣਾ ਘੱਟ ਹਨ; ਜੋ ਘੱਟ ਸਰੋਤਾਂ ਵਾਲੇ ਵਾਤਾਵਰਣਾਂ ਲਈ ਵਾਜਬ ਹਨ। ਕੀਟਾਣੂ–ਮੁਕਤ ਕਰਨ ਲਈ ਉਨ੍ਹਾਂ ਦੇ ਅਗਾਂਹਵਧੂ ਸਿਸਟਮ ਬਹੁ–ਔਸ਼ਧ ਰਜ਼ਿਸਟੈਂਟ ਪੈਥੋਜਨਸ ਨੂੰ ਖ਼ਤਮ ਕਰਨ ਦੇ ਮਾਮਲੇ ਵਿੱਚ ਹਾਈਪੋਕਲੋਰਾਈਟ ਤੇ ਹੋਰ ਰਵਾਇਤੀ ਕੀਟਾਣੂ–ਨਾਸ਼ਕਾਂ ਨੂੰ ਉਲੰਘ ਗਏ ਹਨ। ਇਸ ਕੰਪਨੀ ਨੇ ਪਹਿਲਾਂ ਹੀ ਦੇਖਭਾਲ ਦੇ ਚੋਣਵੇਂ ਅਹਿਮ ਖੇਤਰਾਂ ਨੂੰ ਕੀਟਾਣੂ–ਮੁਕਤ ਕਰਨ ਲਈ ਹਸਪਤਾਲਾਂ ਤੇ ਸਿਹਤ–ਸੰਭਾਲ਼ ਸਥਾਪਨਾਵਾਂ ਨੂੰ ਵਿਸ਼ੇਸ਼ ਸਮਾਧਾਨ ਮੁਹੱਈਆ ਕਰਵਾਏ ਹਨ।
ਉਨ੍ਹਾਂ ਨੇ ਅਸੁਰੱਖਿਅਤ ਭਾਈਚਾਰਿਆਂ ਤੱਕ ਇਹ ਨਵੀਂ ਖੋਜ ਪਹੁੰਚਾਈ ਹੈ। ਇਸ ਵੇਲੇ ਤੇਜ਼–ਰਫ਼ਤਾਰ ਨਾਲ ਕੀਟਾਣੂਆਂ ਦਾ ਖ਼ਾਤਮਾ ਕਰਨ ਲਈ ਉਨ੍ਹਾਂ ਦੀ ਅਗਾਂਹਵਧੂ ਸੰਗਠਤ ਮਾਈਕ੍ਰੋ–ਪਲਾਜ਼ਮਾ ਆਕਸੀਡੇਸ਼ਨ ਪ੍ਰਣਾਲੀ ਪੂਰੀ ਤਰ੍ਰਾਂ ਵਿਕਸਿਤ ਕਰ ਕੇ ਉਸ ਸਦੀ ਵਪਾਰਕ ਪਰਤੋਂ ਲਈ ਸਖ਼ਤ ਪਰਖ ਵੀ ਕੀਤੀ ਗਈ ਹੈ।
ਹੱਥਾਂ ਦੀ ਸੈਨੀਟਾਈਜ਼ੇਸ਼ਨ ਲਈ ਇੱਕ ਮਕੈਨੀਕਲ ਮਸ਼ੀਨ ਜੋ ਛੋਹ–ਮੁਕਤ, ਰੀਅਲ–ਟਾਈਮ ਮੌਨੀਟਰਿੰਗ ਜ਼ਰੀਏ ਹੱਥਾਂ ਦੀ ਸੈਨੀਟਾਈਜ਼ੇਸ਼ਨ ਦੇ ਕਦਮਾਂ ਨੂੰ ਡੈਸ਼ਬੋਰਡ ਰਾਹੀਂ ਗਿਣਦੀ ਹੈ – ਨੂੰ ਚੇਨਈ ਦੀ ਸਟਾਰਟ–ਅੱਪ ‘ਮਾਈਕ੍ਰੋਗੋ’ ਨੇ ਤਿਆਰ ਕੀਤਾ ਹੈ।
ਪੁਣੇ ਦੀ ‘ਵੀ–ਇਨੋਵੇਟ ਬਾਇਓਸਾਲਿਯੂਸ਼ਨਜ਼’ ਨੇ ਸਿਲਵਰ ਨੈਨੋ–ਪਾਰਟੀਕਲਜ਼ ਉੱਤੇ ਅਧਾਰਿਤ ਬਿਨਾ ਅਲਕੋਹਲ ਵਾਲਾ ਤਰਲ ਸੈਨੀਟਾਈਜ਼ਰ ਵਿਕਸਿਤ ਕੀਤਾ ਹੈ। ਉਨ੍ਹਾਂ ਦੀ ਟੈਕਨੋਲੋਜੀ ਪੇਟੈਂਟ ਹੋਣ ਦੀ ਉਡੀਕ ਵਿੱਚ ਹੈ ਤੇ ਇਸ ਵਿੱਚ RNA ਰੈਪਲੀਕੇਸ਼ਨ ਗਤੀਵਿਧੀ ਸ਼ਾਮਲ ਹੈ – ਜੋ ਵਾਇਰਸ ਦਾ ਫੈਲਣਾ ਰੋਕਦੀ ਹੈ ਤੇ ਸਤ੍ਹਾ ਉੱਤੇ ਮੌਜੂਦ ਗਲਾਈਕੋਪ੍ਰੋਟੀਨਸ ਨੂੰ ਰੋਕਦੀ ਹੈ – ਇੰਝ ਵਾਇਰਸ ਨੂੰ ਪ੍ਰਭਾਵਹੀਣ ਬਣਾਉਂਦੀ ਹੈ।
ਇੱਕ ਤਤਕਾਲ ਮਾਈਕ੍ਰੋਵੇਵ–ਅਧਾਰਿਤ ਹੱਥ ’ਚ ਫੜਨ ਵਾਲਾ ਸਟੱਰਲਾਈਜ਼ਰ ‘ਅਤੁੱਲਯ’ ਅਤੇ ਖ਼ਤਰਨਾਕ ਬਾਇਓਮੈਡੀਕਲ ਵੇਸਟ ਨੂੰ ਕੀਟਾਣੂ–ਮੁਕਤ ਕਰਨ ਅਤੇ ਲਿਨਨ ਤੇ ਪੀਪੀਈ ਨੂੰ ਮੁੜ ਵਰਤੋਂਯੋਗ ਬਣਾਉਣ ਲਈ ਮਾਈਕ੍ਰੋਵੇਵ–ਚਾਲਿਤ ਕੋਲਡ ਸਟਰਲਾਈਜ਼ੇਸ਼ਨ ਉਪਕਰਣ OPTIMASTER ਨੂੰ ਲਖਨਊ ਸਥਿਤ ਮੇਜ਼ਰ ਟੈਕਨੋਲੋਜੀ ਨੇ ਤਿਆਰ ਕੀਤਾ ਹੈ।
OPTIMASTER ਇੱਕ ਮਾਈਕ੍ਰੋਵੇਵ–ਚਾਲਿਤ ਕੋਲਡ ਸਟਰਲਾਈਜ਼ੇਸ਼ਨ ਅਗਾਂਹਵਧੂ ਟੈਕਨੋਲੋਜੀ ਹੈ ਜੋ ਰਵਾਇਤੀ ਆਟੋਕਲੇਵ ਮੁਕਾਬਲੇ ਬਹੁਤ ਵਧੀਆ ਹੈ। ਇਸ ਨਾਲ PPE ਕਿਟਸ ਅਤੇ ਮਾਸਕਾਂ ਨੂੰ ਕੀਟਾਣੂ–ਮੁਕਤ ਤੇ ਸਟਰਲਾਈਜ਼ ਕੀਤਾ ਜਾ ਸਕਦਾ ਹੈ ਤੇ ਉਨ੍ਹਾਂ 100 ਵਾਰ ਦੋਬਾਰਾ ਵਰਤਿਆ ਜਾ ਸਕਦਾ ਹੈ ਤੇ ਇਸ ਦੇ ਨਾਲ ਹੀ ਇਹ ਘੱਟ ਖ਼ਰਚ ਨੂੰ ਵੀ ਯਕੀਨੀ ਬਣਾਉਂਦਾ ਹੈ। ਅਤੁੱਲਯ ਇੱਕ ਇੰਸਟੈਂਟ ਮਾਈਕ੍ਰੋਵੇਵ ਅਧਾਰਿਤ ਹੱਥ ’ਚ ਫੜ ਕੇ ਵਰਤਿਆ ਜਾਣ ਵਾਲਾ ਸਟਰਲਾਈਜ਼ਰ ਹੈ, ਜੋ UV ਟਿਊਬ ਅਧਾਰਿਤ ਸਟਰਲਾਈਜ਼ਰ, ਸੈਨੀਟਾਈਜ਼ਿੰਗ ਛਿੜਕਾਵਾਂ ਤੇ ਕੀਟਾਣੂ–ਮੁਕਤ ਕਰਨ ਤੇ ਸੁਰੱਖਿਅਤ ਬਣਾਉਣ ਵਾਲੀਆਂ ਸਾਰੀਆਂ ਸੰਭਾਵੀ ਵਿਧੀਆਂ ਤੋਂ ਕਿਤੇ ਜ਼ਿਆਦਾ ਵਧੀਆ ਟੈਕਨੋਲੋਜੀ ਹੈ।
SINE, IIT ਬੌਂਬੇ FIIT, IIT ਦਿੱਲੀ, SIIC, IIT ਕਾਨਪੁਰ, HTIC, IIT ਮਦਰਾਸ, ਵੈਂਚਰ ਸੈਂਟਰ, ਪੁਣੇ, IKP ਨੌਲੇਜ ਪਾਰਕ, ਹੈਦਰਾਬਾਦ, KIIT – TBI, ਭੁਬਨੇਸ਼ਵਰ ਜਿਹੇ ਇਨਕਿਊਬੇਟਰਸ ਤਕਨੀਕੀ ਪ੍ਰਗਤੀ ਬਾਰੇ ਸਮੇਂ–ਸਿਰ ਸਲਾਹ ਮੁਹੱਈਆ ਕਰਵਾਈ, ਲੋੜੀਂਦੇ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ, MoUs ਉੱਤੇ ਹਸਤਾਖਰ ਕਰਨ ਤੇ ਅਜਿਹੀਆਂ ਹੋਰ ਪ੍ਰਕਿਰਿਆਵਾਂ ਲਈ ਲਈ ਸਟਾਰਟ–ਅੱਪਸ ਦਾ ਮਾਰਗ–ਦਰਸ਼ਨ ਕੀਤਾ।
ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ,‘ਕੋਵਿਡ–19 ਨਾਲ ਸਬੰਧਿਤ ਉਤਪਾਦਾਂ ਤੇ ਟੈਕਨੋਲੋਜੀਆਂ ਦੀਆਂ ਇਨ੍ਹਾਂ ਅਤੇ ਹੋਰ ਉਦਾਹਰਣਾਂ ਰਾਹੀਂ ਭਾਰਤੀ ਵਿਗਿਆਨ ਤੇ ਟੈਕਨੋਲੋਜੀਆਂ ਦੀਆਂ ਡੂੰਘੀਆਂ ਨੀਂਹਾਂ ਬੇਰੋਕ ਗਿਆਨ ਸਿਰਜਣਾ ਤੇ ਉਸ ਦੀ ਖਪਤ ਦੁਆਰਾ ਤੇਜ਼ੀ ਨਾਲ ਤੇਜ਼ੀ ਨਾਲ ਸਾਹਮਣੇ ਆਈਆਂ ਹਨ। ਜਿਹੜੇ ਢਾਂਚਿਆਂ ਤੇ ਪ੍ਰਕਿਰਿਆਵਾਂ ਨੇ ਇਨ੍ਹਾਂ ਅਸਾਧਾਰਣ ਪ੍ਰਾਪਤੀਆਂ ਨੂੰ ਸੰਭਵ ਬਣਾਇਆ, ਉਨ੍ਹਾਂ ਨਵੀਂ ‘ਵਿਗਿਆਨ, ਟੈਕਨੋਲੋਜੀ ਤੇ ਇਨੋਵੇਸ਼ਨ ਪਾਲਿਸੀ 2020’ ਵਿੱਚ ਜੋੜਿਆ ਜਾ ਰਿਹਾ ਹੈ।’
*****
ਐੱਨਬੀ/ਕੇਜੀਐੱਸ (ਡੀਐੱਸਟੀ ਮੀਡੀਆ ਸੈੱਲ)
(Release ID: 1667662)
Visitor Counter : 201