ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਖਰੀਫ ਮਾਰਕੀਟਿੰਗ ਸੀਜ਼ਨ 2020-21 ਲਈ ਐਮ.ਐਸ.ਪੀ. ਅਧਾਰਤ ਖਰੀਦ ਜਾਰੀ

Posted On: 24 OCT 2020 4:14PM by PIB Chandigarh

ਚਾਲੂ ਖਰੀਫ ਮਾਰਕੀਟਿੰਗ ਸੀਜ਼ਨ 2020-21 ਲਈ ਸਰਕਾਰ ਵੱਲੋਂ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਖਰੀਫ ਫਸਲਾਂ 2020-21 ਦੀ ਖਰੀਦ ਮੌਜੂਦਾ ਘੱਟੋ ਘੱਟ ਸਮਰਥਨ ਮੁੱਲ ਸਕੀਮਾਂ ਤਹਿਤ ਕੀਤੀ ਜਾ ਰਹੀ ਹੈ ਜਿਵੇਂ ਪਿਛਲੇ ਸੀਜ਼ਨਾਂ ਦੌਰਾਨ ਕੀਤੀ ਜਾਂਦੀ ਸੀ । 

C:\Users\dell\Desktop\image001UC6P.png

 

ਝੋਨੇ ਦੀ ਖਰੀਦ ਸੀਜ਼ਨ 2020-21 ਲਈ ਪੰਜਾਬ, ਹਰਿਆਣਾ, ਉਤਰ ਪ੍ਰਦੇਸ, ਤਾਮਿਲਨਾਡੂ, ਉਤਰਾਖੰਡ, ਚੰਡੀਗੜ੍ਹ, ਜੰਮੂ ਤੇ ਕਸ਼ਮੀਰ, ਗੁਜਰਾਤ ਅਤੇ ਕੇਰਲ ਸਮੇਤ ਰਾਜਾਂ ਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਵਿੱਚ ਬਹੁਤ ਚੰਗੀ ਰਫਤਾਰ ਨਾਲ ਚਲ ਰਹੀ ਹੈ । 23/10/2020 ਤੱਕ ਇਹਨਾ ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਵਿੱਚੋਂ 135.72 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ  ਜਾ ਚੁੱਕੀ ਹੈ । ਪਿਛਲੇ ਸਾਲ ਇਸੇ ਸਮੇਂ 109.54 ਲੱਖ ਮੀਟਰਕ ਟਨ ਝੋਨਾ ਖਰੀਦਿਆ ਗਿਆ ਸੀ । ਪਿਛਲੇ ਸਾਲ ਦੇ  ਮੁਕਾਬਲੇ ਇਸ ਵਾਰ ਝੋਨੇ ਦੀ ਖਰੀਦ ਵਿੱਚ 23.91% ਦਾ ਵਾਧਾ ਹੋਇਆ ਹੈ । ਹੁਣ ਤੱਕ ਝੋਨੇ ਦੀ ਕੁੱਲ ਖਰੀਦ 135.72 ਲੱਖ ਮੀਟਰਕ ਟਨ ਵਿੱਚ ਪੰਜਾਬ ਦਾ ਯੋਗਦਾਨ 88.44 ਲੱਖ ਮੀਟਰਕ ਟਨ ਹੈ ਜੋ ਕੁਲ ਖਰੀਦ ਦਾ 65.16% ਬਣਦਾ ਹੈ ।
ਚਾਲੂ ਖਰੀਫ ਮਾਰਕੀਟਿੰਗ ਸੀਜ਼ਨ ਦੀ ਖਰੀਦਦਾਰੀ ਦੌਰਾਨ 11.57 ਲੱਖ ਕਿਸਾਨ ਪਹਿਲਾਂ ਹੀ 18880 ਰੁਪਏ ਪ੍ਰਤੀ ਮੀਟਰਕ ਟਨ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ 25625.29 ਕਰੋੜ ਘੱਟੋ ਘੱਟ ਸਮਰਥਨ ਮੁੱਲ ਦੀ ਕੀਮਤ ਦਾ ਫਾਇਦਾ ਉਠਾ ਚੁੱਕੇ ਹਨ । ਹੋਰ ਸੂਬਿਆਂ ਵੱਲੋਂ ਪ੍ਰਸਤਾਵ ਦੇ ਅਧਾਰ ਤੇ ਖਰੀਫ ਮਾਰਕੀਟਿੰਗ ਸੀਜ਼ਨ 2020 ਦੌਰਾਨ 45.10 ਲੱਖ ਮੀਟਰਕ ਟਨ ਦਾਲਾਂ ਅਤੇ ਤੇਲ ਬੀਜ ਖਰੀਦਣ ਲਈ ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ, ਗੁਜਰਾਤ, ਹਰਿਆਣਾ, ਉਤਰ ਪ੍ਰਦੇਸ਼, ਉੜੀਸਾ, ਰਾਜਸਥਾਨ ਅਤੇ ਆਂਧਰਾ ਪ੍ਰਦੇਸ਼ ਨੂੰ ਪ੍ਰਾਈਸ ਸਪੋਟ ਸਕੀਮ (ਪੀ.ਐਸ.ਐਸ.) ਲਈ ਮੰਨਜੂਰੀ ਦਿੱਤੀ ਗਈ ਸੀ । ਹੋਰ 1.23 ਲੱਖ ਮੀਟਰਕ ਟਨ ਕੋਪਰਾ ਖਰੀਦਣ ਲਈ ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਨੂੰ ਮੰਨਜੂਰੀ ਦਿੱਤੀ ਗਈ ਸੀ ।ਹੋਰ ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਵੱਲੋਂ ਪ੍ਰਸਤਾਵ ਮਿਲਣ ਤੋਂ ਬਾਦ ਇਹਨਾ ਨੂੰ ਵੀ ਮਨਜੂਰੀ ਦਿੱਤੀ ਜਾਵੇਗੀ  ਤਾਂ ਜੋ ਇਹਨਾ ਫਸਲਾਂ ਦੇ ਐਫ.ਏ.ਕਿਉ ਗਰੇਡਾਂ ਅਨੁਸਾਰ  ਰਜਿਸਟਰਡ  ਕਿਸਾਨਾ ਕੋਲੋਂ ਸਾਲ 2020-21 ਲਈ ਨੋਟੀਫਾਈਡ ਐਮ.ਐਸ.ਪੀ. ਰਾਹੀਂ ਫਸਲ ਖਰੀਦੀ ਜਾ ਸਕੇ ਅਗਰ ਸੰਬੰਧਿਤ ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਵਿਚ ਨੋਟੀਫਾਈਡ ਵਾਢੀ ਸਮੇਂ ਦੌਰਾਨ ਘੱਟੋ ਘੱਟ ਸਮਰਥਨ ਮੁੱਲ ਮਾਰਕੀਟ ਤੋਂ ਹੇਠਾਂ ਜਾਂਦਾ ਹੈ ਤਾਂ ਕੇਂਦਰੀ ਨੋਡਲ ਏਜੰਸੀਆਂ ਸੂਬੇ ਦੀਆਂ ਨੋਮੀਨੇਟਿਡ ਖਰੀਦ ਏਜੰਸੀਆਂ ਰਾਹੀਂ ਫਸਲ ਖਰੀਦ ਸਕਣ ।

C:\Users\dell\Desktop\image002GHWV.png C:\Users\dell\Desktop\image003460A.png

 


23/10/2020 ਤੱਕ ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 6.43 ਕਰੋੜ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਕੀਮਤ ਵਾਲੀ 894.54 ਮੀਟਰਕ ਟਨ ਮੂੰਗ ਅਤੇ ਉੜਦ ਖਰੀਦਿਆ ਹੈ ਜਿਸ ਨਾਲ ਹਰਿਆਣਾ, ਮਹਾਰਾਸ਼ਟਰ, ਤਾਮਿਲਨਾਡੂ ਦੇ 871 ਕਿਸਾਨਾਂ ਨੂੰ ਲਾਭ ਮਿਲਿਆ ਹੈ । ਇਸੇ ਤਰ੍ਹਾਂ ਕਰਨਾਟਕ ਤੇ ਤਾਮਿਲਨਾਡੂ ਦੇ 3961 ਕਿਸਾਨਾਂ ਨੂੰ 5089 ਮੀਟਰਕ ਟਨ ਕੋਪਰਾ ਜਿਸ ਦੇ ਘੱਟੋ ਘੱਟ ਸਮਰਥਨ ਮੁੱਲ ਨਾਲ ਕੀਮਤ 52.40 ਕਰੋੜ ਰੁਪਏ ਬਣਦੀ ਹੈ, ਦਾ ਫਾਇਦਾ ਹੋਇਆ ਹੈ । ਕੋਪਰਾ ਅਤੇ ਉੜਦ ਦੇ ਮਾਮਲੇ ਵਿੱਚ ਇਸ ਨੂੰ ਪੈਦਾ ਕਰਨ ਵਾਲੇ ਮੁੱਖ ਰਾਜਾਂ ਵਿੱਚ ਇਹਨਾ ਫਸਲਾਂ ਦੀ ਕੀਮਤ ਘੱਟੋ ਘੱਟ ਸਮਰਥਨ ਮੁੱਲ ਤੋਂ ਉਪਰ ਚਲ ਰਹੀ ਹੈ । ਸੰਬੰਧਿਤ ਰਾਜ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ ਖਰੀਫ ਦਾਲਾਂ ਅਤੇ ਤੇਲ ਬੀਜਾਂ ਦਾ ਮੰਡੀਆਂ ਵਿੱਚ ਆਉਣ ਤੇ ਖਰੀਦ ਦੀ ਤਰੀਖ ਦਾ ਫੈਸਲਾ ਲੈਣ ਤੋਂ ਬਾਦ ਖਰੀਦ ਲਈ ਜਰੂਰੀ ਪ੍ਰਬੰਧ ਸ਼ੁਰੂ ਕਰ ਰਹੇ ਹਨ ।

C:\Users\dell\Desktop\image004MND3.png 

ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ ਵਿੱਚ ਘੱਟੋ ਘੱਟ ਸਮਰਥਨ ਮੁੱਲ ਤਹਿਤ ਕਪਾਹ ਦੀ ਖਰੀਦ ਦਾ ਕੰਮ ਵੀ ਜਾਰੀ ਹੈ । 23/10/2020 ਤੱਕ 339143 ਕਪਾਹ ਗੰਢਾਂ ਜਿਹਨਾ ਦੀ ਕੀਮਤ 95786.08 ਲੱਖ ਰੁਪਏ ਬਣਦੀ ਹੈ, ਖਰੀਦੀ ਗਈ ਹੈ ਜਿਸ ਨਾਲ 66052 ਕਿਸਾਨਾਂ ਨੂੰ ਫਾਇਦਾ ਪਹੁੰਚਿਆ ਹੈ ।
 

ਏ.ਪੀ.ਐਸ.


(Release ID: 1667393) Visitor Counter : 145