ਪ੍ਰਧਾਨ ਮੰਤਰੀ ਦਫਤਰ

ਵੀਡੀਓ ਕਾਨਫਰੰਸਿੰਗ ਜ਼ਰੀਏ ਗੁਜਰਾਤ ਵਿੱਚ ਤਿੰਨ ਪ੍ਰਮੁੱਖ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 24 OCT 2020 1:53PM by PIB Chandigarh

ਨਮਸਕਾਰ!

 

ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੂਪਾਣੀ ਜੀ, ਉਪ ਮੁੱਖ ਮੰਤਰੀ ਸ਼੍ਰੀ ਨਿਤਿਨ ਪਟੇਲ ਜੀ, ਗੁਜਰਾਤ ਭਾਜਪਾ ਪ੍ਰਦੇਸ਼ ਪ੍ਰਧਾਨ ਅਤੇ ਸਾਂਸਦ, ਸ਼੍ਰੀ ਸੀ. ਆਰ. ਪਾਟਿਲ ਜੀ, ਹੋਰ ਸਾਰੇ ਮੰਤਰੀਗਣ, ਸਾਂਸਦਗਣਵਿਧਾਇਕਗਣ, ਮੇਰੇ ਕਿਸਾਨ ਸਾਥੀਓ, ਗੁਜਰਾਤ ਦੇ ਸਾਰੇ ਭਾਈਓ ਅਤੇ ਭੈਣੋਂ!

 

ਮਾਂ ਅੰਬੇ ਦੇ ਅਸ਼ੀਰਵਾਦ ਨਾਲ ਅੱਜ ਗੁਜਰਾਤ ਦੇ ਵਿਕਾਸ ਨਾਲ ਜੁੜੇ ਤਿੰਨ ਅਹਿਮ ਪ੍ਰੋਜੈਕਟਾਂ ਦੀ ਸ਼ੁਰੂਆਤ ਹੋ ਰਹੀ ਹੈ। ਅੱਜ ਕਿਸਾਨ ਸੂਰਯੋਦਯ ਯੋਜਨਾ, ਗਿਰਨਾਰ ਰੋਪਵੇਅ ਅਤੇ ਦੇਸ਼ ਦੇ ਵੱਡੇ ਅਤੇ ਆਧੁਨਿਕ ਕਾਰਡੀਅਕ ਹੌਸਪਿਟਲ ਗੁਜਰਾਤ ਨੂੰ ਮਿਲ ਰਹੇ ਹਨ ਇਹ ਤਿੰਨੋਂ ਇੱਕ ਪ੍ਰਕਾਰ ਨਾਲ ਗੁਜਰਾਤ ਦੀ ਸ਼ਕਤੀ, ਭਗਤੀ ਅਤੇ ਸਿਹਤ ਦੇ ਪ੍ਰਤੀਕ ਹਨ ਇਨ੍ਹਾਂ ਸਾਰਿਆਂ ਲਈ ਗੁਜਰਾਤ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ!

 

ਭਾਈਓ ਅਤੇ ਭੈਣੋਂ, ਗੁਜਰਾਤ ਹਮੇਸ਼ਾ ਤੋਂ ਅਸਾਧਾਰਣ ਤਾਕਤ ਵਾਲੇ ਲੋਕਾਂ ਦੀ ਭੂਮੀ ਰਹੀ ਹੈ। ਪੂਜਯ ਬਾਪੂ ਅਤੇ ਸਰਦਾਰ ਪਟੇਲ ਤੋਂ ਲੈ ਕੇ ਗੁਜਰਾਤ ਦੇ ਅਨੇਕ ਸਪੂਤਾਂ ਨੇ ਦੇਸ਼ ਨੂੰ ਸਮਾਜਿਕ ਅਤੇ ਆਰਥਿਕ ਅਗਵਾਈ ਦਿੱਤੀ ਹੈ। ਮੈਨੂੰ ਖੁਸ਼ੀ ਹੈ ਕਿ ਕਿਸਾਨ ਸੂਰਯੋਦਯ ਯੋਜਨਾ ਦੇ ਮਾਧਿਅਮ ਨਾਲ ਗੁਜਰਾਤ ਫਿਰ ਇੱਕ ਨਵੀਂ ਪਹਿਲ ਦੇ ਨਾਲ ਸਾਹਮਣੇ ਆਇਆ ਹੈ। ਸੁਜਲਾਮ-ਸੁਫਲਾਮ ਅਤੇ ਸਾਉਨੀ (SAUNI) ਯੋਜਨਾ ਦੇ ਬਾਅਦ ਹੁਣ ਸੂਰਯੋਦਯ ਯੋਜਨਾ ਗੁਜਰਾਤ ਦੇ ਕਿਸਾਨਾਂ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ

 

ਕਿਸਾਨ ਸੂਰਯੋਦਯ ਯੋਜਨਾ ਵਿੱਚ ਸਰਬਉੱਚ ਪ੍ਰਾਥਮਿਕਤਾ ਗੁਜਰਾਤ ਦੇ ਕਿਸਾਨਾਂ ਦੀ ਜ਼ਰੂਰਤ ਨੂੰ ਦਿੱਤੀ ਗਈ ਹੈ। ਬਿਜਲੀ ਦੇ ਖੇਤਰ ਵਿੱਚ ਵਰ੍ਹਿਆਂ ਤੋਂ ਗੁਜਰਾਤ ਵਿੱਚ ਜੋ ਕੰਮ ਹੋ ਰਹੇ ਸਨ, ਉਹ ਇਸ ਯੋਜਨਾ ਦਾ ਬਹੁਤ ਵੱਡਾ ਅਧਾਰ ਬਣੇ ਹਨ ਇੱਕ ਸਮਾਂ ਸੀ ਜਦੋਂ ਗੁਜਰਾਤ ਵਿੱਚ ਬਿਜਲੀ ਦੀ ਬਹੁਤ ਕਿੱਲਤ ਰਹਿੰਦੀ ਸੀ, 24 ਘੰਟੇ ਬਿਜਲੀ ਦੇਣਾ ਬਹੁਤ ਵੱਡੀ ਚੁਣੌਤੀ ਸੀ ਬੱਚਿਆਂ ਦੀ ਪੜ੍ਹਾਈ ਹੋਵੇਕਿਸਾਨਾਂ ਲਈ ਸਿੰਚਾਈ ਹੋਵੇ, ਉਦਯੋਗਾਂ ਲਈ ਕਮਾਈ ਹੋਵੇ, ਇਹ ਸਭ ਕੁਝ ਪ੍ਰਭਾਵਿਤ ਹੁੰਦਾ ਸੀ ਅਜਿਹੇ ਵਿੱਚ ਬਿਜਲੀ ਦੇ ਉਤਪਾਦਨ ਤੋਂ ਲੈ ਕੇ ਟ੍ਰਾਂਸਮਿਸ਼ਨ ਤੱਕ, ਹਰ ਪ੍ਰਕਾਰ ਦੀ ਕਪੈਸਿਟੀ ਤਿਆਰ ਕਰਨ ਲਈ ਮਿਸ਼ਨ ਮੋਡ ਤੇ ਕੰਮ ਕੀਤਾ ਗਿਆ

 

ਗੁਜਰਾਤ ਦੇਸ਼ ਦਾ ਪਹਿਲਾ ਰਾਜ ਸੀ, ਜਿਸ ਨੇ ਸੌਰ ਊਰਜਾ ਦੇ ਲਈ ਇੱਕ ਦਹਾਕੇ ਪਹਿਲਾਂ ਹੀ ਵਿਆਪਕ ਨੀਤੀ ਬਣਾਈ ਸੀ ਜਦੋਂ ਸਾਲ 2010 ਵਿੱਚ ਪਾਟਨ ਵਿੱਚ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਹੋਇਆ ਸੀ, ਤਦ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਇੱਕ ਦਿਨ ਭਾਰਤ ਦੁਨੀਆ ਨੂੰ One Sun,  One world, One Grid ਦਾ ਰਸਤਾ ਦਿਖਾਏਗਾ ਅੱਜ ਤਾਂ ਭਾਰਤ ਸੋਲਰ ਪਾਵਰ ਦੇ ਉਤਪਾਦਨ ਅਤੇ ਉਪਯੋਗ, ਦੋਹਾਂ ਦੇ ਮਾਮਲੇ ਵਿੱਚ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚ ਹੈ। ਬੀਤੇ 6 ਵਰ੍ਹਿਆਂ ਵਿੱਚ ਦੇਸ਼ ਸੌਰ ਊਰਜਾ ਦੇ ਉਤਪਾਦਨ ਦੇ ਮਾਮਲੇ ਵਿੱਚ ਦੁਨੀਆ ਵਿੱਚ 5ਵੇਂ ਨੰਬਰ ਤੇ ਪਹੁੰਚ ਚੁੱਕਿਆ ਹੈ ਅਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

 

ਭਾਈਓ ਅਤੇ ਭੈਣੋਂ,

 

ਜੋ ਪਿੰਡਾਂ ਨਾਲ ਨਹੀਂ ਜੁੜੇ ਹਨ, ਖੇਤੀ ਨਾਲ ਨਹੀਂ ਜੁੜੇ ਹਨ, ਉਨ੍ਹਾਂ ਵਿੱਚੋਂ ਬਹੁਤ ਘੱਟ ਨੂੰ ਹੀ ਪਤਾ ਹੋਵੇਗਾ ਕਿ ਕਿਸਾਨਾਂ ਨੂੰ ਸਿੰਚਾਈ ਲਈ ਜ਼ਿਆਦਾਤਰ ਰਾਤ ਨੂੰ ਹੀ ਬਿਜਲੀ ਮਿਲਦੀ ਹੈ। ਅਜਿਹੇ ਵਿੱਚ ਖੇਤ ਵਿੱਚ ਸਿੰਚਾਈ ਦੇ ਸਮੇਂ ਕਿਸਾਨਾਂ ਨੂੰ ਰਾਤ-ਰਾਤ ਭਰ ਜਾਗਣਾ ਪੈਂਦਾ ਹੈ। ਜੂਨਾਗੜ੍ਹ ਅਤੇ ਗੀਰ ਸੋਮਨਾਥ ਜਿਹੇ ਇਲਾਕਿਆਂ ਵਿੱਚ, ਜਿੱਥੋਂ ਕਿਸਾਨ ਸੂਰਯੋਦਯ ਯੋਜਨਾ ਸ਼ੁਰੂ ਹੋ ਰਹੀ ਹੈ, ਉੱਥੇ ਤਾਂ ਜੰਗਲੀ ਜਾਨਵਰਾਂ ਦਾ ਵੀ ਬਹੁਤ ਜ਼ਿਆਦਾ ਖ਼ਤਰਾ ਰਹਿੰਦਾ ਹੈ। ਇਸ ਲਈ ਕਿਸਾਨ ਸੂਰਯੋਦਯ ਯੋਜਨਾ, ਨਾ ਸਿਰਫ਼ ਰਾਜ ਦੇ ਕਿਸਾਨਾਂ ਨੂੰ ਸੁਰੱਖਿਆ ਦੇਵੇਗੀ ਬਲਕਿ ਉਨ੍ਹਾਂ ਦੇ ਜੀਵਨ ਵਿੱਚ ਨਵਾਂ ਸਵੇਰਾ ਵੀ ਲਿਆਵੇਗੀ ਕਿਸਾਨਾਂ ਨੂੰ ਰਾਤ ਦੀ ਬਜਾਏ ਜਦੋਂ ਸਵੇਰੇ ਸੂਰਜ ਚੜ੍ਹਨ ਤੋਂ ਲੈ ਕੇ ਰਾਤ ਨੌਂ ਵਜੇ ਦੇ ਦੌਰਾਨ Three Phase ਬਿਜਲੀ ਮਿਲੇਗੀ, ਤਾਂ ਇਹ ਨਵਾਂ ਸਵੇਰਾ ਹੀ ਤਾਂ ਹੈ।

 

ਮੈਂ ਗੁਜਰਾਤ ਸਰਕਾਰ ਨੂੰ ਇਸ ਗੱਲ ਲਈ ਵੀ ਵਧਾਈ ਦੇਵਾਂਗਾ ਕਿ ਬਾਕੀ ਵਿਵਸਥਾਵਾਂ ਨੂੰ ਪ੍ਰਭਾਵਿਤ ਕੀਤੇ ਬਿਨਾ, ਟ੍ਰਾਂਸਮਿਸ਼ਨ ਦੀ ਬਿਲਕੁਲ ਨਵੀਂ ਕਪੈਸਿਟੀ ਤਿਆਰ ਕਰਕੇ ਇਹ ਕੰਮ ਕੀਤਾ ਜਾ ਰਿਹਾ ਹੈ।  ਇਸ ਯੋਜਨਾ ਦੇ ਤਹਿਤ ਅਗਲੇ 2-3 ਵਰ੍ਹਿਆਂ ਵਿੱਚ ਲਗਭਗ ਸਾਢੇ 3 ਹਜ਼ਾਰ ਸਰਕਿਟ ਕਿਲੋਮੀਟਰ ਨਵੀਆਂ ਟ੍ਰਾਂਸਮਿਸ਼ਨ ਲਾਈਨਾਂ ਨੂੰ ਵਿਛਾਉਣ ਦਾ ਕੰਮ ਕੀਤਾ ਜਾਵੇਗਾ ਮੈਨੂੰ ਦੱਸਿਆ ਗਿਆ ਹੈ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਹਜ਼ਾਰ ਤੋਂ ਜ਼ਿਆਦਾ ਪਿੰਡਾਂ ਵਿੱਚ ਇਹ ਯੋਜਨਾ ਲਾਗੂ ਵੀ ਹੋ ਜਾਵੇਗੀ ਇਨ੍ਹਾਂ ਵਿੱਚੋਂ ਵੀ ਜ਼ਿਆਦਾ ਪਿੰਡ ਆਦਿਵਾਸੀ ਬਹੁਲਤਾ ਇਲਾਕਿਆਂ ਵਿੱਚ ਹਨ ਜਦੋਂ ਇਸ ਯੋਜਨਾ ਦਾ ਪੂਰੇ ਗੁਜਰਾਤ ਵਿੱਚ ਵਿਸਤਾਰ ਹੋ ਜਾਵੇਗਾ, ਤਾਂ ਇਹ ਲੱਖਾਂ ਕਿਸਾਨਾਂ ਦੇ ਜੀਵਨ ਨੂੰ, ਉਨ੍ਹਾਂ ਦੀ ਰੋਜਮੱਰਾ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦੇਵੇਗੀ

 

ਸਾਥੀਓ,

 

ਕਿਸਾਨ ਦੀ ਆਮਦਨ ਦੁੱਗਣੀ ਕਰਨ ਦੇ ਲਈ, ਲਾਗਤ ਘੱਟ ਕਰਨ ਦੇ ਲਈ, ਉਨ੍ਹਾਂ ਦੀ ਪਰੇਸ਼ਾਨੀ ਘੱਟ ਕਰਨ ਦੇ ਲਈ ਬਦਲਦੇ ਸਮੇਂ ਦੇ ਨਾਲ ਸਾਨੂੰ ਆਪਣੇ ਪ੍ਰਯਤਨ ਵਧਾਉਣੇ ਹੀ ਹੋਣਗੇ ਕਿਸਾਨਾਂ ਨੂੰ ਕਿਤੇ ਵੀ ਆਪਣੀ ਉਪਜ ਵੇਚਣ ਦੀ ਆਜ਼ਾਦੀ ਦੇਣਾ ਹੋਵੇ ਜਾਂ ਫਿਰ ਹਜ਼ਾਰਾਂ ਕਿਸਾਨ ਉਤਪਾਦਕ ਸੰਘਾਂ ਦਾ ਨਿਰਮਾਣ, ਸਿੰਚਾਈ ਦੇ ਰੁਕੇ ਹੋਏ ਪ੍ਰੋਜੈਕਟਾਂ ਨੂੰ ਪੂਰਾ ਕਰਨ ਦਾ ਕੰਮ ਹੋਵੇ ਜਾਂ ਫਿਰ ਫਸਲ ਬੀਮਾ ਯੋਜਨਾ ਵਿੱਚ ਸੁਧਾਰ, ਯੂਰੀਆ ਦੀ 100 ਪ੍ਰਤੀਸ਼ਤ ਨਿੰਮ ਕੋਟਿੰਗ ਹੋਵੇ ਜਾਂ ਫਿਰ ਦੇਸ਼ ਭਰ ਦੇ ਕਰੋੜਾਂ ਕਿਸਾਨਾਂ ਨੂੰ ਸੌਇਲ ਹੈਲਥ ਕਾਰਡ, ਇਸ ਦਾ ਟੀਚਾ ਇਹੀ ਹੈ ਕਿ ਦੇਸ਼ ਦਾ ਐਗਰੀਕਲਚਰ ਸੈਕਟਰ ਮਜ਼ਬੂਤ ਹੋਵੇਕਿਸਾਨ ਨੂੰ ਖੇਤੀ ਕਰਨ ਵਿੱਚ ਮੁਸ਼ਕਿਲ ਨਾ ਹੋਵੇ ਇਸ ਦੇ ਲਈ ਨਿਰੰਤਰ ਨਵੀਆਂ-ਨਵੀਆਂ ਪਹਿਲਾਂ ਕੀਤੀਆਂ ਜਾ ਰਹੀਆਂ ਹਨ

 

ਦੇਸ਼ ਵਿਚ ਅੱਜ ਅੰਨਦਾਤਾ ਨੂੰ ਊਰਜਾਵਾਨ ਵੀ ਬਣਾਉਣ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਕੁਸੁਮ ਯੋਜਨਾ ਦੇ ਤਹਿਤ ਕਿਸਾਨਾਂ, ਕਿਸਾਨ ਉਤਪਾਦਕ ਸੰਘ-FPOs Co-operatives, ਪੰਚਾਇਤਾਂ, ਅਜਿਹੇ ਹਰ ਸੰਸਥਾਨਾਂ ਨੂੰ ਬੰਜਰ ਜ਼ਮੀਨ 'ਤੇ ਛੋਟੇ-ਛੋਟੇ ਸੋਲਰ ਪਲਾਂਟ ਲਗਾਉਣ ਵਿੱਚ ਸਹਾਇਤਾ ਦਿੱਤੀ ਜਾ ਰਹੀ ਹੈ। ਦੇਸ਼ ਭਰ ਦੇ ਲੱਖਾਂ ਕਿਸਾਨਾਂ ਦੇ ਸੋਲਰ ਪੰਪਾਂ ਨੂੰ ਵੀ ਗ੍ਰਿੱਡ ਨਾਲ ਜੋੜਿਆ ਜਾ ਰਿਹਾ ਹੈ। ਇਸ ਨਾਲ ਜੋ ਬਿਜਲੀ ਪੈਦਾ ਹੋਵੇਗੀ ਉਸ ਨੂੰ ਕਿਸਾਨ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਆਪਣੀ ਸਿੰਚਾਈ ਦੇ ਲਈ ਉਪਯੋਗ ਕਰ ਸਕਣਗੇ ਅਤੇ ਅਤਿਰਿਕਤ ਬਿਜਲੀ ਨੂੰ ਵੇਚ ਵੀ ਸਕਣਗੇ। ਦੇਸ਼ ਭਰ ਵਿੱਚ ਕਰੀਬ ਸਾਢੇ 17 ਲੱਖ ਕਿਸਾਨ ਪਰਿਵਾਰਾਂ ਨੂੰ ਸੋਲਰ ਪੰਪ ਲਗਾਉਣ ਵਿੱਚ ਮਦਦ ਕੀਤੀ ਜਾ ਰਹੀ ਹੈ। ਇਸ ਨਾਲ ਕਿਸਾਨਾਂ ਨੂੰ ਸਿੰਚਾਈ ਦੀ ਸਹੂਲਤ ਵੀ ਮਿਲੇਗੀ ਅਤੇ ਉਨ੍ਹਾਂ ਨੂੰ ਵਾਧੂ ਆਮਦਨ ਵੀ ਹੋ ਜਾਵੇਗੀ।

 

ਸਾਥੀਓ,

 

ਗੁਜਰਾਤ ਨੇ ਤਾਂ ਬਿਜਲੀ ਦੇ ਨਾਲ-ਨਾਲ ਸਿੰਚਾਈ ਅਤੇ ਪੀਣ ਦੇ ਪਾਣੀ ਦੇ ਖੇਤਰ ਵਿੱਚ ਵੀ ਸ਼ਾਨਦਾਰ ਕੰਮ ਕੀਤਾ ਹੈ। ਇਸ ਪ੍ਰੋਗਰਾਮ ਵਿੱਚ ਜੁੜੇ ਅਸੀਂ ਸਾਰੇ ਜਾਣਦੇ ਹਾਂ ਕਿ ਗੁਜਰਾਤ ਵਿੱਚ ਪਾਣੀ ਦੀ ਕੀ ਸਥਿਤੀ ਸੀ। ਬਜਟ ਦਾ ਬਹੁਤ ਵੱਡਾ ਖਰਚਾ ਸਾਲਾਂ ਤੱਕ ਪਾਣੀ ਦੇ ਪਿੱਛੇ ਹੀ ਖਰਚਣਾ ਪਿਆ ਹੈ। ਇਹ ਬਹੁਤ ਲੋਕਾਂ ਨੂੰ ਅੰਦਾਜ਼ਾ ਨਹੀਂ ਹੋਵੇਗਾ ਕਿ ਗੁਜਰਾਤ ਤੇ ਪਾਣੀ ਦੇ ਪਿੱਛੇ ਆਰਥਿਕ ਬੋਝ ਬਹੁਤ ਵੱਡਾ ਰਹਿੰਦਾ ਸੀ। ਬੀਤੇ ਦੋ ਦਹਾਕਿਆਂ ਦੇ ਯਤਨਾਂ ਨਾਲ ਅੱਜ ਗੁਜਰਾਤ ਦੇ ਉਨ੍ਹਾਂ ਜ਼ਿਲ੍ਹਿਆਂ, ਉਨ੍ਹਾਂ ਪਿੰਡਾਂ ਤੱਕ ਵੀ ਪਾਣੀ ਪਹੁੰਚ ਗਿਆ ਹੈ, ਜਿੱਥੇ ਕੋਈ ਪਹਿਲੇ ਸੋਚ ਵੀ ਨਹੀਂ ਸਕਦਾ ਸੀ।

 

ਅੱਜ ਜਦੋਂ ਅਸੀਂ ਸਰਦਾਰ ਸਰੋਵਰ ਨੂੰ ਦੇਖਦੇ ਹਾਂ, ਨਰਮਦਾ ਜੀ ਦੇ ਜਲ ਨੂੰ ਗੁਜਰਾਤ ਦੇ ਸੋਕੇ ਤੋਂ ਪ੍ਰਭਾਵਿਤ ਖੇਤਰਾਂ ਤੱਕ ਪਹੁੰਚਾ ਰਹੀਆਂ ਨਹਿਰਾਂ ਦੇ ਨੈੱਟਵਰਕ ਨੂੰ ਦੇਖਦੇ ਹਾਂ, ਵਾਟਰ ਗ੍ਰਿੱਡਸ ਨੂੰ ਦੇਖਦੇ ਹਾਂ ਤਾਂ ਗੁਜਰਾਤ ਦੇ ਲੋਕਾਂ ਦੇ ਯਤਨਾਂ 'ਤੇ ਮਾਣ ਹੁੰਦਾ ਹੈ। ਗੁਜਰਾਤ ਦੇ ਕਰੀਬ 80 ਪ੍ਰਤੀਸ਼ਤ ਘਰਾਂ ਵਿੱਚ ਅੱਜ ਨਲ ਸੇ ਜਲ (ਜਲ ਟੂਟੀ ਕਨੈਕਸ਼ਨ) ਪਹੁੰਚ ਚੁੱਕਿਆ ਹੈ। ਬਹੁਤ ਜਲਦੀ ਗੁਜਰਾਤ ਦੇਸ਼ ਦੇ ਉਨ੍ਹਾਂ ਰਾਜਾਂ ਵਿੱਚ ਹੋਵੇਗਾ ਜਿਨ੍ਹਾਂ ਦੇ ਹਰ ਘਰ ਵਿੱਚ ਪਾਈਪ ਨਾਲ ਜਲ ਪਹੁੰਚੇਗਾ। ਅਜਿਹੇ ਵਿੱਚ ਅੱਜ ਗੁਜਰਾਤ ਵਿੱਚ ਕਿਸਾਨ ਸੂਰਯੋਦਯ ਯੋਜਨਾ ਸ਼ੁਰੂ ਹੋ ਰਹੀ ਹੈ ਤਾਂ ਸਾਰਿਆਂ ਨੂੰ ਆਪਣਾ ਇੱਕ ਵਚਨ, ਇੱਕ ਮੰਤਰ ਫਿਰ ਦੁਹਰਾਉਣਾ ਹੈ। ਇਹ ਮੰਤਰ ਹੈ – Per Drop, More Crop ਦਾ। ਜਦੋਂ ਕਿਸਾਨਾਂ ਨੂੰ ਦਿਨ ਵਿੱਚ ਬਿਜਲੀ ਮਿਲੇਗੀ, ਤਾਂ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਬਚਾਉਣ 'ਤੇ ਵੀ ਓਨਾ ਹੀ ਜ਼ੋਰ ਦੇਣਾ ਹੈ। ਵਰਨਾ ਅਜਿਹਾ ਨਾ ਹੋਵੇ ਚਲੋ ਕਿ ਭਾਈ ਬਿਜਲੀ ਆ ਰਹੀ ਹੈ, ਪਾਣੀ ਵਗ ਰਿਹਾ ਹੈ ਅਸੀਂ ਅਰਾਮ ਨਾਲ ਬੈਠੇ ਹਾਂ ਫਿਰ ਤਾਂ ਗੁਜਰਾਤ ਬਰਬਾਦ ਹੋ ਜਾਵੇਗਾ, ਪਾਣੀ ਖ਼ਤਮ ਹੋ ਜਾਵੇਗਾ, ਜ਼ਿੰਦਗੀ ਮੁਸ਼ਕਿਲ ਹੋ ਜਾਵੇਗੀਦਿਨ ਵਿੱਚ ਬਿਜਲੀ ਮਿਲਣ ਦੀ ਵਜ੍ਹਾ ਨਾਲ ਕਿਸਾਨਾਂ ਦੇ ਲਈ ਵੀ ਮਾਈਕ੍ਰੋ-ਇਰੀਗੇਸ਼ਨ ਦੀਆਂ ਵਿਵਸਥਾਵਾਂ ਕਰਨਾ ਅਸਾਨ ਹੋਵੇਗਾ। ਗੁਜਰਾਤ ਨੇ ਮਾਈਕ੍ਰੋ-ਇਰੀਗੇਸ਼ਨ ਦੇ ਖੇਤਰ ਵਿੱਚ ਕਾਫੀ ਪ੍ਰਗਤੀ ਕੀਤੀ ਹੈ-ਟਪਕ ਸਿੰਚਾਈ ਹੋਵੇ ਜਾਂ ਸਪ੍ਰਿੰਕਲਰ ਹੋਵੇ, ਕਿਸਾਨ ਸੂਰਯੋਦਯ ਯੋਜਨਾ ਨਾਲ ਇਸ ਦੇ ਹੋਰ ਵਿਸਤਾਰ ਵਿੱਚ ਮਦਦ ਮਿਲੇਗੀ। 

 

ਭਾਈਓ ਅਤੇ ਭੈਣੋਂ,

 

ਗੁਜਰਾਤ ਵਿੱਚ ਅੱਜ ਸਰਵੋਦਯਦੇ ਨਾਲ ਹੀ ਆਰੋਗਯੋਦਯਵੀ ਹੋ ਰਿਹਾ ਹੈ। ਇਹ "ਆਰੋਗਯੋਦਯ" ਆਪਣੇ ਆਪ ਵਿੱਚ ਇਕ ਨਵਾਂ ਨਜ਼ਰਾਨਾ ਹੈ। ਅੱਜ ਭਾਰਤ ਦੇ ਸਭ ਤੋਂ ਵੱਡੇ ਕਾਰਡੀਅਕ ਹਸਪਤਾਲ ਦੇ ਰੂਪ ਵਿੱਚ, ਯੂਐੱਨ ਮਹਿਤਾ ਇੰਸਟੀਟਿਊਟ ਆਵ੍ ਕਾਰਡੀਓਲੋਜੀ ਐਂਡ ਰਿਸਰਚ ਸੈਂਟਰ ਦਾ ਉਦਘਾਟਨ (ਲੋਕਅਰਪਣ) ਕੀਤਾ ਗਿਆ ਹੈ। ਇਹ ਦੇਸ਼ ਦੇ ਉਨ੍ਹਾਂ ਚੋਣਵੇਂ ਹਸਪਤਾਲਾਂ ਵਿੱਚੋਂ ਇੱਕ ਹੈ ਜਿਸ ਵਿੱਚ ਵਰਲਡਕਲਾਸ ਇਨਫ੍ਰਾਸਟ੍ਰਕਚਰ ਵੀ ਹੈ ਅਤੇ ਓਨੀ ਹੀ ਆਧੁਨਿਕ ਹੈਲਥ ਫੈਸਿਲਿਟੀ ਵੀਬਦਲਦੇ ਲਾਈਫ ਸਟਾਈਲ ਦੇ ਕਾਰਨ ਹਾਰਟ (ਦਿਲ) ਨਾਲ ਜੁੜੀਆਂ ਸਮੱਸਿਆਵਾਂ ਅਸੀਂ ਦੇਖ ਰਹੇ ਹਾਂ, ਦਿਨੋ-ਦਿਨ ਵਧਦੀਆਂ ਚਲੀਆਂ ਜਾ ਰਹੀਆਂ ਹਨ, ਛੋਟੇ ਬੱਚਿਆਂ ਵਿੱਚ ਹੋ ਰਹੀਆਂ ਹਨਅਜਿਹੇ ਵਿੱਚ ਇਹ ਹਸਪਤਾਲ ਗੁਜਰਾਤ ਹੀ ਨਹੀਂ, ਦੇਸ਼ਭਰ ਦੇ ਲੋਕਾਂ ਦੇ ਲਈ ਬਹੁਤ ਵੱਡੀ ਸੁਵਿਧਾ ਹੈ।

 

ਭਾਈਓ ਅਤੇ ਭੈਣੋਂ,

 

ਬੀਤੇ ਦੋ ਦਹਾਕਿਆਂ ਵਿੱਚ ਗੁਜਰਾਤ ਨੇ ਅਰੋਗਤਾ ਦੇ ਖੇਤਰ ਵਿੱਚ ਵੀ ਬੇਮਿਸਾਲ ਕੰਮ ਕੀਤਾ ਹੈ। ਭਾਵੇਂ ਉਹ ਆਧੁਨਿਕ ਹਸਪਤਾਲਾਂ ਦਾ ਨੈੱਟਵਰਕ ਹੋਵੇ, ਮੈਡੀਕਲ ਕਾਲਜ ਹੋਣ ਜਾਂ ਹੈਲਥ ਸੈਂਟਰਸ ਹੋਣ, ਪਿੰਡ-ਪਿੰਡ ਨੂੰ ਬਿਹਤਰ ਸਿਹਤ ਸੁਵਿਧਾਵਾਂ ਨਾਲ ਜੋੜਨ ਦਾ ਬਹੁਤ ਵੱਡਾ ਕੰਮ ਕੀਤਾ ਗਿਆ ਹੈ। ਬੀਤੇ 6 ਸਾਲਾਂ ਵਿੱਚ ਦੇਸ਼ ਵਿੱਚ ਸਿਹਤ ਸੇਵਾ ਨਾਲ ਜੁੜੀਆਂ ਯੋਜਨਾਵਾਂ ਸ਼ੁਰੂ ਹੋਈਆਂ ਹਨ, ਉਨ੍ਹਾਂ ਦਾ ਵੀ ਲਾਭ ਗੁਜਰਾਤ ਨੂੰ ਮਿਲ ਰਿਹਾ ਹੈ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਗੁਜਰਾਤ ਦੇ 21 ਲੱਖ ਲੋਕਾਂ ਨੂੰ ਮੁਫਤ ਇਲਾਜ ਮਿਲਿਆ ਹੈ। ਸਸਤੀਆਂ ਦਵਾਈਆਂ ਦੇਣ ਵਾਲੇ ਸਵਾ 5 ਸੌ ਤੋਂ ਜ਼ਿਆਦਾ ਜਨਔਸ਼ਧੀ ਕੇਂਦਰ ਗੁਜਰਾਤ ਵਿੱਚ ਖੁੱਲ੍ਹ ਚੁੱਕੇ ਹਨ। ਇਸ ਵਿੱਚੋਂ ਲਗਭਗ 100 ਕਰੋੜ ਰੁਪਏ ਦੀ ਬੱਚਤ ਗੁਜਰਾਤ ਦੇ ਆਮ ਮਰੀਜ਼ਾਂ ਨੂੰ ਹੋਈ ਹੈ

 

ਭਾਈਓ ਅਤੇ ਭੈਣੋਂ,

 

ਅੱਜ ਗੁਜਰਾਤ ਨੂੰ ਜੋ ਤੀਸਰਾ ਉਪਹਾਰ ਮਿਲਿਆ ਹੈ, ਉਸ ਵਿੱਚ ਆਸਥਾ ਅਤੇ ਟੂਰਿਜ਼ਮ ਦੋਵੇਂ ਹੀ ਆਪਸ ਵਿੱਚ ਜੁੜੇ ਹੋਏ ਹਨ। ਗਿਰਨਾਰ ਪਹਾੜ 'ਤੇ ਮਾਂ ਅੰਬੇ ਵੀ ਵਿਰਾਜਦੀ ਹੈ, ਗੋਰਖਨਾਥ ਸ਼ਿਖਰ ਵੀ ਹੈ, ਗੁਰੂ ਦੱਤਾਤ੍ਰੇਯ ਦਾ ਸ਼ਿਖਰ ਹੈ ਅਤੇ ਜੈਨ ਮੰਦਿਰ ਵੀ ਹੈ। ਇੱਥੇ ਦੀਆਂ ਹਜ਼ਾਰਾਂ ਪੌੜੀਆਂ ਚੜ੍ਹ ਕੇ ਸ਼ਿਖਰ ਤੇ ਪਹੁੰਚਦਾ ਹੈ, ਉਹ ਅਦਭੁਤ ਸ਼ਕਤੀ ਅਤੇ ਸ਼ਾਂਤੀ ਦਾ ਅਨੁਭਵ ਕਰਦਾ ਹੈ। ਹੁਣ ਇੱਥੇ ਵਿਸ਼ਵ ਪੱਧਰੀ ਰੋਪ-ਵੇਅ ਬਣਨ ਨਾਲ ਸਭ ਨੂੰ ਸੁਵਿਧਾ ਮਿਲੇਗੀ, ਸਾਰਿਆਂ ਨੂੰ ਦਰਸ਼ਨ ਦਾ ਅਵਸਰ ਮਿਲੇਗਾ। ਹੁਣ ਤੱਕ ਮੰਦਿਰ ਤੱਕ ਜਾਣ ਵਿੱਚ ਜੋ 5-7 ਘੰਟਿਆਂ ਦਾ ਸਮਾਂ ਲਗਦਾ ਸੀ ਉਹ ਦੂਰੀ ਹੁਣ ਰੋਪਵੇਅ ਨਾਲ 7-8 ਮਿੰਟ ਵਿੱਚ ਹੀ ਤੈਅ ਹੋ ਜਾਵੇਗੀ। ਰੋਪਵੇਅ ਦੀ ਸਵਾਰੀ ਅਡਵੈਂਚਰ ਨੂੰ ਵੀ ਵਧਾਵੇਗੀ, ਉਤਸੁਕਤਾ ਵੀ ਵਧਾਵੇਗੀ। ਇਸ ਨਵੀਂ ਸੁਵਿਧਾ ਦੇ ਬਾਅਦ ਇੱਥੇ ਜ਼ਿਆਦਾ ਤੋਂ ਜ਼ਿਆਦਾ ਸ਼ਰਧਾਲੂ ਆਉਣਗੇ, ਜ਼ਿਆਦਾ ਸੈਲਾਨੀ ਆਉਣਗੇ।

 

ਸਾਥੀਓਅੱਜ ਜਿਸ ਰੋਪ-ਵੇਅ ਦੀ ਸ਼ੁਰੂਆਤ ਹੋਈ ਹੈ,  ਉਹ ਗੁਜਰਾਤ ਦਾ ਚੌਥਾ ਰੋਪ-ਵੇਅ ਹੈ  ਬਨਾਸਕਾਂਠਾ ਵਿੱਚ ਮਾਂ ਅੰਬਾ ਦੇ ਦਰਸ਼ਨ  ਲਈ,  ਪਾਵਾਗੜ੍ਹ ਵਿੱਚ,  ਸਤਪੂੜਾ ਵਿੱਚ ਤਿੰਨ ਹੋਰ ਰੋਪ-ਵੇਅ ਪਹਿਲਾਂ ਤੋਂ ਕੰਮ ਕਰ ਰਹੇ ਹਨ।  ਅਗਰ ਗਿਰਨਾਰ ਰੋਪ-ਵੇਅ ਵਿੱਚ ਰੋੜੇ ਨਾ ਅਟਕਾਏ ਹੁੰਦੇ ਤਾਂ ਇਹ ਇਤਨੇ ਸਾਲਾਂ ਤੱਕ ਅਟਕਿਆ ਨਾ ਹੁੰਦਾ,  ਲੋਕਾਂ ਨੂੰ,  ਟੂਰਿਸਟਾਂ ਨੂੰ ਇਸ ਦਾ ਲਾਭ ਬਹੁਤ ਪਹਿਲਾਂ ਹੀ ਮਿਲਣ ਲਗ ਗਿਆ ਹੁੰਦਾ।  ਇੱਕ ਰਾਸ਼ਟਰ  ਦੇ ਰੂਪ ਵਿੱਚ ਸਾਨੂੰ ਵੀ ਸੋਚਣਾ ਹੋਵੇਗਾ ਕਿ ਜਦੋਂ ਲੋਕਾਂ ਨੂੰ ਇਤਨੀ ਬੜੀ ਸੁਵਿਧਾ ਪਹੁੰਚਾਉਣ ਵਾਲੀਆਂ ਵਿਵਸਥਾਵਾਂ ਦਾ ਨਿਰਮਾਣ,  ਇਤਨੇ ਲੰਬੇ ਸਮੇਂ ਤੱਕ ਅਟਕਿਆ ਰਹੇਗਾ,  ਤਾਂ ਲੋਕਾਂ ਦਾ ਕਿਤਨਾ ਨੁਕਸਾਨ ਹੁੰਦਾ ਹੈ ਦੇਸ਼ ਦਾ ਕਿਤਨਾ ਨੁਕਸਾਨ ਹੁੰਦਾ ਹੈ  ਹੁਣ ਜਦੋਂ ਇਹ ਗਿਰਨਾਰ ਰੋਪ-ਵੇਅ ਸ਼ੁਰੂ ਹੋ ਰਿਹਾ ਹੈ,  ਤਾਂ ਮੈਨੂੰ ਖੁਸ਼ੀ ਹੈ ਕਿ ਇੱਥੇ ਲੋਕਾਂ ਨੂੰ ਤਾਂ ਸੁਵਿਧਾ ਮਿਲੇਗੀ ਹੀ ਸਥਾਨਕ ਨੌਜਵਾਨ ਨੂੰ ਰੋਜ਼ਗਾਰ  ਦੇ ਵੀ ਅਧਿਕ ਅਵਸਰ ਮਿਲਣਗੇ

 

ਸਾਥੀਓ,

 

ਦੁਨੀਆ  ਦੇ ਵੱਡੇ-ਵੱਡੇ ਟੂਰਿਸਟ ਡੈਸਟੀਨੇਸ਼ਨਆਸਥਾ ਨਾਲ ਜੁੜੇ ਕੇਂਦਰ ਇਸ ਗੱਲ ਨੂੰ ਸਵੀਕਾਰ ਕਰਕੇ ਚਲਦੇ ਹਨ ਕਿ ਸਾਡੇ ਇੱਥੇ ਜ਼ਿਆਦਾ ਲੋਕ ਤਦ ਹੀ ਆਣਉਗੇ ਜਦੋਂ ਅਸੀਂ ਟੂਰਿਸਟਾਂ ਨੂੰ ਆਧੁਨਿਕ ਸੁਵਿਧਾਵਾਂ ਦੇਵਾਂਗੇ  ਅੱਜ ਜਦੋਂ ਟੂਰਿਸਟ ਜਦੋਂ ਕਿਤੇ ਜਾਂਦਾ ਹੈ,  ਆਪਣੇ ਪਰਿਵਾਰ  ਨਾਲ ਜਾਂਦਾ ਹੈ,  ਤਾਂ ਉਸ ਨੂੰ Ease of Living ਵੀ ਚਾਹੀਦੀ ਹੁੰਦੀ ਹੈ ਅਤੇ Ease of Travelling ਵੀ।  ਗੁਜਰਾਤ ਵਿੱਚ ਅਨੇਕਾਂ ਥਾਵਾਂ ਹਨ ਜਿਨ੍ਹਾਂ ਵਿੱਚ ਭਾਰਤ ਹੀ ਨਹੀਂ ਦੁਨੀਆ ਦਾ ਵੱਡਾ ਟੂਰਿਸਟ ਡੈਸਟੀਨੇਸ਼ਨ ਬਣਨ ਦੀ ਸਮਰੱਥਾ ਹੈ।  ਅਗਰ ਮਾਤਾ ਦੇ ਹੀ ਮੰਦਿਰਾਂ ਦੀ ਗੱਲ ਕਰੀਏ ਤਾਂ ਭਗਤਾਂ ਲਈ ਗੁਜਰਾਤ ਵਿੱਚ ਪੂਰਾ ਸਰਕਿਟ ਹੈ  ਮੈਂ ਸਭ ਮਾਤਾਵਾਂ ਦੇ ਸਥਾਨਾਂ ਦਾ ਜ਼ਿਕਰ ਨਹੀਂ ਕਰ ਰਿਹਾ ਹਾਂ.... ਅਤੇ ਗੁਜਰਾਤ ਦੇ ਸਾਰੇ ਕੋਨਿਆਂ ਵਿੱਚ ਇਹ ਸ਼ਕਤੀ ਰੂਪੇਣ ਮਾਤਾਵਾਂ ਗੁਜਰਾਤ ਨੂੰ ਨਿਰੰਤਰ ਅਸ਼ੀਰਵਾਦ  ਦਿੰਦੀਆਂ ਹਨ  ਅੰਬਾ ਜੀ  ਹਨ,  ਪਾਵਾਗੜ੍ਹ ਤਾਂ ਹੈ ਹੀ ਚੋਟਿਲਾ ਚਾਮੁੰਡਾ ਮਾਤਾ ਜੀ ਹਨ,  ਉਮਿਯਾ ਮਾਤਾਜੀ ਹਨ,  ਕੱਛ ਵਿੱਚ ਮਾਤਾ ਨੋ ਮਢ,  ਕਿਤਨੇ ਹੀ,  ਯਾਨੀ ਅਸੀਂ ਅਨੁਭਵ ਕਰ ਸਕਦੇ ਹਾਂ ਕਿ ਗੁਜਰਾਤ ਵਿੱਚ ਇੱਕ ਪ੍ਰਕਾਰ ਦੀ ਸ਼ਕਤੀ ਦਾ ਵਾਸ ਹੈ  ਕਈ ਪ੍ਰਸਿੱਧ ਮੰਦਿਰ ਹਨ।

 

ਆਸਥਾ ਦੇ ਸਥਲਾਂ ਦੇ ਇਲਾਵਾ ਵੀ ਗੁਜਰਾਤ ਵਿੱਚ ਅਨੇਕ ਥਾਵਾਂ ਹਨ ਜਿਨ੍ਹਾਂ ਦੀਆਂ ਸਮਰੱਥਾਵਾਂ ਅਦਭੁਦ ਹਨ  ਹੁਣੇ ਤੁਸੀਂ ਵੀ ਦੇਖਿਆ ਹੈ ਦੁਆਰਕਾ  ਦੇ ਸ਼ਿਵਰਾਜਪੁਰ ਸਮੁੰਦਰੀ ਬੀਚ ਨੂੰ ਅੰਤਰਰਾਸ਼ਟਰੀ ਪਹਿਚਾਣ ਮਿਲੀ ਹੈ,  Blue Flag certification ਮਿਲਿਆ ਹੈ।  ਅਜਿਹੇ ਸਥਲਾਂ ਨੂੰ ਵਿਕਸਿਤ ਕਰਨ ਤੇ ਉੱਥੇ ਜ਼ਿਆਦਾ ਤੋਂ ਜ਼ਿਆਦਾ ਸੈਲਾਨੀ ਆਣਉਗੇ ਅਤੇ ਆਪਣੇ ਨਾਲ ਰੋਜਗਾਰ  ਦੇ ਨਵੇਂ ਅਵਸਰ ਵੀ ਲਿਆਉਣਗੇ।  ਤੁਸੀਂ ਦੇਖੋ,  ਸਰਦਾਰ ਸਾਹੇਬ ਨੂੰ ਸਮਰਪਿਤ ਸਟੈਚੂ ਆਵ੍ ਯੂਨਿਟੀ,  ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾਹੁਣ ਕਿਤਨੀ ਬੜੀ ਟੂਰਿਸਟ ਅਟ੍ਰੈਕਸ਼ਨ ਬਣ ਰਹੀ ਹੈ।

 

ਜਦੋਂ ਇਹ ਕੋਰੋਨਾ ਸ਼ੁਰੂ ਹੋਇਆਉਸ ਤੋਂ ਪਹਿਲਾਂ ਹੀ ਕਰੀਬ 45 ਲੱਖ ਤੋਂ ਜ਼ਿਆਦਾ ਲੋਕ ਸਟੈਚੂ ਆਵ੍ ਯੂਨਿਟੀ ਨੂੰ ਦੇਖਣ ਜਾ ਚੁੱਕੇ ਸਨ।  ਇਤਨੇ ਘੱਟ ਸਮੇਂ ਵਿੱਚ 45 ਲੱਖ ਲੋਕ ਬਹੁਤ ਵੱਡੀ ਗੱਲ ਹੁੰਦੀ ਹੈ।  ਹੁਣ ਸਟੈਚੂ ਆਵ੍ ਯੂਨਿਟੀ ਨੂੰ ਫਿਰ ਤੋਂ ਖੋਲ੍ਹਿਆ ਗਿਆ ਹੈ ਤਾਂ ਇਹ ਸੰਖਿਆ ਫਿਰ ਤੇਜ਼ੀ ਨਾਲ ਵਧ ਰਹੀ ਹੈ।  ਇਸੇ ਤਰ੍ਹਾਂ ਛੋਟਾ ਜਿਹਾ ਉਦਾਹਰਣ ਦਿੰਦਾ ਹਾਂ ਮੈਂ- ਅਹਿਮਦਾਬਾਦ ਦੀ ਕਾਂਕਰਿਯਾ ਝੀਲ  ਇੱਕ ਜ਼ਮਾਨਾ ਸੀ ਉੱਥੋਂ ਕੋਈ ਗੁਜਰਦਾ ਨਹੀਂ ਸੀ,  ਦੂਜਾ ਰਸਤਾ ਲੈਂਦਾ ਸੀ  ਉਸ ਦਾ ਥੋੜ੍ਹਾ ਜਿਹਾ ਰੈਨੋਵੇਸ਼ਨ ਕੀਤਾ,  ਥੋੜ੍ਹਾ ਟੂਰਿਸਟ ਨੂੰ ਧਿਆਨ ਵਿੱਚ ਰੱਖ ਕੇ ਵਿਵਸਥਾਵਾਂ ਖੜ੍ਹੀਆਂ ਕੀਤੀਆਂ ਅਤੇ ਅੱਜ ਸਥਿਤੀ ਕੀ ਹੈ- ਉੱਥੇ ਪਹੁੰਚਣ  ਵਾਲਿਆਂ ਦੀ ਸੰਖਿਆ ਹੁਣ ਸਲਾਨਾ 75 ਲੱਖ ਤੱਕ ਪਹੁੰਚ ਰਹੀ ਹੈ  ਇਕੱਲੇ ਅਹਿਮਦਾਬਾਦ ਸ਼ਹਿਰ  ਦੇ ਵਿਚਕਾਰ 75 ਲੱਖ,  ਮੱਧ ਵਰਗ ਨਿਮਨ ਵਰਗ  ਦੇ ਪਰਿਵਾਰਾਂ  ਲਈ ਇਹ ਜਗ੍ਹਾ ਬਹੁਤ ਆਕਰਸ਼ਣ ਦਾ ਕਾਰਨ ਬਣ ਚੁੱਕੀ ਹੈ ਅਤੇ ਅਨੇਕ ਲੋਕਾਂ ਦੀ ਰੋਟੀ-ਰੋਜ਼ੀ ਦਾ ਕਾਰਨ ਵੀ ਬਣੀ ਹੈ  ਇਹ ਸਾਰੇ ਪਰਿਵਰਤਨ ਟੂਰਿਸਟਾਂ ਦੀ ਵਧਦੀ ਹੋਈ ਸੰਖਿਆ ਅਤੇ ਸਥਾਨਕ ਲੋਕਾਂ ਦੀ ਆਮਦਨ ਵਧਾਉਣ ਵਿੱਚ ਵੀ ਬਹੁਤ ਮਦਦ ਕਰਦੀ ਹੈ  ਅਤੇ ਟੂਰਿਜ਼ਮ ਇੱਕ ਅਜਿਹਾ ਖੇਤਰ ਹੈ ਜਿੱਥੇ ਘੱਟ ਤੋਂ ਘੱਟ ਪੂੰਜੀ ਲਗਦੀ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ

 

ਸਾਡੇ ਜੋ ਗੁਜਰਾਤੀ ਸਾਥੀ.... ਅਤੇ ਮੈਂ ਚਾਹਾਂਗਾ ਵਿਸ਼‍ਵ ਭਰ ਵਿੱਚ ਫੈਲੇ ਹੋਏ ਗੁਜਰਾਤੀ ਬੰਧੂ-ਭਗਿਨੀ (ਭਾਈਆਂ-ਭੈਣਾਂ) ਨੂੰ ਮੈਂ ਅੱਜ ਤਾਕੀਦ ਨਾਲ ਕਹਿਣਾ ਚਾਹੁੰਦਾ ਹਾਂ,  ਗੁਜਰਾਤ  ਦੇ Brand Ambassador ਬਣਕੇ ਅੱਜ ਪੂਰੀ ਦੁਨੀਆ ਵਿੱਚ ਗੁਜਰਾਤ  ਦੇ ਲੋਕ ਛਾਏ ਹੋਏ ਹਨ।  ਜਦੋਂ ਗੁਜਰਾਤ ਆਪਣੇ ਇੱਥੇ ਨਵੇਂ-ਨਵੇਂ ਆਕਰਸ਼ਣ ਦਾ ਕੇਂਦਰ ਬਣਾ ਰਿਹਾ ਹੈ,  ਭਵਿੱਖ ਵਿੱਚ ਵੀ ਬਣਨ ਵਾਲਾ ਹੈ ਤਾਂ ਦੁਨੀਆ ਭਰ ਵਿੱਚ ਫੈਲੇ ਹੋਏ ਸਾਡੇ ਗੁੱਜੂ ਬੰਧੂਆ ਨੂੰ ਮੈਂ ਕਹਾਂਗਾ,  ਉਹ ਸਾਡੇ ਸਾਰੇ ਸਾਥੀ,  ਉਨ੍ਹਾਂ ਦੀਆਂ ਗੱਲਾਂ ਨੂੰ ਪੂਰੀ ਦੁਨੀਆ ਵਿੱਚ ਆਪਣੇ-ਆਪ ਹੀ ਲੈ ਕੇ ਚਲੇ ਜਾਣ,  ਦੁਨੀਆ ਨੂੰ ਆਕਰਸ਼ਤ ਕਰਨ  ਗੁਜਰਾਤ  ਦੇ ਟੂਰਿਸਟ ਡੈਸਟੀਨੇਸ਼ਨ ਤੋਂ ਵਾਕਫ਼ ਕਰਾਓ  ਅਸੀਂ  ਇਸ ਨੂੰ ਲੈ ਕੇ ਅੱਗੇ ਚਲਣਾ ਹੈ,  ਅੱਗੇ ਵਧਣਾ ਹੈ

 

ਇੱਕ ਵਾਰ ਫਿਰ ਸਾਰੇ ਗੁਜਰਾਤ  ਦੇ ਮੇਰੇ ਭਾਈ,  ਭੈਣਾਂ ਨੂੰ ਇਨ੍ਹਾਂ ਆਧੁਨਿਕ ਸੁਵਿਧਾਵਾਂ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ  ਮਾਂ ਅੰਬੇ  ਦੇ ਅਸ਼ੀਰਵਾਦ  ਨਾਲ ਗੁਜਰਾਤ ਵਿਕਾਸ ਦੀਆਂ ਨਵੀਆਂ ਉਚਾਈਆਂ ਤੇ ਪਹੁੰਚੇਮੇਰੀ ਇਹੀ ਪ੍ਰਾਰਥਨਾ ਹੈ  ਗੁਜਰਾਤ ਸੁਅਸਥ ਰਹੇ,  ਗੁਜਰਾਤ ਸਸ਼ਕਤ ਬਣੇ  ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ ਤੁਹਾਡਾ ਆਭਾਰ  ਬਹੁਤ-ਬਹੁਤ ਵਧਾਈ

 

*****

 

ਵੀਆਰਆਰਕਕੇ/ਕੇਪੀ


(Release ID: 1667332) Visitor Counter : 201