ਪ੍ਰਿਥਵੀ ਵਿਗਿਆਨ ਮੰਤਰਾਲਾ

ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਦੱਖਣ ਏਸ਼ੀਆ ਲਈ ਫਲੈਸ਼ ਫਲੱਡ ਗਾਈਡੈਂਸ ਸੇਵਾਵਾਂ ਸ਼ੁਰੂ ਕੀਤੀਆਂ

Posted On: 23 OCT 2020 4:28PM by PIB Chandigarh

ਡਾਕਟਰ ਐੱਮ ਰਾਜੀਵਨ , ਸਕੱਤਰ ਪ੍ਰਿਥਵੀ ਵਿਗਿਆਨ ਮੰਤਰਾਲੇ ਨੇ ਦੱਖਣੀ ਏਸਿ਼ਆਈ ਦੇਸ਼ਾਂ—ਭਾਰਤ , ਬੰਗਲਾਦੇਸ਼ , ਭੂਟਾਨ , ਨੇਪਾਲ ਅਤੇ ਸ਼੍ਰੀਲੰਕਾ ਨੂੰ 22 ਅਕਤੂਬਰ 2020 ਨੂੰ ਆਪਣੀ ਕਿਸਮ ਦੀਆਂ ਪਹਿਲੀਆਂ ਫਲੈਸ਼ — ਫਲੱਡ ਗਾਇਡੈਂਸ ਸੇਵਾਵਾਂ ਸਮਰਪਿਤ ਕੀਤੀਆਂ ਹਨ । ਇਸ ਸਿਸਟਮ ਨੂੰ ਵਰਚੂਅਲ ਮਾਧਿਅਮ ਰਾਹੀਂ ਲਾਂਚ ਕੀਤਾ ਗਿਆ ਅਤੇ ਇਸ ਸਮਾਗਮ ਵਿੱਚ ਅੰਤਰਰਾਸ਼ਟਰੀ ਤੇ ਰਾਸ਼ਟਰੀ ਨਾਮਵਰ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਜਿਹਨਾਂ ਵਿੱਚ ਡਾਕਟਰ ਹੌਉਰਿਨ ਕਿਮ (ਮੁਖੀ ਹਾਈਡ੍ਰੋਕੋਲੋਜੀਕਲ ਤੇ ਪਾਣੀ ਸਰੋਤ ਸੇਵਾਵਾਂ ਡਵੀਜ਼ਨ ਵਿਸ਼ਵ ਮੌਸਮੀਂ ਸੰਸਥਾ) ਡਾਕਟਰ ਕੌਂਸਟੈਂਟਾਈਨ ਪੀ. ਜਿਓਰਗਾਕਾਕੋਸ (ਨਿਦੇਸ਼ਕ ਹਾਈਡ੍ਰੋਲੋਜੀਕਲ ਖੋਜ ਕੇਂਦਰ ਯੂ ਐੱਸ ਏ ) ਸ਼੍ਰੀ ਜੀ. ਵੀ. ਵੀ. ਸਰਮਾ ਆਈ ਏ ਐੱਸ (ਮੈਂਬਰ ਸਕੱਤਰ ਐੱਨ ਡੀ ਐੱਮ ਏ ਭਾਰਤ) ਡਾਕਟਰ ਰਜਿੰਦਰ ਕੁਮਾਰ ਜੈਨ (ਚੇਅਰਮੈਨ ਕੇਂਦਰੀ ਪਾਣੀ ਕਮਿਸ਼ਨ ਭਾਰਤ) ਅਤੇ ਮੌਸਮ ਵਿਗਿਆਨ ਦੇ ਡਾਇਰੈਕਟਰ ਜਨਰਲ ਅਤੇ ਵਰਲਡ ਮੀਟ੍ਰਿਓਜੀਕਲ ਓਰਗਨਾਈਜੇਸ਼ਨ ਦੇ ਭਾਗ ਲੈਣ ਵਾਲੇ ਦੇਸ਼ਾਂ ਦੇ ਸਥਾਈ ਪ੍ਰਤੀਨਿਧ—ਸ਼੍ਰੀ ਕਰਮਾ ਦੁਪਚੂ (ਭੂਟਾਨ) , ਸ਼੍ਰੀ ਸਰਾਜੂ ਕੁਮਾਰ ਬੈਦਯਾ (ਨੇਪਾਲ) , ਸ਼੍ਰੀ ਅਥੁਲਾ ਕਰੁਣਾਨਾਇਕੇ (ਸ਼੍ਰੀਲੰਕਾ) ਅਤੇ ਸ਼੍ਰੀ ਬਿਦਿਊਤ ਕੁਮਾਰ ਸਾਹਾ (ਹਾਈਡ੍ਰੋਲੋਜੀਕਲ ਐਡਵਾਈਜ਼ਰ ਟੂ ਪੀ ਆਰ ਆਫ ਬੰਗਲਾਦੇਸ਼ ਟੂ ਡਬਲਯੂ ਐੱਮ ਓ) ।


C:\Users\dell\Desktop\40SUR.jpg 

C:\Users\dell\Desktop\image005VEGW.jpg C:\Users\dell\Desktop\image007YEV8.jpg

ਆਪਣੇ ਉਦਘਾਟਨੀ ਭਾਸ਼ਣ ਵਿੱਚ ਸਮਾਗਮ ਦੇ ਮੁੱਖ ਮਹਿਮਾਨ ਡਾਕਟਰ ਐੱਮ ਰਾਜੀਵਨ ਨੇ ਵਰਖਾ ਲਈ ਅਬਜ਼ਰਵੇਸ਼ਨਲ ਨੈੱਟਵਰਕ ਵਧਾਉਣ ਅਤੇ ਜ਼ਮੀਨੀ ਸਿੱਲ ਦਾ ਸੁਧਾਰ ਕਰਕੇ ਸਿਸਟਮ ਦੀ ਪਰਫੋਰਮੈਂਸ ਵਧਾਉਣ ਦੀ ਲੋੜ ਤੇ ਜ਼ੋਰ ਦਿੱਤਾ । ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਭਾਗੀਦਾਰਾਂ ਨਾਲ ਜਾਣਕਾਰੀ ਲਈ ਇੱਕ ਆਟੋਮੇਟੇਡ ਮੋਡ ਸਥਾਪਤ ਕੀਤਾ ਗਿਆ ਹੈ ਤਾਂ ਕਿ ਸਮੇਂ ਸਿਰ ਆਪਦਾ ਅਧਿਕਾਰੀਆਂ ਨੂੰ ਜਾਣਕਾਰੀ ਪਹੁੰਚਾਈ ਜਾ ਸਕੇ । ਡਾਕਟਰ ਰਾਜੀਵਨ ਨੇ ਵਿਸਥਾਰ ਨਾਲ ਦੱਸਿਆ ਮੈਂਬਰ ਦੇਸ਼ਾਂ ਨਾਲ ਖੇਤਰੀ ਤੇ ਅੰਤਰਰਾਸ਼ਟਰੀ ਤਾਲਮੇਲ ਜ਼ਰੀਏ ਹਾਈਡ੍ਰੋਲੋਜੀਕ ਖੋਜ ਕੇਂਦਰ ਅਤੇ ਵਰਲਡ ਮੀਟ੍ਰਿਓਲੋਜੀਕਲ ਆਰਗਨਾਈਜੇਸ਼ਨ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਖੇਤਰ ਵਿੱਚ ਡਾਟਾ , ਮਹਾਰਤ , ਵਿਕਾਸ ਅਤੇ ਸੇਵਾਵਾਂ ਨੂੰ ਟਿਕਾਊ ਬਣਾਇਆ ਜਾ ਸਕੇ । 


ਡਾਕਟਰ ਐੱਮ ਮੋਹਪਾਤਰਾ ਭਾਰਤੀ ਮੀਟ੍ਰਿਓਲੋਜੀਕਲ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਡਬਲਯੂ ਐੱਮ ਓ ਵਿੱਚ ਭਾਰਤ ਦੇ ਸਥਾਈ ਮੈਂਬਰ ਨੇ ਸ਼ੁਰੂਆਤੀ ਭਾਸ਼ਨ ਦਿੱਤਾ , ਜਿਸ ਵਿੱਚ ਉਹਨਾਂ ਨੇ ਸਿਸਟਮ ਦੀਆਂ ਮੁੱਖ ਵਿਸ਼ੇਸ਼ਤਾਈਆਂ ਨੂੰ ਉਜਾਗਰ ਕੀਤਾ ਅਤੇ ਹਾਈਡ੍ਰੋ ਮੀਟ੍ਰਿਓਲੋਜੀਕਲ ਖ਼ਤਰਿਆਂ ਦੀ ਭਵਿੱਖਵਾਣੀ ਲਈ ਸਮਰੱਥਾ ਉਸਾਰੂ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ ਦੀ ਪ੍ਰਸ਼ੰਸਾ ਕੀਤੀ । ਉਹਨਾਂ ਨੇ ਮੈਂਬਰ ਦੇਸ਼ਾਂ ਨੂੰ ਯਕੀਨ ਦਿਵਾਇਆ ਕਿ ਫਲੈਸ਼ ਫਲੱਡਸ ਲਈ ਗਾਈਡੈਂਸ ਦੇ ਰੂਪ ਵਿੱਚ ਖ਼ਤਰੇ (6 ਘੰਟੇ ਪਹਿਲਾਂ) ਅਤੇ ਰਿਸਕ (24 ਘੰਟੇ ਪਹਿਲਾਂ) ਖੇਤਰੀ ਕੇਂਦਰਾਂ ਵੱਲੋਂ ਨੈਸ਼ਨਲ ਮੀਟ੍ਰਿਓਲੋਜੀਕਲ ਅਤੇ ਹਾਈਡ੍ਰਲੋਜੀਕਲ ਸਰਵਿਸੇਸ , ਨੈਸ਼ਨਲ ਅਤੇ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀਸ ਅਤੇ ਹੋਰ ਸਾਰੇ ਭਾਗੀਦਾਰਾਂ ਨੂੰ ਦੱਖਣ ਏਸਿ਼ਆਈ ਖੇਤਰ ਦੇ ਦੇਸ਼ਾਂ ਦੇ ਜਾਨ—ਮਾਲ ਨੂੰ ਪਹੁੰਚਣ ਵਾਲੇ ਨੁਕਸਾਨ ਲਈ ਜ਼ਰੂਰੀ ਉਪਾਅ ਮੁਹੱਈਆ ਕੀਤੇ ਜਾਣਗੇ । ਇਹਨਾਂ ਵਿੱਚ ਭਾਰਤ ਤੋਂ ਇਲਾਵਾ ਬੰਗਲਾਦੇਸ਼ , ਭੂਟਾਨ , ਨੇਪਾਲ ਅਤੇ ਸ਼੍ਰੀਲੰਕਾ ਸ਼ਾਮਲ ਹਨ । ਇਸ ਨਾਲ ਮੈਂਬਰ ਦੇਸ਼ ਵਾਟਰਸ਼ੈੱਡ ਅਤੇ ਸ਼ਹਿਰੀ ਪੱਧਰ ਤੇ ਜੋ ਅਚਾਨਕ ਅਤੇ ਥੋੜੇ ਸਮੇ ਲਈ ਆਉਂਦੇ ਹਨ , ਹੜ੍ਹਾਂ ਬਾਰੇ ਹੋਣ ਵਾਲੇ ਅਸਰ ਅਧਾਰਿਤ ਭਵਿੱਖਵਾਣੀਆਂ ਜਾਰੀ ਕਰਨ ਦੇ ਯੋਗ ਹੋ ਜਾਣਗੇ । ਫਲੈਸ਼ ਫਲੱਡਸ ਸਥਾਨਕ ਘਟਨਾਵਾਂ ਹੁੰਦੀਆਂ ਹਨ ਜੋ ਥੋੜੇ ਸਮੇਂ ਲਈ ਹੁੰਦੀਆਂ ਹਨ ਪਰ ਬਹੁਤ ਉੱਚੀ ਸਿਖ਼ਰ ਤੇ ਜਾਂਦੀਆਂ ਹਨ ਅਤੇ ਅਕਸਰ ਬਾਰਿਸ਼ ਹੋਣ ਅਤੇ ਭਾਰੀ ਹੜ੍ਹ ਦਰਮਿਆਨ 6 ਘੰਟੇ ਤੋਂ ਵੀ ਘੱਟ ਦਾ ਸਮਾਂ ਹੁੰਦਾ ਹੈ । ਵਿਸ਼ਵ ਵਿੱਚ ਫਲੈਸ਼ ਫਲੱਡ ਲਈ ਚੇਤਾਵਨੀ ਯੋਗਤਾ ਅਤੇ ਸਮਰੱਥਾ ਦੀ ਆਮ ਤੌਰ ਤੇ ਕਮੀ ਹੈ । ਉਹਨਾਂ ਮੰਨਿਆ ਕਿ ਫਲੈਸ਼ ਫਲਡਸ ਦਾ ਹੜ੍ਹਾਂ ਹੇਠ ਆਉਣ ਵਾਲੀ ਵਸੋਂ ਦੀ ਜਾਨ ਮਾਲ ਤੇ ਵਿਸ਼ੇਸ਼ ਤੌਰ ਤੇ ਬਹੁਤ ਖ਼ਤਰਨਾਕ ਅਸਰ ਹੁੰਦਾ ਹੈ , 15ਵੀਂ ਡਬਲਯੂ ਐੱਮ ਓ ਕਾਂਗਰਸ ਨੇ ਵਿਸ਼ਵ ਕਵਰੇਜ ਵਾਸਤੇ ਫਲੈਸ਼ ਫਲੱਡ ਗਾਈਡੈਂਸ ਸਿਸਟਮ ਲਾਗੂ ਕਰਨ ਦੀ ਮਨਜ਼ੂਰੀ ਦਿੱਤੀ ਹੈ , ਜਿਸ ਨੂੰ ਡਬਲਯੂ ਐੱਮ ਓ ਕਮਿਸ਼ਨ ਫਾਰ ਹਾਈਡ੍ਰੋਲੋਜੀ ਅਤੇ ਡਬਲਯੂ ਐੱਮ ਓ ਕਮਿਸ਼ਨ ਫਾਰ ਬੇਸਿਕ ਸਿਸਟਮਸ ਨੇ ਮਿਲ ਕੇ ਯੂ ਐੱਸ ਨੈਸ਼ਨਲ ਵੈਦਰ ਸਰਵਿਸ , ਦਾ ਯੂ ਐੱਸ ਹਾਈਡ੍ਰੋਲੋਜੀਕ ਰਿਸਰਚ ਸੈਂਟਰ ( ਐੱਚ ਆਰ ਸੀ) ਅਤੇ ਯੂ ਐੱਸ ਏ ਆਈ ਡੀ / ਓ ਐੱਫ ਡੀ ਏ ਨਾਲ ਸਾਂਝੇ ਤੌਰ ਤੇ ਵਿਕਸਿਤ ਕੀਤਾ ਗਿਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਕੋਲ ਕੰਪਿਊਟਿੰਗ ਸ਼ਕਤੀ , ਨੂਮੈਰਿਕਲ ਵੈਦਰ ਪ੍ਰੀਡੀਕਸ਼ਨ , ਵੱਡਾ ਅਬਜ਼ਰਵੇਸ਼ਨਲ ਨੈੱਟਵਰਕ (ਜ਼ਮੀਨ , ਹਵਾ ਅਤੇ ਪੁਲਾੜ ਅਧਾਰਿਤ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮੌਸਮ ਭਵਿੱਖਵਾਣੀ ਲਈ ਵੱਡੀਆਂ ਆਧੁਨਿਕ ਯੋਗਤਾਵਾਂ ਹਨ । ਇਸ ਲਈ ਡਬਲਯੂ ਐੱਮ ਓ ਨੇ ਭਾਰਤ ਨੂੰ ਰਿਜ਼ਨਲ ਸੈਂਟਰ ਆਫ ਸਾਊਥ ਏਸ਼ੀਆ ਫਲੈਸ਼ ਫਲੱਡ ਗਾਈਡੈਂਸ ਸਿਸਟਮ ਲਈ ਤਾਲਮੇਲ , ਵਿਕਾਸ ਅਤੇ ਇਸ ਨੂੰ ਲਾਗੂ ਕਰਨ ਦੀ ਜਿ਼ੰਮੇਵਾਰੀ ਸੌਂਪੀ ਹੈ ।


ਫਲੈਸ਼ ਫਲੱਡ ਗਾਇਡੈਂਸ ਇੱਕ ਮਜ਼ਬੂਤ ਸਿਸਟਮ ਹੈ ਜੋ ਫਲੈਸ਼ ਫਲੱਡਸ ਦੇ 6 ਤੋਂ 12 ਘੰਟਿਆਂ ਦੀਆਂ ਚੇਤਾਵਨੀਆਂ ਦੇ ਵਿਕਾਸ ਦੀ ਸਹਾਇਤਾ ਲਈ ਰਿਅਲ ਟਾਈਮ ਜ਼ਰੂਰੀ ਉਤਪਾਦ ਮੁਹੱਈਆ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ ਅਤੇ ਇਸ ਨਾਲ ਫਲੈਸ਼ ਫਲੱਡ ਪ੍ਰਭਾਵਿਤ ਦੱਖਣ ਏਸਿ਼ਆਈ ਦੇਸ਼ਾਂ — ਭਾਰਤ , ਨੇਪਾਲ , ਭੂਟਾਨ , ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿੱਚ ਵਾਟਰਸ਼ੈੱਡ ਪੱਧਰ ਤੇ 4 ਕਿਲੋਮੀਟਰ ਗੁਣਾ 4 ਕਿਲੋਮੀਟਰ ਰੈਜ਼ੋਲੂਸ਼ਨ ਨਾਲ 6 ਤੋਂ 12 ਘੰਟਿਆਂ ਵਿੱਚ ਮੁਹੱਈਆ ਕੀਤਾ ਜਾ ਸਕਦਾ ਹੈ ।
ਭਾਰਤ ਮੌਸਮ ਵਿਗਿਆਨ ਵਿਭਾਗ ਨੇ ਇਸ ਸਿਸਟਮ ਦੀ ਕਾਰਗੁਜ਼ਾਰੀ ਹਾਲ ਹੀ ਵਿੱਚ ਮਾਨਸੂਨ ਮੌਸਮ ਦੌਰਾਨ ਪ੍ਰੀ ਓਪਰੇਸ਼ਨਲ ਬੋਰਡ ਵਿੱਚ ਪਰਖੀ ਹੈ ਅਤੇ ਨੈਸ਼ਨਲ ਹਾਈਡ੍ਰੋਲੋਜੀਕਲ ਅਤੇ ਮੀਟ੍ਰਿਓਲੋਜੀਕਲ ਸੇਵਾਵਾਂ ਨੂੰ ਇਸ ਖੇਤਰ ਵਿੱਚ ਵਿਧਾਨਕਤਾ ਦੇਣ ਲਈ ਫਲੈਸ਼ ਫਲੱਡ ਬੁਲੇਟਿਨਸ ਜਾਰੀ ਕੀਤੇ ਗਏ ਸਨ । ਇਸ ਸਿਸਟਮ ਦੇ ਗਹਿਰੇ ਵਿਗਿਆਨ ਡਾਇਨਾਮੈਕਸ ਅਤੇ ਡਾਇਗਨੋਸਟਿਕਸ ਨਾਲ ਸਥਾਨਕ ਪੱਧਰ ਤੇ ਫਲੈਸ਼ ਫਲੱਡਸ ਦੇ ਸੰਭਾਵਿਤ ਆਉਣ ਬਾਰੇ ਗਾਈਡੈਂਸ ਮੁਹੱਈਆ ਕੀਤੀ ਜਾਂਦੀ ਹੈ ।


ਐੱਨ ਵੀ / ਕੇ ਜੀ ਐੱਸ / (ਆਈ ਐੱਮ ਡੀ ਇਨਪੁਟਸ)



(Release ID: 1667197) Visitor Counter : 182