ਜਲ ਸ਼ਕਤੀ ਮੰਤਰਾਲਾ

ਨਾਗਾਲੈਂਡ ਵਿੱਚ ਜਲ ਜੀਵਨ ਮਿਸ਼ਨ ਨੂੰ ਲਾਗੂ ਕਰਨ ਤੋਂ ਬਾਅਦ ਮੱਧ ਮਿਆਦੀ ਜਾਇਜ਼ਾ ਕੀਤਾ ਗਿਆ

Posted On: 23 OCT 2020 5:25PM by PIB Chandigarh

 

                                        

ਜਲ ਜੀਵਨ ਮਿਸ਼ਨ ਬਾਰੇ ਯੋਜਨਾ ਬਣਾਉਣ ਤੇ ਲਾਗੂ ਕਰਨ ਬਾਰੇ ਅੱਜ ਇੱਕ ਮੱਧ ਮਿਆਦੀ ਜਾਇਜ਼ਾ ਮੀਟਿੰਗ ਹੋਈ , ਜਿਸ ਵਿੱਚ ਕੌਮੀ ਜਲ ਜੀਵਨ ਟੀਮ ਸਾਹਮਣੇ ਨਾਗਾਲੈਂਡ ਸੂਬਾ ਅਧਿਕਾਰੀਆਂ ਨੇ ਸੂਬੇ ਵਿੱਚ ਜਲ ਜੀਵਨ ਮਿਸ਼ਨ ਲਾਗੂ ਕਰਨ ਤੋਂ ਬਾਅਦ ਹੋਈ ਤਰੱਕੀ ਦੀ ਪੇਸ਼ਕਾਰੀ ਦਿੱਤੀ ਜਲ ਜੀਵਨ ਮਿਸ਼ਨ ਭਾਰਤ ਸਰਕਾਰ ਦਾ ਇੱਕ ਫਲੈਗਸਿ਼ੱਪ ਪ੍ਰੋਗਰਾਮ ਹੈ , ਜੋ ਦੇਸ਼ ਵਿੱਚ 2024 ਤੱਕ ਹਰੇਕ ਪੇਂਡੂ ਘਰ ਨੂੰ ਫੰਕਸ਼ਨਲ ਹਾਉਸਹੋਲਡ ਟੈਪ ਕਨੈਕਸ਼ਨ (ਐੱਫ ਐੱਚ ਟੀ ਸੀ) ਮੁਹੱਈਆ ਕਰਨ ਲਈ ਬਣਾਇਆ ਗਿਆ ਹੈ ਮਿਸ਼ਨ ਦਾ ਮੰਤਵ ਘਰਾਂ ਵਿੱਚ ਪਾਣੀ ਦੇ ਟੂਟੀ ਕਨੈਕਸ਼ਨਾਂ ਰਾਹੀਂ ਪੇਂਡੂ ਲੋਕਾਂ ਦੀਆਂ ਜਿ਼ੰਦਗੀਆਂ ਸੁਧਾਰਨ ਲਈ ਹਰੇਕ ਪੇਂਡੂ ਘਰ ਨੂੰ ਪੀਣ ਵਾਲਾ ਸੁਰੱਖਿਅਤ ਪਾਣੀ ਮੁਹੱਈਆ ਕਰਕੇ ਜਿ਼ੰਦਗੀਆਂ ਨੂੰ ਸੁਧਾਰਨਾ ਹੈ ਵਿਕੇਂਦਰਿਤ , ਮੰਗ ਤੇ ਅਧਾਰਿਤ ਭਾਈਚਾਰਾ ਪਾਣੀ ਸਪਲਾਈ ਸਕੀਮਾਂ ਦਾ ਪਿੰਡ ਅਤੇ ਵਸੋਂ ਪੱਧਰ ਤੇ ਪ੍ਰਬੰਧ ਕਰਦਾ ਹੈ , ਜਿਵੇਂ ਕਿ ਜਿਵੇਂ ਇਸ ਨੂੰ ਪੀਣ ਵਾਲੇ ਪਾਣੀ ਦੇ ਖੇਤਰ ਵਿੱਚ ਬਦਲਾਅ ਪ੍ਰੋਗਰਾਮ ਵਜੋਂ ਉਲੀਕਿਆ ਗਿਆ ਹੈ
ਨਾਗਾਲੈਂਡ ਦੇ 1,502 ਪਿੰਡਾਂ ਵਿੱਚੋਂ 1,351 ਪਾਈਪ ਵਾਟਰ ਸਪਲਾਈ ਸਿਸਟਮ ਹੈ , ਜਿਸ ਰਾਹੀਂ 3 ਲੱਖ ਟੂਟੀ ਵਾਲੇ ਪਾਣੀ ਦੇ ਕਨੈਕਸ਼ਨ ਮੁਹੱਈਆ ਕੀਤੇ ਗਏ ਇਵੇਂ ਅਜਿਹੀਆਂ ਸਕੀਮਾਂ ਨਾਲ ਵਾਧਾ ਕਰਨਾ ਤੇ ਪਾਣੀ ਨੂੰ ਸਾਫ਼ ਕਰਨ ਲਈ 1.47 ਲੱਖ ਐੱਫ ਐੱਚ ਟੀ ਸੀਜ਼ ਦੇ ਸਲਾਨਾ ਟੀਚੇ ਨੂੰ ਯਕੀਨੀ ਬਣਾਇਆ ਜਾਵੇਗਾ ਕੇਵਲ ਉਤਸ਼ਾਹੀ ਜਿ਼ਲ੍ਹੇ ਕੀਫਾਇਰ ਵਿੱਚ 111 ਪਿੰਡਾਂ ਵਿੱਚੋਂ 83 ਪਿੰਡਾਂ (75%) ਕੋਲ ਪਾਈਪਡ ਪਾਣੀ ਸਕੀਮਸ ਹਨ ਜਿ਼ਲ੍ਹੇ ਦੇ 15,845 ਘਰਾਂ ਵਿੱਚੋਂ 13,478 (85%) ਘਰਾਂ ਕੋਲ ਪਾਈਪਡ ਪਾਣੀ ਸਪਲਾਈ ਲਈ ਪਹੁੰਚ ਹੈ ਅਤੇ ਬਾਕੀ ਰਹਿੰਦੇ ਘਰਾਂ ਨੂੰ ਟੂਟੀ ਦੇ ਪਾਣੀ ਕਨੈਕਸ਼ਨ ਮੁਹੱਈਆ ਕੀਤੇ ਜਾਣਗੇ ਮਿਸ਼ਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਮਿੱਥੇ ਸਮੇਂ ਅਨੁਸਾਰ ਉਚਿਤ ਯੋਜਨਾ ਜਿਸ ਤਹਿਤ ਬਾਕੀ ਰਹਿੰਦੇ ਘਰਾਂ ਨੂੰ ਟੂਟੀ ਵਾਲੇ ਪਾਣੀ ਕਨੈਕਸ਼ਨ ਮੁਹੱਈਆ ਕਰਨ ਲਈ ਮੌਜੂਦਾ ਪਾਣੀ ਸਪਲਾਈ ਸਿਸਟਮਸ ਨੂੰ ਵਧਾਉਣ ਅਤੇ ਠੀਕ ਠਾਕ ਕਰਨ ਤੇ ਧਿਆਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਗਿਆ ਹੈ ਸੀਨੀਅਰ ਅਧਿਕਾਰੀਆਂ ਨੇ ਸੂਬਾ ਸਰਕਾਰ ਦੇ ਅਧਿਕਾਰੀਆਂ ਨੂੰ ਇਸ ਨੂੰ ਲਾਗੂ ਕਰਨ ਲਈ ਤੇਜੀ ਲਿਆਉਣ ਦੀ ਸਲਾਹ ਦਿੱਤੀ ਹੈ ਪੇਂਡੂ ਪੱਧਰ ਅਤੇ ਹਰੇਕ ਪਿੰਡ ਵਿੱਚ ਪਿੰਡ ਕਾਰਜ ਯੋਜਨਾ ਬਣਾਉਣ ਦੀ ਯੋਜਨਾ ਤੇ ਧਿਆਨ ਕੇਂਦਰ ਕਰਕੇ , ਵੱਖ ਵੱਖ ਪ੍ਰੋਗਰਾਮਾਂ ਜਿਵੇਂ ਮਗਨਰੇਗਾ ( ਐੱਮ ਜੀ ਐੱਨ ਆਰ ਜੀ ਐੱਸ) , ਐੱਸ ਬੀ ਐੱਮ , ਪੀ ਆਰ ਆਈਜ਼ ਨੂੰ ਪੰਜਵੇਂ ਵਿੱਤ ਕਮਿਸ਼ਨ ਦੀਆਂ ਗਰਾਂਟਸ , ਸੀ ਐੱਮ ਪੀ ਫੰਡਸ , ਸਥਾਨਕ ਖੇਤਰ ਵਿਕਾਸ ਫੰਡਸ ਨੂੰ ਮਿਲਾ ਕੇ ਉਪਲਬੱਧ ਸਰੋਤਾਂ ਰਾਹੀਂ ਪੇਂਡੂ ਕਾਰਜ ਯੋਜਨਾ ਤਿਆਰ ਕਰਨ ਲਈ ਕਿਹਾ ਗਿਆ ਹੈ ਇਸ ਗੱਲ ਨੂੰ ਮੁੱਖ ਤੌਰ ਤੇ ਉਜਾਗਰ ਕੀਤਾ ਗਿਆ ਕਿ ਸਥਾਨਕ ਪੇਂਡੂ ਭਾਈਚਾਰਾ , ਗਰਾਮ ਪੰਚਾਇਤਾਂ ਅਤੇ ਵਰਤੋਂ ਕਰਨ ਵਾਲੇ ਗਰੁੱਪਾਂ ਨੂੰ ਪਿੰਡਾਂ ਵਿੱਚ ਵਾਟਰ ਸਪਲਾਈ ਸਿਸਟਮਸ ਦੀ ਯੋਜਨਾ ਬਣਾਉਣ , ਲਾਗੂ ਕਰਨ , ਪ੍ਰਬੰਧ , ਸਿਸਟਮਸ ਦੇ ਆਪ੍ਰੇਸ਼ਨ ਅਤੇ ਰੱਖ ਰੱਖਾਵ ਨਾਲ ਪੀਣ ਵਾਲੇ ਪਾਣੀ ਦੀ ਸੁਰੱਖਿਆ ਨੂੰ ਪ੍ਰਾਪਤ ਕਰਨ ਲਈ ਲੰਬੇ ਸਮੇਂ ਦੇ ਟਿਕਾਊਪਣ ਨੂੰ ਯਕੀਨੀ ਬਣਾਉਣ ਲਈ ਸ਼ਾਮਲ ਕੀਤਾ ਜਾਵੇ ਇਹ ਵੀ ਕਿਹਾ ਗਿਆ ਕਿ ਸਾਰੇ ਪਿੰਡਾਂ ਵਿੱਚ ਕਮਿਊਨਿਟੀ ਨੂੰ ਨਾਲ ਲੈ ਕੇ ਚੱਲਣ ਦੇ ਨਾਲ ਨਾਲ ਆਈ ਸੀ ਮੁਹਿੰਮ ਸ਼ੁਰੂ ਕੀਤੀ ਜਾਵੇ ਜਲ ਜੀਵਨ ਮਿਸ਼ਨ ਤਹਿਤ ਪਹਿਲੀ ਕਤਾਰ ਦੇ ਕਾਮਿਆ ਦੇ ਨਾਲ ਨਾਲ ਸਥਾਨਕ ਭਾਈਚਾਰੇ ਨੂੰ ਸ਼ਾਮਲ ਕਰਕੇ ਉਹਨਾਂ ਦੀ ਐਕਟਿਵ ਭਾਗੀਦਾਰੀ ਰਾਹੀਂ ਪਾਣੀ ਗੁਣਵਤਾ ਨਿਗਰਾਨੀ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਹਰੇਕ ਪਿੰਡ ਵਿੱਚ ਪੰਜ ਵਿਅਕਤੀ ਵਿਸ਼ੇਸ਼ ਤੌਰ ਤੇ ਔਰਤਾਂ ਨੂੰ ਪਾਣੀ ਦੀ ਗੁਣਵਤਾ ਟੈਸਟ ਕਰਨ ਲਈ ਫੀਲਡ ਟੈਸਟ ਕਿਟਸ ਦੀ ਵਰਤੋਂ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ ਪਾਣੀ ਦੇ ਹਰੇਕ ਸਰੋਤ ਨੂੰ ਸਾਲ ਵਿੱਚ ਧਰਤੀ ਅਤੇ ਰਸਾਇਣਿਕ ਪੈਰਾਮੀਟਰਾਂ ਲਈ ਟੈਸਟ ਕਰਨ ਅਤੇ ਬੈਕਟੀਰੀਓਲੋਜੀਕਲ ਗੰਦਗੀ ਲਈ ਦੋ ਵਾਰ ਟੈਸਟ ਕਰਨ ਦੀ ਲੋੜ ਹੈ ਸੂਬੇ ਨੂੰ ਇਹਨਾਂ ਖੇਤਰਾਂ ਦੇ ਨਾਲ ਨਾਲ ਸੂਬਾ ਅਤੇ ਜਿ਼ਲ੍ਹਾ ਲੈਬਾਰਟਰੀਆਂ ਨੂੰ ਆਉਂਦੇ 3—4 ਮਹੀਨਿਆਂ ਵਿੱਚ ਐਕਰੀਡੀਟੇਸ਼ਨ ਮੁਕੰਮਲ ਕਰਨ ਨੂੰ ਤਰਜੀਹ ਦੇਣ ਦੀ ਸਲਾਹ ਦਿੱਤੀ ਗਈ ਹੈ ਸੂਬੇ ਨੂੰ ਇਹਨਾਂ ਖੇਤਰਾਂ ਨੂੰ ਆਮ ਜਨਤਾ ਲਈ ਖੋਲ੍ਹਣ ਦੀ ਵੀ ਸਲਾਹ ਦਿੱਤੀ ਗਈ ਹੈ ਤਾਂ ਜੋ ਉਹ ਵੀ ਬਹੁਤ ਵਾਜਿਬੀ ਕੀਮਤਾਂ ਤੇ ਪਾਣੀ ਸਪਲਾਈ ਦੀ ਗੁਣਵਤਾ ਟੈਸਟ ਕਰ ਸਕਣ
ਜਲ ਜੀਵਨ ਮਿਸ਼ਨ ਤਹਿਤ ਨਾਗਾਲੈਂਡ ਨੂੰ ਸਾਲ 2020—21 ਦੌਰਾਨ 114.9 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਸੀ , ਜਿਸ ਵਿੱਚੋਂ ਸੂਬੇ ਨੂੰ 28.52 ਕਰੋੜ ਰੁਪਏ ਜਾਰੀ ਕੀਤਾ ਗਿਆ ਹੈ ਹੋਰ 15ਵੇਂ ਵਿੱਤ ਕਮਿਸ਼ਨ ਗਰਾਂਟਸ ਤਹਿਤ ਪੇਂਡੂ ਸਥਾਨਕ ਸੰਸਥਾਵਾਂ ਲਈ ਨਾਗਾਲੈਂਡ ਨੂੰ ਸਾਲ 2020—21 ਦੌਰਾਨ 125 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਹੈ , ਜਿਸ ਵਿੱਚੋਂ 50% ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸਫ਼ਾਈ ਗਤੀਵਿਧੀਆਂ ਲਈ ਵਰਤਣਾ ਜ਼ਰੂਰੀ ਹੈ ਸੂਬੇ ਨੂੰ ਸਾਰੇ ਆਂਗਣਵਾੜੀ ਕੇਂਦਰਾਂ ਅਤੇ ਸਕੂਲਾਂ ਨੂੰ 2 ਅਕਤੂਬਰ 2020 ਨੂੰ 100 ਦਿਨ ਲਈ ਵਿਸ਼ੇਸ਼ ਮੁਹਿੰਮ ਦੇ ਹਿੱਸੇ ਵਜੋਂ ਪਾਈਪ ਰਾਹੀਂ ਪਾਣੀ ਸਪਲਾਈ ਮੁਹੱਈਆ ਕਰਨ ਨੂੰ ਸੁਨਿਸ਼ਚਿਤ ਕਰਨ ਲਈ ਵੀ ਬੇਨਤੀ ਕੀਤੀ ਗਈ ਹੈ ਤਾਂ ਜੋ ਪੀਣ ਵਾਲਾ ਸਾਫ਼ ਪਾਣੀ ਇਹਨਾਂ ਸੰਸਥਾਵਾਂ ਵਿੱਚ ਉਪਲਬੱਧ ਹੋਵੇ
 

ਪੀ ਐੱਸ / ਐੱਮ ਜੀ / ਐੱਸ
 


(Release ID: 1667191) Visitor Counter : 158