ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਦੁਆਰਾ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਵਿੱਚ ਦਿੱਵਯਾਂਗਜਨ ਦੀ ਮਾਲਕੀ ਜੋੜਨ ਲਈ ਸੋਧ ਅਧਿਸੂਚਿਤ

Posted On: 23 OCT 2020 3:39PM by PIB Chandigarh

ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਨੇ ਵਾਹਨਾਂ ਦੀ ਰਜਿਸਟ੍ਰੇਸ਼ਨ ਸਮੇਂ ਉਨ੍ਹਾਂ ਦੀ ਮਾਲਕੀ ਦੇ ਵੇਰਵੇ ਲੈਣੇ ਯਕੀਨੀ ਬਣਾਉਣ ਲਈ ਸੀਐੱਮਵੀਆਰ (CMVR) 1989 ਦੇ ਫ਼ਾਰਮ 20 ਵਿੱਚ ਸੋਧ ਲਈ ਨੋਟੀਫ਼ਿਕੇਸ਼ਨ ਮਿਤੀ 22 ਅਕਤੂਬਰ, 2020 ਜਾਰੀ ਕਰ ਦਿੱਤਾ ਹੈ।

 

ਮੰਤਰਾਲੇ ਦੇ ਧਿਆਨ ਗੋਚਰੇ ਇਹ ਗੱਲ ਆਈ ਹੈ ਕਿ ਮੋਟਰ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਲੋੜੀਂਦੇ ਸੀਐੱਮਵੀਆਰ ਅਧੀਨ ਵਿਭਿੰਨ ਫ਼ਾਰਮਾਂ ਤਹਿਤ ਮਾਲਕੀ ਅਧੀਨ ਮਾਲਕੀ ਦੇ ਵੇਰਵੇ ਪੂਰੀ ਤਰ੍ਹਾਂ ਵਿਖਾਈ ਨਹੀਂ ਦਿੰਦੇ।

 

ਇਸ ਦੇ ਮੱਦੇਨਜ਼ਰ, ਸੀਐੱਮਵੀਆਰ 1989 ਦੇ ਫ਼ਾਰਮ 20 ਵਿੱਚ ਸੋਧ ਕੀਤੀ ਗਈ ਹੈ, ਤਾਂ ਜੋ ਮਾਲਕੀ ਦੀ ਕਿਸਮ ਦੇ ਵਿਸਤ੍ਰਿਤ ਵੇਰਵੇ ਇੰਝ ਹਾਸਲ ਕੀਤੇ ਜਾ ਸਕਣ:– ‘4ਏ. ਮਾਲਕੀ ਦੀ ਕਿਸਮ ਖ਼ੁਦਮੁਖਤਿਆਰ ਇਕਾਈ ਕੇਂਦਰ ਸਰਕਾਰ  ਚੈਰਿਟੇਬਲ ਟ੍ਰੱਸਟ  ਡ੍ਰਾਈਵਿੰਗ ਟ੍ਰੇਨਿੰਗ ਸਕੂਲ ਦਿੱਵਯਾਂਗਜਨ (ੳ) ਜੀਐੱਸਟੀ ਦੀ ਛੂਟ ਦਾ ਲਾਭ ਲੈਣਾ (ਅ) ਜੀਐੱਸਟੀ ਦੀ ਛੂਟ ਲਏ ਬਿਨਾ   ਵਿੱਦਿਅਕ ਸੰਸਥਾਨ   ਫ਼ਾਰਮ   ਸਰਕਾਰੀ ਅਦਾਰਾ   ਵਿਅਕਤੀਗਤ   ਸਥਾਨਕ ਅਥਾਰਿਟੀ   ਕਈ ਮਾਲਕ    ਹੋਰ   ਪੁਲਿਸ ਵਿਭਾਗ   ਰਾਜ ਸਰਕਾਰ   ਰਾਜ ਟ੍ਰਾਂਸਪੋਰਟ ਨਿਗਮ/ਵਿਭਾਗ।

 

ਇਸ ਦੇ ਨਾਲ ਹੀ ਮੋਟਰ ਵਾਹਨਾਂ ਦੀ ਖ਼ਰੀਦ / ਮਾਲਕੀ / ਚਲਾਉਣ ਲਈ ਜੀਐੱਸਟੀ ਦੇ ਲਾਭ ਅਤੇ ਹੋਰ ਛੂਟਾਂ ਦਿੱਵਯਾਂਗਜਨ ਨੂੰ ਸਰਕਾਰ ਦੀਆਂ ਵਿਭਿੰਨ ਯੋਜਨਾਵਾਂ ਅਧੀਨ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸੀਐੱਮਵੀਆਰ 1989 ਅਧੀਨ ਮੌਜੂਦਾ ਵੇਰਵਿਆਂ ਅਨੁਸਾਰ ਮਾਲਕੀ ਦੇ ਵੇਰਵਿਆਂ ਵਿੱਚ ਦਿੱਵਯਾਂਗ ਨਾਗਰਿਕਾਂ ਦੇ ਵੇਰਵੇ ਦਿਖਾਈ ਨਹੀਂ ਦਿੰਦੇ। ਇੰਝ ਅਜਿਹੇ ਨਾਗਰਿਕਾਂ ਲਈ ਭਾਰੀ ਉਦਯੋਗਾਂ ਬਾਰੇ ਵਿਭਾਗ ਦੇ ਵਿੱਤੀ ਪ੍ਰੋਤਸਾਹਨਾਂ ਹਿਤ ਸਰਕਾਰੀ ਯੋਜਨਾਵਾਂ ਅਧੀਨ ਉਪਲਬਧ ਵਿਭਿੰਨ ਫ਼ਾਇਦਿਆਂ ਦਾ ਠੀਕ ਤਰੀਕੇ ਲਾਹਾ ਲੈਣਾ ਔਖਾ ਹੋ ਜਾਂਦਾ ਹੈ। ਪ੍ਰਸਤਾਵਿਤ ਸੋਧਾਂ ਨਾਲ ਮਾਲਕੀ ਦੇ ਅਜਿਹੇ ਵੇਰਵੇ ਵਾਜਬ ਢੰਗ ਨਾਲ ਪ੍ਰਤੀਬਿੰਬਤ ਹੋਣਗੇ ਅਤੇ ਦਿੱਵਯਾਂਗਜਨ ਵਿਭਿੰਨ ਯੋਜਨਾਂ ਦੇ ਲਾਭ ਲੈਣ ਦੇ ਯੋਗ ਹੋਣਗੇ।

 

ਇਸ ਸਬੰਧੀ ਸੁਝਾਅ ਤੇ ਟਿੱਪਣੀਆਂ 19 ਅਗਸਤ, 2020 ਨੂੰ ਆਮ ਜਨਤਾ ਤੋਂ ਮੰਗੇ ਗਏ ਸਨ।

  

****

 

ਐੱਨਬੀ/ਐੱਮਐੱਸ



(Release ID: 1667190) Visitor Counter : 101