ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਵਲੋਂ ਆਈ. ਆਈ.ਟੀ ਰੋਪੜ ਦਾ ਸਥਾਈ ਕੈਂਪਸ ਦੇਸ਼ ਨੂੰ ਸਮਰਪਿਤ

ਸ਼੍ਰੀ ਪੋਖਰਿਯਾਲ ਨੇ ਵਿਦਿਆਰਥੀਆਂ ਨੂੰ ਰਾਸ਼ਟਰ ਵਿਕਾਸ ਵਿਚ ਯੋਗਦਾਨ ਦੇਣ ਲਈ ਆਖਿਆ

Posted On: 22 OCT 2020 5:49PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ੍ਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਅੱਜ ਆਈ. ਆਈ.ਟੀ ਰੋਪੜ ਦੇ ਸਥਾਈ ਕੈਂਪਸ ਨੂੰ ਦੇਸ਼ ਨੂੰ ਸਮਰਪਿਤ ਕਰ ਦਿੱਤਾ। ਉਦਘਾਟਨ ਸਮਾਗਮ ਆਨਲਾਈਨ ਮੋਡ ਰਾਹੀਂ ਰਾਜ ਮੰਤਰੀ, ਸਿੱਖਿਆ ਮੰਤਰਾਲੇ, ਸ੍ਰੀ ਸੰਜੇ ਧੋਤਰੇ ਜੀ ਦੀ ਹਾਜ਼ਰੀ ਵਿਚ ਹੋਇਆ। ਇਸ ਮੌਕੇ ਸ਼੍ਰੀ ਅਮਿਤ ਖਰੇ, ਸਕੱਤਰ, ਉੱਚ ਸਿੱਖਿਆ, ਸਿੱਖਿਆ ਮੰਤਰਾਲੇ, ਭਾਰਤ ਸਰਕਾਰ, ਆਈ. ਆਈ. ਟੀ. ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਸਰਿਤ ਕੁਮਾਰ ਦਾਸ ਅਤੇ ਆਈ. ਆਈ. ਟੀ ਰੋਪੜ ਦੇ ਰਜਿਸਟਰਾਰ ਸ੍ਰੀ ਰਵਿੰਦਰ ਕੁਮਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ

ਇੰਡੀਅਨ ਇੰਸਟੀਚਿਊਟ ਆਫ਼ ਤਕਨੋਲੋਜੀ ਰੋਪੜ ਦੀ ਸਥਾਪਨਾ 2008 ਵਿਚ ਹੋਈ ਸੀ ਅਤੇ ਇਹ ਸ਼ਾਨਦਾਰ ਕੈਂਪਸ ਸਤਲੁਜ ਨਦੀ ਦੇ ਕਿਨਾਰੇ ਤੇ ਸਥਿਤ ਹੈ। ਕੈਂਪਸ 500 ਏਕੜ ਭੂਮੀ ਤੇ ਫੈਲਿਆ ਹੋਇਆ ਹੈ। ਸੰਸਥਾਨ ਦੇ ਸਥਾਈ ਕੈਂਪਸ ਦੇ ਲਈ ਜ਼ਮੀਨ 2008 ਵਿਚ ਸਪੁਰਦ ਕੀਤੀ ਗਈ ਸੀ ਅਤੇ ਨਿਰਮਾਣ ਕਾਰਜ 15 ਜਨਵਰੀ 2015 ਨੂੰ ਅਰੰਭ ਹੋਏ ਸਨ, ਜਿਸ ਮਗਰੋਂ ਸੰਸਥਾਨ ਦਾ ਕਾਰਜ 2017 ਵਿਚ ਅਤਿਆਧੁਨਿਕ ਇਮਾਰਤਾਂ ਅਤੇ ਪ੍ਰਯੋਗਸ਼ਾਲਾਵਾਂ ਦੇ ਨਾਲ ਲੈਸ ਸਥਾਈ ਕੈਂਪਸ ਵਿਚ ਤਬਦੀਲ ਕਰ ਦਿੱਤਾ ਗਿਆ ਸੀ।

ਆਈ. ਆਈ. ਟੀ. ਰੋਪੜ ਸੰਸਥਾ ਅਤਿਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ 1.37 ਲੱਖ ਵਰਗ ਮੀਟਰ ਖੇਤਰ ਵਿਚ ਨਿਰਮਾਣੀ ਗਈ ਹੈ ਅਤੇ ਇਸ ਵਿਚ 2324 ਵਿਦਿਆਰਥੀ, 170 ਫੈਕਲਟੀ ਮੈਂਬਰ ਅਤੇ 118 ਸਟਾਫ਼ ਮੈਂਬਰਾਂ ਦੇ ਲਈ ਰਿਹਾਇਸ਼, ਸ਼ਾਨਦਾਰ ਪ੍ਰਵੇਸ਼ ਦੁਆਰ, ਅਤਿਆਧੁਨਿਕ ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀ, ਖੇਡ ਸੁਵਿਧਾਵਾਂ ਅਤੇ ਹੋਰ ਸਹਿ ਪਾਠਕ੍ਰਮ ਗਤੀਵਿਧੀਆਂ ਦੇ ਲਈ ਖੁੱਲੇ ਸਥਾਨ ਦੇ ਨਾਲ- ਨਾਲ ਵਿਦਿਆਰਥੀਆਂ ਦੇ ਹੋਸਟਲਾਂ ਦੇ ਮਾਡਰਨ ਡਿਜ਼ਾਈਨਾਂ ਦੇ ਨਾਲ ਇਹ ਸ਼ਾਨਦਾਰ ਸੰਸਥਾਨ ਹੈ। ਦੱਸਣਯੋਗ ਹੈ ਕਿ ਇਹ ਸੰਸਥਾਨ ਸਾਲ 2021 ਤੱਕ 2.32 ਲੱਖ ਵਰਗ ਮੀਟਰ ਨਿਰਮਾਣ ਪੂਰਾ ਕਰਨ ਦੀ ਦਿਸ਼ਾ ਵਿਚ ਕਾਰਜਸ਼ੀਲ ਹੈ ਤਾਂ ਜੋ 2,500 ਵਿਦਿਆਰਥੀਆਂ, 220 ਫੈਕਲਟੀ ਮੈਂਬਰਾਂ ਅਤੇ 250 ਸਟਾਫ਼ ਮੈਂਬਰਾਂ ਦੇ ਲਈ ਰਿਹਾਇਸ਼ ਉਪਲਬਧ ਹੋ ਸਕੇ

7 ਅਕਾਦਮਿਕ ਵਿਭਾਗਾਂ ਦੇ ਲਈ 4.76 ਵਰਗ ਮੀਟਰ ਖੇਤਰਫਲ ਵਿਚ ਇੱਕ ਸੁਪਰ ਅਕਾਦਮਿਕ ਬਲਾਕ ਬਣਾਇਆ ਜਾ ਰਿਹਾ ਹੈ। ਸਾਡਾ ਕੈਂਪਸ ਜ਼ੀਰੋ ਪਾਣੀ ਡਿਸਚਾਰਜ ਦੇ ਨਾਲ ਗਰੀਨ ਕੈਂਪਸ ਹੈ 800 ਜਣਿਆਂ ਦੇ ਬੈਠਣ ਦੀ ਸਮਰੱਥਾ ਵਾਲੀ ਸੈਂਟਰਲ ਲਾਇਬ੍ਰੇਰੀ ਅਤੇ ਆਡੀਟੋਰੀਅਮ 2020 ਦੀ ਸਰਦੀਆਂ ਤੱਕ ਤਿਆਰ ਹੋ ਜਾਵੇਗਾ

ਆਈ.ਆਈ.ਟੀ. ਰੋਪੜ ਨੇ 2017 ਵਿਚ ਇਕ ਨਵਾਂ ਨਾਵਲ ਅਤੇ ਵਿਲੱਖਣ ਪਾਠਕ੍ਰਮ ਪੇਸ਼ ਕੀਤਾ ਜਿਸ ਵਿਚ ਮਨੁੱਖਤਾ, ਸਮਾਜਿਕ ਸਮਗਰੀ ਅਤੇ ਪ੍ਰੋਜੈਕਟ-ਅਧਾਰਤ ਸਿਖਲਾਈ ਦੇ ਮਜ਼ਬੂਤ ਅਧਾਰ ਦੇ ਨਾਲ, ਸਿੱਖਿਆ ਦੇਣ ਲਈ ਅੰਤਰ-ਅਨੁਸ਼ਾਸਨੀ ਪਹੁੰਚ 'ਤੇ ਜ਼ੋਰ ਦਿੱਤਾ ਗਿਆ ਸੀ

ਮਾਨਯੋਗ ਮੰਤਰੀ ਜੀ ਨੇ ਨਵੇਂ ਬਣੇ ਸਥਾਈ ਕੈਂਪਸ ਦਾ ਆਨਲਾਈਨ ਮੋਡ ਰਾਹੀਂ ਉਦਘਾਟਨ ਕੀਤਾ ਅਤੇ ਕੈਂਪਸ ਦੀ ਵੀਡੀਓ ਰਾਹੀਂ ਇਸ ਦੀਆਂ ਵੱਖ-ਵੱਖ ਇਮਾਰਤਾਂ ਅਤੇ ਪ੍ਰਯੋਗਸ਼ਾਲਾਵਾਂ ਦੀ ਪੂਰੀ ਝਲਕ ਲਈ ਅਤੇ ਜਾਣਕਾਰੀ ਪ੍ਰਾਪਤ ਕੀਤੀ

ਸ਼੍ਰੀ ਰਮੇਸ਼ ਪੋਖਰਿਆਲ 'ਨਿਸ਼ਾਂਕ' ਜੀ ਨੇ ਆਈ. ਆਈ. ਟੀ ਰੋਪੜ ਦੇ ਸਮੂਹ ਭਾਈਚਾਰੇ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਦੇਸ਼ ਨੂੰ ਵਿਸ਼ਵ ਪੱਧਰ ਤੇ ਇੱਕ ਮਜ਼ਬੂਤ ਅਤੇ ਜੀਵੰਤ ਰਾਸ਼ਟਰ ਵਿਚ ਬਦਲਣ ਵੱਲ ਕਦਮ ਚੁੱਕਣ

ਮਾਨਯੋਗ ਮੰਤਰੀ ਜੀ ਨੇ ਨਵੀਨਤਾ ਅਤੇ ਖੋਜ 'ਤੇ ਨਿਰੰਤਰ ਧਿਆਨ ਕੇਂਦਰਿਤ ਕਰਕੇ ਆਈ. ਆਈ. ਟੀ ਰੋਪੜ ਵੱਲੋਂ "ਮੇਕ ਇਨ ਇੰਡੀਆ" ਪਹਿਲਕਦਮ ਵੱਲ ਚੁੱਕੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ

ਆਈ. ਆਈ. ਟੀ ਰੋਪੜ ਦੇ ਨਿਰਦੇਸ਼ਕ ਪ੍ਰੋਫੈਸਰ ਸਰਿਤ ਕੁਮਾਰ ਦਾਸ ਨੇ ਸੰਸਥਾਨ ਦੀ ਇੱਕ ਦਹਾਕੇ ਦੀ ਸਫਲਤਾ ਦੀ ਕਹਾਣੀ ਨੂੰ ਹਾਜ਼ਰੀਨਾਂ ਅਤੇ ਮੁੱਖ ਮਹਿਮਾਨ ਨਾਲ ਸਾਂਝਾ ਕੀਤਾ, ਜੋ ਕੈਂਪਸ ਮਾਸਟਰ ਪਲਾਨ ਦੀ ਇੱਕ ਜ਼ਰੂਰੀ ਵਿਸ਼ੇਸ਼ਤਾ ਰਹੀ ਹੈ। ਉਨ੍ਹਾਂ ਗਰੀਨ ਕੈਂਪਸ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਜਿਸ ਵਿਚ ਸੌਰ ਊਰਜਾ, ਵਾਤਾਵਰਣ ਦੇ ਅਨੁਕੂਲ ਲਘੂਕਰਣ ਵਿਕਲਪ, ਕੁਸ਼ਲ ਜਲ ਪ੍ਰਬੰਧਨ, ਸਾਫ ਰਹਿੰਦ ਖੂਹੰਦ ਪ੍ਰਬੰਧਨ ਤਕਨੀਕਾਂ, ਸਿਫਰ ਡਿਸਚਾਰਜ ਅਤੇ ਕਈ ਹੋਰ ਉਪਾਅ ਸਹਿਤ ਵੱਖ-ਵੱਖ ਸਥਿਰਤਾ ਸੁਵਿਧਾਵਾਂ ਤੇ ਕਾਫੀ ਜ਼ੋਰ ਦਿੱਤਾ ਗਿਆ ਹੈ। ਆਈ. ਆਈ. ਟੀ ਰੋਪੜ ਕੈਂਪਸ ਨੇ ਕੈਂਪਸ ਮਾਸਟਰ ਪਲਾਨ ਲਈ ਇੰਟੀਗਰੇਟਡ ਹੈਬੀਟੇਟ ਅਸੈਸਮੈਂਟ ਫਾਰ ਲਾਰਜ ਡਿਵੈਲਪਮੈਂਟ (ਗਰੀਹਾ ਐਲ ਡੀ) ਲਈ 5-ਸਟਾਰ ਗ੍ਰੀਨ ਰੇਟਿੰਗ ਪ੍ਰਾਪਤ ਕੀਤੀ ਹੈ

ਸੰਸਥਾਨ ਨੇ ਰੈਂਕਿੰਗ ਵਿਚ ਭਰਪੂਰ ਪ੍ਰਸ਼ੰਸਾ ਹਾਸਲ ਕੀਤੀ ਹੈ ਅਤੇ ਸ਼ੁਰੂ ਤੋਂ ਹੀ ਖੋਜ ਅਤੇ ਵਿਕਾਸ ਵਿਚ ਸਰਗਰਮੀ ਨਾਲ ਜੁੜੇ ਹੋਏ ਹਨ। ਸੰਸਥਾਨ ਨੇ ਕੋਵਿਡ -19 ਸੰਕਟ ਨਾਲ ਨਜਿੱਠਣ ਲਈ ਵੱਖ ਵੱਖ ਟੈਕਨਾਲੋਜੀ ਅਧਾਰਤ ਹੱਲ ਵਿਕਸਿਤ ਕੀਤੇ ਹਨ ਅਤੇ ਇਨ੍ਹਾਂ ਨੂੰ ਵੱਡੇ ਪੱਧਰ 'ਤੇ ਸਮਾਜ ਨਾਲ ਸਾਂਝਾ ਕੀਤਾ ਹੈ। ਮੰਤਰੀ ਜੀ ਨੇ ਆਈ. ਆਈ. ਟੀ ਰੋਪੜ ਵਿਖੇ ਵਿਕਸਤ ਕੁਝ ਤਕਨਾਲੋਜੀਆਂ ਜੋ ਕਿ ਕੋਵਿਡ -19 ਸੰਕਟ ਦੌਰਾਨ ਈਜ਼ਾਦ ਹੋਈਆਂ ਸਨ, ਨੂੰ ਦੇਸ਼ ਨੂੰ ਸਮਰਪਿਤ ਕੀਤਾ

ਤਕਨਾਲੋਜੀ ਵਿੱਚ ਇਕਾਂਤਵਾਸ ਵਾਰਡ ਅਤੇ ਨਕਾਰਾਤਮਕ ਦਬਾਅ ਚੈਂਬਰ ਸ਼ਾਮਲ ਹਨ ਤਾਂ ਜੋ ਪ੍ਰਯੋਗਸ਼ਾਲਾਵਾਂ ਵਿਚ ਟੈਸਟ ਕਰਨ ਦੌਰਾਨ ਹਵਾ ਰਾਹੀਂ ਸੀ..ਵੀ.ਆਈ.ਡੀ.-19 ਦੀ ਰੋਕਥਾਮ ਕੀਤੀ ਜਾ ਸਕੇ, ਇਹ ਤਕਨੀਕ ਡਾਕਟਰੀ ਅਮਲੇ ਨੂੰ ਲਾਗ ਲੱਗਣ ਤੋਂ ਬਚਾਉਂਦਾ ਹੈ। ਆਈ. ਆਈ. ਟੀ ਰੋਪੜ ਰੋਪੜ ਵਿਖੇ ਇੱਕ ਅਨੌਖਾ ਯੂਵੀਜੀਆਈ ਅਧਾਰਤ ਚੈਂਬਰ ਰੋਗਾਣੂ-ਮੁਕਤ ਉਪਕਰਣ, ਯੂਵੀ ਸੇਫ ਈਜ਼ਾਦ ਕੀਤਾ ਗਿਆ ਹੈ, ਵਿਲੱਖਣ ਪੇਟੈਂਟਡ ਡਿਜ਼ਾਈਨ ਜ਼ੀਰੋ ਸ਼ੈਡੋ ਤਕਨੀਕ ਤਹਿਤ ਹਰ ਦਿਸ਼ਾ ਨੂੰ ਕੀਟਾਣੂ- ਰਹਿਤ ਕਰਨਾ ਯਕੀਨੀ ਬਣਾਉਂਦਾ ਹੈ ਅਤੇ ਇਸ ਦੀ ਵਰਤੋਂ ਆਈ. ਪੀ. ਐਲ, ਦੁਬਈ ਵਿਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੋਵਿਡ ਦੇ ਮਰੀਜ਼ਾਂ ਲਈ ਦੋ ਆਧੁਨਿਕ ਘੱਟ ਖਰਚ ਵਾਲੀਆਂ ਗੱਡੀਆਂ, "ਮੇਡੀ-ਸਾਰਥੀ" ਅਤੇ "ਆਰਟੀਫਿਸ਼ੀਅਲ ਇੰਟੇਲੀਜੈਂਸ ਅਧਾਰਿਤ ਟਰਾਲੀ", ਸੰਕਰਮਿਤ ਮਰੀਜ਼ਾਂ ਅਤੇ ਦੂਸ਼ਿਤ ਵਾਤਾਵਰਣ ਤੋਂ ਸਿਹਤ ਕਰਮਚਾਰੀਆਂ ਦੇ ਸੰਪਰਕ ਨੂੰ ਘਟਾਉਣ ਲਈ ਈਜ਼ਾਦ ਕੀਤੀਆਂ ਗਈਆਂ ਹਨ।

ਕੇਂਦਰੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਪ੍ਰਾਚੀਨ ਸਮੇਂ ਤੋਂ ਹੀ ਗਿਆਨ ਨਾਲ ਭਰਪੂਰ ਰਾਸ਼ਟਰ ਹੈ ਅਤੇ ਵਿਸ਼ਵ ਪੱਧਰਤੇ ਅਮੀਰ ਵਿਰਾਸਤ ਅਤੇ ਸਭਿਆਚਾਰ ਦੇ ਦੇਸ਼ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰਰਾਸ਼ਟਰ ਦੇ ਯੋਧੇਦੱਸਦਿਆਂ ਉਨ੍ਹਾਂ ਨੂੰ ਰਾਸ਼ਟਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ

ਆਈ. ਆਈ. ਟੀ ਰੋਪੜ ਵਲੋਂ ਦੇਸ਼ ਅਤੇ ਵਿਦੇਸ਼ਾਂ ਦੇ ਸ਼ਿਖਰਲੀ ਰੈਕਿੰਗ ਵਾਲੇ ਸਿੱਖਿਅਕ ਸੰਸਥਾਨਾਂ ਦੀ ਸੂਚੀ ਵਿਚ ਲਗਾਤਾਰ ਆਪਣਾ ਸਥਾਨ ਕਾਇਮ ਕੀਤਾ ਹੋਇਆ ਹੈ। ਆਈ. ਆਈ. ਟੀ ਰੋਪੜ ਨੇ ਟਾਇਮਸ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗ 2021 ਵਿਚ 351-400 ਰੈਂਕ ਸੂਚੀ ਵਿਚ ਆਪਣੀ ਜਗ੍ਹਾ ਦੇ ਨਾਲ ਆਈ. ਆਈ. ਐਸ.ਸੀ ਬੰਗਲੋਰ ਤੋਂ ਬਾਅਦ ਭਾਰਤ ਵਿਚ ਸ਼ਿਖਰਲਾ ਸਥਾਨ ਸਾਂਝਾ ਕੀਤਾ ਹੈ। ਦਰਅਸਲ, ਖੋਜ ਹਵਾਲਾ ਪੱਤਰ ਵਿਚ ਆਈ. ਆਈ. ਟੀ ਰੋਪੜ ਨੂੰ ਵਿਸ਼ਵ ਭਰ ਵਿਚ ਪਹਿਲਾ ਸਥਾਨ ਦਿੱਤਾ ਗਿਆ ਹੈ। ਆਈ. ਆਈ. ਆਰ. ਐਫ ਵਿਚ ਆਈ. ਆਈ. ਟੀ ਰੋਪੜ ਆਲ ਇੰਡੀਆ ਇੰਜੀਨੀਅਰਿੰਗ ਇੰਸਟੀਚਿਊਸ਼ਨਲ ਰੈਂਕਿੰਗ 2019-20 ਵਿਚ 25ਵੇਂ ਸਥਾਨ ਤੇ ਰਿਹਾ। ਪ੍ਰਤੀ ਪੇਪਰ ਪ੍ਰਸ਼ਾਸਤੀ ਪੱਤਰ ਵਿਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਦੇ ਹੋਏ ਭਾਰਤ ਵਿਚ 25ਵੇਂ ਸਥਾਨ ਦੇ ਨਾਲ ਕਿਊ ਐਸ ਇੰਡੀਆ ਰੈਂਕਿੰਗ 2020 ਵਿਚ ਆਈ. ਆਈ. ਟੀ ਰੋਪੜ ਖੋਜ ਗੁਣਵੱਤਾ ਵਿਚ ਸਭ ਆਈ. ਆਈ. ਟੀਜ਼ ਤੋਂ ਮੋਹਰੀ ਹੈ

 

 

ਉਨ੍ਹਾਂ ਨੇ ਖੇਤੀਬਾੜੀ ਅਤੇ ਪਾਣੀ ਦੇ ਖੇਤਰ ਵਿੱਚਟੈਕਨਾਲੋਜੀ ਇਨੋਵੇਸ਼ਨ ਹੱਬ (ਟੀਆਈਐਚ) ਸਥਾਪਤ ਕਰਨ ਲਈ ਡੀਐਸਟੀ ਤੋਂ ਆਈ. ਆਈ. ਟੀ ਰੋਪੜ ਨੂੰ ਹਾਲ ਹੀ ਵਿੱਚ ਪ੍ਰਾਪਤ ਹੋਈ 110 ਕਰੋੜ ਰੁਪਏ ਦੀ ਗ੍ਰਾਂਟ ਦੀ ਵੀ ਸ਼ਲਾਘਾ ਕੀਤੀ। ਮੋਹਰੀ ਅਤੇ ਵਿਲੱਖਣ ਇਹ ਸੈੱਟਅਪ ਸਾਈਬਰ ਫਿਜ਼ੀਕਲ ਸਿਸਟਮ (ਐਨ ਐਮ. ਆਈ. ਸੀ. ਪੀ.ਅਐਸ.) ਤੇ ਅਧਾਰਿਤ ਕੌਮੀ ਮਿਸ਼ਨ ਦੇ ਢਾਂਚੇ ਦਾ ਅਹਿਮ ਹਿੱਸਾ ਹੈ। ਇਸ ਤੋਂ ਇਲਾਵਾ ਜਲ ਅਤੇ ਮਿੱਟੀ ਗੁਣਵੱਤਾ ਮੁਲਾਂਕਣ, ਜਲ ਉਪਚਾਰ ਅਤੇ ਪ੍ਰਬੰਧਨ, ਖੇਤੀਬਾੜੀ ਸਵੈਚਾਲਨ ਅਤੇ ਸੂਚਨਾ ਪ੍ਰਣਾਲੀ, ਪਰਾਲੀ ਪ੍ਰਬੰਧਨ ਪ੍ਰਣਾਲੀ ਅਤੇ ਸ਼ਹਿਰੀ ਖੇਤੀ, ਪਾਣੀ ਅਤੇ ਮਿੱਟੀ ਵਿਚ ਖਤਰਨਾਕ ਪਦਾਰਥਾਂ ਨੂੰ ਜਾਂਚਣ ਅਤੇ ਉਨ੍ਹਾਂ ਦੇ ਉਪਚਾਰ, ਖੇਤੀਬਾੜੀ ਖੇਤਰਾਂ ਵਿਚ ਅਤੇ ਖੇਤੀਬਾੜੀ ਵਸਤੂਆਂ ਦੇ ਪ੍ਰਬੰਧਨ ਵਿਚ ਆਈ. .ਟੀ ਤਕਨੋਲੌਜੀਆਂ ਦੀ ਤਾਇਨਾਤੀ ਆਦਿ ਕੁਝ ਅਹਿਮ ਖੋਜਾਂ ਇਸ ਕੇਂਦਰ ਵਿਖੇ ਈਜ਼ਾਦ ਕੀਤੀਆਂ ਗਈਆਂ

 

ਐਮਸੀ /ਏਕੇਜੇ /ਏਕੇ(Release ID: 1666839) Visitor Counter : 153