ਰਸਾਇਣ ਤੇ ਖਾਦ ਮੰਤਰਾਲਾ

ਐਚਆਈਐਲ ਨੇ ਮੌਜੂਦਾ ਵਿੱਤੀ ਸਾਲ 2020-21 ਦੀਆਂ ਪਹਿਲੀਆਂ ਦੋ ਤਿਮਾਹੀਆਂ ਵਿਚ 40% ਤੋਂ ਵੱਧ ਦੇ ਵਾਧੇ ਨਾਲ 530.10 ਮੀਟ੍ਰਿਕ ਟਨ ਮੈਲਾਥੀਅਨ ਟੈਕਨੀਕਲ ਤਿਆਰ ਕੀਤਾ

ਸ਼੍ਰੀ ਡੀਵੀ ਸਦਾਨੰਦ ਗੌੜਾ ਨੇ ਐਚਆਈਐਲ ਦੀ ਟੀਮ ਨੂੰ ਉਨ੍ਹਾਂ ਦੀ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੱਤੀ

Posted On: 22 OCT 2020 12:16PM by PIB Chandigarh

ਐਚਆਈਐਲ (ਭਾਰਤ) ਲਿਮਟਿਡ ਨੇ ਜੋ ਰਸਾਇਣ ਅਤੇ ਪੈਟਰੋਕੈਮੀਕਲਜ਼ ਵਿਭਾਗ ਅਧੀਨ ਰਸਾਇਣ ਤੇ ਖਾਦ ਮੰਤਰਾਲਾ ਦਾ ਇਕ ਜਨਤਕ ਖੇਤਰ ਦਾ ਉੱਦਮ ਹੈ, ਨੇ ਮੌਜੂਦਾ ਵਿੱਤੀ ਸਾਲ 2020-21 ਦੀਆਂ ਪਹਿਲੀਆਂ ਦੋ ਤਿਮਾਹੀਆਂ ਵਿਚ ਮੈਲਾਥੀਅਨ ਟੈਕਨੀਕਲ ਦਾ ਅੱਜ ਤੱਕ ਦਾ ਸਭ ਤੋਂ ਵੱਧ ਉਤਪਾਦਨ ਦਰਜ ਕੀਤਾ ਹੈ ਕੋਵਿਡ-19 ਮਹਾਮਾਰੀ ਕਾਰਣ ਪਾਬੰਦੀਆਂ ਦੇ ਬਾਵਜੂਦ ਕੰਪਨੀ ਨੇ ਇਸ ਸਾਲ ਦੀਆਂ ਪਹਿਲੀਆਂ ਦੋ ਤਿਮਾਹੀਆਂ ਵਿਚ 530.10 ਮੀਟ੍ਰਿਕ ਟਨ ਮੈਲਾਥੀਅਨ ਟੈਕਨੀਕਲ ਦਾ ਉਤਪਾਦਨ ਕੀਤਾ ਜੋ ਪਿਛਲੇ ਸਾਲ ਦੇ ਇਸੇ ਅਰਸੇ ਦੌਰਾਨ 375.5 ਮੀਟ੍ਰਿਕ ਟਨ ਦੇ ਮੁਕਾਬਲੇ 41 % ਵੱਧ ਹੈ

 

ਕੰਪਨੀ ਨੇ ਪਹਿਲੀਆਂ ਦੋ ਤਿਮਾਹੀਆਂ ਵਿਚ ਸਭ ਤੋਂ ਵੱਧ ਵਿੱਕਰੀ ਦਰਜ ਕੀਤੀ ਹੈ ਅਤੇ ਖੇਤੀਬਾੜੀ ਮੰਤਰਾਲਾ ਵਰਗੀਆਂ ਵੱਖ-ਵੱਖ ਸੰਸਥਾਵਾਂ ਨੂੰ ਟਿੱਡੀ ਦਲ ਪ੍ਰੋਗਰਾਮ ਅਤੇ ਦੇਸ਼ ਭਰ ਦੇ ਨਗਰ ਨਿਗਮਾਂ ਨੂੰ ਵੈਕਟਰ ਕੰਟਰੋਲ ਪ੍ਰੋਗਰਾਮ ਲਈ ਭਾਰੀ ਮਾਤਰਾ ਵਿਚ ਮੈਲਾਥੀਅਨ ਸਪਲਾਈ ਕੀਤਾ ਹੈ ਕੰਪਨੀ ਨੇ ਸਰਕਾਰ ਤੋਂ ਸਰਕਾਰ ਦੇ ਆਧਾਰ ਤੇ ਵਿਦੇਸ਼ ਮੰਤਰਾਲਾ ਰਾਹੀਂ ਇਸ ਅਰਸੇ ਦੌਰਾਨ ਈਰਾਨ ਨੂੰ ਵੀ ਮੈਲੇਥੀਅਨ ਦੀ ਬਰਾਮਦ ਕੀਤੀ ਹੈ

 

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀਵੀ ਸਦਾਨੰਦ ਗੌੜਾ ਨੇ ਇਸ ਸ਼ਾਨਦਾਰ ਉਪਲਬਧੀ ਲਈ ਐਚਆਈਐਲ ਦੀ ਮੈਨੇਜਮੈਂਟ ਨੂੰ ਵਧਾਈ ਦਿੱਤੀ ਹੈ

 

ਐਚਆਈਐਲ ਵੱਖ-ਵੱਖ ਤਕਨੀਕੀ ਅਤੇ ਫਾਰਮੂਲੇ ਦੇ ਗ੍ਰੇਡਾਂ ਦੇ ਕੀਟਨਾਸ਼ਕਾਂ ਦੇ ਉਤਪਾਦਨ ਵਿਚ ਰੁਝੀ ਹੋਈ ਹੈ ਮਹਾਮਾਰੀ ਫੈਲਣ ਕਾਰਣ ਕਈ ਰੁਕਾਵਟਾਂ ਆਉਣ ਦੇ ਬਾਵਜੂਦ ਕੰਪਨੀ ਨੇ 2020 ਦੇ ਅਪ੍ਰੈਲ ਮਹੀਨੇ ਵਿਚ ਆਪਣੀਆਂ ਉਤਪਾਦਨ ਗਤੀਵਿਧੀਆਂ, ਕਰਮਚਾਰੀਆਂ ਦੀ ਸੀਮਿਤ ਉਪਲਬਧਤਾ ਅਤੇ ਰੁਕਾਵਟ ਪੈਦਾ ਕਰਨ ਵਾਲੀ ਸਪਲਾਈ ਚੇਨ ਨਾਲ ਸ਼ੁਰੂ ਕੀਤੀਆਂ ਤਾਂ ਜੋ ਦੇਸ਼ ਦੇ ਕਿਸਾਨੀ ਭਾਈਚਾਰੇ ਨੂੰ ਐਗਰੋ-ਕੈਮੀਕਲਾਂ ਦੀ ਸਪਲਾਈ ਹੋ ਸਕੇ ਅਤੇ ਵੱਖ ਵੱਖ ਸਰਕਾਰੀ ਸਹਾਇਤਾ ਪ੍ਰਾਪਤ ਪ੍ਰੋਗਰਾਮਾਂ ਨੂੰ ਸਹਾਇਤਾ ਦੇਣ ਦੀ ਵਚਨਬੱਧਤਾ ਨੂੰ ਪੂਰਾ ਕੀਤਾ ਜਾ ਸਕੇ

-------------------------------------

ਐਨਬੀ/ ਆਰਸੀਜੇ /ਆਰਕੇਐਮ



(Release ID: 1666837) Visitor Counter : 147