ਜਲ ਸ਼ਕਤੀ ਮੰਤਰਾਲਾ
ਜਨ ਸ਼ਕਤੀ ਮੰਤਰਾਲਾ ਜਲ ਮਿਸ਼ਨ ਤਹਿਤ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਵੱਲੋਂ ਕੀਤੀ ਉੱਨਤੀ ਦਾ ਮਧਮਿਆਦੀ ਮੁਲੰਕਣ ਕੀਤਾ
ਸਿੱਕਮ ਨਾਲ ਮਧਮਿਆਦੀ ਜਾਇਜਾ ਮੀਟਿੰਗ ਕੀਤੀ ਗਈ ਜਿਸ ਦਾ ਮੰਤਵ 2021 ਤੱਕ ਐੱਸ.ਸੀ./ਐਸੱ.ਟੀ. ਪ੍ਰਭਾਵ ਹੇਠ ਪਿੰਡਾਂ ਅਤੇ ਉਤਸ਼ਾਹੀ ਜ਼ਿਲਿ੍ਆਂ ਨੂੰ ਸੰਨਤ੍ਰਿਪਤ ਕਰਕੇ 2022 ਤੱਕ ਸਰਵ ਵਿਆਪੀ ਕਰਵੇਜ ਮੁਹੱਈਆ ਕਰਨਾ ਹੈ
Posted On:
21 OCT 2020 2:35PM by PIB Chandigarh
ਜਲ ਸ਼ਕਤੀ ਮੰਤਰਾਲੇ ਨੇ ਜਲ ਜੀਵਨ ਮਿਸ਼ਨ ਤਹਿਤ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਵੱਲੋਂ ਸਰਵ ਵਿਆਪੀ ਕਵਰੇਜ ਦੇ ਟੀਚੇ ਬਾਰੇ ਮੁਲੰਕਣ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਹੈ । ਜਲ ਜੀਵਨ ਮਿਸ਼ਨ ਕੇਂਦਰ ਸਰਕਾਰ ਦਾ ਇਕ ਫਲੈਗਸ਼ਿਪ ਪ੍ਰੋਗਰਾਮ ਹੈ ਜਿਸ ਦਾ ਮੰਤਵ ਦੇਸ਼ ਦੇ ਹਰੇਕ ਪੇਂਡੂ ਘਰ ਨੂੰ 2024 ਤੱਕ ਟੂਟੀ ਕੁਨੈਕਸ਼ਨ ਮੁਹੱਈਆ ਕਰਨਾ ਹੈ । ਲਾਗੂ ਕਰਨ ਤੋਂ ਬਾਦ ਹੋਈ ਉਨੱਤੀ ਮੁਲੰਕਣ ਕਰਨ ਲਈ ਇਕ ਮਧਸਾਲੀ ਜਾਇਜਾ ਵੀਡੀਓ ਕਾਨਫਰੰਸ ਰਾਹੀਂ ਕੀਤਾ ਜਾ ਰਿਹਾ ਹੈ । ਸਾਰੇ ਸੂਬੇ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ ਜਲ ਜੀਵਨ ਮਿਸ਼ਨ ਤਹਿਤ ਸਰਵ ਵਿਆਪੀ ਕਰਵੇਜ ਨੂੰ ਸੁਨਿਸ਼ਚਿਤ ਕਰਕੇ ਟੂਟੀ ਪਾਣੀ ਕੁਨੈਕਸ਼ਨ ਮੁਹੱਈਆ ਕਰਾਉਣ ਦੇ ਨਾਲ ਨਾਲ ਵਰਤੇ ਜਾ ਰਹੇ ਸੰਸਥਾਪਕ ਢੰਗ ਤਰੀਕਿਆਂ ਦੀ ਸਥਿਤੀ ਪੇਸ਼ ਕਰਦੇ ਹਨ । ਸਿੱਕਮ ਨੇ ਅੱਜ ਆਪਣੀ ਮਧਮਿਆਦੀ ਉਨੱਤੀ ਦੀ ਪੇਸ਼ਕਾਰੀ ਕੀਤੀ । ਸਿੱਕਮ ਵਿਚ ਤਕਰੀਬਨ 1.5 ਲੱਖ ਘਰ ਹਨ ਜਿਹਨਾ ਵਿਚੋਂ 70525 (67%) ਕੋਲ ਪਾਣੀ ਵਾਲੀ ਟੂਟੀ ਦੇ ਕੁਨੈਕਸ਼ਨ ਹਨ । ਸੂਬੇ ਨੇ ਸਾਲ 2021-22 ਤੱਕ ਸਾਰੇ ਘਰਾਂ ਨੂੰ 100% ਪਾਣੀ ਵਾਲੇ ਟੂਟੀ ਕੁਨੈਕਸ਼ਨ ਮੁਹੱਈਆ ਕਰਾਉਣ ਦੀ ਯੋਜਨਾ ਬਣਾਈ ਹੈ । ਸੂਬੇ ਕੋਲ ਚੰਗਾ ਪਾਣੀ ਸਪਲਾਈ ਬੁਨਿਆਦੀ ਢਾਂਚਾ ਹੈ ਅਤੇ 451 ਪਿੰਡਾਂ ਵਿੱਚ ਵਾਟਰ ਸਪਲਾਈ ਸਕੀਮਾਂ ਹਨ । ਸੂਬੇ ਨੇ ਸਾਰੇ ਐਸ.ਸੀ./ਐਸ.ਟੀ. ਪ੍ਰਭਾਵੀ ਪਿੰਡਾਂ ਅਤੇ ਉਤਸ਼ਾਹਿਤ ਜ਼ਿਲਿ੍ਹਆ ਦੇ ਪਿੰਡਾਂ ਨੂੰ ਸਾਲ 2020-21 ਤੱਕ ਸੰਨਤ੍ਰਿਪਤ ਕਰਨ ਦੀ ਯੋਜਨਾ ਉਲੀਕੀ ਹੈ । ਉਹ ਪਿੰਡ ਜਿਹੜੇ ਪਾਈਪ ਵਾਲੇ ਸਪਲਾਈ ਸਿਸਟਮਜ਼ ਨਾਲ ਜੁੜੇ ਹਨ ਉਹਨਾ ਵਿਚੋਂ ਕੇਵਲ 81 ਨੇ ''ਹਰ ਘਰ ਜਲ'' ਪਿੰਡ ਦਾ ਸਟੇਟਸ ਪ੍ਰਾਪਤ ਕੀਤਾ ਹੈ । ਸੱਤ ਹਜਾਰ 798 ਹੋਰ ਟੂਟੀ ਵਾਲੇ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਨ ਨਾਲ ਤਕਰੀਬਨ 211 ਹੋਰ ਪਿੰਡ 100% ਟੂਟੀ ਕੁਨੈਕਸ਼ਨ ਯੋਗ ਹੋ ਜਾਣਗੇ । ਸੂਬੇ ਨੂੰ ਜਲਦੀ ਤੋਂ ਜਲਦੀ ਇਹ ਯੋਜਨਾ ਮੁਕੰਮਲ ਕਰਨ ਦੀ ਲੋੜ ਹੈ ਤਾਂ ਜੋ ਸਾਰੇ ਪਾਈਪ ਵਾਲੀ ਪਾਣੀ ਦੀ ਸਪਲਾਈ ਵਾਲੇ ਪਿੰਡ ਪਾਣੀ ਵਾਲੀ ਟੂਟੀ ਕੁਨੈਕਸ਼ਨ ਨਾਲ 100% ਸੰਨਤ੍ਰਿਪਤ ਹੋ ਜਾਣ । ਇਸ ਮੀਟਿੰਗ ਦੌਰਾਨ ਪਿੰਡ ਕਾਰਜ ਯੋਜਨਾ ਅਤੇ ਕਾਰਜ ਯੋਜਨਾ ਬਨਾਉਣ ਤੇ ਪਿੰਡ ਪਾਣੀ ਅਤੇ ਸਫਾਈ ਕਮੇਟੀਆਂ ਦੇ ਗਠਨ ਬਾਰੇ ਮੁਦਿਆਂ ਨੂੰ ਮੁੱਖ ਤੌਰ ਤੇ ਉਭਾਰਿਆ ਗਿਆ । ਸਵੈ ਸੇਵੀ ਜਥੇਬੰਦੀਆਂ, ਐਨ.ਜੀ.ਓਜ਼ ਅਤੇ ਔਰਤਾਂ ਦੇ ਸਵੈ ਸਹਾਇਤਾ ਗਰੁੱਪਾਂ ਨੂੰ ਲਾਗੂ ਕਰਨ ਲਈ ਸਹਾਇਤਾ ਏਜੰਸੀਆਂ ਵਜੋਂ ਵਰਤਣ ਤੇ ਜ਼ੋਰ ਦਿੱਤਾ ਗਿਆ ਜੋ ਪਾਣੀ ਸਪਲਾਈ ਸਿਸਟਮ ਦੇ ਚਲਾਉਣ ਤੇ ਰੱਖ ਰੱਖਾਅ ਅਤੇ ਸਥਾਨਿਕ ਭਾਈਚਾਰੇ ਲਈ ਯੋਜਨਾ ਬਨਾਉਣ ਤੇ ਇਸ ਨੂੰ ਲਾਗੂ ਕਰ ਸਕਣ । ਸੂਬੇ ਨੂੰ ਗਰਾਮ ਪੰਚਾਇਤ ਕਰਮੀਆਂ ਦੇ ਨਾਲ ਨਾਲ ਹੋਰ ਭਾਗੀਦਾਰਾਂ ਦੀ ਸਮਰੱਥਾ ਉਸਾਰੀ ਲਈ ਸਿਖਲਾਈ ਆਯੋਜਤ ਕਰਨ ਲਈ ਕਿਹਾ ਗਿਆ ਹੈ । ਸੂਬੇ ਨੂੰ ਪਿੰਡਾਂ ਵਿੱਚ ਕੁਸ਼ਲ ਵਿਕਾਸ ਸਿਖਲਾਈ ਤੇ ਧਿਆਨ ਕੇਂਦਰਿਤ ਕਰਨ ਲਈ ਵੀ ਕਿਹਾ ਗਿਆ ਤਾਂ ਜੋ ਪਿੰਡਾਂ ਵਿਚ ਸਿਖਲਾਈ ਪ੍ਰਾਪਤ ਮਨੁੱਖੀ ਸ੍ਰੋਤਾਂ ਦਾ ਇਕ ਪੂਲ ਤਿਆਰ ਕੀਤਾ ਜਾ ਸਕੇ ਜੋ ਪਾਣੀ ਸਪਲਾਈ ਸਿਸਟਮ ਨੂੰ ਚਲਾਉਣ ਤੇ ਰੱਖ ਰੱਖਾਅ ਦੇ ਨਾਲ ਨਾਲ ਲਾਗੂ ਕਰਨ ਲਈ ਵੀ ਮਦਦਗਾਰ ਹੋਵੇਗਾ । ਸੂਬੇ ਨੂੰ ਪੀਣ ਵਾਲੇ ਪਾਣੀ ਦੇ ਸ੍ਰੋਤਾਂ ਦੇ ਰਸਾਇਣਕ ਟੈਸਟ ਅਤੇ ਬੈਕਟੀਰੀਆਲੋਜੀਕਲ ਟੈਸਟ ਵੀ ਜਰੂਰੀ ਕਰਨ ਦੀ ਸਲਾਹ ਦਿੱਤੀ ਗਈ ਸੀ ।
2020-21 ਵਿੱਚ ਸਿੱਕਮ ਨੂੰ ਜਲ ਜੀਵਨ ਮਿਸ਼ਨ ਲਾਗੂ ਕਰਨ ਲਈ 31.36 ਕਰੋੜ ਰੁਪਏ ਅਲਾਟ ਕੀਤੇ ਗਏ ਸਨ ਜਿਸ ਵਿਚੋਂ 7.84 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ । ਪਹਿਲੀ ਕਿਸ਼ਤ ਦੇ ਦੂਜੇ ਹਿੱਸੇ ਦੀ ਉਪਲਭਦੀ ਲਈ ਸੂਬੇ ਨੂੰ ਆਪਣੀ ਫੰਡ ਵਰਤੋਂ ਤੇਜ਼ ਕਰਨੀ ਹੋਵੇਗੀ । ਸਿੱਕਮ ਨੂੰ 15ਵੇਂ ਵਿਤੱ ਕਮਿਸ਼ਨ ਗ੍ਰਾਂਟਸ ਤਹਿਤ ਪੇਂਡੂ ਸੰਸਥਾਨਿਕ ਸੇਵਾਵਾਂ ਲਈ 42 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਅਤੇ ਇਸ ਵਿਚੋਂ 50% ਪਾਣੀ ਸਪਲਾਈ ਅਤੇ ਸਫਾਈ ਲਈ ਵਰਤੇ ਜਾਣੇ ਹਨ । ਉਦਾਹਰਣ ਦੇ ਤੌਰ ਤੇ ਪਾਣੀ ਸਪਲਾਈ, ਖਰਾਬ ਪਾਣੀ ਦੀ ਸੁਧਾਈ ਅਤੇ ਮੁੜ ਵਰਤੋਂ ਤੇ ਸਭ ਤੋਂ ਜਰੂਰੀ ਪਾਣੀ ਸਪਲਾਈ ਸਕੀਮਾਂ ਨੂੰ ਪਾਣੀ ਸਕੀਮਾਂ ਦੇ ਲੰਮੇ ਸਮੇਂ ਤੱਕ ਚਲਾਉਣ ਅਤੇ ਰੱਖਾਵ ਨੂੰ ਸੁਨਿਸ਼ਚਿਤ ਕਰਨਾ ਹੈ । ਸਿੱਕਮ ਆਪਣੇ ਕਾਫੀ ਪਾਣੀ ਸ੍ਰੋਤਾਂ ਲਈ ਜਾਣਿਆ ਜਾਂਦਾ ਹੈ ਪਰ ਵਧ ਰਹੀ ਜਨ ਸੰਖਿਆ ਅਤੇ ਸ਼ਹਿਰੀਕਰਣ ਪਾਣੀ ਨੂੰ ਦੋਨੋ ਤਰੀਕਿਆਂ ਗੁਣਾਤਮਿਕ ਅਤੇ ਗੁਣਵੰਤਾ ਤੇ ਅਸਰ ਕਰ ਰਹੇ ਹਨ । ਸੂਬੇ ਕੋਲ ਇਕ ਚੰਗਾ ਪਾਣੀ ਸਪਲਾਈ ਸਿਸਟਮ ਹੈ ਤੇ ਉਹਨਾ ਨੂੰ ਸੂਬੇ ਦੇ ਹਰੇਕ ਘਰ ਤੱਕ ਟੂਟੀ ਵਾਟਰ ਕੁਨੈਕਸ਼ਨ ਸੁਨਿਸ਼ਚਿਤ ਕਰਕੇ ਇਸ ਤੋਂ ਲਾਭ ਉਠਾਉਣ ਦੀ ਲੋੜ ਹੈ ਤਾਂ ਜੋ ਲੋਕਾਂ ਦੇ ਜੀਵਨ ਨੂੰ ਸੁਧਾਰਿਆ ਜਾ ਸਕੇ ।
ਏ.ਪੀ.ਐਸ./ਐਮ.ਜੀ./ਏ.ਐਸ.
(Release ID: 1666642)
Visitor Counter : 134