ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸ੍ਰੀ ਨਿਤਿਨ ਗਡਕਰੀ ਨੇ ਵਿਲੱਖਣ ਖਾਦੀ ਜੁੱਤੇ ਦੀ ਕੀਤੀ ਸ਼ੁਰੂਆਤ; ਕੇ.ਵੀ.ਆਈ.ਸੀ. ਨੇ 5 ਹਜਾਰ ਕਰੋੜ ਰੁਪਏ ਵਪਾਰ ਦਾ ਟੀਚਾ ਮਿਥਿਆ

Posted On: 21 OCT 2020 4:03PM by PIB Chandigarh

ਹੁਣ ਜੁੱਤਿਆਂ ਵਿੱਚ ਵੀ ਹੱਥ ਨਾਲ ਬੁਣੀ ਖਾਦੀ ਫੈਬਰਿਕ ਦੀ ਸ਼ਾਨਦਾਰ ਬਾਰੀਕੀ ਨੂੰ ਮਹਿਸੂਸ ਕਰੋ ਸੂਖਮ, ਲਘੂ ਤੇ ਦਰਮਿਆਨੇ ਉੱਦਮ ਦੇ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਖਾਦੀ ਤੇ ਪੇਂਡੂ ਉਦਯੋਗ ਕਮਿਸ਼ਨ ਵੱਲੋਂ ਸਭ ਤੋਂ ਪਹਿਲੀ ਉੱਚ ਮਿਆਰੀ ਖਾਦੀ ਫੈਬਰਿਕ ਦੇ ਬਣੇ ਜੁੱਤਿਆਂ ਨੂੰ ਲਾਂਚ ਕੀਤਾ ਇਹ ਜੁੱਤੇ ਖਾਦੀ ਫੈਬਰਿਕ ਜਿਵੇਂ ਸਿਲਕ, ਕਾਟਨ ਅਤੇ ਵੂਲ ਤੋਂ ਬਣਾਏ ਗਏ ਹਨ ਸ੍ਰੀ ਗਡਕਰੀ ਨੇ ਕੇ.ਵੀ.ਆਈ.ਸੀ. ਦੇ ਪੋਰਟਲ www.khadiindia.gov.in. ਉਪਰ ਵੀ ਖਾਦੀ ਜੁੱਤੇ ਦੀ ਆਨ ਲਾਈਨ ਵਿਕਰੀ ਵੀ ਲਾਂਚ ਕੀਤੀ
ਸ੍ਰੀ ਗਡਕਰੀ ਨੇ ਖਾਦੀ ਫੈਬਰਿਕ ਜੁੱਤੇ ਲਈ ਢੇਰ ਸਾਰੀ ਪ੍ਰਸੰਸਾ ਕੀਤੀ ਪ੍ਰਸੰਸਾਂ ਵਿਚ ਕਿਹਾ ਗਿਆ ਹੈ ਅਜਿਹੇ ਵਿਲੱਖਣ ਉਤਪਾਦ ਅੰਤਰ ਰਾਸ਼ਟਰੀ ਮਾਰਕੀਟ ਵਿੱਚ ਕੈਪਚਰ ਕਰਨ ਲਈ ਉੱਚੀਆਂ ਸੰਭਾਵਨਾਵਾਂ ਰੱਖਦੇ ਹਨ ਇਸੇ ਸਮੇਂ ਉਹਨਾ ਕਿਹਾ ਕਿ ਫੈਬਰਿਕ ਦੇ ਜੁੱਤੇ ਸਾਡੇ ਕਾਰੀਗਰਾਂ ਲਈ ਵਧੀਕ ਰੋਜ਼ਗਾਰ ਅਤੇ ਹੋਰ ਆਮਦਨ ਦਾ ਜ਼ਰੀਆ ਬਨਣਗੇ,''ਖਾਦੀ ਜੁੱਤਾ ਇੱਕ ਵਿਲੱਖਣ ਉਤਪਾਦ ਹੈ ਅੰਤਰਰਾਸ਼ਟਰੀ ਗੁਣਵਤਾ ਅਤੇ ਪਟੋਲਾ ਸਿਲਕ, ਬਨਾਰਸੀ ਸਿਲਕ, ਡੈਨਿਮ ਵਰਗੇ ਸ਼ਾਨਦਾਰ ਫੈਬਰਿਕ ਦੀ ਵਰਤੋਂ ਨੌਜਵਾਨਾ ਦਾ ਧਿਆਨ ਅਕਰਸ਼ਿਤ ਕਰੇਗੀ ਜੋ ਇਸ ਨੂੰ ਆਨ ਲਾਈਨ ਖਰੀਦ ਸਕਦੇ ਹਨ ਇਹ ਜੁੱਤੇ ਕਫਾਇਤੀ ਵੀ ਹਨ'' ਸ੍ਰੀ ਗਡਕਰੀ ਨੇ ਕਿਹਾ ਕਿ ਕੇ.ਵੀ.ਆਈ.ਸੀ. ਨੂੰ ਅਪੀਲ ਕਰਦਿਆਂ ਉਹਨਾ ਨੇ ਔਰਤਾਂ ਦੇ ਹੈਂਡ ਬੈਗ, ਪਰਸ ਅਤੇ ਥੈਲੇ ਵੀ ਹੱਥ ਨਾਲ ਬਣੀ ਖਾਦੀ ਫੈਬਰਿਕ ਤੋਂ ਤਿਆਰ ਕਰਕੇ ਚਮੜੇ ਦੀਆਂ ਵਸਤਾਂ ਦੇ ਵਿਕੱਲਪ ਵਜੋਂ ਵਿਕਸਤ ਕਰਨ ਲਈ ਅਪੀਲ ਕੀਤੀ ਕਿਉਂਕਿ ਇਹਨਾ ਖਾਦੀ ਵਸਤਾਂ ਦੀ ਵਿਦੇਸੀ ਬਜਾਰਾਂ ਵਿੱਚ ਵੱਡੀ ਸੰਭਾਵਨਾ ਹੈ , ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਬਾਰੇ ਮੰਤਰੀ ਨੇ ਕਿਹਾ ''ਅਜਿਹੇ ਉਤਪਾਦਾਂ ਨੂੰ ਵਿਕਸਤ ਕਰਕੇ ਵਿਦੇਸਾਂ ਵਿਚ ਵੇਚਣ ਨਾਲ ਖਾਦੀ ਇੰਡੀਆ ਪੰਜ ਹਜਾਰ ਕਰੋੜ ਰੁਪਏ ਦੇ ਬਜਾਰ ਤੇ ਕਾਬਜ਼ ਹੋ ਸਕਦੀ ਹੈ'
ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਰਾਜ ਮੰਤਰੀ ਸ੍ਰੀ ਪ੍ਰਤਾਪ ਚੰਦਰ ਸਾਰੰਗੀ ਨੇ ਕਿਹਾ ਕਿ ਖਾਦੀ ਫੈਬਰਿਕ ਦੇ ਜੁੱਤੇ ਵਾਤਾਵਰਣ ਦੋਸਤਾਨਾ ਹੀ ਨਹੀਂ ਬਲਕਿ ਚਮੜੀ ਦੋਸਤਾਨਾ ਵੀ ਹਨ ਪਰ ਇਹ ਖਾਦੀ ਕਾਰੀਗਰਾਂ ਦੇ ਮਿਹਨਤੀ ਕੰਮ ਨੂੰ ਦਰਸਾਉਂਦੀ ਹੈ ਜੋ ਉਹਨਾ ਨੇ ਇਹਨਾ ਜੁੱਤਿਆਂ ਨੂੰ ਬਨਾਉਣ ਵਿਚ ਲਗਾਇਆ ਹੈ I ਸ੍ਰੀ ਸਾਰੰਗੀ ਨੇ ਕਿਹਾ ''ਮੈਂ ਕੇ.ਵੀ.ਆਈ.ਸੀ. ਨੂੰ ਵਿਸ਼ਵ ਪਸੰਦ ਦੇ ਮੁਤਾਬਿਕ ਖਾਦੀ ਫੈਬਰਿਕ ਜੁੱਤੇ ਬਨਾਉਣ ਦੀ ਵਧਾਈ ਦਿੰਦਾ ਹਾਂ ਮੈਨੂੰ ਯਕੀਨ ਹੈ ਕਿ ਇਹ ਜੁੱਤਾ ਉਦਯੋਗ ਵਿੱਚ ਇੱਕ ਵੱਡਾ ਹਿੱਸਾ ਪ੍ਰਾਪਤ ਕਰਨਗੇ ਤੇ ਖਾਦੀ ਫੈਬਰਿਕ ਜੁੱਤੇ ਦੇਸ਼ ਦੇ ਅਰਥਚਾਰੇ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਮਦਦਗਾਰ ਹੋਣਗੇ ''
ਸ਼ੁਰੂਆਤ ਵਿੱਚ ਔਰਤਾਂ ਲਈ 15 ਅਤੇ ਮਰਦਾਂ ਲਈ 10 ਡਿਜ਼ਾਈਨ ਲਾਂਚ ਕੀਤੇ ਗਏ ਹਨ ਇਹਨਾ ਵਿਲੱਖਣ ਅਤੇ ਟਰੈਂਡੀ ਜੁੱਤਿਆਂ ਨੂੰ ਤਿਆਰ ਕਰਨ ਲਈ ਸ਼ਾਨਦਾਰ ਖਾਦੀ ਉਤਪਾਦ ਜਿਵੇਂ ਗੁਜਰਾਤ ਦਾ ਪਟੋਲਾ ਸਿਲਕ, ਬਨਾਰਸੀ ਸਿਲਕ ਅਤੇ ਬਿਹਾਰ ਦਾ ਮਧੂਬਨੀ ਪ੍ਰਿੰਟਿਡ ਸਿਲਕ, ਖਾਦੀ ਡੈਨਿਮ, ਤੁਸਾਰ ਸਿਲਕ, ਮਟਕਾ-ਕਟੀਆ ਸਿਲਕ, ਟਵੀਡ ਵੂਲ, ਖਾਦੀ ਪੋਲੀਵਸਤਰਾ ਅਤੇ ਕਾਟਨ ਫੈਬਰਿਕ ਦੀਆਂ ਕਈ ਵੰਨਗੀਆਂ ਵਰਤੀਆਂ ਗਈਆਂ ਹਨ ਇਹ ਜੁੱਤੇ ਡਿਜ਼ਾਈਨ, ਰੰਗ ਅਤੇ ਪ੍ਰਿੰਟ ਦੀ ਵੱਡੀ ਰੇਂਜ਼ ਵਿੱਚ ਉਪਲਭਦ ਹਨ ਅਤੇ ਇਹ ਜੁੱਤੇ ਸਾਰੇ ਮੰਤਵਾਂ ਲਈ ਵਰਤੇ ਜਾਣ ਵਾਲੇ ਕੱਪੜਿਆਂ ਨਾਲ ਮੇਲ ਖਾਣ ਲਈ ਡਿਜ਼ਾਈਨ ਕੀਤੇ ਗਏ ਹਨ ਭਾਵੇਂ ਇਹ ਕੱਪੜੇ ਫਾਰਮਲ, ਕੈਜ਼ੂਅਲ ਅਤੇ ਤਿਉਹਾਰੀ ਮੌਕਿਆਂ ਤੇ ਪਾਉਣ ਵਾਲੇ ਹੋਣ ਖਾਦੀ ਜੁੱਤਿਆਂ ਦੀ ਕੀਮਤ 1100 ਰੁਪਏ ਤੋਂ 3300 ਰੁਪਏ ਪ੍ਰਤੀ ਜੋੜੇ ਦੀ ਰੇਂਜ਼ ਵਿੱਚ ਹੈ
ਕੇ.ਵੀ.ਆਈ.ਸੀ. ਦੇ ਚੇਅਰਮੈਨ ਸ੍ਰੀ ਵਿਨੇ ਕੁਮਾਰ ਸਕਸੈਨਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਵਿਚਾਰਾਂ ਅਨੁਸਾਰ ਨਵੇਂ ਖੰਡਾਂ ਵਿਚ ਵਿਚਰਨਾ, ਨਵੇਂ ਬਜਾਰ ਤਲਾਸ਼ਣਾ ਅਤੇ ਉਤਪਾਦ ਰੇਂਜ ਦਾ ਵਿਕੇਂਦਰੀਕਰਣ ਕਰਨ ਹੀ ਪਿਛਲੇ 6 ਸਾਲਾਂ ਵਿੱਚ ਖਾਦੀ ਦੀ ਜ਼ਬਰਦਸਤ ਸਭਿਅਤਾ ਦਾ ਮੰਤਰ ਰਿਹਾ ਹੈ,''ਖਾਦੀ ਫੈਬਰਿਕ ਜੁੱਤੇ ਲਾਂਚ ਕਰਨ ਦੇ ਪਿੱਛੇ ਅੰਤਰਰਾਸ਼ਟਰੀ ਮਾਰਕੀਟ ਨੂੰ ਤਲਾਸ਼ਣਾ ਹੈ,''ਖਾਦੀ ਫੈਬਰਿਕ ਜੁੱਤੇ ਲੋਕਾਂ ਲਈ ਇਕ ਛੋਟਾ ਜਿਹਾ ਕਦਮ ਹੈ ਪਰ ਸਾਡੇ ਖਾਦੀ ਕਾਰੀਗਰਾਂ ਲਈ ਇਕ ਬਹੁੱਤ ਵੱਡੀ ਛਾਲ ਹੈ ਸਕਸੈਨਾ ਨੇ ਕਿਹਾ ਜੁੱਤਿਆਂ ਵਿਚ ਸ਼ਾਨਦਾਰ ਫੈਬਰਿਕ ਜਿਵੇਂ ਕਾਟਨ, ਸਿਲਕ ਅਤੇ ਵੂਲ ਦੀ ਵਰਤੋਂ ਕਾਰੀਗਰਾਂ ਲਈ ਫੈਬਰਿਕ ਦੇ ਕਾਰੀਗਰਾਂ ਨੂੰ ਫੈਬਰਿਕ ਦੇ ਵਧੇਰੇ ਉਤਪਾਦਨ ਵੱਲ ਲੈ ਜਾਵੇਗਾ ਅਤੇ ਨਾਲ ਨਾਲ ਇਸ ਦੀ ਖਪਤ ਵੀ ਵਧੇਗੀ ਆਖਿਰ ਸਾਡੇ ਖਾਦੀ ਕਾਰੀਗਰਾਂ ਲਈ ਵਧੇਰੇ ਆਮਦਨ ਅਤੇ ਵਧੀਕ ਰੋਜ਼ਗਾਰ ਦਾ ਜਰੀਆ ਬਣੇਗਾ'' ਭਾਰਤੀ ਜੁੱਤਾ ਉਦਯੋਗ ਦੀ ਸਮਰੱਥਾ ਲੱਗਭੱਗ 50 ਹਜਾਰ ਕਰੋੜ ਰੁਪਏ ਦੀ ਹੈ ਜਿਸ ਵਿਚ 18 ਹਜਾਰ ਕਰੋੜ ਦੇ ਲੱਗਭੱਗ ਨਿਰਯਾਤ ਹੈ ਸਕਸੈਨਾ ਨੇ ਕਿਹਾ ਕਿ ਸਾਡਾ ਸ਼ੁਰੂਆਤੀ ਟੀਚਾ ਇਸ ਉਦਯੋਗ ਦੇ 2% ਬਾਜਾਰ ਤੇ ਕਬਜ਼ਾ ਕਰਨਾ ਹੈ ਜੋ ਲਗਭੱਗ ਸੰਭਾਵਿਤ ਇਕ ਹਜਾਰ ਕਰੋੜ ਰੁਪਏ ਦਾ ਹੈ


ਕੁਦਰਤੀ ਤੌਰ ਤੇ ਖਾਦੀ ਫੈਬਰਿਕ ਜੁੱਤੇ ਦੇ ਵਿਕਾਸ ਦਾ ਵਿਚਾਰ ਪ੍ਰਧਾਨ ਮੰਤਰੀ ਦੀ ਦੂਰਦ੍ਰਿਸ਼ਟੀ ''ਲੋਕਲ ਤੋਂ ਗਲੋਬਲ'' ਨਾਲ ਮੇਲ ਖਾਂਦਾ ਹੈ ਹਿਲਾਂ ਕੇ.ਵੀ.ਆਈ.ਸੀ. ਨੇ ਟਰੈਂਡ ਸੈਟਰ ਟਾਈਟਨ ਘੜੀ ਕੰਪਨੀ ਨਾਲ ਮਿਲ ਕੇ ਪਹਿਲੀ ਖਾਦੀ ਗੁੱਟ ਤੇ ਬੰਨਣ ਵਾਲੀ ਘੜੀ ਲਾਂਚ ਕੀਤੀ ਸੀ

ਐਨ.ਬੀ/ਆਰ.ਸੀ.ਜੇ/ਆਰ.ਐਨ.ਐਮ./ਆਈ.
 



(Release ID: 1666541) Visitor Counter : 157