ਇਸਪਾਤ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਦੇਸ਼ ਵਿੱਚ ਪ੍ਰਤੀ ਵਿਅਕਤੀ ਸਟੀਲ ਦੀ ਵਰਤੋਂ ਵਧਾਉਣ ਵਿੱਚ ਗ੍ਰਾਮੀਣ ਭਾਰਤ ਦੀ ਬਹੁਤ ਮਹੱਤਤਾ ਹੈ

‘ਆਤਮਨਿਰਭਰ ਭਾਰਤ: ਗ੍ਰਾਮੀਣ ਅਰਥਵਿਵਸਥਾ- ਖੇਤੀਬਾੜੀ | ਗ੍ਰਾਮੀਣ ਵਿਕਾਸ | ਪਸ਼ੂ ਪਾਲਣ ਅਤੇ ਡੇਅਰੀ | ਫੂਡ ਪ੍ਰੋਸੈੱਸਿੰਗ ਵਿੱਚ ਸਟੀਲ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ’ ਵਿਸ਼ੇ ‘ਤੇ ਵੈਬੀਨਾਰ ਆਯੋਜਿਤ ਕੀਤਾ ਗਿਆ

Posted On: 20 OCT 2020 2:45PM by PIB Chandigarh


ਕੇਂਦਰੀ ਸਟੀਲ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ,  ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਇੱਥੇ ਸਟੀਲ ਮੰਤਰਾਲੇ ਦੁਆਰਾ ਭਾਰਤੀ ਉਦਯੋਗ ਸੰਘ (ਸੀਆਈਆਈ) ਦੇ ਸਹਿਯੋਗ ਨਾਲ ‘ਆਤਮਨਿਰਭਰ ਭਾਰਤ: ਗ੍ਰਾਮੀਣ ਅਰਥਵਿਵਸਥਾ - ਖੇਤੀਬਾੜੀ |  ਗ੍ਰਾਮੀਣ ਵਿਕਾਸ |  ਪਸ਼ੂ ਪਾਲਣ ਅਤੇ ਡੇਅਰੀ |  ਫੂਡ ਪ੍ਰੋਸੈੱਸਿੰਗ ਵਿੱਚ ਸਟੀਲ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ’ ਦੇ ਵਿਸ਼ੇ ‘ਤੇ ਆਯੋਜਿਤ ਇੱਕ ਵੈਬਿਨਾਰ ਨੂੰ ਸੰਬੋਧਨ ਕੀਤਾ ਅਤੇ ਸਾਡੇ ਪਿੰਡਾਂ ਦੇ ਵਿਕਾਸ ਅਤੇ ਖੁਸ਼ਹਾਲੀ ਵਿੱਚ, ਅਤੇ ਸਾਡੀ ਗ੍ਰਾਮੀਣ ਅਰਥਵਿਵਸਥਾ ਨੂੰ ਮਜ਼ਬੂਤ ​​ਅਤੇ ਆਤਮ ਨਿਰਭਰ ਬਣਾਉਣ ਵਿੱਚ ਭਾਰਤ ਦੇ ਸਟੀਲ ਸੈਕਟਰ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸ਼੍ਰੀ ਨਰੇਂਦਰ ਸਿੰਘ ਤੋਮਰ, ਗ੍ਰਾਮੀਣ ਵਿਕਾਸ, ਖੇਤੀਬਾੜੀ ਅਤੇ ਕਿਸਾਨ ਭਲਾਈ, ਪੰਚਾਇਤੀ ਰਾਜ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਨੇ ਵੀ ਇਸ ਮੌਕੇ ਸਨਮਾਨਿਤ ਮਹਿਮਾਨ ਵਜੋਂ ਸ਼ਿਰਕਤ ਕੀਤੀ।  ਸਟੀਲ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ ਨੇ ਇਸ ਸਮਾਗਮ ਵਿੱਚ ਵਿਸ਼ੇਸ਼ ਸੰਬੋਧਨ ਕੀਤਾ।  ਇਸ ਮੌਕੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਸ਼੍ਰੀ ਪ੍ਰਧਾਨ ਨੇ ਦੱਸਿਆ ਕਿ ਸਟੀਲ ਦੀ ਮੰਗ ਨੂੰ ਉਤਸ਼ਾਹਿਤ ਕਰਨ ਲਈ ਗ੍ਰਾਮੀਣ ਖੇਤਰ ਵਿੱਚ ਅਨੇਕਾਂ ਅਵਸਰ ਹਨ।  ਉਨ੍ਹਾਂ ਕਿਹਾ, “ਮੈਨੂੰ ਇਸ ਵੈਬੀਨਾਰ ਲਈ ਸਟੀਲ, ਖੇਤੀਬਾੜੀ, ਪੇਂਡੂ ਵਿਕਾਸ, ਪਸ਼ੂਪਾਲਣ ਅਤੇ ਡੇਅਰੀ ਦੇ ਹਿਤਧਾਰਕ ਇਕੱਠੇ ਹੋਏ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ।”  ਮੰਤਰੀ ਨੇ ਦੱਸਿਆ ਕਿ ਸਰਕਾਰ ਨੇ 10,000 ਕਰੋੜ ਰੁਪਏ ਦੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਦਾ ਵਿਤਰਣ ਸ਼ੁਰੂ ਕਰ ਦਿੱਤਾ ਹੈ ਜਿਸ ਵਿੱਚ ਬਹੁਤ ਸਾਰੇ ਨਵੇਂ ਸੈਕਟਰਾਂ ਨੂੰ ਤਰਜੀਹ ਵਾਲੇ ਖੇਤਰ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ “ਅਸੀਂ ਦੇਸ਼ ਭਰ ਵਿੱਚ 5000 ਕੰਪ੍ਰੈੱਸਡ ਬਾਇਓ-ਗੈਸ (ਸੀਬੀਜੀ) ਪਲਾਂਟ ਵਿਕਸਿਤ ਕਰ ਰਹੇ ਹਾਂ। ਰਿਜ਼ਰਵ ਬੈਂਕ ਆਵ੍ ਇੰਡੀਆ ਨੇ ਹਾਲ ਹੀ ਵਿੱਚ ਸੀਬੀਜੀ ਨੂੰ ਤਰਜੀਹ ਵਾਲੇ ਖੇਤਰ ਵਿੱਚ ਸ਼ਾਮਲ ਕੀਤਾ ਹੈ।  ਅਸੀਂ ਚਾਵਲ ਤੋਂ ਈਥਾਨੌਲ ਬਣਾਉਣ ਲਈ ਕੰਮ ਕਰ ਰਹੇ ਹਾਂ। ਸਾਰਿਆਂ ਲਈ ਘਰ ਬਣਾਉਣਾ ਸੁਨਿਸ਼ਚਿਤ ਕਰਨ, ਗ੍ਰਾਮੀਣ ਸੜਕਾਂ ਵਿੱਚ ਪੂੰਜੀ ਨਿਵੇਸ਼, ਰੇਲਵੇ ਬੁਨਿਆਦੀ ਢਾਂਚੇ ਵਿੱਚ ਵਾਧੇ ਅਤੇ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਵਰਗੇ ਸਾਰੇ ਮਿਸ਼ਨ, ਸਟੀਲ ਦੀ ਮੰਗ ਪੈਦਾ ਕਰਨਗੇ। ਪ੍ਰਤੀ ਵਿਅਕਤੀ ਸਟੀਲ ਦੀ ਖਪਤ ਵਧਾਉਣਾ ਸਾਰਿਆਂ ਦੇ ਹਿੱਤ ਵਿੱਚ ਹੈ।” ਸ਼੍ਰੀ ਪ੍ਰਧਾਨ ਨੇ ਦੱਸਿਆ ਕਿ ਗ੍ਰਾਮੀਣ ਭਾਰਤ ਦੇਸ਼ ਵਿੱਚ ਪ੍ਰਤੀ ਵਿਅਕਤੀ ਸਟੀਲ ਦੀ ਵਰਤੋਂ ਵਧਾਉਣ ਦੀ ਕੁੰਜੀ  ਹੈ।  ਇਸ ਨਾਲ ਸਮਾਜ ਨੂੰ ਵਧੇਰੇ ਤਾਕਤ ਮਿਲੇਗੀ, ਗ੍ਰਾਮੀਣ ਵਿਕਾਸ ਸੁਨਿਸ਼ਚਿਤ ਹੋਵੇਗਾ ਅਤੇ ਨੌਕਰੀਆਂ ਪੈਦਾ ਹੋਣਗੀਆਂ।

G:\Surjeet Singh\October\20 October\image002THZA.jpgG:\Surjeet Singh\October\20 October\image001EW8W.jpg

ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਦਿੱਤੇ ਆਤਮਨਿਰਭਰ ਭਾਰਤ ਦੇ ਜੋਸ਼ੀਲੇ ਸੱਦੇ ਨੂੰ ਸਾਕਾਰ ਕਰਨ ਦਾ ਰਾਹ ਆਤਮਨਿਰਭਰ ਪਿੰਡਾਂ ਵਿੱਚੋਂ ਹੋ ਕੇ ਲੰਘਦਾ ਹੈ।  ਉਨ੍ਹਾਂ ਕਿਹਾ ਕਿ ਸਟੀਲ ਨੂੰ ਤਾਕਤ ਦੇਣ ਵਾਲੀ ਸਮੱਗਰੀ ਵਜੋਂ ਸਾਡੇ ਪਿੰਡਾਂ ਨੂੰ ਮਜ਼ਬੂਤ ​​ਅਤੇ ਆਤਮਨਿਰਭਰ  ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ। ਸ੍ਰੀ ਤੋਮਰ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਗ੍ਰਾਮੀਣ ਮੰਗ ਵਿੱਚ ਆਈ ਤਬਦੀਲੀ ਉਤਸ਼ਾਹਜਨਕ ਰਹੀ ਹੈ। ਉਨ੍ਹਾਂ ਕਿਹਾ ਕਿ ਨੀਤੀਗਤ ਸਮਰਥਨ, ਵਿਕਾਸ ਦੀਆਂ ਕੋਸ਼ਿਸ਼ਾਂ, ਖੇਤੀ ਕਰਜ਼ਿਆਂ ਦੀ ਮੁਆਫ਼ੀ, ਵਧੇਰੇ ਘੱਟੋ-ਘੱਟ ਸਮਰਥਨ ਮੁੱਲ, ਸਿੱਧੇ ਲਾਭ ਟਰਾਂਸਫਰ (ਡੀਬੀਟੀ), ਅਤੇ ਗ੍ਰਾਮੀਣ ਵਿਕਾਸ-ਕੇਂਦ੍ਰਿਤ ਬਜਟ ਪ੍ਰਕਿਰਿਆ ਨਾਲ ਗ੍ਰਾਮੀਣ ਖਪਤਕਾਰਾਂ ਦੇ ਖਰਚਿਆਂ ਦੀ ਯੋਗਤਾ ਵਿੱਚ ਸੁਧਾਰ ਹੋਇਆ ਹੈ।  “ਸਟੀਲ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਗ੍ਰਾਮੀਣ ਸੈਕਟਰ ਵਿੱਚ, ਗ੍ਰਾਮੀਣ ਬੁਨਿਆਦੀ ਢਾਂਚਾ ਵਿਕਾਸ ਪ੍ਰੋਜੈਕਟਾਂ, ਫੂਡ ਪ੍ਰੋਸੈੱਸਿੰਗ, ਗ੍ਰਾਮੀਣ ਮਕਾਨਾਂ, ਭੋਜਨ ਭੰਡਾਰਨ, ਖੇਤੀਬਾੜੀ ਉਪਕਰਣ ਨਿਰਮਾਣ ਆਦਿ ਸਮੇਤ ਬਹੁਤ ਸਾਰੇ ਅਵਸਰ ਉਪਲਬਧ ਹਨ। ਵਧ ਰਹੀ ਗ੍ਰਾਮੀਣ ਅਰਥਵਿਵਸਥਾ ਨਾਲ ਸਟੀਲ ਦੀ ਵਧੇਰੇ ਵਰਤੋਂ ਲਈ ਨਵੇਂ ਅਵਸਰ ਪੈਦਾ ਹੋ ਰਹੇ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ, ਜਲ ਜੀਵਨ ਮਿਸ਼ਨ, ਐੱਮਐੱਸਪੀ ਵਰਗੇ ਪ੍ਰਮੁੱਖ ਸਰਕਾਰੀ ਮਿਸ਼ਨ ਜੀਵਨ ਨੂੰ ਬਿਹਤਰ ਬਣਾ ਰਹੇ ਹਨ ਅਤੇ ਗ੍ਰਾਮੀਣ ਅਰਥਵਿਵਸਥਾ ਨੂੰ ਮਜ਼ਬੂਤ ​​ਕਰਨ ਵਿੱਚ ਵੀ ਸਟੀਲ ਦੀ ਵਧੇਰੇ ਵਰਤੋਂ ਦੀ ਭੂਮਿਕਾ ਹੈ।”  ਉਨ੍ਹਾਂ ਕਿਹਾ ਕਿ ਊਰਜਾ, ਡੇਅਰੀ, ਮੱਛੀ ਪਾਲਣ, ਫੂਡ ਪ੍ਰੋਸੈੱਸਿੰਗ, ਖੇਤੀ ਉਪਕਰਣਾਂ ਆਦਿ ਸਮੇਤ ਹੋਰ ਖੇਤਰਾਂ ਵਿੱਚ ਵੀ ਪ੍ਰਗਤੀ ਹੋਣ ਨਾਲ ਗ੍ਰਾਮੀਣ ਇਲਾਕਿਆਂ ਵਿੱਚ ਸਟੀਲ ਦੀ ਖਪਤ ਉੱਤੇ ਸਕਾਰਾਤਮਕ ਅਸਰ ਪਵੇਗਾ। ਉਨ੍ਹਾਂ ਗ੍ਰਾਮੀਣ ਖੇਤਰ ਵਿੱਚ ਸਟੀਲ ਦੀ ਜ਼ਰੂਰਤ ਜਾਣਨ ਅਤੇ ਇਸ ਨੂੰ ਘਰੇਲੂ ਸਟੀਲ ਦੇ ਉਤਪਾਦਨ ਨਾਲ ਮੈਪ ਕਰਨ ਲਈ ਇਕ ਕਾਰਜ ਦਲ ਦਾ ਗਠਨ ਕਰਨ ਦਾ ਸੁਝਾਵ ਵੀ ਦਿੱਤਾ। ਇਹ ਗ੍ਰਾਮੀਣ ਖੇਤਰਾਂ ਵਿੱਚ ਘਰੇਲੂ ਸਟੀਲ ਦੀ ਵਧੇਰੇ ਵਰਤੋਂ ਲਈ ਢਾਂਚੇ ਦੇ ਸਹਿ-ਨਿਰਮਾਣ ਲਈ ਬਿਹਤਰ ਤਾਲਮੇਲ, ਯੋਜਨਾਬਧ ਪਹੁੰਚ ਨੂੰ ਸਮਰੱਥ ਕਰੇਗਾ। ਸ੍ਰੀ ਤੋਮਰ ਨੇ ਉਮੀਦ ਜ਼ਾਹਰ ਕੀਤੀ ਕਿ ਅੱਜ ਹੋਏ ਵਿਚਾਰ-ਵਟਾਂਦਰੇ ਨਾਲ ਗ੍ਰਾਮੀਣ ਖੇਤਰ ਵਿੱਚ ਘਰੇਲੂ ਸਟੀਲ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਪ੍ਰਮੁੱਖ ਵਿਕਾਸ ਚਾਲਕਾਂ, ਮੁੱਦਿਆਂ, ਚੁਣੌਤੀਆਂ ਅਤੇ ਅਵਸਰਾਂ ਬਾਰੇ ਲਾਭਦਾਇਕ ਸੂਝ ਪ੍ਰਦਾਨ ਹੋ ਸਕੇਗੀ।

G:\Surjeet Singh\October\20 October\image003X7II.jpg

ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਫੱਗਣ ਸਿੰਘ ਕੁਲਸਤੇ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸਾਡੀ ਸਰਕਾਰ ਨੇ ਗ੍ਰਾਮੀਣ ਲੈਂਡਸਕੇਪ ਨੂੰ ਬਦਲਣ ਲਈ ਕਈ ਪਹਿਲਾਂ ਕੀਤੀਆਂ ਹਨ: ਗ੍ਰਾਮੀਣ ਅਰਥਵਿਵਸਥਾ, ਜੋ ਕਿ ਬਹੁਤ ਤੇਜ਼ ਦਰ ਨਾਲ ਵਧ ਰਿਹਾ ਹੈ, ਵਿੱਚ ਆਇਰਨ ਅਤੇ ਸਟੀਲ ਸੈਕਟਰ ਲਈ ਉਪਲਬਧ ਵਿਸ਼ਾਲ ਸੰਭਾਵਨਾਵਾਂ ਦਾ ਲਾਭ ਲੈਣ ਲਈ, ‘ਆਤਮਨਿਰਭਰ ਭਾਰਤ: ਗ੍ਰਾਮੀਣ ਅਰਥਵਿਵਸਥਾ ਵਿੱਚ ਸਟੀਲ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ’ ਦੇ ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੈਬੀਨਾਰ ਉਦਯੋਗਾਂ ਅਤੇ ਹਿਤਧਾਰਕਾਂ ਨੂੰ ਇਨ੍ਹਾਂ ਸੈਕਟਰਾਂ ਵਿੱਚ ਭਵਿੱਖ ਵਿੱਚ ਸਟੀਲ ਦੀ ਜ਼ਰੂਰਤ ਬਾਰੇ ਜਾਣੂ ਕਰਵਾਉਣ ਲਈ ਇੱਕ ਬਹੁਤ ਲੋੜੀਂਦਾ ਅਤੇ ਪ੍ਰਭਾਵਸ਼ਾਲੀ ਪਲੇਟਫਾਰਮ ਮੁਹੱਈਆ ਕਰਵਾਏਗਾ ਕਿਉਂਕਿ ਸਰਕਾਰ ਦਾ ਧਿਆਨ ਗ੍ਰਾਮੀਣ ਅਰਥਵਿਵਸਥਾ ‘ਤੇ ਕੇਂਦ੍ਰਿਤ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਫਸਲਾਂ ਲਈ ਉੱਚੇਰੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੁਆਰਾ ਕਾਇਮ ਮਜ਼ਬੂਤ ​​ਗ੍ਰਾਮੀਣ ਤਰਲਤਾ ਅਤੇ ਖੇਤੀਬਾੜੀ ਉਪਜ ਦੀਆਂ ਸਮਰਥਕ ਕੀਮਤਾਂ;  ਰਾਸ਼ਟਰੀ ਗ੍ਰਾਮੀਣ ਰੋਜਗਾਰ ਗਰੰਟੀ ਐਕਟ (ਨਰੇਗਾ) ਅਤੇ ਹੋਰ ਸਰਕਾਰੀ ਯੋਜਨਾਵਾਂ ਤਹਿਤ ਰੋਜਗਾਰ ਦੇ ਵਧੇ ਹੋਏ ਅਵਸਰਾਂ; ਕਰਜ਼ਿਆਂ ਦੀ ਉਚਿਤ ਉਪਲਬਧਤਾ;  ਅਤੇ ਰਿਪਲੇਸਮੈਂਟ ਡਿਮਾਂਡ ਸਮੇਤ ਇਹ ਸਾਰੇ, ਗ੍ਰਾਮੀਣ ਅਰਥਵਿਵਸਥਾ ਨੂੰ ਸੁਧਾਰਨ ਵਿੱਚ ਅਤੇ ਨਤੀਜੇ ਵਜੋਂ ਗ੍ਰਾਮੀਣ ਸੈਕਟਰ ਤੋਂ ਸਟੀਲ ਦੀ ਮੰਗ ਵਧਾਉਣ ਵਿੱਚ ਸਹਾਇਤਾ ਕਰ ਰਹੇ ਹਨ।

G:\Surjeet Singh\October\20 October\image004SUY3.jpg

ਸਟੀਲ ਉਦਯੋਗ ਦੇ ਕਪਤਾਨ, ਸਟੀਲ, ਗ੍ਰਾਮੀਣ ਵਿਕਾਸ, ਖੇਤੀਬਾੜੀ ਅਤੇ ਕਿਸਾਨ ਭਲਾਈ, ਪੰਚਾਇਤੀ ਰਾਜ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਅਤੇ ਮੱਛੀ ਪਾਲਣ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਤੇ ਯੂਪੀ, ਬਿਹਾਰ, ਕਰਨਾਟਕ ਅਤੇ ਮਹਾਰਾਸ਼ਟਰ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਸੀਆਈਆਈ ਨੇ ਵੈਬੀਨਾਰ ਵਿੱਚ ਹਿੱਸਾ ਲਿਆ।

https://twitter.com/SteelMinIndia/status/1318429384550875136 

https://twitter.com/dpradhanbjp/status/1318455717855023105 

https://twitter.com/dpradhanbjp/status/1318455557137723392 

********

ਟੀਐੱਫਕੇ / ਪੀਐੱਸ(Release ID: 1666213) Visitor Counter : 145