ਵਣਜ ਤੇ ਉਦਯੋਗ ਮੰਤਰਾਲਾ

ਵਿਦੇਸ਼ੀ ਸਿੱਧੇ ਨਿਵੇਸ ਦਾ ਪ੍ਰਵਾਹ

Posted On: 20 OCT 2020 3:36PM by PIB Chandigarh

ਸਿੱਧਾ ਵਿਦੇਸ਼ੀ ਨਿਵੇਸ਼ ਆਰਥਿਕ ਵਾਧੇ ਦਾ ਮੁੱਖ ਚਾਲਕ ਹੈ ਅਤੇ ਭਾਰਤ ਦੇ ਆਰਥਿਕ ਵਿਕਾਸ ਲਈ ਗੈਰ ਕਰਜ਼ੇ ਦਾ ਮੁੱਖ ਸਰੋਤ ਹੈ ਸਰਕਾਰ ਦੀ ਇਹ ਕੋਸ਼ਿਸ਼ ਰਹੀ ਹੈ ਕਿ ਇਕ ਯੋਗ ਅਤੇ ਨਿਵੇਸ਼ ਦੋਸਤਾਨਾ ਵਿਦੇਸੀ ਸਿੱਧੇ ਨਿਵੇਸ ਲਈ ਨੀਤੀ ਬਣਾਵੇ ਇਹ ਸਭ ਕੁਝ ਦਾ ਇਰਾਦਾ ਵਿਦੇਸੀ ਸਿੱਧਾ ਨਿਵੇਸ਼ ਨੀਤੀ ਨੂੰ ਵਧੇਰੇ ਨਿਵੇਸ਼ ਦੋਸਤਾਨਾ ਬਨਾਉਣਾ ਅਤੇ ਨੀਤੀ ਵਿੱਚ ਰਹੀਆਂ ਉਹਨਾ ਰੁਕਾਵਟਾਂ ਨੂੰ ਦੂਰ ਕਰਨਾ ਹੈ ਜੋ ਦੇਸ਼ ਵਿਚ ਨਿਵੇਸ਼ ਦੇ ਪ੍ਰਵਾਹ ਵਿਚ ਰੁਕਾਵਟਾਂ ਪਾਉਂਦੀਆਂ ਹਨ ਪਿਛਲੇ 6 ਸਾਲਾਂ ਵਿਚ ਇਸ ਦਿਸ਼ਾ ਵਲ ਕਦਮ ਚੁੱਕੇ ਗਏ ਹਨ ਜਿਸ ਦਾ ਫਲ ਵੀ ਅੱਜ ਸਾਡੇ ਸਾਹਮਣੇ ਹੈ ਸਬੂਤ ਵਜੋਂ ਦੇਸ਼ ਵਿਚ ਵਿਦੇਸੀ ਸਿਧੇ ਨਿਵੇਸ਼ ਦਾ ਪ੍ਰਵਾਹ ਦੀ ਮਾਤਰਾ ਲਗਾਤਾਰ ਵਧ ਰਹੀ ਹੈ ਵਿਦੇਸੀ ਸਿਧੇ ਨਿਵੇਸ਼ ਦਾ ਵਿਸ਼ਵੀਕਰਣ ਅਤੇ ਸਰਲੀਕਰਣ ਦੇ ਰਸਤੇ ਨੂੰ ਜਾਰੀ ਰੱਖਦਿਆਂ ਸਰਕਾਰ ਨੇ ਵੱਖ ਵੱਖ ਖੇਤਰਾਂ ਵਿਚ ਵਿਦੇਸੀ ਸਿੱਧੇ ਨਿਵੇਸ਼ ਸੁਧਾਰ ਕੀਤੇ ਹਨ ਵਿਦੇਸੀ ਸਿਧੇ ਨਿਵੇਸ਼ ਸੁਧਾਰਾਂ ਦੇ ਮੋਰਚਿਆਂ ਤੇ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਨਾਲ ਨਿਵੇਸ਼ ਦੀਆਂ ਸਹੂਲਤਾਂ ਅਤੇ ਈਜ਼ ਆਫ ਡੂਇੰਗ ਬਿਜਨਿਸ ਦੇ ਸਿੱਟੇ ਵਜੋਂ ਦੇਸ ਵਿਚ ਵਿਦੇਸ਼ੀ ਸਿਧੇ ਨਿਵੇਸ਼ ਦਾ ਪ੍ਰਵਾਹ ਵਧਿਆ ਹੈ ਭਾਰਤ ਦੇ ਸਿੱਧੇ ਨਿਵੇਸ ਵਿਚ ਹੇਠਾਂ ਦਿੱਤੇ ਗਏ ਰੁਝਾਨ ਵਿਸ਼ਵ ਦੇ ਨਿਵੇਸ਼ਕਾਂ ਵਿਚ ਨਿਵੇਸ਼ ਦੀ ਇਕ ਤਰਜੀਹੀ ਮੰਜ਼ਿਲ ਦੀ ਪੁਸ਼ਟੀ ਕਰਦੇ ਹਨ
 

1. ਪਿਛਲੇ 6 ਸਾਲਾਂ (2014-15 ਤੋਂ 2019-20) ਦੇ ਸਮੇਂ ਵਿੱਚ
* ਕੁੱਲ ਵਿਦੇਸੀ ਸਿੱਧੇ ਨਿਵੇਸ਼ ਦਾ ਪ੍ਰਵਾਹ 55% ਵਧਿਆ ਹੈ ਉਦਾਹਰਣ ਦੇ ਤੌਰ ਤੇ 2008-14 ਵਿੱਚ ਇਹ 231.37 ਬਿਲੀਅਨ ਅਮਰੀਕੀ ਡਾਲਰ ਸੀ ਜੋ 2014-20 ਤੱਕ ਵਧ ਕੇ 358.29 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ ਵਿਦੇਸ਼ੀ ਸਿੱਧੇ ਨਿਵੇਸ਼ ਵਿੱਚ ਇਕਵਿਟੀ ਪ੍ਰਵਾਹ ਵੀ 57 % ਵਧਿਆ ਹੈ ਜੋ 2008-14 ਦੌਰਾਨ 160.46 ਬਿਲੀਅਨ ਅਮਰੀਕੀ ਡਾਲਰ ਸੀ, ਉਹ 2014-20 ਵਿੱਚ ਵਧ ਕੇ 252.42 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ
2. ਵਿੱਤੀ ਸਾਲ 2020-21 (ਅਪ੍ਰੈਲ ਤੋਂ ਅਗਸਤ 2020)
*
ਅਪ੍ਰੈਲ ਤੋਂ ਅਗਸਤ 2020 ਦੌਰਾਨ ਵਿਦੇਸੀ ਸਿਧੇ ਨਿਵੇਸ਼ ਦਾ ਕੁਲ ਪ੍ਰਵਾਹ 35.73 ਬਿਲੀਅਨ ਅਮਰੀਕੀ ਡਾਲਰ ਪ੍ਰਾਪਤ ਹੋਇਆ ਹੈ ਇਹ ਕਿਸੇ ਵੀ ਵਿਤੀ ਸਾਲ ਦੇ ਪਹਿਲੇ 5 ਮਹੀਨਿਆਂ ਵਿਚ ਸਭ ਤੋ ਜ਼ਿਆਦਾ ਹੈ ਅਤੇ 2019-20 (31.60 ਬਿਲੀਅਨ ਅਮਰੀਕੀ ਡਾਲਰ) ਦੇ 5 ਮਹੀਨਿਆਂ ਦੇ ਮੁਕਾਬਲੇ 13 ਫੀਸਦ ਜ਼ਿਆਦਾ ਹੈ
* ਐਫ.ਡੀ.ਆਈ. ਇਕਵਿਟੀ ਪ੍ਰਵਾਹ ਵਿੱਤੀ ਸਾਲ 2020-21 ਦੌਰਾਨ (ਅਪ੍ਰੈਲ ਤੋਂ ਅਗਸਤ 2020 ਤੱਕ) 27.10 ਬਿਲੀਅਨ ਅਮਰੀਕੀ ਡਾਲਰ ਪ੍ਰਾਪਤ ਹੋਇਆ ਹੈ ਇਹ ਵੀ ਕਿਸੇ ਵੀ ਵਿਤੀ ਸਾਲ ਦੇ ਪਹਿਲੇ 5 ਮਹੀਨਿਆਂ ਵਿਚ ਸਭ ਤੋਂ ਜ਼ਿਆਦਾ ਹੈ ਅਤੇ 2019-20 (23.35 ਬਿਲੀਅਨ ਅਮਰੀਕੀ ਡਾਲਰ) ਦੇ ਪਹਿਲੇ ਪੰਜ ਮਹੀਨਿਆਂ ਦੇ ਮੁਕਾਬਲੇ 16 ਫੀਸਦ ਜ਼ਿਆਦਾ ਹੈ
ਵਾਈ.ਬੀ.
 



(Release ID: 1666148) Visitor Counter : 278