ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗ੍ਰੈਂਡ ਚੈਲੰਜਜ ਐਨੂਅਲ ਮੀਟਿੰਗ 2020 ਸਮੇਂ ਮੁੱਖ ਭਾਸ਼ਣ ਦਿੱਤਾ

ਭਵਿੱਖ ਨੂੰ ਉਹ ਸਮਾਜ ਆਕਾਰ ਦੇਣਗੇ ਜੋ ਵਿਗਿਆਨ ਤੇ ਇਨੋਵੇਸ਼ਨ ਵਿੱਚ ਨਿਵੇਸ਼ ਕਰਨਗੇ: ਪ੍ਰਧਾਨ ਮੰਤਰੀ


ਭਾਰਤ ਪਹਿਲਾਂ ਹੀ ਸਾਡੇ ਨਾਗਰਿਕਾਂ ਦਾ ਟੀਕਾਕਾਰਣ ਯਕੀਨੀ ਬਣਾਉਣ ਲਈ ਵਧੀਆ ਤਰੀਕੇ ਨਾਲ ਸਥਾਪਿਤ ਵੈਕਸੀਨ ਡਿਲਿਵਰੀ ਸਿਸਟਮ ਲਾਗੂ ਕਰਨ ਉੱਤੇ ਕੰਮ ਕਰ ਰਿਹਾ ਹੈ: ਪ੍ਰਧਾਨ ਮੰਤਰੀ

Posted On: 19 OCT 2020 10:36PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗ੍ਰੈਂਡ ਚੈਲੰਜਜ ਐਨੂਅਲ ਮੀਟਿੰਗ 2020 ਸਮੇਂ ਮੁੱਖ ਭਾਸ਼ਣ ਦਿੱਤਾ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਵਿੱਖ ਨੂੰ ਉਹ ਸਮਾਜ ਆਕਾਰ ਦੇਣਗੇ, ਜਿਹੜੇ ਵਿਗਿਆਨ ਤੇ ਇਨੋਵੇਸ਼ਨ ਵਿੱਚ ਨਿਵੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਵਿਗਿਆਨ ਤੇ ਇਨੋਵੇਸ਼ਨ ਦੇ ਫ਼ਾਇਦਿਆਂ ਦੀ ਫ਼ਸਲ ਕੇਵਲ ਤਦ ਹੀ ਸਹੀ ਸਮੇਂ ਵੱਢੀ ਜਾ ਸਕਦੀ ਹੈ, ਜੇ ਪਹਿਲਾਂ ਨਿਵੇਸ਼ ਕੀਤਾ ਹੋਵੇਗਾ, ਸੌੜੀ ਸੋਚ ਵਾਲੀ ਪਹੁੰਚ ਨਾਲ ਕੁਝ ਨਹੀਂ ਸੌਰਨਾ। ਉਨ੍ਹਾਂ ਕਿਹਾ ਕਿ ਇਨ੍ਹਾਂ ਇਨੋਵੇਸ਼ਨਸ ਦੀ ਯਾਤਰਾ ਨੂੰ ਜ਼ਰੂਰ ਹੀ ਤਾਲਮੇਲ ਤੇ ਜਨਤਕ ਸ਼ਮੂਲੀਅਤ ਰਾਹੀਂ ਆਕਾਰ ਮਿਲਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਗਿਆਨ ਕਦੇ ਵੀ ਇਕੱਲਾਕਾਰਾ ਪ੍ਰਫ਼ੁੱਲਤ ਨਹੀਂ ਹੋ ਸਕਦਾ ਅਤੇ ਗ੍ਰੈਂਡ ਚੈਲੰਜਜ ਪ੍ਰੋਗਰਾਮਨੇ ਇਸ ਲੋਕਾਚਾਰ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ। ਉਨ੍ਹਾਂ ਇਸ ਪ੍ਰੋਗਰਾਮ ਦੇ ਪੱਧਰ ਦੀ ਸ਼ਲਾਘਾ ਕੀਤੀ, ਜਿਸ ਵਿੱਚ ਵਿਸ਼ਵ ਪੱਧਰ ਤੇ ਕਈ ਦੇਸ਼ ਸ਼ਾਮਲ ਸਨ ਅਤੇ ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ, ਜ਼ੱਚਾ ਤੇ ਬੱਚਾ ਦੀ ਸਿਹਤ, ਖੇਤੀਬਾੜੀ, ਪੋਸ਼ਣ, WaSH – (ਪਾਣੀ, ਸਵੱਛਤਾ ਤੇ ਅਰੋਗਤਾ) ਅਤੇ ਹੋਰ ਬਹੁਤ ਸਾਰੇ ਅਜਿਹੇ ਵਿਭਿੰਨ ਮਸਲੇ ਉਨ੍ਹਾਂ ਹੱਲ ਕੀਤੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਲਮੀ ਮਹਾਮਾਰੀ ਨੇ ਸਾਨੂੰ ਟੀਮਭਾਵਨਾ ਨਾਲ ਕੰਮ ਕਰਨ ਦੇ ਮਹੱਤਵ ਦਾ ਅਹਿਸਾਸ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਰੋਗਾਂ ਦੀਆਂ ਕੋਈ ਭੂਗੋਲਿਕ ਸਰਹੱਦਾਂ ਨਹੀਂ ਹੁੰਦੀਆਂ ਤੇ ਉਹ ਧਰਮ, ਨਸਲ, ਲਿੰਗ ਜਾਂ ਰੰਗ ਦੇ ਅਧਾਰ ਉੱਤੇ ਵਿਤਕਰਾ ਨਹੀਂ ਕਰਦੇ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਰੋਗਾਂ ਵਿੱਚ ਕਈ ਲਾਗ ਵਾਲੇ ਅਤੇ ਬਿਨਾ ਲਾਗ ਵਾਲੇ ਰੋਗ ਹੁੰਦੇ ਹਨ ਜੋ ਲੋਕਾਂ ਉੱਤੇ ਆਪਣਾ ਅਸਰ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰ ਤਦਾ ਇੱਕ ਮਜ਼ਬੂਤ ਤੇ ਜੀਵੰਤ ਵਿਗਿਆਨਕ ਭਾਈਚਾਰਾ ਤੇ ਚੰਗੇ ਵਿਗਿਆਨਕ ਸੰਸਥਾਨ ਭਾਰਤ ਦੀਆਂ ਮਹਾਨ ਸੰਪਤੀਆਂ ਬਣੀਆਂ ਰਹੀਆਂ ਹਨ; ਖ਼ਾਸ ਕਰ ਕੇ ਪਿਛਲੇ ਕੁਝ ਮਹੀਨਿਆਂ ਦੌਰਾਨ ਕੋਰੋਨਾ–19 ਨਾਲ ਲੜਦੇ ਸਮੇਂ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਮਹਾਮਾਰੀ ਨੂੰ ਰੋਕਣ ਤੋਂ ਲੈ ਕੇ ਸਮਰੱਥਾ ਨਿਰਮਾਣ ਤੱਕ ਚਮਤਕਾਰ ਕਰ ਦਿਖਾਏ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿਸ਼ਾਲ ਆਬਾਦੀ ਦੇ ਬਾਵਜੂਦ ਇੱਥੇ ਲੋਕਾਂ ਦੀ ਸ਼ਕਤੀ ਅਤੇ ਲੋਕਾਂ ਦੁਆਰਾ ਸੰਚਾਲਿਤ ਪਹੁੰਚ ਕਾਰਣ ਮੌਤ ਦਰ ਬਹੁਤ ਘੱਟ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਰੋਜ਼ਾਨਾ ਸਾਹਮਣੇ ਆਉਣ ਵਾਲੇ ਮਾਮਲਿਆਂ ਦੀ ਗਿਣਤੀ ਵਿੱਚ ਕਮੀ ਦਰਜ ਕੀਤੀ ਜਾ ਰਹੀ ਹੈ, ਮਾਮਲਿਆਂ ਦੀ ਵਾਧਾ ਦਰ ਵਿੱਚ ਕਮੀ ਆਈ ਹੈ ਅਤੇ ਇਸ ਦੀ ਸਿਹਤਯਾਬੀ ਦਰ 88 ਫ਼ੀਸਦੀ ਹੈ, ਜੋ ਸਭ ਤੋਂ ਉਚੇਰੀਆਂ ਦਰਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਵਾਪਰਿਆ ਕਿਉਂਕਿ ਭਾਰਤ: ਉਨ੍ਹਾਂ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ, ਜਿਸ ਨੇ ਲਚਕਦਾਰ ਲੌਕਡਾਊਨ ਨੂੰ ਅਪਣਾਇਆ ਸੀ, ਮਾਸਕ ਦੀ ਵਰਤੋਂ ਨੂੰ ਹੱਲਾਸ਼ੇਰੀ ਦੇਣ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ, ਉਸ ਨੇ ਪ੍ਰਭਾਵਸ਼ਾਲੀ ਢੰਗ ਨਾਲ ਕਿਸੇ ਰੋਗੀ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਭਾਲ ਕਰਨ ਦਾ ਕੰਮ ਅਰੰਭ ਕੀਤਾ ਸੀ ਅਤੇ ਤੇਜ਼ਰਫ਼ਤਾਰ ਐਂਟੀਜਨ ਟੈਸਟ ਲਿਆਉਣ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹੁਣ ਕੋਵਿਡ ਦੀ ਵੈਕਸੀਨ ਦੇ ਵਿਕਾਸ ਦੇ ਮਾਮਲੇ ਵਿੱਚ ਮੋਹਰੀ ਹੈ। ਉਨ੍ਹਾਂ ਐਲਾਨ ਕੀਤਾ ਕਿ ਸਾਡੇ ਦੇਸ਼ ਵਿੱਚ 30 ਤੋਂ ਵੱਧ ਦੇਸੀ ਵੈਕਸੀਨਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਵਿੱਚੋਂ ਤਿੰਨ ਅਗਾਂਹਵਧੂ ਪੜਾਅ ਚ ਹਨ।  ਉਨ੍ਹਾਂ ਕਿਹਾ ਕਿ ਭਾਰਤ ਪਹਿਲਾਂ ਹੀ ਬਹੁਤ ਵਧੀਆ ਤਰੀਕੇ ਨਾਲ ਸਥਾਪਿਤ ਵੈਕਸੀਨ ਡਿਲਿਵਰੀ ਪ੍ਰਣਾਲੀ ਲਾਗੂ ਕਰਨ ਲਈ ਕੰਮ ਕਰ ਰਿਹਾ ਹੈ ਅਤੇ ਸਾਡੇ ਨਾਗਰਿਕਾਂ ਲਈ ਟੀਕਾਕਰਣ ਯਕੀਨੀ ਬਣਾਉਣ ਲਈ ਡਿਜੀਟਲ ਹੈਲਥ ਆਈਡੀ ਨਾਲ ਇਸ ਡਿਜੀਟਾਈਜ਼ਡ ਨੈੱਟਵਰਕ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਮਿਆਰੀ ਦਵਾਈਆਂ ਤੇ ਸਸਤੀਆਂ ਵੈਕਸੀਨਾਂ ਤਿਆਰ ਕਰਨ ਦੇ ਮਾਮਲੇ ਚ ਆਪਣੀ ਪਰਖੀ ਸਮਰੱਥਾ ਲਈ ਪ੍ਰਸਿੱਧ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਹੋਰਨਾਂ ਦੇਸ਼ਾਂ ਦੀ ਸਮਰੱਥਾ ਵਿੱਚ ਵਾਧਾ ਕਰਨ ਵਿੱਚ ਮਦਦ ਲਈ ਭਾਰਤ ਦਾ ਅਨੁਭਵ ਤੇ ਖੋਜ ਪ੍ਰਤਿਭਾ ਵਿਸ਼ਵ ਸਿਹਤਸੰਭਾਲ਼ ਦੇ ਯਤਨਾਂ ਤੇ ਇੱਛਾਵਾਂ ਦਾ ਕੇਂਦਰ ਹੋਣਗੇ।

 

ਪ੍ਰਧਾਨ ਮੰਤਰੀ ਨੇ ਪਿਛਲੇ 6 ਸਾਲਾਂ ਦੌਰਾਨ ਕੀਤੇ ਬਹੁਤ ਸਾਰੇ ਦਖ਼ਲਾਂ ਦੀ ਸੂਚੀ ਗਿਣਵਾਈ; ਜਿਵੇਂ ਬਿਹਤਰ ਸਵੱਛਤਾ, ਸਫ਼ਾਈ ਵਿੱਚ ਸੁਧਾਰ, ਪਖਾਨਿਆਂ ਦੀ ਵਧੇਰੇ ਕਵਰੇਜ , ਜਿਸ ਨਾਲ ਬਿਹਤਰ ਸਿਹਤਸੰਭਾਲ਼ ਪ੍ਰਣਾਲੀ ਵਿੱਚ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇਸ ਨੇ ਮਹਿਲਾਵਾਂ, ਗ਼ਰੀਬਾਂ ਤੇ ਵਾਂਝੇ ਰਹੇ ਲੋਕਾਂ ਦੀ ਮਦਦ ਹੋਈ ਹੈ ਅਤੇ ਰੋਗਾਂ ਵਿੱਚ ਕਮੀ ਆਈ ਹੈ। ਉਨ੍ਹਾਂ ਰੋਗਾਂ ਵਿੱਚ ਕਮੀ ਤੇ ਪਿੰਡਾਂ ਵਿੱਚ ਬਿਹਤਰ ਸਿਹਤਸੰਭਾਲ਼ ਯਕੀਨੀ ਬਣਾਉਣ ਦੇ ਮਾਮਲੇ ਵਿੱਚ ਸਰਕਾਰ ਦੇ ਯਤਨਾਂ ਦੀ ਸੂਚੀ ਗਿਣਵਾਈ; ਜਿਵੇਂ ਪਾਈਪ ਰਾਹੀਂ ਹਰ ਘਰ ਤੱਕ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ, ਦਿਹਾਤੀ ਇਲਾਕਿਆਂ ਵਿੱਚ ਮੈਡੀਕਲ ਕਾਲਜ ਸਥਾਪਿਤ ਕਰਨੇ ਤੇ ਵਿਸ਼ਵ ਦੀ ਸਭ ਤੋਂ ਵਿਸ਼ਾਲ ਸਿਹਤ ਬੀਮਾ ਯੋਜਨਾ ਚਲਾਉਣਾ।

 

ਪ੍ਰਧਾਨ ਮੰਤਰੀ ਨੇ ਵਿਅਕਤੀ ਸਸ਼ਕਤੀਕਰਣ ਲਈ ਤਾਲਮੇਲ ਅਤੇ ਸਮੂਹਕ ਸਲਾਮਤੀ ਵਾਲੀ ਇਸ ਭਾਵਨਾ ਨੂੰ ਜਾਰੀ ਰੱਖਣ ਦੀ ਬੇਨਤੀ ਕੀਤੀ। ਉਨ੍ਹਾਂ ਫਲਦਾਇਕ ਤੇ ਸਿਰਜਣਾਤਮਕ ਵਿਚਾਰਵਟਾਂਦਰਿਆਂ ਦੀ ਸ਼ੁੱਭਕਾਮਨਾ ਦਿੰਦਿਆਂ ਆਸ ਪ੍ਰਗਟਾਈ ਕਿ ਇਸ ਗ੍ਰੈਂਡ ਚੈਲੰਜਜਮੰਚ ਤੋਂ ਬਹੁਤ ਸਾਰੇ ਨਵੇਂ ਉਤੇਜਨਾਪੂਰਨ ਤੇ ਉਤਸ਼ਾਹਜਨਕ ਨਤੀਜੇ ਦੇਖਣ ਨੂੰ ਮਿਲਣਗੇ।

 

*****

 

 

ਵੀਆਰਆਰਕੇ/ਏਕੇ



(Release ID: 1665969) Visitor Counter : 181