ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀਬਾੜੀ ਰਾਜ ਮੰਤਰੀ ਸ੍ਰੀ ਪਰਸ਼ੋਤਮ ਰੁਪਾਲਾ ਨੇ ਸਹਿਕਾਰੀ ਸਭਾਵਾਂ ਵਲੋਂ ਸਿਹਤ ਸਹੂਲਤਾਂ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ 10 ਹਜਾਰ ਕਰੋੜ ਰੁਪਏ ਦਾ ਐਨ.ਸੀ.ਡੀ.ਸੀ. ਆਯੂਸ਼ਮਾਨ ਸਾਹਾਕਾਰ ਫੰਡ ਜਾਰੀ ਕਰਨ ਦੀ ਕੀਤੀ ਸ਼ੁਰੂਆਤ

ਸਹਿਕਾਰੀ ਸਭਾਵਾਂ ਇਸ ਸਕੀਮ ਦੀ ਵਰਤੋਂ ਕਰਕੇ ਪੇਂਡੂ ਖੇਤਰਾਂ ਵਿੱਚ ਵਿਆਪਕ ਸਿਹਤ ਸੰਭਾਲ ਲਈ ਸਹੂਲਤਾਂ ਵਿਚ ਕ੍ਰਾਂਤੀ ਲਿਆ ਸਕਣਗੀਆਂ

Posted On: 19 OCT 2020 3:43PM by PIB Chandigarh

ਕੇਂਦਰੀ ਖੇਤੀਬਾੜੀ ਰਾਜ ਮੰਤਰੀ ਸ੍ਰੀ ਪਰਸ਼ੋਤਮ ਰੁਪਾਲਾ ਨੇ ਅੱਜ ਦੇਸ਼ ਵਿੱਚ ਸਿਹਤ ਸਹੂਲਤਾਂ ਦੇ ਬੁਨਿਆਦੀ ਢਾਂਚੇ ਵਿੱਚ ਸਹਿਕਾਰੀ ਸਭਾਵਾਂ ਵਲੋਂ ਮੁੱਖ ਯੋਗਦਾਨ ਪਾਉਣ ਲਈ ਸਹਾਇਤਾ ਕਰਨ ਲਈ ਇਕ ਵਿਲੱਖਣ ਸਕੀਮ ਆਯੂਸ਼ਮਾਨ ਸਾਹਾਕਾਰ ਦੀ ਸ਼ੁਰੂਆਤ ਕੀਤੀ ਇਹ ਸਕੀਮ ਖੇਤੀਬਾੜੀ ਤੇ ਪਰਿਵਾਰ ਭਲਾਈ ਮੰਤਰਾਲੇ ਤਹਿਤ ਰਾਸ਼ਟਰੀ ਸਹਿਕਾਰੀ ਵਿਕਾਸ ਕਾਰਪੋਰੇਸ਼ਨ ਜੋ ਇਕ ਮੁੱਖ ਅਟੋਨੋਮਸ ਵਿਕਾਸ ਵਿਤ ਸੰਸਥਾ ਹੈ ਵਲੋਂ ਤਿਆਰ ਕੀਤੀ ਗਈ ਹੈ ਸ੍ਰੀ ਰੁਪਾਲਾ ਨੇ ਐਲਾਨ ਕੀਤਾ ਕਿ ਆਉਂਦੇ ਸਾਲਾਂ ਵਿੱਚ ਐਨ.ਸੀ.ਡੀ.ਸੀ ਦਸ ਹਜਾਰ ਕਰੋੜ ਰੁਪਏ ਸੰਭਾਵੀ ਸਹਿਕਾਰੀ ਸਭਾਵਾਂ ਨੂੰ ਮਿਆਦੀ ਕਰਜੇ ਮੁਹੱਈਆ ਕਰੇਗੀ ਉਹਨਾ ਕਿਹਾ ਕਿ ਮੌਜੂਦਾ ਮਹਾਮਾਰੀ ਨੇ ਹੋਰ ਸਹੂਲਤਾਂ ਤੇ ਫੋਕਸ ਕਰਨ ਦੀ ਲੋੜ ਨੂੰ ਸਾਹਮਣੇ ਲਿਆਂਦਾ ਹੈ ਐਨ.ਸੀ.ਡੀ.ਸੀ. ਦੀ ਸਕੀਮ ਕੇਂਦਰ ਸਰਕਾਰ ਵਲੋਂ ਕਿਸਾਨਾ ਦੀਆਂ ਭਲਾਈ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਵੱਲ ਇਕ ਕਦਮ ਹੋਵੇਗਾ ਸ੍ਰੀ ਰੁਪਾਲਾ ਨੇ ਕਿਹਾ ਕਿ ਆਯੂਸ਼ਮਾਨ ਸਾਹਾਕਾਰ ਸਕੀਮ ਪੇਂਡੂ ਖੇਤਰਾਂ ਵਿਚਲੇ ਸਿਹਤ ਸੰਭਾਲ ਸਹੂਲਤਾਂ ਵਿਚ ਕਰਾਂਤੀ ਲਿਆਵੇਗੀ ਉਹਨਾ ਨੇ ਮੌਜੂਦਾ ਸਹਿਕਾਰੀ ਸਭਾਵਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਸੰਭਾਲ ਸਹੂਲਤਾਂ ਕਿਸਾਨਾਂ ਲਈ ਇਕ ਗਤੀਵਿਧੀ ਵਜੋਂ ਲੈਣ

ਐਨ.ਸੀ.ਡੀ.ਸੀ.ਦੇ ਐਮ.ਡੀ. ਸ੍ਰੀ ਸੰਦੀਪ ਨਾਇਕ ਨੇ ਹੋਰ ਕਿਹਾ ਕਿ ਸਹਿਕਾਰੀ ਸਭਾਵਾਂ ਵਲੋਂ ਦੇਸ਼ ਵਿੱਚ 52 ਹਸਪਤਾਲ ਚਲਾਏ ਜਾ ਰਹੇ ਹਨ ਇਹਨਾ ਵਿੱਚ ਕੁਲ ਮਿਲਾ ਕੇ 5 ਹਜਾਰ ਤੋਂ ਜ਼ਿਆਦਾ ਬੈੱਡ ਹਨ ਐਨ.ਸੀ.ਡੀ.ਸੀ. ਫੰਡ ਸਹਿਕਾਰੀ ਸਭਾਵਾਂ ਵਲੋਂ ਸਿਹਤ ਸੰਭਾਲ ਸਹੂਲਤਾਂ ਮੁਹੱਈਆ ਕਰਨ ਨੂੰ ਇਕ ਹੁਲਾਰਾ ਦੇਵੇਗਾ
ਐਨ.ਸੀ.ਡੀ.ਸੀ. ਸਕੀਮ ਰਾਸ਼ਟਰੀ ਸਿਹਤ ਨੀਤੀ 2017 ਦੇ ਫੋਕਸ ਨਾਲ ਮੇਲ ਖਾਂਦੀ ਹੈ ਅਤੇ ਉਸ ਵਿੱਚ ਆਉਣ ਵਾਲੇ ਸਿਹਤ ਸਿਸਟਮਜ਼ ਨੂੰ ਆਪਣੇ ਘੇਰੇ ਵਿੱਚ ਲੈਂਦੀ ਹੈ ਜਿਵੇਂ ਸਿਹਤ ਵਿਚ ਨਿਵੇਸ਼, ਸਿਹਤ ਸੰਭਾਲ ਸੇਵਾਵਾਂ ਦਾ ਆਯੋਜਨ, ਤਕਨਾਲੋਜੀ ਤੱਕ ਪਹੁੰਚ, ਮਨੁੱਖੀ ਸਰੋਤਾਂ ਦਾ ਵਿਕਾਸ, ਮੈਡੀਕਲ ਬਹੁਪੱਖਾਂ ਨੂੰ ਉਤਸ਼ਾਹਿਤ ਕਰਨਾ, ਕਿਸਾਨਾ ਲਈ ਕਫਾਇਤੀ ਸਿਹਤ ਸਹੂਲਤਾਂ ਮੁਹੱਈਆ ਕਰਨਾ ਆਦਿ
ਇਹ ਇੱਕ ਵਿਅੱਪਕ ਪਹੁੰਚ ਹੈ ਜਿਸ ਵਿੱਚ ਹਸਪਤਾਲ,ਸਿਹਤ ਸੰਭਾਲ, ਮੈਡੀਕਲ ਸਿੱਖਿਆ, ਨਰਸਿੰਗ ਸਿੱਖਿਆ, ਪੈਰਾ ਮੈਡੀਕਲ ਸਿੱਖਿਆ, ਸਿਹਤ ਬੀਮਾ ਅਤੇ ਸੰਪੂਰਨ ਸਿਹਤ ਸਿਸਟਮਜ਼ ਜਿਵੇਂ ਆਯੂਸ਼ ਆਦਿ ਆਯੂਸ਼ਮਾਨ ਸਾਹਾਕਾਰ ਸਕੀਮ ਫੰਡ ਸਹਿਕਾਰੀ ਹਸਤਪਾਲਾਂ ਨੂੰ ਮੈਡੀਕਲ ਤੇ ਆਯੂਸ਼ ਸਿੱਖਿਆ ਵਿਚ ਕੰਮ ਕਰਨ ਲਈ ਵੀ ਸਹਿਯੋਗ ਦੇਵੇਗਾ
ਮਾਨਯੋਗ ਪ੍ਰਧਾਨ ਮੰਤਰੀ ਵੱਲੋਂ 15 ਅਗਸਤ 2020 ਨੂੰ ਨੈਸ਼ਨਲ ਡਿਜ਼ਟਲ ਹੈਲਥ ਮਿਸ਼ਨ ਦੇ ਨਾਲ ਸ਼ੁਰੂ ਕੀਤੀ ਗਈ ਐਨ.ਸੀ.ਡੀ.ਸੀ. ਦੀ ਆਯੂਸ਼ਮਾਨ ਸਾਹਾਕਾਰ ਸਕੀਮ ਪੇਂਡੂ ਖੇਤਰਾਂ ਵਿੱਚ ਬਦਲਾਅ ਲਿਆਵੇਗੀ ਸਹਿਕਾਰੀ ਸਭਾਵਾਂ ਦੀ ਪੇਂਡੂ ਇਲਾਕਿਆਂ ਵਿੱਚ ਮਜ਼ਬੂਤ ਹਾਜਰੀ ਹੋਣ ਕਰਕੇ ਸਹਿਕਾਰੀ ਸਭਾਵਾਂ ਇਸ ਸਕੀਮ ਦੀ ਵਰਤੋਂ ਕਰਕੇ ਵਿਆਪਕ ਸਿਹਤ ਸਹੂਲਤਾਂ ਵਿਚ ਕ੍ਰਾਂਤੀ ਲਿਆਉਣਗੀਆਂ
ਕੋਈ ਵੀ ਸਹਿਕਾਰੀ ਸੁਸਾਇਟੀ ਆਪਣੇ ਬਾਈਲਾਅਜ਼ ਵਿਚ ਉਚਿਤ ਵਿਵਸਥਾ ਕਰਕੇ ਐਨ.ਸੀ.ਡੀ.ਸੀ. ਫੰਡ ਲਈ ਸਿਹਤ ਸੰਭਾਲ ਸੰਬੰਧਿਤ ਗਤੀਵਿਧੀਆਂ ਲਈ ਪਹੁੰਚ ਕਰ ਸਕੇਗੀ ਐਨ.ਸੀ.ਡੀ.ਸੀ. ਦਾ ਸਹਿਯੋਗ ਜਾਂ ਤਾਂ ਸੂਬਾ ਸਰਕਾਰਾਂ/ਕੇਂਦਰ ਸਾਸ਼ਤ ਪ੍ਰਦੇਸਾਂ ਦੇ ਪ੍ਰਸ਼ਾਸ਼ਨਾ ਜਾਂ ਸਿੱਧਾ ਹੀ ਯੋਗ ਸਹਿਕਾਰੀ ਸਭਾਵਾਂ ਨੂੰ ਮਿਲੇਗਾ ਹੋਰਨਾ ਸ੍ਰੋਤਾਂ ਤੋਂ ਵੀ ਸਬਸਿਡੀ ਅਤੇ ਗ੍ਰਾਂਟ ਲਈ ਜਾ ਸਕਦੀ ਹੈ
ਆਯੂਸ਼ਮਾਨ ਸਾਹਾਕਾਰ ਦੇ ਘੇਰੇ ਵਿੱਚ ਵਿਸ਼ੇਸ਼ ਤੌਰ ਤੇ ਸੰਸਥਾਵਾਂ, ਆਧੁਨਿਕੀਕਰਣ, ਵਿਸਥਾਰ, ਮੁਰੰਮਤ ਅਤੇ ਹਸਪਤਾਲ ਦੀ ਰੈਨੋਵੇਸ਼ਨ ਅਤੇ ਸਿਹਤ ਸਹੂਲਤਾਂ ਤੇ ਸਿੱਖਿਆ ਬੁਨਿਆਦੀ ਢਾਂਚੇ ਨੂੰ ਸ਼ਾਮਲ ਕਰਦੀ ਹੈ
1. ਹਸਪਤਾਲਾਂ ਅਤੇ ਮੈਡੀਕਲ/ਆਯੂਸ਼/ਡੈਂਟਲ/ਨਰਸਿੰਗ/ਫਾਰਮੇਸੀ/ਪੈਰਾ ਮੈਡੀਕਲ/ਫਿਜੀਓਥਰੈਪੀ ਕਾਲਜਾਂ ਵਿੱਚ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਪ੍ਰੋਗਰਾਮਾਂ ਨੂੰ ਚਲਾਉਣ ਲਈ
2. ਯੋਗਾ ਸਿਹਤ ਕੇਂਦਰਾਂ
3. ਆਯੁਰਵੇਦ, ਐਲਪੈਥੀ, ਯੂਨਾਨੀ, ਸਿੱਧਾ, ਹੋਮਿਓਪੈਥੀ ਅਤੇ ਹੋਰ ਰਵਾਇਤੀ ਦਵਾਈ ਸਿਹਤ ਸੰਭਾਲ ਕੇਂਦਰ
4. ਬਜ਼ੁਰਗਾਂ ਲਈ ਸਿਹਤ ਸੰਭਾਲ ਸੇਵਾਵਾਂ
5. ਪੈਲੀਏਟਿਵ ਸੰਭਾਲ ਸੇਵਾਵਾਂ
6. ਅਪੰਗ ਵਿਅੱਕਤੀਆਂ ਲਈ ਸਿਹਤ ਸੰਭਾਲ ਸੇਵਾਵਾਂ
7. ਦਿਮਾਗੀ ਸਿਹਤ ਸੰਭਾਲ ਸੇਵਾਵਾਂ
8. ਐਮਰਜੈਂਸੀ ਮੈਡੀਕਲ ਸੇਵਾਵਾਂ/ਟਰੋਮਾ ਕੇਂਦਰ
9. ਫਿਜੀਓਥਰੈਪੀ ਕੇਂਦਰ
10. ਮੁਬਾਇਲ ਕਲੀਨਿਕ ਸੇਵਾਵਾਂ
11. ਹੈਲਥ ਕਲੱਬ ਤੇ ਜ਼ਿਮ
12. ਆਯੂਸ਼ ਦਵਾਈਆਂ ਦਾ ਨਿਰਮਾਣ ਕਰਨਾ
13. ਡਰੱਗ ਟੈਸਟਿੰਗ ਲੈਬਾਟਰੀ
14. ਡੈਂਟਲ ਕੇਅਰ ਸੈਂਟਰ
15. ਅਪਥਲਮਿਕ ਕੇਅਰ ਸੈਂਟਰ
16. ਲੈਬਾਟਰੀ ਸੇਵਾਵਾਂ
17. ਜਾਂਚ ਕੇਂਦਰ ਸੇਵਾਵਾਂ
18. ਬਲੱਡ ਬੈਂਕ/ਖੂਨ ਬਦਲਣ ਦੀਆਂ ਸੇਵਾਵਾਂ
19. ਪੰਚਕਰਮਾ/ਤੋਖਨਮ/ਪਿਸ਼ਾਬ ਸੂਤਰਾ ਥਰੈਪੀ ਸੈਂਟਰ
20, ਰੈਜ਼ੀਮੈਂਟਲ ਥਰੈਪੀ ਆਫ ਯੁਨਾਨੀ (ਇਲਾਜ ਬਿਲ ਤਦਬੀਰ) ਕੇਂਦਰ
21. ਜੱਚਾ ਬੱਚਾ ਸਿਹਤ ਅਤੇ ਬੱਚਾ ਸੰਭਾਲ ਸੇਵਾਵਾਂ
22. ਰੀਪ੍ਰੋਡਕਟਿਵ ਅਤੇ ਬੱਚਿਆਂ ਦੀਆਂ ਸਿਹਤ ਸੇਵਾਵਾਂ
23. ਹੋਰ ਕੋਈ ਵੀ ਕੇਂਦਰ ਜਾਂ ਸੇਵਾ ਜਿਸ ਨੂੰ ਐਨ.ਸੀ.ਡੀ.ਸੀ. ਸਹਾਇਤਾ ਦੇਣਯੋਗ ਸਮੇਂ ਦੀ ਹੋਵੇ
24. ਟੈਲੀ ਮੈਡੀਸਨ ਅਤੇ ਰਿਮੋਟ ਅਸਿਸਟੈਂਟ ਮੈਡੀਕਲ ਪ੍ਰੋਸੀਜਰ
25. ਲੌਜਸਟਿਕਸ ਸਿਹਤ, ਸਿਹਤ ਸੰਭਾਲ ਅਤੇ ਸਿੱਖਿਆ
26. ਜਾਣਕਾਰੀ ਅਤੇ ਸੰਚਾਰ ਤਕਨਾਲੋਜੀ ਨਾਲ ਸੰਬੰਧਿਤ ਡਿਜ਼ੀਟਲ ਸਿਹਤ
27. ਇੰਸੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (ਆਈ.ਆਰ.ਡੀ.) ਵਲੋਂ ਮਨਜ਼ੂਰਸ਼ੁਦਾ ਸਿਹਤ ਬੀਮਾ
ਇਹ ਸਕੀਮ ਇਹਨਾ ਸੇਵਾਵਾਂ ਨੂੰ ਚਲਾਉਣ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵੀ ਵਰਕਿੰਗ ਪੂੰਜੀ ਅਤੇ ਮਾਰਜਨ ਮਨੀ ਮੁਹੱਈਆ ਕਰਦੀ ਹੈ ਇਹ ਸਕੀਮ ਉਹਨਾ ਸਹਿਕਾਰੀ ਸਭਾਵਾਂ ਨੂੰ ਜਿਹਨਾ ਵਿਚ ਔਰਤਾਂ ਬਹੁਗਿਣਤੀ ਵਿੱਚ ਹਨ ਨੂੰ 1% ਵਿਆਜ ਘੱਟ ਤੇ ਫੰਡ ਮੁਹੱਈਆ ਕਰਦੀ ਹੈ
ਐਨ.ਸੀ.ਡੀ.ਸੀ. ਸਹਿਕਾਰੀ ਸਭਾਵਾਂ ਦੇ ਵਿਕਾਸ ਅਤੇ ਉਤਸ਼ਾਹਿਤ ਕਰਨ ਕਰਨ ਪਾਰਲੀਮੈਂਟ ਦੇ ਇਕ ਐਕਟ ਤਹਿਤ 1963 ਵਿਚ ਸਥਾਪਿਤ ਕੀਤੀ ਗਈ ਸੀ 1963 ਤੋਂ ਲੈ ਕੇ ਹੁਣ ਤੱਕ ਇਸ ਨੇ ਸਹਿਕਾਰੀ ਸਭਾਵਾਂ ਨੂੰ 1.60 ਲੱਖ ਕਰੋੜ ਕਰਜ਼ੇ ਦਿੱਤੇ ਹਨ

 

.ਪੀ.ਐਸ./ਐਸ.ਜੀ.
 



(Release ID: 1665903) Visitor Counter : 238