ਨੀਤੀ ਆਯੋਗ
ਨੀਤੀ ਆਯੋਗ ਅਤੇ ਏਡਬਲਿਊਐੱਸ (AWS) ਨੇ ਭਾਰਤ ਵਿੱਚ ਫ਼੍ਰੰਟੀਅਰ ਟੈਕਨੋਲੋਜੀਜ ਕਲਾਊਡ ਇਨੋਵੇਸ਼ਨ ਸੈਂਟਰ ਲਾਂਚ ਕੀਤਾ
ਭਾਰਤ ਵਿੱਚ ਪਹਿਲਾ ਐਮੇਜ਼ੌਨ ਵੈੱਬ ਸਰਵਿਸੇਜ਼ ਕਲਾਊਡ ਇਨੋਵੇਸ਼ਨ ਸੈਂਟਰ; ਇਸ ਨਾਲ ਖੇਤੀਬਾੜੀ, ਸਿਹਤ–ਸੰਭਾਲ਼, ਸਿੱਖਿਆ ਬੁਨਿਆਦੀ ਢਾਂਚਾ ਤੇ ਸ਼ਾਸਨ ਵਿੱਚ ਇਨੋਵੇਸ਼ਨ ਵਧੇਗੀ
Posted On:
19 OCT 2020 5:47PM by PIB Chandigarh
ਸਮਾਜਿਕ ਚੁਣੌਤੀਆਂ ਦਾ ਡਿਜੀਟਲ ਇਨੋਵੇਸ਼ਨ ਰਾਹੀਂ ਹੱਲ ਕਰਨ ਲਈ ਨੀਤੀ ਆਯੋਗ ਨੇ ਅੱਜ ਐਮੇਜ਼ੌਨ ਵੈੱਬ ਸਰਵਿਸੇਜ਼ (ਏਡਬਲਿਊਐੱਸ-AWS) ਨਾਲ ਇੱਕ ‘ਫ਼੍ਰੰਟੀਅਰ ਟੈਕਨੋਲੋਜੀਜ ਕਲਾਊਡ ਇਨੋਵੇਸ਼ਨ ਸੈਂਟਰ’ (ਸੀਆਈਸੀ-CIC) ਸਥਾਪਿਤ ਕਰਨ ਦਾ ਐਲਾਨ ਕੀਤਾ – ਜੋ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ ਹੈ।
ਇਹ ਸੀਆਈਸੀ ਅਸਲ ’ਚ ਏਡਬਲਿਊਐੱਸ ਸੀਆਈਸੀ ਗਲੋਬਲ ਪ੍ਰੋਗਰਾਮ ਦਾ ਹਿੱਸਾ ਹੈ, ਜੋ ਮੁੱਖ ਚੁਣੌਤੀਆਂ ਦੇ ਮੁੱਦੇ ’ਤੇ ਸਰਕਾਰੀ ਏਜੰਸੀਆਂ, ਗ਼ੈਰ–ਮੁਨਾਫ਼ਾਕਾਰੀ ਤੇ ਵਿੱਦਿਅਕ ਸੰਸਥਾਨਾਂ ਲਈ ਇਕੱਠੇ ਹੋਣ, ਡਿਜ਼ਾਈਨ ਸੋਚਣੀ ਲਾਗੂ ਕਰਨ, ਨਵੇਂ ਵਿਚਾਰਾਂ ਦੀ ਪਰਖ ਕਰਨ ਅਤੇ ਏਡਬਲਿਊਐੱਸ ਦੀ ਟੈਕਨੋਲੋਜੀ ਮੁਹਾਰਤ ਤੱਕ ਪਹੁੰਚ ਦਾ ਇੱਕ ਮੌਕਾ ਪ੍ਰਦਾਨ ਕਰਦਾ ਹੈ।
ਐਮੇਜ਼ੌਨ ਵੈੱਬ ਸਰਵਿਸੇਜ਼, ਇੰਕ. ਦੇ ਵਿਸ਼ਵ–ਵਿਆਪੀ ਜਨਤਕ ਖੇਤਰ ਦੀ ਅੰਤਰਰਾਸ਼ਟਰੀ ਵਿੱਕਰੀ ਮਾਮਲਿਆਂ ਦੇ ਮੀਤ ਪ੍ਰਧਾਨ ਮੈਕਸ ਪੀਟਰਸਨ ਨੇ ਕਿਹਾ,‘ਅਸੀਂ ਸਮੁੱਚੇ ਵਿਸ਼ਵ ’ਚ ਜਨਤਕ ਖੇਤਰ ਦੇ ਸੰਗਠਨਾਂ ਨੂੰ ਇੱਕ ਤੁਰੰਤ ਤੇ ਤੇਜ਼–ਰਫ਼ਤਾਰ ਤਰੀਕੇ ਨਾਲ ਵੱਡੇ ਪੱਧਰ ’ਤੇ ਸਮੱਸਿਆਵਾਂ ਦਾ ਹੱਲ ਕਰਦਿਆਂ ਅਤੇ ਨਾਗਰਿਕਾਂ ਲਈ ਜਨਤਕ ਸੇਵਾਵਾਂ ਦੀ ਕਾਇਆ–ਕਲਪ ਕਰਨ ਲਈ ਕਲਾਊਡ ਟੈਕਨੋਲੋਜੀ ਦੀ ਵਰਤੋਂ ਕਰਦਿਆਂ ਵੇਖ ਰਹੇ ਹਾਂ।’ ਉਨ੍ਹਾਂ ਅੱਗੇ ਕਿਹਾ,‘ਸਾਡਾ ‘ਕਲਾਊਡ ਇਨੋਵੇਸ਼ਨ ਸੈਂਟਰਜ਼’ ਪ੍ਰੋਗਰਾਮ ਜਨਤਕ ਖੇਤਰ ਵਿੱਚ ਇਨੋਵੇਸ਼ਨ ਲਈ ਇੱਕ ਉਤਪ੍ਰੇਰਕ ਵਜੋਂ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਚੁਣੌਤੀਆਂ ਦੇ ਹੱਲ ਲਈ ਟੈਕਨੋਲੋਜੀ ਮਾਹਿਰਾਂ ਨੂੰ ਇਕੱਠੇ ਕੀਤਾ ਜਾਵੇਗਾ। ਅਸੀਂ ਨੀਤੀ ਆਯੋਗ ਨਾਲ ਤਾਲਮੇਲ ਕਰਨ ਅਤੇ ਭਾਰਤ ਵਿੱਚ ਜਨਤਕ ਖੇਤਰ ਦੇ ਮਿਸ਼ਨ ਵਿੱਚ ਮਦਦ ਕਰਨ ਲਈ ਉਤਸ਼ਾਹਿਤ ਹਾਂ।’
ਅਟਲ ਇਨੋਵੇਸ਼ਨ ਮਿਸ਼ਨ ਦੇ ਡਾਇਰੈਕਟਰ ਆਰ. ਰਮੰਨਨ ਨੇ ਕਿਹਾ,‘ਅਸੀਂ ਇਸ ਉੱਦਮ ਵਿੱਚ ਏਡਬਲਿਊਐੱਸ ਨਾਲ ਤਾਲਮੇਲ ਕਾਇਮ ਕਰ ਕੇ ਪ੍ਰਸੰਨ ਹਾਂ। ਨੀਤੀ ਆਯੋਗ ਫ਼੍ਰੰਟੀਅਰ ਟੈਕਨੋਲੋਜੀਜ ਸੀਆਈਸੀ ਨਾਲ ਨਵੇਂ ਇਨੋਵੇਸ਼ਨਕ ਅਤੇ ਸਟਾਰਟ–ਅੱਪਸ ਵੱਡੇ ਕੰਮ ਕਰਨ ਦੇ ਯੋਗ ਹੋਣਗੇ ਅਤੇ ਏਆਈ (AI), ਆਈਓਟੀ (IOT), ਰੋਬੋਟਿਕਸ, ਬਲੌਕਚੇਨ ਆਦਿ ਜਿਹੀਆਂ ਉੱਭਰ ਰਹੀਆਂ ਟੈਕਨੋਲੋਜੀਆਂ ਵਿੱਚ ਵਾਧਾ ਕਰ ਕੇ ਅਤਿ–ਆਧੁਨਿਕ ਕਲਾਊਡ–ਕੇਂਦ੍ਰਿਤ ਡਿਜੀਟਲ ਇਨੋਵੇਸ਼ਨਸ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ। ਇਹ ਪ੍ਰਧਾਨ ਮੰਤਰੀ ਦੀ ‘ਆਤਮਨਿਰਭਰ ਭਾਰਤ’ ਦੀ ਦੂਰ–ਦ੍ਰਿਸ਼ਟੀ ਦੇ ਨਾਲ–ਨਾਲ ਨੀਤੀ ਆਯੋਗ ਤੇ ਅਟਲ ਇਨੋਵੇਸ਼ਨ ਮਿਸ਼ਨ ਦੇ ਵੀ ਅਨੁਰੂਪ ਹੈ।’
ਨੀਤੀ ਆਯੋਗ ਦੇ ਸੀਨੀਅਰ ਸਲਾਹਕਾਰ ਅੰਨਾ ਰਾਏ ਨੇ ਕਿਹਾ,‘ਨੀਤੀ ਆਯੋਗ ਫ਼੍ਰੰਟੀਅਰ ਟੈਕਨੋਲੋਜੀਜ ਕਲਾਊਡ ਇਨੋਵੇਸ਼ਨ ਸੈਂਟਰ’ ਨਾਲ ਭਾਰਤ ਵਿੱਚ ਸਰਕਾਰੀ ਸਬੰਧਤ ਧਿਰਾਂ, ਸਟਾਰਟ–ਅੱਪਸ ਤੇ ਸਥਾਨਕ ਸੰਗਠਨ ਸਮੱਸਿਆਵਾਂ ਦੇ ਹੱਲ ਲਈ ਇਨੋਵੇਸ਼ਨ ਕਰਨਗੇ ਤੇ ਨਵੀਂ ਪਹੁੰਚਾਂ ਸਿਰਜਣਗੇ।’ ਉਨ੍ਹਾਂ ਅੱਗੇ ਕਿਹਾ,‘ਏਡਬਲਿਊਐੱਸ ਸੀਆਈਸੀ ਪ੍ਰੋਗਰਾਮ ਰਾਹੀਂ, ਸਾਡੇ ਕੋਲ ਹੁਣ ਨਵੀਨਤਮ ਟੈਕਨੋਲੋਜੀ ਨਾਲ ਅਨੁਭਵ ਅਤੇ ਵਿਸ਼ਵ–ਪੱਧਰੀ ਮੁਹਾਰਤ ਤੱਕ ਪਹੁੰਚ ਕਰਨ ਦਾ ਮੌਕਾ ਹੈ, ਇਸ ਨਾਲ ਸਾਨੂੰ ਨਾਗਰਿਕਾਂ ਦੀਆਂ ਸੇਵਾਵਾਂ ਹੋਰ ਆਧੁਨਿਕ ਬਣਾਉਣ ਅਤੇ ਇਹ ਸਮਝਣ ਵਿੱਚ ਮਦਦ ਮਿਲੇਗੀ ਕਿ ਸਾਡੇ ਦੇਸ਼ ਦੀਆਂ ਵਿਲੱਖਣ ਜ਼ਰੂਰਤਾਂ ਫ਼੍ਰੰਟੀਅਰ ਟੈਕਨੋਲੋਜੀਆਂ ਨਾਲ ਕਿਵੇਂ ਹੱਲ ਹੋ ਸਕਦੀਆਂ ਹਨ।’
ਨੀਤੀ ਆਯੋਗ ਫ਼੍ਰੰਟੀਅਰ ਟੈਕਨੋਲੋਜੀਜ ਸੀਆਈਸੀ ਇੱਕ ਪ੍ਰਮੁੱਖ ਮਿਸ਼ਨ ਵੱਲ ਸੇਧਤ ਹੈ: ਨਾਗਰਿਕ ਸੇਵਾਵਾਂ ਦੇਣ ਵਿੱਚ ਨਿਰੰਤਰ ਇਨੋਵੇਸ਼ਨ ਕਰਨ ਮੋਹਰੀ ਆਧੁਨਿਕ ਟੈਕਨੋਲੋਜੀਆਂ ਦੀ ਸ਼ਨਾਖ਼ਤ ਤੇ ਉਨ੍ਹਾਂ ਨੂੰ ਤਾਇਨਾਤ ਕਰਨ ਲਈ। ਇਹ ਸੈਂਟਰ ਪ੍ਰੋਜੈਕਟਾਂ ਦੀ ਸ਼ਨਾਖ਼ਤ ਕਰਨ ਤੇ ਉਨ੍ਹਾਂ ਨੂੰ ਤਰਜੀਹ ਦੇਣ ਦੇ ਨਾਲ–ਨਾਲ ਅਹਿਮ ਚੁਣੌਤੀਆਂ ਦੇ ਹੱਲ ਹਿਤ ਰਾਜ ਤੇ ਜ਼ਿਲ੍ਹਾ ਪੱਧਰਾਂ ਉੱਤੇ ਵਿਸ਼ਾ–ਵਸਤੂ ਦੇ ਮਾਹਿਰਾਂ ਸਮੇਤ ਸਥਾਨਕ ਆਗੂਆਂ ਨਾਲ ਤਾਲਮੇਲ ਕਾਇਮ ਕਰੇਗਾ। ਭਾਰਤ ਵਿੱਚ ਸਥਾਨਕ ਉੱਦਮੀ, ਸਟਾਰਟ–ਅੱਪਸ, ਖੋਜਕਾਰ ਤੇ ਯੂਨੀਵਰਸਿਟੀਜ਼ ਏਡਬਲਿਊਐੱਸ ਕਲਾਊਡ ਉੱਤੇ ਅਨੁਭਵ ਕਰ ਸਕਦੇ ਹਨ ਅਤੇ ਪ੍ਰੋਟੋਟਾਈਪਸ ਦਾ ਨਿਰਮਾਣ ਕਰ ਸਕਦੇ ਹਨ।
ਏਡਬਲਿਊਐੱਸ ਭਾਰਤ ਤੇ ਦੱਖਣੀ ਏਸ਼ੀਆ ਦੇ ਏਆਈਐੱਸਪੀਐੱਲ (AISPL) ਜਨਤਕ ਖੇਤਰ ਦੇ ਰੀਜਨਲ ਮੁਖੀ ਰਾਹੁਲ ਸ਼ਰਮਾ ਨੇ ਕਿਹਾ,‘ ਏਡਬਲਿਊਐੱਸ ਕਲਾਊਡ ਨਾਲ ਜਨਤਕ ਖੇਤਰ ਦੇ ਸੰਗਠਨਾਂ ਨੂੰ ਆਪਣੀਆਂ ਮਿਸ਼ਨਾਂ ਦੀ ਰਫ਼ਤਾਰ ਤੇਜ਼ ਕਰਨ ਅਤੇ ਵਿਸ਼ਵ ਨੂੰ ਇੱਕ ਬਿਹਤਰ ਸਥਾਨ ਬਣਾਉਣ ਲਈ ਵਿਆਪਕ ਤੇ ਡੂੰਘੇਰੀਆਂ ਕਲਾਊਡ ਸੇਵਾਵਾਂ ਦੀ ਤਾਕਤ ਮਿਲਦੀ ਹੈ।’ ਉਨ੍ਹਾਂ ਅੱਗੇ ਕਿਹਾ,‘ਅਸੀਂ ਭਾਰਤ ਵਿੱਚ ਆਰਥਿਕ ਤੇ ਸਮਾਜਿਕ ਅਸਰ ਦੀ ਕਾਇਆਕਲਪ ਕਰਨ ਲਈ ਜਨਤਕ ਖੇਤਰ ਦੇ ਸੰਗਠਨਾਂ ਦੀ ਮਦਦ ਕਰਨ ਲਈ ਤਹਿ ਦਿਲੋਂ ਪ੍ਰਤੀਬੱਧ ਹਾਂ ਅਤੇ ਦੇਸ਼ ਵਿੱਚ ਡਿਜੀਟਲ ਇਨੋਵੇਸ਼ਨ ਦੀ ਰਫ਼ਤਾਰ ਵਧਾਉਣ ਹਿਤ ਆਪਣੇ ਵਿਸ਼ਵ–ਪੱਧਰੀ ਅਨੁਭਵ ਸਾਂਝੇ ਕਰਨ ਦੇ ਚਾਹਵਾਨ ਹਾਂ।’
ਨੀਤੀ ਆਯੋਗ ਫ਼੍ਰੰਟੀਅਰ ਟੈਕਨੋਲੋਜੀਜ ਸੀਆਈਸੀ ਏਡਬਲਿਊਐੱਸ ਆਸਟ੍ਰੇਲੀਆ, ਬਹਿਰੀਨ, ਕੈਨੇਡਾ, ਫ਼ਰਾਂਸ, ਜਰਮਨੀ, ਦੱਖਣੀ ਕੋਰੀਆ ਤੇ ਅਮਰੀਕਾ ਵਿੱਚ ਮੌਜੂਦ ਏਡਬਲਿਊਐੱਸ ਜਨਤਕ ਖੇਤਰ ਦੇ ਕਲਾਊਡ ਇਨੋਵੇਸ਼ਨ ਸੈਂਟਰਾਂ ਨਾਲ ਜੁੜ ਗਿਆ ਹੈ। ਐਮੇਜ਼ੌਨ ਵੈੱਬ ਸਰਵਿਸੇਜ਼ ਕਲਾਊਡ ਇਨੋਵੇਸ਼ਨ ਸੈਂਟਰਸ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ https://aws.amazon.com/government-education/cloud-innovation ਉੱਤੇ ਜਾਓ। ਐਮੇਜ਼ੌਨ ਇੰਟਰਨੈੱਟ ਸਰਵਿਸੇਜ਼ ਪ੍ਰਾਈਵੇਟ ਲਿਮਿਟਿਡ (AISPL) ਭਾਰਤ ਵਿੰਚ AWS ਕਲਾਊਡ ਸੇਵਾਵਾਂ ਦੀ ਮੁੜ–ਵਿਕਰੀ ਤੇ ਮਾਰਕਿਟਿੰਗ ਕਰਦਾ ਹੈ।
****
ਵੀਆਰਆਰਕੇ/ਕੇਪੀ
(Release ID: 1665900)
Visitor Counter : 210