ਰੱਖਿਆ ਮੰਤਰਾਲਾ

ਭਾਰਤੀ ਜਲ ਸੈਨਾ-ਸ੍ਰੀਲੰਕਾ ਜਲ ਸੈਨਾ ਦੀ ਸਮੁੰਦਰੀ ਮਸ਼ਕ ਸਲੀਨੈਕਸ-20 ਤ੍ਰਿਨਕੌਮਾਲੀ ਦੇ ਤੱਟ ਤੇ ਹੋਵੇਗੀ

Posted On: 18 OCT 2020 6:11PM by PIB Chandigarh

ਭਾਰਤੀ ਜਲ ਸੈਨਾ (ਆਈ. ਐਨ.) ਤੇ ਸ੍ਰੀਲੰਕਾ ਜਲ ਸੈਨਾ (ਐਸ.ਐਲ.ਐਨ.) ਦੁਵੱਲੀ ਸਮੁੰਦਰੀ ਮਸ਼ਕ ਸਲੀਨੈਕਸ-20 ਦਾ ਸਲਾਨਾ 8ਵਾਂ ਐਡੀਸ਼ਨ ਸ੍ਰੀਲੰਕਾ ਵਿਚਲੇ ਤ੍ਰਿਨਕੌਮਾਲੀ ਦੇ ਤੱਟ ਤੇ 19 ਤੋਂ 21 ਅਕਤੂਬਰ 2020 ਤੱਕ ਹੋਵੇਗਾ ਸ੍ਰੀਲੰਕਾ ਜਲ ਸੈਨਾ ਦੀ ਪ੍ਰਤੀਨਿਧਤਾ ਸ੍ਰੀਲੰਕਾ ਜਲ ਸੈਨਾ ਜਹਾਜ ਸਾਉਰਾ ਆਫ ਸ਼ੋਰ ਪੈਟਰੋਲ ਵੈਸਲ ਅਤੇ ਗਾਜਾਬਾਹੂ (ਟਰੇਨਿੰਗ ਸ਼ਿਪ) ਕਰਨਗੇ ਜਿਸ ਦੀ ਅਗਵਾਈ ਰੀਅਰ ਐਡਮਿਰਲ ਭੰਡਾਰਾ ਜੈਥੀਲਾਕਾ, ਫਲੈਗ ਆਫੀਸਰ ਕਮਾਂਡਿੰਗ ਨੇਵਲ ਫਲੀਟ, ਸ੍ਰੀਲੰਕਾ ਨੇਵੀ ਕਰਨਗੇ ਜਦ ਕਿ ਦੇਸ਼ ਵਿੱਚ ਨਿਰਮਾਣ ਕੀਤੇ .ਐਸ. ਡਬਲਿਯੂ ਕਾਰਵੋਟੀਜ਼ ਕਾਮੋਰਤਾ ਅਤੇ ਕਿਲਤਨ ਰੀਅਰ ਐਡਮਿਰਲ ਸੰਜੇ ਵਾਤਸਾਇਨ, ਫਲੈਗ ਆਫੀਸਰ ਕਮਾਂਡਿੰਗ ਈਸਟਰਨ ਫਲੀਟ, ਭਾਰਤੀ ਜਲ ਸੈਨਾ ਦੀ ਕਮਾਂਡ ਤਹਿਤ ਭਾਰਤ ਦੀ ਪ੍ਰਤੀਨਿਧਤਾ ਕਰਨਗੇ ਇਸ ਤੋਂ ਇਲਾਵਾ ਇੰਡੀਅਨ ਨੇਵੀ ਅਡਵਾਂਸਡ ਲਾਈਟ ਹੈਲੀਕਾਪਟਰ (.ਐਲ.ਐਚ.) ਅਤੇ ਚੇਤਕ ਹੈਲੀਕਾਪਟਰ ਭਾਰਤੀ ਨੇਵੀ ਦੇ ਜਹਾਜ ਅਤੇ ਡੌਰਨੀਅਰ ਸਮੁੰਦਰੀ ਪੈਟਰੋਲ ਏਅਰਕਰਾਫਟ ਵੀ ਇਸ ਵਿਚੱ ਹਿੱਸਾ ਲੈਣਗੇ ਸਲੀਨੈਕਸ ਦਾ ਇਸ ਤੋਂ ਪਹਿਲੇ ਵਾਲਾ ਐਡੀਸ਼ਨ ਵਿਸ਼ਾਖਾਪਟਨਮ ਵਿਚ ਸਤੰਬਰ 2019 ਵਿੱਚ ਆਯੋਜਤ ਕੀਤਾ ਗਿਆ ਸੀ


ਸਲੀਨੈਕਸ-20 ਦਾ ਮੰਤਵ ਦੋਹਾਂ ਜਲ ਸੈਨਾਵਾਂ ਵਿਚਾਲੇ ਇੰਟਰ ਉਪਰੇਬਿਲਟੀ ਨੂੰ ਵਧਾਉਣਾ, ਆਪਸੀ ਸੂਝ ਵਿੱਚ ਸੁਧਾਰ ਕਰਨਾ ਅਤੇ ਮਲਟੀਫੇਸਟਿਡ ਸਮੁੰਦਰੀ ਉਪਰੇਸ਼ਨਜ਼ ਲਈ ਸਭ ਤੋਂ ਵਧੀਆ ਅਭਿਆਸ ਅਤੇ ਤਰੀਕਿਆਂ ਦਾ ਵਟਾਂਦਰਾ ਕਰਨਾ ਹੈ ਇਸ ਤੋਂ ਇਲਾਵਾ ਇਸ ਮਸ਼ਕ ਵਿੱਚ ਦੇਸ ਵਿੱਚ ਨਿਰਮਾਣ ਕੀਤੇ ਨੇਵਲ ਜਹਾਜ ਤੇ ਏਅਰ ਕਰਾਫਟ ਆਪਣੀਆਂ ਸਮਰਥਾਵਾਂ ਦੇ ਜ਼ੌਹਰ ਦਿਖਾਉਣਗੇ ਇਸ ਮਸ਼ਕ ਦੌਰਾਨ ਸਰਫੇਸ ਤੇ ਐਂਟੀਏਅਰ ਮਸ਼ਕਾਂ ਜਿਹਨਾ ਵਿੱਚ ਹਥਿਆਰ ਚਲਾਉਣਾ, ਸੀਮੈਨਸ਼ਿਪ ਦੇ ਵਿਕਾਸ, ਕਲਾਬਾਜ਼ੀਆਂ ਅਤੇ ਕਰਾਸਡੈਕ ਫਲਾਇੰਗ ਅਪਰੇਸ਼ਨ ਵੀ ਪੇਸ਼ ਕਰਨ ਦੀ ਯੋਜਨਾ ਹੈ ਜਿਸ ਨਾਲ ਦੋਨੋ ਮਿੱਤਰ ਜਲ ਸੈਨਾ ਵਿਚਾਲੇ ਪਹਿਲਾਂ ਤੋਂ ਸਥਾਪਿਤ ਇੰਟਰ ਅਪਰੇਬਿਲਟੀ ਦੀ ਉਚੀ ਡਿਗਰੀ ਵਿੱਚ ਹੋਰ ਵਾਧਾ ਹੋਵੇਗਾ


ਮਸ਼ਕ ਦੀਆਂ ਸਲਾਈਨੈਕਸ ਕੜੀਆਂ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਗਹਿਰੇ ਰੁਝਾਨ ਦੀ ਉਦਾਹਰਣ ਹਨ ਜਿਸ ਨੇ ਸਮੁੰਦਰੀ ਇਲਾਕੇ ਵਿੱਚ ਆਪਸੀ ਸਹਿਯੋਗ ਨੂੰ ਮਜ਼ਬੂਤ ਕੀਤਾ ਹੈ ਐਸ.ਐਲ.ਐਨ. (ਸ੍ਰੀਲੰਕਾ ਨੇਵੀ) ਅਤੇ ਆਈ.ਐਨ.(ਇੰਡੀਅਨ ਨੇਵੀ) ਵਿਚਾਲੇ ਇੱਕ ਦੂਜੇ ਨਾਲ ਭਾਰਤ ਦੀ ਨੀਤੀ ''ਗੁਆਢੀ ਪਹਿਲਾਂ'' ਅਤੇ ਮਾਣਯੋਗ ਪ੍ਰਧਾਨ ਮੰਤਰੀ ਦੀ ਦੂਰ ਦ੍ਰਿਸ਼ਟੀ ''ਸਕਿਓਰਟੀ ਐਂਡ ਗਰੋਥ ਫਾਰ ਆਲ ਇਨ ਦਾ ਰੀਜਨ (ਐਸ..ਜੀ..ਆਰ.)'' ਅਨੁਸਾਰ ਹਾਲ ਹੀ ਦੇ ਸਾਲਾਂ ਵਿੱਚ ਗੱਲਬਾਤ ਕਰਨ ਵਿੱਚ ਮਹੱਤਵਪੂਰਨ ਵਾਧਾ ਹੋਾਇਆ ਹੈ


ਸਲੀਨੈਕਸ ਮਸ਼ਕਾਂ ਦੌਰਾਨ ਵਿਕਸਤ ਕੀਤੇ ਸਹਿਯੋਗ ਦੇ ਸਿੱਟੇ ਵਜੋਂ ਸਤੰਬਰ 2020 ਵਿੱਚ ਸਾਂਝੇ ਸ੍ਰੀਲੰਕਾ ਨੇਵੀ ਅਤੇ ਇੰਡੀਅਨ ਨੇਵੀ ਦੇ ਯਤਨਾ ਦੇ ਨਿਰਵਿਘਨ ਤਾਲਮੇਲ ਨਾਲ ਐਮ.ਟੀ. ਨਿਊ ਡਾਇਮੰਡ, ਵੈਰੀ ਲਾਰਜ ਕਰੂਡ ਕੈਰੀਅਰ (ਵੀ.ਐਲ.ਸੀ.ਸੀ.) ਜਿਸ ਨੂੰ ਸ੍ਰੀਲੰਕਾ ਦੇ ਪੂਰਬੀ ਤੱਟ ਤੇ ਅੱਗ ਲੱਗ ਗਈ ਸੀ ਦੀ ਸਹਾਇਤਾ ਵਿੱਚ ਸਹਿਯੋਗ ਮਿਲਿਆ ਸੀ
ਕੋਵਿਡ-19 ਮਹਾਮਾਰੀ ਦੇ ਮੱਦੇਨਜਰ ਇਹ ਮਸ਼ਕ ਬਿਨਾ ਸੰਪਰਕ ਤੋਂ ''ਕੇਵਲ ਸਮੁੰਦਰ ਉਪਰ'' ਫਾਰਮੈਟ ਰਾਹੀਂ ਕੀਤੀ ਜਾਵਗੀ

 

.ਬੀ.ਬੀ.ਬੀ./ਵੀ.ਐਮ./ਐਮ.ਐਸ.
 


(Release ID: 1665721)