ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ-ਸੀਐੱਮਈਆਰਆਈ (CSIR-CMERI) ਨੇ ਠੋਸ ਕੂੜਾ–ਕਰਕਟ ਦੀ ਪ੍ਰੋਸੈੱਸਿੰਗ ਲਈ ਚਿਰ–ਸਥਾਈ ਮਿਊਂਸਪਲ ਸੁਵਿਧਾ ਵਿਕਸਿਤ ਕੀਤੀ

“ਠੋਸ ਕੂੜਾ–ਕਰਕਟ ਨੂੰ ਵਿਕੇਂਦ੍ਰੀਕ੍ਰਿਤ ਢੰਗ ਨਾਲ ਟਿਕਾਣੇ ਲਾਉਣ ਤੋਂ ਇਲਾਵਾ ਇਹ ਵੈਲਿਊ–ਐਡਡ ਐਂਡ–ਉਤਪਾਦ ਬਣਾਉਣ ਵਿੱਚ ਵੀ ਮਦਦ ਕਰਦਾ ਹੈ”: ਪ੍ਰੋ. (ਡਾ.) ਹਰੀਸ਼ ਹੀਰਾਨੀ


ਅਪਣਾਈ ਗਈ ਨਿਖੇੜ ਦੀਆਂ ਅਗਾਂਹਵਧੂ ਤਕਨੀਕਾਂ ਨਾਲ ਲੈਸ, ਬਾਇਓ–ਡਾਜੈਸ਼ਨ ਪ੍ਰਕਿਰਿਆ ਦਾ ਪ੍ਰਦੂਸ਼ਣ ਘੱਟ ਤੋਂ ਘੱਟ ਹੁੰਦਾ ਹੈ


ਇਸ CSIR-CMERI MSW ਟੈਕਨੋਲੋਜੀ ਦਾ ਉਦੇਸ਼ ਰੋਜਗਾਰ ਦੇ ਮੌਕੇ ਪੈਦਾ ਕਰਨ ਦੇ ਨਾਲ–ਨਾਲ ‘ਜ਼ੀਰੋ–ਲੈਂਡਫ਼ਿਲ’ ਤੇ ‘ਜ਼ੀਰੋ ਵੇਸਟ ਸਿਟੀ’ ਕਾਇਮ ਕਰਨਾ ਹੈ

Posted On: 18 OCT 2020 11:58AM by PIB Chandigarh

ਸ਼ਹਿਰੀ ਠੋਸ ਕੂੜਾਕਰਕਟ ਦੀ ਚਿਰਸਥਾਈ ਪ੍ਰੋਸੈੱਸਿੰਗਦੇ ਮਾਮਲੇ ਨਾਲ ਨਿਪਟਣ ਲਈ ਬਦਲਦੇ ਜਾ ਰਹੇ ਵਾਤਾਵਰਣਕ ਦ੍ਰਿਸ਼ਾਂ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਇਹ ਨਾ ਸਿਰਫ਼ ਕੂੜਾਕਰਕਟ ਨੂੰ ਲਾਹੇਵੰਦ ਉਤਪਾਦਾਂ ਵਿੱਚ ਤਬਦੀਲ ਕਰਨ ਦਾ ਜ਼ਰੂਰੀ ਅੰਗ ਹੈ, ਬਲਕਿ ਇਹ ਵਾਤਾਵਰਣ ਨੂੰ ਸਾਫ਼ ਰੱਖਣ ਅਤੇ ਮਿੱਟੀ, ਹਵਾ ਤੇ ਪਾਣੀ ਨੂੰ ਦੂਸ਼ਣ ਤੋਂ ਸੁਰੱਖਿਅਤ ਰੱਖਣ ਨਾਲ ਵੀ ਸਬੰਧਿਤ ਹੈ।

 

ਸਨਿੱਚਰਵਾਰ ਨੂੰ ਫ਼ੇਸਬੁੱਕ ਪੰਨੇ ਉੱਤੇ ਕ੍ਰਿਸ਼ੀਜਾਗਰਣਪ੍ਰੋਗਰਾਮ ਬਾਰੇ ਵਿਚਾਰਵਟਾਂਦਰੇ ਦੀ ਲਾਈਵਸਟ੍ਰੀਮ ਦੌਰਾਨ ਆਪਣੇ ਕੁੰਜੀਵਤ ਭਾਸ਼ਣ ਚ ਸੀਐੱਸਆਈਆਰ-ਸੀਐੱਮਈਆਰਆਈ (CSIR-CMERI) ਦੁਰਗਾਪੁਰ ਦੇ ਡਾਇਰੈਕਟਰ ਪ੍ਰੋ. (ਡਾ.) ਹਰੀਸ਼ ਹੀਰਾਨੀ ਨੇ ਇਸ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਰਵਾਇਤੀ ਕੂੜਾਕਰਕਟ ਦੀ ਪ੍ਰੋਸੈੱਸਿੰਗ ਦੀਆਂ ਤਕਨੀਕਾਂ ਦੇ ਇਤਿਹਾਸਿਕ ਵਿਕਾਸ ਬਾਰੇ ਦੱਸਦਿਆਂ ਇਹ ਪ੍ਰਦਰਸ਼ਿਤ ਕੀਤਾ ਕਿ ਮੌਜੂਦਾ ਦ੍ਰਿਸ਼ ਵਿੱਚ ਸ਼ਹਿਰੀ ਠੋਸ ਕੂੜਾਕਰਕਟ ਦੀ ਪ੍ਰੋਸੈੱਸਿੰਗ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਕਿਉਂ ਹੈ।

 

 

ਪ੍ਰੋ. ਹੀਰਾਨੀ ਨੇ ਕਿਹਾ ਕਿ ਕੂੜਾਕਰਕਟਾਂ ਦੀ ਪ੍ਰਭਾਵਹੀਣ ਪ੍ਰੋਸੈੱਸਿੰਗ ਹੀ ਸਾਰੇ ਰੋਗਾਂ ਦੀ ਜੜ੍ਹ ਹੈ ਕਿਉਂਕਿ ਖੁੱਲ੍ਹੇ ਸਥਾਨਾਂ ਉੱਤੇ ਸੁੱਟਿਆ ਜਾਣ ਵਾਲਾ ਕੂੜਾਕਰਕਟ ਹੀ ਪੈਥੋਜਨਸ, ਬੈਕਟੀਰੀਆ ਤੇ ਵਾਇਰਸਾਂ ਲਈ ਦੂਸ਼ਣ ਦਾ ਧੁਰਾ ਬਣਾ ਜਾਂਦਾ ਹੈ। ਇਸ ਤੋਂ ਇਲਾਵਾ ਉਸ ਦੀ ਖਾਦ ਬਣਾਉਣ ਦੀ ਪ੍ਰਕਿਕਿਰਆ ਦੌਰਾਨ ਉਸ ਨੂੰ ਹਿਲਾਉਣ ਨਾਲ ਉਹ ਜਗ੍ਹਾ ਮੀਥੇਨ ਗੈਸ ਦੀ ਨਿਕਾਸੀ ਦਾ ਕੇਂਦਰ ਬਣ ਕੇ ਵੀ ਰਹਿ ਜਾਂਦੀ ਹੈ। ਖਾਦ ਬਣਾਉਣ ਨਾਲ ਵੀ ਉੱਦਮੀਆਂ ਨੂੰ ਕੋਈ ਬਹੁਤਾ ਵਰਨਣਯੋਗ ਆਰਥਿਕ ਮੁਨਾਫ਼ਾ ਨਹੀਂ ਹੋ ਰਿਹਾ। ਮੌਜੂਦਾ ਦ੍ਰਿਸ਼ ਵਿੱਚ ਅੰਨ੍ਹੇਵਾਹ ਖਾਦ ਬਣਾਉਂਦੇ ਸਮੇਂ ਕੂੜਾਕਰਕਟ ਦੀ ਮਿਸ਼ਰਤ ਪ੍ਰਕਿਰਤੀ ਕਾਰਣ ਖੇਤੀ ਉਤਪਾਦਾਂ ਵਿੱਚ ਭਾਰੀ ਧਾਤਾਂ ਦੀ ਘੁਸਪੈਠ ਆਸਾਨੀ ਨਾਲ ਹੋ ਸਕਦੀ ਹੈ। ਸੀਐੱਸਆਈਆਰ-ਸੀਐੱਮਈਆਰਆਈ (CSIR-CMERI) ਦੁਆਰਾ ਵਿਕਸਿਤ ਸ਼ਹਿਰੀ ਠੋਸ ਕੂੜਾਕਰਕਟ ਪ੍ਰੋਸੈੱਸਿੰਗ ਸੁਵਿਧਾ ਨੇ ਨਾ ਸਿਰਫ਼ ਠੋਸ ਕੂੜਾਕਰਕਟ ਦੇ ਵਿਕੇਂਦਰੀਕ੍ਰਿਤ ਖ਼ਾਤਮੇ ਵਿੱਚ ਮਦਦ ਕੀਤੀ, ਬਲਕਿ ਇਸ ਨਾਲ ਸੁੱਕੇ ਪੱਤੇ, ਸੁੱਕੀ ਘਾਹ ਆਦਿ ਜਿਹੇ ਬਹੁਤਾਤ ਵਿੱਚ ਉਪਲਬਧ ਸਮੱਗਰੀ ਤੋਂ ਵੈਲਿਊਐਡਡ ਐਂਡਉਤਪਾਦ ਪੈਦਾ ਕਰਨ ਵਿੱਚ ਵੀ ਮਦਦ ਕੀਤੀ ਹੈ। ਸੀਐੱਸਆਈਆਰ-ਸੀਐੱਮਈਆਰਆਈ (CSIR-CMERI) ਦਾ ਪ੍ਰਮੁੱਖ ਧਿਆਨ ਅਗਾਂਹਵਧੂ ਨਿਖੇੜ ਤਕਨੀਕਾਂ ਰਾਹੀਂ ਆਮ ਪਰਿਵਾਰਾਂ ਨੂੰ ਕੂੜਾ ਨਿਖੇੜਨ ਦੀਆਂ ਜ਼ਿੰਮੇਵਾਰੀਆਂ ਦੇ ਬੋਝ ਤੋਂ ਮੁਕਤ ਕਰਨ ਉੱਤੇ ਕੇਂਦ੍ਰਿਤ ਹੈ। ਅਪਣਾਈ ਗਈ ਬਾਇਓਡਾਈਜੈਸ਼ਨ ਪ੍ਰਕਿਰਿਆ ਰਾਹੀਂ ਨਾਮਾਤਰ ਪ੍ਰਦੂਸ਼ਣ ਫੈਲਦਾ ਹੈ। MSW ਸੁਵਿਧਾ ਮਾਸਕਾਂ, ਸੈਨਿਟਰੀ ਨੈਪਕਿਨਾਂ, ਡਾਇਪਰਾਂ ਆਦਿ ਸਮੇਤ ਵਿਭਿੰਨ ਪ੍ਰਕਾਰ ਦੇ ਕੂੜਾਕਰਕਟ ਨਾਲ ਖ਼ਾਸ ਤੌਰ ਤੇ ਨਿਪਟਣ ਦੀਆਂ ਖ਼ਾਸ ਸਮਰੱਥਾਵਾਂ ਨਾਲ ਲੈਸ ਹੈ। MSW ਸੁਵਿਧਾ ਵਿੱਚ UV-C ਲਾਈਟਾਂ ਤੇ ਹੌਟਏਅਰ ਕਨਵੈਕਸ਼ਨ ਵਿਧੀਆਂ ਰਾਹੀਂ ਕੋਵਿਡਲੜੀ ਨੂੰ ਤੋੜ ਵਿੱਚ ਮਦਦ ਲਈ ਕੀਟਾਣੂਮੁਕਤ ਕਰਨ ਦੀਆਂ ਵਿਸ਼ੇਸ਼ ਸਮਰੱਥਾਵਾਂ ਹਨ। ਅਸੀਂ ਸੋਲਰ ਊਰਜਾ ਟੈਕਨੋਲੋਜੀ ਲਿਆ ਕੇ MSW ਸੁਵਿਧਾ ਵਿੱਚ ਵੱਧ ਤੋਂ ਊਰਜਾ ਹਾਸਲ ਕੀਤੀ ਹੈ, ਜੋ ਕਿਸੇ ਮਿੰਨੀਗ੍ਰਿੱਡ ਨੂੰ ਵਾਧੂ ਊਰਜਾ ਸਪਲਾਈ ਕਰ ਸਕਦੀ ਹੈ।

 

ਸੀਐੱਸਆਈਆਰ-ਸੀਐੱਮਈਆਰਆਈ (CSIR-CMERI) ਦੁਆਰਾ ਵਿਕਸਿਤ ਕੀਤੀ ਵਿਕੇਂਦਰੀਕ੍ਰਿਤ ਕੂੜਾਕਰਕਟ ਪ੍ਰਬੰਧਨ ਟੈਕਨੋਲੋਜੀ ਟ੍ਰਾਂਸਪੋਰਟੇਸ਼ਨ ਲੌਜਿਸਟਿਕਸ ਨਾਲ ਸਬੰਧਿਤ ਖ਼ਰਚੇ ਵਿੱਚ ਵੱਡੀ ਕਮੀ ਆ ਸਕਦੀ ਹੈ ਅਤੇ ਨਾਲ ਹੀ ਪਥਰਾਟ ਈਂਧਣ ਦੀ ਵਰਤੋਂ ਘਟਾ ਕੇ CO2 ਨਿਕਾਸੀਆਂ ਘਟਾਉਣ ਵਿੱਚ ਵੀ ਮਦਦ ਮਿਲ ਸਕਦੀ ਹੈ। ਵਿਗਿਆਨਕ ਤੌਰ ਉੱਤੇ ਵਿਕੇਂਦਰੀਕ੍ਰਿਤ ਕੂੜਾਕਰਕਟ ਪ੍ਰੋਸੈੱਸਿੰਗ ਧੁਰੇ ਵਿਭਿੰਨ ਸਥਾਨਾਂ ਤੱਕ ਪਹੁੰਚ ਵਿੱਚ ਕਈ ਗੁਣਾ ਵਾਧਾ ਕਰਨ ਚ ਮਦਦ ਕਰਨਗੇ ਅਤੇ ਆਪਣੇ ਖੇਤਰ ਦੇ ਨਿਵਾਸੀਆਂ ਲਈ ਨਿਰਮਾਣ ਦੀ ਸੰਭਾਵਨਾ ਵੀ ਵਧਾਉਣਗੇ। ਇਸ CSIR-CMERI MSW ਟੈਕਨੋਲੋਜੀ ਦਾ ਉਦੇਸ਼ ਰੋਜਗਾਰ ਦੇ ਮੌਕੇ ਵਿਕਸਿਤ ਕਰਨ ਦੇ ਨਾਲਨਾਲ ਜ਼ੀਰੋਲੈਂਡਫ਼ਿਲ ਤੇ ਜ਼ੀਰੋ ਵੇਸਟ ਸਿਟੀ (ਅਜਿਹਾ ਨਗਰ ਜਿੱਥੇ ਨਾ ਤਾਂ ਕਿਤੇ ਕੂੜਾ ਸੁੱਟਿਆ ਜਾਵੇਗਾ ਤੇ ਨਾ ਹੀ ਕਿਤੇ ਅਜਿਹੀ ਗੰਦਗੀ ਵਿਖਾਈ ਦੇਵੇਗੀ) ਕਾਇਮ ਕਰਨਾ ਹੈ। ਇਹ ਟੈਕਨੋਲੋਜੀ ਪ੍ਰਦੂਸ਼ਣਮੁਕਤ ਊਰਜਾ ਉੱਤੇ ਨਿਰਭਰ ਭਾਰਤ ਬਹਾਲ ਕਰਨ ਵਿੱਚ ਵੀ ਮਦਦ ਕਰੇਗੀ।

 

ਇਸ ਸੰਸਥਾਨ ਨੇ ਪਲਾਜ਼ਮਾ ਆਰਕ ਦੀ ਵਰਤੋਂ ਵਰਦਿਆਂ ਠੋਸ ਕੂੜਾਕਰਕਟ ਦੇ ਨਿਬੇੜੇ ਲਈ ਸੁਵਿਧਾ ਵਿਕਸਿਤ ਕੀਤੀ ਹੈ, ਜਿੱਥੇ ਕੂੜਾਕਰਕਟ ਨੂੰ ਪਲਾਜ਼ਮਾ ਸਥਿਤੀ ਵਿੱਚ ਤਬਦੀਲ ਕੀਤਾ ਜਾਂਦਾ ਹੈ, ਤਾਂ ਜੋ ਉਸ ਦਾ ਵਾਜਬ ਤਰੀਕੇ ਨਿਬੇੜਾ ਕੀਤਾ ਜਾ ਸਕੇ। ਇਸ ਤੋਂ ਪੈਦਾ ਹੋਣ ਵਾਲੀ ਰਹਿੰਦਖੂਹੰਦ ਵਿੱਚ ਕਾਰਬਨ ਦੀ ਮਾਤਰਾ ਚੋਖੀ ਹੁੰਦੀ ਹੈ ਤੇ ਉਸ ਦੀ ਵਰਤੋਂ ਖੇਤੀਬਾੜੀ ਲਈ ਖਾਦ ਵਜੋਂ ਕੀਤੀ ਜਾਂਦੀ ਹੈ ਅਤੇ ਜਿਸ ਦੀ ਵਰਤੋਂ ਨਹੀਂ ਹੋ ਸਕਦੀ, ਉਸ ਦਾ ਉਪਯੋਗ ਨਿਰਮਾਣ ਮੰਤਵਾਂ ਲਈ ਇੱਟਾਂ ਬਣਾਉਣ ਵਾਸਤੇ ਕੀਤਾ ਜਾ ਸਕਦਾ ਹੈ। ਇੰਝ ਇਹ ਵਿਗਿਆਨ ਦੀ ਵਰਤੋਂ ਰਾਹੀਂ ਕੂੜਾਕਰਕਟ ਤੋਂ ਧਨ ਪੈਦਾ ਕਰ ਰਿਹਾ ਹੈ। ਇਹ ਟੈਕਨੋਲੋਜੀ 2013–16 ਨਾਲ ਸਬੰਧਿਤ ਹੈ ਅਤੇ ਇਸ ਵਿੱਚ ਲਾਗਤ ਦੇ ਕੁਝ ਅੜਿੱਕੇ ਹਨ। ਇਸ ਪ੍ਰਕਾਰ CSIR-CMERI ਦੁਆਰਾ ਦਿੱਤਾ ਗਿਆ ਇਹ ਇੱਕ ਹੋਰ ਹੱਲ ਮਸ਼ੀਨਾਂ ਨਾਲ ਕੂੜਾਕਰਕਟ ਦੇ ਨਿਖੇੜ ਦੀ ਪ੍ਰਕਿਰਿਆਹੈ ਜੋ ਵਧੇਰੇ ਕਿਫ਼ਾਇਤੀ ਹੈ। ਖਾਦ ਬਣਾਉਣ ਦੀ ਮੌਜੂਦਾ ਵਿੰਡਰੋਅ ਕਾਰਜਵਿਧੀ ਦੀਆਂ ਕੁਝ ਘਾਟਾਂ ਹਨ ਕਿਉਂਕਿ ਇਸ ਲਈ ਵਧੇਰੇ ਜ਼ਮੀਨ ਦੀ ਲੋੜ ਪੈਂਦੀ ਹੈ, ਪ੍ਰਭਾਵਸ਼ਾਲੀ ਢੰਗ ਨਾਲ ਕੀਟਾਣੂਮੁਕਤ ਕਰਨ ਲਈ ਪਾਸਚੁਰੀਕਰਣ ਦੀ ਲੋੜ ਹੁੰਦੀ ਹੈ, ਇਸ ਵਿੱਚ ਕਾਮਿਆਂ ਦੀ ਵਧੇਰੇ ਲੋੜ ਹੁੰਦੀ ਹੈ ਤੇ ਇਸ ਵਿੱਚ ਭਾਰੀ ਧਾਤਾਂ ਦੀ ਮੌਜੂਦਗੀ ਕਾਰਣ ਇਸ ਦੀ ਸਾਰੀ ਉਪਯੋਗਤਾ ਖ਼ਤਮ ਹੋ ਜਾਂਦੀ ਹੈ। ਮੀਂਹ ਦੇ ਮੌਸਮ ਦੌਰਾਨ ਸਿੱਲ੍ਹ ਕਾਰਣ ਇਸ ਦਾ ਪ੍ਰਬੰਧਨ ਔਖਾ ਹੁੰਦਾ ਹੈ। ਇਸ ਦਾ ਵੈਕਲਪਿਕ ਸਮਾਧਾਨ ਬਾਇਓਮੀਥਾਨੇਸ਼ਨ ਪਲਾਂਟ ਹੈ। CSIR-CMERI ਨੇ ਘਾਹ ਤੇ ਜੰਗਲੀ ਜੜ੍ਹੀਆਂਬੂਟੀਆਂ ਤੋਂ ਬਾਇਓਗੈਸ ਪੈਦਾ ਕਰਨ ਅਤੇ ਪੌਦਾ ਪ੍ਰਕਿਰਿਆ ਦੇ ਘੋਲ ਦੀ ਵਰਮੀਖਾਦ ਦੀ ਨਵੀਨਤਮ ਟੈਕਨੋਲੋਜੀ ਦੀ ਸ਼ੁਰੂਆਤ ਕੀਤੀ ਹੈ। ਲੱਕੜ ਦੇ ਬੂਰੇ, ਕੱਟੇ ਹੋਏ ਪੱਤਿਆਂ, ਬਾਇਓਗੈਸ ਦੇ ਘੋਲ ਦੇ ਉਪਯੋਗ ਲਈ ਇੱਕ ਮਸ਼ੀਨੀਕ੍ਰਿਤ ਪ੍ਰਣਾਲੀ ਵਿਕਸਿਤ ਕੀਤੀ ਗਈ ਹੈ ਤੇ ਇਸ ਤੋਂ ਇੱਟਾਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਇੱਟਾਂ ਦੇ ਉਪਯੋਗ ਲਈ ਧੂੰਆਂਮੁਕਤ ਸਟੋਵ ਵੀ ਵਿਕਸਿਤ ਕੀਤਾ ਗਿਆ ਹੈ। ਅਜਿਹੇ ਸਟੋਵਜ਼ ਨਾਲ LPG ਦੀ ਦਰਾਮਦ ਵਿੱਚ ਕਮੀ ਤੇ ਪ੍ਰਦੂਸ਼ਣ ਵਿੱਚ ਕਮੀ ਦੇ ਲਾਭ ਹੁੰਦੇ ਹਨ।

 

ਜ਼ੀਰੋ ਲੈਂਡਫ਼ਿਲ ਦੇ ਟੀਚੇ ਦੀ ਪ੍ਰਾਪਤੀ ਲਈ ਸੰਸਥਾਨ ਦੁਆਰਾ ਵਰਤੀ ਗਈ ਨਵੀਨਤਮ ਟੈਕਨੋਲੋਜੀ ਪਾਇਰੋਲਾਇਸਿਸ ਪ੍ਰਕਿਰਿਆ ਹੈ, ਜਿਸ ਵਿੱਚ ਪਲਾਸਟਿਕਾਂ ਨੂੰ ਗੈਸ ਤੇ ਈਂਧਣ ਵਿੱਚ ਤਬਦੀਲ ਕੀਤਾ ਜਾਂਦਾ ਹੈ। ਇਹ ਪ੍ਰਦੂਸ਼ਣਮੁਕਤ ਪ੍ਰਕਿਰਿਆ ਹੈ ਤੇ ਇਹ ਜ਼ਹਿਰੀਲੇ ਪਦਾਰਥਾਂ ਦੀ ਪ੍ਰਵਾਨਿਤ ਸੀਮਾ ਦੇ ਅੰਦਰ ਹੀ ਉਤਪਾਦਨ ਕਰਦੀ ਹੈ ਕਿਉਂਕਿ ਤਬਦੀਲ ਕਰਨ ਦੀ ਪ੍ਰਕਿਰਿਆ ਐਨੋਰਬਿਕ ਚੈਂਬਰ ਵਿੱਚ ਹੁੰਦੀ ਹੈ। ਪਾਇਰੋਲਾਇਸਿਸ ਵਿੱਚ ਵਰਤਿਆ ਜਾ ਰਿਹਾ ਭਾਰੀ ਤੇਲ, ਗੈਸ ਆਤਮਨਿਰਭਰਤਾ ਹਾਸਲ ਕਰਨ ਵਿੱਚ ਮਦਦ ਕਰਦੇ ਹਨ। ਪਲਾਜ਼ਮਾ ਗੈਸੀਕਰਣ ਪ੍ਰਕਿਰਿਆ ਰਾਹੀਂ ਠੋਸ ਕੂੜਾਕਰਕਟ ਦਾ ਪ੍ਰਦੂਸ਼ਣਮੁਕਤ ਤਰੀਕੇ ਨਾਲ ਨਿਬੇੜਾ ਵੀ ਕੀਤਾ ਜਾਂਦਾ ਹੈ ਤੇ ਇਸ ਦੌਰਾਨ ਕਿਸੇ ਤਰ੍ਹਾਂ ਦੇ ਡਾਇਓਕਸਿਨਜ਼ ਤੇ ਫ਼ਿਊਰਾਨਜ਼ ਦਾ ਗਠਨ ਤੇ ਪੁਨਰਗਠਨ ਨਹੀਂ ਹੁੰਦਾ। CSIR-CMERI ਦੁਆਰਾ ਵਿਕਸਿਤ ਕੀਤੇ ਗਏ ਵਿਕੇਂਦਰੀਕ੍ਰਿਤ ਠੋਸ ਕੂੜਾਕਰਕਟ ਪ੍ਰਬੰਧਨ ਪਲਾਂਟਵਿੱਚ ਕੂੜਾਕਰਕਟਾਂ ਵਿੱਚ ਉਪਲਬਧ ਕਿਸੇ ਤਰ੍ਹਾਂ ਦੇ ਦੂਸ਼ਿਤ ਤੱਤਾਂ ਨਾਲ ਨਿਪਟਣ ਦੀਆਂ ਸਾਰੀਆਂ ਸੰਭਾਵਨਾਵਾਂ ਮੌਜੂਦ ਹਨ।

 

ਕ੍ਰਿਸ਼ੀਜਾਗਰਣ ਦੀ ਪੋਸਟ

 

*****

 

ਐੱਨਬੀ/ਕੇਜੀਐੱਸ



(Release ID: 1665674) Visitor Counter : 224