ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਯੂਨੀਵਰਸਿਟੀ ਆਵ੍ ਮੈਸੂਰ ਦੇ ਸ਼ਤਾਬਦੀ ਕਨਵੋਕੇਸ਼ਨ 2020 ਨੂੰ ਸੰਬੋਧਨ ਕਰਨਗੇ

Posted On: 17 OCT 2020 7:39PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਅਕਤੂਬਰ ਨੂੰ ਸਵੇਰੇ 11:15 ਵਜੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਯੂਨੀਵਰਸਿਟੀ ਆਵ੍ ਮੈਸੂਰ ਦੇ ਸ਼ਤਾਬਦੀ ਕਨਵੋਕੇਸ਼ਨ 2020  ਨੂੰ ਸੰਬੋਧਨ ਕਰਨਗੇ। ਕਰਨਾਟਕ ਦੇ ਰਾਜਪਾਲ ਦੇ ਨਾਲ ਯੂਨੀਵਰਸਿਟੀ ਦੇ ਹੋਰ ਪਤਵੰਤੇ ਸੱਜਣ ਇਸ ਮੌਕੇ ਮੌਜੂਦ ਰਹਿਣਗੇ। ਸਿੰਡੀਕੇਟ ਅਤੇ ਅਕਾਦਮਿਕ ਕੌਂਸਲ ਦੇ ਮੈਂਬਰ, ਸੰਸਦ ਮੈਂਬਰ, ਵਿਧਾਇਕ, ਵਿਧਾਨ ਪਰਿਸ਼ਦ ਮੈਂਬਰ, ਵਿਧਾਨਕ ਅਧਿਕਾਰੀ, ਜ਼ਿਲ੍ਹਾ ਅਧਿਕਾਰੀ, ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ, ਵਿਦਿਆਰਥੀ ਤੇ ਮਾਪੇ ਇਸ ਕਨਵੋਕੇਸ਼ਨ ਨੂੰ ਔਨਲਾਈਨ ਦੇਖਣਗੇ।

 

ਯੂਨੀਵਰਸਿਟੀ ਬਾਰੇ

 

ਯੂਨੀਵਰਸਿਟੀ ਆਵ੍ ਮੈਸੂਰ ਦੀ ਸਥਾਪਨਾ 27 ਜੁਲਾਈ, 2016 ਨੂੰ ਹੋਈ ਸੀ। ਇਹ ਦੇਸ਼ ਦੀ ਛੇਵੀਂ ਅਤੇ ਕਰਨਾਟਕ ਰਾਜ ਦੀ ਪਹਿਲੀ ਯੂਨੀਵਰਸਿਟੀ ਸੀ। ਇਸ ਯੂਨੀਵਰਸਿਟੀ ਦਾ ਆਦਰਸ਼ਵਾਕ ਹੈ – ‘ਨ ਹਿ ਗਿਆਨੇਨ ਸਦ੍ਰਸ਼ਯਮ’ (न हि ज्ञानेन सदृशं) ਜਿਸ ਦਾ ਅਰਥ ਹੈ ਗਿਆਨ ਵਰਗੀ ਹੋਰ ਕੋਈ ਚੀਜ਼ ਨਹੀਂ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ ਸਾਬਕਾ ਮੈਸੂਰ ਰਿਆਸਤ ਦੇ ਦੂਰਦਰਸ਼ੀ ਮਹਾਰਾਜਾ ਮਹਾਮਹਿਮ ਸ਼੍ਰੀ ਨਲਵੜੀ ਕ੍ਰਿਸ਼ਨਾਰਾਜਾ ਵੜਿਯਾਰ ਅਤੇ ਤਤਕਾਲੀਨ ਦੀਵਾਨ ਸਰ ਐੱਮ.ਵੀ. ਵਿਸਵੇਸਵਰੱਈਆ ਨੇ ਕੀਤੀ ਸੀ।

 

******

 

ਏਪੀ/ਐੱਸਐੱਚ



(Release ID: 1665570) Visitor Counter : 104