ਕਿਰਤ ਤੇ ਰੋਜ਼ਗਾਰ ਮੰਤਰਾਲਾ

ਕੇਂਦਰੀ ਕਿਰਤ ਮੰਤਰਾਲੇ ਨੇ "ਸਰਕਾਰੀ ਮੁਲਾਜ਼ਮਾਂ ਨੂੰ ਵਧੇਰੇ ਡੀ ਏ ਮਿਲੇਗਾ" ਦੇ ਸਿਰਲੇਖ ਹੇਠ ਮੀਡੀਆ ਵਿੱਚ ਛਪੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ

Posted On: 16 OCT 2020 5:02PM by PIB Chandigarh

ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰਾਲੇ ਨੇ ਮੀਡੀਆ ਦੇ ਇੱਕ ਸੈਕਸ਼ਨ ਵਿੱਚ "ਸਰਕਾਰੀ ਮੁਲਾਜ਼ਮਾਂ ਨੂੰ ਵਧੇਰੇ ਡੀ ਮਿਲੇਗਾ" ਸਿਰਲੇਖ ਹੇਠ 16/10/2020 ਨੂੰ ਛਪੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਇਸ ਸਬੰਧ ਵਿੱਚ ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰਾਲੇ ਨੇ ਰਿਪੋਰਟ ਨੂੰ ਰੱਦ ਕਰਦਿਆਂ ਕਿਹਾ ਕਿ ਸਰਕਾਰ ਨੇ ਇਹ ਕਦੇ ਵੀ ਨਹੀਂ ਕਿਹਾ ਕਿ ਨਵੇਂ ਇੰਡੈਕਸ ਨਾਲ ਉਦਯੋਗਿਕ ਕਾਮਿਆਂ ਅਤੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਹੋਵੇਗਾ

ਮੰਤਰਾਲੇ ਵੱਲੋਂ ਹੇਠ ਦਿੱਤਾ ਸਪਸ਼ਟੀਕਰਨ ਦਿੱਤਾ ਗਿਆ ਹੈ ,"ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨਾਲ ਅਟੈਚਡ ਦਫ਼ਤਰ ਲੇਬਰ ਬਿਊਰੋ ਨੇ ਕਿਹਾ ਹੈ ਕਿ ਜਦ ਕਿ ਇਹ ਸੱਚ ਹੈ ਕਿ ਕਿਰਤ ਅਤੇ ਰੋਜ਼ਗਾਰ ਮੰਤਰਾਲਾ 2016 ਨੂੰ ਅਧਾਰ ਸਾਲ ਮੰਨ ਕੇ 21 ਅਕਤੂਬਰ 2020 ਤੋਂ ਉਦਯੋਗਿਕ ਕਾਮਿਆਂ (ਸੀ ਪੀ ਆਈਆਈ ਡਬਲਯੂ) ਲਈ ਖ਼ਪਤਕਾਰ ਕੀਮਤ ਅੰਕ ਦੀਆਂ ਨਵੀਂਆਂ ਲੜੀਆਂ ਜਾਰੀ ਕਰ ਰਿਹਾ ਹੈ ਇਹ ਅੰਕ ਸੰਗਠਿਤ ਖੇਤਰ ਵਿਚਲੇ ਕਾਮਿਆਂ ਤੇ ਸਰਕਾਰੀ ਮੁਲਾਜ਼ਮਾਂ ਨੂੰ ਡੀਅਰਨੈੱਸ ਅਲਾਉਂਸ ਦੇਣ ਲਈ ਕੀਤੀ ਸੋਧ ਲਈ ਵਰਤਿਆ ਗਿਆ ਹੈ ਪਰ ਕਿਰਤ ਮੰਤਰਾਲੇ ਨੇ ਇਹ ਕਦੇ ਵੀ ਨਹੀਂ ਕਿਹਾ ਕਿ ਨਵੇਂ ਇੰਡੈਕਸ ਨਾਲ ਉਦਯੋਗਿਕ ਕਾਮਿਆਂ ਅਤੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਹੋਵੇਗਾ ਇਹ ਨਵੀਂਆਂ ਲੜੀਆਂ ਦੇ ਵਿਵਹਾਰ ਤੇ ਨਿਰਭਰ ਕਰਦਾ ਹੈ , ਜਿਸ ਬਾਰੇ ਇਸ ਵੇਲੇ ਕੁਝ ਕਹਿਣਾ ਜਲਦੀ ਹੋਵੇਗਾ"


 

ਆਰ ਸੀ ਜੇ / ਆਰ ਐੱਨ ਐੱਮ / ਸੀ ਕੇ ਆਰ


(Release ID: 1665245) Visitor Counter : 136