ਰੇਲ ਮੰਤਰਾਲਾ

ਰੇਲਵੇ ਮੰਤਰਾਲੇ ਨੇ ਨਿਜੀ ਨਿਵੇਸ਼ ਰਾਹੀਂ ਛੋਟੇ/ਸੜਕ ਕਿਨਾਰੇ ਦੇ ਸਟੇਸ਼ਨਾਂ ’ਤੇ ‘ਮਾਲ ਸ਼ੈੱਡਾਂ ਦੇ ਵਿਕਾਸ ਬਾਰੇ ਨੀਤੀ’ ਜਾਰੀ ਕੀਤੀ

ਨੀਤੀ ਵਿੱਚ ਨਵੀਆਂ ਮਾਲ ਸ਼ੈੱਡ ਸੁਵਿਧਾਵਾਂ ਦੀ ਸਥਾਪਨਾ ਅਤੇ ਮੌਜੂਦਾ ਮਾਲ ਸ਼ੈੱਡ ਵਿਕਸਿਤ ਕਰਨ ਦੀ ਪ੍ਰਵਾਨਗੀ ਦੇ ਕੇ ਨਿਜੀ ਭਾਈਵਾਲੀ ਰਾਹੀਂ ਟਰਮੀਨਲ ਸਮਰੱਥਾ ਵਧਾਉਣ ਦਾ ਟੀਚਾ

Posted On: 15 OCT 2020 5:01PM by PIB Chandigarh

ਵੱਡੀ ਸੰਖਿਆ ਵਿੱਚ ਸਟੇਸ਼ਨਾਂ ਤੇ ਨਵੀਆਂ ਮਾਲ ਸ਼ੈੱਡ ਸੁਵਿਧਾਵਾਂ ਦੀ ਸਥਾਪਨਾ ਅਤੇ ਮੌਜੂਦਾ ਮਾਲ ਸ਼ੈੱਡ (ਜੋ ਰੇਲਵੇ ਸਰੋਤਾਂ ਦੀ ਘਾਟ ਕਾਰਨ ਕਰਨ ਵਿੱਚ ਅਸਮਰੱਥ ਹੈ) ਵਿਕਸਿਤ ਕਰਨ ਦੀ ਆਗਿਆ ਦੇ ਕੇ ਨਿਜੀ ਭਾਈਵਾਲੀ ਰਾਹੀਂ ਟਰਮੀਨਲ ਸਮਰੱਥਾ ਬਣਾਉਣ ਦਾ ਟੀਚਾ ਰੱਖਦੇ ਹੋਏ ਰੇਲ ਮੰਤਰਾਲੇ ਨੇ ਨਿਜੀ ਨਿਵੇਸ਼ ਰਾਹੀਂ ਛੋਟੇ/ਸੜਕ ਕਿਨਾਰੇ ਸਟੇਸ਼ਨਾਂ ਤੇ ਮਾਲ ਸ਼ੈੱਡ ਦੇ ਵਿਕਾਸ ਬਾਰੇ ਨੀਤੀ ਜਾਰੀ ਕੀਤੀ ਹੈ।

 

ਨੀਤੀ ਦੀਆਂ ਵਿਸ਼ੇਸ਼ਤਾਵਾਂ ਨਿਮਨ ਅਨੁਸਾਰ ਹਨ:

 

•          ਨਿਜੀ ਪਾਰਟੀਆਂ ਨੇ ਮਾਲ ਘਾਟ, ਲੋਡਿੰਗ/ਅਨਲੋਡਿੰਗ ਸੁਵਿਧਾਵਾਂ, ਮਜ਼ਦੂਰਾਂ ਲਈ ਸੁਵਿਧਾਵਾਂ (ਛਾਂ ਵਾਲੀ ਅਰਾਮ ਜਗ੍ਹਾ, ਪੀਣ ਦਾ ਪਾਣੀ, ਇਸ਼ਨਾਨ ਦੀ ਸੁਵਿਧਾ ਆਦਿ), ਪਹੁੰਚ ਸੜਕ, ਕਵਰਡ ਸ਼ੈੱਡ ਅਤੇ ਹੋਰ ਸਬੰਧਿਤ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਨਿਜੀ ਪਾਰਟੀਆਂ ਦੁਆਰਾ ਆਪਣੇ ਖੁਦ ਦੇ ਵਿਕਾਸ ਰਾਹੀਂ ਸੁਵਿਧਾਵਾਂ ਦਾ ਨਿਰਮਾਣ/ਵਿਕਾਸ ਕੀਤਾ ਜਾਣਾ ਹੈ।

 

•          ਪ੍ਰਸਤਾਵਿਤ ਸੁਵਿਧਾ ਲਈ ਸਾਰੇ ਵਿਕਾਸ ਰੇਲਵੇ ਦੁਆਰਾ ਪ੍ਰਵਾਨਿਤ ਡਿਜ਼ਾਈਨਾਂ ਅਨੁਸਾਰ ਹੋਣਗੇ ਅਤੇ ਸਵੀਕਾਰ ਕੀਤੇ ਰੇਲਵੇ ਮਿਆਰਾਂ ਅਤੇ ਵਿਸ਼ੇਸ਼ਤਾਵਾਂ ਲਈ ਇਸਦਾ ਨਿਰਮਾਣ ਕੀਤਾ ਜਾਵੇਗਾ।

 

•          ਰੇਲਵੇ ਨਿਰਮਾਣ ਲਈ ਕੋਈ ਵਿਭਾਗੀ ਜਾਂ ਕੋਈ ਹੋਰ ਫੀਸ ਨਹੀਂ ਲਗਾਵੇਗਾ।

 

•          ਨਿਜੀ ਪਾਰਟੀ ਦੁਆਰਾ ਬਣਾਈਆਂ ਗਈਆਂ ਸੁਵਿਧਾਵਾਂ ਦਾ ਉਪਯੋਗ ਆਮ ਉਪਯੋਗਕਰਤਾਵਾਂ ਦੀ ਸੁਵਿਧਾ ਦੇ ਰੂਪ ਵਿੱਚ ਕੀਤਾ ਜਾਵੇਗਾ ਅਤੇ ਹੋਰ ਗਾਹਕਾਂ ਦੀ ਆਵਾਜਾਈ ਤੇ ਪਾਰਟੀ ਦੀ ਆਵਾਜਾਈ ਨੂੰ ਕੋਈ ਤਰਜੀਹ ਨਹੀਂ ਦਿੱਤੀ ਜਾਵੇਗੀ।

 

•          ਬਣਾਈ ਗਈ ਸੰਪਤੀ ਅਤੇ ਸੁਵਿਧਾਵਾਂ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਸਮਝੌਤੇ ਦੀ ਮਿਆਦ ਦੌਰਾਨ ਪਾਰਟੀ ਨੂੰ ਸੌਂਪੀ ਜਾਵੇਗੀ।

 

•          ਇਸ ਯੋਜਨਾ ਤਹਿਤ ਰਿਆਇਤਾਂ: ਟਰਮੀਨਲ ਚਾਰਜ (ਟੀਸੀ) ਅਤੇ ਟਰਮੀਨਲ ਅਕਸੈੱਸ ਚਾਰਜ (ਟੀਏਸੀ) ਵਿੱਚ ਹਿੱਸਾ, ਜਿਵੇਂ ਕਿ ਹੋ ਸਕਦਾ ਹੈ, ਕੰਮ ਦੇ ਮੁਕੰਮਲ ਹੋਣ ਤੱਕ ਮਿਤੀ ਤੋਂ ਪੰਜ (05) ਸਾਲਾਂ ਲਈ ਮਾਲ ਸ਼ੈੱਡ ਤੇ ਸੌਦੇ ਵਾਲੇ ਸਾਰੇ ਅੰਦਰੂਨੀ ਅਤੇ ਬਾਹਰੀ ਆਵਾਜਾਈ ਲਈ।

 

•          ਘੱਟ ਤੋਂ ਘੱਟ ਸ਼ੇਅਰ (ਟੀਸੀ/ਟੀਏਸੀ) ਦੀ ਮੰਗ ਕਰਨ ਵਾਲੀ ਪਾਰਟੀ ਨੂੰ ਮੁਕਾਬਲਾ ਬੋਲੀ ਰਾਹੀਂ ਚੁਣਿਆ ਜਾਵੇਗਾ ਜੋ ਕਿ ਡਿਵੀਜ਼ਨਲ ਪੱਧਰ ਤੇ ਕੀਤਾ ਜਾਵੇਗਾ।

 

•          ਉਪਲੱਬਧ ਸਥਾਨ ਦਾ ਉਪਯੋਗ ਕਰਕੇ ਛੋਟੀ ਕੰਟੀਨ/ਚਾਹ ਦੀ ਦੁਕਾਨ, ਇਸ਼ਤਿਹਾਰਾਂ ਆਦਿ ਤੋਂ ਪਾਰਟੀ ਨੂੰ ਵਧੀਕ ਮਾਲੀਆ ਪ੍ਰਾਪਤ ਹੋਵੇਗਾ।

 

*****

 

ਡੀਜੇਐੱਨ/ਐੱਮਕੇਵੀ


(Release ID: 1664977) Visitor Counter : 202