ਪੇਂਡੂ ਵਿਕਾਸ ਮੰਤਰਾਲਾ

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਦੇ 16ਵੇਂ ਹਫ਼ਤੇ ਵਿੱਚ 4.31 ਲੱਖ ਤੋਂ ਜ਼ਿਆਦਾ ਗ੍ਰਾਮੀਣ ਘਰ ਅਤੇ 1.37 ਲੱਖ ਤੋਂ ਜ਼ਿਆਦਾ ਜਲ ਸੰਭਾਲ ਢਾਂਚੇ, 38287 ਕੈਟਲ ਸ਼ੈੱਡ, 26459 ਫਾਰਮ ਪੌਂਡ ਅਤੇ 17935 ਸਮੁਦਾਇਕ ਸਵੱਛਤਾ ਕੰਪਲੈਕਸਾਂ ਦਾ ਨਿਰਮਾਣ

Posted On: 15 OCT 2020 5:54PM by PIB Chandigarh

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ (ਜੀਕੇਆਰਏ) ਦੇ ਉਦੇਸ਼ਾਂ ਦੀ ਪੂਰਤੀ ਵਜੋਂ 4.31 ਲੱਖ ਤੋਂ ਜ਼ਿਆਦਾ ਗ੍ਰਾਮੀਣ ਘਰ ਅਤੇ 1.37 ਲੱਖ ਤੋਂ ਜ਼ਿਆਦਾ ਜਲ ਸੰਭਾਲ ਢਾਂਚੇ, 38287 ਕੈਟਲ ਸ਼ੈੱਡ, 26459 ਫਾਰਮ ਪੌਂਡ ਅਤੇ 17935 ਸਮੁਦਾਇਕ ਸਵੱਛਤਾ ਕੰਪਲੈਕਸਾਂ ਦੇ ਨਿਰਮਾਣ ਸਮੇਤ ਵੱਡੀ ਸੰਖਿਆ ਵਿੱਚ ਸੰਰਚਨਾਵਾਂ ਬਣਾਈਆਂ ਗਈਆਂ ਹਨ। ਅਭਿਯਾਨ ਦੌਰਾਨ ਜ਼ਿਲ੍ਹਾ ਖਣਿਜ ਫੰਡ ਰਾਹੀਂ 7,816 ਕਾਰਜ ਕੀਤੇ ਗਏ ਹਨ, 2,123 ਗ੍ਰਾਮ ਪੰਚਾਇਤਾਂ ਨੂੰ ਇੰਟਰਨੈੱਟ ਕਨੈਕਟੀਵਿਟੀ ਪ੍ਰਦਾਨ ਕੀਤੀ ਗਈ ਹੈ, ਠੋਸ ਅਤੇ ਤਰਲ ਰਹਿੰਦ-ਖੂਹੰਦ ਪ੍ਰਬੰਧਨ ਨਾਲ ਸਬੰਧਿਤ ਕੁੱਲ 22,592 ਕਾਰਜ, 65,374 ਉਮੀਦਵਾਰਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇਜ਼) ਰਾਹੀਂ ਹੁਨਰ ਸਿਖਲਾਈ ਪ੍ਰਦਾਨ ਕੀਤੀ ਗਈ ਹੈ।

 

16ਵੇਂ ਹਫ਼ਤੇ ਤੱਕ ਕੁੱਲ 33 ਕਰੋੜ ਮਨੁੱਖ ਕਾਰਜ ਦਿਵਸ ਵਿੱਚ ਰੋਜਗਾਰ ਮੁਹੱਈਆ ਕਰਾਇਆ ਗਿਆ ਅਤੇ 33114 ਕਰੋੜ ਰੁਪਏ ਹੁਣ ਤੱਕ ਅਭਿਯਾਨ ਦੇ ਉਦੇਸ਼ਾਂ ਦੀ ਪੂਰਤੀ ਲਈ ਖਰਚ ਕੀਤੇ ਗਏ ਹਨ।

 

ਜੀਕੇਆਰਏ ਨੂੰ ਕੋਵਿਡ-19 ਦੇ ਪ੍ਰਕੋਪ ਦੇ ਮੱਦੇਨਜ਼ਰ ਪਿੰਡਾਂ ਵਿੱਚ ਪਰਤਣ ਵਾਲੇ ਪ੍ਰਵਾਸੀ ਮਜ਼ਦੂਰਾਂ ਅਤੇ ਇਸੀ ਤਰ੍ਹਾਂ ਗ੍ਰਾਮੀਣ ਖੇਤਰ ਵਿੱਚ ਪ੍ਰਭਾਵਿਤ ਨਾਗਰਿਕਾਂ ਲਈ ਰੋਜਗਾਰ ਅਤੇ ਜੀਵਕਾ ਦੇ ਅਵਸਰਾਂ ਨੂੰ ਪ੍ਰੋਤਸਾਹਨ ਦੇਣ ਲਈ ਸ਼ੁਰੂ ਕੀਤਾ ਗਿਆ ਸੀ।

 

ਅਭਿਯਾਨ ਛੇ ਰਾਜਾਂ ਦੇ ਆਪਣੇ ਜ਼ੱਦੀ ਪਿੰਡਾਂ ਵਿੱਚ ਪਰਤ ਆਏ ਪ੍ਰਵਾਸੀ ਮਜ਼ਦੂਰਾਂ ਨੂੰ ਰੋਜਗਾਰ ਪ੍ਰਦਾਨ ਕਰਨ ਲਈ ਮਿਸ਼ਨ ਮੋਡ ਤੇ ਕਾਰਵਾਈ ਕਰ ਰਿਹਾ ਹੈ। ਅਭਿਯਾਨ ਇਨ੍ਹਾਂ ਰਾਜਾਂ ਦੇ 116 ਜ਼ਿਲ੍ਹਿਆਂ ਵਿੱਚ ਹੁਣ ਗ੍ਰਾਮੀਣਾਂ ਨੂੰ ਜੀਵਕਾ ਦੇ ਅਵਸਰਾਂ ਨਾਲ ਸਸ਼ਕਤ ਬਣਾ ਰਿਹਾ ਹੈ।

 

ਅਭਿਯਾਨ ਦੀ ਸਫਲਤਾ ਨੂੰ ਹੁਣ ਤੱਕ 12 ਮੰਤਰਾਲਿਆਂ/ਵਿਭਾਗਾਂ ਅਤੇ ਰਾਜ ਸਰਕਾਰਾਂ ਦੇ ਸਾਂਝੇ ਯਤਨਾਂ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ, ਜੋ ਪ੍ਰਵਾਸੀ ਮਜ਼ਦੂਰਾਂ ਅਤੇ ਗ੍ਰਾਮੀਣ ਸਮੁਦਾਇਆਂ ਨੂੰ ਜ਼ਿਆਦਾ ਮਾਤਰਾ ਵਿੱਚ ਲਾਭ ਦੇ ਰਹੇ ਹਨ। ਉਨ੍ਹਾਂ ਲੋਕਾਂ ਲਈ ਨੌਕਰੀ ਅਤੇ ਜੀਵਕਾ ਲਈ ਲੰਬੇ ਸਮੇਂ ਦੀ ਪਹਿਲ ਲਈ ਲੰਬੀ ਮਿਆਦ ਦੀ ਕਾਰਵਾਈ ਲਈ ਪੜਾਅ ਨਿਰਧਾਰਿਤ ਕੀਤਾ ਗਿਆ ਹੈ ਜਿਨ੍ਹਾਂ ਨੇ ਆਪਣੇ ਪਿੰਡਾਂ ਨੂੰ ਪਰਤਣ ਦਾ ਰਾਹ ਚੁਣਿਆ।

 

****

 

ਏਪੀਐੱਸ/ਐੱਸਜੀ



(Release ID: 1664976) Visitor Counter : 177