ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ ਨੂੰ ਜੀਐੱਲਪੀ 'ਤੇ ਓਈਸੀਡੀ ਵਰਕਿੰਗ ਗਰੁੱਪ ਦਾ ਉਪ-ਚੇਅਰਮੈਨ ਨਿਯੁਕਤ ਕੀਤਾ ਗਿਆ

“ਜੀਐੱਲਪੀ ਵਿੱਚ ਭਾਰਤ ਦੀ ਅਗਵਾਈ ਨਾਲ ਵਿਸ਼ਵਵਿਆਪੀ ਕਾਰੋਬਾਰਾਂ ਲਈ ਗੁਣਵੱਤਾ ਦੇ ਸਾਡੇ ਪ੍ਰਮਾਣੀਕਰਣ ਨੂੰ ਵਧੇਰੇ ਮਾਨਤਾ ਮਿਲੀ ਹੈ”: ਪ੍ਰੋ ਆਸ਼ੂਤੋਸ਼ ਸ਼ਰਮਾ, ਜੀਐੱਲਪੀ ਅਥਾਰਿਟੀ ਦੇ ਚੇਅਰਮੈਨ ਅਤੇ ਡੀਐੱਸਟੀ ਸਕੱਤਰ

Posted On: 15 OCT 2020 12:58PM by PIB Chandigarh

ਭਾਰਤੀ ਗੁੱਡ ਲੈਬਾਰਟਰੀ ਪ੍ਰੈਕਟਿਸ (ਜੀਐੱਲਪੀ) ਪ੍ਰੋਗਰਾਮ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ , ਭਾਰਤ ਨੂੰ ਆਰਥਿਕ ਸਹਿਯੋਗ ਅਤੇ ਵਿਕਾਸ ਲਈ ਸੰਗਠਨ ਦਾ ਕਾਰਜਕਾਰੀ ਗਰੁੱਪ ਜੀਐੱਲਪੀ ਦਾ ‘ਉਪ-ਚੇਅਰਮੈਨ’ ਚੁਣਿਆ ਗਿਆ ਹੈ।

 

ਚੰਗੀ ਪ੍ਰਯੋਗਸ਼ਾਲਾ ਅਭਿਆਸ (ਜੀਐੱਲਪੀ) ਇੱਕ ਗੁਣਵੱਤਾ ਪ੍ਰਣਾਲੀ ਹੈ, ਜਿਸ ਨੂੰ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓਈਸੀਡੀ) ਦੁਆਰਾ ਵਿਕਸਿਤ ਕੀਤਾ ਗਿਆ ਹੈ, ਇਹ ਸੁਨਿਸ਼ਚਿਤ ਕਰਨ ਲਈ ਕਿ ਵੱਖ-ਵੱਖ ਰਸਾਇਣਾਂ ਜਿਵੇਂ ਉਦਯੋਗਿਕ ਰਸਾਇਣ, ਫਾਰਮਾਸਿਊਟੀਕਲ (ਮਨੁੱਖੀ ਅਤੇ ਵੈਟਰਨਰੀ), ਐਗਰੋ ਕੈਮੀਕਲ, ਕਾਸਮੈਟਿਕ ਜਿਹੇ ਰਸਾਇਣਾਂ ਤੋਂ ਪੈਦਾ ਸੁਰੱਖਿਆ ਡਾਟਾ ਉਤਪਾਦਾਂ, ਭੋਜਨ / ਫੀਡ ਯੋਜਕ ਅਤੇ ਮੈਡੀਕਲ ਉਪਕਰਣ ਆਦਿ ਤੇ  ਰੈਗੂਲੇਟਰੀ ਅਥਾਰਿਟੀਆਂ ਵਲੋਂ ਭਰੋਸਾ ਕੀਤਾ ਜਾ ਸਕਦਾ ਹੈ।

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ), ਭਾਰਤ ਸਰਕਾਰ ਨੇ 24 ਅਪ੍ਰੈਲ 2002 ਨੂੰ ਕੇਂਦਰੀ ਮੰਤਰੀ ਮੰਡਲ ਦੀ ਪ੍ਰਵਾਨਗੀ ਨਾਲ ਰਾਸ਼ਟਰੀ ਜੀਐੱਲਪੀ ਪਾਲਣਾ ਨਿਗਰਾਨੀ ਅਥਾਰਿਟੀ (ਐੱਨਜੀਸੀਐੱਮਏ) ਦੀ ਸਥਾਪਨਾ ਕੀਤੀ।

 

ਐੱਨਜੀਸੀਐੱਮਏ ਇੱਕ ਰਾਸ਼ਟਰੀ ਸੰਸਥਾ ਹੈ, ਜੋ ਜੀਐੱਲਪੀ ਅਤੇ ਓਈਸੀਡੀ ਕੌਂਸਲ ਦੇ ਨਿਯਮਾਂ ਅਨੁਸਾਰ ਨਵੇਂ ਰਸਾਇਣਾਂ ਦੀਆਂ ਉਪਰੋਕਤ ਸ਼੍ਰੇਣੀਆਂ ਬਾਰੇ ਸੁਰੱਖਿਆ ਅਧਿਐਨ ਕਰਨ ਲਈ ਟੈਸਟ ਸਹੂਲਤਾਂ (ਟੀਐੱਫਐੱਸ) ਨੂੰ ਜੀਐੱਲਪੀ ਪ੍ਰਮਾਨਿਕਰਣ ਪ੍ਰਦਾਨ ਕਰਦੀ ਹੈ।  2004 ਵਿੱਚ ਐੱਨਜੀਸੀਐੱਮਏ ਦੁਆਰਾ ਪਹਿਲੇ ਜੀਐੱਲਪੀਐੱਸ ਸਰਟੀਫਿਕੇਟ ਦਾ ਪੁਰਸਕਾਰ ਇੱਕ ਮੀਲ ਪੱਥਰ ਸੀ।

 

ਰਸਾਇਣਾਂ ਦੀ ਗ਼ੈਰ-ਖਤਰਨਾਕ ਪ੍ਰਕਿਰਤੀ ਨੂੰ ਅਧਿਐਨਾਂ ਅਤੇ ਅੰਕੜਿਆਂ ਦੁਆਰਾ ਸਥਾਪਿਤ ਕਰਨ ਦੀ ਜ਼ਰੂਰਤ ਹੈ ਅਤੇ ਸਬੰਧਿਤ ਦੇਸ਼ਾਂ ਦੇ ਰੈਗੂਲੇਟਰਾਂ ਦੁਆਰਾ ਪ੍ਰਮਾਣਿਤ ਕਰਨ ਲਈ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਇਨ੍ਹਾਂ ਰਸਾਇਣਾਂ ਦੀ ਵਰਤੋਂ ਮਨੁੱਖੀ ਸਿਹਤ ਅਤੇ ਵਾਤਾਵਰਣ ਲਈ ਕੋਈ ਖਤਰਾ ਨਹੀਂ ਪੈਦਾ ਕਰਦੀ।

 

3 ਮਾਰਚ, 2011 ਨੂੰ ਭਾਰਤ ਓਈਸੀਡੀ ਵਿੱਚ ਮਿਉਚੁਅਲ ਐਕਸੀਪਟੈਂਸ ਆਵ੍ ਡੇਟਾ (ਐੱਮਏਡੀ) ਦਾ ਇੱਕ ਪਾਲਣ ਕਰਤਾ ਬਣ ਗਿਆ, ਜੋ ਇੱਕ ਇਤਿਹਾਸਿਕ ਘਟਨਾ ਸੀ। ਐੱਮਏਡੀ ਦੀ ਸਥਿਤੀ ਨੇ ਵਿਸ਼ਵਾਸ ਅਤੇ ਭਰੋਸੇਯੋਗਤਾ ਨੂੰ ਵਧਾ ਕੇ ਭਾਰਤ ਦੇ ਗ਼ੈਰ ਕਲੀਨਿਕਲ ਸੁਰੱਖਿਆ ਅੰਕੜਿਆਂ ਨੂੰ ਵਿਸ਼ਵਵਿਆਪੀ ਮਾਨਤਾ ਦਿੱਤੀ ਹੈ। ਇਸ ਨਾਲ ਨਾ ਸਿਰਫ ਭਾਰਤੀ ਜੀਐੱਲਪੀ ਟੀਐੱਫ ਦਾ ਵਿਸ਼ਵਾਸ ਵਧਿਆ ਹੈ, ਬਲਕਿ ਕਾਰੋਬਾਰ ਵਿਚ ਆਈਆਂ ਤਕਨੀਕੀ ਰੁਕਾਵਟਾਂ ਨੂੰ ਵੀ ਦੂਰ ਕੀਤਾ ਹੈ। ਐੱਨਜੀਸੀਐੱਮਏ ਦੀ ਜ਼ਮੀਨੀ ਟੀਮ ਦੁਆਰਾ ਉੱਭਰਦੇ ਖੇਤਰਾਂ ਵਿੱਚ ਭਾਰਤੀ ਟੀਐੱਫਜ਼ ਦੇ ਨਿਰੀਖ਼ਕਾਂ ਨੂੰ ਸਮਰਪਿਤ ਟ੍ਰੇਨਿੰਗ ਅਤੇ ਨਿਰੰਤਰ ਸਮਰੱਥਾ ਨਿਰਮਾਣ ਦੇ ਨਤੀਜੇ ਵਜੋਂ ਅੰਤਰ ਰਾਸ਼ਟਰੀ ਮਾਪਦੰਡਾਂ ਨੂੰ ਪੂਰਾ ਕਰਨ ਲਈ ਭਾਰਤੀ ਟੀਐੱਫ ਨੂੰ ਅਪਗ੍ਰੇਡ ਕੀਤਾ ਗਿਆ ਹੈ।

 

ਭਾਰਤੀ ਜੀਐੱਲਪੀ ਟੀਐੱਫ ਕੋਲ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਵਿਆਪਕ ਸਪੈਕਟ੍ਰਮ ਹੈ, ਜਿਸ ਵਿੱਚ ਅੱਠ ਕਿਸਮਾਂ ਦੇ ਰਸਾਇਣ / ਟੈਸਟ ਦੀਆਂ ਚੀਜ਼ਾਂ ਅਤੇ ਮੁਹਾਰਤ ਦੇ 9 ਖੇਤਰ ਸ਼ਾਮਲ ਹਨ। ਰਾਸ਼ਟਰੀ ਜੀਐੱਲਪੀ ਪ੍ਰੋਗਰਾਮ ਨੇ ਨਾ ਸਿਰਫ ਦੇਸ਼ ਵਿੱਚ ਜੀਐੱਲਪੀ ਟੀਐੱਫ ਦਾ ਇੱਕ ਨੈੱਟਵਰਕ ਬਣਾਉਣ ਵਿੱਚ ਸਹਾਇਤਾ ਕੀਤੀ ਹੈ, ਬਲਕਿ ਬਹੁਤ ਜ਼ਿਆਦਾ ਸਮਰੱਥ ਮਨੁੱਖੀ ਸਰੋਤਾਂ ਦਾ ਇੱਕ ਵਿਸ਼ਾਲ ਗਰੁੱਪ ਵੀ ਬਣਾਇਆ ਹੈ।

 

ਜੀਐੱਲਪੀ ਅਥਾਰਿਟੀ ਦੇ ਚੇਅਰਮੈਨ ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋ: ਆਸ਼ੂਤੋਸ਼ ਸ਼ਰਮਾਂ ਨੇ ਕਿਹਾ, “ਜੀਐੱਲਪੀ ਵਿੱਚ ਭਾਰਤ ਦੀ ਅਗਵਾਈ ਵਿਸ਼ਵਵਿਆਪੀ ਕਾਰੋਬਾਰਾਂ ਲਈ ਸਾਡੇ ਗੁਣਾਂ ਦੇ ਪ੍ਰਮਾਣੀਕਰਣ ਦੀ ਇੱਕ ਵੱਡੀ ਮਾਨਤਾ ਹੈ। ਇਹ ਆਤਮਨਿਰਭਰਤਾ ਦੀ ਲੜੀ ਦਾ ਇੱਕ ਲਿੰਕ ਵੀ ਹੈ, ਜਿਸ ਵਿੱਚ ਢਾਂਚੇ ਅਤੇ ਪ੍ਰਕਿਰਿਆਵਾਂ ਸ਼ਾਮਲ ਹਨ, ਜੋ ਆਲਮੀ ਮਾਪਦੰਡਾਂ ਦੀ ਪਾਲਣਾ ਕਰਦੇ ਹਨ।

 

ਓਈਸੀਡੀ ਨੇ ਭਾਰਤੀ ਜੀਐੱਲਪੀ ਪ੍ਰੋਗਰਾਮ ਦੇ ਯੋਗਦਾਨ ਨੂੰ ਸਵੀਕਾਰ ਕੀਤਾ ਹੈ ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਐੱਨਜੀਸੀਐੱਮਏ ਦੇ ਵਿਗਿਆਨੀ ਡਾ. ਏਕਤਾ ਕਪੂਰ ਨੂੰ 2021 ਅਤੇ 2022 ਲਈ ਜੀਐੱਲਪੀ ਉੱਤੇ ਓਈਸੀਡੀ ਵਰਕਿੰਗ ਗਰੁੱਪ ਦਾ ਉਪ-ਪ੍ਰਧਾਨ ਨਿਯੁਕਤ ਕੀਤਾ ਹੈ। ਦੇਸ਼ ਵਿਚ ਜੀਐੱਲਪੀ 'ਤੇ ਸਰਕਾਰ ਦੀ ਪ੍ਰਤੀਬੱਧਤਾ ਅਤੇ ਸਮਰੱਥਾ ਵਧਾਉਣ 'ਤੇ ਜ਼ੋਰ ਦੇ ਨਾਲ, ਭਾਰਤ ਇਕ ਵਿਸ਼ਵਵਿਆਪੀ ਗੁਰੂ ਬਣਨ ਲਈ ਤਿਆਰ ਹੈ।

 

[ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਡਾ. ਏਕਤਾ ਕਪੂਰ ਨਾਲ ਸੰਪਰਕ ਕਰੋ (ekta.kapoor[at]nic[dot]in, ਮੋਬਾਈਲ: 9971995300)]

 

                                        *****

 

ਐੱਨਬੀ/ਕੇਜੀਐੱਸ



(Release ID: 1664892) Visitor Counter : 158