ਰੇਲ ਮੰਤਰਾਲਾ

ਕਿਸਾਨਾਂ ਨੂੰ ਭਾਰੀ ਪ੍ਰੋਤਸਾਹਨ ਵਜੋਂ ਅਧਿਸੂਚਿਤ ਫਲਾਂ ਤੇ ਸਬਜ਼ੀਆਂ ਲਈ ਕਿਸਾਨ ਰੇਲ ਮਾਲ–ਭਾੜੇ ਵਿੱਚ 50% ਦੀ ਸਬਸਿਡੀ

ਅੰਬ, ਕੇਲਾ, ਅਮਰੂਦ, ਕਿਵੀ, ਲੀਚੀ, ਪਪੀਤਾ, ਮੁਸੰਮੀ, ਸੰਤਰਾ, ਕਿਨੂੰ, ਚਕੋਤਰਾ, ਨਿੰਬੂ, ਅਨਾਨਾਸ, ਅਨਾਰ, ਕਟਹਲ, ਸੇਬ, ਬਦਾਮ, ਆਂਵਲਾ, ਕ੍ਰਿਸ਼ਨਾ ਫਲ ਤੇ ਨਾਸ਼ਪਾਤੀ ਜਿਹੇ ਫਲਾਂ ਤੇ ਫ਼੍ਰੈਂਚ ਬੀਨਜ਼, ਖੀਰਾ, ਬੈਂਗਣ, ਕਾਲੀ ਮਿਰਚ, ਗਾਜਰ, ਫੁੱਲ ਗੋਭੀ, ਮਿਰਚਾਂ (ਹਰੀਆਂ), ਭਿੰਡੀ, ਕੱਕੜੀ, ਮਟਰ, ਲੱਸਣ, ਪਿਆਜ਼, ਆਲੂ ਤੇ ਟਮਾਟਰ ਜਿਹੀਆਂ ਸਬਜ਼ੀਆਂ ਦੀ ਟਰਾਂਸਪੋਰਟੇਸ਼ਨ ’ਚ ਤੁਰੰਤ ਪੁੱਜੇਗਾ ਲਾਭ



ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੀ ਯੋਜਨਾ ‘ਅਪਰੇਸ਼ਨ ਗ੍ਰੀਨਸ – ਟੌਪ ਟੂ ਟੋਟਲ ’ ਤਹਿਤ ਰੇਲਵੇ ਮੰਤਰਾਲੇ ਤੇ ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਨੇ ਅਧਿਸੂਚਿਤ ਫਲਾਂ ਤੇ ਸਬਜ਼ੀਆਂ ਦੀ ਟਰਾਂਸਪੋਰਟੇਸ਼ਨ ਉੱਤੇ 50% ਸਬਸਿਡੀ ਦੇਣ ਦਾ ਫ਼ੈਸਲਾ ਕੀਤਾ ਹੈ



ਇਹ ਸਬਸਿਡੀ 14.10.2020 ਤੋਂ ਕਿਸਾਨ ਰੇਲ ਟ੍ਰੇਨਾਂ ’ਤੇ ਲਾਗੂ ਹੋ ਗਈ ਹੈ


Posted On: 15 OCT 2020 2:14PM by PIB Chandigarh

‘ਕਿਸਾਨ ਰੇਲ’ ਦੀਆਂ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਨੂੰ ਹੋਰ ਸਹਾਇਤਾ ਤੇ ਪ੍ਰੋਤਸਾਹਨ ਦੇਣ ਲਈ ਰੇਲ ਮੰਤਰਾਲੇ ਅਤੇ ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਨੇ ਅਧਿਸੂਚਿਤ ਫਲਾਂ ਤੇ ਸਬਜ਼ੀਆਂ ਦੀ ਟਰਾਂਸਪੋਰਟੇਸ਼ਨ ਉੱਤੇ (ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੀ ਯੋਜਨਾ ‘ਅਪਰੇਸ਼ਨਸ ਗ੍ਰੀਨਸ – ਟੌਪ ਟੂ ਟੋਟਲ’ ਤਹਿਤ) ‘ਕਿਸਾਨ ਰੇਲ’ ਨੂੰ ਸਿੱਧੀ 50% ਸਬਸਿਡੀ ਦੇਣ ਦਾ ਫ਼ੈਸਲਾ ਕੀਤਾ ਹੈ – ਜਿਸ ਲਈ ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੁਆਰਾ ਰੇਲ ਮੰਤਰਾਲੇ ਨੂੰ ਲੋੜੀਂਦੇ ਫ਼ੰਡ ਮੁਹੱਈਆ ਕਰਵਾਏ ਜਾਣਗੇ।

ਇਹ ਸਬਸਿਡੀ 14 ਅਕਤੂਬਰ, 2020 ਤੋਂ ‘ਕਿਸਾਨ ਰੇਲ’ ਟ੍ਰੇਨਾਂ ਲਈ ਲਾਗੂ ਹੋ ਗਈ ਹੈ।

 

 

ਸਬਸਿਡੀ ਤਹਿਤ ਯੋਗ ਵਸਤਾਂ:

 

 

ਫਲ – ਅੰਬ, ਕੇਲਾ, ਅਮਰੂਦ, ਕਿਵੀ, ਲੀਚੀ, ਪਪੀਤਾ, ਮੁਸੰਮੀ, ਸੰਤਰਾ, ਕਿਨੂੰ, ਚਕੋਤਰਾ, ਨਿੰਬੂ, ਅਨਾਨਾਸ, ਅਨਾਰ, ਕਟਹਲ, ਸੇਬ, ਬਾਦਾਮ, ਆਂਵਲਾ, ਕ੍ਰਿਸ਼ਨਾ ਫਲ ਅਤੇ ਨਾਸ਼ਪਾਤੀ;

 

 

ਸਬਜ਼ੀਆਂ – ਫ਼੍ਰੈਂਚ ਬੀਨਜ਼, ਖੀਰਾ, ਬੈਂਗਣ, ਕਾਲੀ ਮਿਰਚ, ਗਾਜਰ, ਫੁੱਲ ਗੋਭੀ, ਮਿਰਚਾਂ (ਹਰੀਆਂ), ਭਿੰਡੀ, ਕੱਕੜੀ,ਮਟਰ, ਲੱਸਣ, ਪਿਆਜ਼, ਆਲੂ ਤੇ ਟਮਾਟਰ।

 

 

ਭਵਿੱਖ ’ਚ ਖੇਤੀਬਾੜੀ ਮੰਤਰਾਲੇ ਜਾਂ ਰਾਜ ਸਰਕਾਰ ਦੀ ਸਿਫ਼ਾਰਸ਼ ਦੇ ਅਧਾਰ ’ਤੇ ਕੋਈ ਹੋਰ ਫਲ/ਸਬਜ਼ੀ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।

 

 

‘ਕਿਸਾਨ ਰੇਲ’ ਖੇਤੀ ਉਤਪਾਦਾਂ ਨੂੰ ਦੇਸ਼ ਦੇ ਇੱਕ ਤੋਂ ਦੂਜੇ ਕੋਣੇ ਤੱਕ ਤੇਜ਼–ਰਫ਼ਤਾਰ ਟਰਾਂਸਪੋਰਟ ਦੁਆਰਾ ਛੇਤੀ ਤੋਂ ਛੇਤੀ ਪਹੁੰਚਾਉਣਾ ਸੁਨਿਸ਼ਚਿਤ ਕਰਦੀ ਹੈ, ਜਿਸ ਨਾਲ ਕਿਸਾਨਾਂ ਤੇ ਖਪਤਕਾਰਾਂ ਦੋਵਾਂ ਨੂੰ ਲਾਭ ਹੁੰਦਾ ਹੈ। ‘ਕਿਸਾਨ ਰੇਲ’ ਛੋਟੇ ਕਿਸਾਨਾਂ ਤੇ ਛੋਟੇ ਕਾਰੋਬਾਰੀਆਂ ਦੀਆਂ ਜ਼ਰੂਰਤਾਂ ਪੂਰੀ ਕਰ ਰਹੀ ਹੈ ਅਤੇ ਇਹ ਕੇਵਲ ਸਥਿਤੀਆਂ ਨੂੰ ਹੀ ਨਹੀਂ ਬਦਲ ਰਹੀ, ਸਗੋਂ ਜੀਵਨ ਵੀ ਬਦਲ ਰਹੀ ਹੈ ਕਿਉਂਕਿ ਇਹ ਕਿਸਾਨਾਂ ਦੀ ਆਮਦਨ ਵਧਾਉਣ ਦੇ ਯਤਨਾਂ ਵਿੱਚ ਮਦਦ ਕਰ ਰਹੀ ਹੈ।

 

 

‘ਕਿਸਾਨ ਰੇਲ’ ਯਕੀਨੀ ਤੌਰ ’ਤੇ ਕਿਸਾਨਾਂ ਦੇ ਜੀਵਨ ਬਦਲ ਰਹੀ ਹੈ ਕਿਉਂਕਿ ਤੇਜ਼–ਰਫ਼ਤਾਰ ਤੇ ਸਸਤੀ ਟਰਾਂਸਪੋਰਟ ਨਾਲ ਬਿਹਤਰ ਕੀਮਤ ਦਾ ਭਰੋਸਾ ਮਿਲਦਾ ਹੈ, ਬੇਰੋਕ ਸਪਲਾਈ–ਲੜੀ ਮੁਹੱਈਆ ਹੁੰਦੀ ਹੈ, ਛੇਤੀ ਨਸ਼ਟ ਹੋਣ ਵਾਲੇ ਖੇਤੀ ਉਤਪਾਦ ਤਬਾਹ ਹੋਣ ਤੋਂ ਬਚਾਵ ਰਹਿੰਦਾ ਹੈ, ਇੰਝ ਕਿਸਾਨਾਂ ਦੀ ਆਮਦਨ ਵਧਣ ਦੀ ਸੰਭਾਵਨਾ ਪੈਦਾ ਹੁੰਦੀ ਹੈ।

 

 

‘ਕਿਸਾਨ ਰੇਲ’ ਦੀ ਤਾਜ਼ਾ ਸਥਿਤੀ

 

 

  • ਪਹਿਲੀ ਕਿਸਾਨ ਰੇਲ, ਸਾਬਕਾ ਦੇਵਲਾਲੀ (ਨਾਸਿਕ, ਮਹਾਰਾਸ਼ਟਰ) ਤੋਂ ਦਾਨਾਪੁਰ (ਪਟਨਾ, ਬਿਹਾਰ) ਦਾ ਉਦਘਾਟਨ 7 ਅਗਸਤ, 2020 ਨੂੰ – ਇੱਕ ਹਫ਼ਤਾਵਾਰੀ ਟ੍ਰੇਨ ਵਜੋਂ ਕੀਤਾ ਗਿਆ ਸੀ। ਉਸ ਤੋਂ ਬਾਅਦ ਜਨਤਾ ਦੀ ਪੁਰਜ਼ੋਰ ਮੰਗ ਉੱਤੇ ਇਸ ਟ੍ਰੇਨ ਨੂੰ ਮੁਜ਼ੱਫ਼ਰਪੁਰ (ਬਿਹਾਰ) ਤੱਕ ਅੱਗੇ ਵਧਾ ਦਿੱਤਾ ਗਿਆ ਹੈ ਅਤੇ ਇਸ ਨੂੰ ਹਫ਼ਤੇ ਵਿੱਚ ਦੋ–ਵਾਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਸਾਂਗਲਾ ਤੋਂ ਪੁਣੇ ਤੱਕ ਲਿੰਕ ਡੱਬਿਆਂ ਦੀ ਸ਼ੁਰੂਆਤ ਵੀ ਕੀਤੀ ਗਈ ਹੈ ਜੋ ਮਨਮਾਡ ਤੋਂ ਇਸ ‘ਕਿਸਾਨ ਰੇਲ’ ਨਾਲ ਆ ਕੇ ਜੁੜਦੇ ਹਨ।

 

 

  • ਦੂਜੀ ਕਿਸਾਨ ਰੇਲ – ਅਨੰਤਪੁਰ (ਆਂਧਰ ਪ੍ਰਦੇਸ਼) ਤੋਂ ਆਦਰਸ਼ ਨਗਰ ਦਿੱਲੀ ਤੱਕ – ਦਾ ਉਦਘਾਟਨ 9 ਸਤੰਬਰ, 2020 ਨੂੰ ਇੱਕ ਹਫ਼ਤਾਵਾਰੀ ਟ੍ਰੇਨ ਵਜੋਂ ਕੀਤਾ ਗਿਆ ਸੀ।

 

 

  • ਤੀਜੀ ਕਿਸਾਨ ਰੇਲ – ਬੰਗਲੁਰੂ (ਕਰਨਾਟਕ) ਤੋਂ ਹਜ਼ਰਤ ਨਿਜ਼ਾਮੁੱਦੀਨ (ਦਿੱਲੀ) ਦਾ ਉਦਘਾਟਨ 9 ਸਤੰਬਰ, 2020 ਨੂੰ ਇੱਕ ਹਫ਼ਤਾਵਾਰੀ ਟ੍ਰੇਨ ਵਜੋਂ ਕੀਤਾ ਗਿਆ ਸੀ।

 

 

  • ਚੌਥੀ ਕਿਸਾਨ ਰੇਲ – ਨਾਗਪੁਰ ਅਤੇ ਵਰੁੜ ਆਰੈਂਜ ਸਿਟੀ (ਮਹਾਰਾਸ਼ਟਰ) ਤੋਂ ਆਦਰਸ਼ ਨਗਰ ਦਿੱਲੀ ਤੱਕ 14 ਅਕਤੂਬਰ, 2020 ਨੂੰ ਕੀਤਾ ਗਿਆ ਸੀ।

 

 

ਇੱਥੇ ਵਰਨਣਯੋਗ ਹੈ ਕਿ ਭਾਰਤੀ ਰੇਲਵੇ ਆਪਣੀਆਂ ਮਾਲ–ਗੱਡੀਆਂ ਜ਼ਰਿਏ ਖੇਤੀ–ਉਤਪਾਦਾਂ ਦੀ ਟਰਾਂਸਪੋਰਟੇਸ਼ਨ ਵਿੱਚ ਨਿਰੰਤਰ ਕੋਸ਼ਿਸ਼ਾਂ ਕਰ ਰਿਹਾ ਹੈ। ਲੌਕਡਾਊਨ ਦੌਰਾਨ ਵੀ ਜ਼ਰੂਰੀ ਵਸਤਾਂ ਦੀ ਨਿਰੰਤਰ ਸਪਲਾਈ ਸੁਨਿਸ਼ਚਿਤ ਕਰਨ ਲਈ ਭਾਰਤੀ ਰੇਲਵੇ ਦੀਆਂ ਮਾਲ–ਗੱਡੀਆਂ ਚਲਦੀਆਂ ਰਹੀਆਂ ਸਨ, ਤਾਂ ਜੋ ਦੇਸ਼ ਦੇ ਕਿਸੇ ਹਿੱਸੇ ਵਿੱਚ ਕੋਈ ਪਰੇਸ਼ਾਨੀ ਨਾ ਆਵੇ। ਕਣਕ, ਦਾਲ਼ਾਂ ਜਿਹੀਆਂ ਫ਼ਸਲਾਂ, ਫਲਾਂ, ਸਬਜ਼ੀਆਂ ਦੀ ਵਧੇਰੇ ਰੇਕਸ ਨਾਲ ਟਰਾਂਸਪੋਰਟ ਵਿੱਚ ਮਹੱਤਵਪੂਰਨ ਸੁਧਾਰ ਦਰਜ ਕੀਤਾ ਗਿਆ ਹੈ।

 

 

*****

 

ਡੀਜੇਐੱਨ/ਐੱਮਕੇਵੀ


(Release ID: 1664792) Visitor Counter : 228