ਜਹਾਜ਼ਰਾਨੀ ਮੰਤਰਾਲਾ
ਡਾਇਰੈਕਟਰ ਜਨਰਲ ਸ਼ਿਪਿੰਗ ਨੂੰ ਨੈਸ਼ਨਲ ਅਥਾਰਿਟੀ ਫਾਰ ਸ਼ਿਪਸ ਰੀਸਾਈਕਲਿੰਗ ਵਜੋਂ ਅਧਿਸੂਚਿਤ ਕੀਤਾ ਗਿਆ
ਡਾਇਰੈਕਟਰ ਜਨਰਲ, ਸ਼ਿਪਿੰਗ ਨੂੰ ਭਾਰਤ ਦੇ ਸਮੁੰਦਰੀ ਜਹਾਜ਼ ਦੇ ਰੀਸਾਈਕਲਿੰਗ ਉਦਯੋਗ ਲਈ ਰੀਸਾਈਕਲਿੰਗ ਆਵ੍ ਸ਼ਿਪਸ ਐਕਟ, 2019 ਦੇ ਤਹਿਤ ਇੱਕ ਸਰਵਉੱਚ ਅਥਾਰਿਟੀ ਵਜੋਂ ਮਨੋਨੀਤ ਕੀਤਾ ਗਿਆ ਹੈ
ਨੈਸ਼ਨਲ ਅਥਾਰਿਟੀ ਦਾ ਦਫ਼ਤਰ ਗੁਜਰਾਤ ਦੇ ਗਾਂਧੀਨਗਰ ਵਿੱਚ ਸਥਾਪਿਤ ਕੀਤਾ ਜਾਵੇਗਾ
Posted On:
15 OCT 2020 1:46PM by PIB Chandigarh
ਕੇਂਦਰ ਸਰਕਾਰ ਨੇ ਸਮੁੰਦਰੀ ਜਹਾਜ਼ਾਂ ਦੀ ਰੀਸਾਈਕਲਿੰਗ ਲਈ ਰਾਸ਼ਟਰੀ ਅਥਾਰਿਟੀ ਦੇ ਤੌਰ 'ਤੇ ਸ਼ਿਪਿੰਗ ਦੇ ਡਾਇਰੈਕਟਰ ਜਨਰਲ ਨੂੰ ਜਹਾਜ਼ਾਂ ਦੀ ਰੀਸਾਈਕਲਿੰਗ ਐਕਟ, 2019 ਦੀ ਧਾਰਾ 3 ਦੇ ਤਹਿਤ ਸੂਚਿਤ ਕੀਤਾ ਹੈ।
ਇੱਕ ਸਿਖਰ ਸੰਸਥਾ ਦੇ ਤੌਰ ‘ਤੇ, ਡੀਜੀ ਸ਼ਿਪਿੰਗ ਨੂੰ ਸ਼ਿਪ ਰੀਸਾਈਕਲਿੰਗ ਨਾਲ ਸਬੰਧਿਤ ਸਾਰੀਆਂ ਗਤੀਵਿਧੀਆਂ ਦੇ ਪ੍ਰਬੰਧਨ, ਨਿਗਰਾਨੀ ਅਤੇ ਮੋਨੀਟਰ ਕਰਨ ਦਾ ਅਧਿਕਾਰ ਹੈ। ਡਾਇਰੈਕਟਰ ਜਨਰਲ ਸ਼ਿਪਿੰਗ ਦੁਆਰਾ ਸਮੁੰਦਰੀ ਜਹਾਜ਼ਾਂ ਦੇ ਰੀਸਾਈਕਲਿੰਗ ਉਦਯੋਗ ਦੇ ਸਥਿਰ ਵਿਕਾਸ ਦੇ ਕੰਮਾਂ ਦੀ ਦੇਖਭਾਲ਼ ਕਰਨ ਤੋਂ ਇਲਾਵਾ, ਰੀਸਾਈਕਲਿੰਗ ਉਦਯੋਗ ਵਿੱਚ ਕੰਮ ਕਰਨ ਵਾਲੇ ਹਿਤਧਾਰਕਾਂ ਲਈ ਵਾਤਾਵਰਣ ਦੇ ਅਨੁਕੂਲ ਨਿਯਮਾਂ ਅਤੇ ਸੁਰੱਖਿਆ ਅਤੇ ਸਿਹਤ ਦੇ ਉਪਾਵਾਂ ਦੀ ਪਾਲਣਾ ਦੀ ਨਿਗਰਾਨੀ ਕੀਤੀ ਜਾਵੇਗੀ। ਸ਼ਿਪ-ਰੀਸਾਈਕਲਿੰਗ ਯਾਰਡ ਮਾਲਕਾਂ ਅਤੇ ਰਾਜ ਸਰਕਾਰਾਂ ਦੁਆਰਾ ਲੋੜੀਂਦਾ ਵਿਭਿੰਨ ਪ੍ਰਵਾਨਗੀਆਂ ਲਈ ਡੀਜੀ ਸ਼ਿਪਿੰਗ ਅੰਤਿਮ ਅਥਾਰਿਟੀ ਹੋਵੇਗਾ।
ਸ਼ਿਪ ਰੀਸਾਈਕਲਿੰਗ ਐਕਟ, 2019 ਦੇ ਤਹਿਤ, ਭਾਰਤ ਨੇ ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜ਼ੇਸ਼ਨ (ਆਈਐੱਮਓ) ਦੇ ਤਹਿਤ ਸ਼ਿਪ-ਰੀਸਾਈਕਲਿੰਗ ਲਈ, ਹਾਂਗਕਾਂਗ ਪਰੰਪਰਾਵਾਂ ਨੂੰ ਸਵੀਕਾਰ ਕਰ ਲਿਆ ਹੈ। ਡਾਇਰੈਕਟਰ ਜਨਰਲ ਸ਼ਿਪਿੰਗ ਆਈਐੱਮਓ ਵਿੱਚ ਭਾਰਤ ਦਾ ਪ੍ਰਤੀਨਿਧੀ ਹੈ ਅਤੇ ਆਈਐੱਮਓ ਦੀਆਂ ਸਾਰੀਆਂ ਪਰੰਪਰਾਵਾਂ ਨੂੰ ਡਾਇਰੈਕਟਰ ਜਨਰਲ ਸ਼ਿਪਿੰਗ ਦੁਆਰਾ ਲਾਗੂ ਕੀਤਾ ਜਾ ਰਿਹਾ ਹੈ।
ਨੈਸ਼ਨਲ ਅਥਾਰਿਟੀ ਆਵ੍ ਸ਼ਿਪ ਰੀਸਾਈਕਲਿੰਗ ਗੁਜਰਾਤ ਦੇ ਗਾਂਧੀਨਗਰ ਵਿੱਚ ਸਥਾਪਿਤ ਕੀਤੀ ਜਾਵੇਗੀ। ਦਫ਼ਤਰ ਦੀ ਸਥਿਤੀ ਨਾਲ ਗੁਜਰਾਤ ਦੇ ਅਲੰਗ ਵਿੱਚ ਸਥਿਤ ਸ਼ਿਪ-ਰੀਸਾਈਕਲਿੰਗ ਯਾਰਡ ਮਾਲਕਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਅਲੰਗ, ਏਸ਼ੀਆ ਦੇ ਸਭ ਤੋਂ ਵੱਡੇ ਸਮੁੰਦਰੀ ਜਹਾਜ਼ਾਂ ਨੂੰ ਤੋੜਨ ਵਾਲੇ ਅਤੇ ਸਮੁੰਦਰੀ ਜਹਾਜ਼ਾਂ ਦੀ ਰੀਸਾਈਕਲਿੰਗ ਉਦਯੋਗ ਦਾ ਘਰ ਹੈ।
********
ਵਾਈਬੀ / ਏਪੀ
(Release ID: 1664789)
Visitor Counter : 221
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Tamil
,
Telugu
,
Malayalam