ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰਾਲੇ ਦੁਆਰਾ ਦੇਸ਼ ਦੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ਦੀ ਮਦਦ ਲਈ ਆਪਣੇ ਸਿੰਗਲ ਵਿੰਡੋ ਸਿਸਟਮ ਪੋਰਟਲ ‘ਚੈਂਪੀਅਨਸ’ ਨੂੰ ਮਜ਼ਬੂਤ ਕਰਨ ਲਈ ਆਰਟੀਫ਼ਿਸ਼ਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨ ਲਰਨਿੰਗ (ਐੱਮਐੱਲ) ਦੀ ਸ਼ੁਰੂਆਤ


ਮੰਤਰਾਲੇ ਦੁਆਰਾ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ਨਾਲ ਸਬੰਧਿਤ ਮਸਲਿਆਂ ਤੇ ਸ਼ਿਕਾਇਤਾਂ ਦੇ ਨਿਰੀਖਣ ਤੇ ਉਨ੍ਹਾਂ ਦੇ ਤੁਰੰਤ ਪ੍ਰਭਾਵਸ਼ਾਲੀ ਹੱਲ ਲਈ ਆਰਟੀਫ਼ਿਸ਼ਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨ ਲਰਨਿੰਗ (ਐੱਮਐੱਲ) ਟੂਲਸ ਲਾਗੂ


ਆਰਟੀਫ਼ਿਸ਼ਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨ ਲਰਨਿੰਗ (ਐੱਮਐੱਲ) ਐਨਾਲਿਟਿਕਸ ਨੂੰ ਮੰਤਰਾਲੇ ਦੇ ਚੈਂਪੀਅਨਸ ਪੋਰਟਲ ਦੇ ਨਿਮਨਲਿਖਤ ਲਿੰਕ ਉੱਤੇ ‘ਏਆਈ ਕੌਰਨਰ’ ’ਤੇ ਵੇਖਿਆ ਜਾ ਸਕਦਾ ਹੈ

Posted On: 14 OCT 2020 6:38PM by PIB Chandigarh

 

https://champions.gov.in/msme_grievances/news_opinion/analytics.htm

 

ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰਾਲੇ ਨੇ ਇੱਕ ਵੱਡੀ ਪਹਿਲਕਦਮੀ ਕਰਦਿਆਂ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ’ (MSMEs) ਦੇ ਮਸਲਿਆਂ ਦੇ ਹੱਲ ਵਿੱਚ ਮਦਦ ਮੁਹੱਈਆ ਕਰਵਾਉਣ ਲਈ ਆਰਟੀਫ਼ਿਸ਼ਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨ ਲਰਨਿੰਗ (ਐੱਮਐੱਲ) ਦੇ ਤਾਜ਼ਾ ਆਈਟੀ ਟੂਲਸ ਦੀ ਸ਼ੁਰੂਆਤ ਕਰ ਦਿੱਤੀ ਹੈ। ਮੰਤਰਾਲੇ ਨੇ, ਪ੍ਰਧਾਨ ਮੰਤਰੀ ਦੁਆਰਾ 1 ਜੂਨ, 2020 ਨੂੰ ਲਾਂਚ ਕੀਤੀ ਆਪਣੀ ਮਜ਼ਬੂਤ ਸਿੰਗਲ ਵਿੰਡੋ ਪ੍ਰਣਾਲੀ ਚੈਂਪੀਅਨਸਉੱਤੇ ਆਰਟੀਫ਼ਿਸ਼ਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨ ਲਰਨਿੰਗ (ਐੱਮਐੱਲ) ਨੂੰ ਲਾਗੂ ਕੀਤਾ ਹੈ। ਇਸ ਮਲਟੀਮੋਡਲ ਪ੍ਰਣਾਲੀ ਦਾ ਵਰਚੁਅਲ ਪੱਧਰ ਉੱਤੇ ਇੱਕ ਪੋਰਟਲ ਹੈ ਅਤੇ ਇਸ ਦੀ ਟੈਕਨੋਲੋਜੀ ਦੇਸ਼ ਦੇ ਲਗਭਗ 69 ਸਥਾਨਾਂ ਉੱਤੇ ਮੌਜੂਦ ਫ਼ਿਜ਼ੀਕਲ ਕੰਟਰੋਲ ਰੂਮਸ ਨਾਲ ਲੈਸ ਹੈ। ਇਹ ਬਹੁਤ ਘੱਟ ਸਮੇਂ ਅੰਦਰ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ਲਈ ਮੋਹਰੀ ਮੰਚਾਂ ਵੱਚੋਂ ਇੱਕ ਵਜੋਂ ਉੱਭਰੀ ਹੈ। MSME ਮੰਤਰਾਲੇ ਨੇ ਕੋਵਿਡ–19 ਨੂੰ ਇੱਕ ਚੁਣੌਤੀ ਵਜੋਂ ਲਿਆ ਹੈ ਅਤੇ ਇਸ ਨੂੰ ਭਵਿੱਖ ਦੇ ਦਖ਼ਲਾਂ ਨਾਲ ਇੱਕ ਮੌਕੇ ਵਿੱਚ ਤਬਦੀਲ ਕਰ ਰਹੀ ਹੈ। ਇਸ ਔਖੇ ਸਮੇਂ ਚ ਨਾ ਸਿਰਫ਼ ਤਹਿਦਿਲੋਂ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ਨੂੰ ਆਪਣੀ ਮਦਦ ਦਿੰਦਾ ਰਿਹਾ ਅਤੇ ਇਸ ਸੰਕਟ ਨੂੰ ਇੱਕ ਮੌਕੇ ਵਿੱਚ ਤਬਦੀਲ ਕਰਨ ਦਾ ਜਤਨ ਕਰਦਾ ਰਿਹਾ, ਸਗੋਂ ਉਨ੍ਹਾਂ ਨੂੰ ਸਾਰੀਆਂ ਰਵਾਇਤਾਂ ਤੋੜ ਕੇ ਤੇ ਉਨ੍ਹਾਂ ਵਿੱਚ ਵੱਡੀਆਂ ਤਬਦੀਲੀਆਂ ਲਿਆ ਕੇ ਉਨ੍ਹਾਂ ਚੈਂਪੀਅਨਸ ਬਣਾਉਂਦਾ ਰਿਹਾ।

 

ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰਾਲੇ ਨੇ ਅੱਗੇ ਕਿਹਾ ਕਿ ਉਹ ਰਾਸ਼ਟਰ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ਨੂੰ ਪੂਰੇ ਤਾਣ ਨਾਲ ਉਦਯੋਗ 4.0 ਦੀ ਦਿਸ਼ਾ ਵੱਲ ਲਿਜਾਣ ਲਈ ਕੰਮ ਕਰ ਰਿਹਾ ਹੈ। ਉਹ ਨਾ ਸਿਰਫ਼ ਉਦਯੋਗ 4.0 ਦੇ ਹਿੱਸੇ ਵਜੋਂ ਵਰਗੀਕ੍ਰਿਤ ਟੈਕਨੋਲੋਜੀਆਂ ਨੂੰ ਅਪਣਾ ਰਹੇ ਹਨ, ਸਗੋਂ ਉਨ੍ਹਾਂ ਨੂੰ ਅਪਣਾਉਣ ਲਈ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ਨੂੰ ਉਤਸ਼ਾਹਿਤ ਵੀ ਕਰ ਰਹੇ ਹਨ। ਉਹ ਸੈਂਸਰਜ਼, ਮੋਟਰਾਂ, ਕੰਪਿਊਟਰ ਡਿਸਪਲੇਅਜ਼ ਅਤੇ ਹੋਰ ਐਨੀਮੇਸ਼ਨ ਟੈਕਨੋਲੋਜੀਆਂ ਜਿਹੇ ਜ਼ਰੂਰੀ ਤੇ ਯੋਗ ਬਣਾਉਣ ਵਾਲੇ ਉਤਪਾਦਾਂ ਦਾ ਨਿਰਮਾਣ ਕਰਨ ਲਈ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ਦੀ ਮਦਦ ਵੀ ਕਰ ਰਹੇ ਹਨ। 

 

ਇਸੇ ਘਟਨਾਕ੍ਰਮ ਵਿੱਚ, ਜਿਵੇਂ ਪਹਿਲਾਂ ਵਾਅਦਾ ਕੀਤਾ ਗਿਆ ਸੀ, ਮੰਤਰਾਲੇ ਨੇ ਆਪਣੇ ਚੈਂਪੀਅਨਸ ਪੋਰਟਲ ਤੇ ਆਰਟੀਫ਼ਿਸ਼ਲ ਇੰਟੈਲੀਜੈਂਸ’ (ਏਆਈ) ਅਤੇ ਮਸ਼ੀਨ ਲਰਨਿੰਗ’ (ਐੱਮਐੱਲ) ਲਾਗੂ ਕਰ ਦਿੱਤੇ ਹਨ। ਟੈਕਨੋਲੋਜੀ ਕੰਪਨੀ ਇੰਟਲਇਸ ਯਾਤਰਾ ਵਿੱਚ ਉਨ੍ਹਾਂ ਦੀ ਭਾਈਵਾਲ ਹੈ। ਪਿਛਲੇ ਪੰਜ ਮਹੀਨਿਆਂ ਦੌਰਾਨ ਮੰਤਰਾਲੇ ਨੇ ਆਰਟੀਫ਼ਿਸ਼ਲ ਇੰਟੈਲੀਜੈਂਸ’ (ਏਆਈ) ਅਤੇ ਮਸ਼ੀਨ ਲਰਨਿੰਗ’ (ਐੱਮਐੱਲ) ਦੇ ਇਨ੍ਹਾਂ ਟੂਲਸ ਨੂੰ ਲਾਗੂ ਕਰਨ ਵਿੱਚ ਮੰਤਰਾਲੇ ਦਾ ਮਾਰਗਦਰਸ਼ਨ ਕੀਤਾ ਹੈ, ਜੋ ਅੱਜ ਤੋਂ ਵਰਤੋਂ ਲਈ ਤਿਆਰ ਹਨ। ਮੰਤਰਾਲੇ ਨੇ ਇਹ ਵੀ ਦੱਸਿਆ ਕਿ ਇੰਟਲ ਅਤੇ ਉਸ ਦੇ ਟੈਕਨੋਲੋਜੀ ਭਾਈਵਾਲ ਨੇ ਆਰਟੀਫ਼ਿਸ਼ਲ ਇੰਟੈਲੀਜੈਂਸ’ (ਏਆਈ) ਅਤੇ ਮਸ਼ੀਨ ਲਰਨਿੰਗ’ (ਐੱਮਐੱਲ) ਦੇ ਸਮੁੱਚੇ ਡੋਮੇਨ ਨੂੰ ਉਨ੍ਹਾਂ ਦੇ ਚੈਂਪੀਅਨਸ ਪੋਰਟਲ ਉੱਤੇ ਬਿਲਕੁਲ ਮੁਫ਼ਤ ਲਾਗੂ ਕੀਤਾ ਹੈ। ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਇੰਟਲ ਦੁਆਰਾ ਆਯੋਜਿਤ ਆਰਟੀਫ਼ਿਸ਼ਲ ਇੰਟੈਲੀਜੈਂਸ ਸਿਖ਼ਰਸੰਮੇਲਨ ਦੌਰਾਨ ਇਸ ਦਿਸ਼ਾ ਵਿੱਚ ਮੰਤਰਾਲੇ ਦੁਆਰਾ ਕੀਤੇ ਕੰਮ ਬਾਰੇ ਵਿਸਤਾਰਪੂਰਬਕ ਜਾਣਕਾਰੀ ਦਿੱਤੀ। ਉਨ੍ਹਾਂ ਇੰਡੀਆ ਪ੍ਰੋਬੋਨੋਨੂੰ ਦਿੱਤੀ ਇਸ ਸੇਵਾ ਲਈ ਇੰਟਲ ਤੇ ਉਸ ਦੇ ਭਾਈਵਾਲ ਦਾ ਖ਼ਾਸ ਤੌਰ ਉੱਤੇ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਮੁੱਚੀ ਧਾਰਨਾ ਤੇ ਖੇਤਰ ਵਿਸ਼ਲੇਸ਼ਣ ਤੇ ਡਿਜ਼ਾਇਨ ਦਾ ਸਾਰਾ ਕੰਮ ਮੰਤਰਾਲੇ ਵਿੱਚ ਐੱਨਆਈਸੀ ਦੀ ਮਦਦ ਨਾਲ ਇੰਟਲ ਦੀ ਸਥਾਨਕ ਟੀਮ ਦੇ ਮਾਰਗਦਰਸ਼ਨ ਹੇਠ ਕੀਤਾ ਗਿਆ। ਉਨ੍ਹਾਂ ਆਰਟੀਫ਼ਿਸ਼ਲ ਇੰਟੈਲੀਜੈਂਸ ਬਾਰੇ ਇਨ੍ਹਾਂ ਟੀਮਾਂ ਨੂੰ ਤਹਿਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ

 

•          ਆਰਟੀਫ਼ਿਸ਼ਲ ਇੰਟੈਲੀਜੈਂਸ ਅਜਿਹੀਆਂ ਮਸ਼ੀਨਾਂ ਬਣਾਉਣ ਦਾ ਵਿਚਾਰ ਹੈ ਜਿਨ੍ਹਾਂ ਵਿੱਚ ਮਨੁੱਖ ਵਾਂਗ ਸੋਚਣ, ਅਦਾਕਾਰੀ ਕਰਨ ਤੇ ਸਿੱਖਣ ਦੀ ਸਮਰੱਥਾ ਹੈ।

 

•          ਇਸ ਵਿੱਚ ਮਸ਼ੀਨਾਂ ਨੂੰ ਸਿੱਖਣ, ਢਲਣ ਤੇ ਉਹ ਸਭ ਕਰਨ ਦੇ ਯੋਗ ਬਣਾਉਣ ਦੀ ਸਮਰੱਥਾ ਹੈ ਜੋ ਨਿਯਮਅਧਾਰਿਤ (MIS) ਆਟੋਮੇਸ਼ਨਸਨਹੀਂ ਕਰ ਸਕਦੀਆਂ।

 

ਇਸ ਪੜਾਅ ਤੇ ਅੱਜ ਜੋ ਕੁਝ ਲਾਗੂ ਕੀਤਾ ਗਿਆ:

 

1.        ਆਰਟੀਫ਼ਿਸ਼ਲ ਇੰਟੈਲੀਜੈਂਸ ਨੇ ਫ਼ੇਸਬੁੱਕ, ਟਵਿਟਰ, ਇੰਸਟਾਗ੍ਰਾਮ, ਬਲੌਗਸ, ਫ਼ੋਰਮਜ਼ ਤੇ ਔਨਲਾਈਨ ਖ਼ਬਰਾਂ ਰਾਹੀਂ ਆਪਣੀ ਨੀਤੀ ਕਾਰਵਾਈ ਹਿਤ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ਨਾਲ ਸਬੰਧਿਤ ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਸੋਸ਼ਲ ਮੀਡੀਆ ਨਿਰੀਖਣ ਦੇਣੇ ਸ਼ੁਰੂ ਕਰ ਦਿੱਤੇ ਹਨ, ਜੋ ਸਾਡੇ ਲਈ ਸਮੂਹਕ ਆਧਾਰ ਉੱਤੇ ਉਪਲਬਧ ਨਹੀਂ ਸਨ;

 

2.        ਮੰਤਰਾਲਾ ਆਖਦਾ ਹੈ ਕਿ ਹੁਣ ਤੱਕ ਅਸੀਂ ਸ਼ਿਕਾਇਤਨਿਵਾਰਣ ਲਈ ਸ਼ਿਕਾਇਤਾਂ ਤੇ ਡਾਟਾ ਉੱਤੇ ਨਿਰਭਰ ਸਾਂ ਜੋ ਸਾਡੇ ਚੈਂਪੀਅਨਸਉੱਤੇ ਤੇ ਉਸ ਜ਼ਰੀਏ ਆਉਂਦਾ ਹੈ। ਹੁਣ ਅਸੀਂ ਸਮੁੱਚੇ ਸੂਖਮ, ਲਘੂ ਤੇ ਦਰਮਿਆਨੇ ਉੱਦਮ ਖੇਤਰ ਦੀ ਨਬਜ਼ ਜਾਣਨ ਦੇ ਯੋਗ ਹਾਂ, ਭਾਵੇਂ ਸਬੰਧਿਤ ਧਿਰਾਂ ਸਾਡੇ ਪੋਰਟਲ ਉੱਤੇ ਨਾ ਵੀ ਜਾਣ;

 

3.        ਮੰਤਰਾਲੇ ਦੇ ਅਧਿਕਾਰੀ ਦੱਸਦੇ ਹਨ ਕਿ ਹੁਣ ਉਸੇ ਵੇਲੇ ਸੂਖਮ, ਲਘੂ ਤੇ ਦਰਮਿਆਨੇ ਉੱਦਮ ਖੇਤਰ ਉੱਤੇ ਨਿਰਭਰ ਜਾਂ ਉਸ ਨਾਲ ਮੌਜੂਦ ਲੋਕਾਂ ਦੀਆਂ ਭਾਵਨਾਵਾਂ ਨੂੰ ਜਾਣਨਾ ਸੰਭਵ ਹੋਵੇਗਾ;

 

4.        ਇਸ ਤੋਂ ਇਲਾਵਾ, ਆਰਟੀਫ਼ਿਸ਼ਲ ਇੰਟੈਲੀਜੈਂਸ ਟੂਲਸ ਡਾਟਾਸੰਚਾਲਿਤ ਨਿਰੀਖਣ (ਸੂਝਬੂਝ ਭਰਪੂਰ ਵਿਚਾਰ) ਪੇਸ਼ ਕਰਦੇ ਹਨ ਜੋ ਸਮਝਣੇ ਸੁਖਾਲੇ ਹਨ। ਉਹ ਡਾਟਾ ਨੂੰ ਕਈ ਤਰ੍ਹਾਂ ਨਾਲ ਸਲਾਈਸ ਤੇ ਡਾਈਸ ਕਰ ਸਕਦੇ ਹਨ ਜੋ ਸੂਚਨਾ ਪ੍ਰਬੰਧ ਪ੍ਰਣਾਲੀਆਂ (MIS) ਦੇ ਰਵਾਇਤੀ ਟੂਲਸ ਵਿੱਚ ਉਪਲਬਧ ਨਹੀਂ ਹਨ;

 

5.        ਇਸ ਨਾਲ ਸਿਰਫ਼ ਮਾਹਿਰਾਂ ਨੂੰ ਹੀ ਨਹੀਂ, ਸਗੋਂ ਸਾਡੇ ਸਾਧਾਰਣ ਸਟਾਫ਼ ਮੈਂਬਰ ਵੀ ਆਸਾਨੀ ਨਾਲ ਕਾਰਵਾਈਯੋਗ ਨੁਕਤਿਆਂ ਦੀ ਭਾਲ ਕਰ ਸਕਦੇ ਹਨ;

 

6.        ਇੱਕ ਅਧਿਕਾਰੀ ਨੇ ਦੱਸਿਆ ਕਿ ਡਾਟਾ ਐਨਾਲਿਟਿਕਸ ਨੂੰ ਆਸਾਨੀ ਨਾਲ ਰੀਅਲਟਾਈਮ ਲਾਈਵਡਾਟਾ ਲਿੰਕਸ ਵਜੋਂ ਸਮੁੱਚੇ ਭਾਰਤ ਵਿੱਚ ਫੈਲੇ ਚੈਂਪੀਅਨਸ ਦੇ ਕੰਟਰੋਲ ਰੂਮਸ ਦੇ ਕੇਂਦਰੀ (ਹੱਬ ਲੈਵਲ) ਅਤੇ ਸਪੋਕਸ ਵਿਖੇ ਮੌਜੂਦ ਟੀਮਾਂ ਨਾਲ ਸ਼ੇਅਰ ਕੀਤਾ ਜਾ ਸਕਦਾ ਹੈ;

 

7.        ਮੰਤਰਾਲਾ ਮਹਿਸੂਸ ਕਰਦਾ ਹੈ ਕਿ ਹੁਣ ਤੋਂ ਬਾਅਦ ਆਰਟੀਫ਼ਿਸ਼ਲ ਇੰਟੈਲੀਜੈਂਸ ਹੀ ਵਿਸ਼ਲੇਸ਼ਣ ਲਈ ਡਾਟਾ ਤਿਆਰ ਕਰਨ ਦਾ ਔਖਾ ਕਾਰਜ ਕਰਨ ਜਾ ਰਿਹਾ ਹੈ; ਇਸ ਪ੍ਰਕਾਰ, ਉਨ੍ਹਾਂ ਦੇ ਮਨੁੱਖੀ ਸਰੋਤ ਹੋਰ ਉਤਪਾਦਕ ਕੰਮ ਕਰ ਸਕਣਗੇ।

 

ਮੰਤਰਾਲੇ ਨੇ ਕਿਹਾ ਕ ਇਸ ਭਾਵਨਾ ਤੇ ਸੰਭਾਵਨਾ ਨਾਲ, ਹੁਣ ਉਨ੍ਹਾਂ ਇਨ੍ਹਾਂ ਦੀ ਸ਼ੁਰੂਆਤ ਕਰ ਦਿੱਤੀ ਹੈ:

 

•          ਸੂਝਬੂਝ ਭਰਪੂਰ ਨਿਰੀਖਣ ਲੈਣ ਲਈ ਆਰਟੀਫ਼ਿਸ਼ਲ ਇੰਟੈਲੀਜੈਂਸ ਅਤੇ ਐਨਾਲਿਟਿਕਸ ਟੈਕਨੋਲੋਜੀ ਨਾਲ ਉਨ੍ਹਾਂ ਦੇ ਚੈਂਪੀਅਨਸਪੋਰਟਲ ਨੂੰ ਯੋਗ ਤੇ ਵਧੀਆ ਕਾਰਵਾਈ ਦੇ ਯੋਗ ਬਣਾਇਆ ਗਿਆ ਹੈ;

 

•          ਇਸ ਨਾਲ ਉਨ੍ਹਾਂ ਨੂੰ ਉਸੇ ਵੇਲੇ ਸਾਰੇ ਮਸਲੇ ਸਮਝਣ ਵਿੱਚ ਮਦਦ ਮਿਲੇਗੀ, ਜਿਸ ਵਿੱਚ ਵਿਆਪਕ ਪੱਧਰ ਉੱਤੇ ਉਪਲਬਧ ਸੋਸ਼ਲ ਮੀਡੀਆ ਤੇ ਔਨਲਾਈਨ ਡਾਟਾ ਦੇ ਆਧਾਰ ਉੱਤੇ ਸੂਚਨਾ ਸੂਝਬੂਝ ਤੇ ਭਾਵਨਾ ਦਾ ਵਿਸ਼ਲੇਸ਼ਣ ਸ਼ਾਮਲ ਹੈ।

 

ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਇਨਪੁਟ ਤੇ ਦਖ਼ਲ ਨਾਲ ਜਿੱਥੇ ਇੱਕ ਪਾਸੇ ਸਾਡੇ ਸੂਚਨਾ ਸਰੋਤਾਂ ਵਿੱਚ ਵਾਧਾ ਹੋਵੇਗਾ, ਉੱਥੇ ਦੂਜੇ ਪਾਸੇ ਸਾਡੇ ਮਨੁੱਖੀ ਸਰੋਤ ਹੋਰ ਕੰਮ ਕਰਨ ਲਈ ਆਜ਼ਾਦ ਹੋਣਗੇ।

 

ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰਾਲੇ ਨੇ ਇਹ ਵੀ ਕਿਹਾ ਕਿ ਹੁਣ ਅਗਲਾ ਗੇੜ ਮੁਕਾਬਲਤਨ ਆਸਾਨ ਹੈ, ਜਿਸ ਦਾ ਪ੍ਰੀਖਣ ਚੱਲ ਰਿਹਾ ਹੈ। ਦੂਜਾ ਗੇੜ ਉਸੇ ਸਮੇਂ ਸ਼ਿਕਾਇਤ ਨਿਵਾਰਣ ਤੇ ਪ੍ਰਬੰਧ ਲਈ ਹੋਵੇਗਾ। ਇਸ ਵਿੱਚ ਇਹ ਕੁਝ ਸ਼ਾਮਲ ਹੋਵੇਗਾ:

 

•          ਪੋਰਟਲ ਵਰਤੋਂਕਾਰਾਂ ਦੇ ਸਵਾਲਾਂ ਦੇ ਤੇਜ਼ਰਫ਼ਤਾਰ ਨਾਲ ਜਵਾਬ ਦੇਣ ਲਈ ਆਰਟੀਫ਼ਿਸ਼ਲ ਇੰਟੈਲੀਜੈਂਸ ਦੁਆਰਾ ਯੋਗ ਚੈਟ ਬੌਟਸ ਰਾਹੀਂ ਕੰਟਰੋਲ ਰੂਮਸ ਤੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਵਿੱਚ ਵਾਧਾ;

 

•          ਇਸ ਦੀ ਸਿੰਗਲ ਵਿੰਡੋ ਪ੍ਰਣਾਲੀ ਉੱਤੇ ਸਮੁੱਚੇ ਕਾਰਜਪ੍ਰਵਾਹ ਨੂੰ ਉਸੇਵੇਲੇ ਵਿਸਤ੍ਰਿਤ ਐਨਾਲਿਟਿਕਸ ਮਿਲੇਗਾ ਅਤੇ ਚੈਂਪੀਅਨਸਪੋਰਟਲ ਰਾਹੀਂ ਪ੍ਰਭਾਵੀ ਹੱਲ ਲਈ ਸ਼ਿਕਾਇਤ ਨਿਵਾਰਣ ਹੋਵੇਗਾ ਤੇ ਸਬੰਧਿਤ ਧਿਰਾਂ ਨੂੰ ਵੱਡੇ ਪੱਧਰ ਉੱਤੇ ਸੰਤੁਸ਼ਟੀ ਹੋਵੇਗੀ।

 

******

 

ਆਰਸੀਜੇ/ਆਰਐੱਨਐੱਮ/ਆਈਏ



(Release ID: 1664551) Visitor Counter : 242