ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਦੀ ਅਗਵਾਈ ਹੇਠ ਨੈਸ਼ਨਲ ਇਨਫਾਰਮੈਟਿਕਸ ਸੈਂਟਰ (ਐਨਆਈਸੀ), ਆਈਈਈਈ ਕੰਪਿਊਟਰ ਸੁਸਾਇਟੀ ਅਤੇ ਓਰੇਕਲ 30 ਅਕਤੂਬਰ, 2020 ਤੋਂ 1 ਨਵੰਬਰ, 2020 ਤੱਕ ਗੋਵ-ਟੈਕ-ਥੋਨ ਦਾ ਆਯੋਜਨ ਕਰਨਗੇ


ਵਰਚੁਅਲ ਹੈਕਾਥਾਨ ਦਾ ਉਦੇਸ਼ ਨਵੇਂ ਵਿਚਾਰਾਂ ਨੂੰ ਪ੍ਰਫੁੱਲਤ ਕਰਨਾ, ਨਵੀਨਤਾ ਨੂੰ ਹੁਲਾਰਾ ਦੇਣਾ ਤੇ ਖੇਤੀਬਾੜੀ ਅਤੇ ਇਸ ਨਾਲ ਜੁੜੇ ਖੇਤਰਾਂ ਵਿਚ ਟੈਕਨੋਲੋਜੀ ਦੀ ਵਰਤੋਂ ਨੂੰ ਉਤਸ਼ਾਹਤ ਕਰਨਾ ਹੈ
ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਨੇ ਆਨਲਾਈਨ ਰਜਿਸਟ੍ਰੇਸ਼ਨ ਪੋਰਟਲ ‘https://www.computer.org/education/oracle_hackathon_2020’; ਜਾਰੀ ਕੀਤਾ , ਹੈਕਾਥਾਨ ਰਜਿਸਟ੍ਰੇਸ਼ਨ ਲਈ ਖੁਲ੍ਹਾ ਹੈ

Posted On: 14 OCT 2020 2:22PM by PIB Chandigarh

ਪ੍ਰਧਾਨ ਮੰਤਰੀ ਦੀ ਵਿਚਾਰਧਾਰਾ ਅਤੇ ਮਾਰਗ ਦਰਸ਼ਨ ਨੂੰ ਅੱਗੇ ਵਧਾਉਂਦਿਆਂ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਦੀ ਅਗਵਾਈ ਹੇਠ ਨੈਸ਼ਨਲ ਇਨਫਾਰਮੇਸ਼ਨ ਸੈਂਟਰ (ਐਨਆਈਸੀ), ਆਈਈਈਈ ਅਤੇ ਓਰੇਕਲ ਨੇ ਇਕੱਠਿਆਂ ਹੋ ਕੇ ਗੋਵ-ਟੈਕ-ਹੈਕਾਥਾਨ, 2020 ਆਯੋਜਿਤ ਕਰਨ ਦਾ ਐਲਾਨ ਕੀਤਾ ਇਸ ਹੈਕਾਥਾਨ ਦਾ ਮੁੱਖ ਉਦੇਸ਼ ਨਵੇਂ ਵਿਚਾਰਾਂ ਨੂੰ ਪ੍ਰਫੁੱਲਤ ਕਰਨਾ, ਨਵਾਚਾਰ ਨੂੰ ਹੁਲਾਰਾ ਦੇਣਾ ਤੇ ਖੇਤੀਬਾੜੀ ਅਤੇ ਇਸ ਨਾਲ ਜੁਡ਼ੇ ਖੇਤਰਾਂ ਵਿਚ ਟੈਕਨੋਲੋਜੀ ਦੀ ਵਰਤੋਂ ਹੈ

ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਦੇ ਸਕੱਤਰ ਸ਼੍ਰੀ ਅਜੇ ਸਾਹਨੀ ਨੇ ਹੈਕਾਥਾਨ ਲਈ ਆਨਲਾਈਨ ਰਜਿਸਟ੍ਰੇਸ਼ਨ ਪੋਰਟਲ https://www.computer.org/education/oracle_hackathon_2020’; ਦਾ ਐਲਾਨ ਕੀਤਾ ਅਤੇ ਇਹ ਪੋਰਟਲ ਜਾਰੀ ਕੀਤਾ ਸ਼੍ਰੀ ਸਾਹਨੀ ਨੇ ਨੈਸ਼ਨਲ ਇਨਫਾਰਮੈਟਿਕਸ ਸੈਂਟਰ, ਆਈਈਈਈ ਅਤੇ ਓਰੇਕਲ ਵਲੋਂ ਇਕਜੁੱਟ ਹੋ ਕੇ ਇਸ ਹੈਕਾਥਾਨ ਦਾ ਪ੍ਰਬੰਧ ਕਰਨ ਲਈ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨ ਭਾਰਤ ਦੀ ਡਿਜੀਟਲ ਵਾਤਾਵਰਣ ਪ੍ਰਣਾਲੀ ਦਾ ਇਕ ਮਹੱਤਵਪੂਰਨ ਹਿੱਸਾ ਹਨ ਅਤੇ ਉਹ ਚਾਹੁੰਦੇ ਹਨ ਕਿ ਨੌਜਵਾਨ ਇਸ ਹੈਕਾਥਾਨ ਵਿਚ ਭਾਗੀਦਾਰੀ ਕਰਨ ਅਤੇ ਚੁਣੌਤੀਆਂ ਦੇ ਹਲ ਲਈ ਅੱਗੇ ਆਉਣ

ਐਨਆਈਸੀ ਦੀ ਡਾਇਰੈਕਟਰ ਜਨਰਲ ਡਾ. ਨੀਤਾ ਵਰਮਾ ਨੇ ਗੋਵ-ਟੈੱਕ-ਥਾਨ, 2020 ਦੇ ਰਿਲੀਜ਼ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹੈਕਾਥਾਨ ਵਧੇਰੇ ਉਭਰ ਰਹੀਆਂ ਟੈਕਨੋਲੋਜੀਆਂ ਨਾਲ ਇਕ ਡਿਜੀਟਲ ਵਾਤਾਵਰਨ ਪ੍ਰਣਾਲੀ ਵਿਕਸਤ ਕਰਨ ਦੀ ਦਿਸ਼ਾ ਵਲ ਇਕ ਕਦਮ ਹੈ ਉਨ੍ਹਾਂ ਦੱਸਿਆ ਕਿ ਗੋਵ-ਟੈੱਕ-ਥਾਨ, 2020 ਬਹੁਤ ਸਾਰੇ ਵਿਚਾਰਾਂ, ਸੰਕਲਪਾਂ ਦੇ ਸਬੂਤਾਂ, ਨਵਾਚਾਰਾਂ ਲਈ ਕਾਰਜਸ਼ੀਲ ਮਾਡਲਾਂ ਨੂੰ ਉਜਾਗਰ ਕਰੇਗਾ ਤੇ ਉਨ੍ਹਾਂ ਨੂੰ ਸਰਕਾਰੀ ਸੇਵਾਵਾਂ ਵਿਚ ਸ਼ਾਮਿਲ ਕਰਨ ਲਈ ਉਤਸ਼ਾਹਤ ਕਰੇਗਾ

ਐਨਆਈਸੀ ਦੀ ਡਿਪਟੀ ਡਾਇਰੈਕਟਰ ਜਨਰਲ ਡਾ. ਸਵਿਤਾ ਡਾਵਰ ਨੇ ਮੰਤਰਾਲਾ ਤੋਂ ਏਆਈ ਆਧਾਰਤ ਫਸਲਾਂ ਦੀਆਂ ਸਿਫਾਰਸ਼ਾਂ, ਬਲਾਕ ਚੇਨ ਆਧਾਰਤ ਪ੍ਰਮਾਣੀਕਰਨ, ਪ੍ਰੀਖਿਆਵਾਂ ਟੈਸਟਾਂ ਵਿਚ ਸਵੈ-ਚਾਲਤ ਚੌਕਸੀ, ਵਪਾਰਕ ਵਾਹਨਾਂ ਲਈ ਸਵੈ-ਚਾਲਤ ਤੰਦਰੁਸਤੀ ਜਾਂਚ ਪ੍ਰਕ੍ਰਿਆ ਅਤੇ ਸੁਖਾਲੀ ਦਸਤਾਵੇਜ਼ ਅੱਪਲੋਡ ਪ੍ਰਣਾਲੀ ਸਮੇਤ 5 ਚੁਣੌਤੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਉਨ੍ਹਾਂ ਦੱਸਿਆ ਕਿ ਇਹ ਚੁਣੌਤੀਆਂ ਭਾਰਤ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਸਿੱਖਿਆ ਮੰਤਰਾਲਾ ਅਤੇ ਸੜਕ ਟ੍ਰਾੰਸਪੋਰਟ ਤੇ ਰਾਜ ਮਾਰਗ ਮੰਤਰਾਲਾ ਵਿੱਚ ਬਹੁਤ ਜਿਆਦਾ ਹਨ, ਜਿਨ੍ਹਾਂ ਦੇ ਤੁਰੰਤ ਹੱਲ ਦੀ ਲੋੜ ਹੁੰਦੀ ਹੈ।

ਭਾਰਤ ਵਿਚ ਆਈਈਈਈ ਇੰਡੀਆ ਆਪ੍ਰੇਸ਼ਨਜ਼ ਦੇ ਸੀਨੀਅਰ ਡਾਇਰੈਕਟਰ ਤੇ ਮੁੱਖੀ ਸ਼੍ਰੀ ਹਰੀਸ਼ ਮੈਸੂਰ ਨੇ ਕਿਹਾ, "ਆਈਈਈਈ ਸਦੀ ਤੋਂ ਵੱਧ ਸਮੇਂ ਤੋਂ ਇੰਜੀਨੀਅਰਾਂ ਨੂੰ ਸ਼ਕਤੀਸ਼ਾਲੀ ਬਣਾ ਰਿਹਾ ਹੈ ਅਤੇ ਵੱਖ-ਵੱਖ ਖੇਤਰਾਂ ਵਿਚ ਆਧੁਨਿਕ ਟੈਕਨੋਲੋਜੀ ਨਾਲ ਉਨ੍ਹਾਂ ਦੀ ਸਹਾਇਤਾ ਕਰ ਰਿਹਾ ਹੈ ਐਨਆਈਸੀ ਅਤੇ ਓਰੇਕਲ ਨਾਲ ਸਾਂਝੀ ਟੈਕਨੋਲੋਜੀ ਦੀ ਵਰਤੋਂ ਵਧਾਉਣ, ਖੇਤੀਬਾੜੀ, ਆਵਾਜਾਈ ਅਤੇ ਸਿੱਖਿਆ ਵਿਚ ਡਿਜੀਟਲ ਪਾੜਾ ਘਟਾਉਣ ਵਿਚ ਮਦਦ ਕਰੇਗੀ ਅਤੇ ਭਾਰਤ ਦੇ ਨਾਗਰਿਕਾਂ ਨੂੰ ਬਿਹਤਰ ਸ਼ਾਸਨ ਅਤੇ ਪ੍ਰਸ਼ਾਸਨ ਦੇਣ ਵਿਚ ਸਾਡੀ ਮਦਦ ਕਰੇਗੀ"

ਓਰੇਕਲ ਇੰਡੀਆ ਦੇ ਖੇਤਰੀ ਪ੍ਰਬੰਧ ਨਿਰਦੇਸ਼ਕ ਸ਼੍ਰੀ ਸ਼ਲੇਂਦਰ ਕੁਮਾਰ ਨੇ ਕਿਹਾ, "ਭਾਰਤ ਨੂੰ ਇਕ ਡਿਜੀਟਲ ਅਤੇ ਗਿਆਨ ਅਰਥਚਾਰੇ ਵਿਚ ਤਬਦੀਲ ਕਰਨ ਲਈ ਸਾਨੂੰ ਪਹਿਲਾਂ ਆਪਣੇ ਸਾਰੇ ਲੋਕਾਂ, ਮਹੱਤਵਪੂਰਨ ਆਰਥਿਕ ਖੇਤਰਾਂ ਅਤੇ ਸਹਿਯੋਗੀ ਭਾਈਚਾਰਿਆਂ ਨੂੰ ਡਿਜੀਟਲ ਰੂਪ ਵਿਚ ਸ਼ਕਤੀਸ਼ਾਲੀ ਬਣਾਉਣਾ ਪਵੇਗਾ ਸਾਨੂੰ ਗੋਵ ਟੈੱਕ-ਥਾਨ, 2020 ਲਈ ਐਨਆਈਸੀ ਅਤੇ ਆਈਈਈਈ ਨਾਲ ਹੱਥ ਮਿਲਾਉਣ ਅਤੇ ਮਿਲ ਕੇ ਕੰਮ ਕਰਨ ਤੇ ਮਾਣ ਹੈ ਅਤੇ ਪਛਾਣ ਕੀਤੇ ਗਏ ਸਾਰੇ ਪ੍ਰਮੁੱਖ ਖੇਤਰਾਂ ਵਿਚ ਸਥਾਨਕ ਨਵਾਚਾਰ ਨੂੰ ਸਹਾਇਤਾ ਅਤੇ ਸਮਰਥਨ ਦੇਣ ਦੀ ਉਮੀਦ ਰੱਖਦੇ ਹਾਂ"

ਗੋਵ-ਟੈੱਕ-ਥਾਨ, 2020 ਇਕ ਪੈਨ ਇੰਡੀਆ 36 ਘੰਟੇ ਦੇ ਵਰਚੁਅਲ ਹੈਕਾਥਾਨ ਦਾ ਆਯੋਜਨ 30 ਅਕਤੂਬਰ ਤੋਂ 1 ਨਵੰਬਰ, 2020 ਤੱਕ ਕੀਤਾ ਜਾਵੇਗਾ ਹੈਕਾਥਾਨ ਨੂੰ ਇੰਜੀਨੀਅਰਿੰਗ, ਕੰਪਿਊਟਿੰਗ ਅਤੇ ਟੈਕਨੋਲੋਜੀ ਦੀ ਜਾਣਕਾਰੀ ਲਈ ਇਕ ਭਰੋਸੇਯੋਗ ਆਵਾਜ਼ ਆਈਈਈਈ ਵਲੋਂ ਸਹਾਇਤਾ ਤੇ ਸਹੂਲਤ ਦਿੱਤੀ ਜਾਵੇਗੀ ਗੋਵ ਟੈੱਕ-ਥਾਨ, 2020 ਲਈ ਰਜਿਸਟ੍ਰੇਸ਼ਨ ਖੁਲ੍ਹੀ ਹੈ

 

ਵਰਚੁਅਲ ਹੈਕਾਥਾਨ ਵਿਦਿਆਰਥੀਆਂ, ਕੰਮ ਕਰਨ ਵਾਲੇ ਪੇਸ਼ੇਵਰਾਂ, ਸਟਾਰਟ ਅੱਪਸ, ਫਰੀਲਾਂਸ ਟੈਕਨੋਲੋਜਿਸਟਾਂ, ਫੈਕਲਟੀਜ਼ ਅਤੇ ਭਾਰਤ ਵਿਚ ਹੋਰ ਸੂਚਨਾ ਟੈਕਨੋਲੋਜੀ ਦੀਆਂ ਸੇਵਾਵਾਂ ਉਪਲਬੱਧ ਕਰਵਾਉਣ ਵਾਲੀਆਂ ਸੰਸਥਾਵਾਂ ਆਦਿ ਸਭਨਾਂ ਲਈ ਖੁਲ੍ਹਾ ਹੈ ਹੈਕਾਥਾਨ ਵਿਚ ਹਿੱਸਾ ਲੈਣ ਵਾਲੇ ਐਨਆਈਸੀ, ਆਈਈਈਈ ਅਤੇ ਓਰੇਕਲ ਦੇ ਤਕਨੀਕੀ ਮਾਹਿਰਾਂ ਦੇ ਨਾਲ ਨਾਲ ਭਾਰਤ ਸਰਕਾਰ ਦੇ ਖੇਤੀਬਾੜੀ, ਸਿੱਖਿਆ ਅਤੇ ਟ੍ਰਾਂਸਪੋਰਟ ਮੰਤਰਾਲਿਆਂ ਅਤੇ ਇਨ੍ਹਾਂ ਦੇ ਮਹਿਕਮਿਆਂ ਦੇ ਸੀਨੀਅਰ ਖੇਤਰੀ ਮਾਹਿਰਾਂ ਦੀ ਸਲਾਹ ਅਤੇ ਮਾਰਗ ਦਰਸ਼ਨ ਹਾਸਿਲ ਕਰਨਗੇ

ਹਿੱਸਾ ਲੈਣ ਵਾਲੀਆਂ ਟੀਮਾਂ ਕੋਲ ਓਰੇਕਲ, ਓਰੇਕਲ ਅਟੋਨੋਮਸ ਡਾਟਾਬੇਸ, ਬਿਲਟ -ਇਨ ਅਤੇ ਵਰਤੋਂ ਵਿਚ ਆਸਾਨ ਕਲਾਊਡ ਸੁਰੱਖਿਆ ਅਤੇ ਕੰਪਿਊਟਰ ਤੋਂ ਆਧੁਨਿਕ ਸਾਧਨਾਂ ਤੱਕ ਪਹੁੰਚ ਹੋਵੇਗੀ ਜੋ ਉਨ੍ਹਾਂ ਨੂੰ ਪ੍ਰੋਟੋਟਾਈਪ ਵਿਕਸਤ ਕਰਨ ਵਿਚ ਸਹਾਇਤਾ ਕਰਨ ਲਈ ਵਿਵਹਾਰਕ ਅਤੇ ਸਕੇਲੇਬਲ ਬਣਾਵੇਗੀ ਇਸ ਤੋਂ ਇਲਾਵਾ ਉਹ ਖੁਲ੍ਹੀ ਸਰੋਤ ਟੈਕਨੋਲੋਜੀ ਦਾ ਲਾਭ ਉਠਾਉਣ ਦੇ ਯੋਗ ਹੋਣਗੇ ਜੋ ਉੱਚ ਕਾਰਗੁਜ਼ਾਰੀ, ਭਰੋਸੇਯੋਗਤਾ ਅਤੇ ਡਾਟਾ ਸੁਰੱਖਿਆ ਦੇ ਲਾਭ ਮੁਹੱਈਆ ਕਰਵਾਉਂਦੇ ਹਨ

ਨੈਸ਼ਨਲ ਇਨਫਾਰਮੈਟਿਕ ਸੈਂਟਰ (ਐਨਆਈਸੀ) ਬਾਰੇ ਕੁਝ ਜਾਣਕਾਰੀ

ਨੈਸ਼ਨਲ ਇਨਫਾਰਮੈਟਿਕ ਸੈਂਟਰ (ਐਨਆਈਸੀ) ਇਲੈਕਟ੍ਰੋਨਿਕ੍ਸ ਤੇ ਸੂਚਨਾ ਟੈਕਨੋਲੋਜੀ ਮੰਤਰਾਲਾ (ਮੀਟਵਾਈ) ਮੰਤਰਾਲਾ ਨਾਲ ਜੁੜਿਆ ਹੋਇਆ ਹੈ ਐਨਆਈਸੀ ਦੀ ਸਥਾਪਨਾ 1976 ਵਿਚ ਕੀਤੀ ਗਈ ਸੀ ਅਤੇ ਇਸਨੂੰ ਪਿਛਲੇ ਚਾਰ ਦਹਾਕਿਆਂ ਤੋਂ ਸਰਕਾਰ ਨੂੰ ਆਈਸੀਟੀ ਅਤੇ ਈ-ਗਵਰਨੈਂਸ ਸਹਾਇਤਾ ਪ੍ਰਦਾਨ ਕਰਨ ਅਤੇ ਡਿਜੀਟਲ ਪਾੜੇ ਨੂੰ ਪੂਰਾ ਕਰਨ ਲਈ ਸਹਾਇਤਾ ਦਾ ਵਧੀਆ ਤਜਰਬਾ ਹੈ ਇਹ ਟਿਕਾਊ ਵਿਕਾਸ ਲਈ ਡਿਜੀਟਲ ਮੌਕਿਆਂ ਦੇ ਪ੍ਰਮੋਟਰਜ਼ ਵਾਂਗੂ ਉਭਰੀ ਹੈ ਐਨਆਈਸੀ ਨੇ ਸਮਾਜਿਕ ਅਤੇ ਜਨਤਕ ਪ੍ਰਸ਼ਾਸਨ ਵਿਚ ਆਈਸੀਟੀ ਐਪਲੀਕੇਸ਼ਨਾਂ ਲਾਗੂ ਕਰਕੇ ਇਨਫਾਰਮੈਟਿਕਸ ਹੇਠ ਵਿਕਾਸ ਦੀ ਅਗਵਾਈ ਕੀਤੀ ਹੈ ਅਤੇ ਸਰਕਾਰ (ਜੀ2ਜੀ), ਕਾਰੋਬਾਰ (ਜੀ2ਬੀ), ਨਾਗਰਿਕ (ਜੀ2ਸੀ) ਅਤੇ ਸਰਕਾਰੀ ਕਰਮਚਾਰੀ (ਜੀ2ਈ) ਨੂੰ ਇਲੈਕਟ੍ਰਾਨਿਕਸ ਸੇਵਾਵਾਂ ਦੀ ਸਹੂਲਤ ਪ੍ਰਦਾਨ ਕੀਤੀ ਹੈ ਐਨਆਈਸੀ ਆਪਣੇ ਆਈਸੀਟੀ ਨੈੱਟਵਰਕ "ਨਿਕਨੈੱਟ" ਰਾਹੀਂ ਕੇਂਦਰ ਸਰਕਾਰ ਦੇ ਸਾਰੇ ਮੰਤਰਾਲਿਆਂ /ਮਹਿਕਮਿਆਂ, 37 ਰਾਜ ਸਰਕਾਰਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਭਾਰਤ ਦੇ ਲਗਪਗ 720+ ਜ਼ਿਲ੍ਹਾ ਪ੍ਰਸ਼ਾਸਨਾਂ ਨਾਲ ਸੰਸਥਾਗਤ ਸੰਬੰਧ ਰੱਖਦੀ ਹੈ

ਐਨਆਈਸੀ ਗਵਰਨੈਂਸ ਦੇ ਵੱਖ-ਵੱਖ ਪਹਿਲੂਆਂ ਵਿਚ ਸਰਕਾਰ ਨਾਲ ਬਹੁਤ ਨੇੜਿਓਂ ਜੁੜਿਆ ਹੋਇਆ ਹੈ ਇਸ ਤੋਂ ਇਲਾਵਾ ਇਕ ਰਾਸ਼ਟਰ ਪੱਧਰੀ ਆਧੁਨਿਕ ਆਈਸੀਟੀ ਬੁਨਿਆਦੀ ਢਾਂਚੇ ਦੀ ਸਥਾਪਨਾ ਨੇ ਵੱਖ ਵੱਖ ਪੱਧਰਾਂ ਤੇ ਵੱਡੀ ਗਿਣਤੀ ਵਿੱਚ ਡਿਜੀਟਲ ਬਣਾ ਕੇ ਸਰਕਾਰ ਦੀ ਮਦਦ ਕੀਤੀ ਹੈ ਜਿਸ ਨੇ ਨਾਗਰਿਕਾਂ ਤਕ ਸਰਕਾਰੀ ਸੇਵਾਵਾਂ ਦੀ ਆਖਰੀ ਪੜਾਅ ਤਕ ਡਿਲੀਵਰੀ ਨੂੰ ਇਕ ਹਕੀਕਤ ਵਿਚ ਬਦਲ ਦਿੱਤਾ ਹੈ

ਆਈਈਈਈ ਕੰਪਿਊਟਰ ਸੁਸਾਇਟੀ ਬਾਰੇ ਕੁਝ ਜਾਣਕਾਰੀ

ਆਈਈਈਈ ਵਿਸ਼ਵ ਦੀ ਸਭ ਤੋਂ ਵੱਡੀ ਤਕਨੀਕੀ ਪੇਸ਼ੇਵਰ ਸੰਸਥਾ ਹੈ ਜੋ ਮਨੁੱਖਤਾ ਦੇ ਲਾਭ ਲਈ ਟੈਕਨਾਲੋਜੀ ਨੂੰ ਅੱਗੇ ਵਧਾਉਣ ਲਈ ਸਮਰਪਤ ਹੈ ਆਈਈਈਈ ਅਤੇ ਇਸ ਦੇ ਮੈਂਬਰ 100 ਤੋਂ ਵੱਧ ਦੇਸ਼ਾਂ ਵਿਚ ਆਪਣੇ 4,19000 ਤੋਂ ਵੱਧ ਮੈਂਬਰਾਂ ਰਾਹੀਂ ਇਕ ਗਲੋਬਲ ਕਮਿਊਨਿਟੀ ਦੇ ਕਲ੍ਹ ਨੂੰ ਬਿਹਤਰ ਬਣਾਉਣ ਲਈ ਪ੍ਰੇਰਿਤ ਕਰਦੇ ਹਨ ਆਈਈਈਈ ਬਾਰੇ ਵਧੇਰੇ ਜਾਣਕਾਰੀ ਲਈ www.ieee.org. ਤੇ ਦੇਖੋ I

 

ਆਈਈਈਈ ਕੰਪਿਊਟਰ ਸੁਸਾਇਟੀ, ਕੰਪਿਊਟਰ ਵਿਗਿਆਨ ਅਤੇ ਇੰਜੀਨੀਅਰਿੰਗ ਵਿਚ ਜਾਣਕਾਰੀ ਪ੍ਰਦਾਨ ਕਰਨ, ਪ੍ਰੇਰਨਾ ਅਤੇ ਸਹਿਯੋਗ ਦਾ ਇਕ ਪ੍ਰਮੁੱਖ ਸਰੋਤ ਹੈ ਮੈਂਬਰਾਂ ਨੂੰ ਵਿਸ਼ਵ ਭਰ ਨਾਲ ਜੋੜ ਕੇ ਕੰਪਿਊਟਰ ਸੁਸਾਇਟੀ ਉਨ੍ਹਾਂ ਲੋਕਾਂ ਨੂੰ ਮਜ਼ਬੂਤ ਬਣਾਉਂਦੀ ਹੈ ਜੋ ਆਪਣੇ ਪੇਸ਼ੇਵਰ ਭਵਿੱਖ ਦੇ ਹਰ ਪੜਾਅ ਤੇ ਵਿਅਕਤੀਆਂ ਨੂੰ ਸਾਧਨ ਉਪਲਬਧ ਕਰਵਾ ਕੇ ਟੈਕਨੋਲੋਜੀ ਨੂੰ ਅੱਗੇ ਵਧਾਉਂਦੇ ਹਨ

ਆਈਈਈਈ ਕੰਪਿਊਟਰ ਸੁਸਾਇਟੀ ਬਾਰੇ ਵਧੇਰੇ ਜਾਣਕਾਰੀ ਲਈ www.computer.org ਤੇ ਜਾਓ

 

ਓਰੇਕਲ ਬਾਰੇ ਜਾਣਕਾਰੀ

 

ਓਰੇਕਲ ਕਲਾਊਡ ਵਿਕਰੀ, ਸੇਵਾ, ਮਾਰਕੀਟਿੰਗ, ਮਨੁੱਖੀ ਸਰੋਤ, ਵਿੱਤ, ਸਪਲਾਈ ਚੇਨ ਅਤੇ ਨਿਰਮਾਣ ਦੇ ਨਾਲ ਨਾਲ ਉੱਚ ਸਵੈ-ਚਾਲਤ ਅਤੇ ਸੁਰੱਖਿਅਤ ਜੈਨਰੇਸ਼ਨ 2 ਦੇ ਬੁਨਿਆਦੀ ਢਾਂਚੇ ਲਈ ਓਰੇਕਲ ਐਟੋਨੋਮਸ ਡਾਟਾਬੇਸ ਦੀ ਵਿਸ਼ੇਸ਼ਤਾ ਵਾਲੀਆਂ ਏਕੀਕ੍ਰਿਤ ਐਪਲੀਕੇਸ਼ਨਾਂ ਦੇ ਮੁਕੰਮਲ ਸਿਲਸਿਲੇ ਦੀ ਪੇਸ਼ਕਸ਼ ਕਰਦਾ ਹੈ। ਓਰੇਕਲ (ਐਨਵਾਈਐਸਈ ਓਆਰਸੀਐਲ) ਬਾਰੇ ਵਧੇਰੇ ਜਾਣਕਾਰੀ ਲਈ www.oracle.com. ਤੇ ਜਾਓ

 

ਆਰਸੀਜੇ ਐਮ



(Release ID: 1664494) Visitor Counter : 181