ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ

ਆਪ੍ਰੇਸ਼ਨ ਗਰੀਨਸ ਤਹਿਤ ਸਬਸਿਡੀ ਆਤਮਨਿਰਭਰ ਭਾਰਤ ਵੱਲ ਇੱਕ ਕਦਮ: ਨਰੇਂਦਰ ਸਿੰਘ ਤੋਮਰ


ਆਪ੍ਰੇਸ਼ਨ ਗਰੀਨਸ ਸਕੀਮ ਤਹਿਤ 50% ਸਬਸਿਡੀ
ਕਿਸਾਨ ਰੇਲ ਸਕੀਮ ਲਈ ਵੀ ਢੋਆ ਢੁਆਈ ਸਬਸਿਡੀ

Posted On: 14 OCT 2020 2:52PM by PIB Chandigarh

ਕੇਂਦਰੀ ਗ੍ਰਾਮੀਣ ਵਿਕਾਸ , ਖੇਤੀਬਾੜੀ ਤੇ ਕਿਸਾਨ ਭਲਾਈ , ਪੰਚਾਇਤੀ ਰਾਜ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਆਪ੍ਰੇਸ਼ਨ ਗਰੀਨਸ ਟਾਪ ਟੂ ਟੋਟਲ ਤਹਿਤ ਸਬਸਿਡੀ ਆਤਮਨਿਰਭਰ ਭਾਰਤ ਵੱਲ ਇੱਕ ਵੱਡਾ ਕਦਮ ਹੈ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਤਹਿਤ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਨੇ ਭਾਰਤ ਦੇ ਕਿਸਾਨਾਂ ਲਈ ਕਈ ਸਕੀਮਾਂ ਲਿਆਂਦੀਆਂ ਹਨ ਆਤਮਨਿਰਭਰ ਭਾਰਤ ਅਭਿਆਨ ਤਹਿਤ ਆਪ੍ਰੇਸ਼ਨ ਗਰੀਨ ਸਕੀਮ ਟਾਪ ਟੂ ਟੋਟਲ ਨੋਟੀਫਾਈਡ ਫਲਾਂ ਤੇ ਸਬਜ਼ੀਆਂ ਦੀ ਢੋਆ ਢੁਆਈ ਤੇ ਸਟੋਰੇਜ਼ ਤੇ 50% ਸਬਸਿਡੀ ਮੁਹੱਈਆ ਕਰਦੀ ਹੈ, ਜੇਕਰ ਫਲਾਂ ਤੇ ਸਬਜ਼ੀਆਂ ਦੀਆਂ ਕੀਮਤਾਂ ਟ੍ਰੀਗਰ ਕੀਮਤ ਤੋਂ ਹੇਠਾਂ ਜਾਣ I ਹੁਣ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਤੋਂ ਆਨਲਾਈਨ ਦਾਅਵੇ ਸਿੱਧੇ ਦਾਖ਼ਲ ਕਰਨ ਤੋਂ ਇਲਾਵਾ ਇੱਕ ਸੌਖੇ ਤਰੀਕੇ ਤਹਿਤ ਕਿਸਾਨ ਰੇਲ ਸਕੀਮ ਅਧੀਨ ਢੋਆ ਢੁਆਈ ਸਬਸਿਡੀ ਵੀ ਉਪਲਬੱਧ ਹੋਵੇਗੀ ਕੋਈ ਵੀ ਵਿਅਕਤੀ ਕਿਸਾਨਾਂ ਸਮੇਤ ਕਿਸੇ ਵੀ ਨੋਟੀਫਾਈਡ ਫਲ ਅਤੇ ਸਬਜ਼ੀਆਂ ਦੀ ਕਾਸ਼ਤ ਨੂੰ ਕਿਸਾਨ ਰੇਲ ਰਾਹੀਂ ਭੇਜ ਸਕਦਾ ਹੈ ਰੇਲਵੇ ਇਹਨਾਂ ਫਲਾਂ ਤੇ ਸਬਜ਼ੀਆਂ ਤੇ ਕੇਵਲ 50% ਮਾਲ ਭਾੜਾ ਲਵੇਗੀ ਅਤੇ ਬਾਕੀ 50% ਮਾਲ ਭਾੜਾ ਭਾਰਤੀ ਰੇਲਵੇ ਨੂੰ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਆਪ੍ਰੇਸ਼ਨ ਗਰੀਨਸ ਸਕੀਮ ਤਹਿਤ ਮੁਹੱਈਆ ਕਰੇਗਾ ਸੋਧੇ ਹੋਏ ਦਿਸ਼ਾ ਨਿਰਦੇਸ਼ ਮੰਰਤਾਲੇ ਦੀ ਵੈੱਬਸਾਈਟ ਤੇ 12—10—2020 ਨੂੰ ਅਪਲੋਡ ਕਰ ਦਿੱਤੇ ਗਏ ਹਨ
ਆਪ੍ਰੇਸ਼ਨ ਗਰੀਨਸ ਟਾਪ ਟੂ ਟੋਟਲ ਸਕੀਮ ਲਈ ਹੋਰ ਸ਼ਰਤਾਂ ਵਿੱਚ ਛੋਟ ਦਿੰਦਿਆਂ ਕਿਸਾਨ ਰੇਲ ਸਕੀਮ ਰਾਹੀਂ ਢੋਆ ਢੁਆਈ ਲਈ ਨੋਟੀਫਾਈਡ ਫਲਾਂ ਅਤੇ ਸਬਜ਼ੀਆਂ ਦੀਆਂ ਸਾਰੀਆਂ ਖੇਪਾਂ ਬਿਨਾਂ ਮਾਤਰਾ ਅਤੇ ਕੀਮਤ ਦੇ 50% ਸਬਸਿਡੀ ਦੇਣ ਯੋਗ ਹੋਵੇਗੀ ਇਸ ਵੇਲੇ ਰੇਲਵੇ ਤਿੰਨ ਕਿਸਾਨ ਗੱਡੀਆਂ ਦੇਵਲਾਲੀ (ਮਹਾਰਾਸ਼ਟਰ) ਅਤੇ ਮੁੱਜਫਰਪੁਰ (ਬਿਹਾਰ) , ਅਨੰਤਪੁਰ (ਆਂਧਰਾ ਪ੍ਰਦੇਸ਼) ਤੋਂ ਦਿੱਲੀ, ਬੰਗਲੋਰ ਤੋਂ ਦਿੱਲੀ ਵਿਚਾਲੇ ਚਲਾਈਆਂ ਜਾ ਰਹੀਆਂ ਹਨ ਅਤੇ ਚੌਥੀ ਕਿਸਾਨ ਗੱਡੀ ਨਾਗਪੁਰ ਅਤੇ ਬਰੂਦ ਆਰੇਂਜ ਸਿਟੀ ਮਹਾਰਾਸ਼ਟਰ ਤੋਂ ਦਿੱਲੀ ਚਲਾਉਣ ਦੀ ਯੋਜਨਾ ਹੈ
ਯੋਗ ਫਸਲਾਂ :
ਫਲ (19) — ਅੰਬ , ਕੇਲਾ , ਅਮਰੂਦ , ਕੀਵੀ , ਲੀਚੀ , ਮੌਸੱਮੀ , ਸੰਤਰਾ , ਕਿਨੂੰ , ਲਾਈਮ , ਨਿੰਬੂ , ਪਪੀਤਾ , ਅਨਾਨਾਸ , ਅਨਾਰ , ਜੈਕਫਰੂਟ , ਸੇਬ , ਓਨਲਾ , ਪੈਸ਼ਨ ਫਰੂਟ ਅਤੇ ਨਾਸ਼ਪਾਤੀ
ਸਬਜ਼ੀਆਂ (14) — ਫਰੈਂਚ ਬੀਨਸ , ਕੌੜਾ ਕਰੇਲਾ , ਬੈਂਗਣ , ਸ਼ਿਮਲਾ ਮਿਰਚ , ਗਾਜਰ , ਫੁੱਲ ਗੋਭੀ , ਮਿਰਚਾਂ (ਹਰੀਆਂ) , ਓਕੜਾ , ਖ਼ੀਰਾ , ਮਟਰ , ਪਿਆਜ , ਆਲੂ ਅਤੇ ਟਮਾਟਰ

 

ਆਰ ਜੇ / ਐੱਨ ਜੀ
 


(Release ID: 1664483)