ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕੇਰਲ ਵਿੱਚ 8 ਰਾਸ਼ਟਰੀ ਰਾਜਮਾਰਗ-ਐੱਨਐੱਚ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ

12,692 ਕਰੋੜ ਰੁਪਏ ਦੀ ਲਾਗਤ ਦੇ 200 ਕਿਲੋਮੀਟਰ ਤੋਂ ਜ਼ਿਆਦਾ ਲੰਬੇ ਰਾਜ ਮਾਰਗਾਂ ਨਾਲ ਰਾਜ ਦੀ ਆਰਥਿਕ ਖੁਸ਼ਹਾਲੀ ਨੂੰ ਹੋਰ ਜ਼ਿਆਦਾ ਪ੍ਰੋਤਸਾਹਨ ਮਿਲੇਗਾ

19,800 ਕਰੋੜ ਰੁਪਏ ਦੀ ਲਾਗਤ ਦੇ ਐੱਨਐੱਚ ਕਾਰਜਾਂ ਨੂੰ 2024 ਤੱਕ ਪੂਰਾ ਕਰਨ ਦਾ ਟੀਚਾ: ਸ਼੍ਰੀ ਗਡਕਰੀ

Posted On: 13 OCT 2020 3:28PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ, ਰਾਜਮਾਰਗ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅੱਜ ਕੇਰਲ ਵਿੱਚ 8 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖੇ। ਇਸ ਸਮਾਗਮ ਵਿੱਚ ਰਾਜਪਾਲ ਸ਼੍ਰੀ ਆਰਿਫ਼ ਮੁਹੰਮਦ ਖਾਨ, ਮੁੱਖ ਮੰਤਰੀ ਸ਼੍ਰੀ ਪਿਨਰਾਈ ਵਿਜਯਨ ਅਤੇ ਕੇਂਦਰੀ ਰਾਜ ਮੰਤਰੀ ਜਨਰਲ (ਸੇਵਾਮੁਕਤ) ਡਾ. ਵੀਕੇ ਸਿੰਘ ਅਤੇ ਸ਼੍ਰੀ ਵੀ. ਮੁਰਲੀਧਰਨ, ਰਾਜ ਦੇ ਮੰਤਰੀ, ਸੰਸਦ ਮੈਂਬਰ, ਵਿਧਾਇਕ ਅਤੇ ਕੇਂਦਰ ਅਤੇ ਰਾਜ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

 

https://twitter.com/nitin_gadkari/status/1315896472819257344?s=19

 

ਇਸ ਮੌਕੇ ਤੇ ਸ਼੍ਰੀ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਇੱਕ ਨਵੇਂ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ, ਭਾਰਤ ਦੇ ਸਭ ਤੋਂ ਵੱਡੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਗਰਾਮ ਵਿੱਚ ਭਾਰਤ ਮਾਲਾ ਪ੍ਰੋਜੈਕਟ ਵਰਗੀ ਪਹਿਲ ਰਾਹੀਂ ਵਿਸ਼ਵ ਪੱਧਰੀ ਆਵਾਜਾਈ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਮਾਲਾ ਪ੍ਰੋਜੈਕਟ ਦੀ ਕਲਪਨਾ ਪ੍ਰਮੁੱਖ ਮੂਲ ਮੰਜ਼ਿਲ ਜੋੜਾਂ ਵਿਚਕਾਰ ਮਾਲ ਢੁਆਈ ਦੇ ਵਿਗਿਆਨਕ ਅਧਿਐਨ ਦੇ ਮਾਧਿਅਮ ਨਾਲ ਕੁਸ਼ਲ ਮਾਲ ਅਤੇ ਯਾਤਰੀ ਆਵਾਜਾਈ ਨੂੰ ਸੂਖਮ ਬਣਾਉਣ ਲਈ ਤਿਆਰ ਕੀਤੀ ਗਈ ਸੀ। ਸ਼੍ਰੀ ਗਡਕਰੀ ਨੇ ਦੱਸਿਆ ਕਿ ਦੇਸ਼ ਵਿੱਚ 35,000 ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ ਨੂੰ ਭਾਰਤ ਮਾਲਾ ਪ੍ਰੋਜੈਕਟ ਦੇ ਹਿੱਸੇ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਵਿੱਚ 1,234 ਕਿਲੋਮੀਟਰ ਦੇ ਰਾਸ਼ਟਰੀ ਰਾਜਮਾਰਗਾਂ ਨੂੰ ਕੇਰਲ ਰਾਜ ਵਿੱਚ ਭਾਰਤ ਮਾਲਾ ਪ੍ਰੋਜੈਕਟਾਂ ਦੇ ਹਿੱਸੇ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। ਇਸਦੇ ਇਲਾਵਾ 199 ਕਿਲੋਮੀਟਰ ਲੰਬੇ ਤੱਟੀ ਸੰਪਰਕ ਮਾਰਗ ਦੇ ਭਾਰਤ ਮਾਲਾ/ਸਾਗਰਮਾਲਾ ਯੋਜਨਾ ਤਹਿਤ ਅੱਪਗ੍ਰੇਡ ਕਰਨ ਦੀ ਵੀ ਯੋਜਨਾ ਹੈ। ਕਈ ਪ੍ਰਮੁੱਖ ਕੌਰੀਡੋਰ ਜਿਵੇਂ ਕਿ ਦਿੱਲੀ ਮੁੰਬਈ ਐਕਸਪ੍ਰੈੱਸ ਵੇਅ, ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈੱਸ ਵੇਅ, ਚੇਨਈ-ਬੰਗਲੁਰੂ ਐਕਸਪ੍ਰੈੱਸ ਵੇਅ ਆਦਿ ਨੂੰ ਵੀ ਭਾਰਤ ਮਾਲਾ ਪ੍ਰੋਜੈਕਟਾਂ ਦੇ ਭਾਗ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ।

 

ਸ਼੍ਰੀ ਗਡਕਰੀ ਨੇ ਕਿਹਾ ਕਿ 1,760 ਕਿਲੋਮੀਟਰ ਲੰਬਾ ਮੁੰਬਈ-ਕੰਨਿਆਕੁਮਾਰੀ ਆਰਥਿਕ ਗਲਿਆਰਾ ਵੀ ਭਾਰਤ ਮਾਲਾ ਪ੍ਰੋਜੈਕਟ ਦੇ ਹਿੱਸੇ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। ਮੁੰਬਈ ਤੋਂ ਕੰਨਿਆਕੁਮਾਰੀ ਤੱਕ ਦੇਸ਼ ਦੇ ਪੂਰੇ ਪੱਛਮੀ ਤੱਟ ਖੇਤਰ ਵਿੱਚ ਸੰਪਰਕ ਵਿੱਚ ਸੁਧਾਰ ਲਿਆਉਣ ਵਾਲੇ ਇਸ ਗਲਿਆਰੇ ਨਾਲ ਖੇਤਰ ਦੀ ਆਰਥਿਕ ਖੁਸ਼ਹਾਲੀ ਨੂੰ ਬਹੁਤ ਜ਼ਿਆਦਾ ਸਮਰੱਥ ਬਣਾਏਗਾ। ਮੁੰਬਈ-ਕੰਨਿਆਕੁਮਾਰੀ ਆਰਥਿਕ ਗਲਿਆਰੇ ਦੇ ਇੱਕ ਹਿੱਸੇ ਦੇ ਰੂਪ ਵਿੱਚ 650 ਕਿਲੋਮੀਟਰ ਦੀ ਲੰਬਾਈ ਵਾਲੇ 23 ਪ੍ਰੋਜੈਕਟਾਂ ਨੂੰ 50,000 ਕਰੋੜ ਰੁਪਏ ਦੇ ਨਿਵੇਸ਼ ਨਾਲ ਕੇਰਲ ਰਾਜ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੇਰਲ ਰਾਜ ਵਿੱਚ ਉੱਤਰ ਤੋਂ ਦੱਖਣ ਤੱਕ ਪੂਰੀ ਲੰਬਾਈ ਨੂੰ ਪਾਰ ਕਰਨ ਵਾਲੇ ਗਲਿਆਰੇ ਦੇ ਕੇਰਲ ਦੀ ਜੀਵਨ ਰੇਖਾ ਬਣਨ ਦੀ ਉਮੀਦ ਹੈ। ਗਲਿਆਰੇ ਤੋਂ ਕਾਸਰਗੋਡ, ਥਾਲਾਸਸੇਰੀ, ਕਣਨੂਰ, ਕੋਝੀਕੋਡ, ਏਰਨਾਕੁਲਮ, ਕੋਚੀ, ਅਲਪਪੁਝਾ, ਕੋਲਮ ਅਤੇ ਤਿਰੂਵਨੰਤਪੁਰਮ ਜਿਹੇ ਪ੍ਰਮੁੱਖ ਸ਼ਹਿਰਾਂ/ਕਸਬਿਆਂ ਨਾਲ ਸੰਪਰਕ ਵਿੱਚ ਸੁਧਾਰ ਹੋਇਆ ਹੈ।

 

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ 11,571 ਕਰੋੜ ਰੁਪਏ ਦੀ ਲਾਗਤ ਦੇ 177 ਕਿਲੋਮੀਟਰ ਲੰਬਾਈ ਨੂੰ 7 ਹੋਰ ਪ੍ਰੋਜੈਕਟਾਂ ਦੇ ਨਿਰਮਾਣ ਕਾਰਜ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਇਨ੍ਹਾਂ ਦਾ ਨਿਰਮਾਣ ਕਾਰਜ ਸ਼ੁਰੂ ਹੋ ਚੁੱਕਿਆ ਹੈ। ਇਸ ਵਿੱਚ ਚੇਰੁਥੋਨੀ ਨਦੀ ਤੇ ਉੱਚ ਪੱਧਰੀ ਪੁਲ ਦਾ ਨਿਰਮਾਣ ਸ਼ਾਮਲ ਹੈ ਜੋ 1 ਜੂਨ ਤੋਂ 19 ਅਗਸਤ, 2018 ਤੱਕ ਦੱਖਣੀ-ਪੱਛਮ ਮੌਨਸੂਨ ਦੇ ਮੌਸਮ ਦੌਰਾਨ ਕੁਦਰਤੀ ਆਫ਼ਤਾਂ ਕਾਰਨ ਪੂਰੀ ਤਰ੍ਹਾਂ ਨਾਲ ਨੁਕਸਾਨਗ੍ਰਸਤ ਹੋ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਰਾਜ ਦੀ ਆਰਥਿਕ ਖੁਸ਼ਹਾਲੀ ਨੂੰ ਸਮਰੱਥ ਬਣਾਉਣ ਲਈ ਇਨ੍ਹਾਂ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਵਚਨਬੱਧ ਹੈ। ਇਨ੍ਹਾਂ ਪ੍ਰੋਜੈਕਟਾਂ ਤੋਂ ਕੇਰਲ ਦੀ ਤਸਵੀਰ ਬਦਲ ਜਾਵੇਗੀ। ਸ਼੍ਰੀ ਗਡਕਰੀ ਨੇ ਦੱਸਿਆ ਕਿ ਮੌਜੂਦਾ ਸਮੇਂ ਕੇਰਲ ਵਿੱਚ 1782 ਕਿਲੋਮੀਟਰ ਲੰਬਾਈ ਦੇ ਰਾਸ਼ਟਰੀ ਰਾਜਮਾਰਗ ਹਨ। 488 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗਾਂ ਦਾ ਨਿਰਮਾਣ 2014-20 ਦੌਰਾਨ ਕੀਤਾ ਗਿਆ ਹੈ ਜਿਸ ਵਿੱਚ 2009-14 ਦੀ ਮਿਆਦ ਦੇ ਮੁਕਾਬਲੇ 569 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ 2014-2020 ਦੌਰਾਨ ਰਾਸ਼ਟਰੀ ਰਾਜਮਾਰਗ ਦੇ ਨਿਰਮਾਣ ਤੇ 3,820 ਕਰੋੜ ਰੁਪਏ ਖਰਚ ਹੋਏ ਹਨ, ਜਦੋਂਕਿ ਰਾਜ ਵਿੱਚ ਐੱਨਐੱਚ ਦੀ ਸਾਂਭ ਸੰਭਾਲ ਤੇ 671 ਕਰੋੜ ਰੁਪਏ ਖਰਚ ਕੀਤੇ ਗਏ। ਹੜ੍ਹ ਮੁਰੰਮਤ/ਸਾਧਾਰਨ ਮੁਰੰਮਤ ਤਹਿਤ 96.50 ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ। ਸ਼੍ਰੀ ਗਡਕਰੀ ਨੇ ਕਿਹਾ ਕਿ 19,800 ਕਰੋੜ ਰੁਪਏ ਦੀ ਲਾਗਤ ਦੇ ਕਾਰਜਾਂ ਨੂੰ 2024 ਤੱਕ ਪੂਰਾ ਕਰਨ ਦਾ ਟੀਚਾ ਹੈ, ਜਦੋਂਕਿ 5327 ਕਰੋੜ ਰੁਪਏ ਦੀ 549 ਕਿਲੋਮੀਟਰ ਦੀ ਕੁੱਲ ਲੰਬਾਈ ਦੇ 30 ਪ੍ਰੋਜੈਕਟਾਂ ਲਾਗੂ ਕਰਨ ਅਧੀਨ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸੜਕ ਵਿਕਾਸ ਲਈ ਪੀਪੀਈ ਮਾਡਲ ਤੇ ਵਿਚਾਰ ਕਰਨ ਲਈ ਕਿਹਾ ਜਿਸ ਨਾਲ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਜ਼ਿਆਦਾ ਪੂੰਜੀ ਨਿਵੇਸ਼ ਪ੍ਰਾਪਤ ਹੋਵੇਗਾ।

 

ਕੇਰਲ ਵਿੱਚ ਸੜਕਾਂ ਲਈ ਬਹੁਤ ਜ਼ਿਆਦਾ ਭੂਮੀ ਅਧਿਗ੍ਰਹਿਣ ਲਾਗਤ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਗਡਕਰੀ ਨੇ ਰੇਤ ਨੂੰ ਰਾਇਲਟੀ ਮੁਕਤ ਬਣਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਰਾਜ ਜੀਐੱਸਟੀ ਤੋਂ ਲੋਹਾ/ਸਟੀਲ, ਸੀਮਿੰਟ ਵਰਗੀ ਹੋਰ ਸੜਕ ਸਮੱਗਰੀ ਨੂੰ ਛੋਟ ਦੇਣ ਲਈ ਕਿਹਾ ਜਿਸ ਨਾਲ ਕੇਰਲ ਲਈ ਸੜਕ ਨਿਰਮਾਣ ਦੀ ਲਾਗਤ ਨੂੰ ਘੱਟ ਕਰਨ ਵਿੱਚ ਬਹੁਤ ਮਦਦ ਮਿਲੇਗੀ। ਮੰਤਰੀ ਨੇ ਇਨ੍ਹਾਂ ਮੁੱਦਿਆਂ ਤੇ ਵਿਸਥਾਰਤ ਚਰਚਾ ਲਈ ਕੇਰਲ ਦੇ ਮੁੱਖ ਮੰਤਰੀ ਨੂੰ ਦਿੱਲੀ ਸੱਦਿਆ। ਉਨ੍ਹਾਂ ਨੇ ਕੇਂਦਰੀ ਸੜਕ ਅਤੇ ਰਾਜਮਾਰਗ ਮੰਤਰਾਲੇ ਦੇ ਪੂਰੇ ਸਮਰਥਨ ਦਾ ਭਰੋਸਾ ਦਿੱਤਾ। ਸ਼੍ਰੀ ਗਡਕਰੀ ਨੇ ਕੇਰਲ ਦੇ ਮੁੱਖ ਮੰਤਰੀ ਨੂੰ ਸੜਕ ਪੂਰੀ ਕਰਨ ਦੇ ਸਾਰੇ ਮੁੱਦਿਆਂ ਨੂੰ ਹੱਲ ਕਰਨ ਦਾ ਸੱਦਾ ਦਿੱਤਾ। ਸ਼੍ਰੀ ਗਡਕਰੀ ਨੇ ਰਾਜ ਵਿੱਚ ਰਾਜਮਾਰਗਾਂ ਤੇ ਖਤਰਨਾਕ ਸਥਾਨਾਂ ਦੀ ਪਛਾਣ ਕਰਨ ਦਾ ਸੱਦਾ ਦਿੱਤਾ ਅਤੇ ਇਸ ਨੂੰ ਠੀਕ ਕਰਨ ਵਿੱਚ ਮਦਦ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨੇ ਫਿਰ ਦੁਹਰਾਇਆ ਕਿ ਸੁਰੱਖਿਅਤ ਸੜਕਾਂ ਦੁਰਘਟਨਾਵਾਂ ਨੂੰ ਘੱਟ ਕਰਨ ਅਤੇ ਜੀਵਨ ਬਚਾਉਣ ਲਈ ਮਹੱਤਵਪੂਰਨ ਹਨ।

 

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ (ਸੇਵਾਮੁਕਤ) ਡਾ. ਵੀ ਕੇ ਸਿੰਘ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਕੇਰਲ ਨੂੰ ਬਹੁਤ ਲਾਭ ਹੋਵੇਗਾ। ਇਨ੍ਹਾਂ ਆਰਥਿਕ ਗਲਿਆਰਿਆਂ ਰਾਹੀਂ ਸੰਪਰਕ, ਵਪਾਰ ਅਤੇ ਵਣਜ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਇੱਕ ਗਲਿਆਰਾ ਮੁੰਬਈ ਤੋਂ ਕੰਨਿਆਕੁਮਾਰੀ ਤੱਕ ਕੇਰਲ ਵਿੱਚ ਉੱਤਰ ਤੋਂ ਦੱਖਣ ਤੱਕ ਗੁਜ਼ਰਦਾ ਹੈ। ਉਨ੍ਹਾਂ ਨੇ ਕਿਹਾ ਕਿ 1700 ਕਿਲੋਮੀਟਰ ਲੰਬਾਈ ਦੇ ਗਲਿਆਰੇ ਵਿੱਚੋਂ ਕੇਰਲ ਵਿੱਚ 650 ਲੰਬਾਈ ਦੇ 23 ਪ੍ਰੋਜੈਕਟ ਸ਼ਾਮਲ ਹਨ ਜਿਨ੍ਹਾਂ ਦੀ ਲਾਗਤ ਲਗਭਗ 50000 ਕਰੋੜ ਰੁਪਏ ਹੋਵੇਗੀ। ਇਨ੍ਹਾਂ ਪ੍ਰੋਜੈਕਟਾਂ ਤੋਂ ਕੇਰਲ ਵਿੱਚ ਖੁਸ਼ਹਾਲੀ ਆਵੇਗੀ ਅਤੇ ਆਸਰਗੋਡ, ਕੋਝੀਕੋਡ, ਏਰਨਾਕੁਲਮ, ਕੋਲਮ ਆਦਿ ਜਿਹੇ ਕੁਝ ਪ੍ਰਮੁੱਖ ਸ਼ਹਿਰਾਂ ਨਾਲ ਸੰਪਰਕ ਵਿੱਚ ਸੁਧਾਰ ਹੋਵੇਗਾ।

 

https://twitter.com/OfficeOfNG/status/1315685197329829890?s=19

 

ਕੇਰਲ ਦੇ ਰਾਜਪਾਲ ਸ਼੍ਰੀ ਆਰਿਕ ਮੁਹੰਮਦ ਖਾਨ ਨੇ ਰਾਜ ਦੇ ਲੋਕਾਂ ਦੀਆਂ ਖਹਾਇਸ਼ਾਂ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਸ਼੍ਰੀ ਪਿਨਰਾਈ ਵਿਜਯਨ, ਵਿਦੇਸ਼ ਮੰਤਰਾਲਾ ਅਤੇ ਕੇਂਦਰੀ ਸੰਸਦੀ ਕਾਰਜ ਮੰਤਰੀ ਸ਼੍ਰੀ ਵੀ. ਮੁਰਲੀਧਰਨ ਅਤੇ ਕੇਰਲ ਦੇ ਲੋਕ ਨਿਰਮਾਣ ਮੰਤਰੀ ਸ਼੍ਰੀ ਏ. ਨਮਸਿਵਮ ਨੇ ਵੀ ਇਸ ਪ੍ਰੋਗਰਾਮ ਨੂੰ ਸੰਬੋਧਨ ਕੀਤਾ।

 

ਪ੍ਰੋਜੈਕਟਾਂ ਦਾ ਵਿਵਰਣ :

ਰਾਸ਼ਟਰ ਨੂੰ ਸਮਰਪਿਤ:

ਪ੍ਰੋਜੈਕਟ ਦਾ ਨਾਮ

ਲੰਬਾਈ (ਕਿਲੋਮੀਟਰ)

ਪ੍ਰੋਜੈਕਟ ਦੀ ਲਾਗਤ (ਕਰੋੜ ਰੁਪਇਆਂ ਵਿੱਚ)

ਐੱਨਐੱਚ-66 (ਓਲਡ ਐੱਨਐੱਚ-47) ’ਤੇ ਕਾਜਜ਼ਾਕੁਟੋਮ ਤੋਂ ਮੁਕੋਲ ਤੱਕ ਤਿਰੁਵਨੰਤਪੁਰਮ ਬਾਈਪਾਸ ਨੂੰ ਚਾਰ ਲੇਨ ਵਿੱਚ ਬਦਲਣਾ

26.50

1120.86 ਰੁਪਏ

 

ਇਹ ਪ੍ਰੋਜੈਕਟ ਆਵਾਜਾਈ ਕੁਸ਼ਲਤਾ ਵਿੱਚ ਵਾਧਾ ਕਰੇਗਾ, ਆਵਾਜਾਈ ਲਾਗਤ ਘੱਟ ਕਰੇਗਾ, ਢਾਂਚਾਗਤ ਵਿਕਾਸ ਨੂੰ ਵਧਾਏਗਾ, ਜਿਸ ਨਾਲ ਖੇਤਰ ਦੇ ਸਮੁੱਚੇ ਵਿਕਾਸ ਨੂੰ ਪ੍ਰੋਤਸਾਹਨ ਮਿਲੇਗਾ। ਉਪਯੋਗਕਰਤਾਵਾਂ ਦੀ ਸੁਰੱਖਿਆ ਯਕੀਨੀ ਕਰਨ ਵਾਲੀ ਸੜਕ ਨਾਲ ਦੁਰਘਟਨਾਵਾਂ ਵਿੱਚ ਕਮੀ ਆਵੇਗੀ, (ਕੋਵਲਮ ਬੀਚ/ਵਰਕਲਾ ਬੀਚ) ਸੈਰ ਸਪਾਟੇ ਲਈ ਬਿਹਤਰ ਸੰਪਰਕ ਪ੍ਰਦਾਨ ਕੀਤਾ ਜਾ ਸਕੇਗਾ, ਪਦਮਾਨਾਭ ਸਵਾਮੀ ਮੰਦਿਰ, ਮਾਦਰੇ ਦੇ ਦਿਯੂਸ ਚਰਚ (ਵੇਟਟੁਕਾਡੂ ਚਰਚ) ਅਤੇ ਬੇਮਾਪੱਲੀ ਮਸਜਿਦ ਆਦਿ ਜਿਹੇ ਇਤਿਹਾਸਿਕ/ਧਾਰਮਿਕ ਸਥਾਨਾਂ ਲਈ ਹੋਰ ਬਿਹਤਰ ਸੰਪਰਕ ਯਕੀਨੀ ਹੋ ਸਕੇਗਾ।

 

ਨੀਂਹ ਪੱਥਰ ਕਾਰਜ :

 

ਲੜੀ ਨੰਬਰ

ਪ੍ਰੋਜੈਕਟ ਦਾ ਨਾ

ਲੰਬਾਈ (ਕਿਲੋਮੀਟਰ)

ਪ੍ਰੋਜੈਕਟ ਦੀ ਲਾਗਤ (ਕਰੋੜ ਰੁਪਇਆਂ ਵਿੱਚ)

1

ਐੱਨਐੱਚ-66 ਦਾ (ਪੁਰਾਣਾ ਐੱਨਐੱਚ-17) ਥਾਲਾਪਾਡੀ 17.200 ਕਿਲੋਮੀਟਰ ਤੋਂ ਚੰਗਲਾ 57.200 ਕਿਲੋਮੀਟਰ ਵਿਚਕਾਰ ਛੇ ਲੇਨ ਦਾ ਨਿਰਮਾਣ

39

1981.07

2.

ਐੱਨਐੱਚ-66 ਦਾ (ਪੁਰਾਣਾ ਐੱਨਐੱਚ-17) ਚੰਗਲਾ 57.200 ਕਿਲੋਮੀਟਰ ਤੋਂ ਨੀਲੇਸ਼ਵਰਮ 95.650 ਕਿਲੋਮੀਟਰ ਵਿਚਕਾਰ ਛੇ ਲੇਨ ਦਾ ਨਿਰਮਾਣ

37.27

1746.45

3.

ਐੱਨਐੱਚ-66 ਦਾ (ਪੁਰਾਣਾ ਐੱਨਐੱਚ-17) ਨੀਲੇਸ਼ਵਰਮ 95.650 ਕਿਲੋਮੀਟਰ ਤੋਂ ਥਾਲਿਪਰੰਬਾ 137.900 ਕਿਲੋਮੀਟਰ ਵਿਚਕਾਰ ਛੇ ਲੇਨ ਦਾ ਨਿਰਮਾਣ

40.11

3041.65

4.

ਐੱਨਐੱਚ-66 ਦਾ (ਪੁਰਾਣਾ ਐੱਨਐੱਚ-17) ’ਤੇ ਥਾਲਿਪਰੰਬਾ ਅਤੇ ਮੁਝਾਪਿਲੰਗਡ ਵਿਚਕਾਰ 137.900 ਕਿਲੋਮੀਟਰ ਤੋਂ 170.600 ਕਿਲੋਮੀਟਰ ਤੱਕ ਛੇ ਲੇਨ ਦਾ ਨਿਰਮਾਣ

29.95

2714.6

5.

ਐੱਨਐੱਚ-66 ਦਾ (ਪੁਰਾਣਾ ਐੱਨਐੱਚ-17) ’ਤੇ ਪਲੋਲੀ ਪਾਲਮ ਅਤੇ ਮੂਦਾਦੀ ਪੁਲ ਤੱਕ ਛੇ ਲੇਨ ਦਾ ਨਿਰਮਾਣ ਅਤੇ ਹੋਰ ਕਾਰਜ

2.1

210.21

6.

ਐੱਨਐੱਚ-66 ਦਾ (ਪੁਰਾਣਾ ਐੱਨਐੱਚ-17) ’ਤੇ ਕੋਝੀਕੋਡ ਬਾਈਪਾਸ 230.400 ਕਿਲੋਮੀਟਰ ਤੋਂ 258.800 ਕਿਲੋਮੀਟਰ ਤੱਕ ਛੇ ਲੇਨ ਦਾ ਨਿਰਮਾਣ ਕਾਰਜ

28.4

1853.42

7.

ਐੱਨਐੱਚ-185 ’ਤੇ ਚੇਰੁਥੋਨੀ ਨਦੀਤੇ 32/500 ਕਿਲੋਮੀਟਰ ਉੱਚ ਪੱਧਰੀ ਪੁਲ ਦਾ ਨਿਰਮਾਣ

0.30

23.83

ਕੁੱਲ ਜੋੜ

177 ਕਿਲੋਮੀਟਰ

11,571.23 ਰੁਪਏ

 

 

ਰਾਸ਼ਟਰੀ ਰਾਜਮਾਰਗ ਸੰਖਿਆ-66 ਕੇਰਲ ਦੀ ਜੀਵਨ ਰੇਖਾ ਹੈ ਜੋ ਦੱਖਣ ਵਿੱਚ ਤਮਿਲ ਨਾਡੂ ਅਤੇ ਉੱਤਰ ਵਿੱਚ ਕਰਨਾਟਕ ਨੂੰ ਜੋੜਦੀ ਹੈ ਅਤੇ ਇਹ ਕੰਨਿਆਕੁਮਾਰੀ ਮੁੰਬਈ ਕੌਰੀਡੋਰ ਦਾ ਇੱਕ ਹਿੱਸਾ ਹੈ। ਇਹ ਦੇਸ਼ ਦੇ ਮਹੱਤਵਪੂਰਨ ਆਰਥਿਕ ਗਲਿਆਰਿਆਂ ਵਿੱਚੋਂ ਇੱਕ ਹੈ। ਮੁੰਬਈ-ਕੰਨਿਆਕੁਮਾਰੀ ਕੌਰੀਡੋਰ ਦੇ ਮਹੱਤਵਪੂਰਨ ਹਿੱਸੇ ਦੇ ਰੂਪ ਵਿੱਚ ਇਹ ਰਾਜ ਦੀ ਆਰਥਿਕ ਖੁਸ਼ਹਾਲੀ ਵਿੱਚ ਵਾਧਾ ਕਰੇਗਾ। ਅੰਸ਼ਿਕ ਪਹੁੰਚ ਲਈ ਨਿਯੰਤਰਿਤ ਮਾਰਗ ਦੇ 4/6 ਲੇਨ ਵਿੱਚ ਬਦਲਣ ਨਾਲ ਆਵਾਜਾਈ ਰੁਕਾਵਟ ਰਹਿਤ ਹੋਵੇਗੀ, ਅੰਤਰਰਾਜੀ ਸੰਪਰਕ ਤੇਜ਼ ਅਤੇ ਰੁਕਾਵਟ ਰਹਿਤ ਹੋਵੇਗਾ, ਕੋਝੀਕੋਡ, ਕੋਚੀ ਜਿਹੇ ਵਪਾਰਕ ਕੇਂਦਰਾਂ ਲਈ ਵਿਸ਼ੇਸ਼ ਰੂਪ ਨਾਲ ਲਾਭਕਾਰੀ ਸਾਬਤ ਹੋਵੇਗਾ, ਖੇਤੀਬਾੜੀ ਅਤੇ ਮੱਛੀ ਪਾਲਣ ਖੇਤਰ ਦੀ ਕਾਇਆ ਪਲਟ ਹੋਵੇਗੀ, ਕੇਰਲ ਮਸਾਲਿਆਂ ਦੀਆਂ ਵਸਤੂਆਂ ਦੇ ਵਪਾਰ ਦੇ ਮੌਕਿਆਂ ਦਾ ਦ੍ਰਿਸ਼ ਹੀ ਬਦਲ ਜਾਵੇਗਾ।

 

ਹੋਰ ਲਾਭਾਂ ਵਿੱਚ ਸੜਕ-ਬੰਦਰਗਾਹ ਆਵਾਜਾਈ ਵਿਚਕਾਰ ਬਿਹਤਰ ਤਾਲਮੇਲ ਸ਼ਾਮਲ ਹੈ ਜੋ ਪੋਰਟ-ਲੇਡ ਡਿਵਲਪਮੈਂਟ ਨੂੰ ਅੱਗੇ ਵਧਾਏਗਾ। ਇਹ ਰਾਜ ਦੇ ਆਵਾਜਾਈ ਖੇਤਰ ਨੂੰ ਮਜ਼ਬੂਤ ਕਰਨ ਅਤੇ ਵੱਡੀ ਸੰਖਿਆ ਵਿੱਚ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੇ ਮੌਕਿਆਂ ਦੀ ਦਿਸ਼ਾ ਵਿੱਚ ਇੱਕ ਪ੍ਰਮੁੱਖ ਪ੍ਰਗਤੀ ਹੈ। ਨਵੇਂ ਪ੍ਰੋਜੈਕਟ ਵਿਭਿੰਨ ਸੈਰ ਸਪਾਟਾ ਸਥਾਨਾਂ, ਇਤਿਹਾਸਿਕ ਸਥਾਨਾਂ ਅਤੇ ਧਾਰਮਿਕ ਸਥਾਨਾਂ ਨੂੰ ਬਿਹਤਰ ਸੰਪਰਕ ਪ੍ਰਦਾਨ ਕਰਨਗੇ। ਐੱਨਐੱਚ 66 ਨੂੰ ਚੌੜਾ ਕਰਨਾ ਸਾਰੇ ਕੇਰਲ ਵਾਸੀਆਂ ਦਾ ਲੰਬੇ ਸਮੇਂ ਦਾ ਸੁਪਨਾ ਹੈ। ਕੇਰਲ ਦੀ ਜੀਵਨ ਰੇਖਾ ਐੱਨਐੱਚ 66 ਨੂੰ ਚੌੜਾ ਕਰਨ ਦੇ ਨਤੀਜੇ ਹੋਰ ਬੁਨਿਆਦੀ ਢਾਂਚੇ ਦਾ ਵੀ ਵਿਕਾਸ ਹੋਵੇਗਾ।

 

ਨਵੇਂ ਪ੍ਰੋਜੈਕਟ ਖੇਤਰ ਦੇ ਅਨੁਕੂਲ, ਅਰਧ ਕੁਸ਼ਲ ਅਤੇ ਕੁਸ਼ਲ ਜਨਸ਼ਕਤੀ ਨੂੰ ਰੋਜ਼ਗਾਰ ਵੀ ਪ੍ਰਦਾਨ ਕਰਨਗੇ। ਇਹ ਅਣਵੰਡੇ ਰਾਜਮਾਰਗਾਂ ਤੇ ਦੁਰਘਟਨਾਵਾਂ ਨੂੰ ਘੱਟ ਕਰਨ ਅਤੇ ਯਾਤਰਾ ਦੇ ਸਮੇਂ ਨੂੰ ਘੱਟ ਕਰਨ ਦੇ ਨਾਲ ਹੀ ਵਾਹਨਾਂ ਦੀ ਸਾਂਭ ਸੰਭਾਲ ਲਾਗਤ ਅਤੇ ਈਂਧਣ ਦੀ ਬੱਚਤ ਨਾਲ ਸੁਰੱਖਿਅਤ ਆਵਾਜਾਈ ਦੀ ਦਿਸ਼ਾ ਵਿੱਚ ਸੁਧਾਰ ਕਰਨਗੇ। ਪ੍ਰੋਜੈਕਟਾਂ ਦੇ ਲਾਗੂ ਹੋਣ ਨਾਲ ਇਲਾਕੇ ਦੀ ਸਮਾਜਿਕ-ਆਰਥਿਕ ਸਥਿਤੀ ਖੁਸ਼ਹਾਲ ਹੋਵੇਗੀ। ਪ੍ਰੋਜੈਕਟਾਂ ਨਾਲ ਖੇਤੀ ਵਸਤੂਆਂ ਦੀ ਆਵਾਜਾਈ ਵਿੱਚ ਸੁਧਾਰ ਹੋਵੇਗਾ ਅਤੇ ਜ਼ਿਆਦਾ ਤੋਂ ਜ਼ਿਆਦਾ ਬਜ਼ਾਰਾਂ ਤੱਕ ਪਹੁੰਚ ਸੰਭਵ ਹੋਵੇਗੀ ਜਿਸ ਨਾਲ ਵਸਤੂਆਂ ਅਤੇ ਸੇਵਾਵਾਂ ਦੀ ਲਾਗਤ ਘੱਟ ਹੋਵੇਗੀ।

 

 

****

 

ਆਰਸੀਜੇ/ਐੱਮਐੱਸ(Release ID: 1664184) Visitor Counter : 140