ਵਣਜ ਤੇ ਉਦਯੋਗ ਮੰਤਰਾਲਾ

ਭਾਰਤ-ਮੈਕਸੀਕੋ ਵਿੱਚਾਲੇ ਉੱਚ ਪੱਧਰੀ ਸਮੂਹ ਦੀ ਦੁਵੱਲੇਂ ਵਪਾਰ, ਨਿਵੇਸ਼ ਅਤੇ ਸਹਿਯੋਗ ਬਾਰੇ 5 ਵੀਂ ਮੀਟਿੰਗ

Posted On: 13 OCT 2020 1:55PM by PIB Chandigarh

ਭਾਰਤ-ਮੈਕਸੀਕੋ ਵਿੱਚਾਲੇ ਦੁਵੱਲੇਂ ਵਪਾਰ, ਨਿਵੇਸ਼ ਅਤੇ ਸਹਿਕਾਰਤਾ (ਬੀਐਚਐਲਜੀ) ਬਾਰੇ ਉੱਚ ਪੱਧਰੀ ਸਮੂਹ ਦੀ ਪੰਜਵੀਂ ਬੈਠਕ 9 ਅਕਤੂਬਰ 2020 ਨੂੰ ਵੀਡੀਓ ਕਾਨਫਰੰਸ ਰਾਹੀਂ ਹੋਈ। ਇਹ ਮੁਲਾਕਾਤ ਭਾਰਤ ਸਰਕਾਰ ਦੇ ਵਣਜ ਸਕੱਤਰ ਡਾ: ਅਨੂਪ ਵਧਾਵਨ ਅਤੇ ਮੈਕਸੀਕੋ ਸਰਕਾਰ ਦੇ ਵਿਦੇਸ਼ ਵਪਾਰ ਲਈ ਉਪੱ ਮੰਤਰੀ, ਸ੍ਰੀਮਤੀ ਲੂਜ਼ ਮਾਰੀਆ ਡੇ ਲਾ ਮੋਰਾ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੀਟਿੰਗ ਵਿੱਚ ਦੋਵਾਂ ਦੇਸ਼ਾਂ ਦੇ ਕਈ ਮੰਤਰਾਲਿਆਂ, ਵਿਭਾਗਾਂ ਅਤੇ ਵਪਾਰਕ ਚੈਂਬਰਾਂ ਨੇ ਹਿੱਸਾ ਲਿਆ

ਦੋਵਾਂ ਧਿਰਾਂ ਨੇ ਪਿਛਲੇ ਸਾਲਾਂ ਵਿਚ ਭਾਰਤ ਅਤੇ ਮੈਕਸੀਕੋ ਵਿਚਾਲੇ ਦੁਵੱਲੇ ਵਪਾਰ ਅਤੇ ਵਪਾਰਕ ਸੰਬੰਧਾਂ ਵਿਚ ਹੋਈ ਤਰੱਕੀ ਦੀ ਸ਼ਲਾਘਾ ਕੀਤੀ ਦੋਵਾਂ ਧਿਰਾਂ ਨੇ ਕਈ ਦੁਵੱਲੇ ਚੱਲ ਰਹੇ ਅਤੇ ਬਕਾਇਆ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਿਨ੍ਹਾਂ ਵਿੱਚ ਆਡੀਓ-ਵਿਜ਼ੂਅਲ ਸਹਿ-ਉਤਪਾਦਨ, ਦੁਵੱਲੇ ਨਿਵੇਸ਼ ਸੰਧੀ, ਖੇਤੀ ਉਤਪਾਦਾਂ ਲਈ ਮਾਰਕੀਟ ਦੀ ਪਹੁੰਚ, ਸੈਨੇਟਰੀ ਅਤੇ ਫਾਈਟੋਸੈਨਟਰੀ (ਐਸਪੀਐਸ) ਅਤੇ ਵਪਾਰ ਵਿੱਚ ਤਕਨੀਕੀ ਰੁਕਾਵਟਾਂ (ਟੀਬੀਟੀ) ਸੰਬੰਧਿਤ ਉਪਾਅ ਸ਼ਾਮਲ ਹਨ ਦੋਵਾਂ ਦੇਸ਼ਾਂ ਵਿਚਾਲੇ, ਬੌਧਿਕ ਜਾਇਦਾਦ ਅਧਿਕਾਰਾਂ ਵਿਚ ਸਹਿਯੋਗ, ਭਾਰਤ ਅਤੇ ਮੈਕਸੀਕੋ ਵਿਚਾਲੇ ਸੈਰ- ਸਪਾਟੇ, ਤੇ ਲੋਕਾਂ ਵਿਚਾਲੇ ਆਪਸੀ ਸੰਪਰਕ ਨੂੰ ਉਤਸ਼ਾਹਤ ਕਰਨ ਦੇ ਤਰੀਕਿਆਂ ਦੀ ਖੋਜ ਕਰਨਾ ਸ਼ਾਮਲ ਹੈ

ਮੀਟਿੰਗ ਵਿੱਚ, ਸਬੰਧਤ ਡੋਮੇਨਾਂ ਵਿੱਚ ਸਹਿਯੋਗ ਵਧਾਉਣ ਲਈ ਵਪਾਰ ਤੋਂ ਵਪਾਰ ਸੰਬੰਧਿਤ ਵਪਾਰਕ ਸਮਝੌਤਿਆਂ ਉੱਤੇ ਦਸਤਖਤ ਕੀਤੇ ਗਏ। ਭਾਰਤ ਦੀ ਇਲੈਕਟ੍ਰਾਨਿਕਸ ਅਤੇ ਕੰਪਿਉਟਰ ਸਾੱਫਟਵੇਅਰ ਐਕਸਪੋਰਟ ਪ੍ਰੋਮੋਸ਼ਨ ਕੌਂਸਲ (ਈਐਸਸੀ) ਅਤੇ ਮੈਕਸੀਕਨ ਚੈਂਬਰ ਆਫ ਇਲੈਕਟ੍ਰਾਨਿਕਸ, ਦੂਰ ਸੰਚਾਰ ਅਤੇ ਸੂਚਨਾ ਤਕਨਾਲੋਜੀ (ਸੀਆਈਐਨਟੀਆਈ) ਵਿਚਕਾਰ ਸਮਝੌਤੇ 'ਤੇ ਦਸਤਖਤ ਕੀਤੇ ਗਏ। ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ (ਐਫ ਆਈ ਸੀ ਸੀ ਆਈ) ਅਤੇ ਮੈਕਸੀਕਨ ਬਿਜ਼ਨਸ ਕੌਂਸਿਲ ਆਫ ਫੌਰਨ ਟਰੇਡ, ਇਨਵੈਸਟਮੈਂਟ ਐਂਡ ਟੈਕਨੋਲੋਜੀ (ਸੀ ਐਮ ਸੀ ) ਨੇ ਭਾਰਤ ਅਤੇ ਮੈਕਸੀਕੋ ਦਰਮਿਆਨ ਵਪਾਰਕ ਸੰਬੰਧਾਂ ਦੇ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਸਮਝੌਤੇ 'ਤੇ ਦਸਤਖਤ ਕੀਤੇ

ਉਹ ਫਾਰਮਾਸਿਉਟੀਕਲ, ਮੈਡੀਕਲ ਉਪਕਰਣ, ਸਿਹਤ ਸੰਭਾਲ, ਖੇਤੀ ਉਤਪਾਦਾਂ, ਮੱਛੀ ਪਾਲਣ, ਫੂਡ ਪ੍ਰੋਸੈਸਿੰਗ ਅਤੇ ਏਰੋਸਪੇਸ ਉਦਯੋਗ ਆਦਿ ਵਿੱਚ ਵਧੇ ਸਹਿਯੋਗ ਰਾਹੀਂ ਭਾਰਤ ਅਤੇ ਮੈਕਸੀਕੋ ਦਰਮਿਆਨ ਪੂਰਕ ਸੰਭਾਵਨਾਵਾਂ ਦੀ ਵਰਤੋਂ ਕਰਨ ਲਈ ਦੁਵੱਲੇ ਵਪਾਰਕ ਸਬੰਧਾਂ ਦਾ ਵਿਸਥਾਰ ਕਰਨ ਲਈ ਵੀ ਸਹਿਮਤ ਹੋਏ। 'ਮੀਟਿੰਗ ਦੇ ਸਫਲ ਸਿੱਟੇ ਦੇ ਬਾਅਦ 'ਸਾਂਝਾ ਬਿਆਨ ਜਾਰੀ ਕੀਤਾ ਗਿਆ ਸੀ.

**************

ਵਾਈ ਬੀ



(Release ID: 1664079) Visitor Counter : 167